Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜੀ-20 ਸਿਖ਼ਰ ਸੰਮੇਲਨ ਦੌਰਾਨ ਬ੍ਰਿਕਸ ਲੀਡਰਾਂ ਦੀ ਗ਼ੈਰ ਰਸਮੀ ਮੀਟਿੰਗ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

Your Excellency President Cyril Ramaphosa,
Your Excellency President Michel Temer,
Your Excellency President Vladimir Putin ,
Your Excellency President Xi Jinping ,

  • ਮੈਂ President Ramaphosa ਦਾ ਜੁਲਾਈ ਵਿੱਚ Johannesburg ਵਿੱਚ BRICS Summit ਦੀ ਸਫ਼ਲਤਾ ਅਤੇ ਇਸ ਬੈਠਕ ਦੇ ਆਯੋਜਨ ਲਈ ਧੰਨਵਾਦ ਕਰਦਾ ਹਾਂ।
  • ਅਸੀਂ BRICS ਵਿੱਚ ਵਿਸ਼ਵ ਦੀ 42% ਜਨਸੰਖਿਆ ਦੀ ਪ੍ਰਤੀਨਿਧਤਾ ਕਰਦੇ ਹਾਂ। ਪਿਛਲੇ ਕੁਝ ਸਾਲਾਂ ਤੋਂ BRICS ਗਲੋਬਲ ਗ੍ਰੋਥ ਦਾ ਇੰਜਣ ਬਣਿਆ ਹੋਇਆ ਹੈ। ਹਾਲਾਂਕਿ, ਹੁਣ ਵੀ ਵਿਸ਼ਵ GDP (23%) ਅਤੇ trade (16%) ਵਿੱਚ ਸਾਡੇ ਹਿੱਸੇ ਦੇ ਵਧਣ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ। ਉਹ ਜਨਸੰਖਿਆ ਦੇ ਅਨੁਰੂਪ ਨਹੀਂ ਹਨ।

