Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਸਮਰਪਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਸਮਰਪਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਸਮਰਪਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਸਮਰਪਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਮੇਰੇ ਪਿਆਰੇ ਭਾਈਓ ਅਤੇ ਭੈਣੋਂ,

ਅੱਜ ਦੇਸ਼ ਬਹੁਤ ਹੀ ਪਰੇਸ਼ਾਨ ਅਤੇ ਦੁਖੀ ਹੈ। ਇੱਥੇ ਆਏ ਸਾਰਿਆਂ ਦੀਆਂ ਭਾਵਨਾਵਾਂ ਨੂੰ ਵੀ ਮੈਂ ਭਲੀਭਾਂਤੀ ਸਮਝ ਰਿਹਾ ਹਾਂ। ਪੁਲਵਾਮਾ ਵਿੱਚ ਆਤੰਕੀਆਂ ਨੇ ਜੋ ਹਮਲਾ ਕੀਤਾ ਹੈ, ਉਸ ਨਾਲ ਹਰ ਭਾਰਤੀ ਗੁੱਸੇ ਵਿੱਚ ਹੈ। ਸਾਡੇ ਵੀਰ ਜਵਾਨਾਂ ਨੇ ਦੇਸ਼ ਦੀ ਰੱਖਿਆ ਵਿੱਚ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ, ਉਨ੍ਹਾਂ ਦਾ ਬਲੀਦਾਨ ਬੇਅਰਥ ਨਹੀਂ ਜਾਵੇਗਾ। ਇਹ ਭਰੋਸਾ ਝਾਂਸੀ ਦੀ ਧਰਤੀ ਤੋਂ, ਵੀਰਾਂ ਅਤੇ ਵੀਰਾਂਗਣਾਂ ਦੀ ਧਰਤੀ ਤੋਂ ਮੈਂ 130 ਕਰੋੜ ਹਿੰਦੁਸਤਾਨੀਆਂ ਨੂੰ ਦੇਣਾ ਚਾਹੁੰਦਾ ਹਾਂ।

ਸਾਡੇ ਸੁਰੱਖਿਆ ਬਲਾਂ ਦਾ ਹੌਸਲਾ, ਉਨ੍ਹਾਂ ਦਾ ਪਰਾਕ੍ਰਮ ਦੇਸ਼ ਨੇ ਦੇਖਿਆ ਹੈ ਅਤੇ ਸਾਡੇ ਦੇਸ਼ ਵਿੱਚ ਕੋਈ ਐਸੇ ਨਹੀਂ ਹੋ ਸਕਦਾ ਜਿਸ ਨੂੰ ਸਾਡੀ ਸੈਨਾ ਦੇ ਹੌਸਲੇ ਅਤੇ ਸਮਰੱਥਾ ‘ਤੇ ਰੱਤੀ ਭਰ ਵੀ ਸ਼ੱਕ ਹੋਵੇ। ਦੇਸ਼ ਨੂੰ ਉਨ੍ਹਾਂ ਦੀ ਸਮਰੱਥਾ ਅਤੇ ਹੌਸਲੇ ‘ਤੇ ਬਹੁਤ – ਬਹੁਤ ਭਰੋਸਾ ਹੈ।

ਅਤੇ ਮੇਰੇ ਪਿਆਰੇ ਦੇਸ਼ ਵਾਸੀਓ, ਇੱਥੇ ਅਸ਼ੀਰਵਾਦ ਦੇਣ ਲਈ ਆਏ ਹੋਏ ਮੇਰੇ ਪਿਆਰੇ ਭਾਈਓ – ਭੈਣੋਂ, ਸੁਰੱਖਿਆ ਬਲਾਂ ਲਈ ਅੱਗੇ ਦੀ ਕਾਰਵਾਈ ਤੈਅ ਕਰਨ ਲਈ ਸਮਾਂ ਕੀ ਹੋਵੇ, ਸਥਾਨ ਕੀ ਹੋਵੇ, ਸਵਰੂਪ ਕੀ ਹੋਵੇ, ਉਹ ਸਾਰੇ ਫ਼ੈਸਲੇ ਕਰਨ ਲਈ ਇਜਾਜ਼ਤ ਦੇ ਦਿੱਤੀ ਗਈ ਹੈ। ਪੁਲਵਾਮਾ ਹਮਲੇ ਦੇ ਗੁਨਾਹਗਾਰ, ਪੁਲਵਾਮਾ ਹਮਲੇ ਦਾ ਸਾਜਿਸ਼ਕਾਰਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ। ਸਾਡਾ ਗੁਆਂਢੀ ਦੇਸ਼ ਇਹ ਭੁੱਲ ਰਿਹਾ ਹੈ ਕਿ ਇਹ ਨਵੀਂ ਨੀਤੀ ਅਤੇ ਨਵੀਂ ਰੀਤੀ ਵਾਲਾ ਭਾਰਤ ਹੈ। ਆਤੰਕੀ ਸੰਗਠਨਾਂ ਅਤੇ ਉਨ੍ਹਾਂ ਦੇ ਆਕਾਵਾਂ ਨੇ ਜੋ ਹੈਵਾਨੀਅਤ ਦਿਖਾਈ ਹੈ,  ਉਸ ਦਾ ਪੂਰਾ ਹਿਸਾਬ ਕੀਤਾ ਜਾਵੇਗਾ।

ਸਾਥੀਓ, ਸਾਡਾ ਗੁਆਂਢੀ ਦੇਸ਼ ਇਸ ਸਮੇਂ ਆਰਥਕ ਬਦਹਾਲੀ ਨਾਲ ਬਹੁਤ ਬੁਰੇ ਦੌਰ ਤੋਂ ਗੁਜਰ ਰਿਹਾ ਹੈ। ਉਹ ਹੁਣ ਇਸ ਸਮੇਂ ਇੰਨਾ ਅਲਗ – ਥਲਗ ਹੈ, ਉਸ ਦੀ ਹਾਲਤ ਇੰਨੀ ਖਰਾਬ ਕਰ ਦਿੱਤੀ ਗਈ ਹੈ ਕਿ ਵੱਡੇ ਵੱਡੇ ਦੇਸ਼ ਉਸ ਤੋਂ ਦੂਰੀ ਬਣਾਉਣ ਲਗੇ ਹੋਏ ਹਨ। ਉਸ ਲਈ ਆਪਣਾ ਰੋਜ਼ਾਨਾ ਦਾ ਖਰਚਾ ਤੱਕ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਉਹ ਕਟੋਰਾ ਲੈ ਕੇ ਘੁੰਮ ਰਿਹਾ ਹੈ, ਲੇਕਿਨ, ਅੱਜ ਦੁਨੀਆ, ਦੁਨੀਆ ਤੋਂ ਉਸ ਨੂੰ ਅਸਾਨੀ ਨਾਲ ਮਦਦ ਵੀ ਨਹੀਂ ਮਿਲ ਰਹੀ ਹੈ। ਬਦਹਾਲੀ ਦੇ ਇਸ ਦੌਰ ਵਿੱਚ ਉਹ ਭਾਰਤ ‘ਤੇ ਇਸ ਤਰ੍ਹਾਂ ਦੇ ਹਮਲੇ ਕਰਕੇ, ਪੁਲਵਾਮਾ ਜਿਹੀ ਤਬਾਹੀ ਮਚਾਕੇ, ਉਹ ਸੋਚਦਾ ਹੈ ਕਿ ਭਾਰਤ ਵੀ ਬਦਹਾਲ ਹੋ ਜਾਵੇਗਾ ਤਾਂ ਸਾਡੇ ਉਸ ਦੁਸ਼ਮਣ, ਪਾਕਿਸਤਾਨ ਵਿੱਚ ਬੈਠੇ ਹੋਏ ਲੋਕ ਇਹ ਭਲੀਭਾਂਤੀ ਸਮਝ ਲੈਣ – ਤੁਸੀਂ ਜੋ ਰਸਤਾ ਅਪਣਾਇਆ ਹੈ, ਤੁਸੀਂ ਆਪਣੀ ਬਰਬਾਦੀ ਦੇਖੀ ਹੈ। ਅਸੀਂ ਜੋ ਰਸਤਾ ਅਪਣਾਇਆ ਹੈ, ਸਾਡੀ ਦਿਨ ਦੁੱਗਣੀ , ਰਾਤ ਚਾਰ ਗੁਣਾ ਉੱਨਤੀ ਵੀ ਦੁਨੀਆ ਦੇਖ ਰਹੀ ਹੈ।

