Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਡਾ. ਬਾਲਾ ਸਾਹੇਬ ਬਾਲਾਸਾਹੇਬ ਵਿਖੇਪਾਟਿਲ ਦੀ ਆਤਮਕਥਾ ਜਾਰੀ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀਮਾਨ ਉੱਧਵ ਠਾਕਰੇ ਜੀ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਜੀ, ਸ਼੍ਰੀ ਚੰਦਰਕਾਂਤ ਪਾਟਿਲ ਜੀ, ਸ਼੍ਰੀ ਰਾਧਾਕ੍ਰਿਸ਼ਣ ਪਾਟਿਲ ਜੀ, ਸੁਜਯ ਵਿਖੇ ਪਾਟਿਲ ਜੀ, ਪ੍ਰੋਗਰਾਮ ਵਿੱਚ ਮੌਜੂਦ ਹੋਰ ਜਨ ਪ੍ਰਤੀਨਿਧੀਗਣ, ਮੇਰੇ ਸਾਰੇ ਕਿਸਾਨ ਸਾਥੀ, ਦੇਵੀਓ ਅਤੇ ਸੱਜਣੋਂ, ਛਤਰਪਤੀ ਸ਼ਿਵਾਜੀ ਮਹਾਰਾਜ ਤਸੇਚ ਵੀਰ – ਵੀਰਾਂਗਣਾ ਅਤੇ ਕਰਮਯੋਗਯਾਂਚੀ ਭੂਮੀ ਅਸਲੇਲਯਾ ਮਹਾਰਾਸ਼ਟ੍ਰਾਸ ਮੀ ਵੰਦਨ ਕਰਤੋ !!!

 

ਮੈਂ ਰਾਧਾਕ੍ਰਿਸ਼ਣ ਵਿਖੇ ਪਾਟਿਲ ਜੀਉਨ੍ਹਾਂ ਦੇ ਪਰਿਵਾਰ ਅਤੇ ਅਹਮਦਨਗਰ ਦੇ ਸਾਰੇ ਸਾਥੀਆਂ ਦਾ ਹਿਰਦੇ ਤੋਂ ਬਹੁਤ ਆਭਾਰੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪੁਣਯ ਅਵਸਰ ਨਾਲ ਜੁੜਨ ਲਈ ਸੱਦਾ ਦਿੱਤਾ ਪਹਿਲਾਂ ਤਾਂ ਉੱਥੇ ਆਉਣਾ ਤੈਅ ਹੋਇਆ ਸੀ ਆਪ ਸਭ ਦੇ ਵਿੱਚ ਇਸ ਮੌਕੇ ਵਿੱਚ ਸ਼ਰੀਕ ਹੋਣਾ ਸੀ ਲੇਕਿਨ ਕੋਰੋਨਾ ਦੇ ਕਾਰਨ ਅੱਜ virtually ਇਸ ਪ੍ਰੋਗਰਾਮ ਨੂੰ ਕਰਨਾ ਪੈ ਰਿਹਾ ਹੈ।

 

ਸਾਥੀਓ, ਡਾਕਟਰ ਬਾਲਾਸਾਹੇਬ ਵਿਖੇ ਪਾਟਿਲ ਦੀ ਆਤਮਕਥਾ ਦਾ ਵਿਮੋਚਨ ਅੱਜ ਭਲੇ ਹੋਇਆ ਹੋਵੇ ਲੇਕਿਨ ਉਨ੍ਹਾਂ ਦੇ ਜੀਵਨ ਦੀਆਂ ਕਥਾਵਾਂ ਤੁਹਾਨੂੰ ਮਹਾਰਾਸ਼ਟਰ ਦੇ ਹਰ ਖੇਤਰ ਵਿੱਚ ਮਿਲਣਗੀਆਂ ਮੈਂ ਵੀ ਇਹ ਨਜ਼ਦੀਕ ਤੋਂ ਦੇਖਿਆ ਹੈ ਕਿ ਕਿਵੇਂ ਡਾਕਟਰ ਵਿੱਠਲਰਾਵ ਵਿਖੇ ਪਾਟਿਲ ਜੀ ਦੇ ਪਦਚਿੰਨ੍ਹਾਂ ਤੇ ਚਲਦੇ ਹੋਏ ਬਾਲਾਸਾਹੇਬ ਵਿਖੇ ਪਾਟਿਲ ਨੇ ਮਹਾਰਾਸ਼ਟਰ ਦੇ ਵਿਕਾਸ ਦੇ ਲਈ ਖ਼ੁਦ ਨੂੰ ਸਮਰਪਿਤ ਕਰ ਦਿੱਤਾ ਸੀ

 

ਪਿੰਡ, ਗ਼ਰੀਬ, ਕਿਸਾਨ ਦਾ ਜੀਵਨ ਅਸਾਨ ਬਣਾਉਣਾ, ਉਨ੍ਹਾਂ ਦੇ ਦੁਖ, ਉਨ੍ਹਾਂ ਦੀ ਤਕਲੀਫ਼ ਘੱਟ ਕਰਨਾਵਿਖੇ ਪਾਟਿਲ ਜੀ ਦੇ ਜੀਵਨ ਦਾ ਮੂਲਮੰਤਰ ਰਿਹਾ ਹੈ। ਆਪਣੀ ਆਤਮਕਥਾ ਵਿੱਚ ਵੀ ਉਨ੍ਹਾਂ ਨੇ ਲਿਖਿਆ ਹੈ – ਮੀਸਵਤ: ਸੱਤੇਪਾਸੂਨ ਵਾ ਰਾਜਕਾਰਣਾ ਪਾਸੂਨ ਅਲਿਪਤ ਰਾਹਿਲੋ ਨਾਹੀ, ਮਾਤਰ ਸਮਾਜਾ – ਸਾਠੀਚ ਰਾਜਕਾਰਣ ਆਣਿ ਸੱਤਾਹੇ ਪਥਯ ਮੀ ਕਾਯਮ ਸਾਂਭਾਲਲੰਰਾਜਕਾਰਣ ਕਰਤਾਨਾ ਮਾਝਾ ਸਤਤ ਸਮਾਜਾਚੇ ਪ੍ਰਸ਼ਨ ਸੋਡਵਣਯਾਵਰ ਭਰ ਰਾਹਿਲਾ (मीस्वत: सत्तेपासून वा राजकारणा पासून अलिप्त राहिलो नाही, मात्र समाजा-साठीच राजकारण आणि सत्ताहे पथ्य मी कायम सांभाललं। राजकारण करताना माझा सतत समाजाचे प्रश्न सोडवण्यावर भर राहिला)ਉਨ੍ਹਾਂ ਨੇ ਸੱਤਾ ਅਤੇ ਰਾਜਨੀਤੀ ਦੇ ਜ਼ਰੀਏ ਹਮੇਸ਼ਾ ਸਮਾਜ ਦੀ ਭਲਾਈ ਦਾ ਪ੍ਰਯਤਨ ਕੀਤਾ

