Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੁਜਰਾਤ ਵਿੱਚ ਸਰਦਾਰ ਸਰੋਵਰ ਡੈਮ ਰਾਸ਼ਟਰ ਨੂੰ ਸਮਰਪਿਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ (17.09.2017)


ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਵੱਡੀ ਗਿਣਤੀ ਵਿੱਚ ਪਧਾਰੇ ਹੋਏ ਮੇਰੇ ਪਿਆਰੇ ਭੈਣੋ ਅਤੇ ਭਰਾਵੋ।

ਦਭੋਈ ਬਹੁਤ ਵਾਰ ਆਇਆ, ਕਦੀ ਬੱਸ ਵਿੱਚ ਆਉਂਦਾ ਸੀ, ਕਦੀ ਸਕੂਟਰ ਉੱਤੇ ਆਉਂਦਾ ਸੀ, ਕਦੀ ਵਰਕਰਾਂ ਦੀ ਮੀਟਿੰਗ ਲੈਂਦਾ ਸੀ, ਕਦੇ ਜਲਸੇ ਨੂੰ ਸੰਬੋਧਨ ਕਰਦਾ ਸੀ। ਪਤਾ ਨਹੀਂ ਕਿੰਨੀਆਂ ਕਿੰਨੀਆਂ ਯਾਦਾਂ ਤੁਹਾਡੇ ਸਭ ਨਾਲ ਜੁੜੀਆਂ ਹੋਈਆਂ ਹਨ। ਪਰ ਦਭੋਈ ਵਿੱਚ ਅਜਿਹਾ ਵਿਰਾਟ ਦ੍ਰਿਸ਼ ਪਹਿਲਾਂ ਕਦੇ ਨਹੀਂ ਦੇਖਿਆ ਸੀ। ਇਹ ਵਿਰਾਟ ਆਡੀਟੋਰੀਅਮ ਮਾਂ ਨਰਮਦਾ ਦੀ ਭਗਤੀ ਦਾ ਜੀਊਂਦਾ ਜਾਗਦਾ ਪ੍ਰਤੀਕ ਹੈ।

ਅੱਜ ਵਿਸ਼ਵਕਰਮਾ ਜਯੰਤੀ ਹੈ। ਭਾਰਤ ਵਿੱਚ ਸਦੀਆਂ ਤੋਂ ਜੋ ਹੱਥ ਨਾਲ ਕੰਮ ਕਰਦੇ ਹਨ, ਪਸੀਨਾ ਵਹਾਉਂਦੇ ਹਨ, ਮਿਹਨਤ ਕਰਦੇ ਹਨ, ਨਿਰਮਾਣ ਦਾ ਕੰਮ ਕਰਦੇ ਹਨ, ਟੈਕਨੀਸ਼ੀਅਨ (technician ) ਹੋਣ, ਇੰਜੀਨੀਅਰ ਹੋਣ, ਮਿਸਤਰੀ ਹੋਣ, ਮਿੱਟੀ ਦਾ ਕੰਮ ਕਰਨ ਵਾਲੇ ਹੋਣ, ਚੂਨੇ ਅਤੇ ਸੀਮਿੰਟ ਦਾ ਕੰਮ ਕਰਨ ਵਾਲੇ ਹੋਣ, ਜੋ ਵੀ ਕਲਾ ਨਾਲ ਜੁੜੇ ਕੰਮਾਂ ਨਾਲ ਜੁੜਿਆ ਹੈ, ਉਨ੍ਹਾਂ ਸਭ ਨੂੰ ਭਾਰਤ ਵਿੱਚ ਵਿਸ਼ਵਕਰਮਾ ਵਜੋਂ ਵੇਖਿਆ ਜਾਂਦਾ ਹੈ। ਅੱਜ ਅਜਿਹੇ ਵਿਸ਼ਵਕਰਮਾ ਦੀ ਜਯੰਤੀ ਦਾ ਤਿਓਹਾਰ ਹੈ ਅਤੇ ਇਸ ਲਈ ਇਸ ਤੋਂ ਵੱਡਾ ਕੋਈ ਉੱਤਮ ਸੰਜੋਗ ਨਹੀਂ ਹੋ ਸਕਦਾ ਕਿ ਜਦੋਂ ਵਿਸ਼ਵਕਰਮਾ ਜਯੰਤੀ ਉੱਤੇ ਵਿਸ਼ਵਕਰਮਾ ਦੇ ਉਪਾਸਕ, ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਇਸ ਸਰਦਾਰ ਸਰੋਵਰ ਬੰਨ੍ਹ (Sardar Sarovar Dam ) ਦਾ ਨਿਰਮਾਣ ਕੀਤਾ ਹੈ ਉਨ੍ਹਾਂ ਸਭ ਦੀ ਉਸ ਮਿਹਨਤ ਨੂੰ ਮੁੜ ਯਾਦ ਕਰਦੇ ਹੋਏ ਮਾਂ ਭਾਰਤੀ ਨੂੰ ਹਿੰਦੁਸਤਾਨ ਦਾ ਇਕ ਵੱਡਾ ਸਰਦਾਰ ਸਰੋਵਰ ਬੰਨ੍ਹ (Sardar Sarovar Dam) ਸੌਗਾਤ ਵਿੱਚ ਦੇਣ ਦਾ ਸੁਭਾਗ ਹਾਸਲ ਹੋਇਆ ਹੈ।

ਭਰਾਵੋ, ਭੈਣੋ, ਇਥੇ ਮੈਨੂੰ ਅੱਜ ਮੇਰੇ ਜਨਮ ਦਿਨ ਦੀਆਂ ਵੀ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।. ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਵਧਾਈ ਦਿੱਤੀ ਹੈ, ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਹਨ, ਮੈਂ ਉਨ੍ਹਾਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਪ੍ਰਗਟ ਕਰਦਾ ਹਾਂ ਅਤੇ ਜਨਮ ਦਿਨ ਦੇ ਨਾਲ ਨਾਲ ਜੋ ਵੀ ਭਾਵਨਾਵਾਂ ਪ੍ਰਗਟ ਕੀਤੀਆਂ ਹਨ, ਉਨ੍ਹਾਂ ਭਾਵਨਾਵਾਂ ਅਨੁਸਾਰ ਆਪਣੇ ਆਪ ਨੂੰ ਨਿਖਾਰਨ ਦਾ, ਬਣਾਉਣ ਦਾ ਅਤੇ ਪਲ ਪਲ ਤੁਹਾਡੇ ਸੁਪਨਿਆਂ ਲਈ ਜਿਊਣ ਲਈ ਮੈਂ ਆਪਣੀ ਮਿਹਨਤ ਨੂੰ ਸਿਖਰ ਉੱਤੇ ਲਿਜਾਣ ਵਿੱਚ ਕੋਈ ਕਸਰ ਨਹੀਂ ਛਡਾਂਗਾ। । ਜੀਵਾਂਗਾ ਤਾਂ ਤੁਹਾਡੇ ਸੁਪਨਿਆਂ ਲਈ , ਖਪਾਂਗਾ ਤਾਂ ਵੀ ਤੁਹਾਡੇ ਸੁਪਨਿਆਂ ਲਈ, ਅਤੇ ਤਹਾਡੇ ਸੁਪਨੇ ਸਾਕਾਰ ਹੋਣ , ਇਸ ਦੇ ਲਈ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਤਾਕਤ ਜੁਟਾ ਕੇ , ਇਕ ਨਵੇਂ ਭਾਰਤ (New India), ਉਸ ਨੂੰ ਹਾਸਲ ਕਰਕੇ ਰਹਿਣਾ ਹੈ।

ਇਕ ਗਾਂਧੀ, ਦੁਬਲੇ ਪਤਲੇ ਗਾਂਧੀ, ਸਾਬਰਮਤੀ ਦੇ ਆਸ਼ਰਮ ਵਿੱਚ ਸਾਧਨਾ ਕਰਦੇ ਕਰਦੇ ਦੇਸ਼ਵਾਸੀਆਂ ਨੂੰ ਆਜ਼ਾਦੀ ਲਈ ਜੋੜ ਸਕਦੇ ਹਨ ਤਾਂ ਮਾਂ ਨਰਮਦਾ ਦੇ ਆਸ਼ੀਰਵਾਦ ਨਾਲ, ਸਾਬਰਮਤੀ ਦੇ ਆਸ਼ੀਰਵਾਦ ਨਾਲ, ਦੇਸ਼ ਦੇ ਬਹਾਦੁਰ ਮਰਦਾਂ ਦੇ ਤਿਆਗ ਤਪੱਸਿਆ ਦੇ ਆਸ਼ੀਰਵਾਦ ਨਾਲ, ਇਸ ਦੇਸ਼ ਦੇ ਮਹਾਪੁਰਖਾਂ ਦੀ ਸਾਧਨਾ ਦੇ ਅਸ਼ੀਰਵਾਦ ਨਾਲ , ਸਵਾ ਸੌ ਕਰੋੜ ਦੇਸ਼ਵਾਸੀ, ਆਜ਼ਾਦੀ ਦੇ 75 ਸਾਲ ਪੂਰੇ ਹੋਣ ਉੱਤੇ ਇਕ ਨਵੇਂ ਭਾਰਤ ਦੇ ਨਿਰਮਾਣ ਵਿੱਚ ਕੋਈ ਕਮੀ ਨਹੀਂ ਰੱਖਣਗੇ, ਇਹ ਮੇਰਾ ਪੂਰਾ ਪੂਰਾ ਵਿਸ਼ਵਾਸ ਹੈ।

ਭਰਾਵੋ ਭੈਣੋ, ਇਹ ਸਰਦਾਰ ਸਰੋਵਰ ਬੰਨ (Sardar Sarovar Dam) ਅੱਜ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਆਤਮਾ ਜਿਥੇ ਵੀ ਹੋਵੇਗੀ, ਸਾਡੇ ਸਭ ਉੱਤੇ ਢੇਰ ਸਾਰੇ ਆਸ਼ੀਰਵਾਦ ਵਰ੍ਹਾਉਂਦੀ ਹੋਵੇਗੀ। ਦੂਰ ਤੱਕ ਸੋਚਣ ਵਾਲਾ ਕਿਸ ਨੂੰ ਕਹਿੰਦੇ ਹਨ? 71 ਸਾਲ ਪਹਿਲਾਂ, ਆਜ਼ਾਦੀ ਤੋਂ ਪਹਿਲਾਂ, ਮੇਰੇ ਜਨਮ ਤੋਂ ਵੀ ਪਹਿਲਾਂ, ਸਾਡੇ ਵਿਚੋਂ ਕਈਆਂ ਦੇ ਜਨਮ ਤੋਂ ਪਹਿਲਾਂ, ਸਰਦਾਰ ਪਟੇਲ ਸਾਹਿਬ ਨੇ ਸਰਦਾਰ ਸਰੋਵਰ ਬੰਨ੍ਹ (Sardar Sarovar Dam) ਦਾ ਸੁਪਨਾ ਦੇਖਿਆ ਸੀ।