ਭਾਈਓ – ਭੈਣੋ, ਸਾਡੇ ਗੁਆਂਢੀ ਉਸ ਦੇ ਇਸ ਮਨਸੂਬੇ ਦਾ, ਦੇਸ਼ ਦੇ 130 ਕਰੋੜ ਲੋਕ ਮਿਲ ਕੇ ਜਵਾਬ ਦੇਣਗੇ, ਮੂੰਹ ਤੋੜ ਜਵਾਬ ਦੇਣਗੇ।

ਸਾਥੀਓ, ਅੱਜ ਵਿਸ਼ਵ ਦੇ ਵੱਡੇ – ਵੱਡੇ ਦੇਸ਼ ਭਾਰਤ ਨਾਲ ਖੜ੍ਹੇ ਹਨ, ਭਾਰਤ ਦੀਆਂ ਭਾਵਨਾਵਾਂ ਦਾ ਸਮਰਥਨ ਕਰ ਰਹੇ ਹਨ। ਮੇਰੇ ਕੋਲ ਜੋ ਸੰਦੇਸ਼ ਆ ਰਹੇ ਹਨ, ਉਨ੍ਹਾਂ ਤੋ ਪਤਾ ਚਲ ਰਿਹਾ ਹੈ ਕਿ ਉਹ ਵੀ ਉੰਨੇ ਹੀ ਦੁਖੀ ਹੈ, ਉੰਨੇ ਹੀ ਗੁੱਸੇ ਵਿੱਚ ਹਨ। ਪੂਰਾ ਵਿਸ਼ਵ – ਬਿਰਾਦਰੀ ਆਤੰਕ ਦੇ ਇਨ੍ਹਾਂ ਸਰਪਰਸਤਾਂ ਨੂੰ ਖਤਮ ਕਰਨ ਦੇ ਪੱਖ ਵਿੱਚ ਹੈ।

ਸਾਥੀਓ, ਵੀਰ ਬੇਟੀਆਂ ਅਤੇ ਵੀਰ ਬੇਟਿਆਂ ਦੀ ਇਹ ਧਰਤੀ ਜਾਣਦੀ ਹੈ ਕਿ ਦੁਸ਼ਮਣ ਚਾਹੇ ਜਿੰਨੀ ਵੀ ਸਾਜ਼ਿਸ਼ ਕਰੇ, ਉਸ ਦਾ ਮੁਕਾਬਲਾ ਕਿਵੇਂ ਕਰਨਾ ਹੈ। ਇਹ ਧਰਤੀ ਗਵਾਹ ਹੈ ਕਿ ਮਾਂ ਭਾਰਤੀ ਦੀ ਰੱਖਿਆ, ਉਸ ਦੀਆਂ ਸੰਤਾਨਾਂ ਦੀ ਰੱਖਿਆ ਸਾਡੇ ਲਈ ਸਭ ਤੋਂ ਉੱਪਰ ਹੈ।

ਸਾਥੀਓ, ਇਹ ਧਰਤੀ ਮਣਿਕਰਣਿਕਾ ਦੇ ਹੌਸਲੇ ਦੀ ਭੂਮੀ ਹੈ, ਜਿਨ੍ਹਾਂ ਨੇ ਝਾਂਸੀ ਦੀ ਰਾਣੀ ਦੇ ਰੂਪ ਵਿੱਚ ਦੇਸ਼ ਦੀ ਅਜ਼ਾਦੀ ਦੇ ਅੰਦੋਲਨ ਨੂੰ ਨਵਾਂ ਜੋਸ਼, ਨਵੀਂ ਪ੍ਰੇਰਣਾ ਦਿੱਤੀ। ਮਣਿਕਰਣਿਕਾ ਕਾਸ਼ੀ ਦੀ ਬੇਟੀ ਸੀ ਅਤੇ ਮੇਰਾ ਸੁਭਾਗ ਹੈ ਕਿ ਉੱਥੋਂ ਦੇ ਲੋਕਾਂ ਨੇ , ਕਾਸ਼ੀ ਨੇ , ਮੈਨੂੰ ਆਪਣਾ ਸਾਂਸਦ ਬਣਾਇਆ ਹੈ, ਅਤੇ ਇਸ ਲਈ ਉਨ੍ਹਾਂ ਦੀ ਜਨਮ ਭੂਮੀ, ਮੇਰੀ ਕਰਮ ਭੂਮੀ ਆਪਣੇ – ਆਪ ਬੁੰਦੇਲਖੰਡ ਨਾਲ ਇੱਕ ਵਿਸ਼ੇਸ਼ ਸਨੇਹ ਨਾਲ ਵੀ ਮੈਨੂੰ ਜੋੜ ਦਿੰਦੀ ਹੈ। ਬੁਦੇਲਖੰਡ ਨੇ ਰਾਸ਼ਟਰ  ਭਗਤੀ ਤੋਂ ਲੈ ਕੇ ,  ਦੇਸ਼ ਦੀ ਆਸਥਾ ਤੱਕ, ਹਰ ਪਲ ਇੱਕ ਨਵੀਂ ਉਚਾਈ ਦੇਣ ਵਾਲੀ ਇਹ ਧਰਤੀ ਹੈ। ਮੈਨੂੰ ਯਾਦ ਹੈ ਕਿ ਜਦੋਂ ਮੈਂ ਪਹਿਲਾਂ ਤੁਹਾਡੇ ਦਰਮਿਆਨ ਆਇਆ ਸਾਂ, ਉੱਦੋਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਜੋ ਸਨੇਹ ਤੁਸੀਂ ਮੈਨੂੰ ਦੇ ਰਹੇ ਹੋ, ਉਸ ਨੂੰ ਮੈਂ ਵਿਆਜ ਸਮੇਤ ਵਾਪਸ ਦੇਵਾਂਗਾ। ਤੁਹਾਨੂੰ ਯਾਦ ਹੈ ਨਾ? ਅਸੀਂ ਵਾਅਦਾ ਨਿਭਾਉਣ ਵਾਲੇ ਵਿਅਕਤੀ ਹਾਂ। ਇਰਾਦੇ ਲੈ ਕੇ ਨਿਕਲਦੇ ਹਾਂ, ਇਰਾਦੇ ਪੂਰੇ ਕਰਕੇ ਰੁਕਦੇ ਹਾਂ।

ਬੀਤੇ ਸਾਢੇ ਚਾਰ ਸਾਲ ਤੋਂ ਕੇਂਦਰ ਸਰਕਾਰ ਇਸ ਕੰਮ ਵਿੱਚ ਨਿਰੰਤਰ ਜੁਟੀ ਹੋਈ ਹੈ ਅਤੇ ਇੱਥੇ ਭਾਜਪਾ ਸਰਕਾਰ ਬਣਨ ਦੇ ਬਾਅਦ ਵਿਕਾਸ ਦੀ ਗਤੀ ਯੋਗੀ ਜੀ ਦੀ ਅਗਵਾਈ ਵਿੱਚ, ਰਾਜ ਦੀ ਉਨ੍ਹਾਂ ਦੀ ਪੂਰੀ ਟੀਮ ਨੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰ ਦਿੱਤਾ ਹੈ।

