ਪੀਐੱਮਇੰਡੀਆ
ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ਼੍ਰੀਮਾਨ ਸੁਰੇਸ਼ ਪ੍ਰਭੂਜੀ, ਸ਼੍ਰੀਮਾਨ ਹਰਦੀਪ ਸਿੰਘ ਪੁਰੀ ਜੀ, ਸ਼੍ਰੀ ਮਾਨ ਸੀ ਆਰ ਚੌਧਰੀ ਜੀ, ਸਕੱਤਰ ਡੀਆਈਪੀਪੀ ਸ਼੍ਰੀ ਰਮੇਸ਼ ਅਭਿਸ਼ੇਕ ਜੀ, ਇੱਥੇ ਹਾਜ਼ਰ ਉਦਯੋਗ ਅਤੇ ਵਪਾਰ ਜਗਤ ਨਾਲ ਜੁੜੇ ਮੇਰੇ ਸਾਰੇ ਭਾਈਓ ਅਤੇ ਭੈਣੋਂ।
ਪੂਰਾ ਦੇਸ਼ ਗਣਪਤੀ ਪੂਜਾ ਵਿੱਚ ਰੁੱਝਿਆ ਹੋਇਆ ਹੈ। ਹਰ ਕਿਸੇ ਦੇ ਘਰ ਵਿੱਚ ਗਣਪਤੀ ਬੱਪਾ ਦਾ ਆਗਮਨ ਹੋਇਆ ਹੈ। ਅਤੇ ਹਰ ਸ਼ੁਭ ਕਾਰਜ ਨੂੰ ਮੰਗਲ ਬਣਾਉਣ ਲਈ, ਭਗਵਾਨ ਗਣੇਸ਼ ਨੂੰ ਯਾਦ ਕਰਕੇ ਅੱਗੇ ਵਧਦੇ ਹਾਂ। ਸੋਹਣੇ ਅਤੇ ਦਿਵਯ ਭਾਰਤ ਦੇ ਇਸ ਵੱਡੇ ਪ੍ਰਤੀਕ ਨਿਊ ਇੰਡੀਆ ਦੇ ਇਕ ਅਹਿਮ ਸੈਂਟਰ ਦੇ ਨਿਰਮਾਣ ਅੱਜ ਸ਼੍ਰੀਗਣੇਸ਼ ਕਰਨ ਦਾ ਇੱਕ ਬਹੁਤ ਹੀ ਉਪਯੁਕਤ ਮੌਕਾ ਹੈ।
ਦੇਸ਼ ਦੀ ਆਰਥਕ ਉੱਨਤੀ, ਸੱਭਿਆਚਾਰਕ ਸਮ੍ਰਿੱਧੀ, ਪ੍ਰਕਿਰਤੀ ਦੇ ਪ੍ਰਤੀ ਸਾਡੀ ਸੰਵੇਦਨਸ਼ੀਲਤਾ ਅਤੇ ਉਸ ਦੀ ਪਹਿਚਾਣ India International Convention and Expo Centre ਯਾਨੀ IICC, ਉਸ ਵਿੱਚ ਅਸੀਂ ਭਲੀ-ਭਾਂਤ ਅਨੁਭਵ ਕਰ ਸਕਾਂਗੇ। ਇਹ ਸੇਵਾ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਇਸ ਭਾਵਨਾ ਦਾ ਪ੍ਰਗਟਾਅ ਹੈ, ਜੋ ਕਿ ਦੁਨੀਆਂ ਵਿੱਚ ਭਾਰਤ ਦਾ ਅੱਜ ਜੋ ਰੁਤਬਾ ਬਣ ਰਿਹਾ ਹੈ, ਭਾਰਤ ਦਾ ਜੋ ਸਥਾਨ ਬਣ ਰਿਹਾ ਹੈ, ਉਸ ਦੇ ਉਹ ਅਨੁਰੂਪ ਹੈ।
ਕਰੀਬ-ਕਰੀਬ 26 ਹਜ਼ਾਰ ਕਰੋੜ ਦੀ ਲਾਗਤ ਨਾਲ ਹੋਣ ਵਾਲਾ ਇਹ ਨਿਰਮਾਣ ਇਸ ਦੇਸ਼ ਦੇ 80 ਕਰੋੜ ਨੌਜਵਾਨਾਂ ਦੇ attitude ਅਤੇ energy ਦਾ ਸੈਂਟਰ ਬਣਨਾ ਹੈ। ਇਹ ਸਰਕਾਰ ਦੇ ਉਸ vision ਦਾ ਹਿੱਸਾ ਹੈ, ਜਿਸ ਦੇ ਕੇਂਦਰ ਵਿੱਚ world class infrastructure ਅਤੇ ease of doing business ਹੈ ਅਤੇ ਜਿਵੇਂ ਕਿ ਹੁਣੇ ਸਾਨੂੰ ਇੱਕ ਫ਼ਿਲਮ ਰਾਹੀਂ ਅਤੇ ਬਾਹਰ 3D Model ਰਾਹੀਂ ਵੀ ਵਿਸਤਾਰ ਨਾਲ ਦੱਸਿਆ ਗਿਆ ਹੈ ਕਿ ਇਹ ਸਿਰਫ ਇੱਕ Convention Centre, ਇੱਕ Expo Centre ਹੀ ਨਹੀਂ ਹੈ, ਬਲਕਿ ਦੇਸ਼ ਅਤੇ ਦੁਨੀਆ ਦੇ ਵਪਾਰ-ਕਾਰੋਬਾਰ ਦਾ ਇੱਕ ਜਿਉਂਦਾ-ਜਾਗਦਾ Vibrant ਕੇਂਦਰ ਹੋਵੇਗਾ।
ਇੱਕ ਪ੍ਰਕਾਰ ਨਾਲ ਦਿੱਲੀ ਦੇ ਅੰਦਰ ਹੀ ਇੱਕ Mini City ਹੋਵੇਗਾ। ਇੱਕ ਹੀ Campus ਵਿੱਚ Convention Hall, Expo Hall, Meeting Hall, Hotels, Market, ਦਫ਼ਤਰ, Recreation, ਅਜਿਹੀਆਂ ਸਾਰੀਆਂ ਸੁਵਿਧਾਵਾਂ ਇੱਕ ਹੀ ਸਥਾਨ ‘ਤੇ ਵਿਕਸਤ ਹੋਣ ਵਾਲੀਆਂ ਹਨ।
ਹੁਣ ਦੇਸ਼ ਦੀ ਰਾਜਧਾਨੀ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਆਯੋਜਨਾਂ ਲਈ ਸਾਨੂੰ ਜੋ ਵਾਰ-ਵਾਰ ਸੋਚਣਾ ਪੈ ਰਿਹਾ ਹੈ ਕਿ ਕਰੀਏ ਜਾਂ ਨਾ ਕਰੀਏ, ਦੁਨੀਆ ਭਰ ਦੇ ਲੋਕਾਂ ਨੂੰ ਬੁਲਾਈਏ ਜਾਂ ਨਾ ਬੁਲਾਈਏ; ਉਸ ਉਲਝਣ ਵਿੱਚੋਂ ਅਸੀਂ ਬਾਹਰ ਆ ਜਾਵਾਂਗੇ। ਇੱਥੇ ਬਣਨ ਇਹ ਇਹ Convention Hall ਇਕ ਅਜਿਹੀ ਜਗ੍ਹਾ ਬਣ ਰਹੀ ਹੈ ਜਿੱਥੇ 10 ਹਜ਼ਾਰ ਲੋਕਾਂ ਦੇ ਬੈਠਣ ਦੀ ਸੁਵਿਧਾ ਹੋਵੇਗੀ। ਬੈਠਣ ਦੀ capacity ਦੇ ਲਿਹਾਜ ਤੋਂ ਇਹ ਦੁਨੀਆ ਦੇ Top Five ਅਤੇ ਏਸ਼ੀਆ ਦੇ Top Three Convention Hall ਵਿੱਚ ਗਿਣਿਆ ਜਾਵੇਗਾ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਬੀਤੇ ਚਾਰ ਸਾਲਾਂ ਵਿੱਚ ਜੋ ਸਭ ਤੋਂ ਵੱਡਾ ਕੰਮ ਕਰਨ ਦੀ ਇੱਕ ਪਰੰਪਰਾ ਵਿਕਸਿਤ ਹੋਈ ਹੈ, ਉਸ ਦੀ ਕੜੀ ਨੂੰ ਇਹ ਹੋਰ ਵਿਸਤਾਰ ਦੇਣ ਵਾਲਾ ਹੈ। ਇਹ ਭਾਰਤ ਦਾ ਸਭ ਤੋਂ ਵੱਡਾ Conventionਅਤੇ Expo Centre ਹੋਣ ਵਾਲਾ ਹੈ।