ਦੇਸ਼ ਅਜ਼ਾਦ ਹੋਇਆ, ਮੈਂ ਅੱਜ ਬੜੇ ਵਿਸ਼ਵਾਸ ਨਾਲ ਕਹਿਣਾ ਚਾਹੁੰਦਾ ਹਾਂ ਕਿ ਦੋ ਮਹਾਪੁਰਖ ਜੇ ਕੁਝ ਹੋਰ ਸਾਲ ਜਿਊਂਦੇ ਰਹਿੰਦੇ ਤਾਂ ਇਹ ਸਰਦਾਰ ਸਰੋਵਰ ਬੰਨ੍ਹ (Sardar Sarovar Dam ) 60-70 ਦੇ ਦਹਾਕੇ ਵਿੱਚ ਹੀ ਬਣ ਕੇ , ਇਹ ਪੱਛਮ ਦੇ ਸਾਰੇ ਰਾਜ ਸੁਜਲਾਮ, ਸੁਫਲਾਮ ਬਣ ਗਏ ਹੁੰਦੇ ਅਤੇ , ਹਰੇ ਭਰੇ ਹੋ ਗਏ ਹੁੰਦੇ। ਹੁੰਦਸਤਾਨ ਦੇ ਅਰਥ ਜਗਤ ਨੂੰ ਇਕ ਬੇਮਿਸਾਲ ਸਮਰੱਥਾ ਦੇਣ ਦਾ ਸੁਭਾਗ ਪੱਛਮ ਦੇ ਇਨ੍ਹਾਂ ਰਾਜਾਂ ਨੂੰ ਮਿਲਿਆ ਹੁੰਦਾ। ਉਹ ਦੋ ਮਹਾਪੁਰਖ ਸਨ—ਇੱਕ ਸਰਦਾਰ ਵੱਲਭ ਭਾਈ ਪਟੇਲ , ਜਿਨ੍ਹਾਂ ਨੇ ਨਰਮਦਾ ਨਦੀ ਦੀ ਅਹਿਮੀਅਤ ਨੂੰ , ਸਮਰੱਥਾ ਨੂੰ , ਗੁਜਰਾਤ ਦੀ ਲੋੜ ਨੂੰ, ਮੱਧ ਪ੍ਰਦੇਸ਼ , ਮਹਾਰਾਸ਼ਟਰ, ਗੁਜਰਾਤ, ਰਾਜਸਥਾਨ, ਦੇ ਜੀਵਨ ਨੂੰ , ਇਕ ਮਾਂ ਨਰਮਦਾ ਕਿਵੇਂ ਬਦਲ ਸਕਦੀ ਹੈ, ਇਸ ਦਾ ਸੁਪਨਾ ਸੰਜੋਇਆ ਸੀ, ਦੂਰ ਦ੍ਰਿਸ਼ਟੀ ਨਾਲ ਇਸ ਪ੍ਰੋਜੈਕਟ (project ) ਦੀ ਕਲਪਨਾ ਕੀਤੀ ਸੀ। ਅਤੇ ਦੂਸਰੇ ਮਹਾਪੁਰਖ ਸਨ ਡਾ. ਬਾਬਾ ਸਾਹਿਬ ਅੰਬੇਡਕਰ। ਜਿਨ੍ਹਾਂ ਲੋਕਾਂ ਨੂੰ ਬਾਬਾ ਸਾਹਿਬ ਅੰਬੇਡਕਰ ਬਾਰੇ ਅਧਿਅਨ ਕਰਨ ਦਾ ਮੌਕਾ ਮਿਲਿਆ ਹੈ, ਉਹ ਦੇਖ ਸਕਦੇ ਹਨ ਕਿ ਭਾਰਤ ਵਿੱਚ ਜਲ ਕ੍ਰਾਂਤੀ ਲਈ, ਜਲ ਸ਼ਕਤੀ ਲਈ , ਵਾਟਰਵੇਜ਼ (waterways) ਲਈ ਸਮੁੰਦਰੀ ਸਮਰੱਥਾ ਲਈ ਮੰਤਰੀ ਪਰਿਸ਼ਦ ਦੇ ਆਪਣੇ ਥੋੜੇ ਜਿਹੇ ਸਮੇਂ ਵਿੱਚ ਵੀ ਜਿੰਨੀਆਂ ਯੋਜਨਾਵਾਂ, ਜਿੰਨੀਆਂ ਕਲਪਨਾਵਾਂ, ਪੂਜਨੀਕ ਬਾਬਾ ਸਾਹਿਬ ਅੰਬੇਡਕਰ ਨੇ ਰੱਖੀਆਂ ਸਨ, ਸ਼ਾਇਦ ਹੀ ਕੋਈ ਇਕ ਸਰਕਾਰ ਏਨਾ ਕੰਮ ਸੋਚ ਵੀ ਸਕਦੀ ਹੋਵੇ, ਜੋ ਬਾਬਾ ਸਾਹਿਬ ਅੰਬੇਡਕਰ ਨੇ ਸੋਚਿਆ ਸੀ।

ਜੇ ਇਹ ਦੋ ਮਹਾਪੁਰਖ ਕੁਝ ਸਾਲ ਜ਼ਿਆਦਾ ਜਿਊੰਦੇ ਰਹਿੰਦੇ, ਸਾਨੂੰ ਉਨ੍ਹਾਂ ਦੀਆਂ ਸੇਵਾਵਾਂ ਦਾ ਲਾਭ ਕੁਝ ਸਾਲ ਵਧੇਰੇ ਮਿਲਿਆ ਹੁੰਦਾ, ਤਾਂ ਮੇਰੇ ਪਿਆਰੇ ਦੇਸ਼ ਵਾਸੀਓ ਅੱਜ ਹੜ੍ਹ ਕਾਰਨ ਜੋ ਸੂਬੇ ਤਬਾਹ ਹੋ ਜਾਂਦੇ ਹਨ, ਸੋਕੇ ਕਾਰਣ ਜਿੱਥੋਂ ਦਾ ਕਿਸਾਨ ਮਰ ਰਿਹਾ ਹੈ, ਇਹ ਸਾਰੀਆਂ ਸਮੱਸਿਆਵਾਂ ਤੋਂ ਦੇਸ਼ ਬਾਹਰ ਨਿਕਲ ਆਉਂਦੇ ਅਤੇ ਦੇਸ਼ ਪ੍ਰਗਤੀ ਦੀਆਂ ਨਵੀਆਂ ਉੱਚਾਈਆਂ ਨੂੰ ਪਾਰ ਕਰ ਲੈਂਦਾ। ਪਰ ਇਹ ਸਾਡੀ ਬਦਕਿਸਮਤੀ ਰਹੀ ਕਿ ਸਾਨੂੰ ਇਨ੍ਹਾਂ ਦੋਹਾਂ ਮਹਾਪੁਰਖਾਂ ਨੂੰ ਬਹੁਤ ਪਹਿਲਾਂ ਗਵਾ ਦੇਣਾ ਪਿਆ। ਅੱਜ ਇਹ ਸਰਦਾਰ ਸਰੋਵਰ ਬੰਨ (Sardar Sarovar Dam ) ਭਾਰਤ ਨੂੰ ਸਮਰਪਿਤ ਹੋ ਰਿਹਾ ਹੈ, ਸਵਾ ਸੌ ਕਰੋੜ ਦੇਸ਼ ਵਾਸੀਆਂ ਨੂੰ ਸਮਰਪਿਤ ਹੋ ਰਿਹਾ ਹੈ, ਗਾਂਧੀ ਅਤੇ ਸਰਦਾਰ ਦੀ ਧਰਤੀ ਨੂੰ ਸਮਰਪਿਤ ਹੋ ਰਿਹਾ ਹੈ। ਜਿਸ ਧਰਤੀ ਉੱਤੇ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਵਿੱਚ ਇੱਕ ਨਵੀਂ ਤਬਦੀਲੀ ਆਈ ਸੀ, ਗਾਇਕਵਾੜ ਕਾਰਣ ਉਸ ਧਰਤੀ ਨੂੰ ਸਮਰਪਿਤ ਹੋ ਰਿਹਾ ਹੈ। ਦੇਸ਼ ਦੀ ਇੱਕ ਨਵੀਂ ਤਾਕਤ ਦਾ ਇਹ ਪ੍ਰਤੀਕ ਬਣੇਗਾ, ਇਸ ਵਿਸ਼ਵਾਸ ਨਾਲ ਇਨ੍ਹਾਂ ਸਾਰੇ ਮਹਾਂਪੁਰਖਾਂ ਨੂੰ, ਉਨ੍ਹਾਂ ਨੂੰ ਯਾਦ ਕਰਦੇ ਹੋਏ, ਇਹ ਵਿਸ਼ਾਲ ਯੋਜਨਾ ਤੁਹਾਡੇ ਸਭ ਦੇ ਚਰਨਾਂ ਵਿੱਚ ਸਮਰਪਿਤ ਕਰਦਾ ਹਾਂ, ਦੇਸ਼ ਵਾਸੀਆਂ ਨੂੰ ਸਮਰਪਿਤ ਕਰਦਾ ਹਾਂ, ਮਾਂ ਭਾਰਤੀ ਨੂੰ ਸਮਰਪਿਤ ਕਰਦਾ ਹਾਂ।

ਭਰਾਵੋ, ਭੈਣੋ, ਯੋਜਨਾਵਾਂ ਬਣਾਉਣਾ, ਯੋਜਨਾਵਾਂ ਪੂਰੀਆਂ ਹੋਣਾ ਬਹੁਤ ਸੁਭਾਵਕ ਹੁੰਦਾ ਹੈ ਪਰ ਸ਼ਾਇਦ ਹਿੰਦੁਸਤਾਨ ਵਿੱਚ ਜਿੰਨੀਆਂ ਤਕਲੀਫਾਂ ਮਾਂ ਨਰਮਦਾ ਨੂੰ ਝੱਲਣੀਆਂ ਪਈਆਂ, ਇਸ ਯੋਜਨਾ ਨੂੰ ਝੱਲਣੀਆਂ ਪਈਆਂ, ਦੁਨੀਆ ਦੀ ਕੋਈ ਤਾਕਤ ਅਜਿਹੀ ਨਹੀਂ ਸੀ ਜਿਸ ਨੇ ਇਸ ਵਿੱਚ ਰੁਕਾਵਟਾਂ ਪੈਦਾ ਨਾ ਕੀਤੀਆਂ ਹੋਣ। ਵਿਸ਼ਵ ਬੈਂਕ (World Bank) ਹੈ, ਫੈਸਲਾ ਕਰ ਲਿਆ, ਸਰਦਾਰ ਸਰੋਵਰ ਬੰਨ (Sardar Sarovar dam) ਲਈ ਪੈਸਾ ਨਹੀਂ ਦੇਣਗੇ। ਭਾਰਤ ਲਈ ਹਜ਼ਾਰਾਂ ਕਰੋੜ ਰੁਪਏ ਦੀ ਏਨੀ ਵੱਡੀ ਯੋਜਨਾ ਆਰਥਿਕ ਮਦਦ ਤੋਂ ਬਿਨਾਂ ਹੋ ਨਹੀਂ ਸਕਦੀ ਸੀ ਅਤੇ ਉਸੇ ਵਿਸ਼ਵ ਬੈਂਕ (World Bank) ਨੇ ਕਿਹਾ ਕਿ ਵਾਤਾਵਰਣ ਦੇ ਵਿਰੋਧੀ ਹਾਂ, ਗਲਤ ਪ੍ਰਚਾਰ ਦੀ ਹਨੇਰੀ ਚਲਾਉਣ ਵਾਲਿਆਂ ਨੇ ਏਨਾ ਝੂਠ ਫੈਲਾਇਆ ਹੋਇਆ ਸੀ, ਭਰਾਵੋ, ਭੈਣੋ, ਅਸੀਂ ਵੀ ਧਾਰ ਲਿਆ ਸੀ ਕਿ ਵਿਸ਼ਵ ਬੈਂਕ (World Bank ) ਅਤੇ ਨੋ ਵਿਸ਼ਵ ਬੈਂਕ (No World Bank)। ਅਸੀਂ ਭਾਰਤ ਦੇ ਪਸੀਨੇ ਨਾਲ ਸਰਦਾਰ ਸਰੋਵਰ ਬੰਨ (Sardar Sarovar Dam ) ਬਣਾ ਕੇ ਰਹਗੇ, ਅਤੇ ਅੱਜ, ਇਸ ਨੂੰ ਬਣਾ ਦਿੱਤਾ।

ਜਿਸ ਵਿਸ਼ਵ ਬੈਂਕ (World Bank ) ਨੇ ਐਨਵਾਇਰਮੈਂਟ ਦੇ ਨਾਂਅ ਤੇ, ਵਾਤਾਵਰਣ ਦੇ ਨਾਂਅ ਤੇ, ਸਰਦਾਰ ਸਰੋਵਰ ਬੰਨ੍ਹ (Sardar Sarovar Dam) ਨੂੰ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 2001 ਵਿੱਚ ਕੱਛ ਦੇ ਭੁਚਾਲ ਤੋਂ ਬਾਅਦ ਉਸ ਦਾ ਪੁਨਰਨਿਰਮਾਣ ਹੋਇਆ ਅਤੇ ਉਹ ਵਾਤਾਵਰਣ ਮਿੱਤਰ, ਵਾਤਾਵਰਣ ਮਿੱਤਰ ਵਿਕਾਸ (eco friendly, environment friendly development) ਹੋਇਆ, ਉਸੇ ਵਿਸ਼ਵ ਬੈਂਕ (World Bank ) ਨੂੰ ਗੁਜਰਾਤ ਦੇ ਭੁਚਾਲ ਦੇ ਕੰਮ ਨੂੰ ਵਿਸ਼ਵ ਬੈਂਕ (World 2ank) ਦਾ ਵਾਤਾਵਰਣ (environment) ਦਾ ਸਭ ਤੋਂ ਵੱਡਾ ਪੁਰਸਕਾਰ, ਹਰਿਤ ਪੁਰਸਕਾਰ (award, green award) ਗੁਜਰਾਤ ਨੂੰ ਦੇਣ ਲਈ ਮਜ਼ਬੂਰ ਹੋਣਾ ਪਿਆ।

