ਪੀਐੱਮਇੰਡੀਆ
ਮਹਾਮਹਿਮ
ਮੈਂ ਇਸ ਮਹੱਤਵਪੂਰਨ ਵਿਸ਼ੇ ਨੂੰ ਸਾਡੀ ਚਰਚਾ ਦਾ ਹਿੱਸਾ ਬਣਾਉਣ ਲਈ ਆਪਣੇ ਦੋਸਤ ਰਾਸ਼ਟਰਪਤੀ ਮੈਕਰੌਂ ਦਾ ਸ਼ੁਕਰੀਆ ਅਦਾ ਕਰਦਾ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਸਨੂਈ ਬੁੱਧੀ ਮਨੁੱਖ ਵਲੋਂ ਵਿਕਸਤ ਕੀਤੀਆਂ ਗਈਆਂ ਸਭ ਤੋਂ ਪਰਿਵਰਤਨਕਾਰੀ ਤਕਨਾਲੋਜੀਆਂ ਵਿੱਚੋਂ ਇੱਕ ਹੈ।
ਅੱਜ ਮਨੁੱਖੀ ਜੀਵਨ ਦਾ ਸ਼ਾਇਦ ਹੀ ਕੋਈ ਅਜਿਹਾ ਪੱਖ ਹੋਵੇਗਾ ਜਿਸ ਨੂੰ ਏਆਈ ਨੇ ਛੂਹਿਆ ਨਾ ਹੋਵੇ। ਏਆਈ ਵਿਗਿਆਨਕ ਖੋਜ ਨੂੰ ਬੇਮਿਸਾਲ ਰਫ਼ਤਾਰ ਦੇ ਰਹੀ ਹੈ। ਇਹ ਪ੍ਰਸ਼ਾਸਨ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਬਣਾ ਰਹੀ ਹੈ। ਸਿਹਤ, ਸਿੱਖਿਆ ਅਤੇ ਨਿਰਮਾਣ ਵਰਗੇ ਖੇਤਰਾਂ ਨੂੰ ਨਵੀਂ ਤਾਕਤ ਪ੍ਰਦਾਨ ਕਰ ਰਹੀ ਹੈ।
ਪਰ, ਏਆਈ ਦੀ ਅਸਲ ਕਸੌਟੀ ਇਹ ਨਹੀਂ ਹੈ ਕਿ ਸਾਡੀਆਂ ਮਸ਼ੀਨਾਂ ਕਿੰਨੀਆਂ ਸ਼ਕਤੀਸ਼ਾਲੀ ਬਣਨਗੀਆਂ। ਇਸ ਦੀ ਅਸਲ ਕਸੌਟੀ ਇਹ ਹੈ ਕਿ ਆਮ ਮਨੁੱਖ ਕਿੰਨਾ ਸਮਰੱਥ ਹੋਵੇਗਾ। ਇਸ ਸਾਲ ਭਾਰਤ ਵੱਲੋਂ ਆਯੋਜਿਤ ਏਆਈ ਇੰਪੈਕਟ ਸਮਿਟ ਵਿੱਚ ਅਸੀਂ ਇਸੇ ਸੋਚ ਦੇ ਨਾਲ ਮਨੁੱਖ-ਕੇਂਦਰਿਤ ਏਆਈ ਦੇ ਨਿਰਮਾਣ ‘ਤੇ ਜ਼ੋਰ ਦਿੱਤਾ। ਇਸ ਸੰਮੇਲਨ ਵਿੱਚ ਭਾਰਤ ਨੇ ਆਪਣਾ “ਮਾਨਵ” ਦ੍ਰਿਸ਼ਟੀਕੋਣ ਪੇਸ਼ ਕੀਤਾ। ਇਹ ਦ੍ਰਿਸ਼ਟੀਕੋਣ ਏਆਈ ਦੇ ਖੇਤਰ ਵਿੱਚ ਭਾਰਤ ਦੇ ਸਾਰੇ ਯਤਨਾਂ ਨੂੰ ਪ੍ਰੇਰਿਤ ਕਰਦਾ ਹੈ।
ਹਾਲ ਹੀ ਵਿੱਚ ਪਰਮ ਪੂਜਨੀਕ ਪੋਪ ਨੇ ਏਆਈ ਵਿਸ਼ੇ ‘ਤੇ ਆਪਣੇ ਪੱਤਰ ਵਿੱਚ ਮਨੁੱਖੀ ਕਦਰਾਂ-ਕੀਮਤਾਂ, ਸਮਾਵੇਸ਼ਤਾ ਅਤੇ ਅਰਥਪੂਰਨ ਮਨੁੱਖੀ ਨਿਯੰਤਰਣ ਨੂੰ ਏਆਈ ਦੇ ਵਿਕਾਸ ਦਾ ਆਧਾਰ ਬਣਾਉਣ ‘ਤੇ ਜ਼ੋਰ ਦਿੱਤਾ ਹੈ। ਭਾਰਤ ਦਾ “ਮਾਨਵ” ਦ੍ਰਿਸ਼ਟੀਕੋਣ ਅਤੇ ਪਰਮ ਪੂਜਨੀਕ ਦਾ ਸੁਨੇਹਾ ਦੋਵੇਂ ਇੱਕੋ ਮੂਲ ਵਿਚਾਰ ਨੂੰ ਪ੍ਰਗਟ ਕਰਦੇ ਹਨ: ਤਕਨਾਲੋਜੀ ਭਾਵੇਂ ਕਿੰਨੀ ਵੀ ਉੱਨਤ ਕਿਉਂ ਨਾ ਹੋਵੇ, ਉਸ ਦੇ ਕੇਂਦਰ ਵਿੱਚ ਮਨੁੱਖ ਹੀ ਰਹਿਣਾ ਚਾਹੀਦਾ ਹੈ।