ਸਾਥੀਓ, ਇਸ ਸਰਕਾਰ ਨੇ ਦੇਸ਼ ਦੇ ਵਿਕਾਸ ਲਈ ਬੇਮਿਸਾਲ ਯੋਜਨਾਵਾਂ ‘ਤੇ ਕੰਮ ਸ਼ੁਰੂ ਕੀਤਾ ਹੈ। ਸਭ ਤੋਂ ਲੰਬੀ ਸੁਰੰਗ ਬਣਾਉਣ ਦਾ ਕੰਮ ਜਾਂ ਸਭ ਤੋਂ ਲੰਬੀ ਗੈਸ ਪਾਈਪ ਲਾਈਨ ਵਿਛਾਉਣ ਦਾ ਕੰਮ ਹੋਵੇ, ਜਾਂ ਸਮੁੰਦਰ ‘ਤੇ ਸਭ ਤੋਂ ਲੰਬਾ ਪੁਲ ਬਣਾਉਣ ਦਾ ਕੰਮ ਹੋਵੇ, ਜਾਂ ਸਭ ਤੋਂ ਵੱਡੀ Mobile manufacturing unit ਬਣਾਉਣ ਦਾ ਕੰਮ ਹੋਵੇ, ਦੇਸ਼ ਦੇ ਹਰ ਪਿੰਡ ਤੱਕ Broadband connectivity ਦਾ ਕੰਮ ਹੋਵੇ, ਦੇਸ਼ ਦੇ ਹਰ ਪਿੰਡ ਅਤੇ ਹਰ ਪਰਿਵਾਰ ਤੱਕ ਬਿਜਲੀ ਪਹੁੰਚਾਉਣ ਦਾ ਕੰਮ ਹੋਵੇ, ਸਭ ਤੋਂ ਵੱਡੇ financial inclusion ਦਾ movement ਹੋਵੇ, ਗ੍ਰਾਮੀਣ ਖੇਤਰ ਦੇ ਸਭ ਤੋਂ ਵੱਡੇ banking network, India Post Payment Bank ਨੂੰ ਬਣਾਉਣ ਦਾ ਕੰਮ ਹੋਵੇ, GST ਦੇ ਰੂਪ ਵਿੱਚ ਸਭ ਤੋਂ ਵੱਡੇ Indirect tax de-force ਦਾ ਕੰਮ ਹੋਵੇ, ਸਵੱਛ ਭਾਰਤ ਦੇ ਰੂਪ ਵਿੱਚ ਸਭ ਤੋਂ ਵੱਡੀ Health Care Scheme ਆਯੁਸ਼ਮਾਨ ਭਾਰਤ ਦਾ ਬੀੜਾ ਉਠਾਉਣ ਦਾ ਕੰਮ ਇਸੇ ਸਰਕਾਰ ਨੇ ਕੀਤਾ ਹੈ।
ਇਹ ਕੁਝ ਉਦਾਹਰਣ ਹਨ ਕਿ ਸਿਰਫ ਦੇਸ਼ ਦੇ physical ਅਤੇ social infrastructure ਨੂੰ ਨਵੀਂ ਦਿਸ਼ਾ ਦੇਣ ਵਾਲੇ ਪ੍ਰੋਜੈਕਟ ਹੀ ਨਹੀਂ ਸਗੋਂ 21ਵੀਂ ਸਦੀ ਦੇ ਭਾਰਤ, New India ਦੀ Speed, Scale ਅਤੇ Skill ਦੇ ਪ੍ਰਤੀਕ ਹਨ।
ਸਾਥੀਓ, ਅੱਜ ਦੇਸ਼ ਵਿੱਚ, ਹਰ ਹਿੱਸੇ ਵਿੱਚ ਜੋ ਵਿਸ਼ਵ ਪੱਧਰੀ ਵਿਵਸਥਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ IICC ਦਾ ਨਾਮ ਜੁੜਨ ਵਾਲਾ ਹੈ। ਹਰ ਆਧੁਨਿਕ technology ਨਾਲ ਲੈਸ ਪੂਰੇ ਪਰਿਸਰ ਵਿੱਚ ਦੇਸ਼-ਦੁਨੀਆ ਦੇ business leader ਲਈ ਉਹ ਸਾਰੀਆਂ ਸਹੂਲਤਾਂ ਹੋਣਗੀਆਂ ਜਿਸ ਦੀ ਉਮੀਦ ਉਹ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਅਰਥਵਿਵਸਥਾ ਤੋਂ ਕਰਦਾ ਹੈ।
ਉਹ ਅਰਥਵਿਵਸਥਾ ਜੋ 8% ਦੀ ਗਤੀ ਨਾਲ ਵਿਕਾਸ ਕਰ ਰਹੀ ਹੈ। ਜੋ ਆਉਣ ਵਾਲੇ 5-7 ਸਾਲਾਂ ਵਿੱਚ 5 trillion ਤਾਂ ਅਗਲੇ ਇੱਕ-ਡੇਢ ਦਹਾਕੇ ਵਿੱਚ 10 trillion dollar ਦੇ ਟੀਚੇ ਨੂੰ ਲੈ ਕੇ ਤੇਜ਼ ਗਤੀ ਨਾਲ ਅੱਗੇ ਵਧ ਰਹੀ ਹੈ।
ਮੈਂਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਇਹ ਪਰਿਸਰ ਯਾਤਾਯਾਤ ਦੀਆਂ ਆਧੁਨਿਕ ਸੁਵਿਧਾਵਾਂ ਨਾਲ well connected ਹੋਵੇਗਾ। ਹਾਈ ਸਪੀਡ ਮੈਟਰੋ ਨਾਲ ਇਹ ਸਿੱਧਾ ਏਅਰਪੋਰਟ ਨਾਲ connected ਹੋਵੇਗਾ। Meeting ਹੋਵੇ, business incubation centers ਹੋਣ, Event management service ਹੋਵੇ, ਮਨੋਰੰਜਨ ਹੋਵੇ, ਸ਼ਾਪਿੰਗ ਹੋਵੇ ਜਾਂ ਫਿਰ ਟੂਰਿਜ਼ਮ ਨਾਲ ਜੁੜੀਆਂ ਵਿਵਸਥਾਵਾਂ; ਸਾਰੀਆਂ ਇੱਕ ਸਥਾਨ ‘ਤੇ ਉਪਲੱਬਧ ਹੋਣਗੀਆਂ।
