ਪੀਐੱਮਇੰਡੀਆ

ਮੰਚ ’ਤੇ ਹਾਜ਼ਰ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਡਾਕਟਰ ਹਰਸ਼ਵਰਧਨ ਜੀ, ਅਸ਼ਵਨੀ ਕੁਮਾਰ ਚੌਬੇ ਜੀ, ਅਲੱਗ-ਅਲੱਗ ਰਾਜਾਂ ਤੋਂ ਆਏ, ਅਤੇ ਸੰਸਥਾਨਾਂ ਤੋਂ ਆਏ ਪ੍ਰਤੀਨਿਧੀਗਣ,ਆਯੁਸ਼ਮਾਨ ਭਾਰਤ ਦੇ ਨਾਲ ਜੁੜੇ ਸਾਰੇ ਸਾਥੀ, ਅਤੇ ਇੱਥੇ ਆਏ ਹੋਏ ਸਾਰੇ ਲਾਭਾਰਥੀ।
ਭਰਾਵੋਂ ਅਤੇ ਭੈਣੋਂ, ਅੱਜ ਤੀਜਾ ਨਰਾਤਾ ਹੈ। ਅੱਜ ਮਾਂ ਦੇ ਚੰਦਰਘੰਟਾ ਸਵਰੂਪ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਦਸ ਭੁਜਾਵਾਂ ਵਾਲੀ ਦੇਵੀ ਚੰਦਰਘੰਟਾ ਚੰਦਰਮਾ ਦੀ ਸੀਤਲਤਾ ਅਤੇ ਸੌਮਯਤਾ ਲਈ ਸੰਪੂਰਣ ਜਗਤ ਦੀ ਪੀੜਾ ਦਾ ਨਾਸ਼ ਕਰਦੀ ਹੈ। ਭਾਰਤ ਦੇ 50 ਕਰੋੜ ਤੋਂ ਅਧਿਕ ਗ਼ਰੀਬਾਂ ਦੀ ਪੀੜਾ ਨੂੰ ਹਰਨ ਵਾਲੀ ਆਯੁਸ਼ਮਾਨ ਭਾਰਤ ਯੋਜਨਾ ਦੇ ਪਹਿਲੇ ਸਾਲ ’ਤੇ ਚਰਚਾ ਦਾ ਇਸ ਨਾਲੋਂ ਬਿਹਤਰ ਸੰਯੋਗ ਭਲਾ ਕੀ ਹੋ ਸਕਦਾ ਹੈ।
ਸਾਥੀਓ, ਆਯੁਸ਼ਮਾਨ ਭਾਰਤ ਦਾ ਇਹ ਪਹਿਲਾ ਸਾਲ, ਸੰਕਲਪ ਦਾ ਰਿਹਾ ਹੈ, ਸਮਰਪਣ ਦਾ ਰਿਹਾ ਹੈ, ਸਿੱਖਣ ਦਾ ਰਿਹਾ ਹੈ। ਇਹ ਭਾਰਤ ਦੀ ਸੰਕਲਪ ਸ਼ਕਤੀ ਹੀ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ Health care scheme ਅਸੀਂ ਭਾਰਤ ਵਿੱਚ ਸਫ਼ਲਤਾ ਦੇ ਨਾਲ ਚਲਾ ਰਹੇ ਹਾਂ। ਅਤੇ ਇਸ ਸਫ਼ਲਤਾ ਦੇ ਪਿੱਛੇ ਸਮਰਪਣ ਦੀ ਭਾਵਨਾ ਹੈ, ਸਦਭਾਵਨਾ ਹੈ। ਇਹ ਸਮਰਪਣ ਦੇਸ਼ ਦੇ ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਹੈ, ਇਹ ਸਮਰਪਣ ਦੇਸ਼ ਦੇ ਹਜ਼ਾਰਾਂ ਸਰਕਾਰੀ ਅਤੇ ਨਿਜੀ ਹਸਪਤਾਲਾਂ ਦਾ ਹੈ, ਇਹ ਸਮਰਪਣ ਹਰ ਕਰਮਚਾਰੀ, ਹਰ medical practitioner, ਆਯੁਸ਼ਮਾਨ ਮਿੱਤਰ, ਆਸ਼ਾ ਵਰਕਰ ਸਮਾਜਿਕ ਸੰਗਠਨਾਂ, ਜਨ-ਪ੍ਰਤੀਨਿਧੀਆਂ, ਯਾਨੀ ਸਭ ਦਾ ਹੈ।
ਭਾਈਓ ਅਤੇ ਭੈਣੋਂ, ਇਸੇ ਸਮਰਪਣ ਦੇ ਕਾਰਨ ਹੀ ਅੱਜ ਦੇਸ਼ ਵਿਸ਼ਵਾਸ ਨਾਲ ਕਹਿ ਰਿਹਾ ਹੈ, ਗਰਵ ਨਾਲ ਕਹਿ ਰਿਹਾ ਹੈ – ਸਾਲ ਏਕ – ਆਯੁਸ਼ਮਾਨ ਅਨੇਕ।
ਦੇਸ਼ ਭਰ ਦੇ ਗ਼ਰੀਬ, 46 ਲੱਖ ਗ਼ਰੀਬ ਪਰਿਵਾਰਾਂ ਨੂੰ ਬੀਮਾਰੀ ਦੀ ਨਿਰਾਸ਼ਾ ਤੋਂ ਸਵੱਸਥ ਜੀਵਨ ਦੀ ਆਸ ਜਗਾਉਣਾ, ਇਹ ਬਹੁਤ ਵੱਡੀ ਸਿੱਧੀ ਹੈ। ਇਸ ਇੱਕ ਸਾਲ ਵਿੱਚ ਅਗਰ ਕਿਸੇ ਇੱਕ ਵਿਅਕਤੀ ਦੀ ਜ਼ਮੀਨ, ਘਰ, ਗਹਿਣੇ ਜਾਂ ਦੂਜਾ ਕੋਈ ਸਮਾਨ ਬਿਮਾਰੀ ਦੇ ਖਰਚ ਕਰਕੇ ਵਿਕਣ ਤੋਂ ਬਚਿਆ ਹੈ, ਗਿਰਵੀ ਰੱਖਣ ਤੋਂ ਬਚਿਆ ਹੈ; ਤਾਂ ਇਹ ਆਯੁਸ਼ਮਾਨ ਭਾਰਤ ਦੀ ਬਹੁਤ ਵੱਡੀ ਸਫ਼ਲਤਾ ਹੈ।