ਸਾਥੀਓ, ਵਿਕਾਸ ਦੀ ਪੰਚਧਾਰਾ ਯਾਨੀ ਬੱਚਿਆਂ ਦੀ ਪੜ੍ਹਾਈ, ਯੁਵਾ ਨੂੰ ਕਮਾਈ, ਬਜ਼ੁਰਗਾਂ ਨੂੰ ਦਵਾਈ,  ਕਿਸਾਨਾਂ ਨੂੰ ਸਿੰਚਾਈ ਅਤੇ ਜਨ – ਜਨ ਦੀ ਸੁਣਵਾਈ ਲਈ ਭਾਜਪਾ ਦੀਆਂ ਸਰਕਾਰਾਂ ਕੰਮ ਕਰ ਰਹੀਆਂ ਹਨ। ਇਸੇ ਉਦੇਸ਼ ‘ਤੇ ਅੱਗੇ ਵਧਦੇ ਹੋਏ ਕਦੇ – ਕਦੇ ਅਸੀਂ ਬੁੰਦੇਲਖੰਡ ਅਤੇ ਯੂਪੀ ਦੇ ਵਿਕਾਸ ਨਾਲ ਜੁੜੇ ਲਗਭਗ 20 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਕੀਤਾ ਹੈ। ਇਸ ਵਿੱਚ ਸੁਰੱਖਿਆ, ਰੋਜ਼ਗਾਰ, ਰੇਲ , ਬਿਜਲੀ, ਪਾਣੀ; ਅਜਿਹੇ ਅਨੇਕ ਪ੍ਰੋਜੈਕਟ ਜੁੜੇ ਹੋਏ ਹਨ।

ਭਾਈਓ ਅਤੇ ਭੈਣੋਂ, ਹੁਣ ਬੁੰਦੇਲਖੰਡ ਨੂੰ ਦੇਸ਼ ਦੀ ਸੁਰੱਖਿਆ ਅਤੇ ਵਿਕਾਸ ਦਾ ਕੌਰੀਡੋਰ ਬਣਾਉਣ ਦਾ ਅਭਿਆਨ ਸ਼ੁਰੂ ਹੋ ਚੁੱਕਿਆ ਹੈ। ਝਾਂਸੀ ਤੋਂ ਆਗਰਾ ਤੱਕ ਬਣ ਰਿਹਾ ਇਹ defence corridor  ਦੇਸ਼ ਨੂੰ ਸਸ਼ਕਤ ਕਰਨ ਦੇ ਨਾਲ ਹੀ ਬੁੰਦੇਲਖੰਡ ਅਤੇ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਵੀ ਉਪਲੱਬਧ ਕਰਵਾਉਣ ਵਾਲਾ ਹੈ। ਦੇਸ਼ ਅਤੇ ਦੁਨੀਆ ਦੇ ਵੱਡੇ – ਵੱਡੇ ਨਿਵੇਸ਼ਕਾਂ ਨੇ ਇਹ ਉਦਯੋਗ ਲਗਾਉਣ ਲਈ ਰੁਚੀ ਦਿਖਾਈ ਹੈ।

ਮੈਨੂੰ ਦੱਸਿਆ ਗਿਆ ਹੈ ਕਿ ਲਗਭਗ ਚਾਰ ਹਜ਼ਾਰ ਕਰੋੜ ਰੁਪਏ ਦੇ ਸਮਝੌਤੇ ਹੋ ਵੀ ਚੁੱਕੇ ਹਨ। ਇਸ defence corridor ਵਿੱਚ ਰੱਖਿਆ ਅਤੇ ਸੁਰੱਖਿਆ ਦਾ ਸਮਾਨ, ਉਸ ਦੇ ਨਿਰਮਾਣ ਕਰਨ ਵਾਲੇ ਦੇਸ਼ ਦੀਆਂ ਵੱਡੀਆਂ-ਵੱਡੀਆਂ ਸਰਕਾਰੀ ਕੰਪਨੀਆਂ ਦੇ ਨਾਲ-ਨਾਲ ਵਿਦੇਸ਼ੀ ਕੰਪਨੀਆਂ ਵੀ ਉਦਯੋਗ ਲਗਾਉਣਗੀਆਂ।

ਭਾਈਓ ਅਤੇ ਭੈਣੋਂ ,  ਜਦੋਂ ਵੱਡੇ ਉਦਯੋਗ ਲਗਦੇ ਹਨ ਤਦ ਉਨ੍ਹਾਂ  ਦੇ  ਆਸਪਾਸ ਛੋਟੇ ਉਦਯੋਗਾਂ ਦਾ ਵੀ ਵਿਕਾਸ ਹੁੰਦਾ ਹੈ ।  ਇੱਕ ਪੂਰਾ eco – system ,  ਇੱਕ ਪੂਰਾ ਮਾਹੌਲ ਤਿਆਰ ਹੁੰਦਾ ਹੈ।  ਝਾਂਸੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਜੋ ਛੋਟੇ ਅਤੇ ਦਰਮਿਆਨੇ ਉਦਯੋਗ ਹਨ ,  ਉਨ੍ਹਾਂ ਨੂੰ ਇਸ corridor ਨਾਲ ਬਹੁਤ ਵੱਡਾ ਲਾਭ ਹੋਣ ਵਾਲਾ ਹੈ ।  ਇਸ corridor ਤੋਂ ਇੱਥੋਂ ਦੇ ਲੱਖਾਂ ਨੌਜਵਾਨਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ ।  ਇੰਨਾ ਹੀ ਨਹੀਂ ,  ਇੱਥੋਂ  ਦੇ ਨੌਜਵਾਨਾਂ ਦਾ ਹੁਨਰ ਕਿਵੇਂ ਵਧੇ ,  skill development ਕਿਵੇਂ ਹੋਵੇ ;  ਹੁਨਰ ਵਿਕਾਸ ਵੀ ਇੱਥੇ ਆਉਣ ਵਾਲੀਆਂ ਕੰਪਨੀਆਂ ਕਰਨਗੀਆਂ ਤਾਕਿ ਉਨ੍ਹਾਂ ਨੂੰ ਇਸ ਕੰਮ ਲਈ ਹੁਨਰ  ਦੀ ਮੁਹਾਰਤ ਹਾਸਲ ਹੋਵੇ ਅਤੇ ਉਹ ਆਪਣੇ ਹੀ ਪਿੰਡ ਵਿੱਚ ਰਹਿ ਕੇ ਰੋਜ਼ੀ – ਰੋਟੀ ਕਮਾ ਸਕਣ,  ਉਨ੍ਹਾਂ ਨੂੰ ਇੱਥੋਂ ਜਾਣਾ ਨਾ ਪਵੇ ।

ਮੈਂ ਤਾਂ ਗੁਜਰਾਤ ਵਿੱਚ ਰਹਿੰਦਾ ਸੀ,  ਸ਼ਾਇਦ ਹੀ ਬੁੰਦੇਲਖੰਡ ਦਾ ਕੋਈ ਬਲਾਕ ਅਜਿਹਾ ਹੋਵੇਗਾ ਕਿ ਜਿੱਥੇ  ਦੇ ਲੋਕ ਗੁਜਰਾਤ ਵਿੱਚ ਸਾਡੇ ਇੱਥੇ ਨਾ ਰਹਿੰਦੇ ਹੋਣ ।  ਮੈਂ ਭਲੀਭਾਂਤੀ ਵਾਕਫ਼ ਰਿਹਾ ਹਾਂ ਤੁਹਾਡੇ ਲੋਕਾਂ ਤੋਂ। ਅਤੇ ਜਿਨ੍ਹਾਂ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਬੁੰਦੇਲਖੰਡ ਜਿਹਾ ਖੇਤਰ ਵੀ ਉਦਯੋਗਿਕ ਵਿਕਾਸ ਦਾ ਕੇਂਦਰ ਬਣ ਸਕਦਾ ਹੈ –  ਮੈਂ ਤੁਹਾਨੂੰ ਆਪਣਾ ਅਨੁਭਵ ਦੱਸਣਾ ਚਾਹੁੰਦਾ ਹਾਂ ।  ਗੁਜਰਾਤ  ਦੇ ਅੰਦਰ ,  ਪਾਕਿਸਤਾਨ ਦੀ ਸੀਮਾ ‘ਤੇ ਰੇਗਿਸਤਾਨ ਜਿਹਾ ਇੱਕ ਸਾਡਾ ਕੱਛ ਜ਼ਿਲ੍ਹਾ ਹੈ ;  ਵੱਡਾ ਜ਼ਿਲ੍ਹਾ ਹੈ।  ਕੋਈ ਅਫ਼ਸਰ ਉਸ ਤਰਫ, ਉੱਥੇ ਨੌਕਰੀ ਕਰਨ ਨੂੰ ਜਾਣ ਲਈ ਤਿਆਰ ਨਹੀਂ ਅਤੇ ਲੋਕ ਵੀ ਉੱਥੇ ਰਹਿਣ ਨੂੰ ਤਿਆਰ ਨਹੀਂ ।  Population ਦਾ ਵੀ minus growth ਹੁੰਦਾ ਸੀ ,  ਜਨਸੰਖਿਆ  ਵਧਣ  ਦੀ ਬਜਾਏ ਘੱਟ ਹੁੰਦੀ ਸੀ –  ਕਿਉਂਕਿ ਨਾ ਪਾਣੀ ਸੀ ,  ਨਾ ਰੋਜ਼ੀ – ਰੋਟੀ ਦੀ ਸੰਭਾਵਨਾ ਸੀ।