    Excellencies,

  • Globalisation ਨੇ ਲੱਖਾਂ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਹੈ। ਹਾਲਾਂਕਿ, globalization ਦੀ ਫਾਇਦਿਆਂ ਦੇ ਸਮਾਨ ਵੰਡ ਨੂੰ ਲੈਕੇ ਸਾਡੇ ਸਾਹਮਣੇ ਚੁਣੌਤੀਆਂ ਹਨ। Multilateralism ਅਤੇ ਨਿਯਮ-ਅਧਾਰਤ ਵਿਸ਼ਵ ਵਿਵਸਥਾ ਦੇ ਸਾਹਮਣੇ ਨਿਰੰਤਰ ਕਠਿਨਾਈਆਂ ਆ ਰਹੀਆਂ ਹਨ ਅਤੇ Protectionism ਵਧ ਰਿਹਾ ਹੈ। Currency ਦੀ ਕੀਮਤ ਵਿੱਚ ਕਮੀ ਅਤੇ ਤੇਲ ਕੀਮਤਾਂ ਵਿੱਚ ਤੇਜ਼ ਵਾਧਾ ਪਿਛਲੇ ਕੁਝ ਸਾਲਾਂ ਵਿੱਚ ਕਮਾਏ ਲਾਭ ਨੂੰ ਚੁਣੌਤੀ ਦੇ ਰਹੀ ਹੈ।
  • BRICS ਦੇਸ਼ ਗਲੋਬਲ ਸਥਿਰਤਾ ਅਤੇ ਵਿਕਾਸ ਵਿੱਚ ਯੋਗਦਾਨ ਦਿੰਦੇ ਰਹੇ ਹਨ। ਅਸੀਂ ਵਿਸ਼ਵ ਦੀ ਆਰਥਕ ਅਤੇ ਰਾਜਨੀਤਕ ਸੰਰਚਨਾ ਨੂੰ ਅਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
  • ਅਸੀਂ global economic governance ਦੇ architecture ਨੂੰ ਹੋਰ ਜ਼ਿਆਦਾ ਪ੍ਰਤੀਨਿਧਤਾ  ਵਾਲਾ ਅਤੇ ਲੋਕਤਾਂਤਰਿਕ ਬਣਾਉਣ ਵਿੱਚ ਸਾਰਥਕ ਯੋਗਦਾਨ ਦਿੱਤਾ ਹੈ ਅਤੇ ਇਸ ਦਿਸ਼ਾ ਵਿੱਚ ਅੱਗੇ ਵੀ ਕਾਰਜ ਕਰਦੇ ਰਹਾਂਗੇ।
  • ਸਾਨੂੰ ਸੰਯੁਕਤ ਰਾਸ਼ਟਰ ਅਤੇ ਇਸ ਦੀ ਸੁਰੱਖਿਆ ਪਰਿਸ਼ਦ ਸਹਿਤ multilateral institutions ਵਿੱਚ ਵਿਕਾਸਸ਼ੀਲ ਦੇਸ਼ਾਂ ਨੂੰ ਹੋਰ ਜ਼ਿਆਦਾ ਨੁਮਾਇੰਦਗੀ ਦਿੱਤੇ ਜਾਣ ‘ਤੇ ਇੱਕ ਸੁਰ ਵਿੱਚ ਗੱਲ ਕਰਨ ਚਾਹੀਦੀ ਹੈ। ਇਹ ਉਹ ਮਕਸਦ ਹੈ ਜਿਸ ਲਈ ਅਸੀਂ BRICS ਵਿੱਚ ਇਕੱਠੇ ਆਏ ਹਾਂ।
  • ਸਾਨੂੰ ਨਿਯਮ-ਅਧਾਰਤ ਵਿਸ਼ਵ ਵਿਵਸਥਾ ਨੂੰ ਸੁਨਿਸ਼ਚਿਤ ਕਰਨ ਲਈ UN, WTO, ਯੂ.ਐੱਨ.ਐੱਫ.ਸੀ.ਸੀ., World Bank ਆਦਿ ਜਿਹੇ multilateral institutions ਦੇ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ ਜਿਸ ਨਾਲ ਇਨ੍ਹਾਂ ਦੀ ਪ੍ਰਸੰਗਿਕਤਾ ਬਣੀ ਰਹੇ ਅਤੇ ਉਹ ਸਮੇਂ ਦੀਆਂ ਵਾਸਤਵਿਕਤਾਵਾਂ ਨੂੰ ਦਰਸਾਏ। ਇਸ ਸਬੰਧ ਵਿੱਚ, ਮੈਂ ਜੋਹਾਨਸਬਰਗ ਦੀ ਆਪਣੀ ਮੁਲਾਕਾਤ ਵਿੱਚ ‘Reformed Multilateralism’ ਦਾ ਸੁਝਾਅ ਦਿੱਤਾ ਹੈ।
  • ਨਵੇਂ Industrial Revolution, ਕਾਰਜ ਦੇ ਭਵਿੱਖ, ਆਦਿ ਵਿਸ਼ਿਆਂ ਦੇ G20 ਏਜੰਡੇ ਵਿੱਚ ਸਮਾਵੇਸ਼ ਨੇ ਗਲੋਬਲ ਵਿਕਾਸ ਦੀ ਚਰਚਾ ਨੂੰ ਸਮ੍ਰਿੱਧ ਕੀਤਾਅਸੀਂ BRICS ਦੇਸ਼ ਨਵੇਂ Industrial Revolution ਵਿੱਚ ਸਹਿਯੋਗ ਕਰਨ ਲਈ ਉਤਸੁਕ ਹਾਂ।
  • ਇਸ ਸੰਦਰਭ ਵਿੱਚ, ਵਿਸ਼ਵੀਕਰਨ ਅਤੇ migration ਦੇ ਵਿਸ਼ਿਆਂ ਨੂੰ ਬਿਹਤਰ ਬਹੁਪੱਖੀ ਤਾਲਮੇਲ ਅਤੇ ਸਹਿਯੋਗ ਰਾਹੀਂ ਸੰਬੋਧਿਤ ਕਰਨਾ ਹੋਵੇਗਾ। ਗਲੋਬਲ ਸਪਲਾਈ ਚੇਨ ਵਿੱਚ ਲੇਬਰ ਮੁੱਦਿਆਂ ਦਾ ਪ੍ਰਬੰਧਨ, ਪੂਰੀ ਵੈਲਿਊ ਚੇਨ ਵਿੱਚ ਉਤਕ੍ਰਿਸ਼ਟ ਕੰਮ ਨੂੰ ਸੁਨਿਸ਼ਚਿਤ ਕਰਨ ਲਈ ਜ਼ਰੂਰੀ ਹੋਵੇਗਾ। ਵਿਸ਼ਵ ਭਰ ਵਿੱਚ ਕਿਰਤੀਆਂ ਦੀਆਂ ਸਮਾਜਕ ਸੁਰੱਖਿਆ ਯੋਜਨਾਵਾਂ ਦੀ ਪੋਰਟੇਬਿਲਿਟੀ ਅਤੇ ਮਜ਼ਦੂਰਾਂ ਦੀ ਸਹਿਜ ਆਵਾਜਾਈ ਮਹੱਤਵਪੂਰਨ ਹੈ।
  • ਮਹਿਲਾਵਾਂ ਦੇ ਸਸ਼ਕਤੀਕਰਨ ਅਤੇ sustainable food future ਜਿਹੇ ਸਮਾਜਕ ਆਰਥਕ ਮਾਮਲੇ G20 Summit ਵਿੱਚ ਉਠਾਏ ਜਾਣਗੇ। ਪਹਿਲਾਂ ਮੈਂ sustainable development ਅਤੇ infrastructure ‘ਤੇ  disaster resilient infrastructure ਦੀ ਜ਼ਰੂਰਤ ਦਾ ਸੁਝਾਅ ਦਿੱਤਾ ਸੀ। ਇਸ ਨੂੰ ਅੱਗੇ ਵਧਾਉਣ ਲਈ ਸਾਨੂੰ ਮਿਲਕੇ ਕੰਮ ਕਰਨਾ ਹੋਵੇਗਾ।