ਸਾਥੀਓ, ਥੋੜ੍ਹੀ ਦੇਰ ਪਹਿਲਾਂ ਅਜਿਹੇ ਹੀ ਕੁਝ ਲਾਭਾਰਥੀਆਂ ਨਾਲ ਮੈਨੂੰ ਗੱਲਬਾਤ ਕਰਨ ਦਾ ਅਵਸਰ ਮਿਲਿਆ। ਬੀਤੇ ਇੱਕ ਸਾਲ ਵਿੱਚ, ਇੱਥੋਂ ਤੱਕ ਕਿ ਚੋਣਾਂ ਦੌਰਾਨ ਵੀ ਮੈਂ ਦੇਸ਼ ਭਰ ਵਿੱਚ ਅਜਿਹੇ ਤਮਾਮ ਸਾਥੀਆਂ ਨਾਲ ਸੰਵਾਦ ਕਰਨ ਦਾ ਲਗਾਤਾਰ ਪ੍ਰਯਤਨ ਕੀਤਾ ਹੈ। ਉਨ੍ਹਾਂ ਨਾਲ ਗੱਲਬਾਤ ਕਰਨ ’ਤੇ ਇਹ ਤੁਹਾਨੂੰ ਅਨੁਭਵ ਹੁੰਦਾ ਹੈ ਕਿ ਆਯੁਸ਼ਮਾਨ ਭਾਰਤ ‘PMJAY’ ਗਰੀਬਾਂ ਦੇ ਜੀਵਨ ਵਿੱਚ ਕੀ ਪਰਿਵਰਤਨ ਲਿਆ ਰਹੀ ਹੈ।
ਅਤੇ ਇੱਕ ਤਰ੍ਹਾਂ ਨਾਲ ਪੀਐੱਮਜੇ ਹੁਣ ਗਰੀਬਾਂ ਦੀ ਜੈ ਬਣ ਗਈ ਹੈ। ਜਦੋਂ ਗਰੀਬ ਦਾ ਬੱਚਾ ਸਵੱਸਥ ਹੁੰਦਾ ਹੈ, ਜਦੋਂ ਘਰ-ਘਰ ਦਾ ਇੱਕ ਮਾਤਰ ਕਮਾਉਣ ਵਾਲਾ ਸਵੱਸਥ ਹੋ ਕੇ ਫਿਰ ਕੰਮ ’ਤੇ ਨਿਕਲਦਾ ਹੈ, ਤਾਂ ਆਯੁਸ਼ਮਾਨ ਹੋਣ ਦਾ ਅਰਥ ਸਮਝ ਵਿੱਚ ਆਉਂਦਾ ਹੈ। ਅਤੇ ਇਸ ਲਈ ਆਯੁਸ਼ਮਾਨ ਭਾਰਤ ‘PMJAY’ ਦੀ ਸਫ਼ਲਤਾ ਲਈ ਸਮਰਪਣ ਕਰਨ ਵਾਲੇ, ਸਮਰਪਿਤ ਹਰ ਵਿਅਕਤੀ, ਹਰ ਸੰਸਥਾ ਦੇ ਨਾਲ ਦੇਸ਼ ਦੇ ਕਰੋੜਾਂ ਗਰੀਬਾਂ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ। ਇਸ ਮਹਾਨ ਕਾਰਜ ਵਿੱਚ ਜੁਟੇ ਹਰ ਸਾਥੀ ਨੂੰ ਮੈਂ ਬਹੁਤ-ਬਹੁਤ ਧੰਨਵਾਦ ਦਿੰਦਾ ਹਾਂ, ਵਧਾਈ ਦਿੰਦਾ ਹਾਂ।
ਭਾਈਓ ਅਤੇ ਭੈਣੋਂ, ਸੰਕਲਪ ਅਤੇ ਸਮਰਪਣ ਦੇ ਨਾਲ-ਨਾਲ ਇਸ ਪਹਿਲੇ ਸਾਲ ਵਿੱਚ ਅਸੀਂ ਅਨੁਭਵ ਤੋਂ ਬਹੁਤ ਕੁਝ ਸਿੱਖਿਆ ਹੈ। ਹਾਲੇ ਇੱਥੇ ਆਉਣ ਤੋਂ ਪਹਿਲਾਂ ਮੈਂ ਪ੍ਰਦਰਸ਼ਨੀ ਦੇ ਮਾਧਿਅਮ ਨਾਲ ਇੱਕ ਸਾਲ ਦੀ ਯਾਤਰਾ ਨੂੰ ਵੀ ਦੇਖਿਆ ਹੈ। ਕਿਵੇਂ ਸਮੇਂ ਦੇ ਨਾਲ ਅਸੀਂ ਹਰ ਚੁਣੌਤੀ ਨੂੰ ਦੂਰ ਕੀਤਾ ਹੈ, ਤਕਨੀਕੀ ਰੂਪ ਨਾਲ ਨਿਰੰਤਰ ਵਿਸਤਾਰ ਕੀਤਾ ਹੈ, ਹਰ stake holder ਨਾਲ ਨਿਰੰਤਰ ਸੰਵਾਦ ਬਣਾਈ ਰੱਖਿਆ ਹੈ, ਸ਼ੰਕਾਵਾਂ ਅਤੇ ਅਸ਼ੰਕਾਵਾਂ ਨੂੰ ਦੂਰ ਕੀਤਾ ਹੈ। ਸਿੱਖਣ ਦਾ, ਸੰਵਾਦ ਦਾ, ਸੁਧਾਰ ਦਾ ਇਹ ਕਾਰਜ ਸਿਲਸਿਲਾ ਅੱਗੇ ਵੀ ਨਿਰੰਤਰ ਚਲਦਾ ਰਹੇਗਾ।
ਸਾਥੀਓ, ਇਸ ਯੋਜਨਾ ਦੀ reach ਨੂੰ, monitoring ਨੂੰ ਕਿਵੇਂ ਪ੍ਰਭਾਵਸ਼ਾਲੀ ਬਣਾਇਆ ਜਾਵੇ, ਲਾਭਾਰਥੀਆਂ ਲਈ ਕਿਵੇਂ ਇਸ ਨੂੰ ਸੁਗਮ ਬਣਾਇਆ ਜਾਵੇ, ਹਸਪਤਾਲਾਂ ਦੀਆਂ ਦਿੱਕਤਾਂ ਨੂੰ ਕਿਵੇਂ ਦੂਰ ਕੀਤਾ ਜਾਵੇ; ਇਸ ਨੂੰ ਲੈ ਕੇ ਇੱਥੇ ਦੋ ਦਿਨ ਦੇ ਦਰਮਿਆਨ ਵਿਸਤਾਰ ਨਾਲ ਚਰਚਾ ਹੋਈ ਹੈ। ਕਵਾਲਿਟੀ ਤੋਂ ਲੈ ਕੇ capacity building ਤੱਕ, ਇੱਥੇ ਖੁੱਲ੍ਹ ਕੇ ਵਿਚਾਰ ਰੱਖੇ ਗਏ ਹਨ। ਵਿਸ਼ੇਸ਼ ਤੌਰ ’ਤੇ universal health care ਯਾਨੀ ਇਸ ਯੋਜਨਾ ਦਾ ਦਾਇਰਾ ਹਰ ਪਰਿਵਾਰ ’ਤੇ ਕਿਵੇਂ ਲਾਗੂ ਹੋਵੇ, ਇਸ ਨੂੰ ਲੈ ਕੇ ਦੇਸ਼ ਦੇ ਕੁਝ ਰਾਜਾਂ ਨੇ ਜੋ ਆਪਣੇ ਅਨੁਭਵ ਸਾਂਝੇ ਕੀਤੇ ਹਨ, ਉਨ੍ਹਾਂ ’ਤੇ ਗੰਭੀਰਤਾ ਨਾਲ ਵਿਚਾਰ ਹੋਣਾ ਚਾਹੀਦਾ ਹੈ। ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਹਰ ਗ਼ਰੀਬ ਲਈ, ਹਰ ਦੇਸ਼ਵਾਸੀ ਲਈ ਮੁਸ਼ਕਲ ਸਮੇਂ ਵਿੱਚ ਹਸਪਤਾਲ ਦੇ ਦਰਵਾਜੇ ਖੁੱਲ੍ਹੇ ਰਹਿਣੇ ਚਾਹੀਦੇ ਹਨ, ਬਿਹਤਰ ਇਲਾਜ ਉਪਲੱਬਧ ਹੋਣਾ ਚਾਹੀਦਾ ਹੈ।
ਭਾਈਓ ਅਤੇ ਭੈਣੋਂ, ਆਯੁਸ਼ਮਾਨ ਭਾਰਤ New India ਦੇ ਕ੍ਰਾਂਤੀਕਾਰੀ ਕਦਮਾਂ ਵਿੱਚੋਂ ਇੱਕ ਹੈ। ਸਿਰਫ਼ ਇਸ ਲਈ ਨਹੀਂ ਕਿਉਂਕਿ ਇਹ ਦੇਸ਼ ਦੇ ਆਮ ਮਾਨਵੀ ਦੇ, ਗਰੀਬ ਦੇ ਜੀਵਨ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ, ਬਲਕਿ ਇਸ ਲਈ ਵੀ ਕਿਉਂਕਿ ਇਹ ਭਾਰਤ ਵਜੋਂ 130 ਕਰੋੜ ਲੋਕਾਂ ਦੇ ਸਮੂਹਿਕ ਸੰਕਲਪਾਂ ਅਤੇ ਸਮਰੱਥਾ ਦਾ ਵੀ ਪ੍ਰਤੀਕ ਹੈ। ਅਜਿਹਾ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਸਾਡੇ ਦੇਸ਼ ਵਿੱਚ ਗਰੀਬ ਨੂੰ ਸਸਤੀ ਅਤੇ ਬਿਹਤਰ ਸਿਹਤ ਸੇਵਾ ਦੇਣ ਦੇ ਪ੍ਰਯਤਨ ਪਹਿਲੇ ਵੀ ਹੋਏ ਹਨ।
ਹਰ ਰਾਜ, ਹਰ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਆਪਣੇ ਸੀਮਿਤ ਪੱਧਰ ’ਤੇ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਰਾਜਾਂ ਦੀ ਤਮਾਮ ਸਦਭਾਵਨਾ ਦੇ ਬਾਵਜੂਦ ਨਾ ਤਾਂ ਗ਼ਰੀਬਾਂ ਨੂੰ ਉਹ ਲਾਭ ਮਿਲ ਰਿਹਾ ਸੀ, ਅਤੇ ਨਾ ਹੀ medical infrastructure ਦੇ ਖੇਤਰ ਵਿੱਚ ਕੋਈ ਸੁਧਾਰ ਹੋ ਰਿਹਾ ਸੀ, ਅਤੇ ਨਾ ਹੀ medical infrastructure ਦੇ ਖੇਤਰ ਵਿੱਚ ਕੋਈ ਸੁਧਾਰ ਹੋ ਰਿਹਾ ਸੀ। ਲੇਕਿਨ ਆਯੁਸ਼ਮਾਨ ਭਾਰਤ ਨੇ ਸਿੱਧ ਕਰ ਦਿੱਤਾ ਕਿ ਜਦੋਂ ਭਾਰਤ ਦੀ ਸਮੂਹਿਕ ਤਾਕਤ ਅਗਰ ਕਿਤੇ ਵੀ ਲੱਗ ਜਾਂਦੀ ਹੈ ਤਾਂ ਉਸਦਾ ਲਾਭ ਅਤੇ ਸ਼ਕਤੀ ਬਹੁਤ ਵਿਆਪਕ ਹੋ ਜਾਂਦੀ ਹੈ, ਵਿਰਾਟ ਹੋ ਜਾਂਦੀ ਹੈ। ਆਯੁਸ਼ਮਾਨ ਭਾਰਤ ਦੇਸ਼ ਦੇ ਕਿਸੇ ਵੀ ਹਿੱਸੇ ਦੇ ਮਰੀਜ਼ ਨੂੰ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਲਾਭ ਸੁਨਿਸ਼ਚਿਤ ਕਰਦੀ ਹੈ ਅਤੇ ਜੋ ਪਹਿਲਾਂ ਅਸੰਭਵ ਸੀ। ਇਹੀ ਕਾਰਣ ਹੈ ਕਿ ਬੀਤੇ ਇੱਕ ਸਾਲ ਵਿੱਚ ਕਰੀਬ 50 ਹਜ਼ਾਰ ਲਾਭਾਰਥੀਆਂ ਨੇ ਆਪਣੇ ਰਾਜ ਦੇ ਬਾਹਰ ਦੂਜੇ ਰਾਜਾਂ ਵਿੱਚ ਇਸ ਯੋਜਨਾ ਦਾ ਲਾਭ ਲਿਆ ਹੈ, ਯਾਨੀ ਚੰਗੇ ਹਸਪਤਾਲ ਵਿੱਚ ਗਏ ।