 

ਉਨ੍ਹਾਂ ਨੇ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੱਤਾ ਕਿ ਰਾਜਨੀਤੀ ਨੂੰ ਸਮਾਜ ਦੇ ਸਾਰਥਕ ਬਦਲਾਅ ਦਾ ਮਾਧਿਅਮ ਕਿਵੇਂ ਬਣਾਇਆ ਜਾਵੇ, ਪਿੰਡ ਅਤੇ ਗ਼ਰੀਬ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਿਵੇਂ ਹੋਵੇ  ਬਾਲਾਸਾਹੇਬ ਵਿਖੇ ਪਾਟਿਲ ਜੀ ਦੀ ਇਹੀ ਸੋਚ ਉਨ੍ਹਾਂ ਨੂੰ ਦੂਜਿਆਂ ਤੋਂ ਅਲੱਗ ਕਰਦੀ ਸੀ ਇਹੀ ਵਜ੍ਹਾ ਹੈ ਕਿ ਅੱਜ ਵੀ ਉਨ੍ਹਾਂ ਦਾ ਹਰ ਪਾਰਟੀ, ਹਰ ਦਲ ਵਿੱਚ ਬਹੁਤ ਸਨਮਾਨ ਹੈ। ਪਿੰਡ ਗ਼ਰੀਬ ਦੇ ਵਿਕਾਸ ਲਈ, ਸਿੱਖਿਆ ਲਈ, ਉਨ੍ਹਾਂ ਦਾ ਯੋਗਦਾਨ ਹੋਵੇ, ਮਹਾਰਾਸ਼ਟਰ ਵਿੱਚ cooperative ਦੀ ਸਫ਼ਲਤਾ ਦਾ ਉਨ੍ਹਾਂ ਦਾ ਪ੍ਰਯਤਨ ਹੋਵੇ, ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਣਾ ਦੇਵੇਗਾ ਇਸ ਲਈਬਾਲਾਸਾਹੇਬ ਵਿਖੇ ਪਾਟਿਲ ਦੇ ਜੀਵਨ ਤੇ ਇਹ ਕਿਤਾਬ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੈ।

ਸਾਥੀਓ, ਡਾਕਟਰ ਬਾਲਾਸਾਹੇਬ ਵਿਖੇ ਪਾਟਿਲ ਨੇ ਪਿੰਡ, ਗ਼ਰੀਬ ਅਤੇ ਕਿਸਾਨਾਂ ਦੇ ਦੁਖ ਨੂੰ, ਦਰਦ ਨੂੰ ਨਜ਼ਦੀਕ ਤੋਂ ਦੇਖਿਆ, ਸਮਝਿਆ, ਅਨੁਭਵ ਕੀਤਾ ਇਸ ਲਈ ਉਹ ਕਿਸਾਨਾਂ ਨੂੰ ਇਕੱਠੇ ਲਿਆਏ, ਉਨ੍ਹਾਂ ਨੂੰ ਸਹਿਕਾਰ ਨਾਲ ਜੋੜਿਆ ਇਹ ਉਨ੍ਹਾਂ ਦਾ ਪ੍ਰਯਤਨ ਹੈ ਕਿ ਜੋ ਇਲਾਕਾ ਕਦੇ ਅਭਾਵ ਵਿੱਚ ਜੀਣ ਨੂੰ ਮਜਬੂਰ ਸੀ, ਅੱਜ ਉਸ ਦੀ ਤਸਵੀਰ ਬਦਲ ਗਈ ਹੈ। ਸਹਿਕਾਰਿਤਾ ਦੇ ਮਹੱਤਵ ਤੇ ਉਨ੍ਹਾਂ ਨੇ ਲਿਖਿਆ ਹੈ ਕਿ – ਸਹਿਕਾਰੀ ਚਲਵਲ ਹੀ ਖਰੀ ਨਿਧਰਮੀ ਚਲਵਲ ਆਹੇ ਤੀ ਕੁਠਲਯਾ ਜਾਤੀਚੀ ਕਿੰਵਾ ਧਰਮਾਚੀ ਬਟੀਕ ਨਾਹੀ ਆਤਾਪਰਯੰਤ ਸਗਲਯਾ ਸਮਾਜਾਲਾ, ਜਾਤੀਂ ਨਾਹੀ ਪ੍ਰਤੀਨਿਧੀਤੱਵ ਦਿਲੇ ਆਹੇ

 