    Excellencies,

  • ਭਾਰਤ BRICS political exchanges ਨੂੰ ਵਧਾਉਣ ਵਿੱਚ ਹੋ ਰਹੀ ਪ੍ਰਗਤੀ ਨੂੰ ਮਹੱਤਵ ਦਿੰਦਾ ਹੈ ਅਤੇ ਉਸ ਦੀ ਸ਼ਲਾਘਾ ਕਰਦਾ ਹੈਇਸ ਸਬੰਧ ਵਿੱਚ ਸਾਡੇ ਵਿਦੇਸ਼ ਮੰਤਰੀਆਂ, NSAs ਅਤੇ Middle East ਦੇ ਵਿਸ਼ੇਸ਼ ਦੂਤਾਂ ਦੀਆਂ ਮੁਲਾਕਾਤਾਂ ਨੇ ਅਹਿਮ ਯੋਗਦਾਨ ਦਿੱਤਾ ਹੈ।
  • ਅਸੀਂ ਸਾਰੇ ਇਸ ਗੱਲ ‘ਤੇ ਸਹਿਮਤ ਹਾਂ ਕਿ ਅੱਜ ਆਤੰਕਵਾਦ ਅਤੇ radicalization ਪੂਰੀ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ਹਨ। ਇਹ ਨਾ ਕੇਵਲ ਸ਼ਾਂਤੀ ਅਤੇ ਸੁਰੱਖਿਆ ਲਈ ਖ਼ਤਰਾ ਹੈ, ਇਹ ਆਰਥਕ ਵਿਕਾਸ ਲਈ ਵੀ ਇੱਕ ਚੁਣੌਤੀ ਹੈ
  • ਅਸੀਂ ਸਾਰੇ ਦੇਸ਼ਾਂ ਨੂੰ FATF ਮਿਆਰਾਂ ਦੇ ਲਾਗੂਕਰਨ ਦੀ ਤਾਕੀਦ ਕੀਤੀ ਹੈ। ਆਤੰਕਵਾਦੀਆਂ ਦੇ ਨੈੱਟਵਰਕ, ਉਨ੍ਹਾਂ ਦੀ ਫਾਈਨੇਂਸਿੰਗ ਅਤੇ ਉਨ੍ਹਾਂ ਦੀ ਆਵਾਜਾਈ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਦੇ Counter Terrorism Framework ਨੂੰ ਮਜ਼ਬੂਤ ਕਰਨ ਲਈ BRICS ਅਤੇ G20 ਦੇਸ਼ਾਂ ਨੂੰ ਮਿਲਕੇ ਕੰਮ ਕਰਨਾ ਹੋਵੇਗਾ।
  • ਆਰਥਕ ਅਪਰਾਧੀਆਂ ਅਤੇ ਭਗੌੜਿਆਂ ਵਿਰੁੱਧ ਸਾਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਇਹ ਸਮੱਸਿਆ ਵਿਸ਼ਵ ਦੀ ਆਰਥਕ ਸਥਿਰਤਾ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ।