ਭਰਾਵੋ, ਭੈਣੋ, ਜੇ ਇੱਕ ਵਾਰੀ ਹਿੰਦੁਸਤਾਨ ਦੇ ਲੋਕ ਸੰਕਲਪ ਕਰ ਲੈਂਦੇ ਹਨ ਤਾਂ ਦੁਨੀਆ ਦੀ ਹਰ ਚੁਨੌਤੀ ਨੂੰ ਚੁਣੌਤੀ ਦੇਣ ਦੀ ਸਮਰੱਥਾ ਇਹ ਦੇਸ਼ ਰੱਖਦਾ ਹੈ ਅਤੇ ਉਸੇ ਦਾ ਨਤੀਜਾ ਹੈ ਸਰਦਾਰ ਸਰੋਵਰ ਬੰਨ (Sardar Sarovar Dam ) ਦਾ ਕੰਮ, ਕਦੀ ਕਦੀ ਸਾਡੇ ਦੇਸ਼ ਵਿੱਚ ਰਾਜਾਂ ਦੀ ਤਾਕਤ, ਰਾਜਾਂ ਦੀ ਚੁਨੌਤੀ ਇਸ ਦੀ ਬਹੁਤ ਚਰਚਾ ਹੁੰਦੀ ਰਹਿੰਦੀ ਹੈ, ਤੁਲਨਾਤਮਕ ਅਧਿਅਨ (comparative study) ਹੁੰਦਾ ਰਹਿੰਦਾ ਹੈ। ਪਰ ਪੱਛਮੀ ਭਾਰਤ ਦੇ ਅਸੀਂ ਕੁਝ ਰਾਜ, ਜੇ ਅਜ਼ਾਦੀ ਤੋਂ ਬਾਅਦ ਦਾ ਇਤਿਹਾਸ ਦੇਖਿਆ ਜਾਵੇ, ਸਾਡੇ ਜ਼ਿਆਦਾ ਤੋਂ ਜ਼ਿਆਦਾ ਇਨ੍ਹਾਂ ਇਲਾਕਿਆਂ ਦਾ ਵਿਕਾਸ ਦੇ ਅੰਦਰ ਸਭ ਤੋਂ ਵੱਡੀ ਕੋਈ ਰੁਕਾਵਟ ਬਣਿਆ ਹੈ ਤਾਂ ਉਹ ਪਾਣੀ ਬਣਿਆ ਹੈ। ਪਾਣੀ ਦੀ ਕਮੀ, ਪਸ਼ੂ ਹੋਵੇ, ਇਨਸਾਨ ਹੋਵੇ, ਆਪਣੇ ਖੇਤ ਹੋਣ, ਪਿੰਡ ਛੱਡ ਕੇ 200-200, 400-400 ਕਿਲੋਮੀਟਰ ਦੂਰ ਚਲੇ ਜਾਂਦੇ ਸੀ ਜਿਥੇ ਪਾਣੀ ਮਿਲ ਜਾਵੇ ਉਥੇ 4-6 ਮਹੀਨੇ ਗੁਜ਼ਾਰਾ ਕਰਕੇ ਜਦੋਂ ਵਰਖਾ ਹੁੰਦੀ ਸੀ ਤਾਂ ਵਾਪਸ ਆਉਂਦੇ ਸੀ। ਕਦੀ ਕਿਸੇ ਨੇ ਇਸ ਦਰਦਨਾਕ ਜ਼ਿੰਦਗੀ ਦੀ ਕਲਪਨਾ ਕੀਤੀ ਹੈ? ਬਿਨਾਂ ਪਾਣੀ ਦੇ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ?

ਜਦੋਂ ਮੈਂ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਕੰਮ ਕਰ ਰਿਹਾ ਸੀ, ਸਰਹੱਦ ‘ਤੇ ਜਾਣਾ ਮੇਰਾ ਸੁਭਾਅ ਸੀ। ਬੀ ਐਸ ਐਫ ਦੇ ਜਵਾਨ ਹੋਣ, ਫੌਜ ਦੇ ਜਵਾਨ ਹੋਣ, ਮੈਂ ਦੀਵਾਲੀ ਉਨ੍ਹਾਂ ਵਿੱਚ ਜਾ ਕੇ ਮਨਾਉੰਦਾ ਸੀ। ਜਦੋਂ ਇੱਕ ਵਾਰੀ ਗੁਜਰਾਤ ਦੀ ਸਰੱਹਦ ‘ਤੇ ਜਾ ਕੇ ਬੀ ਐਸ ਐਫ ਦੇ ਜਵਾਨਾਂ ਨਾਲ ਬੈਠਿਆ ਤਾਂ ਬੀ ਐਸ ਐਫ ਦੇ ਜਵਾਨ ਪੀਣ ਲਈ ਪਾਣੀ, ਸੈਂਕੜੇ ਊਠ ਪਾਣੀ ਢੋਅ ਕੇ ਲਿਆਂਦੇ ਸਨ ਤਾਂ ਉਸ ਵੇਲੇ ਇਸ ਰੇਗਿਸਤਾਨ ਵਿੱਚ ਦੇਸ਼ ਦੀ ਰਾਖੀ ਕਰਨ ਵਾਲੇ ਸਾਡੇ ਜਵਾਨਾਂ ਨੂੰ ਪੀਣ ਵਾਲਾ ਪਾਣੀ ਮਿਲਦਾ ਸੀ। ਉਸ ਦਰਦ ਨੂੰ ਮੈਂ ਭਲੀਭਾਂਤ ਮਹਿਸੂਸ ਕੀਤਾ ਸੀ ਅਤੇ ਜਦੋਂ ਸਰਦਾਰ ਸਰੋਵਰ ਬੰਨ (Sardar Sarovar Dam ) ਦਾ ਕੰਮ ਅੱਗੇ ਵਧਿਆ ਤਾਂ ਮਨ ਵਿੱਚ ਇੱਛਾ ਜਾਗੀ ਕਿ ਮੈਂ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਉੱਤੇ ਮੇਰੇ ਬੀ ਐਸ ਐਫ ਦੇ ਜਵਾਨ ਜੋ ਬਿਨਾਂ ਪਾਣੀ ਰੇਗਿਸਤਾਨ ਵਿੱਚ ਖੜ੍ਹੇ ਹਨ, ਮੈਂ ਨਰਮਦਾ ਦਾ ਪਾਣੀ ਉਨ੍ਹਾਂ ਤੱਕ ਲੈ ਕੇ ਜਾਵਾਂਗਾ। ਪਾਈਪ ਲਾਈਨ ਲਗਾਈ 700 ਕਿਲੋਮੀਟਰ ਦੂਰ। ਕਈ ਸਾਲਾਂ ਤੋਂ ਦਹਾਕਿਆਂ ਤੋਂ ਊਠ ਜਦੋਂ ਪਾਣੀ ਢੋਅ ਕੇ ਲਿਆਂਦਾ ਸੀ ਤਦ ਮੇਰੇ ਦੇਸ਼ ਦੀ ਰਾਖੀ ਕਰਨ ਵਾਲੇ ਜਵਾਨ ਨੂੰ ਪਾਣੀ ਮਿਲਦਾ ਸੀ। ਜਿਸ ਦਿਨ ਮੈਂ ਪਾਣੀ ਲੈ ਕੇ, ਨਰਮਦਾ ਦਾ ਪਾਣੀ ਲੈ ਕੇ ਪਹੁੰਚਿਆ ਤਾਂ ਮੈਂ ਬੀ ਐੱਸ ਐੱਫ ਦੇ ਜਵਾਨਾਂ ਦੇ ਚਿਹਰਿਆਂ ਉੱਤੇ ਉਹ ਖੁਸ਼ੀ ਦੇਖੀ, ਉਹ ਇੰਜੀਨੀਅਰਿੰਗ ਕ੍ਰਿਸ਼ਮਾ (engineering miracle) ਸੀ ਕਿ ਇਥੋਂ ਪਾਣੀ ਚੁੱਕ ਕੇ 700 ਕਿਲੋਮੀਟਰ ਦੂਰ ਨਰਮਦਾ ਦਾ ਪਾਣੀ ਪਹੁੰਚਾਇਆ ਅਤੇ ਪਹੁੰਚਾਉਣ ਲਈ ਪਾਣੀ ਨੂੰ ਕਦੀ ਕਦੀ ਤਾਂ 60 ਮੰਜ਼ਿਲਾ ਉਚਾਈ ਤੱਕ ਚੁੱਕ ਕੇ ਲਿਜਾਣਾ ਪਿਆ ਅਤੇ ਫਿਰ ਹੇਠਾਂ ਲਿਆਏ।

ਭਰਾਵੋ, ਭੈਣੋ, ਪੂਰਾ ਸਰਦਾਰ ਸਰੋਵਰ ਬੰਨ (Sardar Sarovar Dam ) ਇੱਕ ਇੰਜੀਨੀਅਰਿੰਗ ਕ੍ਰਿਸ਼ਮਾ (engineering miracle) ਹੈ। ਨਹਿਰੀ ਢਾਂਚਾ ਇੱਕ ਇੰਜੀਨੀਅਰਿੰਗ ਕ੍ਰਿਸ਼ਮਾ (Canal network engineering miracle) ਹੈ ਅਤੇ ਮੈਂ ਤਾਂ ਦੇਸ਼ ਦੇ ਆਰਕੀਟੈਕਟਸ (architects) ਨੂੰ, ਇੰਜੀਨੀਅਰਾਂ (engineers) ਨੂੰ, ਢਾਂਚੇ ਸਬੰਧੀ ਡਿਜ਼ਾਈਨ (structure design) ਤਿਆਰ ਕਰਨ ਵਾਲੇ ਸਿਵਲ ਇੰਜੀਨੀਅਰ, ਇਲੈਕਟ੍ਰੀਕਲ ਇੰਜੀਨੀਅਰ (civil engineer, electrical engineer) ਇੁਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਅਧਿਅਨ ਵਿੱਚ ਇੱਕ ਪ੍ਰੋਜੈਕਟ (project) ਦੇ ਰੂਪ ਵਿੱਚ ਇਸ ਨੂੰ ਲੈਣ। ਭਵਿੱਖ ਵਿੱਚ ਨਿਰਮਾਣ ਕੰਮ ਲਈ ਕਿਸ ਤਰ੍ਹਾਂ ਦੀ ਨਵੀਂ ਦਿਸ਼ਾ ਮਿਲਦੀ ਹੈ, ਉਨ੍ਹਾਂ ਨੂੰ ਮੌਕਾ ਮਿਲੇਗਾ।

ਭਰਾਵੋ, ਭੈਣੋ, ਇਹ ਗੁਜਰਾਤ ਦੇ ਨਹੀਂ, ਇਹ ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਦੇ ਕਰੋੜਾਂ ਕਿਸਾਨਾਂ ਦੀ ਕਿਸਮਤ ਨੂੰ ਬਦਲਣ ਵਾਲਾ ਪ੍ਰੋਜੈਕਟ (project) ਹੈ। ਗੁਜਰਾਤ ਨੇ ਇਸ ਦੀ ਅਗਵਾਈ (lead ) ਕੀਤੀ ਅਤੇ ਭਰਾਵੋ, ਭੈਣੋ, ਅਸੀਂ ਕੋਸ਼ਿਸ਼ ਕੀਤੀ। ਦੁਨੀਆ ਭਰ ਵਿੱਚ ਸਾਡੀ ਅਲੋਚਨਾ ਕਰਨ ਦੇ ਯਤਨ ਹੋਏ, ਫਿਜ਼ੂਲ ਦੇ ਝੂਠੇ ਦੋਸ਼ ਲਗਾਏ ਗਏ, ਨਰਮਦਾ ਦੀ ਇਹ ਯੋਜਨਾ ਰੋਕਣ ਲਈ ਢੇਰ ਸਾਰੀਆਂ ਸਾਜ਼ਿਸ਼ਾਂ ਹੋਈਆਂ ਪਰ ਅਸੀਂ ਹਮੇਸ਼ਾ ਇਹ ਧਾਰ ਕੇ ਰੱਖਿਆ ਸੀ ਕਿ ਅਸੀਂ ਇਸ ਨੂੰ ਸਿਆਸੀ ਵਿਵਾਦਾਂ ਦਾ ਵਿਸ਼ਾ ਨਹੀਂ ਬਣਨ ਦਿਆਂਗੇ। ਇਹ 21ਵੀਂ ਸਦੀ ਦੀ ਭਵਿੱਖ ਦੀ ਪੀੜ੍ਹੀ ਦੀ ਕਿਸਮਤ ਦਾ ਨਿਰਮਾਣ ਕਰਨ ਵਾਲੇ ਹਨ। ਇਸ ਲਈ ਸਿਆਸਤ ਦੀ ਭਾਸ਼ਾ ਨਾਲ ਅਸੀਂ ਆਪਣੇ ਆਪ ਨੂੰ ਨਹੀਂ ਜੋੜਾਂਗੇ।