ਭਾਈਓ ਅਤੇ ਭੈਣੋਂ, ਦੇਸ਼ ਦਾ ਕੋਈ ਵੀ ਵਿਅਕਤੀ ਇਲਾਜ ਲਈ ਆਪਣੇ, ਘਰ, ਆਪਣੇ ਜ਼ਿਲ੍ਹੇ ਆਪਣੇ ਰਾਜ ਤੋਂ ਦੂਰ ਨਹੀਂ ਜਾਣਾ ਚਾਹੁੰਦਾ, ਇਹ ਕਦਮ ਮਜ਼ਬੂਰੀ ਵਿੱਚ ਹੀ ਉਠਾਉਣਾ ਪੈਂਦਾ ਹੈ। ਦੇਸ਼ ਦੇ ਹਰ ਨਾਗਰਿਕ ਨੂੰ ਘਰ ਦੇ ਕੋਲ ਹੀ ਬਿਹਤਰੀਨ ਸਿਹਤ ਸੁਵਿਧਾਵਾਂ ਮਿਲਣ, ਇਸ ਦੇ ਲਈ ਹਰ ਰਾਜ ਪ੍ਰਯਤਨ ਕਰ ਰਿਹਾ ਹੈ। ਇਹ ਵੀ ਸੱਚ ਹੈ ਕਿ ਦੇਸ਼ ਦੇ ਉਨ੍ਹਾਂ ਹਿੱਸਿਆਂ ਵਿੱਚ, ਜਿੱਥੇ ਸਿਹਤ ਸੁਵਿਧਾਵਾਂ ਬਿਹਤਰ ਹਨ, ਉੱਥੇ ਦਬਾਅ ਜ਼ਰਾ ਅਧਿਕ ਹੈ, ਲੇਕਿਨ ਇਹ ਹਰ ਭਾਰਤੀ ਦੀ ਜ਼ਿੰਮੇਵਾਰੀ ਹੈ ਕਿ ਦੇਸ਼ ਦਾ ਕੋਈ ਨਾਗਰਿਕ ਆਧੁਨਿਕ ਸਿਹਤ ਸੇਵਾਵਾਂ ਤੋਂ ਵੰਚਿਤ ਨਹੀਂ ਰਹਿਣਾ ਚਾਹੀਦਾ ਹੈ। ਆਯੁਸ਼ਮਾਨ ਭਾਰਤ ਇਸੇ ਭਾਵਨਾ ਨੂੰ ਮਜ਼ਬੂਤ ਕਰ ਰਹੀ ਹੈ।
ਸਾਥੀਓ, ਆਯੁਸ਼ਮਾਨ ਭਾਰਤ ਸੰਪੂਰਣਾ ਭਾਰਤ ਲਈ ਸਮੂਹਿਕ ਸਮਾਧਾਨ ਦੇ ਨਾਲ-ਨਾਲ ਸਵੱਸਥ ਭਾਰਤ ਦੇ ਸਮੁੱਚੇ ਸਮਾਧਾਨ ਦੀ ਵੀ ਯੋਜਨਾ ਹੈ। ਸਰਕਾਰ ਦੀ ਉਸ ਸੋਚ ਦਾ ਵਿਸਤਾਰ ਹੈ ਕਿ ਜਿਸਦੇ ਤਹਿਤ ਅਸੀਂ ਭਾਰਤ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨਾਲ ਨਿਪਟਣ ਲਈ ਟੁਕੜਿਆਂ ਵਿੱਚ ਸੋਚਣ ਦੀ ਬਜਾਏ ਸਮੁੱਚਤਾ ਵਿੱਚ ਕੰਮ ਕਰ ਰਹੇ ਹਾਂ। ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਵਿੱਚ Universal Health Care ਨੂੰ ਲੈ ਕੇ ਇੱਕ ਪ੍ਰੋਗਰਾਮ ਹੋਇਆ ਸੀ, ਜਿਸ ਵਿੱਚ ਮੈਨੂੰ ਭਾਰਤ ਦੀ ਗੱਲ ਦੱਸਣ ਦਾ ਅਵਸਰ ਮਿਲਿਆ। ਭਾਰਤ ਵਿੱਚ Health Care ਨੂੰ ਲੈ ਕੇ ਜਿਸ ਤਰ੍ਹਾਂ holistic approach ਦੇ ਨਾਲ ਕੰਮ ਹੋ ਰਿਹਾ ਹੈ, ਜਿਸ scale ’ਤੇ ਕੰਮ ਹੋ ਰਿਹਾ ਹੈ, ਅਤੇ ਦੁਨੀਆ ਲਈ ਇੱਕ ਅਜੂਬਾ ਹੈ, ਹੈਰਾਨ ਹੈ ਦੁਨੀਆ।
ਭਾਈਓ ਅਤੇ ਭੈਣੋਂ, ਸੰਯੁਕਤ ਰਾਸ਼ਟਰ ਵਿੱਚ ਮੌਜੂਦ ਦੁਨੀਆ ਭਰ ਦੇ ਪ੍ਰਤੀਨਿਧੀਆਂ ਨੂੰ ਮੈਂ ਦੱਸਿਆ ਕਿ ਕਿਵੇਂ ਅਸੀਂ ਸਵੱਸਥ ਭਾਰਤ ਨੂੰ ਚਾਰ ਮਜ਼ਬੂਤ ਥੰਮ੍ਹਾਂ ’ਤੇ ਖੜ੍ਹਾ ਕਰ ਰਹੇ ਹਾਂ। ਪਹਿਲਾ- Preventive Health Care, ਦੂਜਾ – Affordable Health Care, ਤੀਸਰਾ – ਸਪਲਾਈ ਸਾਈਡ ਦਾ ਸੁਧਾਰ ਅਤੇ ਚੌਥਾ-ਰਾਸ਼ਟਰੀ ਪੋਸ਼ਣ ਅਭਿਆਨ ਜਿਵੇਂ Mission Mode Interventions ਦਾ ਹੈ।
ਪਹਿਲੇ ਥੰਮ੍ਹ ਦੀ ਅਗਰ ਗੱਲ ਕਰੀਏ ਤਾਂ ਅੱਜ ਸਵੱਛਤਾ, ਯੋਗ, ਆਯੁਸ਼, ਟੀਕਾਕਰਨ ਅਤੇ ਫਿਟਨੈੱਸ ’ਤੇ ਬਲ ਦਿੱਤਾ ਜਾ ਰਿਹਾ ਹੈ, ਤਾਕਿ ਲਾਈਫ ਲਾਈਨ ਨਾਲ ਜੁੜੀਆਂ ਬਿਮਾਰੀਆਂ ਘੱਟ ਤੋਂ ਘੱਟ ਹੋਣ। ਇਤਨਾ ਹੀ ਨਹੀਂ, ਪਸ਼ੂਆਂ ਦੇ ਕਾਰਨ ਵੀ ਫੈਲਣ ਵਾਲੀਆਂ ਬਿਮਾਰੀਆਂ ਮਨੁੱਖ ਨੂੰ ਪਰੇਸ਼ਾਨ ਕਰਦੀਆਂ ਹਨ। ਅਤੇ ਇਸ ਲਈ ਇਸ ਵਾਰ ਅਸੀਂ ਇੱਕ ਮਿਸ਼ਨ ਮੋਡ ਵਿੱਚ ਕੰਮ ਉਠਾਇਆ ਹੈ- ਪਸ਼ੂਆਂ ਵਿੱਚ Foot to Mouth ਜੋ disease ਹੈ, ਉਸ ਬਿਮਾਰੀ ਤੋਂ ਹਿੰਦੁਸਤਾਨ ਨੂੰ ਮੁਕਤ ਕਰਨਾ।