ਯਾਨੀ ਸਹਿਕਾਰਿਤਾ ਅਭਿਯਾਨ ਸੱਚੇ ਅਰਥਾਂ ਵਿੱਚ ਨਿਰਪੱਖ ਹੁੰਦਾ ਹੈ। ਇਸ ਦਾ ਕਿਸੇ ਵੀ ਜਾਤੀ ਅਤੇ ਪੰਥ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਇਸ ਵਿੱਚ ਸਮਾਜ ਦੇ ਸਾਰੇ ਵਰਗਾਂ ਦਾ ਪ੍ਰਤੀਨਿਧੀਤਵ ਹੁੰਦਾ ਹੈ। ਇੱਕ ਤਰ੍ਹਾਂ ਨਾਲ ਉਨ੍ਹਾਂ ਲਈ ਸਹਿਕਾਰਿਤਾ ਸਭ ਦੇ ਸਾਥ ਨਾਲ ਸਭ ਦੀ ਭਲਾਈ ਦਾਮਾਰਗ ਸੀ ਸਿਰਫ਼ ਮਹਾਰਾਸ਼ਟਰ ਹੀ ਨਹੀਂ, ਅਟਲ ਜੀ  ਦੀ ਸਰਕਾਰ ਵਿੱਚ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਦੇਸ਼ ਦੇ ਅਨੇਕ ਖੇਤਰਾਂ ਵਿੱਚ ਸਹਿਕਾਰਿਤਾ ਨੂੰ ਹੁਲਾਰਾ ਦਿੱਤਾ, ਉਸ ਦੇ ਲਈ ਪ੍ਰਯਤਨ ਕੀਤਾ ਅਜਿਹੇ ਵਿੱਚ ਉਨ੍ਹਾਂ ਦੇ ਆਤਮਚਰਿੱਤਰਦੇ ਲਈ ਦੇਹ ਵੇਚਾਵਾ ਕਾਰਣੀਨਾਮ ਪ੍ਰਾਸੰਗਿਕ ਹੈ, ਬਿਲਕੁਲ ਸਟੀਕ ਹੈ। ਸੰਤ ਤੁਕਾਰਾਮ ਜੀ ਮਹਾਰਾਜ ਦੀਆਂ ਇਨ੍ਹਾਂ ਪੰਕਤੀਆਂ ਵਿੱਚ ਬਾਲਾਸਾਹੇਬ ਵਿਖੇ ਪਾਟਿਲ ਦੇ ਜੀਵਨ ਦਾ ਸਾਰ ਹੈ।

 

 

 

ਸਾਥੀਓ, ਜਦੋਂ ਦੇਸ਼ ਵਿੱਚ ਗ੍ਰਾਮੀਣ ਸਿੱਖਿਆ ਦੀ ਓਨੀ ਚਰਚਾ ਵੀ ਨਹੀਂ ਹੁੰਦੀ ਸੀ, ਤਦ ਪ੍ਰਵਰਾ ਰੂਰਲ ਐਜੂਕੇਸ਼ਨ ਸੁਸਾਇਟੀ ਦੇ ਮਾਧਿਅਮ ਰਾਹੀਂ ਉਨ੍ਹਾਂ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਪ੍ਰੋਤਸਾਹਿਤ ਕਰਨ ਦਾ ਕੰਮ ਕੀਤਾ ਇਸ ਸੁਸਾਇਟੀ ਦੇ ਮਾਧਿਅਮ ਰਾਹੀਂ ਪਿੰਡ ਦੇ ਨੌਜਵਾਨਾਂ ਦੇ ਸਿੱਖਿਆ ਅਤੇ ਕੌਸ਼ਲ ਵਿਕਾਸ ਨੂੰ ਲੈ ਕੇ, ਪਿੰਡ ਵਿੱਚ ਚੇਤਨਾ ਜਗਾਉਣ ਲਈ ਉਨ੍ਹਾਂ ਨੇ ਜੋ ਕੰਮ ਕੀਤਾ ਉਹ ਅਸੀਂ ਭਲੀ-ਭਾਂਤ ਜਾਣਦੇ ਹਾਂ ਅਜਿਹੇ ਵਿੱਚ ਅੱਜ ਤੋਂ ਪ੍ਰਵਰਾ ਰੂਰਲ ਐਜੂਕੇਸ਼ਨ ਸੁਸਾਇਟੀ ਦੇ ਨਾਲ ਵੀ ਬਾਲਾਸਾਹੇਬ ਦਾ ਨਾਮ ਜੁੜਨਾ ਓਨਾ ਹੀ ਉਚਿਤ ਹੈ।

 

ਉਹ ਪਿੰਡ ਵਿੱਚ, ਖੇਤੀ ਵਿੱਚ ਸਿੱਖਿਆ ਦਾ ਮਹੱਤਵ ਸਮਝਦੇ ਸਨ ਉਨ੍ਹਾਂ ਨੇ ਆਪਣੀ ਆਤਮਕਥਾ ਵਿੱਚ ਲਿਖਿਆ ਹੈ – ਸ਼ੇਤੀਚ ਕੌਸ਼ਲਯ ਅਸਲਯਾਸ਼ਿਵਾਯ ਸੁਸ਼ਿਕਸ਼ਿਤ ਮਾਣੂਸਹੀ ਸਹਜ ਸ਼ੇਤੀ ਕਰੂ ਸ਼ਕਤ ਨਾਹੀ ਖਰੰ ਤਰ ਸ਼ੇਤੀਲਾ ਇੰਟਰਪ੍ਰਾਇਜ ਕਾ ਮਹਣਤ ਨਾਹੀਤ ਯਾਨੀ ਵਿਅਕਤੀ ਕਿਤਨਾ ਹੀ ਪੜ੍ਹਿਆ-ਲਿਖਿਆ ਕਿਉਂ ਨਾ ਹੋਵੇ, ਅਗਰ ਉਸ ਵਿੱਚ ਖੇਤੀ ਦਾ ਕੌਸ਼ਲ ਨਾ ਹੋਵੇ ਤਾਂ ਉਹ ਕਦੇ ਖੇਤੀ ਨਹੀਂ ਕਰ ਸਕੇਗਾ ਜਦੋਂ ਅਜਿਹੀ ਗੱਲ ਹੈ ਤਾਂ ਅਸੀਂ ਖੇਤੀ ਨੂੰ ਇੰਟਰਪ੍ਰਾਇਜ ਕਿਉਂ ਨਹੀਂ ਕਹਿੰਦੇ ?