ਦੋਸਤੋ,
ਏਆਈ ਦੇ ਵਿਸਤਾਰ ਵਿੱਚ ਬੱਚਿਆਂ ਲਈ ਸੁਰੱਖਿਆ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ। ਏਆਈ ਬੱਚਿਆਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਸਿੱਖਿਆ ਦੇ ਸਕਦੀ ਹੈ, ਉਨ੍ਹਾਂ ਦੀ ਰਚਨਾਤਮਕਤਾ ਨੂੰ ਵਧਾ ਸਕਦੀ ਹੈ ਅਤੇ ਸਿੱਖਣ ਦੀ ਪ੍ਰਕਿਰਿਆ ਨੂੰ ਵਿਅਕਤੀਗਤ ਬਣਾ ਸਕਦੀ ਹੈ। ਪਰ ਸੁਰੱਖਿਆ ਉਪਾਵਾਂ ਤੋਂ ਬਿਨਾਂ ਇਹੀ ਤਕਨਾਲੋਜੀ ਉਨ੍ਹਾਂ ਨੂੰ ਗਲਤ ਜਾਣਕਾਰੀ, ਫਰਜ਼ੀ ਡਿਜੀਟਲ ਸਮੱਗਰੀ ਅਤੇ ਸ਼ੋਸ਼ਣ ਦੇ ਖ਼ਤਰੇ ਵਿੱਚ ਪਾ ਸਕਦੀ ਹੈ।
ਇਨ੍ਹਾਂ ਦੋਵਾਂ ਸਥਿਤੀਆਂ ਵਿੱਚ ਫ਼ਰਕ ਤਕਨਾਲੋਜੀ ਦਾ ਨਹੀਂ ਹੈ। ਫ਼ਰਕ ਕਦਰਾਂ-ਕੀਮਤਾਂ ਦਾ ਹੈ, ਰੂਪ-ਰੇਖਾ ਦਾ ਹੈ ਅਤੇ ਪ੍ਰਸ਼ਾਸਨਿਕ ਵਿਵਸਥਾ ਦਾ ਹੈ। ਸਾਨੂੰ ਡਿਜੀਟਲ ਖੇਤਰ ਨੂੰ ਬੱਚਿਆਂ ਲਈ ਸਿੱਖਣ ਦਾ ਮੈਦਾਨ ਬਣਾਉਣਾ ਹੋਵੇਗਾ, ਨਾ ਕਿ ਭਰਮਾਉਣ ਦਾ ਸਾਧਨ।
ਦੋਸਤੋ,
ਅਤਿ-ਉੱਨਤ ਏਆਈ ਮਾਡਲਾਂ ਨਾਲ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਬੇਮਿਸਾਲ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਪਰ ਸਾਈਬਰ ਖੇਤਰ ਵਿੱਚ ਕੋਈ ਵੀ ਦੇਸ਼ ਤਦ ਤੱਕ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋ ਸਕਦਾ, ਜਦ ਤੱਕ ਸਾਰੇ ਦੇਸ਼ ਸੁਰੱਖਿਅਤ ਨਾ ਹੋਣ। ਇਸ ਲਈ ਭਾਰਤ ਨੇ ਹਮੇਸ਼ਾ ਸਾਈਬਰ ਖੇਤਰ ਨੂੰ ਇੱਕ ਆਲਮੀ ਜਨਤਕ ਅਸਾਸੇ ਵਜੋਂ ਦੇਖਿਆ ਹੈ। ਇਸ ਲਈ ਇਨ੍ਹਾਂ ਮਹੱਤਵਪੂਰਨ ਏਆਈ ਤਕਨਾਲੋਜੀਆਂ ਤੱਕ ਪਹੁੰਚ ਵੀ ਵਿਆਪਕ ਅਤੇ ਸੰਮਲਿਤ ਹੋਣੀ ਚਾਹੀਦੀ ਹੈ। ਸਾਰੇ ਲੋਕਤੰਤਰੀ ਦੇਸ਼ਾਂ ਨੂੰ ਅਜਿਹੇ ਏਆਈ ਮਾਡਲਾਂ ਤੱਕ ਪਹੁੰਚ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਮਹੱਤਵਪੂਰਨ ਸੂਚਨਾ ਢਾਂਚੇ ਦੀ ਸੁਰੱਖਿਆ ਕਰ ਸਕਣ ਅਤੇ ਵਧ ਰਹੇ ਸਾਈਬਰ ਖ਼ਤਰਿਆਂ ਦਾ ਸਾਹਮਣਾ ਕਰ ਸਕਣ।