ਲੇਕਿਨ 2001 ਦੇ ਭੁਚਾਲ ਦੇ ਬਾਅਦ ਮੈਨੂੰ ਉੱਥੇ ਮੁੱਖ ਮੰਤਰੀ  ਦੇ ਨਾਤੇ ਕਾਰਜ ਦੀ ਜ਼ਿੰਮੇਦਾਰੀ ਆਈ ਮੇਰੇ ਸਿਰ ‘ਤੇ ।  ਇਤਨੇ ਘੱਟ ਸਮੇਂ ਵਿੱਚ ਜੋ ਕੱਛ  ਜ਼ਿਲ੍ਹਾ ਰੇਗਿਸਤਾਨ  ਦੇ ਨਾਤੇ ਜਾਣਿਆ ਜਾਂਦਾ ਸੀ ,  ਪਾਣੀ ਤੱਕ ਉਪਲੱਬਧ ਨਹੀਂ ਸੀ ,  ਕੋਈ ਆਪਣੀ ਬੇਟੀ ਦੀ ਉੱਥੇ ਸ਼ਾਦੀ ਕਰਨ ਲਈ ਤਿਆਰ ਨਹੀਂ ਸੀ ;  ਅੱਜ ਉਹ ਕੱਛ  ਜ਼ਿਲ੍ਹਾ ਹਿੰਦੁਸਤਾਨ ਦੇ ਸਭ ਤੋਂ ਤੇਜ਼ ਗਤੀ ਨਾਲ ਅੱਗੇ ਵਧਣ ਵਾਲੇ ਜ਼ਿਲ੍ਹਿਆਂ ਵਿੱਚ ਬਣ ਚੁੱਕਿਆ ਹੈ ,  ਬਣ ਚੁੱਕਿਆ ਹੈ ।  ਜੋ ਮੈਂ ਆਪਣੀ ਅੱਖਾਂ ਨਾਲ ਦੇਖਿਆ ਹੈ ,  ਕੱਛ ਨੂੰ ਵਿਕਸਿਤ ਹੁੰਦਿਆਂ ਆਪਣੀ ਅੱਖਾਂ ਨਾਲ ਦੇਖਿਆ ਹੈ ।  ਮੈਂ ਅੱਜ ਕਲਪਨਾ ਕਰ ਸਕਦਾ ਹਾਂ ,  ਇਹ ਬੁੰਦੇਲਖੰਡ ਵੈਸਾ ਹੀ ਬਣ ਕੇ ਰਹੇਗਾ ,  ਇਹ ਮੈਂ ਆਪਣੀ ਅੱਖਾਂ ਨਾਲ ਦੇਖ ਸਕਦਾ ਹਾਂ।

ਜੇਕਰ ਕੱਛ ਬਣ ਸਕਦਾ ਹੈ ਤਾਂ ਬੁੰਦੇਲਖੰਡ ਵੀ ਬਣ ਸਕਦਾ ਹੈ, ਇਹ ਮੇਰਾ ਵਿਸ਼ਵਾਸ ਹੈ । ਅਤੇ ਇਸ ਲਈ ਹੁਣ ਤੱਕ ਜੋ ਨਿਰਾਸ਼ਾ ਵਿੱਚ ਜਿਊਂਦੇ ਰਹੇ ਹਨ, ਸੋਚਣ ਦੀ ਵੀ ਅਕਰਮਣਤਾ ਰਹੀ ਹੈ, ਅਸੀਂ ਇਸ ਤੋਂ ਇਸ ਧਰਤੀ ਨੂੰ ਬਾਹਰ ਕੱਢਣ ਦਾ ਸੰਕਲਪ ਲੈ ਕੇ, ਇੱਕ ਬਹੁਤ ਵੱਡੇ ਪਰਿਵਰਤਨ ਦੇ ਇਰਾਦੇ ਨਾਲ ਇਸ defence corridor  ਦੇ ਪਿੱਛੇ ਅਸੀਂ ਲੱਗੇ ਹੋਏ ਹਾਂ, ਕੰਮ ਕਰ ਰਹੇ ਹਾਂ।

ਸਾਥੀਓ, ਮੈਂ ਹੁਣੇ ਇੱਥੋਂ ਦੀ ਇੱਕ ਹੋਰ ਚੁਣੌਤੀ ਬਾਰੇ ਵੀ ਗੱਲ ਕਰਨਾ ਚਾਹੁੰਦਾ ਹਾਂ। ਇਹ ਚੁਣੌਤੀ ਹੈ – ਪਾਣੀ । ਪਾਣੀ ਇੱਥੇ ਦੀ ਸਭ ਤੋਂ ਵੱਡੀ  ਚੁਣੌਤੀ ਹੈ। ਬੁੰਦੇਲਖੰਡ ਦੀ ਮੇਰੇ ਤੁਹਾਨੂੰ ਸਾਰੇ ਲੋਕਾਂ ਨੂੰ ਪਾਣੀ ਲਈ ਕਿੰਨਾ ਸੰਘਰਸ਼ ਕਰਨਾ ਪੈਂਦਾ ਰਿਹਾ ਹੈ, ਮੈਨੂੰ ਇਸ ਦਾ ਭਲੀਭਾਂਤੀ ਅਹਿਸਾਸ ਹੈ। ਯੋਗੀ ਆਦਿੱਤਿਆਨਾਥ ਜੀ ਦੀ ਸਰਕਾਰ ਨੂੰ ਵੀ ਇਸ ਦਾ ਪੂਰਾ ਅਹਿਸਾਸ ਹੈ। ਅਤੇ ਤੁਹਾਨੂੰ ਪਾਣੀ ਦੀ ਸਮੱਸਿਆ ਤੋਂ ਮੁਕਤੀ ਦਿਵਾਉਣ ਦੇ ਯਤਨ ਨੂੰ ਅੱਗੇ ਵਧਾਉਂਦੇ ਹੋਏ ਅੱਜ 9  ਹਜ਼ਾਰ ਕਰੋੜ ਦੀ ਪਾਈਪ ਲਾਈਨ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ।