 

ਸਾਥੀਓ, ਬਾਲਾਸਾਹੇਬ ਵਿਖੇ ਪਾਟਿਲ ਜੀ ਦੇ ਮਨ ਵਿੱਚ ਇਹ ਪ੍ਰਸ਼ਨ ਇੰਝ ਹੀ ਨਹੀਂ ਆਇਆ ਜ਼ਮੀਨ ਤੇ ਦਹਾਕਿਆਂ ਤੱਕ ਉਨ੍ਹਾਂ ਨੇ ਜੋ ਅਨੁਭਵ ਕੀਤਾ, ਉਸ ਦੇ ਅਧਾਰ ਤੇ ਉਨ੍ਹਾਂ ਨੇ ਇਹ ਗੱਲ ਕਹੀ  ਬਾਲਾਸਾਹੇਬ ਵਿਖੇ ਪਾਟਿਲ ਦੇ ਇਸ ਸਵਾਲ ਦਾ ਉੱਤਰ ਅੱਜ ਇਤਿਹਾਸਿਕ ਖੇਤੀਬਾੜੀ ਸੁਧਾਰਾਂ ਵਿੱਚ ਹੈ। ਅੱਜ ਖੇਤੀ ਨੂੰ, ਕਿਸਾਨ ਨੂੰ ਅੰਨਦਾਤਾ ਦੀ ਭੂਮਿਕਾ ਨਾਲ ਅੱਗੇ ਵਧਾਉਂਦੇ ਹੋਏ, ਉਸ ਨੂੰ ਉੱਦਮੀ ਬਣਾਉਣ, Entrepreneurship ਦੀ ਤਰਫ਼ ਲੈ ਜਾਣ ਲਈ ਅਵਸਰ ਤਿਆਰ ਕੀਤੇ ਜਾ ਰਹੇ ਹਨ।  ਚੀਨੀ ਨੇ ਜੋ ਮਹਾਰਾਸ਼ਟਰ ਵਿੱਚ ਕ੍ਰਾਂਤੀ ਕੀਤੀ ਹੈ, ਜੋ ਕ੍ਰਾਂਤੀ ਦੁੱਧ ਨੇ ਗੁਜਰਾਤ ਵਿੱਚ ਕੀਤੀ ਹੈ, ਜੋ ਬਦਲਾਅ ਕਣਕ ਨੇ ਪੰਜਾਬ ਵਿੱਚ ਕੀਤਾ ਹੈ, ਲੋਕਲ ਇਕੋਨੋਮੀ, ਲੋਕਲ ਇੰਟਰਪ੍ਰਾਇਜ਼ ਦੇ ਇਹੀ ਮਾਡਲ ਦੇਸ਼ ਨੂੰ ਅੱਗੇ ਲੈ ਕੇ ਜਾਣਗੇ

 

ਸਾਥੀਓ, ਆਜ਼ਾਦੀ ਦੇ ਬਾਅਦ ਇੱਕ ਅਜਿਹਾ ਵੀ ਦੌਰ ਸੀ ਜਦੋਂ ਦੇਸ਼ ਦੇ ਪਾਸਪੇਟ ਭਰਨ ਨੂੰ ਵੀ ਉਚਿਤਅੰਨ ਨਹੀਂ ਸੀ। ਉਸ ਪਰਿਸਥਿਤੀ ਵਿੱਚ ਸਰਕਾਰ ਦੀ ਪ੍ਰਾਥਮਿਕਤਾ ਸੀ ਕਿ ਕਿਵੇਂ ਫ਼ਸਲ ਦੀ productivity ਵਧੇ ਇਸ ਲਈ, ਸਾਰਾ ਧਿਆਨ ਬਸ ਇਸੇ ਤੇ ਸੀ ਕਿ ਕਿਸਾਨ ਕੀ ਫ਼ਸਲ ਪੈਦਾ ਕਰਨ, ਕਿਤਨੀ ਪੈਦਾ ਕਰਨ ਸਾਡੇ ਕਿਸਾਨਾਂ ਨੇ ਵੀ ਆਪਣਾ ਪਸੀਨਾ ਬਹਾਇਆ, ਜੀ ਤੋੜ ਮਿਹਨਤ ਕੀਤੀ, ਅਤੇ ਦੇਸ਼ ਦੀ ਜ਼ਰੂਰਤ ਨੂੰ ਅਧਿਕ ਤੋਂ ਅਧਿਕ ਫ਼ਸਲ ਪੈਦਾ ਕਰਕੇ ਪੂਰਾ ਕੀਤਾ ਲੇਕਿਨ productivity ਦੀ ਇਸ ਚਿੰਤਾ ਵਿੱਚ ਸਰਕਾਰਾਂ ਦਾ, ਨੀਤੀਆਂ ਦਾ ਧਿਆਨ ਕਿਸਾਨ ਦੀ profitability ’ਤੇ ਗਿਆ ਹੀ ਨਹੀਂ ਕਿਸਾਨ ਦੀ ਆਮਦਨੀ ਲੋਕ ਭੁੱਲ ਹੀ ਗਏ ਲੇਕਿਨ ਪਹਿਲੀ ਵਾਰ ਹੁਣ ਇਸ ਸੋਚ ਨੂੰ ਬਦਲਿਆ ਗਿਆ ਹੈ।

 