ਭਰਾਵੋ ਅਤੇ ਭੈਣੋ ਮੈਂ ਅੱਜ ਵੀ ਉਸ ਦਾ ਪਾਲਣ ਕਰਦਾ ਆਇਆ ਹਾਂ। ਕਿੰਨੀਆਂ ਮੁਸੀਬਤਾਂ ਆਈਆਂ ਹੋਣ, ਕਿਸ ਕਿਸ ਨੇ ਮੁਸੀਬਤ ਪਾਈ ਹੈ, ਮੇਰੇ ਕੋਲ ਕੱਚਾ ਚਿੱਠਾ ਹੈ, ਪਰ ਉਹ ਸਿਆਸਤ ਮੈਂ ਨਹੀਂ ਕਰਨੀ, ਉਸ ਰਾਹ ਤੇ ਨਹੀਂ ਜਾਣਾ।

ਮੈਂ ਦੇਖਿਆ ਹੈ ਕਿ ਗੁਜਰਾਤ ਦੇ ਸਾਧੂ ਮਹਾਤਮਾ, ਅਧਿਆਤਮ ਦਾ ਸੰਦੇਸ਼ ਦੇਣਾ ਜਿਨ੍ਹਾਂ ਦੇ ਜੀਵਨ ਦਾ ਕੰਮ ਸੀ, ਪਰ ਜਦੋਂ ਜਦੋਂ ਸਰਦਾਰ ਸਰੋਵਰ ਨਰਮਦਾ ਯੋਜਨਾ ਦੀ ਗੱਲ ਆਈ, ਮੈਂ ਵੇਖਿਆ ਹੈ ਗੁਜਰਾਤ ਦੇ ਸੰਤਾਂ ਨੇ ਅਗਵਾਈ ਦੀ ਲੜਾਈ ਲੜੀ, ਭੁੱਖ ਹੜਤਾਲ ਤੇ ਬੈਠੇ। ਏਨਾ ਹੀ ਨਹੀਂ ਜਦੋਂ ਵਿਸ਼ਵ ਬੈਂਕ (World Bank) ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਗੁਜਰਾਤ ਦੇ ਮੰਦਿਰਾਂ ਤੋਂ ਵੀ ਸਰਦਾਰ ਸਰੋਵਰ ਬੰਨ (Sardar Sarovar Dam) ਬਣਾਉਣ ਲਈ ਪੈਸੇ ਦਿੱਤੇ ਗਏ ਸਨ ਅਤੇ ਤਦ ਜਾ ਕੇ ਇਹ ਸਰਦਾਰ ਸਰੋਵਰ ਬੰਨ (Sardar Sarovar Dam) ਬਣਿਆ ਹੈ ਅਤੇ ਇਸ ਲਈ ਇਹ ਕਿਸੇ ਇੱਕ ਪਾਰਟੀ ਦਾ, ਕਿਸੇ ਇੱਕ ਸਰਕਾਰ ਦਾ ਪ੍ਰੋਗਰਾਮ ਹੈ, ਅਜਿਹਾ ਅਸੀਂ ਕਦੇ ਨਹੀਂ ਮੰਨਿਆ। ਇਹ ਲੱਖਾਂ ਲੋਕਾਂ ਦਾ ਪ੍ਰੋਗਰਾਮ ਹੈ, ਪਾਣੀ ਲਈ ਤਰਸਦੇ ਹੋਏ ਲੋਕਾਂ ਦੇ ਸੰਕਲਪ ਦਾ ਪ੍ਰੋਗਰਾਮ ਹੈ ਅਤੇ ਇਹ ਪਾਣੀ ਗੁਜਰਾਤ ਦੀ ਧਰਤੀ ਦਾ, ਸੁੱਕੀ ਧਰਤੀ ਦਾ ਹੈ।

ਭਰਾਵੋ, ਭੈਣੋ, ਜੀਵਨ ਵਿੱਚ ਕੁਝ ਪਲ ਹੁੰਦੇ ਹਨ ਜੋ ਵਿਅਕਤੀ ਦੇ ਜੀਵਨ ਵਿੱਚ ਬੜੀ ਭਾਵੁਕਤਾ ਨਾਲ ਭਰੇ ਹੁੰਦੇ ਹਨ। ਮੇਰੇ ਜੀਵਨ ਵਿੱਚ ਵੀ ਮਾਂ ਨਰਮਦਾ ਲਈ ਕੁਝ ਵੀ ਕਰਨਾ, ਇਹ ਭਾਵੁਕਤਾ ਨਾਲ ਭਰਿਆ ਹੈ, ਕਿਉਂਕਿ ਮੈਂ ਵੇਖਦਾ ਹਾਂ ਕਿ ਮੇਰੀ ਧਰਤੀ ਮਾਂ, ਇਹ ਰੁੱਖੀ ਸੁੱਖੀ ਮੇਰੀ ਧਰਤੀ ਮਾਂ, ਪਾਣੀ ਦੀ ਬੂੰਦ ਲਈ ਤਰਸਦੀ ਹੋਈ ਧਰਤੀ ਮਾਂ, ਉਸ ਨੂੰ ਜਦੋਂ ਨਰਮਦਾ ਦਾ ਪਾਣੀ ਬੇਟਾ ਦਿੰਦਾ ਹੈ, ਉਸ ਬੇਟੇ ਲਈ ਇਸ ਤੋਂ ਵੱਡਾ ਭਾਵੁਕ ਪਲ ਕੀ ਹੋ ਸਕਦਾ ਹੈ? ਮੇਰੇ ਰਾਜ ਦੀਆਂ ਲੱਖਾਂ ਮਾਤਾਵਾਂ, ਬੇਟੀਆਂ, ਪੜ੍ਹਾਈ ਛੱਡ ਕੇ, ਸਿਰ ਤੇ ਬਰਤਨ ਰੱਖ ਕੇ 3-3 ਕਿਲੋਮੀਟਰ ਦੂਰ ਪਾਣੀ ਲੈਣ ਲਈ ਜਾਂਦੀਆਂ ਸਨ। 6 ਸਾਲ, 8 ਸਾਲ, 10 ਸਾਲ ਦੀਆਂ ਬੱਚੀਆਂ ਪਾਣੀ ਲਿਆਉਣ ਵਿੱਚ ਮਾਂ ਦੀ ਮਦਦ ਕਰਦੀਆਂ ਸਨ, ਪੜ੍ਹਾਈ ਛੱਡ ਦਿੰਦੀਆਂ ਸਨ। ਇੱਕ ਪੁੱਤਰ ਦੇ ਨਾਤੇ ਅੱਜ ਜਦੋਂ ਮਾਂ ਨਰਮਦਾ ਦਾ ਪਾਣੀ ਉਨ੍ਹਾਂ ਦੀਆਂ ਮੁਸੀਬਤਾਂ ਨੂੰ ਦੂਰ ਕਰਦਾ ਹੈ ਤਾਂ ਇਨ੍ਹਾਂ ਲੱਖਾਂ ਮਾਤਾਵਾਂ ਦਾ ਅਸ਼ੀਰਵਾਦ ਮੇਰੇ ਵਰਗੇ ਪੁੱਤਰ ਨੂੰ ਮਿਲੇ, ਇਸ ਤੋਂ ਵੱਡਾ ਜੀਵਨ ਦਾ ਭਾਵੁਕ ਪਲ ਕੀ ਹੋਵੇਗਾ?

ਉਹ ਅਬੋਧ ਜਾਨਵਰ ਜੋ ਬੋਲ ਨਹੀਂ ਸਕਦੇ, ਮਾਨਵ ਜਾਤੀ ਦੀ ਸੇਵਾ ਲਈ ਉਨ੍ਹਾਂ ਦਾ ਸ਼ਰੀਰ ਕੰਮ ਆਉੰਦਾ ਹੈ। ਉਹ ਅਬੋਧ ਜਾਨਵਰ ਪੀਣ ਵਾਲਾ ਪਾਣੀ, ਖਾਣ ਲਈ ਘਾਹ, ਚਾਰਾ, ਇਸ ਨੂੰ ਹਾਸਿਲ ਕਰਨ ਲਈ 200-200 ਕਿਲੋਮੀਟਰ ਦੂਰ ਦੂਰ ਪੈਦਲ ਲੇ ਜਾਂਦੇ ਸਨ। ਅੱਜ ਜਦੋਂ ਨਰਮਦਾ ਦਾ ਪਾਣੀ ਪਹੁੰਚੇਗਾ, ਹਰਾ ਚਾਰਾ ਮਿਲੇਗਾ, ਹਰਾ ਚਾਰਾ ਮੇਰਾ ਉਹ ਪਸ਼ੂ ਖਾਏਗਾ, ਅਬੋਲ ਪਸ਼ੂ ਨੂੰ ਪੀਣ ਵਾਲਾ ਪਾਣੀ ਮਿਲੇਗਾ। ਅਬੋਲ ਪਸ਼ੂ ਵੀ ਜਦੋਂ ਅਸ਼ੀਰਵਾਦ ਦਿੰਦਾ ਹੈ ਤਾਂ ਭਾਰਤ ਮਾਂ ਦੇ ਬੇਟੇ ਦੇ ਰੂਪ ਵਿੱਚ ਇਨ੍ਹਾਂ ਲੱਖਾਂ ਪਸ਼ੂਆਂ ਦੇ ਅਸ਼ੀਰਵਾਦ ਵੀ ਮੇਰੇ ਲਈ ਭਾਵਨਾ ਦਾ ਸਭ ਤੋਂ ਵੱਡਾ ਪਲ ਹੋਣਾ ਬਹੁਤ ਸੁਭਾਵਕ ਹੈ।

ਭਰਾਵੋ, ਭੈਣੋ, ਮੈਂ ਜਨਮ ਦਿਨ ਮਨਾਉਣ ਵਾਲੇ ਲੋਕਾਂ ਵਿੱਚ ਨਹੀਂ ਰਿਹਾ। ਪਰ ਜਨਮ ਦਿਨ ਹੋਵੇ ਅਤੇ ਵਿਸ਼ਵਕਰਮਾ ਜਯੰਤੀ ਹੋਵੇ ਅਤੇ ਲੱਖਾਂ ਲੋਕਾਂ ਦੇ ਪੂਰੀ ਸਦੀ ਦੀ ਕਿਸਮਤ ਦਾ ਨਿਰਮਾਣ ਹੁੰਦਾ ਹੋਵੇ ਤਾਂ ਇਹ ਪਲ, ਅਜਿਹਾ ਪਲ ਇੰਨੇ ਸਾਲਾਂ ਵਿੱਚ ਮੇਰੀ ਜ਼ਿੰਦਗੀ ਵਿੱਚ ਕਦੇ ਨਹੀਂ ਆਇਆ, ਜੋ ਗੁਜਰਾਤ ਨੇ ਮੈਨੂੰ ਦਿੱਤਾ ਹੈ।