ਇਹ ਪ੍ਰੋਜੈਕਟ ਸਰਕਾਰ ਦੇ ਉਸ ਸੰਕਲਪ ਦਾ ਹਿੱਸਾ ਹੈ, ਜਿਸ ਤਹਿਤ ਭਾਰਤ ਦੀ growth story ਨਾਲ ਜੁੜੇ ਹਰ infrastructure ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਭਾਈਓ ਅਤੇ ਭੈਣੋਂ, ਅਸੀਂ ਦੁਨੀਆ ਵਿਚ ਕਿਤੇ ਵੀ ਜਾਈਏ, ਅਕਸਰ ਦੇਖਣ ਨੂੰ ਮਿਲਦਾ ਹੈ ਕਿ ਛੋਟੇ-ਛੋਟੇ ਦੇਸ਼ ਵੀ ਵੱਡੇ-ਵੱਡੇ conference ਰੱਖਣ ਦੀ ਸਮਰੱਥਾ ਰੱਖਦੇ ਹਨ। ਇਸ ਤਰ੍ਹਾਂ ਦੀਆਂ ਆਧੁਨਿਕ ਵਿਵਸਥਾਵਾਂ ਦੇ ਨਿਰਮਾਣ ਦੀ ਵਜ੍ਹਾ ਕਰਕੇ ਕਈ ਦੇਸ਼ Conference Tourism ਦੇ Hub ਬਣ ਚੁੱਕੇ ਹਨ। ਲੇਕਿਨ ਸਾਡੇ ਇੱਥੇ ਸਾਲਾਂ ਤੱਕ ਇਸ ਦਿਸ਼ਾ ਵਿੱਚ ਸੋਚਿਆ ਹੀ ਨਹੀਂ ਗਿਆ। ਵੱਡੀਆਂ-ਵੱਡੀਆਂ conference ਨੂੰ, ਜਾਂ ਸਾਡੇ trade fare ਲਗਾਉਣੇ ਹੋਣ, ਤਾਂ ਆਮ ਤੌਰ ‘ਤੇ ਘੁੰਮ-ਫਿਰ ਕੇ ਇੱਕ ਹੀ ਜਗ੍ਹਾ, ਪ੍ਰਗਤੀ ਮੈਦਾਨ; ਬਸ ਉੱਥੇ ਹੀ ਸਭ ਕੁਝ ਸੀਮਿਤ ਹੋ ਗਿਆ। ਅਤੇ
ਉਹ ਵੀ ਆਪਣੀ ਊਰਜਾ ਗੁਆ ਚੁੱਕਿਆ ਹੈ। ਹੁਣ ਇਹ ਸੋਚ ਬਦਲੀ ਹੈ। ਅਤੇ ਉਸੇ ਦਾ ਨਤੀਜਾ ਅੱਜ ਦਾ ਇਹ ਆਯੋਜਨ ਹੈ।
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੀ ਨਹੀਂ, ਬਲਕਿ ਹੋਰ ਰਾਜਾਂ ਵਿੱਚ ਵੀ IICC ਵਰਗੇ ਸੈਂਟਰਾਂ ਦਾ ਨਿਰਮਾਣ business culture ਨਾਲ ਜੁੜੇ ਅਹਿਮ ਪੱਖ ਨੂੰ ਮਜ਼ਬੂਤ ਕਰੇਗਾ। ਸਾਡੇ ਦੇਸ਼ ਵਿੱਚ Conference Tourism ਦਾ ਇੱਕ eco system develop ਕਰੇਗਾ।
ਅੰਤਰਾਰਸ਼ਟਰੀ ਪੱਧਰ ਦੀ summit, ਵੱਡੀਆਂ–ਵੱਡੀਆਂ ਕੰਪਨੀਆਂ ਦੇ annual general meetings, ਸਰਕਾਰ ਦੇ ਸਾਰੇ ਵਿਭਾਗਾਂ ਦੇ ਪ੍ਰੋਗਰਾਮ, ਇਸ ਤਰ੍ਹਾਂ ਦੇ ਸੈਂਟਰਾਂ ਵਿੱਚ ਅਸਾਨੀ ਨਾਲ ਹੋ ਸਕਣਗੇ। ਇਹ ਆਧੁਨਿਕ Convention Centre ਕਿਤੇ ਨਾ ਕਿਤੇ ease of living ਨੂੰ ਵੀ ਵਧਾਵੇਗਾ। ਪੰਡਾਲ ਦੀ ਚਿੰਤਾ ਨਹੀਂ, ਪਾਣੀ-ਬਿਜਲੀ ਦੀ ਚਿੰਤਾ ਨਹੀਂ, ਮੌਸਮ ਦਾ ਡਰ ਨਹੀਂ, ਇੱਕ Ready to Use System ਹੋਵੇਗਾ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵਰਤੋਂ ਲਈ ਅਸਾਨੀ ਨਾਲ ਸੁਲਭ ਹੋਵੇਗਾ।
Business activity ਹੋਵੇ, cultural activity ਹੋਵੇ, ਜਦੋਂ ਸ਼ਹਿਰ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਕੇਂਦਰ ਹੋਣਗੇ ਤਾਂ ਪੂਰੇ ਸ਼ਹਿਰ ਨੂੰ ਉਸ ਦਾ ਲਾਭ ਮਿਲਦਾ ਹੈ। ਇਹ Convention Centre ਸ਼ਹਿਰਾਂ ਦੀ ਪਹਿਚਾਣ ਵੀ ਬਣਨਗੇ।
ਸਾਥੀਓ, IICC ਇੰਡੀਆ ਦੀ credible story ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਚਮਕ ਦੇਣ ਵਾਲਾ ਇੱਕ ਚੰਗਾ ਮਾਧਿਅਮ ਬਣੇਗਾ। ਮੈਂ ਉਮੀਦ ਕਰਦਾ ਹਾਂ ਕਿ ਜਦੋਂ ਇਹ ਬਣ ਕੇ ਤਿਆਰ ਹੋਵੇਗਾ ਤਾਂ Conference Tourism, MIC ਯਾਨੀ meeting incentive conferences and exhibition ਦੇ ਅਹਿਮ destination ਦੇ ਤੌਰ ‘ਤੇ ਭਾਰਤ ਦੀ ਪਹਿਚਾਣ ਨੂੰ ਇੱਕ ਨਵੀਂ ਤਾਕਤ ਮਿਲੇਗੀ।
IICC ਦੇ ਤੌਰ ‘ਤੇ ਦੇਸ਼ ਦੇ ਵਪਾਰੀਆਂ, ਉੱਦਮੀਆਂ, ਕਾਰੋਬਾਰੀਆਂ ਨੂੰ ਅੰਤਰਰਾਸ਼ਟਰੀ ਮਾਰਕੀਟ ਵਿੱਚ ਆਪਣੇ ਪ੍ਰੋਡਕਟ ਨੂੰ ਦਿਖਾਉਣ, ਉਸ ਦੀ ਪਹਿਚਾਣ ਨੂੰ ਸਥਾਪਤ ਕਰਨ ਦਾ ਅਸਾਨ ਸਾਧਨ ਵੀ ਹੋਵੇਗਾ। ਵਿਸ਼ੇਸ਼ ਤੌਰ ‘ਤੇ ਦੇਸ਼ ਦੇ ਛੋਟੇ ਅਤੇ ਮਝਲੇ ਉੱਦਮੀ ਆਪਣੇ ਪ੍ਰਚਾਰ-ਪ੍ਰਸਾਰ ‘ਤੇ ਉਨ੍ਹਾਂ ਖਰਚ ਨਹੀਂ ਕਰ ਸਕਦੇ ਹਨ। ਉਨ੍ਹਾਂ ਲਈ ਇਹ ਮੱਹਤਵਪੂਰਨ ਮੰਚ ਸਿੱਧ ਹੋਣ ਵਾਲਾ ਹੈ। ਉਹ ਇੱਥੇ ਅੰਤਰਾਰਾਸ਼ਟਰੀ
buyers ਅਤੇ sellers ਨਾਲ ਸਿੱਧਾ ਸੰਵਾਦ ਕਰਨ ਸਕਣਗੇ। ਅੰਤਰਾਰਾਸ਼ਟਰੀ ਪੱਧਰ ਦੀ ਟੈਕਨੋਲੋਜੀ ਬਾਰੇ ਵੀ ਉਹ ਅਸਾਨੀ ਨਾਲ ਜਾਣ ਸਕਣਗੇ ਅਤੇ ਆਪਣੇ ਉਦਯੋਗ ਨੂੰ ਉਸੇ ਹਿਸਾਬ ਨਾਲ ਉਹ operate ਕਰ ਸਕਣਗੇ।