ਦੇਸ਼ ਨੇ ਪਹਿਲੀ ਵਾਰ ਕਿਸਾਨ ਦੀ ਆਮਦਨ ਦੀ ਚਿੰਤਾ ਕੀਤੀ ਹੈ, ਉਸ ਦੀ ਆਮਦਨ ਵਧਾਉਣ ਦੇ ਲਈ ਨਿਰੰਤਰ ਪ੍ਰਯਤਨ ਕੀਤਾ ਹੈ। ਚਾਹੇ ਉਹ MSP ਨੂੰ ਲਾਗੂ ਕਰਨ, ਉਸ ਨੂੰ ਵਧਾਉਣ ਦਾ ਫੈਸਲਾ ਹੋਵੇ, ਯੂਰੀਆ ਦੀ ਨਿੰਮ ਕੋਟਿੰਗ ਹੋਵੇ, ਬਿਹਤਰ ਫ਼ਸਲ ਬੀਮਾ ਹੋਵੇ ਸਰਕਾਰ ਨੇ ਕਿਸਾਨਾਂ ਦੀਆਂ ਹਰ ਛੋਟੀਆਂ-ਛੋਟੀਆਂ ਦਿੱਕਤਾਂ ਨੂੰ ਦੂਰ ਕਰਨ ਦਾ ਪ੍ਰਯਤਨ ਕੀਤਾ ਹੈ। ਪ੍ਰਧਾਨ ਮੰਤਰੀ – ਕਿਸਾਨ ਸਨਮਾਨ ਨਿਧੀ ਯੋਜਨਾ ਨੇ ਕਿਸਾਨਾਂ ਨੂੰ ਛੋਟੇ-ਛੋਟੇ ਖਰਚ ਦੇ ਲਈ ਦੂਸਰਿਆਂ ਦੇ ਪਾਸ ਜਾਣ ਦੀ ਮਜਬੂਰੀ ਤੋਂ ਮੁਕਤੀ ਦਿਵਾਈ ਹੈ। ਇਸ ਯੋਜਨਾ ਦੇ ਤਹਿਤ ਇੱਕ ਲੱਖ ਕਰੋੜ ਰੁਪਏ, ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ ਇਤਨਾ ਹੀ ਨਹੀਂ, Cold chains, mega food parks ਅਤੇ agro-processing infrastructure ’ਤੇ ਵੀ ਬੇਮਿਸਾਲ ਕੰਮ ਹੋਇਆ ਹੈ। ਪਿੰਡ ਦੇ ਹਾਟਾਂ ਤੋਂ ਲੈ ਕੇ ਵੱਡੀਆਂ ਮੰਡੀਆਂ ਦੇ ਆਧੁਨਿਕੀਕਰਣ ਨਾਲ ਵੀ ਕਿਸਾਨਾਂ ਨੂੰ ਲਾਭ ਹੋਣ ਲਗਿਆ ਹੈ।

 

ਸਾਥੀਓ, ਬਾਲਾਸਾਹੇਬ ਵਿਖੇ ਪਾਟਿਲ ਕਹਿੰਦੇ ਸਨ – ਸ਼ੇਤੀ ਨਿਸਗਰਾਧਾਰਿਤ ਕੇਲੀ ਜਾਤ ਹੋਤੀ ਹੇ ਗਿਆਨ ਅੱਜ ਸਾਂਭਾਲੂਨ ਠੇਵਲੰ ਪਾਹਿਜੇ ਤਸੇਚ ਨਵਯਾ ਆਣਿ ਜੁਨਯਾਚਾ ਮੇਲ ਤਰੀ ਘਾਤਲਾ ਪਾਹਿਜੇ(– शेती निसर्गाधारित केली जात होती। हे ज्ञान आज सांभालून ठेवलं पाहिजे। तसेच नव्या आणि जुन्याचा मेल तरी घातला पाहिजे।) ਯਾਨੀ, ਪਹਿਲਾਂ ਦੇ ਸਮੇਂ ਖੇਤੀ-ਬਾੜੀ ਕੁਦਰਤੀ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਜਾਂਦੀ ਸੀ ਪਹਿਲਾਂ ਦੇ ਉਸ ਗਿਆਨ ਨੂੰ ਸਾਨੂੰ ਸੁਰੱਖਿਅਤ ਕਰਕੇ ਰੱਖਣਾ ਚਾਹੀਦਾ ਹੈ।  ਖੇਤੀਬਾੜੀ ਵਿੱਚ ਨਵੇਂ ਅਤੇ ਪੁਰਾਣੇ ਤੌਰ-ਤਰੀਕਿਆਂ ਦਾ ਮੇਲ ਕਰਨਾ ਬਹੁਤ ਜ਼ਰੂਰੀ ਹੈ। ਨਵੇਂ ਅਤੇ ਪੁਰਾਣੇ ਤੌਰ-ਤਰੀਕਿਆਂ ਦੇ ਮੇਲ ਦਾ ਬਹੁਤ ਸਟੀਕ ਉਦਾਹਰਣ ਹੈ –  ਗੰਨੇ ਦੀ ਫ਼ਸਲ

 

ਅਹਮਦਨਗਰ, ਪੁਣੇ ਅਤੇ ਆਸ-ਪਾਸ ਦੇ ਖੇਤਰ ਵਿੱਚ ਤਾਂ ਇਹ ਹੋਰ ਮਹੱਤਵਪੂਰਨ ਹੈ। ਹੁਣ ਗੰਨੇ ਤੋਂ ਚੀਨੀ ਦੇ ਨਾਲ-ਨਾਲ ethanol ਕੱਢਣ ਲਈ ਵੀ ਉਦਯੋਗ ਲਗਾਏ ਜਾ ਰਹੇ ਹਨ ਮਹਾਰਾਸ਼ਟਰ ਵਿੱਚ ਹੁਣੇ 100 ਦੇ ਕਰੀਬ ਅਜਿਹੇ ਉਦਯੋਗ ਚਲ ਰਹੇ ਹਨ ਅਤੇ ਦਰਜਨਾਂ ਨਵੇਂ ਉਦਯੋਗਾਂ ਨੂੰ ਜ਼ਰੂਰੀ ਮਦਦ ਦੀ ਪ੍ਰਵਾਨਗੀ ਵੀ ਮਿਲ ਚੁੱਕੀ ਹੈ। ਜਿਵੇਂ-ਜਿਵੇਂ ਪੈਟਰੋਲ ਵਿੱਚ ਇਥੇਨੌਲ ਦੀ ਬਲੈਂਡਿੰਗ ਦੀ ਸਮਰੱਥਾ ਵਧੇਗੀ, ਉਂਝ – ਉਂਝ ਤੇਲ ਦਾ ਜੋ ਪੈਸਾ ਬਾਹਰ ਜਾ ਰਿਹਾ ਹੈ, ਉਹ ਕਿਸਾਨਾਂ ਦੀ ਜੇਬ ਵਿੱਚ ਆਇਆ ਕਰੇਗਾ