ਭਰਾਵੋ, ਭੈਣੋ, ਵਿਕਾਸ ਦੀ ਤਾਂ ਇਹ ਇੱਕ ਬਹੁਤ ਵੱਡੀ ਮਿਸਾਲ ਹੈ। ਪੰਡਿਤ ਲੋਕ ਇਸ ਦਾ ਅਧਿਅਨ ਕਰਨਗੇ, ਕੰਕਰੀਟ (concrete ) ਕਿੰਨਾ ਵਰਤਿਆ ਗਿਆ? ਕਹਿੰਦੇ ਹਨ ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਕਾਂਡਲਾ ਤੋਂ ਕੋਹਿਮਾ, 8 ਮੀਟਰ ਚੌੜੀ ਸੀਮਿੰਟ ਕੰਕਰੀਟ (Cement concrete) ਦੀ ਸੜਕ ਬਣਾਈ ਜਾਵੇ, ਹਿਮਾਲਿਆ ਤੋਂ ਸਮੁੰਦਰ ਤੱਕ ਅਤੇ ਕਾਂਡਲਾ ਤੋਂ ਕੋਹਿਮਾ ਤੱਕ 8 ਮੀਟਰ ਚੌੜੀ ਸੀਮੈਂਟ ਕੰਕਰੀਟ (concrete ) ਦੀ ਸੜਕ ਬਣਾਈ ਜਾਵੇ, ਉਸ ਵਿੱਚ ਜਿੰਨਾ ਕੰਕਰੀਟ (concrete) ਲਗਦਾ ਹੈ, ਓਨਾ ਕੰਕਰੀਟ ਇਸ ਪ੍ਰੋਜੈਕਟ (project
) ਵਿੱਚ ਲਗਾਇਆ ਹੈ, ਭਾਈ ਸਾਹਿਬ। ਕੀ ਕੁਝ ਨਹੀਂ ਕਰਨਾ ਪਿਆ? ਅਤੇ ਇਸ ਲਈ ਭਰਾਵੋ ਭੈਣੋ, ਇਹ ਨਰਮਦਾ ਦਾ ਪਾਣੀ ਪਾਣੀ ਨਹੀਂ ਹੈ, ਇਹ ਪਾਰਸ ਹੈ ਅਤੇ ਜਦੋਂ ਪਾਰਸ ਦੀ ਛੂਹ ਲੋਹੇ ਨਾਲ ਹੁੰਦੀ ਹੈ ਤਾਂ ਲੋਹਾ ਵੀ ਸੋਨਾ ਬਣ ਜਾਂਦਾ ਹੈ। ਉਸੇ ਤਰ੍ਹਾਂ ਇਹ ਪਾਰਸ ਰੂਪੀ ਮਾਂ ਨਰਮਦਾ ਦੀ ਛੋਹ ਧਰਤੀ ਦੇ ਜਿਸ ਕੋਨੇ ਵਿੱਚ ਹੁੰਦੀ ਹੈ, ਉਹ ਸੋਨਾ ਬਣ ਜਾਂਦੀ ਹੈ, ਭੈਣੋ ਭਰਾਵੋ। ਅਤੇ ਇਸ ਲਈ ਭਾਰਤ ਦੀ ਸੁਨਹਿਰੀ ਕਿਸਮਤ ਦਾ ਕੰਮ ਇਹ ਨਰਮਦਾਮਈ ਪਾਰਸ ਰੂਪੀ ਮਾਂ ਵੱਲੋਂ ਹੋਣ ਵਾਲਾ ਹੈ, ਇਹ ਮੈਂ ਵੇਖ ਰਿਹਾ ਹਾਂ।

ਭਰਾਵੋ, ਭੈਣੋ, ਕਿਸਾਨ ਦਾ ਭਲਾ ਹੋਵੇਗਾ, ਪੀਣ ਵਾਲਾ ਪਾਣੀ ਮਿਲੇਗਾ, ਗੁਜਰਾਤ ਵਿੱਚ ਆਰਥਿਕ ਕ੍ਰਾਂਤੀ ਆਵੇਗੀ। ਪਰ ਸਾਡੇ ਦੇਸ਼ ਵਿੱਚ ਵੇਖੋ — ਪੱਛਮੀ ਭਾਰਤ ਪਾਣੀ ਲਈ ਤਰਸਦਾ ਹੈ ਅਤੇ ਪੂਰਬੀ ਭਾਰਤ — ਉਸ ਨੂੰ ਵਿਕਾਸ ਲਈ ਬਿਜਲੀ ਚਾਹੀਦੀ ਹੈ, ਗੈਸ ਚਾਹੀਦੀ ਹੈ। ਤੁਸੀਂ ਵੇਖਿਆ ਹੈ ਜਦੋਂ ਤੋਂ ਅਸੀਂ ਦਿੱਲੀ ਸਰਕਾਰ ਵਿੱਚ ਬੈਠੇ ਹਾਂ, ਕੇਂਦਰ ਵਿੱਚ ਸੇਵਾ ਕਰਨ ਦਾ ਤੁਸੀਂ ਮੌਕਾ ਦਿੱਤਾ ਹੈ। ਅਸੀਂ ਭਾਰਤ ਦਾ ਸੰਤੁਲਿਤ ਵਿਕਾਸ ਹੋਵੇ, ਪੱਛਮ ਨੂੰ ਪਾਣੀ ਮਿਲੇ, ਪੂਰਬ ਨੂੰ ਬਿਜਲੀ ਮਿਲੇ, ਗੈਸ ਮਿਲੇ ਤਾਂ ਕਿ ਮੇਰਾ ਪੂਰਬ ਵੀ ਤਾਕਤਵਰ ਬਣੇ, ਮੇਰਾ ਪੱਛਮ ਵੀ ਤਾਕਤਵਰ ਬਣੇ ਅਤੇ ਭਾਰਤ ਮਾਂ ਦੀਆਂ ਦੋਵੇਂ ਬਾਹਵਾਂ ਮਜ਼ਬੂਤ ਬਣਨ, ਉਸ ਯੋਜਨਾ ਨੂੰ ਲੈ ਕੇ ਅਸੀਂ ਕੰਮ ਕਰ ਰਹੇ ਹਾਂ।

ਭਰਾਵੋ, ਭੈਣੋ, ਇਹ ਸਰਦਾਰ ਸਰੋਵਰ ਬੰਨ (Sardar Sarovar Dam) ਕਿਸੇ ਇੱਕ ਰਾਜ ਦਾ ਨਹੀਂ ਹੈ, ਮੈਨੂੰ ਬਰਾਬਰ ਯਾਦ ਹੈ ਜਦੋਂ ਰਾਜਸਥਾਨ ਨੂੰ ਪਾਣੀ ਦਿੱਤਾ, ਸਰਦਾਰ ਸਰੋਵਰ ਬੰਨ (Sardar Sarovar Dam) ਤੋਂ ਰਾਜਸਥਾਨ ਨੂੰ ਪਾਣੀ ਦਿੱਤਾ, ਵਸੁੰਧਰਾ ਜੀ ਉਸ ਵੇਲੇ ਮੁੱਖ ਮੰਤਰੀ ਸਨ, ਭੈਰੋਸਿੰਘ ਸ਼ੇਖਾਵਤ ਅਤੇ ਜਸਵੰਤ ਸਿੰਘ ਜੀ — ਭੈਰੋਸਿੰਘ ਸ਼ੇਖਾਵਤ ਜੀ ਭਾਰਤ ਦੇ ਉੱਪ ਰਾਸ਼ਟਰਪਤੀ ਸਨ, ਉਹ ਮੈਨੂੰ ਮਿਲਣ ਆਏ। ਉਨ੍ਹਾਂ ਮੈਨੂੰ ਕਿਹਾ ਸੀ, ਭੈਰੋਸਿੰਘ ਸ਼ੇਖਾਵਤ ਅਤੇ ਜਸਵੰਤ ਸਿੰਘ ਜੀ ਨੇ ਕਿਹਾ ਸੀ ਕਿ ਮੋਦੀ ਜੀ ਤੁਹਾਨੂੰ ਪਤਾ ਹੈ ਕਿ ਇਹ ਰਾਜਸਥਾਨ ਨੂੰ ਪਾਣੀ ਦੇਣ ਦਾ ਮਤਲਬ ਕੀ ਹੁੰਦਾ ਹੈ? ਬੜੇ ਭਾਵੁਕ ਸਨ ਅਤੇ ਬੜੀ ਭਾਵਨਾ ਨਾਲ ਉਨ੍ਹਾਂ ਕਿਹਾ, ਮੋਦੀ ਜੀ, ਜ਼ਰਾ ਇਤਿਹਾਸ ਵੇਖ ਲਓ, ਥੋੜੇ ਜਿਹੇ ਪਾਣੀ ਲਈ ਸਦੀਆਂ ਪਹਿਲਾਂ ਰਾਜਾਂ ਦਰਮਿਆਨ ਤਲਵਾਰਾਂ ਚੱਲਦੀਆਂ ਸਨ, ਲੜਾਈਆਂ ਹੁੰਦੀਆਂ ਸਨ, ਰਾਜਾਂ ਹੱਥੋਂ ਰਾਜ ਹਾਰ ਜਾਂਦੇ ਸਨ, ਜੈ ਵਿਜੇ ਦਾ ਇਤਿਹਾਸ ਬਣ ਜਾਂਦਾ ਸੀ ਅਤੇ ਤੁਸੀਂ ਕੋਈ ਸੰਘਰਸ਼ ਨਹੀਂ, ਕੋਈ ਤਨਾਅ ਨਹੀਂ, ਕੋਈ ਝਗੜਾ ਨਹੀਂ, ਕੋਈ ਅੰਦੋਲਨ ਨਹੀਂ, ਸਿੱਧਾ ਸਰਦਾਰ ਸਰੋਵਰ ਤੋਂ ਨਰਮਦਾ ਦਾ ਪਾਣੀ ਰਾਜਸਥਾਨ ਦੀ ਸੁੱਕੀ ਧਰਤੀ ਨੂੰ ਦੇ ਦਿੱਤਾ। ਬਾੜਮੇਰ, ਪਾਕਿਸਤਾਨ ਦੀ ਸਰਹੱਦ ਤੱਕ ਪਾਣੀ ਪਹੁੰਚਾ ਦਿੱਤਾ? ਭਰਾਵੋ, ਭੈਣੋ, ਮੈਂ ਉਨ੍ਹਾਂ ਦੋ ਆਗੂਆਂ ਦੀਆਂ ਅੱਖਾਂ ਵਿੱਚ ਉਹ ਭਾਵਨਾਵਾਂ ਵੇਖੀਆਂ ਹੋਈਆਂ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਜਦ ਜਦ ਵੀ ਅਜਿਹੇ ਲੋਕਾਂ ਨੂੰ ਸ਼ਾਸਨ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਲਈ ਪਾਰਟੀ ਤੋਂ ਵੱਡਾ ਦੇਸ਼ ਹੈ, ਉਸ ਵੇਲੇ ਹੀ ਨਰਮਦਾ ਯੋਜਨਾ ਨੇ ਪ੍ਰਗਤੀ ਕੀਤੀ, ਜਿਨ੍ਹਾਂ ਲਈ ਦੇਸ਼ ਤੋਂ ਵੱਡੀ ਪਾਰਟੀ ਹੈ, ਉਸ ਸਮੇਂ ਨਰਮਦਾ ਯੋਜਨਾ ਨੂੰ ਰੁਕਾਵਟਾਂ ਆਈਆਂ ਹਨ।