ਮੈਂ ਉੱਥੇ ਦੂਜੇ ਥੰਮ੍ਹ ਦੀ ਗੱਲ ਕੀਤੀ। ਦੂਜਾ ਥੰਮ੍ਹ ਯਾਨੀ ਦੇਸ਼ ਦੇ ਆਮ ਜਨ ਨੂੰ ਉੱਤਮ ਅਤੇ ਸਸਤਾ ਇਲਾਜ ਮਿਲੇ, ਇਸ ਦੇ ਲਈ ਨਿਰੰਤਰ ਪ੍ਰਯਤਨ ਕੀਤੇ ਜਾ ਰਹੇ ਹਨ।
ਭਾਈਓ ਅਤੇ ਭੈਣੋਂ, ਇਨ੍ਹਾਂ ਦੋ ਥੰਮ੍ਹਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਬਹੁਤ ਮਜ਼ਬੂਤੀ ਦੇ ਰਹੀ ਹੈ। ਚਾਹੇ ਉਹ ਦੇਸ਼ਭਰ ਵਿੱਚ ਡੇਢ ਲੱਖ ਤੋਂ ਅਧਿਕ Health and Wellness Centre ਦਾ ਨਿਰਮਾਣ ਹੋਵੇ ਜਾਂ ਫਿਰ ਹਰ ਸਾਲ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ, ਆਯੁਸ਼ਮਾਨ ਭਾਰਤ ਦੀ ਹੀ ਭੂਮਿਕਾ ਅਹਿਮ ਹੈ।
ਸਾਥੀਓ, ਆਯੁਸ਼ਮਾਨ ਭਾਰਤ ਸਾਡੇ ਤੀਜੇ ਥੰਮ੍ਹ ਯਾਨੀ ਸਪਲਾਈ ਸਾਈਡ ਦੀ ਮਜ਼ਬੂਤੀ ਵੀ ਠੋਸ ਅਧਾਰ ਬਣਾ ਰਹੀ ਹੈ। ਆਯੁਸ਼ਮਾਨ ਭਾਰਤ ਨਾਲ ਦੇਸ਼ ਵਿੱਚ ਸਿਹਤ ਸੇਵਾਵਾਂ ਦੀ demand ਵਿੱਚ ਵਾਧਾ ਹੋ ਰਿਹਾ ਹੈ। ਹੁਣ ਉਹ ਗਰੀਬ ਮਰੀਜ਼ ਵੀ ਹਸਪਤਾਲ ਪਹੁੰਚ ਰਿਹਾ ਹੈ ਜੋ ਕਦੇ ਇਲਾਜ ਦੇ ਬਾਰੇ ਵਿੱਚ ਸੋਚਦਾ ਤੱਕ ਨਹੀਂ ਸੀ। ਪ੍ਰਾਈਵੇਟ ਹਸਪਤਾਲਾਂ ਵਿੱਚ ਤਾਂ ਇਲਾਜ ਦੀ ਕਲਪਨਾ ਤੱਕ ਨਹੀਂ ਕਰ ਸਕਦਾ ਸੀ। ਅੱਜ PM-JAY ਦੀ ਸੇਵਾ ਦੇਣ ਵਾਲੇ 18 ਹਜ਼ਾਰ ਤੋਂ ਅਧਿਕ ਹਸਪਤਾਲਾਂ ਵਿੱਚੋਂ ਕਰੀਬ 10 ਹਜ਼ਾਰ, ਯਾਨੀ ਅਜਿਹੇ ਅੱਧੇ ਤੋਂ ਅਧਿਕ ਹਸਪਤਾਲ ਪ੍ਰਾਈਵੇਟ ਸੈਕਟਰ ਵਿੱਚ ਹਨ। ਆਉਣ ਵਾਲੇ ਸਮੇਂ ਵਿੱਚ ਇਹ ਭਾਗੀਦਾਰੀ ਹੋਰ ਵਧਣ ਵਾਲੀ ਹੈ।
ਸਾਥੀਓ, ਜਿਵੇਂ-ਜਿਵੇਂ demand ਵਧ ਰਹੀ ਹੈ, ਤਿਵੇਂ-ਤਿਵੇਂ ਦੇਸ਼ ਵਿੱਚ ਛੋਟੇ ਸ਼ਹਿਰਾਂ ਵਿੱਚ ਆਧੁਨਿਕ medical infrastructure ਦਾ ਜਾਲ ਵਿਛ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਅਨੇਕ ਨਵੇਂ ਹਸਪਤਾਲ ਬਣਨ ਵਾਲੇ ਹਨ। ਰੋਜ਼ਗਾਰ ਦੇ ਨਵੇਂ ਅਵਸਰ ਮਿਲਣ ਵਾਲੇ ਹਨ। ਇੱਕ ਅਨੁਮਾਨ ਦੇ ਅਨੁਸਾਰ ਆਉਣ ਵਾਲੇ ਪੰਜ-ਸੱਤ ਵਰ੍ਹਿਆਂ ਵਿੱਚ ਸਿਰਫ਼ ਆਯੁਸ਼ਮਾਨ ਭਾਰਤ ਯੋਜਨਾ ਤੋਂ ਪੈਦਾ ਹੋਈ demand ਦੇ ਕਾਰਨ ਹੀ ਕਰੀਬ 11 ਲੱਖ ਨਵੇਂ ਰੋਜ਼ਗਾਰਾਂ ਦਾ ਨਿਰਮਾਣ ਹੋਵੇਗਾ। ਇਹ ਕਿੰਨ੍ਹਾ ਵੱਡਾ ਅੰਕੜਾ ਹੈ ਕਿ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ਼ ਰੇਲਵੇ ਹੀ ਇਸ ਨਾਲੋਂ ਵੀ ਜ਼ਿਆਦਾ ਦਾ ਨਿਰਮਾਣ ਕਰਦਾ ਹੈ।
