ਪੀਐੱਮਇੰਡੀਆ
ਕੋਟਾ ਅਤੇ ਪੂਰੇ ਹਡੌਤੀ ਇਲਾਕੇ ਦੇ ਮੇਰੇ ਸਾਰੇ ਸਾਥੀਆਂ ਨੂੰ ਇੱਕ ਵਾਰ ਫਿਰ ਨਮਸਕਾਰ।
ਪਿਛਲੇ ਹਫ਼ਤੇ ਹੀ ਮੈਨੂੰ ਰਾਜਸਥਾਨ ਦਾ ਦੌਰਾ ਕਰਨ ਦਾ ਮੌਕਾ ਮਿਲਿਆ। ਅਜਮੇਰ ਦੀ ਪਵਿੱਤਰ ਧਰਤੀ ਤੋਂ ਅਸੀਂ ਰਾਜਸਥਾਨ ਦੇ ਵਿਕਾਸ ਨਾਲ ਜੁੜੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ ਸੀ। ਉਸੇ ਸਮਾਗਮ ਵਿੱਚ ਰਾਜਸਥਾਨ ਦੇ 21,000 ਤੋਂ ਵੱਧ ਨੌਜਵਾਨ ਸਾਥੀਆਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਗਏ ਸੀ। ਹੁਣ ਅਜਮੇਰ ਦੌਰੇ ਤੋਂ ਕੁਝ ਹੀ ਦਿਨਾਂ ਬਾਅਦ ਅੱਜ ਮੈਨੂੰ ਕੋਟਾ ਨਾਲ ਜੁੜੇ ਹੋਏ ਇਸ ਅਹਿਮ ਹਵਾਈ ਅੱਡੇ ਦੇ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਮੌਕਾ ਮਿਲ ਰਿਹਾ ਹੈ। ਇੱਕ ਹੀ ਹਫ਼ਤੇ ਵਿੱਚ ਰਾਜਸਥਾਨ ਵਿੱਚ ਵਿਕਾਸ ਦੇ ਇਨ੍ਹਾਂ ਦੋ ਵੱਡੇ ਸਮਾਗਮਾਂ ਦਾ ਬਹੁਤ ਵੱਡਾ ਸੁਨੇਹਾ ਹੈ। ਇਹ ਦੱਸਦੇ ਹਨ ਕਿ ਅੱਜ ਰਾਜਸਥਾਨ ਕਿਸ ਗਤੀ ਨਾਲ ਅੱਗੇ ਵਧ ਰਿਹਾ ਹੈ। ਭਾਵੇਂ ਬੁਨਿਆਦੀ ਢਾਂਚਾ ਹੋਵੇ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਹੋਣ, ਕਿਸਾਨਾਂ ਅਤੇ ਮਾਵਾਂ-ਭੈਣਾਂ ਲਈ ਯੋਜਨਾਵਾਂ ਹੋਣ, ਰਾਜਸਥਾਨ ਦੇ ਹਰ ਖੇਤਰ ਵਿੱਚ ਤੇਜ਼ੀ ਨਾਲ ਕੰਮ ਹੋ ਰਿਹਾ ਹੈ।
ਸਾਥੀਓ,
