ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਦਰ ਮੋਦੀ ਨੇ ਅਸਤਾਨਾ ਵਿੱਚ ਐੱਸਸੀਓ ਸਿਖਰ ਸੰਮੇਲਨ ਦੌਰਾਨ ਕਜ਼ਾਖਸਤਾਨ, ਚੀਨ ਅਤੇ ਉਜ਼ਬੇਕਿਸਤਾਨ ਦੇ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ।
ਪ੍ਰਧਾਨ ਮੰਤਰੀ ਨੇ ਅੱਜ ਕਜ਼ਾਖਸਤਾਨ ਦੇ ਰਾਸ਼ਟਰਪਤੀ ਨੂਰਸੁਲਤਾਨ ਨਜ਼ਰਬਾਯੇਵ (Nursultan Nazarbayev) ਨਾਲ ਮੀਟਿੰਗ ਕੀਤੀ ਅਤੇ 2017-18 ਵਿੱਚ ਕਜ਼ਾਖਸਤਾਨ ਦੀ ਯੂਐੱਨ ਸੁਰੱਖਿਆ ਕੌਂਸਲ ਵਿੱਚ ਮੈਂਬਰੀ ਲਈ ਵਧਾਈ ਦਿੱਤੀ। ਰਾਸ਼ਟਰਪਤੀ ਨਜ਼ਰਬਾਯੇਵ ਨੇ ਪ੍ਰਧਾਨ ਮੰਤਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦੇ 2015 ਦੇ ਕਜ਼ਾਖਸਤਾਨ ਦੌਰੇ ਦਾ ਜ਼ਿਕਰ ਕੀਤਾ। ਦੋਨੋਂ ਨੇਤਾਵਾਂ ਨੇ ਉਸ ਦੌਰੇ ਦੌਰਾਨ ਕੀਤੇ ਫੈਸਲਿਆਂ ਅਤੇ ਸਮਝੌਤਿਆਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੌਜੂਦਾ ਸਮੇਂ ਕਜ਼ਾਖਸਤਾਨ ਭਾਰਤ ਨੂੰ ਯੂਰੇਨੀਅਮ ਦਾ ਵੱਡਾ ਸਪਲਾਇਰ ਹੈ ਅਤੇ ਦੋਨੋਂ ਪੱਖ ਸਾਂਝੇਦਾਰੀ ਨੂੰ ਕਾਇਮ ਰੱਖਣ ਲਈ ਸਹਿਮਤ ਹੋਏ। ਹਾਈਡਰੋਕਾਰਬਨ ਦੇ ਇਸ ਖੇਤਰ ਵਿੱਚ ਸਾਂਝੇਦਾਰੀ ‘ਤੇ ਵੀ ਚਰਚਾ ਕੀਤੀ ਗਈ।
ਪ੍ਰਧਾਨ ਮੰਤਰੀ ਨੇ ਕਜ਼ਾਖਸਤਾਨ ਨੂੰ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਦਾ ਮੈਂਬਰ ਬਣਨ ਦਾ ਸੱਦਾ ਦਿੱਤਾ। ਦੋਨੋਂ ਨੇਤਾਵਾਂ ਨੇ ਸੰਚਾਰ ਵਧਾਉਣ ਦੇ ਮਹੱਤਵ ‘ਤੇ ਵੀ ਚਰਚਾ ਕੀਤੀ। ਇਸ ਸੰਦਰਭ ਵਿੱਚ ਈਰਾਨ ਵਿੱਚ ਚਾਬਹਾਰ ਬੰਦਰਗਾਹ ਰਾਹੀਂ ਸੰਚਾਰ ‘ਤੇ ਵੀ ਚਰਚਾ ਕੀਤੀ। ਦਿੱਲੀ ਅਤੇ ਅਸਤਾਨਾ ਵਿਚਕਾਰ ਦੋ ਹਵਾਈ ਉਡਾਣਾ ਜਲਦ ਹੀ ਸ਼ੁਰੂ ਕੀਤੀਆਂ ਜਾਣਗੀਆਂ।
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ (Xi Jinping) ਨਾਲ ਸੁਹਿਰਦ ਅਤੇ ਸਾਕਾਰਾਤਮਕ ਮੀਟਿੰਗ ਕੀਤੀ। ਪ੍ਰਧਾਨ ਮੰਤਰੀ ਨੇ ਐੱਸਸੀਓ ਵਿੱਚ ਸ਼ਾਮਲ ਕਰਨ ਲਈ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ। ਦੋਨੋਂ ਨੇਤਾਵਾਂ ਨੇ ਇਸ ‘ਤੇ ਧਿਆਨ ਦਿੱਤਾ ਕਿ ਬਹੁਧਰੁਵੀ ਵਿਸ਼ਵ ਵਿੱਚ ਅਤੇ ਵਿਸ਼ਵ ਅਸਥਿਰਤਾ ਦੇ ਮਾਹੌਲ ਵਿੱਚ ਭਾਰਤ-ਚੀਨ ਸਬੰਧ ਸਥਿਰਤਾ ਦਾ ਕਾਰਕ ਹਨ ਅਤੇ ਇਹ ਦੋਨੋਂ ਦੇਸ਼ਾਂ ਲਈ ਇਕੱਠੇ ਕੰਮ ਕਰਨ ਲਈ ਮਹੱਤਵਪੂਰਨ ਹੈ। ਵਪਾਰ, ਨਿਵੇਸ਼, ਸੰਚਾਰ, ਨੌਜਵਾਨ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਆਦਿ ਦੇ ਵਿਸ਼ਿਆਂ ‘ਤੇ ਉਨ੍ਹਾਂ ਨੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਾਵਕਦ ਮਿਰਜ਼ਯੋਯੇਵ (Shavkat Mirziyoyev) ਨਾਲ ਵੀ ਨਿੱਘੀ ਅਤੇ ਲਾਭਕਾਰੀ ਮੀਟਿੰਗ ਕੀਤੀ। ਆਰਥਿਕਤਾ, ਵਪਾਰ ਅਤੇ ਸਿਹਤ ਵਿਚਕਾਰ ਮਜ਼ਬੂਤ ਸਬੰਧਾਂ ‘ਤੇ ਚਰਚਾ ਹੋਈ।
****
AKT/NT
Began my programmes in Astana with a productive meeting with President Nursultan Nazarbayev of Kazakhstan. pic.twitter.com/a1HP1bOoJ2
— Narendra Modi (@narendramodi) June 8, 2017
Met President Xi Jinping. We spoke about India-China relations and how to further improve ties. pic.twitter.com/67aPIi6GFF
— Narendra Modi (@narendramodi) June 9, 2017
Held talks with President Shavkat Mirziyoyev. We discussed ways to boost India-Uzbekistan relations, especially economic cooperation. pic.twitter.com/kc3wFqSqyA
— Narendra Modi (@narendramodi) June 9, 2017