ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਚੋਣ ਕਮਿਸ਼ਨ ਅਤੇ ਮਾਲਦੀਵ ਦੇ ਚੋਣ ਕਮਿਸ਼ਨ ਦਰਮਿਆਨ ਚੋਣ ਪ੍ਰਬੰਧਨ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਵਿੱਚ ਚੋਣ ਪ੍ਰਕਿਰਿਆ ਦੇ ਸੰਗਠਨਾਤਮਕ ਅਤੇ ਤਕਨੀਕੀ ਵਿਕਾਸ ਦੇ ਖੇਤਰ ਵਿੱਚ ਜਾਣਕਾਰੀ ਅਤੇ ਅਨੁਭਵ ਦਾ ਅਦਾਨ-ਪ੍ਰਦਾਨ, ਸੂਚਨਾ ਸਾਂਝੀ ਕਰਨ ਵਿੱਚ ਸਹਿਯੋਗ, ਸੰਸਥਾਗਤ ਮਜ਼ਬੂਤੀ ਅਤੇ ਸੁਰੱਖਿਆ ਨਿਰਮਾਣ, ਕਰਮਚਾਰੀਆਂ ਦਾ ਸਿਖਲਾਈ ਅਤੇ ਨਿਯਮਿਤ ਅਧਾਰ ‘ਤੇ ਵਿਚਾਰ-ਚਰਚਾ ਆਦਿ ਸ਼ਾਮਲ ਹਨ।
ਪ੍ਰਸਤਾਵਿਤ ਸਹਿਮਤੀ ਪੱਤਰ ਦੁਵੱਲੇ ਸਹਿਯੋਗ ਨੂੰ ਹੁਲਾਰਾ ਦੇਵੇਗਾ। ਇਸ ਦਾ ਟੀਚਾ ਮਾਲਦੀਵ ਦੇ ਚੋਣ ਕਮਿਸ਼ਨ ਨੂੰ ਤਕਨੀਕੀ ਸਹਾਇਤਾ / ਸਮਰੱਥਾ ਨਿਰਮਾਣ ਵਿੱਚ ਸਹਾਇਤਾ ਦੇਣਾ, ਚੋਣ ਪ੍ਰਬੰਧਨ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਸਹਿਯੋਗ ‘ਤੇ ਧਿਆਨ ਦੇਣਾ ਹੈ।
*****
ਵੀਆਰਕੇ/ਐੱਸਸੀ/ਕੇਪੀ/ਐੱਸਐੱਚ