ਇਹ ਸੁਵਿਧਾ ਸਰਕਾਰ ਦੇ ਉਨ੍ਹਾਂ ਯਤਨਾਂ ਨੂੰ ਬਲ ਦੇਵੇਗੀ, ਜਿਸ ਦੇ ਤਹਿਤ MSME ਯਾਨੀ medium
and small skill ਨੂੰ ਸਸ਼ਕਤ ਕੀਤਾ ਜਾ ਰਿਹਾ ਹੈ। ਐਨਾ ਹੀ ਨਹੀਂ, Startup ਲਈ ਵੀ ਇਹ ਬਹੁਤ ਵੱਡੀ ਸੁਵਿਧਾ ਖੜ੍ਹੀ ਹੋਣ ਵਾਲੀ ਹੈ। Startup ਲਈ ਸਭ ਤੋਂ ਵੱਡੀ ਸਮੱਸਿਆ ਆਪਣੇ Ideas ਨੂੰ ਨਿਵੇਸ਼ਕਾਂ ਤੱਕ ਪਹੁੰਚਾਉਣ ਦੀ ਹੁੰਦੀ ਹੈ। ਦੇਸ਼ ਦੇ innovative youth ਲਈ ਇਹ ਬਹੁਤ ਵੱਡਾ platform ਬਣੇਗਾ। ਇਹ ਆਈਡੀਆ ਅਤੇ innovation ਦੀ ਚਰਚਾ ਤੋਂ ਲੈ ਕੇ funding ਅਤੇ branding ਦੀ ਮਾਰਕੀਟਿੰਗ ਤੱਕ ਅਸਾਨੀ ਨਾਲ ਕੀਤੀ ਜਾ ਸਕੇਗੀ।
ਇਹ ਇਸ ਲਈ ਵੀ ਅਹਿਮ ਹੈ ਕਿਉਂਕਿ ਅੱਜ ਭਾਰਤ Startup ਦੇ ਖੇਤਰ ਵਿੱਚ ਦੁਨੀਆ ਵਿੱਚ ਦੂਜਾ ਸਭ ਤੋਂ ਵੱਡਾ Eco System ਬਣ ਚੁੱਕਿਆ ਹੈ।
ਅੱਜ ਸਾਡੇ ਨੌਜਾਵਨ 10 ਹਜ਼ਾਰ ਤੋਂ ਜ਼ਿਆਦਾ Startup ‘ਤੇ ਕੰਮ ਕਰ ਰਹੇ ਹਨ। ਅਜਿਹੇ ਵਿੱਚ ਇਹ ਆਧੁਨਿਕ ਵਿਵਸਥਾ ਸਮਾਜ ਦੇ ਹਰ ਵਰਗ, ਹਰ ਪੱਧਰ ‘ਤੇ ਲਾਭ ਪਹੁੰਚਾਏਗੀ। ਵੱਡੀ ਗੱਲ ਇਹ ਵੀ ਹੈ ਕਿ ਇਹ ਸੈਂਟਰ ਦੇਸ਼ ਦੇ ਪੰਜ ਲੱਖ ਨੌਜਵਾਨ ਸਾਥੀਆਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਵਾਲਾ ਹੈ। ਇਹ ਸਿਰਫ ਦੇਸ਼ ਦੀ ਆਰਥਕ ਅਤੇ ਸੱਭਿਆਚਾਰਕ ਸ਼ਕਤੀ ਦੇ ਪ੍ਰਦਰਸ਼ਨ ਦਾ ਹੀ ਨਹੀਂ, ਇਹ ਸਥਾਨ ਬਲਕਿ ਇਹ ਲੱਖਾਂ ਗ਼ਰੀਬ, ਮੱਧ ਵਰਗ ਪਰਿਵਾਰਾਂ ਦੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਵਾਲਾ ਪ੍ਰੋਜੈਕਟ ਹੈ। ਦੇਸ਼ ਦੇ training institutes, skill centres ਜਾਂ ਫਿਰ ਕਿਸੇ ਸਕੂਲ- ਕਾਲਜ ਵਿੱਚ ਪੜ੍ਹਾਈ ਕਰਨ ਵਾਲੇ ਨੌਜਵਾਨ ਦੀਆਂ ਅਕਾਂਖਿਆਵਾਂ ਨੂੰ ਇਹ ਬਦਲਣ ਦੀ ਤਾਕਤ ਰੱਖਦਾ ਹੈ।
ਭਾਈਓ ਅਤੇ ਭੈਣੋ, IICC Infrastructure ਦੇ ਉਨ੍ਹਾਂ ਸਾਰੇ ਵੱਡੇ projects ਦਾ ਵਿਸਤਾਰ ਹੈ ਜਿਨ੍ਹਾਂ ਨੂੰ ਵਿਚਲੇ ਚਾਰ ਸਾਲਾਂ ਵਿੱਚ ਜ਼ਮੀਨ ‘ਤੇ ਉਤਾਰਿਆ ਗਿਆ ਹੈ। ਅਜਿਹੇ projects ਨੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਬਣਾਏ ਹਨ। ਸਰਵਿਸ ਹੋਵੇ, ਖੇਤੀਬਾੜੀ ਹੋਵੇ ਜਾਂ ਫਿਰ manufacturing; ਹਰ ਸੈਕਟਰ ਵਿੱਚ ਵੱਡੀ ਮਾਤਰਾ ਵਿੱਚ ਰੋਜ਼ਗਾਰ ਪੈਦਾ ਹੋ ਰਹੇ ਹਨ। Reports ਦੱਸਦੀਆਂ ਹਨ ਕਿ ਦੇਸ਼ ਦੇ IT Sector ਵਿੱਚ ਵੀ ਰੋਜ਼ਗਾਰ ਨਿਰਮਾਣ ਵਿੱਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
Retail ਦੇ ਖੇਤਰ ਵਿੱਚ ਵਿਲੱਖਣ ਮੌਕੇ ਬਣ ਰਹੇ ਹਨ। ਇਕੱਲਾ E-commerce sector ਹੀ 50 ਅਰਬ ਡਾਲਰ ਤੋਂ ਜ਼ਿਆਦਾ ਦਾ revenue generate ਕਰ ਰਿਹਾ ਹੈ। ਜਿੰਨ੍ਹਾ ਇਹ ਵਿਆਪਕ ਹੋ ਰਿਹਾ ਹੈ, ਉਨ੍ਹਾਂ ਹੀ ਅਧਿਕ ਰੋਜ਼ਗਾਰ ਵੀ ਦੇ ਰਿਹਾ ਹੈ।
ਸਾਥੀਓ, ਸਰਵਿਸ ਦੇ ਨਾਲ-ਨਾਲ manufacturing sector ਵੀ ਅੱਜ Make in India ਦੀ ਸ਼ਕਤੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਅੱਜ Mobile manufacturing ਦਾ Hub ਬਣ ਰਿਹਾ ਹੈ, ਜਿਸ ਨਾਲ ਦੇਸ਼ ਦੇ ਚਾਰ-ਸਾਢੇ ਚਾਰ ਲੱਖ ਤੋਂ ਵੀ ਅਧਿਕ ਨੌਜਵਾਨਾਂ ਨੂੰ ਬੀਤੇ ਚਾਰ ਵਰ੍ਹਿਆਂ ਦੌਰਾਨ ਰੋਜ਼ਗਾਰ ਨਾਲ ਜੋੜਿਆ ਗਿਆ ਹੈ। ਅੱਜ ਸਥਿਤੀ ਇਹ ਹੈ ਕਿ ਅਸੀਂ mobile export ਤਾਂ ਕਰ ਹੀ ਰਹੇ ਹਾਂ, ਨਾਲ ਹੀ 80% ਮੋਬਾਈਲ ਫੋਨ ਦੇਸ਼ ਵਿੱਚ ਹੀ ਬਣ ਰਹੇ ਹਨ। ਇਸ ਨਾਲ ਵਿਦੇਸ਼ੀ ਮੁਦਰਾਂ ਦੇ ਰੂਪ ਵਿੱਚ ਤਿੰਨ ਲੱਖ ਕਰੋੜ ਰੁਪਏ ਦੀ ਬੱਚਤ ਦੇਸ਼ ਨੂੰ ਹੋਈ ਹੈ।