ਦੋਸਤੋ,
ਸੁਰੱਖਿਆ, ਗਤੀ ਅਤੇ ਪ੍ਰਭਾਵਸ਼ੀਲਤਾ ਦੀ ਏਕੀਕ੍ਰਿਤ ਪਹੁੰਚ ਨਾਲ ਅੱਗੇ ਵਧਣ ਲਈ ਮੈਂ ਕੁਝ ਸੁਝਾਅ ਪੇਸ਼ ਕਰਨਾ ਚਾਹਾਂਗਾ:
ਪਹਿਲਾ, ਸਾਨੂੰ ਸ਼ੁਰੂ ਤੋਂ ਹੀ ਸੁਰੱਖਿਅਤ ਏਆਈ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਸੁਰੱਖਿਆ ਨੂੰ ਬਾਅਦ ਵਿੱਚ ਜੋੜੀ ਜਾਣ ਵਾਲੀ ਵਿਸ਼ੇਸ਼ਤਾ ਨਹੀਂ, ਸਗੋਂ ਡਿਜਾਈਨ ਦਾ ਮੂਲ ਤੱਤ ਬਣਾਉਣਾ ਹੋਵੇਗਾ।
ਦੂਜਾ, ਏਆਈ ਦੇ ਉਪਯੋਗ ਲਈ ਸਾਨੂੰ ਸਾਂਝੇ ਮਿਆਰ, ਜਾਂਚ ਢਾਂਚੇ ਅਤੇ ਨਿਯਮਕ ਪ੍ਰਯੋਗ ਖੇਤਰ ਵਿਕਸਤ ਕਰਨੇ ਚਾਹੀਦੇ ਹਨ, ਤਾਂ ਜੋ ਨਵੀਨਤਾ ਅਤੇ ਪ੍ਰਸ਼ਾਸਨ ਇਕੱਠੇ ਅੱਗੇ ਵਧ ਸਕਣ। ਸਾਡੇ ਸਾਹਮਣੇ ਨਾਗਰਿਕ ਹਵਾਬਾਜ਼ੀ ਅਤੇ ਸਮੁੰਦਰੀ ਆਵਾਜਾਈ ਅਜਿਹੀਆਂ ਉਦਾਹਰਣਾਂ ਹਨ ਜਿੱਥੇ ਅਸੀਂ ਸਫਲਤਾਪੂਰਵਕ ਵਿਸ਼ਵ ਪੱਧਰੀ ਨਿਯਮ ਵਿਕਸਤ ਕੀਤੇ ਅਤੇ ਪੂਰੀ ਦੁਨੀਆ ਨੂੰ ਇਸ ਦਾ ਲਾਭ ਮਿਲਿਆ।
ਤੀਜਾ, ਡੀਪਫੇਕ, ਫਰਜ਼ੀ ਜਾਣਕਾਰੀ ਅਤੇ ਸਾਈਬਰ ਧੋਖਾਧੜੀ ਦੇ ਵਿਰੁੱਧ ਵਿਸ਼ਵ ਪੱਧਰੀ ਸਹਿਯੋਗ ਨੂੰ ਮਜ਼ਬੂਤ ਕਰਨਾ ਹੋਵੇਗਾ। ਸਾਨੂੰ ਡਿਜੀਟਲ ਪ੍ਰਮਾਣਿਕਤਾ ਚਿੰਨ੍ਹਾਂ ਵਰਗੀਆਂ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਫਰਜ਼ੀ ਡਿਜੀਟਲ ਸਮੱਗਰੀ ਤੋਂ ਬਚਿਆ ਜਾ ਸਕੇ।
ਚੌਥਾ, ਸਾਡਾ ਯਤਨ ਹੋਣਾ ਚਾਹੀਦਾ ਹੈ ਕਿ ਏਆਈ ਦਾ ਲਾਭ ਗਲੋਬਲ ਸਾਊਥ ਦੇ ਸਾਰੇ ਦੇਸ਼ਾਂ ਤੱਕ ਪਹੁੰਚੇ, ਤਾਂ ਜੋ ਇਹ ਵੰਡਪਾਊ ਨਹੀਂ, ਸਗੋਂ ਸੰਮਲਿਤ ਸ਼ਕਤੀ ਬਣੇ।
ਦੋਸਤੋ,