ਅੱਜ ਇਸ ਡੈਮ (Dam) ਦਾ ਕੰਮ ਪੂਰਾ ਹੋਇਆ ਹੈ, ਮੈਂ ਆਦਰਪੂਰਵਕ ਮੱਧ ਪ੍ਰਦੇਸ਼ ਦੀ ਜਨਤਾ ਦਾ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਆਦਰਪੂਰਵਕ ਧੰਨਵਾਦ ਕਰਨਾ ਚਾਹੁੰਦਾ ਹਾਂ। ਅੱਜ ਇਹ ਯੋਜਨਾ ਪੂਰੀ ਹੋਈ ਹੈ, ਇਸ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀਮਾਨ ਦੇਵੇਂਦਰ ਫੜਨਵੀਸ, ਮਹਾਰਾਸ਼ਟਰ ਦੀ ਜਨਤਾ, ਉਨ੍ਹਾਂ ਦਾ ਮੈਂ ਦਿਲ ਤੋਂ ਆਭਾਰ ਪ੍ਰਗਟ ਕਰਨਾ ਚਾਹੁੰਦਾ ਹਾਂ। ਅੱਜ ਇਹ ਯੋਜਨਾ ਪੂਰੀ ਹੋਈ ਹੈ, ਮੈਂ ਆਪਣੇ ਉਨ੍ਹਾਂ ਆਦਿਵਾਸੀ ਭਾਈਆਂ, ਭੈਣਾਂ ਨੂੰ ਆਦਰਪੂਰਵਕ ਨਮਨ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ‘ਸਰਵਜਨ ਹਿਤਾਯ, ਸਰਵਜਨ ਸੁਖਾਏ’ ਆਪਣਾ ਕੁਝ ਛੱਡਣਾ ਵੀ ਪਿਆ ਤਾਂ ਛੱਡਣ ਲਈ ਅੱਗੇ ਆਏ ਅਤੇ ਉਨ੍ਹਾਂ ਦੀ ਤਰਫ਼ ਇੱਕ ਆਦਰ ਦੇ ਭਾਵ ਨਾਲ ਆਉਣ ਵਾਲੀਆਂ ਸਰਕਾਰਾਂ ਵੀ ਦੇਖਣਗੀਆਂ, ਇਹ ਮੈਨੂੰ ਵਿਸ਼ਵਾਸ ਹੈ। ਉਨ੍ਹਾਂ ਦੇ ਸੁੱਖ ਦੁੱਖ ਦੀ ਚਿੰਤਾ ਆਉਣ ਵਾਲੀਆਂ ਸਰਕਾਰਾਂ ਵੀ ਕਰਨਗੀਆਂ, ਇਹ ਮੈਨੂੰ ਪੂਰਾ ਭਰੋਸਾ ਹੈ। ਮੈਂ ਉਨ੍ਹਾਂ ਆਪਣੇ ਆਦਿਵਾਸੀ ਭਾਈ ਭੈਣਾਂ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਦੇ ਤਿਆਗ ਦੇ ਕਾਰਨ, ਜਿਨ੍ਹਾਂ ਦੇ ਬਲੀਦਾਨ ਦੇ ਕਾਰਨ, ਅੱਜ ਇਹ ਭਾਰਤ ਮਾਂ, ਪਿਆਰੀ ਮੇਰੀ ਭਾਰਤ ਮਾਂ, ਨਰਮਦਾ ਦੇ ਜਲ ਨਾਲ ਸੰਤੁਸ਼ਟ ਹੋਣ ਜਾ ਰਹੀ ਹੈ, ਇਸ ਤੋਂ ਵੱਡਾ ਜੀਵਨ ਦਾ ਕੀ ਸੁਭਾਗ ਹੋ ਸਕਦਾ ਹੈ।
ਭਾਈਓ, ਭੈਣੋਂ, ਸਾਡੇ ਦੇਸ਼ ਵਿੱਚ ਭਾਰਤ ਨੂੰ ਇੱਕ ਬਣਾਉਣ ਦਾ ਭਾਗੀਰਥ ਕੰਮ ਸਰਦਾਰ ਸਾਹਬ ਨੇ ਕੀਤਾ। ਜੇਕਰ ਸਰਦਾਰ ਸਾਹਬ ਨਾ ਹੁੰਦੇ ਤਾਂ ਦੇਸ਼ ਕਿਵੇਂ ਬਿਖਰਿਆ ਹੋਇਆ ਹੁੰਦਾ,ਇਹ ਅਸੀਂ ਭਲੀਭਾਂਤ ਸਮਝ ਸਕਦੇ ਹਾਂ। ਕਸ਼ਮੀਰ ਨੂੰ ਛੱਡ ਕੇ ਪੂਰੇ ਹਿੰਦੁਸਤਾਨ ਨੂੰ ਇੱਕ ਕਰਨ ਦਾ ਕੰਮ ਸਰਦਾਰ ਸਾਹਬ ਦੇ ਜ਼ਿੰਮੇ ਸੀ, ਉਨ੍ਹਾਂ ਨੇ ਕਰਕੇ ਦਿਖਾਇਆ। ਅਤੇ ਅੱਜ ਅਸੀਂ ਇੱਕ ਭਾਰਤ ਸ਼੍ਰੇਸ਼ਠ ਭਾਰਤ ਦਾ ਸੁਪਨਾ ਲੈ ਕੇ ਅੱਗੇ ਵਧ ਰਹੇ ਹਾਂ, ਪਰ ਆਜ਼ਾਦੀ ਦੇ ਬਾਅਦ ਇਸ ਮਹਾਪੁਰਸ਼ ਨੂੰ ਜਿਸ ਰੂਪ ਵਿੱਚ ਦੇਸ਼ ਨੂੰ ਸਮਝਣਾ ਚਾਹੀਦਾ ਸੀ, ਜਿਸ ਰੂਪ ਵਿੱਚ ਇਸ ਮਹਾਪੁਰਸ਼ ਦੀ ਦੇਸ਼ ਦੀ ਪੀੜ੍ਹੀ ਨੂੰ ਪ੍ਰੇਰਣਾ ਮਿਲਣੀ ਚਾਹੀਦੀ ਸੀ, ਉਹ ਕਿਸੇ ਨਾ ਕਿਸੇ ਕਾਰਨ ਸੰਭਵ ਨਹੀਂ ਹੋਇਆ।
ਮੈਂ ਆਪਣਾ ਪਵਿੱਤਰ ਕਰਤੱਵ ਮੰਨਦਾ ਹਾਂ ਕਿ ਹਿੰਦੁਸਤਾਨ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੀ ਸਰਦਾਰ ਸਾਹਬ ਦਾ ਨਾਂ ਅਮਰ ਰਹੇ, ਸਰਦਾਰ ਸਾਹਬ ਦਾ ਕੰਮ ਅਮਰ ਰਹੇ, ਸਰਦਾਰ ਸਾਹਬ ਦੀ ਪ੍ਰੇਰਣਾ ਅਮਰ ਰਹੇ ਅਤੇ ਕਦੇ ਕਦੇ ਪ੍ਰਤੀਕਾਤਮਕ ਚੀਜ਼ਾਂ, ਉਹ ਪ੍ਰੇਰਣਾ ਦਾ ਕਾਰਨ ਵੀ ਬਣਦੀਆਂ ਹਨ ਅਤੇ ਉਸੀ ਸੁਪਨੇ ਨੂੰ ਪੂਰਾ ਕਰਨ ਲਈ ਦੁਨੀਆ ਵਿੱਚ, ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ, ਮੈਨੂੰ ਛੋਟਾ ਕੰਮ ਜੰਮਦਾ ਹੀ ਨਹੀਂ ਹੈ। ਨਾ ਮੈਂ ਛੋਟਾ ਸੋਚਦਾ ਹਾਂ, ਨਾ ਮੈਂ ਛੋਟਾ ਕਰਦਾ ਹਾਂ। ਸਵਾ ਸੌ ਕਰੋੜ ਦਾ ਦੇਸ਼ ਜਦੋਂ ਮੇਰੇ ਨਾਲ ਹੋਵੇ, ਸਵਾ ਸੌ ਕਰੋੜ ਦੇਸ਼ਵਾਸੀਆਂ ਦੇ ਸੁਪਨੇ ਹੋਣ, ਤਾਂ ਮੈਨੂੰ ਛੋਟੇ ਸੁਪਨੇ ਦੇਖਣ ਦਾ ਹੱਕ ਵੀ ਨਹੀਂ ਹੈ ਭਾਈ। ਅਤੇ ਇਸ ਲਈ ਸਰਦਾਰ ਸਾਹਬ ਦੀ ਪ੍ਰਤਿਮਾ (statue) ਬਣਾਉਣ ਦਾ ਫੈਸਲਾ ਕੀਤਾ ਤਾਂ ਮਨ ਵਿੱਚ ਠਾਣ ਲਿਆ ਸੀ, ਇਹ ਦੁਨੀਆ ਵਿੱਚ ਸਭ ਤੋਂ ਉੱਚੀ ਹੋਏਗੀ, ਦੁਨੀਆ ਵਿੱਚ ਸਭ ਤੋਂ ਉੱਚੀ। ਕੁੱਲ ਮਿਲਾ ਕੇ 190 ਮੀਟਰ ਅਤੇ ਪ੍ਰਤਿਮਾ ਹੋਏਗੀ 182 ਮੀਟਰ। ਅਮਰੀਕਾ ਵਿੱਚ ਜੋ ਆਜ਼ਾਦੀ ਦੀ ਪ੍ਰਤਿਮਾ (statue of liberty) ਹੈ, ਉਸ ਤੋਂ ਇਹ ਏਕਤਾ ਦੀ ਪ੍ਰਤਿਮਾ (statue of unity), ਸਾਡੇ ਸਰਦਾਰ ਸਾਹਬ ਦੀ ਪ੍ਰਤਿਮਾ ਅਮਰੀਕਾ ਦੀ ਆਜ਼ਾਦੀ ਦੀ ਪ੍ਰਤਿਮਾ (statue of liberty) ਤੋਂ ਦੋ ਗੁਣਾ ਉੱਚੀ ਹੋਏਗੀ, ਡਬਲ (double) ਹੋਏਗੀ ਭਾਈ।
ਤੁਸੀਂ ਕਲਪਨਾ ਕਰ ਸਕਦੇ ਹੋ, ਦੁਨੀਆ ਭਰ ਦੇ ਲੋਕ ਆਜ਼ਾਦੀ ਦੀ ਪ੍ਰਤਿਮਾ (statue of liberty) ਦੇਖਣ ਜਾਂਦੇ ਹਨ। ਸਾਡੇ ਇੱਥੇ ਦੱਖਣ ਗੁਜਰਾਤ ਵਿੱਚ ਜਾਓ ਤਾਂ ਸਾਪੂਤਾਰਾ ਹੈ, ਸੌਰਾਸ਼ਟਰ ਵਿੱਚ ਜਾਓ ਤਾਂ ਗਿਰਿ ਦੇ ਸ਼ੇਰ (lion) ਹਨ, ਕੱਛ ਵਿੱਚ ਜਾਓ ਤਾਂ ਵਧੀਆ ਜਿਹਾ ਰੇਗਿਸਤਾਨ ਹੈ, ਉੱਤਰ ਵਿੱਚ ਜਾਓ ਤਾਂ ਮਾਂ ਅੰਬੇ ਹੈ, ਥੋੜ੍ਹਾ ਅੱਗੇ ਜਾਓ ਤਾਂ ਆਬੂ ਹੈ। ਪਰ ਇਹ ਇੱਕ ਮੇਰਾ ਇਲਾਕਾ ਅਜਿਹਾ ਹੈ ਕਿ ਜਿੱਥੇ ਸੈਰ ਸਪਾਟੇ (tourism) ਦੀਆਂ ਸੰਭਾਵਨਾਵਾਂ ਹਨ ਅਤੇ ਇਸ ਲਈ ਭਾਈਓ, ਭੈਣੋਂ ਇਹ ਸਰਦਾਰ ਪਟੇਲ ਦੀ ਪ੍ਰਤਿਮਾ (statue), ਤੁਸੀਂ ਅੱਗੇ ਦੇਖ ਲੈਣਾ ਮੇਰੇ ਸ਼ਬਦ ਲਿਖਕੇ ਰੱਖਣਾ, ਰੋਜ਼ਾਨਾ ਲੱਖਾਂ ਲੋਕ ਇੱਥੇ ਆਉਂਦੇ ਹੋਣਗੇ, ਲੱਖਾਂ ਲੋਕ ਆਉਂਦੇ ਹੋਣਗੇ, ਸੈਰ ਸਪਾਟੇ (tourism) ਦਾ ਇੱਕ ਸੈਂਟਰ ਬਣ ਜਾਏਗਾ, ਇੱਥੋਂ ਦੇ ਹਜ਼ਾਰਾਂ ਪਿੰਡਾਂ ਦੀ ਰੋਜ਼ੀ ਰੋਟੀ ਦਾ ਉਹ ਕਾਰਨ ਬਣਨ ਵਾਲਾ ਹੈ, ਇਹ ਸੁਪਨਾ ਮੈਂ ਦੇਖਿਆ ਹੋਇਆ ਹੈ।