ਸਾਥੀਓ, ਪਿਛਲੇ ਚਾਰ ਵਰ੍ਹਿਆਂ ਵਿੱਚ ਦੇਸ਼ ਵਿੱਚ transparent ਅਤੇ merit base business ਦਾ ਉੱਤਮ ਮਾਹੌਲ ਤਿਆਰ ਕੀਤਾ ਗਿਆ ਹੈ। ਅੱਜ ਦੇਸ਼ ਦਾ telecom sector, 500 ਵਰ੍ਹੇ ਪਹਿਲਾਂ ਦੇ ਹਨੇਰੇ ਤੋਂ ਬਾਹਰ ਆ ਚੁੱਕਿਆ ਹੈ। ਅੱਜ ਇਹ ਦੇਸ਼ ਦੇ ਸਭ ਤੋਂ ਤੇਜ਼ ਵੱਧਦੇ ਸੈਕਟਰਸ ਸ਼ਾਮਲ ਹੋ ਗਿਆ ਹੈ। ਦੇਸ਼ ਹੁਣ 5G network infrastructure ਦੇ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਪਾਰਦਰਸ਼ੀ ਟੈਂਡਰਿੰਗ ਵਿਵਸਥਾ ਅਤੇ ਡਿਜੀਟਲ ਇੰਡੀਆ ਅਭਿਆਨ ਨਾਲ ਇਸ ਨੂੰ ਅਦੁੱਤੀ ਗਤੀ ਮਿਲੀ ਹੈ। ਅੱਜ voice call ਕਰੀਬ-ਕਰੀਬ ਫ੍ਰੀ ਹੈ ਅਤੇ ਇੱਕ ਜੀਬੀ 4ਜੀ ਡੇਟਾ, 250-300 ਰੁਪਏ ਤੋਂ ਘੱਟ ਕੇ 19-20 ਰੁਪਏ ਤੱਕ ਪਹੁੰਚ ਗਿਆ ਹੈ। ਯਾਨੀ ਦੇਸ਼ ਦੇ ਸਧਾਰਨ ਵਿਅਕਤੀ ਨੂੰ ਇੰਟਰਨੈੱਟ ਦੀ ਤਾਕਤ ਮਿਲੀ ਹੈ ਤਾਂ ਇੰਡਸਟਰੀ ਨੂੰ ਵਪਾਰ ਦੇ ਨਵੇਂ ਮੌਕੇ ਉਪਲੱਬਧ ਹੋਏ ਹਨ।
ਟੈਲੀਕੌਮ ਦੇ ਨਾਲ-ਨਾਲ ਦੇਸ਼ ਦਾ ਟੂਰਿਜ਼ਮ ਸੈਕਟਰ ਵੀ ਨਿਰੰਤਰ ਵਿਕਾਸ ਦੇ ਨਵੇਂ ਰਿਕਾਰਡ ਬਣਾ ਰਿਹਾ ਹੈ। ਦੇਸ਼ ਵਿੱਚ ਰੋਜ਼ਗਾਰ ਦੇ ਲੱਖਾਂ ਮੌਕੇ ਪੈਦਾ ਕਰ ਰਿਹਾ ਹੈ।
ਸਾਥੀਓ, ਦੇਸ਼ ਵਿਵਸਥਾ ਨਾਲ ਚਲਦਾ ਹੈ, ਸੰਸਥਾਵਾਂ ਨਾਲ ਅੱਗੇ ਵਧਦਾ ਹੈ ਅਤੇ ਇਹ ਦੋ-ਚਾਰ ਮਹੀਨੇ, ਦੋ-ਚਾਰ ਸਾਲ ਵਿੱਚ ਨਹੀਂ ਬਣਦੀਆਂ, ਇਹ ਸਾਲਾਂ ਦੇ ਨਿਰੰਤਰ ਵਿਕਾਸ ਦਾ ਨਤੀਜਾ ਹੁੰਦੀਆਂ ਹਨ। ਅਤੇ ਇਸ ਵਿੱਚ ਬਹੁਤ ਮਹੱਤਵਪੂਰਨ ਹੁੰਦਾ ਹੈ ਕਿ ਫੈਸਲੇ ਸਮੇਂ ‘ਤੇ ਲਏ ਜਾਣ ਅਤੇ ਇਨ੍ਹਾਂ ਨੂੰ ਬਿਨਾ ਟਾਲੇ ਲਾਗੂ ਕੀਤਾ ਜਾਵੇ।
ਹੁਣ ਇਹ ਛੋਟੇ ਬੈਕਾਂ ਦੇ merger ਦਾ ਫੈਸਲਾ ਹੀ ਲੈ ਲਓ, ਦਰਜਨਾਂ ਸਰਕਾਰੀ ਬੈਂਕਾਂ ਦੀ ਕੀ ਜ਼ਰੂਰਤ ਹੈ। ਇਸ ਨੂੰ ਲੈ ਕੇ ਅਸੀਂ ਸਾਲਾਂ ਤੋਂ ਅਸੀਂ debate ਸੁਣਦੇ ਆ ਰਹੇ ਹਾਂ। ਲਗਭਗ ਢਾਈ ਦਹਾਕੇ ਪਹਿਲਾਂ ਇਸ ਬਾਰੇ ਕਦਮ ਉਠਾਉਣ ਦੀ ਗੱਲ ਸ਼ੁਰੂ ਹੋਈ। ਲੇਕਿਨ ਇਸ ਦਿਸ਼ਾ ਵਿੱਚ ਅੱਗੇ ਵਧਣ ਦਾ ਸਾਹਸ, ਪਹਿਲਾਂ ਵੀ ਚਰਚਾ ਹੋਈ, ਕਿਸੇ ਨੇ ਨਹੀਂ ਜੁਟਾਇਆ। ਲੇਕਿਨ ਬੀਤੇ 50 ਮਹੀਨੇ ਇਸ ਦੇ ਗਵਾਹ ਹਨ ਕਿ ਐੱਨਡੀਏ ਦੀ ਇਹ ਰਾਸ਼ਟਰ ਸਰਕਾਰ ਰਾਸ਼ਟਰ ਹਿਤ ਵਿੱਚ ਲਏ ਜਾਣ ਵਾਲੇ ਕਠਿਨ ਫੈਸਲੇ ਲੈਣ ਵਿੱਚ ਵੀ ਕਦੇ ਪਿੱਛੇ ਨਹੀਂ ਰਹਿੰਦੀ। ਜੋ ਸਾਲਾਂ ਤੋਂ ਲਟਕੇ ਸਨ, ਉਨ੍ਹਾਂ ਨੂੰ ਪੂਰੀ ਸ਼ਕਤੀ ਨਾਲ ਜ਼ਮੀਨ ‘ਤੇ ਉਤਾਰਿਆ ਗਿਆ ਹੈ। ਪਹਿਲਾਂ State bank of India ਵਿੱਚ ਛੋਟੇ ਬੈਂਕਾਂ ਦਾ merger ਕੀਤਾ ਗਿਆ ਅਤੇ ਹੁਣ ਤਿੰਨ ਹੋਰ ਬੈਂਕਾਂ ਨੂੰ ਇੱਕ ਹੀ ਬੈਂਕ ਵਿੱਚ ਮਿਲਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਮੈਨੂੰ ਯਾਦ ਹੈ ਤਿੰਨ-ਚਾਰ ਸਾਲ ਪਹਿਲਾਂ ਜਦੋਂ reform ਦੀ ਚਰਚਾ ਹੁੰਦੀ ਸੀ ਤਾਂ ਕੁਝ ਲੋਕ ਵੱਧ-ਚੜ੍ਹ ਕੇ ਲਿਖਦੇ ਸਨ, ਜੇ ਮੋਦੀ ਬੈਂਕਾਂ ਦਾ merger ਕਰਕੇ ਦਿਖਾ ਦੇਵੇ ਤਾਂ ਅਸੀਂ ਮੰਨਾਂਗੇ ਕਿ ਮੋਦੀ ਕੁਝ ਕਰ ਰਿਹਾ ਹੈ। ਹੁਣ ਜਦੋਂ ਹੋ ਗਿਆ ਹੈ ਤਾਂ ਪਤਾ ਨਹੀਂ ਉਨ੍ਹਾਂ ਦੀ ਕਲਮ ਨੂੰ ਨੀਂਦ ਆ ਗਈ ਹੈ, ਚੁੱਪ ਹੋ ਗਏ।