ਭਾਈਓ ਅਤੇ ਭੈਣੋਂ, ਰੋਜ਼ਗਾਰ ਦੀਆਂ ਇਨ੍ਹਾਂ ਸੰਭਾਵਨਾਵਾਂ ਲਈ ਸਾਡੇ ਯੁਵਾ ਸਾਥੀਆਂ ਨੂੰ ਟ੍ਰੇਂਡ ਕਰਨਾ ਬਹੁਤ ਜ਼ਰੂਰੀ ਹੈ। ਇਹੀ ਕਾਰਨ ਹੈ ਕਿ Medical education ਨਾਲ ਜੁੜੇ infrastructure ਨੂੰ ਵਿਸਤਾਰ ਦਿੱਤਾ ਜਾ ਰਿਹਾ ਹੈ ਅਤੇ ਪਾਲਸੀ ਵਿੱਚ ਨਿਰੰਤਰ ਸੁਧਾਰ ਕੀਤਾ ਜਾ ਰਿਹਾ ਹੈ। ਇੱਕ ਤਰਫ਼ ਦੇਸ਼ ਵਿੱਚ Medical education ਵਿੱਚ ਸੀਟਾਂ ਦੀ ਸੰਖਿਆ ਵਧਾਈ ਜਾ ਰਹੀ ਹੈ, ਉੱਥੇ ਹੀ ਇਨ੍ਹਾਂ ਵਿੱਚ admission ਤੋਂ ਲੈ ਕੇ regulation ਤੱਕ ਇੱਕ seamless ਅਤੇ transparent ਵਿਵਸਥਾ ਬਣਾਈ ਜਾ ਰਹੀ ਹੈ। ਦੇਸ਼ ਭਰ ਵਿੱਚ 75 ਨਵੇਂ ਸਰਕਾਰੀ ਮੈਡੀਕਲ ਕਾਲਜ ਬਣਾਉਣ ਦਾ ਫ਼ੈਸਲਾ ਹੋਵੇ ਜਾਂ ਦੇਸ਼ ਵਿੱਚ ਨਵੇਂ ਨੈਸ਼ਨਲ ਮੈਡੀਕਲ ਕਮਿਸ਼ਨ ਦਾ ਨਿਰਮਾਣ, ਇਸ ਨਾਲ ਮੈਡੀਕਲ ਸੈਕਟਰ ਨੂੰ ਨਿਸ਼ਚਿਤ ਲਾਭ ਹੋਣ ਵਾਲਾ ਹੈ।
ਨੈਸ਼ਨਲ ਮੈਡੀਕਲ ਕਮਿਸ਼ਨ ਤੋਂ ਦੇਸ਼ ਵਿੱਚ ਮੈਡੀਕਲ ਸਿੱਖਿਆ ਦੇ ਵਿਸਤਾਰ ਨੂੰ ਗਤੀ ਮਿਲੇਗੀ, ਉਸ ਦੀ ਕਵਾਲਿਟੀ ਵਿੱਚ ਸੁਧਾਰ ਆਵੇਗਾ ਅਤੇ corruption ਦੀਆਂ ਸ਼ਿਕਾਇਤਾਂ ਦੂਰ ਹੋਣਗੀਆਂ।
ਸਾਥੀਓ, ਆਯੁਸ਼ਮਾਨ ਭਾਰਤ ਯੋਜਨਾ ਨੂੰ ਵੀ User friendly ਬਣਾਉਣ ਲਈ, ਇਸ ਨੂੰ Full proof ਬਣਾਉਣ ਲਈ ਨਿਰੰਤਰ ਪ੍ਰਯਤਨ ਕੀਤੇ ਜਾ ਰਹੇ ਹਨ। ਅਤੇ ਮੈਨੂੰ ਦੱਸਿਆ ਗਿਆ ਹੈ ਕਿ ਇਸ ਨਾਲ ਜੁੜੇ ਆਈਟੀ ਸਿਸਟਮ ਨੂੰ PM-JAY 2.0 ਵਜੋਂ ਅੱਪਗ੍ਰੇਡ ਕੀਤਾ ਗਿਆ ਹੈ ਅਤੇ ਇਸ ਵਿੱਚ ਨਿਰੰਤਰ ਸੁਧਾਰ ਕੀਤਾ ਜਾ ਰਿਹਾ ਹੈ। ਅੱਜ ਜੋ app launch ਕੀਤਾ ਗਿਆ ਹੈ, ਉਸ ਨਾਲ ਲਾਭਾਰਥੀਆਂ ਨੂੰ ਬਹੁਤ ਮਦਦ ਮਿਲਣ ਵਾਲੀ ਹੈ।
ਲੇਕਿਨ ਸਾਥੀਓ ਇਸ ਯੋਜਨਾ ਨੂੰ ਅਧਿਕ ਸਮਰੱਥ ਅਧਿਕ ਵਿਆਪਕ ਬਣਾਉਣ ਲਈ ਸਾਨੂੰ ਅਜੇ ਹੋਰ ਤਕਨੀਕੀ ਸਮਾਧਾਨਾਂ ਦੀ ਜ਼ਰੂਰਤ ਹੈ। ਆਯੁਸ਼ਮਾਨ ਭਾਰਤ ਦੇ ਅਲੱਗ-ਅਲੱਗ components ਹਨ, ਉਨ੍ਹਾਂ ਨੂੰ ਆਪਸ ਵਿੱਚ ਜੋੜਨ ਲਈ ਇੱਕ ਪ੍ਰਭਾਵਸ਼ਾਲੀ ਅਤੇ ਸੁਗਮ ਸਿਸਟਮ ਦੀ ਜ਼ਰੂਰਤ ਹੈ। Health and Wellness centre ਤੋਂ ਲੈ ਕੇ ਵੱਡੇ ਹਸਪਤਾਲਾਂ ਦੇ ਅਪਰੇਸ਼ਨ ਥਿਏਟਰ ਤੱਕ, diagnosis, referral ਅਤੇ follow up care ਦਾ ਇੱਕ ਤਕਨੀਕ ਅਧਾਰਿਤ ਸਿਸਟਮ ਅਸੀਂ ਵਿਕਸਿਤ ਕਰਨਾ ਹੈ।
ਅਸੀਂ ਉਸ ਸਥਿਤੀ ਦੀ ਤਰਫ਼ ਵਧਣਾ ਹੈ ਜਿੱਥੇ ਪਿੰਡ ਦੇ Health and Wellness Centre ਵਿੱਚ ਦਰਜ ਕਿਸੇ ਵੀ ਵਿਅਕਤੀ ਦਾ Health Data ਉਸ ਵਿਅਕਤੀ ਦੀ ਬੀਮਾਰੀ ਦੇ diagnosis ਵਿੱਚ ਕੰਮ ਆਵੇ। ਇਹੀ ਡੇਟਾ ਵੱਡੇ ਹਸਪਤਾਲ ਲਈ ਰੈਫਰ ਕਰਨ ’ਤੇ ਅੱਗੇ ਦੇ ਇਲਾਜ ਲਈ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਣ। ਇਸ ਦੇ ਲਈ ਸਾਨੂੰ ਸਾਰਿਆਂ ਨੂੰ ਸੋਚਣਾ ਹੋਵੇਗਾ, ਨਵੀਂ ਪੀੜ੍ਹੀ ਦੇ ਲੋਕਾਂ ਨੂੰ ਜੋੜਨਾ ਹੋਵੇਗਾ।