ਅੱਜ ਦਾ ਦਿਨ ਕੋਟਾ, ਬੁੰਦੀ, ਬਾਰਾਂ ਅਤੇ ਝਾਲਾਵਾੜ ਸਮੇਤ ਪੂਰੇ ਹਡੌਤੀ ਖੇਤਰ ਲਈ, ਇੱਕ ਨਵੀਂ ਉਮੀਦ ਅਤੇ ਨਵੀਂ ਉਪਲਬਧੀ ਦਾ ਦਿਨ ਹੈ। ਲਗਭਗ ਡੇਢ ਹਜ਼ਾਰ ਕਰੋੜ ਰੁਪਏ ਨਾਲ ਬਣਨ ਜਾ ਰਿਹਾ ਇਹ ਆਧੁਨਿਕ ਹਵਾਈ ਅੱਡਾ, ਆਉਣ ਵਾਲੇ ਸਮੇਂ ਵਿੱਚ ਪੂਰੇ ਖੇਤਰ ਦੇ ਵਿਕਾਸ ਨੂੰ ਨਵੀਂ ਗਤੀ ਦੇਣ ਵਾਲਾ ਹੈ। ਮੈਂ ਕੋਟਾ ਅਤੇ ਪੂਰੇ ਹਡੌਤੀ ਖੇਤਰ ਦੇ ਲੋਕਾਂ ਨੂੰ, ਹਵਾਈ ਅੱਡੇ ਦੇ ਨੀਂਹ ਪੱਥਰ ਦੇ ਇਸ ਅਹਿਮ ਸਮਾਗਮ ਵਿੱਚ, ਆਪਣੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਮੈਨੂੰ ਯਾਦ ਹੈ, ਨਵੰਬਰ 2023 ਵਿੱਚ ਜਦੋਂ ਮੈਂ ਕੋਟਾ ਆਇਆ ਸੀ, ਤਾਂ ਮੈਂ ਕੋਟਾ ਦੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀ। ਮੈਂ ਕਿਹਾ ਸੀ ਕਿ ਕੋਟਾ ਦਾ ਹਵਾਈ ਅੱਡਾ ਸਿਰਫ਼ ਇੱਕ ਸੁਪਨਾ ਬਣ ਕੇ ਨਹੀਂ ਰਹੇਗਾ, ਸਗੋਂ ਉਸ ਨੂੰ ਪੂਰਾ ਕਰਕੇ ਦਿਖਾਇਆ ਜਾਵੇਗਾ। ਅੱਜ ਮੈਨੂੰ ਖ਼ੁਸ਼ੀ ਹੈ ਕਿ ਉਹ ਪਲ ਆ ਗਿਆ ਹੈ, ਜਦੋਂ ਕੋਟਾ ਹਵਾਈ ਅੱਡੇ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਹੁਣ ਤੱਕ ਕੋਟਾ ਦੇ ਲੋਕਾਂ ਨੂੰ ਜੈਪੁਰ ਜਾਂ ਜੋਧਪੁਰ ਜਾ ਕੇ ਫਲਾਇਟ ਫੜਨੀ ਪੈਂਦੀ ਸੀ। ਇਸ ਵਿੱਚ ਕਾਫ਼ੀ ਸਮਾਂ ਵੀ ਲਗਦਾ ਸੀ ਅਤੇ ਅਸੁਵਿਧਾ ਵੀ ਹੁੰਦੀ ਸੀ। ਹੁਣ ਇਹ ਹਾਲਤ ਬਦਲਣ ਜਾ ਰਹੀ ਹੈ। ਜਦੋਂ ਇਹ ਹਵਾਈ ਅੱਡਾ ਸ਼ੁਰੂ ਹੋਵੇਗਾ, ਤਾਂ ਕੋਟਾ ਸਮੇਤ ਆਲ਼ੇ-ਦੁਆਲੇ ਦੇ ਪੂਰੇ ਇਲਾਕੇ ਵਿੱਚ ਸਫ਼ਰ ਵੀ ਸੌਖਾ ਹੋਵੇਗਾ ਅਤੇ ਵਪਾਰ ਵੀ ਤੇਜ਼ੀ ਨਾਲ ਵਧੇਗਾ।
ਸਾਥੀਓ,