ਬੁੰਦੇਲਖੰਡ ਦੀ ਸਭ ਮਾਤਾਵਾਂ  – ਭੈਣਾਂ ਸਾਨੂੰ ਭਰਪੂਰ ਅਸ਼ੀਰਵਾਦ ਦੇਣ ਤਾਕਿ ਅਸੀਂ ਇਸ ਕੰਮ ਨੂੰ ਜਲਦੀ ਹੀ ਪੂਰਾ ਕਰਕੇ ਪੀਣ ਦੇ ਪਾਣੀ ਤੁਹਾਡੇ ਤੱਕ ਪਹੁੰਚਾ ਦੇਈਏ। ਅੱਜ ਪਾਣੀ ਲਈ ਕਿਸੇ ਨੂੰ ਸਭ ਤੋਂ ਜ਼ਿਆਦਾ ਘਰ ਵਿੱਚ ਪਰੇਸ਼ਾਨੀ ਹੁੰਦੀ ਹੈ ਤਾਂ ਮਾਂ  – ਭੈਣਾਂ ਨੂੰ ਹੁੰਦੀ ਹੈ। ਉਨ੍ਹਾਂ ਦੀ ਪੂਰੀ ਸ਼ਕਤੀ ਪਾਣੀ ਦੇ ਪਿੱਛੇ ਲਗ ਜਾਂਦੀ ਹੈ। ਤੁਸੀਂ ਮਾਂ – ਭੈਣਾਂ, ਮੈਂ ਤੁਹਾਡਾ  ਕਰਜ਼ ਚੁਕਾਉਣ ਆਇਆ ਹਾਂ, ਤੁਹਾਨੂੰ ਇਸ ਸੰਕਟ ਤੋਂ ਮੁਕਤੀ ਦਿਵਾਉਣ ਆਇਆ ਹਾਂ। ਤੁਸੀਂ ਸਾਨੂੰ ਅਸ਼ੀਰਵਾਦ ਦਿਓ ਤਾਕਿ ਅਸੀਂ ਪਾਈਪ ਲਾਈਨ ਨਾਲ ਪਾਣੀ ਪਹੁੰਚਾ ਸਕੀਏ। ਮੈਂ ਤਾਂ ਕਹਾਂਗਾ ਇਹ ਪਾਣੀ ਦੀ ਪਾਈਪ ਲਾਈਨ, ਇਹ ਸਿਰਫ ਪਾਈਪ ਲਾਈਨ ਦਾ ਪ੍ਰੋਜੈਕਟ ਨਹੀਂ ਹੈ, ਇਹ ਤਾਂ ਇਸ ਖੇਤਰ ਦੀ ਪਾਈਪ ਲਾਈਨ ਨਹੀਂ, ਲਾਈਫ ਲਾਈਨ ਹੈ ਲਾਈਫ ਲਾਈਨ।

ਭਾਈਓ ਅਤੇ ਭੈਣੋਂ, ਇਸ ਪ੍ਰੋਜੈਕਟ ਦੇ ਪੂਰੇ ਹੋਣ ਦੇ ਬਾਅਦ ਬੁੰਦੇਲਖੰਡ ਦੇ ਹਰ ਜ਼ਿਲ੍ਹੇ ਯਾਨੀ ਝਾਂਸੀ, ਲਲਿਤਪੁਰ, ਜਾਲੌਨ, ਹਮੀਰਪੁਰ, ਮਹੋਬਾ, ਬਾਂਦਾ ਅਤੇ ਚਿੱਤ੍ਰਕੂਟ ਦੇ ਕਰੀਬ – ਕਰੀਬ ਹਰ ਪਿੰਡ ਨੂੰ ਪੀਣ ਦਾ ਪਾਣੀ ਪਾਈਪ ਲਾਈਨ ਨਾਲ ਮਿਲਣਾ ਅਸਾਨ ਹੋਣ ਵਾਲਾ ਹੈ। ਇਸ ਤਰ੍ਹਾਂ ਝਾਂਸੀ ਸ਼ਹਿਰ ਅਤੇ ਆਸ – ਪਾਸ ਦੇ ਪਿੰਡਾਂ ਲਈ ਵੀ ਅਮਰੁਤ ਯੋਜਨਾ ਤਹਿਤ ਕੇਂਦਰ ਸਰਕਾਰ ਨੇ 600 ਕਰੋੜ ਰੁਪਇਆਂ ਦੀ ਲਾਗਤ ਨਾਲ ਯੋਜਨਾ ਬਣਾਈ ਹੈ। ਬੇਤਵਾ ਨਦੀ ਦੇ ਪਾਣੀ ਨਾਲ ਝਾਂਸੀ ਸ਼ਹਿਰ ਦੇ ਲੋਕਾਂ ਦੀ ਪਿਆਸ ਤਾਂ ਬੁਝੇਗੀ ਹੀ, ਨਾਲ ਹੀ ਆਸ – ਪਾਸ ਦੇ ਕਈ ਪਿੰਡਾਂ ਤੱਕ ਵੀ ਪੀਣ ਦਾ ਪਾਣੀ ਪਹੁੰਚ ਜਾਵੇਗਾ।

ਭਾਈਓ ਅਤੇ ਭੈਣੋਂ, ਇਹ ਤਮਾਮ ਪ੍ਰੋਜੈਕਟ ਵਰਤਮਾਨ ਦੀ ਜ਼ਰੂਰਤਾਂ ਨੂੰ ਤਾਂ ਪੂਰਾ ਕਰਨਗੇ ਹੀ, ਭਵਿੱਖ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਨ ਵਾਲੇ ਹਨ।

ਭਾਈਓ ਅਤੇ ਭੈਣੋਂ, ਪਹਾੜੀ ਬੰਨ੍ਹ ਪ੍ਰੋਜੈਕਟ ਦੇ ਆਧੁਨਿਕੀਕਰਨ ਨਾਲ ਵੀ ਕਿਸਾਨਾਂ ਨੂੰ ਬਹੁਤ ਲਾਭ ਮਿਲਣ ਵਾਲਾ ਹੈ। ਪਹਿਲਾਂ ਇਸ ਬੰਨ ਨਾਲ ਕਿਸਾਨਾਂ ਦੇ ਖੇਤ ਤੱਕ ਸਹੀ (ਉਚਿਤ) ਮਾਤਰਾ ਵਿੱਚ ਪਾਣੀ ਪਹੁੰਚਦਾ ਨਹੀਂ ਸੀ ਅਤੇ ਗੇਟ ਗਿਰਨ ਨਾਲ ਤਾਂ  leakage  ਹੁੰਦੀ ਰਹਿੰਦੀ ਸੀ। ਹੁਣ ਪਾਣੀ ਦੀ leakage  ਬੰਦ ਕਰ ਦਿੱਤੀ ਹੈ, ਨਾਲ ਹੀ ਇਸ ਬਜਟ ਵਿੱਚ ਭਾਜਪਾ ਸਰਕਾਰ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਨਾਮ ਨਾਲ ਇੱਕ ਇਤਿਹਾਸਿਕ ਯੋਜਨਾ ਵੀ ਲਿਆਈ ਹੈ। ਇਸ ਤਹਿਤ ਅਜਿਹੇ ਕਿਸਾਨ ਜਿਨ੍ਹਾਂ ਦੇ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੈ, ਉਨ੍ਹਾਂ ਦੇ ਬੈਂਕ ਖਾਤੇ ਵਿੱਚ ਹਰ ਸਾਲ 6000 ਰੁਪਏ ਕੇਂਦਰ ਸਰਕਾਰ ਵੱਲੋਂ ਸਿੱਧੇ ਜਮ੍ਹਾ ਕਰਵਾਏ ਜਾਣਗੇ। ਇਹ ਰਾਸ਼ੀ ਦੋ – ਦੋ ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਵਿੱਚ ਤੁਹਾਡੇ ਤੱਕ ਪਹੁੰਚੇਗੀ। ਸਰਕਾਰ ਦਾ ਅਨੁਮਾਨ ਹੈ ਕਿ ਉੱਤਰ ਪ੍ਰਦੇਸ਼ ਵਿੱਚ ਵੀ ਦੋ ਕਰੋੜ 25 ਲੱਖ ਕਿਸਾਨ, ਉੱਤਰ ਪ੍ਰਦੇਸ਼ ਵਿੱਚ 2 ਕਰੋੜ 25 ਲੱਖ ਕਿਸਾਨਾਂ ਵਿੱਚੋਂ 2 ਕਰੋੜ 14 ਲੱਖ ਕਿਸਾਨ ਇਸ ਯੋਜਨਾ ਦੇ ਲਾਭਾਰਥੀ ਹੋਣਗੇ, ਜਿਨ੍ਹਾਂ ਨੂੰ ਇਸ ਦਾ ਲਾਭ ਮਿਲਣ ਵਾਲਾ ਹੈ। ਯਾਨੀ ਇੱਕ ਪ੍ਰਕਾਰ ਨਾਲ ਕਰੀਬ – ਕਰੀਬ  ਸਭ ਨੂੰ, ਯਾਨੀ ਯੂਪੀ ਦੇ ਹਰ ਜ਼ਿਲ੍ਹੇ ਵਿੱਚ 95% ਤੋਂ ਜ਼ਿਆਦਾ ਕਿਸਾਨਾਂ ਨੂੰ ਇਸ ਯੋਜਨਾ ਨਾਲ ਲਾਭ ਹੋਵੇਗਾ।