 

ਸਾਥੀਓ, ਡਾਕਟਰ ਬਾਲਾ ਸਾਹੇਬ ਵਿਖੇ ਪਾਟਿਲ ਮਹਾਰਾਸ਼ਟਰ ਦੇ ਪਿੰਡਾਂ ਦੀ ਇੱਕ ਹੋਰ ਸਮੱਸਿਆ ਦੇ ਸਮਾਧਾਨ ਨੂੰ ਲੈ ਕੇ ਹਮੇਸ਼ਾ ਪ੍ਰਯਾਸਰਤ ਰਹੇ ਇਹ ਸਮੱਸਿਆ ਹੈ ਪੀਣ ਅਤੇ ਸਿੰਚਾਈ ਦੇ ਪਾਣੀ ਕਿ ਦਿੱਕਤ ਮਹਾਰਾਸ਼ਟਰ ਵਿੱਚ ਪਾਣੀ ਪਰਿਸ਼ਦਾਂ ਦੇ ਮਾਧਿਅਮ ਨਾਲ ਉਨ੍ਹਾਂ ਨੇ ਇਸ ਦਿਸ਼ਾ ਵਿੱਚ ਇੱਕ ਜਨ-ਅੰਦੋਲਨ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅੱਜ ਅਸੀਂ ਸੰਤੋਸ਼ ਦੇ ਨਾਲ ਕਹਿ ਸਕਦੇ ਹਾਂ ਕਿ ਸਾਲ 2014 ਦੇ ਬਾਅਦ ਅਜਿਹੇ ਪ੍ਰਯਤਨਾਂ ਨੂੰ ਬੇਮਿਸਾਲ ਬਲ ਦਿੱਤਾ ਗਿਆ ਹੈ ਅਤੇ ਦੇਵੇਂਦਰ ਜੀ ਦੀ ਸਰਕਾਰ ਦੀ ਪਹਿਚਾਣ ਹੀ ਇਸ ਪਾਣੀ ਦੇ ਕੰਮ ਦੇ ਕਾਰਨ ਪਿੰਡ-ਪਿੰਡ, ਘਰ-ਘਰ ਤੱਕ ਪਹੁੰਚੀ ਹੋਈ ਹੈ।

 

ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਤਹਿਤ ਮਹਾਰਾਸ਼ਟਰ ਵਿੱਚ ਵਰ੍ਹਿਆਂ ਤੋਂ ਲਟਕੇ 26 ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਗਿਆ ਇਨ੍ਹਾਂ ਵਿੱਚੋਂ9 ਯੋਜਨਾਵਾਂ ਹੁਣ ਤੱਕ ਪੂਰੀਆਂ ਹੋ ਚੁੱਕੀਆਂ ਹਨ ਇਨ੍ਹਾਂ ਦੇ ਪੂਰਾ ਹੋਣ ਨਾਲ ਕਰੀਬ-ਕਰੀਬ 5 ਲੱਖ ਹੈਕਟੇਅਰ ਜ਼ਮੀਨ ਨੂੰ ਸਿੰਚਾਈ ਦੀ ਸੁਵਿਧਾ ਮਿਲੀ ਹੈ। ਇਸੇ ਤਰ੍ਹਾਂ ਜੁਲਾਈ 2018 ਵਿੱਚ ਮਹਾਰਾਸ਼ਟਰ ਦੇ ਛੋਟੇ-ਵੱਡੇ 90ਹੋਰ ਸਿੰਚਾਈ ਪ੍ਰੋਜੈਕਟਾਂ ਤੇ ਕੰਮ ਸ਼ੁਰੂ ਕੀਤਾ ਗਿਆ ਸੀ ਅਗਲੇ 2-3 ਸਾਲ ਵਿੱਚ ਜਦੋਂ ਇਨ੍ਹਾਂ ਤੇ ਕੰਮ ਪੂਰਾ ਹੋਵੇਗਾ, ਤਾਂ ਕਰੀਬ 4 ਲੱਖ ਹੈਕਟੇਅਰ ਜ਼ਮੀਨ ਸਿੰਚਾਈ ਦੀ ਸੁਵਿਧਾ ਨਾਲ ਜੁੜੇਗੀ ਰਾਜ ਦੇ 13ਜ਼ਿਲ੍ਹੇ ਅਜਿਹੇ ਵੀ ਹਨ ਜਿੱਥੇ ਭੂਜਲ ਪੱਧਰ ਕਾਫ਼ੀ ਘੱਟ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਅਟਲ ਭੂਜਲ ਯੋਜਨਾ ਚਲਾਈ ਜਾ ਰਹੀ ਹੈ।

 