    Excellencies,

  • G20 ਵਿੱਚ ਸਾਡੇ ਸਹਿਯੋਗ ਦਾ ਅਧਾਰ ਮਜ਼ਬੂਤ ਹੋਣ ਲੱਗਾ ਹੈ। ਸਾਡੇ BRICS Sherpas, G20 ਮਾਮਲਿਆਂ ਵਿੱਚ ਸਲਾਹ ਅਤੇ ਸਹਿਯੋਗ ਕਰਦੇ ਰਹੇ ਹਨ
  • G20 Summit ਦੀ ਅਗਵਾਈ ਇੱਕ ਵਿਕਾਸਸ਼ੀਲ ਦੇਸ਼ ਕਰ ਰਿਹਾ ਹੈ। ਇਹ ਇੱਕ ਸ਼ੁਭ ਮੌਕਾ ਹੈ ਕਿ G 20 ਦਾ ਏਜੰਡਾ ਅਤੇ ਇਸ ਦੇ ਨਤੀਜਿਆਂ ਦਾ ਫੋਕਸ ਵਿਕਾਸਸ਼ੀਲ ਦੇਸ਼ਾਂ ਦੀਆਂ ਪ੍ਰਾਥਮਿਕਤਾਵਾਂ ‘ਤੇ ਲਿਆਂਦਾ ਜਾਵੇ।
  • ਮੈਂ, ਅੰਤ ਵਿੱਚ ਇੱਕ ਵਾਰ ਫਿਰ ਤੋਂ President ਰਾਮਾਫੋਸਾ ਵੱਲੋਂ ਜੋਹਾਨਸਬਰਗ Summit ਦੀ ਸਫ਼ਲ ਮੇਜ਼ਬਾਨੀ ਅਤੇ ਇਸ ਬੈਠਕ ਦੇ ਆਯੋਜਨ ਲਈ ਧੰਨਵਾਦ ਕਰਦਾ ਹਾਂ।
  • ਮੈਂ ਆਗਾਮੀ BRICS Chairship ਲਈ ਬ੍ਰਾਜ਼ੀਲ ਅਤੇ ਉਸ ਦੀ ਲੀਡਰਸ਼ਿਪ ਨੂੰ ਭਾਰਤ ਦੇ ਪੂਰਨ ਸਮਰਥਨ ਅਤੇ ਸਹਿਯੋਗ ਦਾ ਵਿਸ਼ਵਾਸ਼ ਵੀ ਦਿਵਾਉਂਦਾ ਹਾਂ। ਮੈਨੂੰ ਭਰੋਸਾ ਹੈ ਕਿ Brazil ਦੀ Chairship ਤਹਿਤ BRICS ਸਹਿਯੋਗ ਨਵੀਂਆਂ ਉਚਾਈਆਂ ‘ਤੇ ਪਹੁੰਚੇਗਾ।

    Excellencies,

  • ਮੈਂ ਰਾਸ਼ਟਰਪਤੀ ਬ੍ਰਾਜ਼ੀਲ ਦਾ ਇਸ ਲਈ ਵੀ ਧੰਨਵਾਦੀ ਹਾਂ ਕਿਉਂਕਿ ਪਿਛਲੀਆਂ 6 ਵਾਰੀਆਂ ਤੋਂ ਤੁਹਾਡਾ ਮਾਰਗਦਰਸ਼ਨ ਮਿਲਦਾ ਰਿਹਾ ਅਤੇ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਰਿਹਾ ਅਤੇ ਜਿਵੇਂ ਤੁਸੀਂ ਕਿਹਾ ਕਿ ਇਹ ਆਖਰੀ ਮੀਟਿੰਗ ਹੈ ਸਾਡੀ ਤੁਹਾਡੇ ਨਾਲ

ਬਹੁਤ-ਬਹੁਤ ਸ਼ੁਭਕਾਮਨਾਵਾਂ

ਬਹੁਤ-ਬਹੁਤ ਧੰਨਵਾਦ

******

ਏਕੇਟੀ/ਐੱਸਐੱਚ