ਅਤੇ ਇੱਥੇ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਵਾਲੇ ਲੋਕ, ਕੁਝ ਲੋਕਾਂ ਨੂੰ ਲੱਗਦਾ ਹੈ ਮੁੱਠੀਭਰ ਲੋਕਾਂ ਨੇ ਹੀ ਦੇਸ਼ ਨੂੰ ਆਜ਼ਾਦ ਕੀਤਾ? ਮੁੱਠੀਭਰ ਲੋਕਾਂ ਨੇ ਹੀ ਬਲੀਦਾਨ ਦਿੱਤੇ ਅਤੇ ਗੀਤ ਵੀ ਕੁਝ ਹੀ ਲੋਕਾਂ ਦੇ ਗਾਏ ਗਏ। ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨੂੰ ਭੁਲਾ ਦਿੱਤਾ ਗਿਆ ਹੈ। ਦੇਸ਼ ਲਈ ਮਰ ਮਿਟਣ ਵਾਲਿਆਂ ਨੂੰ ਯਾਦ ਕਰਨ ਵਿੱਚ ਕੁਝ ਲੋਕ ਕਤਰਾਉਂਦੇ ਰਹੇ ਹਨ। 1957 ਤੋਂ 1947 ਤੱਕ ਮੇਰੇ ਆਦਿਵਾਸੀਆਂ ਨੇ ਹਰ ਹਕੂਮਤ ਦੇ ਸਾਹਮਣੇ ਲੜਾਈ ਲੜੀ ਹੈ, ਬਲੀਦਾਨ ਦਿੱਤੇ ਹਨ। ਇਕੱਠੇ ਸੌ ਸੌ ਆਦਿਵਾਸੀਆਂ ਨੂੰ ਫਾਂਸੀ ‘ਤੇ ਲਟਕਾ ਦਿੰਦੇ ਸਨ ਅੰਗਰੇਜ਼, ਉਹ ਝੁਕਣ ਨੂੰ ਤਿਆਰ ਨਹੀਂ ਸਨ। ਆਜ਼ਾਦੀ ਦੀ ਜੰਗ ਦੇ ਅੰਦਰ ਹਿੰਦੁਸਤਾਨ ਦੇ ਹਰ ਰਾਜ ਵਿੱਚ, ਜਿੱਥੇ ਜਿੱਥੇ ਅਦਿਵਾਸੀ ਹਨ, ਆਜ਼ਾਦੀ ਦੇ ਜੰਗ ਵਿੱਚ ਬਲੀਦਾਨ ਦੇਣ ਵਿੱਚ ਕਦੇ ਵੀ ਪਿੱਛੇ ਨਹੀਂ ਰਹੇ ਹਨ। ਜੰਗ ਦੀ ਸ਼ੁਰੂਆਤ ਕਰਨ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਮੇਰੇ ਦੇਸ਼ ਦੀ ਭਾਵੀ ਪੀੜ੍ਹੀ ਨੂੰ ਪਤਾ ਚਲਣਾ ਚਾਹੀਦਾ ਹੈ ਕਿ ਮੇਰੇ ਅਦਿਵਾਸੀ ਭਾਈ ਜੰਗਲਾਂ ਵਿੱਚ ਰਹੇ, ਪਹਾੜਾਂ ਵਿੱਚ ਰਹੇ, ਪਹਿਨਣ ਲਈ ਕੱਪੜੇ ਨਹੀਂ ਸਨ, ਪਰ ਮਾਂ ਭਾਰਤੀ ਦੀ ਆਜ਼ਾਦੀ ਲਈ ਬਲੀਦਾਨ ਦੇਣ ਵਿੱਚ ਕਦੇ ਪਿੱਛੇ ਨਹੀਂ ਰਹੇ। ਉਨ੍ਹਾਂ ਦਾ ਸਨਮਾਨ ਹੋਣਾ ਚਾਹੀਦਾ ਹੈ, ਉਨ੍ਹਾਂ ਦਾ ਮਾਣ ਹੋਣਾ ਚਾਹੀਦਾ ਹੈ, ਭਾਵੀ ਪੀੜ੍ਹੀ ਨੂੰ ਉਨ੍ਹਾਂ ਦੀ ਪ੍ਰੇਰਣਾ ਮਿਲਣੀ ਚਾਹੀਦੀ ਹੈ। ਅਤੇ ਇਸ ਲਈ ਹਿੰਦੁਸਤਾਨ ਵਿੱਚ ਜਿੱਥੇ ਜਿੱਥੇ ਜਿਸ ਜਿਸ ਰਾਜ ਵਿੱਚ ਆਦਿਵਾਸੀਆਂ ਨੇ 1857-1947 ਤੱਕ ਆਜ਼ਾਦੀ ਦੇ ਜੰਗ ਵਿੱਚ ਜੋ ਕੁਝ ਵੀ ਕੀਤਾ ਹੈ, ਸਾਡੀ ਸਰਕਾਰ ਉਸਦਾ ਅਜਾਇਬ ਘਰ (museum) ਬਣਾਉਣਾ ਚਾਹੁੰਦੀ ਹੈ।
ਦੇਸ਼ ਨੂੰ ਵੀ, ਭਾਵੀ ਪੀੜ੍ਹੀ ਨੂੰ ਸਾਡੇ ਆਦਿਵਾਸੀਆਂ ਲਈ ਮਾਣ ਹੋਣਾ ਚਾਹੀਦਾ ਹੈ, ਅਭਿਮਾਨ ਹੋਣਾ ਚਾਹੀਦਾ ਹੈ। ਮਾਂ ਭਾਰਤੀ ਲਈ ਮਰਨ ਵਾਲੇ ਉਨ੍ਹਾਂ ਦੇ ਬਜ਼ੁਰਗਾਂ ਦੇ ਪ੍ਰਤੀ ਸ਼ਰਧਾ ਭਾਵ ਹੋਣਾ ਚਾਹੀਦਾ ਹੈ ਅਤੇ ਇਸ ਲਈ ਹਿੰਦੁਸਤਾਨ ਦੇ ਸਾਰੇ ਰਾਜ, ਜਿੱਥੇ ਜਿੱਥੇ ਆਦਿਵਾਸੀਆਂ ਦੇ ਪਰਾਕ੍ਰਮ ਦੀ ਗਾਥਾ ਹੈ, ਉੱਥੇ ਅਜਿਹਾ ਇੱਕ ਆਧੁਨਿਕ ਡਿਜੀਟਲ ਟੈਕਨੋਲੋਜੀ (digital technology) ਵਾਲਾ, ਆਭਾਸੀ ਅਜਾਇਬ ਘਰ (virtual museum) ਬਣਾਉਣਾ ਹੈ। ਅੱਜ ਉਸ ਦੀ ਸ਼ੁਰੂਆਤ, ਨੀਂਹ ਪੱਥਰ ਰੱਖਣ ਦਾ ਮੈਨੂੰ ਅਵਸਰ ਗੁਜਰਾਤ ਦੀ ਧਰਤੀ ਤੋਂ ਮਿਲਿਆ ਹੈ। ਹੌਲੀ ਹੌਲੀ ਹਿੰਦੁਸਤਾਨ ਦੇ ਸਾਰੇ ਰਾਜਾਂ ਵਿੱਚ ਇਹ ਪਣਪੇਗਾ। ਮੈਂ ਇਸਨੂੰ ਆਪਣੇ ਜੀਵਨ ਦਾ ਵੱਡਾ ਸੁਭਾਗ ਮੰਨਦਾ ਹਾਂ ਅਤੇ ਮੇਰੇ ਉਨ੍ਹਾਂ ਵੀਰ ਆਦਿਵਾਸੀਆਂ ਨੂੰ ਭਗਵਾਨ ਵਿਰਸਾ ਮੁੰਡਾ ਤੋਂ ਲੈ ਕੇ ਸਾਡੇ ਜੰਬੂਘੋੜਾ ਦੇ ਨਾਇਕਾ ਸਮਾਜ ਤੱਕ ਦੇ, ਹਰ ਕਿਸੇ ਦੇ ਪ੍ਰਤੀ ਸ਼ਰਧਾ ਅਤੇ ਆਦਰ ਦਾ ਨਮਨ ਕਰਦੇ ਹੋਏ ਅੱਜ ਇਸ ਦਾ ਨੀਂਹ ਪੱਥਰ ਵੀ ਰੱਖਣ ਦਾ ਮੈਨੂੰ ਸੁਭਾਗ ਮਿਲਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਵੀ ਲਾਭ ਮਿਲੇਗਾ।
ਇਹ ਪੂਰਾ ਸਰਦਾਰ ਸਰੋਵਰ ਡੈਮ- ਜਲ ਖੇਡਾਂ (Sardar Sarovar Dam- water sports) ਲਈ, ਸਾਹਸੀ ਜਲ ਖੇਡਾਂ ( adventure water sports) ਲਈ, ਮਨੋਰੰਜਨ ( recreation) ਲਈ, ਸੈਰ ਸਪਾਟੇ ( tourism) ਦੇ ਵੱਡੇ ਸੈਂਟਰ ਲਈ, ਇੱਕ ਅਜਿਹੀ ਥਾਂ ਬਣਨ ਵਾਲਾ ਹੈ ਜੋ ਗੁਜਰਾਤ ਦਾ ਸਭ ਤੋਂ ਜ਼ਿਆਦਾ ਆਰਥਿਕ ਗਤੀਵਿਧੀ ਵਾਲਾ ਕੇਂਦਰ, ਇਹ ਕੱਲ੍ਹ ਤੱਕ ਜੋ ਜੰਗਲ ਸਨ, ਰੋਜ਼ੀ ਰੋਟੀ ਕਮਾਉਣ ਲਈ ਸ਼ਹਿਰਾਂ ਵਿੱਚ ਲੋਕਾਂ ਨੂੰ ਭਟਕਣਾ ਪੈਂਦਾ ਸੀ, ਹੁਣ ਉਹ ਰੋਜ਼ੀ ਰੋਟੀ ਇੱਥੇ ਘਰ ਦੇ ਸਾਹਮਣੇ ਆਏਗੀ, ਇਹ ਕੰਮ ਹੋਣ ਵਾਲਾ ਹੈ। ਬਡੋਦਰਾ ਤੋਂ ਲੈ ਕੇ, ਭਡੂਚ ਤੋਂ ਲੈ ਕੇ, ਸੜਕ ਦਾ ਨਿਰਮਾਣ, ਰੇਲ ਦਾ ਨਿਰਮਾਣ, ਤੇਜ ਗਤੀ ਨਾਲ ਚਲਣ ਵਾਲੀਆਂ ਗੱਡੀਆਂ ਦਾ ਨਿਰਮਾਣ ਤਾਂ ਕਿ ਸੈਲਾਨੀ ( tourist) ਲੋਕ ਉੱਥੇ ਆਉਣ, ਅਰਾਮ ਨਾਲ ਆਉਣ ਅਤੇ ਹਿੰਦੁਸਤਾਨ ਦਾ ਇੱਕ ਮਹੱਤਵਪੂਰਨ ਸੈਲਾਨੀ ਕੇਂਦਰ (tourist centre) ਬਣੇ। ਇੱਕ ਆਗਰਾ ਦਾ ਤਾਜ ਮਹਿਲ ਸਦੀਆਂ ਪਹਿਲਾਂ ਬਣਿਆ, ਅੱਜ ਵੀ ਅਸੀਂ ਦੁਨੀਆਂ ਵਿੱਚ ਸਿਰਫ਼ ਇੱਕ ਆਗਰਾ ਦਾ ਤਾਜ ਮਹਿਲ ਦਿਖਾਉਂਦੇ ਰਹਿੰਦੇ ਹਾਂ। ਭਾਈਓ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਦੁਨੀਆ ਨੂੰ ਦੇਣ ਲਈ, ਦੁਨੀਆ ਨੂੰ ਦਿਖਾਉਣ ਲਈ ਬਹੁਤ ਕੁਝ ਹੈ। ਇਹ ਸਰਦਾਰ ਸਰੋਵਰ ਡੈਮ (Sardar Sarovar Dam) ਇਹ ਸਰਦਾਰ ਪਟੇਲ ਦੀ ਪ੍ਰਤਿਮਾ ( statue), ਇਹ ਆਦਿਵਾਸੀਆਂ ਦੇ ਪਰਾਕ੍ਰਮ ਦੀ ਗਾਥਾ ਗਾਉਣ ਵਾਲਾ ਅਜਾਇਬ ਘਰ ( museum) ਇਹ ਦੇਸ਼ ਦਾ ਅਤੇ ਦੁਨੀਆ ਦੇ ਟੂਰਿਸਟਾਂ ਦਾ ਆਕਰਸ਼ਣ ਦਾ ਕੇਂਦਰ ਬਣਨ ਵਾਲਾ ਹੈ।
ਅਜਿਹੇ ਇਸ ਮਹੱਤਵਪੂਰਨ ਕਾਰਜ ਦੀ ਅੱਜ ਸ਼ੁਰੂਆਤ ਹੋ ਰਹੀ ਹੈ। ਡੈਮ (Dam) ਦਾ ਉਦਘਾਟਨ ਹੋ ਰਿਹਾ ਹੈ। ਮੈਂ ਅੱਜ ਸਰਦਾਰ ਸਾਹਬ ਦੀ ਪ੍ਰਤਿਮਾ (statue) ਦੇ ਕੰਮ ਨੂੰ ਵੀ ਵਿਸਥਾਰ (detail) ਵਿੱਚ ਉਸਦੀ ਜਾਂਚ ਕੀਤੀ। ਜਿਸ ਗਤੀ ਨਾਲ ਕੰਮ ਚਲ ਰਿਹਾ ਹੈ, ਜਿਸ ਪ੍ਰਕਾਰ ਦੀ ਤਕਨਾਲੋਜੀ (technology) ਦਾ ਉਪਯੋਗ ਹੋ ਰਿਹਾ ਹੈ, ਸਿੱਖਣ ਸਮਝਣ ਵਰਗਾ ਲੱਗਿਆ।