ਏਆਈ ਦੇ ਵਿਸ਼ੇ ਵਿੱਚ ਸਾਡੀ ਸੋਚ ਅਤੇ ਨੀਤੀ ਸਪਸ਼ਟ ਹੋਣੀ ਚਾਹੀਦੀ ਹੈ। ਏਆਈ ਨੂੰ ਮਨੁੱਖੀ ਸਮਰੱਥਾ ਦਾ ਵਿਸਥਾਰ ਕਰਨਾ ਚਾਹੀਦਾ ਹੈ, ਮਨੁੱਖੀ ਚੋਣਾਂ ਨੂੰ ਸਸ਼ਕਤ ਬਣਾਉਣਾ ਚਾਹੀਦਾ ਹੈ ਅਤੇ ਮਨੁੱਖੀ ਮਾਣ-ਸਨਮਾਨ ਦੀ ਰਾਖੀ ਕਰਨੀ ਚਾਹੀਦੀ ਹੈ। ਅਸੀਂ ਇਸ ਬਹੁਤ ਹੀ ਮਹੱਤਵਪੂਰਨ ਵਿਸ਼ੇ ‘ਤੇ ਸਾਰੇ ਭਾਗੀਦਾਰਾਂ ਨਾਲ ਗੱਲਬਾਤ ਅਤੇ ਸਹਿਯੋਗ ਜਾਰੀ ਰੱਖਾਂਗੇ।
ਬਹੁਤ-ਬਹੁਤ ਧੰਨਵਾਦ।
****
ਐਮਜੇਪੀਐਸ/ਐਸਐਸ/ਐਸਟੀ
Spoke at the session on ‘Ensuring a Safe, Rapid and Efficient Rollout of AI.’ This is a subject of immense importance for the global community. AI’s transformative potential is widely known, having touched all aspects of human life.
— Narendra Modi (@narendramodi) June 17, 2026
However, the true test of AI is not how…
India firmly believes that cyberspace has to be one that furthers the global public good. Access to AI technologies must also be broad and inclusive.
— Narendra Modi (@narendramodi) June 17, 2026
All democratic countries should have access to such AI models so that they can protect their critical information infrastructure…
Gave the following suggestions in my remarks:
— Narendra Modi (@narendramodi) June 17, 2026
We should promote safe-by-design AI systems.
We should develop common standards, testing frameworks and regulatory sandboxes for AI deployment, so that innovation and governance progress together.
We must work towards global…