ਸਾਥੀਓ, ਪੀਐੱਮ ਕਿਸਾਨ ਸਨਮਾਨ ਯੋਜਨਾ ਤਹਿਤ ਅਗਲੇ ਦਸ ਸਾਲ ਵਿੱਚ ਕੁੱਲ ਮਿਲਾ ਕੇ ਸਾਢੇ ਸੱਤ ਲੱਖ ਕਰੋੜ, ਇਹ ਅੰਕੜਾ ਛੋਟਾ ਨਹੀਂ ਹੈ, ਸਾਢੇ ਸੱਤ ਲੱਖ ਕਰੋੜ ਰੁਪਏ ਕਿਸਾਨਾਂ ਦੇ ਬੈਂਕ ਵਿੱਚ ਸਿੱਧੇ ਜਮਾ ਹੋਣ ਵਾਲੇ ਹਨ। ਅਤੇ ਇਹ ਵੀ ਹਮੇਸ਼ਾ ਯਾਦ ਰੱਖੋ, ਇਹ ਪੈਸੇ ਸਿੱਧੇ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਪਹੁੰਚਣਗੇ, ਕੋਈ ਵਿਚੋਲਾ ਨਹੀਂ ਹੋਵੇਗਾ,  ਕੋਈ ਦਲਾਲ ਨਹੀਂ ਨਹੀਂ ਹੋਵੇਗਾ, ਕੋਈ ਤੁਹਾਡਾ ਹੱਕ ਨਹੀਂ ਮਾਰ ਸਕੇਗਾ।

ਸਾਥੀਓ, ਪਿਛਲੇ ਸਾਢੇ ਚਾਰ ਸਾਲਾਂ ਤੋਂ ਇੰਨੀ ਤੇਜ਼ੀ ਨਾਲ ਗ਼ਰੀਬਾਂ ਦੇ, ਕਿਸਾਨਾਂ ਦੇ ਬੈਂਕ ਖਾਤੇ ਖੁਲ੍ਹਵਾਏ ਜਾ ਰਹੇ ਸਨ, ਪਰ ਉਸ ਦੇ ਪਿੱਛੇ ਵੀ ਸਾਡੀ ਲੰਬੇ ਸਮੇਂ ਤੱਕ ਕੰਮ ਕਰਨ ਦੀ ਸੋਚ ਸੀ; ਐਸੇ ਹੀ ਖਾਤੇ  ਖੁਲ੍ਹਵਾਉਣ ਲਈ ਮਿਹਨਤ ਨਹੀਂ ਕਰ ਰਹੇ ਸੀ। ਤੁਹਾਡੇ ਬੈਂਕ ਖਾਤੇ ਖੁਲ੍ਹਵਾ ਕੇ ਸਾਡੀ ਸਰਕਾਰ ਨੇ ਇੰਤਜਾਮ ਕੀਤਾ ਹੈ ਕਿ ਤੁਹਾਡੀ ਗੈਸ ਦੀ ਸਬਸਿਡੀ, ਮਨਰੇਗਾ ਦੀ ਮਜ਼ਦੂਰੀ, ਪੈਨਸ਼ਨ, ਬੱਚਿਆਂ ਦਾ ਸਕਾਲਰਸ਼ਿਪ ; ਇਹ ਸਾਰੇ ਪੈਸੇ ਸਰਕਾਰ ਖਜ਼ਾਨੇ ਤੋਂ ਇੱਧਰ – ਉੱਧਰ  ਕਿਤੇ ਨਾ ਜਾਂਦੇ ਹੋਏ ਸਿੱਧੇ ਤੁਹਾਡੇ ਖਾਤੇ ਵਿੱਚ ਜਮਾ ਹੋ ਜਾਣ – ਅਤੇ ਉਸ ਦੇ ਕਾਰਨ leakage  ਬੰਦ ਹੋ ਗਈ। ਤੁਸੀਂ ਜਾਣਦੇ ਹੋ ਕਿ ਸਿੱਧੇ ਪੈਸੇ ਤੁਹਾਡੇ ਖਾਤਿਆਂ ਵਿੱਚ ਜਮਾ ਕਰਨ ਨਾਲ ਦੇਸ਼ ਦਾ ਕਰੀਬ – ਕਰੀਬ ਇੱਕ ਲੱਖ ਕਰੋੜ ਰੁਪਇਆ ਬਚ ਰਿਹਾ ਹੈ, ਇੱਕ ਲੱਖ ਕਰੋੜ ਰੁਪਿਆ, ਉਹ ਪਹਿਲਾਂ ਕਿਸੇ ਦੀ ਜੇਬ ਵਿੱਚ ਜਾਂਦਾ ਸੀ। ਤੁਹਾਨੂੰ ਲੁੱਟਣ ਵਾਲੇ ਵਿਚੋਲਿਆਂ ਵਿੱਚ ਅੱਜ ਮੋਦੀ ਦੀਵਾਰ ਬਣ ਕੇ ਖੜ੍ਹਿਆ ਹੈ।

ਭਾਈਓ ਅਤੇ ਭੈਣੋਂ, ਕਿਸਾਨਾਂ ਦੇ ਨਾਲ – ਨਾਲ ਸਾਡੀ ਸਰਕਾਰ ਨੇ ਪਸ਼ੂਪਾਲਕਾਂ – ਅਤੇ ਬੁੰਦੇਲਖੰਡ ਵਿੱਚ ਇਹ ਗੱਲ ਬੜੀ ਮਹੱਤਵਪੂਰਨ ਹੈ – ਪਸ਼ੂਪਾਲਕਾਂ ਅਤੇ ਮੱਛੀ ਪਾਲਕਾਂ ਲਈ ਵੀ ਬਹੁਤ ਵੱਡਾ ਫ਼ੈਸਲਾ ਕੀਤਾ ਹੈ। ਹੁਣ ਪਸ਼ੂ ਪਾਲਣ ਵਾਲਿਆਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ ਨਾਲ ਕਰਜ਼ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਤਾਕਿ ਉਹ ਆਪਣੇ ਵਪਾਰ ਨੂੰ ਵਧਾ ਸਕਣ। ਅੱਜ ਉਸ ਨੂੰ ਪਸ਼ੂ ਪਾਲਕ ਨੂੰ ਜੋ ਸ਼ਾਹੂਕਾਰਾਂ ਤੋਂ ਪੈਸਾ ਲੈਣਾ ਪੈਂਦਾ ਹੈ ਅਤੇ ਵਿਆਜ ਦਿੰਦੇ – ਦਿੰਦੇ ਉਸ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ, ਉਸ ਚੱਕਰ ਤੋਂ ਵੀ ਹੁਣ ਪਸ਼ੂ ਪਾਲਕ ਅਤੇ ਮਛੇਰਿਆ ਨੂੰ ਕੱਢਣ ਦਾ ਅਸੀਂ ਬੀੜਾ ਉਠਾਇਆ ਹੈ।