ਸਾਥੀਓ, ਇਸ ਦੇ ਲਈ ਅੱਜ ਲਾਂਚ ਕੀਤਾ ਗਿਆ PM-JAY Startup Grand Challenge ਅਹਿਮ ਭੂਮਿਕਾ ਨਿਭਾਉਣਾ ਵਾਲਾ ਹੈ। ਅਤੇ ਮੈਂ ਦੇਸ਼ ਦੀ ਯੁਵਾ ਸ਼ਕਤੀ ਨੂੰ, ਖਾਸ ਕਰਕੇ IT Professionals ਨੂੰ ਤਾਕੀਦ ਕਰਾਂਗਾਂ ਕਿ ਇਹ ਮਾਨਵਤਾ ਦਾ ਕੰਮ ਹੈ, ਇਸ ਚੈਲੇਂਜ ਨੂੰ ਆਪ ਹੀ ਉਠਾ ਲਵੋ, ਅਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਇੱਕ ਉੱਤਮ solution ਲੈ ਕੇ ਆਓ। ਇਸ ਦੇ ਮਾਧਿਅਮ ਨਾਲ ਦੇਸ਼ਭਰ ਵਿੱਚ ਹੈਲਥ ਸੈਕਟਰ ਵਿੱਚ ਕੰਮ ਕਰਨ ਵਾਲੇ Start-ups ਨੂੰ ਆਯੁਸ਼ਮਾਨ ਭਾਰਤ ਨਾਲ ਜੋੜਿਆ ਜਾ ਰਿਹਾ ਹੈ। ਮੈਂ ਦੇਸ਼ ਦੇ ਸਾਰੇ ਯੁਵਾ entrepreneurs ਨੂੰ, innovators ਨੂੰ ਇਸ ਅਵਸਰ ਦਾ ਲਾਭ ਉਠਾਉਣ ਲਈ ਫਿਰ ਤੋਂ ਇੱਕ ਵਾਰ ਸੱਦਾ ਦਿੰਦਾ ਹਾਂ।
ਭਾਈਓ ਅਤੇ ਭੈਣੋਂ, ਨਿਊ ਇੰਡੀਆ ਦਾ Health care system ਵਾਕਈ ਪੂਰੀ ਦੁਨੀਆ ਲਈ ਇੱਕ ਮਿਸਾਲ ਬਣਨ ਵਾਲਾ ਹੈ। ਇਸ ਵਿੱਚ ਵੀ ਆਯੁਸ਼ਮਾਨ ਭਾਰਤ ਯੋਜਨਾ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ। ਦੇਸ਼ ਦੇ ਕਰੋੜਾਂ ਜਨਾਂ ਨੂੰ ਆਯੁਸ਼ਮਾਨ ਬਣਾਉਣ ਦੀ ਸਾਡੀ ਪ੍ਰਤੀਬੱਧਤਾ ਹੋਰ ਮਜ਼ਬੂਤ ਹੋਵੇ, ਸਾਡੇ ਹਰ ਪ੍ਰਯਤਨ ਸਫਲ ਹੋਣ। ਇਸੇ ਕਾਮਨਾ ਦੇ ਨਾਲ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ, ਬਹੁਤ-ਬਹੁਤ ਸ਼ੁਭਕਾਮਨਾਵਾਂ।
***
ਵੀਆਰਆਰਕੇ/ਐੱਸਐੱਚ/ਐੱਨਐੱਸ
Prime Minister Shri Narendra Modi will preside over the valedictory function of Arogya Manthan at Vigyan Bhawan today. Arogya Manthan is a two-day event organized by the National Health Authority, to mark the completion of one year of Ayushman Bharat PM-JAY.
— PMO India (@PMOIndia) October 1, 2019
A new mobile application of Ayushman Bharat will be launched by the Prime Minister at the venue. He will also launch the ‘Ayushman Bharat Start-Up Grand Challenge’ and will release a commemorative stamp on the occasion.