ਜੀਐੱਸਟੀ ਹੋਵੇ, Demonetization ਹੋਵੇ, ਬੇਨਾਮੀ ਸੰਪਤੀ ਕਾਨੂੰਨ ਹੋਵੇ, insolvency code ਹੋਵੇ, ਭਗੌੜੇ ਆਰਥਕ ਅਪਰਾਧੀਆਂ ਨਾਲ ਜੁੜਿਆ ਕਾਨੂੰਨ ਹੋਵੇ – ਤਿੰਨ ਲੱਖ ਤੋਂ ਜ਼ਿਆਦਾ ਸ਼ੱਕੀ ਕੰਪਨੀਆਂ ਦੀ registration ਰੱਦ ਕਰਨੀ ਹੋਵੇ, ਇਹ ਸਭ ਫੈਸਲੇ ਇਮਾਨਦਾਰ ਅਤੇ ਪਾਰਦਰਸ਼ੀ business environment ਦੇ ਬਣਨ ਲਈ ਸਰਕਾਰ ਦੀ ਪ੍ਰਤੀਬੱਧਤਾ ਦੇ ਜਿਉਂਦੇ-ਜਾਗਦੇ ਉਦਾਹਰਨ ਹਨ। ਸਾਥੀਓ, ਦੇਸ਼ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਚੌਤਰਫਾ ਵਿਕਾਸ ਇਸ ਲਈ ਸੰਭਵ ਹੋਇਆ, ਉਨ੍ਹਾਂ ਸੰਸਾਧਨਾਂ ਦੇ ਰਹਿੰਦੇ ਸਰਕਾਰ ਬਿਹਤਰ ਕੰਮ ਇਸ ਲਈ ਕਰ ਸਕੀ ਕਿਉਂਕਿ ਰਾਸ਼ਟਰ ਹਿਤ ਨੂੰ ਸਭ ਤੋਂ ਉੱਪਰ ਰੱਖਿਆ ਗਿਆ। ਵਿਵਸਥਾਵਾਂ ਨੂੰ ਸਹੀ ਦਿਸ਼ਾ ਵੱਲ ਮੋੜਿਆ ਗਿਆ।
ਸਾਥੀਓ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜਨ ਹਿਤ ਵਿੱਚ ਮੁਸ਼ਕਿਲ ਤੋਂ ਮੁਸ਼ਕਿਲ ਫੈਸਲੇ ਲੈਣ ਦਾ ਇਹ ਸਿਲਸਿਲਾ ਜਾਰੀ ਰਹੇਗਾ। ਅੱਜ ਦੇਸ਼ ਵਿੱਚ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਦੀ ਨੀਂਹ ਦਿਨੋਂ-ਦਿਨ ਮਜ਼ਬੂਤ ਹੁੰਦੀ ਚਲੀ ਜਾ ਰਹੀ ਹੈ। Fundamentals ਮਜ਼ਬੂਤ ਹਨ, ਨਿਰਯਾਤ ਨੂੰ ਨਿਰੰਤਰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ Global trade ਨੂੰ GDP ਦਾ 40% ਤੱਕ ਕਰਨ ਲਈ ਇੱਕ ਵਿਸਤ੍ਰਿਤ ਯੋਜਨਾ ‘ਤੇ ਕੰਮ ਚਲ ਰਿਹਾ ਹੈ। ਸਾਲ twenty-twenty five ਤੱਕ GDP ਨੂੰ five trillion dollar ਤੱਕ ਲਿਜਾਣ ਦੇ ਜਿਸ ਟੀਚੇ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ ਉਸ ਵਿੱਚ ਇੱਕ trillion dollar manufacturing ਅਤੇ agriculture ਦਾ ਹੋਵੇ, ਇਸ ਵੱਲ ਭਰਪੂਰ ਯਤਨ ਕੀਤੇ ਜਾ ਰਹੇ ਹਨ।
ਇਹ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਹੀ ਮੌਕਾ ਹੈ ਕਿ ease of doing business ਦੀ ranking ਵਿੱਚ
ਭਾਰਤ ਨੇ ਚਾਰ ਸਾਲਾਂ ਵਿੱਚ forty two ਅੰਕਾਂ ਦਾ ਸੁਧਾਰ ਕੀਤਾ ਹੈ। ਇਹ ਵੀ ਆਪਣੀ ਤਰ੍ਹਾਂ ਦਾ ਇੱਕ ਰਿਕਾਰਡ ਹੈ। ਹੁਣ ਤਾਂ ਰਾਜਾਂ ਵਿੱਚ ਵੀ ਇੱਕ competition ਸ਼ੁਰੂ ਹੋਇਆ ਹੈ ਕਿ ਕੌਣ ਆਪਣੀ ranking ਤੇਜ਼ੀ ਨਾਲ ਸੁਧਾਰਦਾ ਹੈ। ease of doing business ਦਾ ਇਹ ਮੁਕਾਬਲਾ ਲੋਕਾਂ ਦੀ ease of living ਨੂੰ ਵੀ ਵਧਾ ਰਿਹਾ ਹੈ।
Reform ਦੀ ਸਾਡੀ ਜੋ ਯਾਤਰਾ ਹੈ, ਉਹ ਹੁਣ ਜ਼ਿਲ੍ਹਾ ਪੱਧਰ ‘ਤੇ, ਤਹਿਸੀਲ ਪੱਧਰ ‘ਤੇ ਪਹੁੰਚਣ ਦੀ ਕੋਸ਼ਿਸ਼ ਹੈ। ਅੱਜ ਜ਼ਿਲ੍ਹਾ ਪੱਧਰ ‘ਤੇ ਵੀ ease of doing business ਦੇ ਪਹਿਲੂਆਂ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸ ਦੇ ਲਈ ਇੱਕ ਪੂਰੇ excel plan ‘ਤੇ ਕੰਮ ਹੋ ਰਿਹਾ ਹੈ। ਸਰਕਾਰ ਦਾ ਯਤਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਿਆਂ ਦੇ GDP ਵਿੱਚ 2 ਤੋਂ 3% ਦਾ ਵਾਧਾ ਕਿਵੇਂ ਹੋਵੇ, ਉਸ ਦੇ ਤਰੀਕੇ ਕੀ ਹੋਣ, initative ਕੀ ਹੋਵੇ, priority ਕੀ ਹੋਵੇ, ਸਰਕਾਰ ਦੀ ਸੋਚ ਰਹੀ ਹੈ ਕਿ ਜੇ reform ਨੂੰ ਸਥਾਈ ਬਣਾਉਣਾ ਹੈ ਤਾਂ ਜ਼ਮੀਨ ‘ਤੇ ਉਸ ਦਾ ਅਸਰ ਦਿਖਣਾ ਚਾਹੀਦਾ ਹੈ।