ਇਸ ਦੇ ਇਲਾਵਾ ਇੱਕ ਹੋਰ ਮਹੱਤਵਪੂਰਨ ਫ਼ੈਸਲਾ ਕਿਸਾਨਾਂ ਦੇ ਹਿਤ ਲਈ ਕੀਤਾ ਗਿਆ ਹੈ। ਪਹਿਲਾਂ ਬੈਂਕਾਂ ਤੋਂ ਕਿਸਾਨਾਂ ਨੂੰ ਇੱਕ ਲੱਖ ਰੁਪਏ ਤੱਕ ਦਾ ਖੇਤੀਬਾੜੀ ਲੋਨ ਬਿਨਾ ਬੈਂਕ ਗਰੰਟੀ ਮਿਲਿਆ ਕਰਦਾ ਸੀ। ਅਸੀਂ ਫ਼ੈਸਲਾ ਕੀਤਾ ਹੈ ਕਿ ਸਮੇਂ ਦੀ ਜ਼ਰੂਰਤ ਨੂੰ ਦੇਖਦਿਆਂ ਅਤੇ ਕਿਸਾਨ ਵੀ ਆਧੂਨਿਕ ਖੇਤੀ ਕਰਨ ਲੱਗੇ, ਵਿਗਿਆਨਿਕ ਖੇਤੀ ਕਰਨ ਲੱਗੇ ਅਤੇ ਉਸ ਦਾ ਹੱਥ ਵੀ ਥੋੜ੍ਹਾ ਫ੍ਰੀ ਰਹੇ, ਇਸ ਲਈ ਹੁਣ ਅਸੀਂ ਇੱਕ ਲੱਖ ਰੁਪਏ ਤੋਂ ਜ਼ਿਆਦਾ ਕਰਕੇ ਇੱਕ ਲੱਖ ਸੱਠ ਹਜ਼ਾਰ ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ, ਵਾਧਾ ਕਰ ਦਿੱਤਾ ਗਿਆ ਹੈ। ਯਾਨੀ ਹੁਣ ਕਿਸਾਨ ਇੱਕ ਲੱਖ ਸੱਠ ਹਜ਼ਾਰ ਰੁਪਏ ਤੱਕ ਦਾ ਖੇਤੀਬਾੜੀ ਕਰਜ਼ ਬਿਨਾ ਗਰੰਟੀ ਲੈ ਸਕਦਾ ਹੈ। ਉਸ ਨੂੰ ਸ਼ਾਹੂਕਾਰਾਂ ਦੇ ਪਾਸ ਜਾਣ ਦੀ ਜ਼ਰੂਰਤ ਨਹੀਂ ਹੈ।

ਇਸ ਤਰ੍ਹਾਂ ਪਸ਼ੂਧਨ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਕਾਮਧੇਨੁ ਆਯੋਗ ਦੇ ਗਠਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਇਸ ਆਯੋਗ ਤਹਿਤ 500 ਕਰੋੜ ਰੁਪਏ ਦਾ ਪ੍ਰਾਵਧਾਨ ਗਊ ਮਾਤਾ ਅਤੇ ਗੋਵੰਸ਼ ਦੀ ਦੇਖਭਾਲ ਅਤੇ ਇਸ ਨਾਲ ਜੁੜੇ ਨਿਯਮ – ਕਾਇਦਿਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਕੀਤਾ ਗਿਆ ਹੈ। ਬੁੰਦੇਲਖੰਡ ਵਿੱਚ ਜਿਸ ਤਰ੍ਹਾਂ ਜਾਨਵਰਾਂ ਲਈ ਚਾਰੇ ਦੀ ਸਮੱਸਿਆ ਅਤੇ ਗੋਵੰਸ਼ ਦੀ ਤਸਕਰੀ ਦਾ ਗੰਭੀਰ ਵਿਸ਼ਾ ਰਿਹਾ ਹੈ, ਉਸ ਨੂੰ ਦੇਖਦਿਆਂ ਕਾਮਧੇਨੁ ਆਯੋਗ ਬਹੁਤ ਮਹੱਤਵਪੂਰਨ ਕਦਮ ਹੈ।

ਸਾਥੀਓ, ਇਨ੍ਹਾਂ ਚੌਣਤੀਆਂ ਨਾਲ ਹੀ ਤੁਹਾਡੀ ਬਿਜਲੀ ਦੀ ਸਮੱਸਿਆ ਨੂੰ ਦੂਰ ਕਰਨ  ਲਈ ਇੱਥੋਂ ਦਾ transmission system  ਸੁਧਾਰਿਆ ਗਿਆ ਹੈ। ਹੁਣ ਬੁੰਦੇਲਖੰਡ ਸਮੇਤ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਦੀ ਬਿਜਲੀ ਵਿਵਸਥਾ ਸੁਧਰ ਜਾਵੇਗੀ। ਹੁਣ ਪੱਛਮੀ ਅਤੇ ਉੱਤਰ ਗ੍ਰਿੱਡ ਵਿੱਚ ਉਤਪੰਨ ਹੋਣ ਵਾਲੀ ਬਿਜਲੀ ਦਾ ਅਸਾਨੀ ਨਾਲ ਅਲੱਗ – ਅਲੱਗ ਖੇਤਰਾਂ ਵਿੱਚ transmissionਹੋ ਸਕੇਗਾ।

ਸਾਥੀਓ, ਬੁੰਦੇਲਖੰਡ ਐਕਸਪ੍ਰੈੱਸਵੇ ਜਾਂ ਫਿਰ ਇੱਥੋਂ ਦੀ rail connectivity; ਸਾਡੀ ਸਰਕਾਰ ਨੇ ਨਿਰੰਤਰ ਇਸ ‘ਤੇ ਜ਼ੋਰ ਦਿੱਤਾ ਹੈ। ਝਾਂਸੀ ਤੋਂ ਮਾਨਿਕਪੁਰ ਅਤੇ ਖੈਰਾਰ – ਭੀਮਸੇਨ ਸੈਕਸ਼ਨ ਦਾ ਦੋਹਰੀਕਰਨ ਹੋਵੇ ਜਾ ਫਿਰ ਝਾਂਸੀ ਤੋਂ ਖੈਰਾਰ ਤੋਂ ਭੀਮਸੇਨ ਤੱਕ ਦੇ ਰੂਟ ਦਾ ਬਿਜਲੀਕਰਨ ਹੋਵੇ, ਇਨ੍ਹਾਂ ਤਮਾਮ ਪ੍ਰੋਜੈਕਟਾਂ ਨਾਲ ਇਸ ਪੂਰੇ ਖੇਤਰ ਨੂੰ ਬਹੁਤ ਲਾਭ ਹੋਵੇਗਾ।