ਮੈਂ ਸੱਚਮੁੱਚ ਵਿੱਚ ਅੱਜ ਦੇਸ਼ ਵਾਸੀਆਂ ਨੂੰ ਇਹ ਅਮੁੱਲ ਤੋਹਫ਼ਾ ਦਿੰਦੇ ਹੋਏ ਬਹੁਤ ਹੀ ਮਾਣ ਦੀ ਅਤੇ ਸੰਤੋਸ਼ ਦੀ ਅਨੁਭੂਤੀ ਕਰਦਾ ਹਾਂ। ਮੈਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਇੱਕ ਹੋਰ ਕੰਮ ਲਈ ਵਧਾਈ ਦੇਣਾ ਚਾਹੁੰਦਾ ਹਾਂ। ਪਿਛਲੇ ਦਿਨੀਂ ਕਿਉਂਕਿ ਸਭ ਨੂੰ ਪਤਾ ਹੋਏਗਾ ਕਿ ਨਰਮਦਾ ਮਾਂ ਪਹਾੜ ਤੋਂ ਨਹੀਂ ਆਉਂਦੀ ਹੈ, ਜੰਗਲਾਂ ਤੋਂ ਆਉਂਦੀ ਹੈ ਅਤੇ ਇਸ ਲਈ ਨਰਮਦਾ ਮਾਂ ਨੂੰ, ਜੰਗਲਾਂ ਨੂੰ ਹਰਿਆ ਭਰਿਆ ਰੱਖਣ ਦਾ ਵੀ ਅਭਿਆਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸ਼ੁਰੂ ਕੀਤਾ ਹੈ। ਲਗਪਗ 8-9 ਮਹੀਨੇ ਪੈਦਲ ਯਾਤਰਾ ਕੀਤੀ। ਕਰੋੜਾਂ ਪੌਦੇ ਲਗਾਉਣ ਦਾ ਅਭਿਆਨ ਚਲਿਆ। ਇਨ੍ਹਾਂ ਕਰੋੜਾਂ ਪੌਦਿਆਂ ਦੇ ਜ਼ਰੀਏ ਉਨ੍ਹਾਂ ਨੇ ਆਉਣ ਵਾਲੀ ਸਦੀ ਤੱਕ ਨਰਮਦਾ ਦਾ ਪਾਣੀ ਘੱਟ ਨਾ ਹੋਵੇ, ਇਸ ਦਾ ਬੀੜਾ ਚੁੱਕਿਆ ਹੈ। ਮੈਂ ਮੱਧ ਪ੍ਰਦੇਸ਼ ਦੀ ਜਨਤਾ ਦਾ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਾ, ਇਹ ਪਵਿੱਤਰ ਕਾਰਜ ਕਰਨ ਲਈ ਦਿਲ ਤੋਂ ਵਧਾਈ ਦਿੰਦਾ ਹਾਂ। ਨਦੀ ਬਚਾਉਣ ਦਾ ਕੰਮ ਸ਼ਾਇਦ ਪਹਿਲਾਂ ਇਸ ਦੇਸ਼ ਵਿੱਚ ਅਜਿਹਾ ਨਹੀਂ ਹੋਇਆ ਹੈ। ਅੱਜ ਮੈਂ ਦੇਖਿਆ ਹੈ, ਸਾਡੇ ਦੇਸ਼ ਦੇ ਕਈ ਸੰਤ, ਕਈ ਸੰਸਥਾਵਾਂ ਨਦੀ ਬਚਾਉਣ ਦਾ ਅਭਿਆਨ ਚਲਾ ਰਹੀਆਂ ਹਨ, ਤਿਆਗ ਤਪੱਸਿਆ ਨਾਲ ਚਲਾ ਰਹੀਆਂ ਹਨ। ਵਾਤਾਵਰਣ ਦੀ ਰੱਖਿਆ ਲਈ ਦੇਸ਼ ਵਿੱਚ ਜੋ ਕੋਸ਼ਿਸ਼ਾਂ ਹੋ ਰਹੀਆਂ ਹਨ, ਇਹ ਕੋਸ਼ਿਸ਼ਾਂ ਵੀ ਦਿਲ ਤੋਂ ਅਨੇਕ ਅਨੇਕ ਅਭਿਨੰਦਨ ਦੀਆਂ ਪਾਤਰ ਹਨ ਅਤੇ ਇਸ ਲਈ ਇਸ ਮਹੱਤਵਪੂਰਨ ਕਾਰਜ ਲਈ ਵੀ ਮੈਂ ਦਿਲ ਤੋਂ ਸਭ ਨੂੰ ਵਧਾਈ ਦਿੰਦਾ ਹਾਂ।
ਭਾਈਓ, ਭੈਣੋਂ ਕੱਲ੍ਹ ਮੈਂ ਰਾਤ ਨੂੰ ਜਦੋਂ ਦਿੱਲੀ ਤੋਂ ਚਲਿਆ ਤਾਂ ਇੱਕ ਦੁਖਦ ਸਮਾਚਾਰ ਮਿਲਿਆ, ਸਾਡੇ ਦੇਸ਼ ਇੱਕ ਵੀਰ ਸੈਨਿਕ, ਵੀਰ ਸੈਨਾਪਤੀ ਅਤੇ ਜਦੋਂ ਜਦੋਂ ਮੈਂ ਮਿਲਿਆ, ਸਾਡੇ ਦੇਸ਼ ਦੇ ਮਾਰਸ਼ਲ, ਸ਼੍ਰੀਮਾਨ ਅਰਜਨ ਸਿੰਘ, 1965 ਦੀ ਲੜਾਈ ਜਿਨ੍ਹਾਂ ਦੇ ਨਾਂ ਨਾਲ ਜੁੜ ਗਈ ਹੈ, ਅਜਿਹੇ ਇੱਕ ਵੀਰ ਯੋਧਾ, 98 ਦੀ ਉਮਰ ਅਤੇ ਅਜੇ ਕੁਝ ਦਿਨ ਪਹਿਲਾਂ ਇੱਕ ਪ੍ਰੋਗਰਾਮ ਵਿੱਚ ਅਸੀਂ ਮਿਲੇ, ਪੂਰੀ ਵਰਦੀ (uniform) ਪਹਿਨ ਕੇ ਆਉਂਦੇ ਸਨ।  ਵ੍ਹੀਲ ਚੇਅਰ ( Wheel chair) ‘ਤੇ ਆਉਣਾ ਪੈਂਦਾ ਸੀ ਅਤੇ ਉਹ ਦੇਖਦੇ ਹੀ ਖੜ੍ਹੇ ਹੋ ਕੇ ਸੈਲਿਊਟ ( salute) ਕਰਦੇ ਸਨ। ਮੈਂ ਉਨ੍ਹਾਂ ਨੂੰ ਪ੍ਰਾਰਥਨਾ ਕਰਦਾ ਸੀ, ਮਾਰਸ਼ਲ ਤੁਹਾਨੂੰ ਖੜ੍ਹੇ ਨਹੀਂ ਹੋਣਾ ਚਾਹੀਦਾ, ਪਰ ਉਹ ਇੱਕ ਅਜਿਹੇ ਸੈਨਿਕ ( soldier) ਸਨ, ਅਨੁਸ਼ਾਸਨ (discipline) ਉਨ੍ਹਾਂ ਦੀਆਂ ਰਗਾਂ ਵਿੱਚ ਅਜਿਹਾ ਸੀ, ਉਹ ਇਸ ਤਰ੍ਹਾਂ ਹੀ ਖੜ੍ਹੇ ਹੋ ਜਾਂਦੇ ਸਨ।
ਕੱਲ੍ਹ ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ (heart attack) ਪਿਆ, ਪਤਾ ਲੱਗਿਆ, ਮੈਂ ਹਸਪਤਾਲ ਉਨ੍ਹਾਂ ਨੂੰ ਮਿਲਣ ਗਿਆ। ਜ਼ਜਬਾ ਉਹ ਹੀ ਸੀ। ਭਾਵਨਾ ( spirit) ਉਹ ਹੀ ਸੀ, ਸਰੀਰ ਸਾਥ ਨਹੀਂ ਦੇ ਰਿਹਾ ਸੀ, ਪਰ ਰਗਾਂ ਵਿੱਚ ਭਰੀ ਹੋਈ ਉਸ ਅਨੁਸ਼ਾਸਨ ( discipline) ਦੀ ਤੜਫ਼ ਨਜ਼ਰ ਆਉਂਦੀ ਸੀ। ਅਜਿਹੇ ਇੱਕ ਵੀਰ ਯੋਧਾ, ਵੀਰ ਸੈਨਿਕ, ਉਨ੍ਹਾਂ ਨੂੰ ਅਸੀਂ ਖੋ ਦਿੱਤਾ ਹੈ। ਮੈਂ ਉਨ੍ਹਾਂ ਨੂੰ ਆਦਰਪੂਰਵਕ ਨਮਨ ਕਰਦਾ ਹਾਂ। ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਅਤੇ ਉਨ੍ਹਾਂ ਦੇ ਪਰਾਕ੍ਰਮ ਨੂੰ ਇਹ ਦੇਸ਼ ਹਮੇਸ਼ਾ ਹਮੇਸ਼ਾ ਯਾਦ ਰੱਖੇਗਾ, ਉਨ੍ਹਾਂ ਦੇ ਅਨੁਸ਼ਾਸਨ (discipline) ਨੂੰ ਯਾਦ ਰੱਖੇਗਾ, ਉਨ੍ਹਾਂ ਦੇ ਤਿਆਗ ਤਪੱਸਿਆ ਨੂੰ ਯਾਦ ਰੱਖੇਗਾ, ਮਾਂ ਭਾਰਤੀ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਯਾਦ ਰੱਖੇਗਾ, ਅਤੇ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਹੋਏ ਮਾਂ ਭਾਰਤੀ ਲਈ ਕੁਝ ਨਾ ਕੁਝ ਕਰਨ ਦਾ ਸੰਕਲਪ ਕਰਨਗੀਆਂ ਅਤੇ 2022 ਵਿੱਚ ਨਵਾਂ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਸਿੱਧੀ ਪ੍ਰਾਪਤ ਕਰਕੇ ਰਹਿਣਗੀਆਂ।
ਇਸੇ ਇੱਕ ਭਾਵਨਾ ਨਾਲ ਮੈਂ ਫਿਰ ਤੋਂ ਇੱਕ ਵਾਰ ਗੁਜਰਾਤ ਸਰਕਾਰ ਦਾ ਧੰਨਵਾਦ ਕਰਦਾ ਹਾਂ, ਗੁਜਰਾਤ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ, ਇਨ੍ਹਾਂ ਚਾਰੋਂ ਸਰਕਾਰਾਂ ਦਾ ਅਭਿਨੰਦਨ ਕਰਦਾ ਹਾਂ ਜਿਨ੍ਹਾਂ ਦਾ ਇਸ ਪ੍ਰੋਜੈਕਟ (project) ਵਿੱਚ ਯੋਗਦਾਨ ਰਿਹਾ ਹੈ ਅਤੇ ਬਿਜਲੀ ਘਰ ਘਰ ਪਹੁੰਚਾਉਣ ਵਿੱਚ ਮਾਂ ਨਰਮਦਾ ਵੀ ਕੰਮ ਆ ਰਹੀ ਹੈ, ਉਹ ਜ਼ਮੀਨ ਨੂੰ ਵੀ ਸੁਜਲਾਮ, ਸੁਖਲਾਮ ਕਰੇਗੀ, ਸਾਡੇ ਘਰਾਂ ਵਿੱਚ ਵੀ ਉਜਾਲਾ ਫੈਲਾਏਗੀ। ਅਜਿਹੀ ਮਾਂ ਨਰਮਦਾ ਨੂੰ ਨਮਨ ਕਰਦੇ ਹੋਏ ਤੁਹਾਨੂੰ ਸਭ ਨੂੰ ਮੈਂ ਬੇਨਤੀ ਕਰਦਾ ਹਾਂ, ਦੋਵੇਂ ਮੁੱਠੀਆਂ ਬੰਦ ਕਰਕੇ ਮੈਂ ਬੋਲਾਂਗਾ-ਨਰਮਦਾ, ਤੁਸੀਂ ਬੋਲਣਾ, ਸਰਵਦੇ, ਅੱਜ ਮਾਂ ਨਰਮਦਾ ਹੈ ਤਾਂ ਸਭ ਕੁਝ ਹੈ।
ਨਰਮਦੇ-ਸਰਵਦੇ। ਪੂਰੀ ਤਾਕਤ ਨਾਲ ਬੋਲੋ,
ਨਰਮਦੇ-ਸਰਵਦੇ।
ਨਰਮਦੇ-ਸਰਵਦੇ। ਨਰਮਦੇ-ਸਰਵਦੇ।
ਬਹੁਤ-ਬਹੁਤ ਧੰਨਵਾਦ।
ਅਤੁਲ ਤਿਵਾਰੀ/ ਹਿਮਾਸ਼ੂ ਸਿੰਘ / ਨਿਰਮਲ ਸ਼ਰਮਾ