ਸਾਥੀਓ, ਸਾਡਾ ਦੇਸ਼ ਜਿੰਨਾ ਵੱਡਾ ਹੈ, ਸਾਡੇ ਦੇਸ਼ ਵਿੱਚ ਜਿੰਨੇ ਨੌਜਾਵਨ ਹਨ, ਉੰਨੇ ਹੀ ਸਾਡੇ ਦੇਸ਼ ਦੇ ਵੱਡੇ ਸੁਪਨਿਆਂ ਦਾ ਇਸ ਨੂੰ ਪੂਰਾ ਅਧਿਕਾਰ ਹੈ, ਉਨ੍ਹਾਂ ਨੂੰ ਸੁਪਨੇ ਦੇਖਣ ਦਾ ਅਧਿਕਾਰ ਹੈ। ਉਨ੍ਹਾਂ ਸੁਪਨਿਆਂ ਨੂੰ ਸ਼ਕਲ ਦੇਣ ਦਾ ਅਧਿਕਾਰ ਹੈ। ਇਨ੍ਹਾਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੇ ਨਾਲ-ਨਾਲ ਦੇਸ਼ ਦੇ ਉਦਯੋਗ ਜਗਤ ਦੀ ਹੈ। ਤੁਹਾਡੀ ਸਭ ਦੀ ਵੀ ਹੈ।
ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਭ ਮਿਲ ਕੇ New India ਦੀ ਨੌਜਵਾਨ ਅਕਾਂਖਿਆਕਾਵਾਂ ਨੂੰ ਬਲ ਦੇਣ ਵਿੱਚ ਪੂਰੀ ਸ਼ਕਤੀ ਨਾਲ ਕੰਮ ਕਰਾਂਗੇ। ਆਉਣ ਵਾਲੇ ਇੱਕ-ਡੇਢ ਸਾਲ ਅੰਦਰ IICC ਦਾ ਪਹਿਲਾ ਪੜਾਅ ਪੂਰਾ ਕਰਨ ਦਾ ਯਤਨ ਹੈ। ਇਸ ਦੇ ਨਿਰਮਾਣ ਨਾਲ ਜੁੜੀਆਂ ਅਤੇ ਉਸ ਵਿੱਚ ਜੁੜੇ ਹੋਏ ਲੋਕਾਂ ਨੂੰ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਮੈਨੂੰ ਹੁਣੇ ਦੱਸਿਆ ਗਿਆ ਕਿ ਹੁਣ ਇਸ ਪਰਿਸਰ ਵਿੱਚ ਤਕਰੀਬਨ ਢਾਈ ਹਜ਼ਾਰ ਲੋਕ already ਕੰਮ ਕਰ ਰਹੇ ਹਨ, ਯਾਨੀ ਨੀਂਹ ਪੱਥਰ ਰੱਖਣ ਦੀ ਰਸਮ ਤੋਂ ਪਹਿਲਾਂ ਕੰਮ ਦਾ ਪੂਰਾ ਖਾਕਾ ਤਿਆਰ ਕਰਕੇ ਕੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
ਮੈਨੂੰ ਵਿਸ਼ਵਾਸ ਹੈ ਕਿ ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਅਸੀਂ ਚਲੇ ਹਾਂ ਅਤੇ ਬਦਲਦੇ ਹੋਏ ਵਿਸ਼ਵ ਵਿੱਚ Global economy ਦੇ ਯੁੱਗ ਵਿੱਚ ਭਾਰਤ ਵੀ ਹਰ ਪ੍ਰ੍ਕਾਰ ਨਾਲ ਆਪਣੇ-ਆਪ ਨੂੰ ਨਾ ਸਿਰਫ Relevant ਲੇਕਿਨ ਇੱਕ leader roll ਵਿੱਚ ਆਪਣੇ-ਆਪ ਨੂੰ ਪੇਸ਼ ਕਰਨ ਦੀ ਸਮਰੱਥਾ ਲੈ ਕੇ ਅੱਗੇ ਵਧੇ। ਇਨ੍ਹਾਂ ਹੀ ਸੁਪਨਿਆਂ ਲਈ, ਇੱਕਠੇ ਅੱਗੇ ਵਧਣਾ ਹੈ ਤਦ ਮੈਂ ਫਿਰ ਇੱਕ ਵਾਰ ਇਸ ਪੂਰੀ ਟੀਮ ਨੂੰ ਇਸ ਕੰਮ ਨੂੰ ਸਮੇਂ ‘ਤੇ ਉੱਤਮ ਤਰੀਕੇ ਨਾਲ, ਉੱਤਮ ਨਿਰਮਾਣ ਕਾਰਜ ਨਾਲ, ਉੱਤਮ ਗਤੀ ਦਿੰਦੇ ਰਹਿਣ, ਇਹੀ ਮੇਰੀਆਂ ਸ਼ੁਭਕਾਮਨਾਵਾਂ ਹਨ।
ਬਹੁਤ-ਬਹੁਤ ਧੰਨਵਾਦ।
ਏਕੇਟੀ/ਵੀਜੇ/ਐੱਸਕੇ/ਐੱਨਐੱਸ
इस सरकार ने देश के विकास के लिए अभूतपूर्व योजनाओं पर कार्य शुरू किया है।
— PMO India (@PMOIndia) September 20, 2018
सबसे लंबी सुरंग बनाने का काम
सबसे लंबी गैस पाइपलाइन बिछाने का काम
समंदर पर सबसे लंबा पुल बनाने का काम
सबसे बड़ी मोबाइल मैन्युफेक्चरिंग युनिट बनाने का काम: PM
देश के हर गांव तक ब्रॉडबैंड कनेक्टिविटी का काम
— PMO India (@PMOIndia) September 20, 2018
देश के हर गांव और हर परिवार तक बिजली पहुंचाने का काम
सबसे बड़े Financial Inclusion का काम
ग्रामीण क्षेत्र में सबसे बड़े बैंकिंग नेटवर्क इंडिया पोस्ट पेमेंट बैंक को बनाने का काम: PM
GST के रूप में सबसे बड़े indirect टैक्स रिफॉर्म का काम
— PMO India (@PMOIndia) September 20, 2018
स्वच्छ भारत के रूप में सबसे बड़ा जन आंदोलन चलाने का काम
और अब देश और दुनिया की सबसे बड़ी हेल्थ केयर स्कीम – आयुष्मान भारत का बीड़ा उठाने का काम इसी सरकार ने किया है: PM