ਸਾਥੀਓ, ਸਿਰਫ ਸਿੰਚਾਈ ਹੀ ਨਹੀਂ, ਪਿੰਡਾਂ ਦੇ ਹਰ ਪਰਿਵਾਰ ਨੂੰ ਸ਼ੁੱਧ ਪੇਅਜਲ ਪਹੁੰਚਾਉਣ ਦਾ ਕੰਮ ਵੀ ਮਹਾਰਾਸ਼ਟਰ ਦੀ ਧਰਤੀ ਤੇ ਤੇਜ਼ ਗਤੀ ਨਾਲ ਚਲ ਰਿਹਾ ਹੈ। ਜਲ ਜੀਵਨ ਮਿਸ਼ਨ ਦੇ ਤਹਿਤ ਬੀਤੇ ਸਾਲ ਭਰ ਵਿੱਚ ਮਹਾਰਾਸ਼ਟਰ ਦੇ 19 ਲੱਖ ਪਰਿਵਾਰਾਂ ਨੂੰ ਸ਼ੁੱਧ ਜਲ ਦੀ ਸੁਵਿਧਾ ਦਿੱਤੀ ਜਾ ਚੁੱਕੀ ਹੈ। ਇਸ ਵਿੱਚੋਂ 13 ਲੱਖ ਤੋਂ ਜ਼ਿਆਦਾ ਗ਼ਰੀਬ ਪਰਿਵਾਰਾਂ ਨੂੰ ਤਾਂ ਕੋਰੋਨਾ ਮਹਾਮਾਰੀ ਦੇ ਦੌਰਾਨ ਵੀ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਗਿਆ ਹੈ। ਕੋਸ਼ਿਸ਼ ਇਹ ਹੈ ਕਿ ਜਿਸ ਤਰ੍ਹਾਂ ਘਰ-ਘਰ ਪਖ਼ਾਨੇ ਬਣਾ ਕੇ ਜਿਸ ਤਰ੍ਹਾਂ ਭੈਣਾਂ, ਬੇਟੀਆਂ ਨੂੰ ਸਨਮਾਨ ਅਤੇ ਸੁਵਿਧਾ ਦਿੱਤੀ ਗਈ, ਉਸੇ ਤਰ੍ਹਾਂ ਨਲ ਸੇ ਪਾਣੀ ਪਹੁੰਚਾ ਕੇ ਉਨ੍ਹਾਂ  ਦੇ ਸਮੇਂ ਅਤੇ ਸ਼੍ਰਮ ਨੂੰ ਵੀ ਬਚਾਇਆ ਜਾਵੇ ਅਤੇ ਸ਼ੁੱਧ ਪਾਣੀ ਸਿਹਤ ਦੇ ਲਈ ਵੀ ਬਹੁਤ ਉਪਯੋਗੀ ਹੁੰਦਾ ਹੈ।

 

ਸਾਥੀਓ, ਪਿੰਡਾਂ ਦੀ ਆਰਥਿਕ ਅਤੇ ਸਮਾਜਿਕ ਵਿਵਸਥਾ ਵਿੱਚ ਮਾਇਕ੍ਰੋ ਫਾਇਨੈਂਸ ਦਾ ਵਿਸ਼ੇਸ਼ ਰੋਲ ਹੈ।  ਮੁਦਰਾ ਜਿਹੀ ਯੋਜਨਾ ਨਾਲ ਪਿੰਡ ਵਿੱਚ ਸਵੈ-ਰੋਜਗਾਰ ਦੀਆਂ ਸੰਭਾਵਨਾਵਾਂ ਵਧੀਆਂ ਹਨ ਇਹੀ ਨਹੀਂ ਬੀਤੇ ਵਰ੍ਹਿਆਂ ਵਿੱਚ ਦੇਸ਼ ਵਿੱਚ ਸੈਲਫ਼ ਹੈਲਪ ਗਰੁੱਪ ਨਾਲ ਜੁੜੀਆਂ ਕਰੀਬ 7 ਕਰੋੜ ਭੈਣਾਂ ਨੂੰ 3 ਲੱਖ ਕਰੋੜ ਰੁਪਏ ਤੋਂ ਅਧਿਕ ਦਾ ਕਰਜ਼ਾ ਦਿੱਤਾ ਗਿਆ ਹੈ। ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ, ਤਿੰਨਾਂ ਨੂੰ ਬੈਂਕਾਂ ਤੋਂ ਅਸਾਨ ਕਰਜ਼ਾ ਮਿਲ ਸਕੇ, ਇਸ ਦੇ ਲਈ ਸਾਰੀਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਦਿੱਤੀ ਗਈ ਹੈ। ਲਗਭਗ ਢਾਈ ਕਰੋੜ ਛੋਟੇ ਕਿਸਾਨ ਪਰਿਵਾਰ ਜੋ ਪਹਿਲਾਂ ਕਿਸਾਨ ਕ੍ਰੈਡਿਟ ਕਾਰਡ ਤੋਂ ਵੰਚਿਤ ਸਨ ਉਨ੍ਹਾਂ ਨੂੰ ਹੁਣ ਅਭਿਆਨ ਚਲਾ ਕੇ ਇਹ ਸੁਵਿਧਾ ਦਿੱਤੀ ਜਾ ਰਹੀ ਹੈ।

 

ਸਾਥੀਓ, ਪਿੰਡ ਵਿੱਚ, ਪਿੰਡ ਵਿੱਚ ਰਹਿਣ ਵਾਲਿਆਂ ਵਿੱਚ, ਗ਼ਰੀਬਾਂ ਵਿੱਚ, ਜਦੋਂ ਵਿਸ਼ਵਾਸ ਜਾਗੇਗਾਜਦੋਂ ਉਨ੍ਹਾਂ ਦਾ ‍ਆਤਮਵਿਸ਼ਵਾਸ ਮਜ਼ਬੂਤ ਹੋਵੇਗਾ, ਤਾਂ ਆਤਮਨਿਰਭਰਤਾ ਦਾ ਸੰਕਲਪ ਵੀ ਮਜ਼ਬੂਤ ਹੋਵੇਗਾ  ਪਿੰਡਾਂ ਵਿੱਚ ਆਤਮਨਿਰਭਰਤਾ ਦਾ ਇਹੀ ਵਿਸ਼ਵਾਸ ਬਾਲਾਸਾਹੇਬ ਵਿਖੇ ਪਾਟਿਲ ਜੀ ਵੀ ਜਗਾਉਣਾ ਚਾਹੁੰਦੇ ਸਨ ਜੀਵਨ ਭਰ ਜਗਾਉਂਦੇ ਰਹੇ ਸਨ ਮੈਨੂੰ ਵਿਸ਼ਵਾਸ ਹੈ ਕਿ ਜੋ ਵੀ ਉਨ੍ਹਾਂ ਦੀ ਇਸ ਆਤਮਕਥਾ ਨੂੰ ਪੜ੍ਹੇਗਾ, ਉਸ ਦੇ ਅੰਦਰ ਨਵੀਂ ਚੇਤਨਾ ਦਾ ਸੰਚਾਰ ਹੋਵੇਗਾ ਇੱਕ ਵਾਰ ਫਿਰ ਬਾਲਾਸਾਹੇਬ ਵਿਖੇ ਪਾਟਿਲ ਨੂੰ ਆਦਰਪੂਰਵਕ ਨਮਨ ਕਰਦੇ ਹੋਏ ਆਪ ਸਭ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ

 

ਲੇਕਿਨ ਮੇਰੀ ਗੱਲ ਸਮਾਪ‍ਤ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਤਾਕੀਦ ਨਾਲ ਕਹਿਣਾ ਚਾਹਾਂਗਾ ਅਤੇ ਮਹਾਰਾਸ਼‍ਟਰ ਦੇ ਲੋਕਾਂ ਨੂੰ ਤਾਂ ਵਿਸ਼ੇਸ਼ ਰੂਪ ਨਾਲ ਕਹਿਣਾ ਚਾਹਾਂਗਾ ਕੋਰੋਨਾ ਦਾ ਖ਼ਤਰਾ ਬਣਿਆ ਹੀ ਹੋਇਆ ਹੈ। ਮਹਾਰਾਸ਼‍ਟਰ ਵਿੱਚ ਇਹ ਚਿੰਤਾ ਹੋਰ ਜ਼ਰਾ ਜ਼ਿਆਦਾ ਹੈ ਅਤੇ ਇਸ ਲਈ ਮੇਰੀ ਮਹਾਰਾਸ਼‍ਟਰ ਦੇ ਸਾਰੇ ਨਾਗਰਿਕ ਭਾਈ-ਭੈਣਾਂ ਨੂੰ ਕਰਬੱਧ ਪ੍ਰਾਰਥਨਾ ਹੈ ਕਿ ਚਿਹਰੇ ਤੇ ਮਾਸਕਵਾਰ-ਵਾਰ ਹੱਥ ਦੀ ਸਾਫ਼-ਸਫ਼ਾਈ ਰੱਖਣਾ, ਦੋ ਗਜ਼ ਦੀ ਦੂਰੀ, ਇਨ੍ਹਾਂ ਨਿਯਮਾਂ ਵਿੱਚ ਬਿਲਕੁੱਲ ਲਾਪਰਵਾਹੀ ਨਹੀਂ ਕਰਨੀ ਹੈ। ਸਾਨੂੰ ਹਮੇਸ਼ਾ ਯਾਦ ਰੱਖਣਾ ਹੈ, ਜਦ ਤੱਕ ਦਵਾਈ ਨਹੀਂ, ਤਦ ਤੱਕ ਢਿਲਾਈ ਨਹੀਂ ਅਸੀਂ ਇਹ ਲੜਾਈ ਜ਼ਰੂਰ ਜਿਤਾਂਗੇ, ਜਿੱਤਣੀ ਹੈ, ਜਿੱਤਾਂਗੇ

 

ਫਿਰ ਇੱਕ ਵਾਰ ਬਾਲਾਸਾਹੇਬ ਦੇ ਪੂਰੇ ਪਰਿਵਾਰ ਨੂੰ ਬਹੁਤ ਆਦਰ ਦੇ ਨਾਲ, ਕਿਉਂਕਿ ਚਾਰ ਪੀੜ੍ਹੀ ਸਮਾਜ ਸੇਵਾ ਵਿੱਚ ਲਗੇ ਰਹੇ ਇਹ ਛੋਟੀ ਗੱਲ ਨਹੀਂ ਹੈ ਜੀ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਹਰ ਪੀੜ੍ਹੀ ਜ਼ਿਆਦਾ ਕਰ ਰਹੀ ਹੈ, ਅੱਛਾ ਕਰ ਰਹੀ ਹੈ ਵਰਨਾ ਅਸੀਂ ਜਾਣਦੇ ਹਾਂ, ਕੁਝ ਪੀੜ੍ਹੀਆਂ ਅਜਿਹੀਆਂ ਹਨਇੱਕ ਪੀੜ੍ਹੀ ਦੇ ਬਾਅਦ ਦੂਜੀ ਪੀੜ੍ਹੀ ਥੋੜ੍ਹੀ ਘੱਟ ਤਾਕਤਵਰ ਨਜ਼ਰ ਆਉਂਦੀ ਹੈ, ਤੀਜੀ ਪੀੜ੍ਹੀ ਅਤੇ ਕਮਜ਼ੋਰ ਨਜ਼ਰ ਆਉਂਦੀ ਹੈ ਅਤੇ ਹੌਲ਼ੀ-ਹੌਲ਼ੀdeterioration ਦਿੱਖਦਾ ਹੈ। ਜਦੋਂ ਕਿ ਬਾਲਾ ਸਾਹੇਬ ਦੇ ਸੰਸ‍ਕਾਰ ਅਜਿਹੇ ਰਹੇ ਹਨ ਕਿ ਉਨ੍ਹਾਂ ਦੀ ਸਭ ਪੀੜ੍ਹੀ ਉੱਤ‍ਰੋਤਰ ਅਧਿਕ ਸ਼ਕਤੀਸ਼ਾਲੀ, ਸੰਸ‍ਕਾਰਾਂ ਦੇ ਨਾਲ ਜਨ ਸੇਵਾ ਵਿੱਚ ਲੱਗੇ ਰਹਿੰਦੇ ਹਨ,ਅਜਿਹੇ ਪਰਿਵਾਰ ਨੂੰ ਵੀ ਅੱਜ ਪ੍ਰਣਾਮ ਕਰਨ ਦਾ ਅਵਸਰ ਹੈ।

 

ਆਪ ਸਭ ਦਾ ਬਹੁਤ-ਬਹੁਤ ਆਭਾਰ !

 

ਧੰਨਵਾਦ !!

https://www.youtube.com/watch?v=vGG5USFxutk&feature=emb_logo

 

*****

 

ਵੀਆਰਆਰਕੇ/ਵੀਜੇ/ਬੀਐੱਮ