— PMO India (@PMOIndia) October 1, 2019
Prime Minister will interact with select beneficiaries of Ayushman Bharat PM-JAY. He will visit the exhibition on PM-JAY which will showcase the journey of the scheme over the past one year.
— PMO India (@PMOIndia) October 1, 2019
The purpose of the Arogya Manthan is to provide a platform to meet for all the important stakeholders of PM-JAY to meet and discuss the challenges faced in the implementation of the scheme in the past year and to forge new understanding and pathways to improving implementation.
— PMO India (@PMOIndia) October 1, 2019
स्वस्थ भारत को चार मजबूत स्तंभों पर खड़ा किया जा रहा है। pic.twitter.com/EX3jEaQAAJ
— Narendra Modi (@narendramodi) October 1, 2019
आयुष्मान भारत, नए भारत के क्रांतिकारी कदमों में से एक है। सिर्फ इसलिए नहीं क्योंकि ये देश के सामान्य मानवी के, गरीब के जीवन को बचाने में अहम भूमिका निभा रही है, बल्कि इसलिए भी क्योंकि ये भारत के 130 करोड़ लोगों के सामूहिक संकल्प और सामर्थ्य का भी प्रतीक है। pic.twitter.com/JmXf95dj5r
— Narendra Modi (@narendramodi) October 1, 2019
In the years to come, we are making Ayushman Bharat even more people friendly. Today, we launched a mobile App that will help beneficiaries. The PM-JAY Start-up Challenge will give opportunities to youngsters to further innovation in healthcare. pic.twitter.com/pxaZnIs6nt
— Narendra Modi (@narendramodi) October 1, 2019
आयुष्मान भारत का ये पहला वर्ष- संकल्प का रहा है, समर्पण का रहा है, सीख का रहा है। pic.twitter.com/N7lo8znNne
— Narendra Modi (@narendramodi) October 1, 2019