ये कुछ उदाहरण सिर्फ देश के फिजिकल और सोशल इंफ्रास्ट्रक्चर को नई दिशा देने वाले प्रोजेक्ट्स नहीं हैं,
— PMO India (@PMOIndia) September 20, 2018
बल्कि 21वीं सदी के भारत, New India की Speed, Scale और Skill के प्रतीक हैं: PM
लेकिन हमारे यहां बरसों तक इस दिशा में सोचा ही नहीं गया।
— PMO India (@PMOIndia) September 20, 2018
बड़ी-बड़ी कॉन्फ्रेंस को सिर्फ प्रगति मैदान जैसे कुछ एक सेंटरों तक ही सीमित कर दिया गया।
अब ये सोच बदली है और इसी का परिणाम आज का ये आयोजन है: PM
देश व्यवस्था से चलता है, संस्थानों से आगे बढ़ता है और ये दो-चार महीने, दो चार साल में नहीं बनतीं।
— PMO India (@PMOIndia) September 20, 2018
ये वर्षों के सतत विकास का परिणाम होती हैं औऱ इसमें बहुत महत्वपूर्ण होता है कि फैसले समय पर लिए जाएं और उन्हें बिना टाले लागू किया जाए: PM
अब ये छोटे बैंकों के मर्जर का फैसला ही लीजिए।
— PMO India (@PMOIndia) September 20, 2018
करीब ढाई दशक पहले इसके बारे में कदम उठाने की बात शुरु हई थी। लेकिन इस दिशा में आगे बढ़ने का साहस नहीं जुटा पाए।
लेकिन बीते 50 महीने इसके गवाह हैं कि ये सरकार राष्ट्रहित में लिए जाने वाले कठिन फैसले लेने में पीछे नहीं रहती: PM
देश में पिछले चार वर्षों में चौतरफा विकास इसलिए संभव हो पाया, उन्हीं संसाधनों, उन्हीं संसाधनों के रहते सरकार बेहतर काम इसलिए कर पाई क्योंकि राष्ट्र हित को सर्वोपरि रखा गया, व्यवस्थाओं को सही दिशा की तरफ मोड़ा गया: PM
— PMO India (@PMOIndia) September 20, 2018
Smiles on the Delhi Metro.
— PMO India (@PMOIndia) September 20, 2018
People interact with PM @narendramodi during the journey from Dwarka, after he laid the foundation stone of a Convention Centre. pic.twitter.com/cD82lIj8Zx
Travelled on the Delhi Metro to Dwarka, and on the way back.
— Narendra Modi (@narendramodi) September 20, 2018
I had gone there to lay the foundation stone for a state of the art convention centre. Here are pictures from the Metro. pic.twitter.com/3dCS2JHnQQ
The upcoming convention centre will make India a hub for various meetings, conventions and conferences. This will lead to more opportunities for our industry and boost the tourism sector as well. Sharing my remarks during the programme today. https://t.co/uThH6RThxN
— Narendra Modi (@narendramodi) September 20, 2018