ਭਾਈਓ ਅਤੇ ਭੈਣੋਂ ,  ਕਿਸਾਨ ਹੋਵੇ ,  ਜਵਾਨ ਹੋਵੇ ਜਾਂ ਫਿਰ ਮੇਰੇ ਨੌਜਵਾਨ ਬੇਟੇ – ਬੇਟੀਆਂ ਹੋਣ ,  ਸਭ  ਦੇ ਲਈ ਇੱਕ ਸੰਪੂਰਨ ਸੋਚ  ਦੇ ਨਾਲ ਵਿਕਾਸ ਦਾ ਮੰਤਰ ਲੈ ਕੇ ,  ‘ਸਬਦਾ ਸਾਥ – ਸਬਦਾ ਵਿਕਾਸ’,  ਕੋਈ ਭੇਦਭਾਵ ਨਹੀਂ ,  ਕੋਈ ਮੇਰਾ – ਤੇਰਾ ਨਹੀਂ ,  ਕੋਈ ਆਪਣਾ – ਪਰਾਇਆ ਨਹੀਂ ,  ‘ਸਬਕਾ ਸਾਥ- ਸਬਕਾ‍‍ ਵਿਕਾਸ’ ਇਸ ਇੱਕ ਮੰਤਰ ਨੂੰ ਲੈ ਕੇ ਅਸੀਂ ਕੰਮ ਕੀਤਾ ਹੈ ।  ਅਤੇ ਇਸ ਲਈ ਇਹ ਸੰਭਵ ਹੋ ਰਿਹਾ ਹੈ ਕਿਉਂਕਿ ਤੁਸੀਂ ਸਾਢੇ ਚਾਰ ਸਾਲ ਪਹਿਲਾਂ ਇੱਕ ਮਜ਼ਬੂਤ ਸਰਕਾਰ ਕੇਂਦਰ  ਵਿੱਚ ਬਣਾਈ ਸੀ ।  ਅਤੇ ਮੈਂ ਮੰਨਾਂਗਾ ਪੂਰਾ ਦੇਸ਼ ਉੱਤਰ ਪ੍ਰਦੇਸ਼ ਦਾ ਅਹਿਸਾਨਮੰਦ ਹੈ ਕਿਉਂਕਿ ਹਿੰਦੁਸਤਾਨ ਨੂੰ 30 ਸਾਲ  ਦੇ ਬਾਅਦ ਪੂਰਨ ਬਹੁਮਤ ਦੀ ਸਰਕਾਰ ਦੇਣਾ ,  ਹਿੰਦੁਸਤਾਨ ਨੂੰ ਪਹਿਲੀ ਵਾਰ,  30 ਸਾਲ  ਦੇ ਬਾਅਦ ਸਥਿਰ ਸਰਕਾਰ ਦੇਣਾ ,  ਹਿੰਦੁਸਤਾਨ ਨੂੰ 30 ਸਾਲ  ਦੇ ਬਾਅਦ ਮਜ਼ਬੂਤ ਸਰਕਾਰ ਦੇਣਾ ਹਿੰਦੁਸਤਾਨ ਨੂੰ 30 ਸਾਲ ਦੇ ਬਾਅਦ ਫ਼ੈਸਲੇ ਲੈਣ ਵਾਲੀ ਸਰਕਾਰ ਦੇਣਾ;  ਅਗਰ ਉਸ ਵਿੱਚ ਸਭ ਤੋਂ ਵੱਡੀ ਭੂਮਿਕਾ ਕਿਸੇ ਨੇ ਅਦਾ ਕੀਤੀ ਹੈ ਤਾਂ ਇਹ ਮੇਰੇ ਉੱਤਰ ਪ੍ਰਦੇਸ਼ ਨੇ ਕੀਤੀ ਹੈ ,  ਮੇਰੇ ਉੱਤਰ ਪ੍ਰਦੇਸ਼  ਦੇ ਵੋਟਰਾਂ ਨੇ ਕੀਤੀ ਹੈ ।  ਇਹ ਉੱਤਰ ਪ੍ਰਦੇਸ਼  ਦੇ ਵੋਟਰਾਂ ਦੀ ਫ਼ੈਸਲਾ ਸ਼ਕਤੀ ਨੇ ਭਾਰਤ ਦੀ ਕਿਸਮਤ ਬਦਲ ਦਿੱਤੀ ਹੈ ।  ਭਾਰਤ  ਦੀ ਕਿਸਮਤ‍ ਦੀ ਦਿਸ਼ਾ ਬਦਲ ਦਿੱਤੀ ਹੈ ।  30 ਸਾਲ ਤੋਂ ਨਿਰਾਸ਼ਾ  ਦੇ ਖੱਡੇ ਵਿੱਚ ਡੁੱਬੇ ਹੋਏ ਦੇਸ਼ ਨੂੰ ਨਵੀਂ ਆਸ ਜਗਾਉਣ ਦਾ ਕੰਮ 2014 ਵਿੱਚ,  ਇਹ ਉੱਤਰ ਪ੍ਰਦੇਸ਼ ਦੀ ਜਨਤਾ ਨੇ ਕੀਤਾ ਹੈ ।  ਅਤੇ ਮਜ਼ਬੂਤ ਸਰਕਾਰ ਦਾ ਮਤਲਬ ਕੀ ਹੁੰਦਾ ਹੈ ,  ਮਜ਼ਬੂਤ ਸਰਕਾਰ ਦਾ ਜਨ – ਜਨ ਨੂੰ ਲਾਭ ਕੀ  ਹੁੰਦਾ ਹੈ ,  ਮਜ਼ਬੂਤ ਸਰਕਾਰ ਨਾਲ ਦੁਨੀਆ ਵਿੱਚ ਗੌਰਵ ਕਿਵੇਂ ਪੈਦਾ ਹੁੰਦਾ ਹੈ ;  ਇਹ ਉੱਤਰ ਪ੍ਰਦੇਸ਼ ਨੇ ਕਰਕੇ ਦਿਖਾਇਆ ਹੈ ,  ਜਿਸ ਦਾ ਲਾਭ ਪੂਰੇ ਹਿੰਦੁਸਤਾਨ ਨੇ ਪ੍ਰਾਪਤ ਕੀਤਾ ਹੈ ।

ਮੈਨੂੰ ਵਿਸ਼ਵਾਸ ਹੈ ਕਿ ਵਿਕਾਸ  ਲਈ ,  ਨਵੇਂ ਭਾਰਤ ਲਈ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਵੀ ਮੈਨੂੰ ਹੋਰ ਮਜ਼ਬੂਤੀ ਨਾਲ ਅਸ਼ੀਰਵਾਦ  ਦੇਵੋਗੇ ।

ਭਾਈਓ ਅਤੇ ਭੈਣੋਂ,  ਇੱਕ ਵਾਰ ਫਿਰ ਵਿਕਾਸ ਦੇ ਰੋਜ਼ਗਾਰ ਨਾਲ ਜੁੜੇ ਸਾਰੇ ਪ੍ਰੋਜੈਕਟਾਂ ਲਈ ਤੁਹਾਨੂੰ ਮੈਂ ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ।  ਮੈਂ ਉਮਾਜੀ ਦਾ ਵੀ ਵਿਸ਼ੇਸ਼ ਤੌਰ ‘ਤੇ ਅਭਿਨੰਦਨ ਕਰਦਾ ਹਾਂ ਕਿ ਹਰ ਛੋਟੀ – ਛੋਟੀ ਚੀਜ਼ਾਂ ਨੂੰ ਲੈ ਕੇ ਇਸ ਖੇਤਰ  ਦੇ ਵਿਕਾਸ ਲਈ ਜਿਸ ਮਨੋਯੋਗ ਨਾਲ ਸਰਕਾਰ  ਦੇ ਹਰ ਵਿਭਾਗ ਨੂੰ ਉਹ ਹਿਲਾਉਂਦੇ ਰਹਿੰਦੇ ਹਨ ,  ਦੌੜਾਉਂਦੇ ਰਹਿੰਦੇ ਹਨ ।  ਮੈਂ ਸਮਝਦਾ ਹਾਂ ਇੱਕ ਸਾਂਸਦ  ਦੇ ਰੂਪ ਵਿੱਚ ਵੀ ਪੂਰੇ ਦੇਸ਼ ਦੀਆਂ ਜ਼ਿੰਮੇਦਾਰੀਆਂ  ਦੇ ਨਾਲ ਜਿਸ ਤਰ੍ਹਾਂ ਉਹ ਜ਼ਿੰਮੇਦਾਰੀਆਂ ਨਿਭਾ ਰਹੇ ਹਨ ,  ਮੈਂ ਉਮਾਜੀ ਦਾ ਵੀ ਹਿਰਦੇ ਤੋਂ ਬਹੁਤ – ਬਹੁਤ ਅਭਿਨੰਦਨ ਕਰਦਾ ਹਾਂ ,  ਉਨ੍ਹਾਂ ਦਾ ਬਹੁਤ – ਬਹੁਤ ਧੰਨਵਾਦ ਕਰਦਾ ਹਾਂ ।

ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ –

ਭਾਰਤ ਮਾਤਾ ਕੀ – ਜੈ

ਭਾਰਤ ਮਾਤਾ ਕੀ – ਜੈ

ਭਾਰਤ ਮਾਤਾ ਕੀ – ਜੈ

ਬਹੁਤ – ਬਹੁਤ ਧੰਨਵਾਦ।

*****

ਅਤੁਲ ਤਿਵਾਰੀ / ਕੰਚਨ ਪਤਿਯਾਲ / ਨਿਰਮਲ ਸ਼ਰਮਾ