ਪੀਐੱਮਇੰਡੀਆ
ਭਾਰਤ ਦੇ ਰਾਸ਼ਟਰਪਤੀ ਨੇ ਜਸਟਿਸ ਰੰਜਨ ਗੋਗੋਈ ਨੂੰ ਭਾਰਤ ਦੇ ਅਗਲੇ ਚੀਫ਼ ਜਸਟਿਸ ਨਿਯੁਕਤ ਕੀਤਾ ਹੈ। ਉਹ ਮੌਜੂਦਾ ਚੀਫ਼ ਜਸਟਿਸ, ਜਸਟਿਸ ਦੀਪਕ ਮਿਸਰਾ ਦੀ ਰਿਟਾਇਰਮੈਂਟ ਤੋਂ ਬਾਅਦ 3 ਅਕਤੂਬਰ, 2018 ਨੂੰ ਚੀਫ਼ ਜਸਟਿਸ ਦਾ ਅਹੁਦਾ ਸੰਭਾਲਣਗੇ।
18 ਨਵੰਬਰ, 1954 ਨੂੰ ਜਨਮੇ ਜਸਟਿਸ ਰੰਜਨ ਗੋਗੋਈ 1 9 78 ਵਿੱਚ ਵਕੀਲ ਬਣੇ। ਉਨ੍ਹਾਂ ਨੇ ਗੁਵਾਹਾਟੀ (Gauhati) ਹਾਈ ਕੋਰਟ ਵਿੱਚ ਸੰਵਿਧਾਨਕ, ਟੈਕਸੇਸ਼ਨ ਅਤੇ ਕੰਪਨੀ ਦੇ ਮਾਮਲਿਆਂ ‘ਤੇ ਪ੍ਰੈਕਟਿਸ ਸ਼ੁਰੂ ਕੀਤੀ। ਉਨ੍ਹਾਂ ਨੂੰ 28 ਫਰਵਰੀ, 2001 ਨੂੰ ਗੁਵਾਹਾਟੀ (Gauhati) ਹਾਈ ਕੋਰਟ ਦੇ ਸਥਾਈ ਜਸਟਿਸ ਵਜੋਂ ਨਿਯੁਕਤ ਕੀਤਾ ਗਿਆ। 9 ਸਤੰਬਰ, 2010 ਨੂੰ ਉਨ੍ਹਾਂ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਬਦਲੀ ਕਰ ਦਿੱਤੀ ਗਈ ਸੀ। ਉਨ੍ਹਾਂ ਨੂੰ 12 ਫਰਵਰੀ, 2011 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ ਕੀਤਾ ਗਿਆ। ਉਹ 23 ਅਪ੍ਰੈਲ, 2012 ਨੂੰ ਭਾਰਤ ਦੇ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤ ਕੀਤੇ ਗਏ ਸਨ।
****