ਕੋਟਾ ਸਿਰਫ਼ ਸਿੱਖਿਆ ਦਾ ਹੀ ਨਹੀਂ, ਸਗੋਂ ਊਰਜਾ ਦਾ ਵੀ ਇੱਕ ਵੱਡਾ ਕੇਂਦਰ ਹੈ। ਕੋਟਾ ਉਹ ਵਿਲੱਖਣ ਖੇਤਰ ਹੈ, ਜਿੱਥੇ ਪ੍ਰਮਾਣੂ ਹੋਵੇ, ਕੋਲਾ ਅਧਾਰਿਤ ਹੋਵੇ, ਗੈਸ ਅਤੇ ਪਾਣੀ ਹੋਵੇ, ਊਰਜਾ ਦੇ ਲਗਭਗ ਸਾਰੇ ਸਰੋਤਾਂ ਤੋਂ ਬਿਜਲੀ ਦਾ ਉਤਪਾਦਨ ਹੁੰਦਾ ਹੈ। ਹਡੌਤੀ ਦੀ ਇਹ ਧਰਤੀ ਆਪਣੀ ਵਿਰਾਸਤ ਲਈ ਵੀ ਓਨੀ ਹੀ ਮਸ਼ਹੂਰ ਹੈ। ਕੋਟਾ ਕਚੌਰੀ ਦਾ ਸੁਆਦ, ਕੋਟਾ ਡੋਰੀਆ ਸਾੜੀ, ਇਸ ਦੇ ਨਾਲ-ਨਾਲ ਕੋਟਾ ਪੱਥਰ ਅਤੇ ਸੈਂਡ ਸਟੋਨ ਦੀ ਚਮਕ, ਇਨ੍ਹਾਂ ਨੇ ਦੁਨੀਆ ਭਰ ਵਿੱਚ ਆਪਣੀ ਪਹਿਚਾਣ ਬਣਾਈ ਹੈ। ਇੱਥੇ ਦਾ ਧਨੀਆ ਹੋਵੇ, ਬੁੰਦੀ ਦਾ ਬਾਸਮਤੀ ਚੌਲ ਹੋਵੇ, ਇਸ ਦੀ ਖ਼ੁਸ਼ਬੂ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚਦੀ ਹੈ। ਇਹ ਖੇਤਰ ਆਪਣੀ ਮਿਹਨਤ, ਉਤਪਾਦਨ ਅਤੇ ਸੰਭਾਵਨਾਵਾਂ ਲਈ ਜਾਣਿਆ ਜਾਂਦਾ ਹੈ। ਹੁਣ ਕੋਟਾ ਦਾ ਇਹ ਨਵਾਂ ਹਵਾਈ ਅੱਡਾ, ਇੱਥੋਂ ਦੀਆਂ ਸੰਭਾਵਨਾਵਾਂ ਨੂੰ ਕਈ ਗੁਣਾ ਵਧਾਉਣ ਦਾ ਕੰਮ ਕਰੇਗਾ।
ਸਾਥੀਓ,
ਕੋਟਾ ਅਤੇ ਹਡੌਤੀ ਦੀ ਇਹ ਧਰਤੀ ਉੱਦਮ ਅਤੇ ਆਸਥਾ ਦਾ ਇੱਕ ਵੱਡਾ ਕੇਂਦਰ ਹੈ। ਸਦੀਆਂ ਤੋਂ ਦੇਸ਼-ਦੁਨੀਆ ਦੇ ਸ਼ਰਧਾਲੂ, ਇੱਥੇ ਸ਼੍ਰੀ ਮਥੁਰਾਧੀਸ਼ ਜੀ ਦੇ ਪਵਿੱਤਰ ਪੀਠ, ਕੇਸ਼ਵ-ਰਾਏ-ਪਾਟਨ ਦੇ ਤੀਰਥ, ਖੜੇ ਗਣੇਸ਼ ਜੀ ਮਹਾਰਾਜ ਅਤੇ ਗੋਦਾਵਰੀ ਬਾਲਾਜੀ ਧਾਮ ਦੇ ਦਰਸ਼ਨ ਕਰਨ ਲਈ ਆਉਂਦੇ ਰਹੇ ਹਨ। ਗਰੜੀਆ ਮਹਾਦੇਵ ਤੋਂ ਦਿੱਖਣ ਵਾਲਾ ਚੰਬਲ ਦਾ ਦ੍ਰਿਸ਼, ਹਰ ਕਿਸੇ ਨੂੰ ਮੋਹਿਤ ਕਰ ਦਿੰਦਾ ਹੈ। ਮੁਕੁੰਦਰਾ ਹਿਲਸ ਅਤੇ ਰਾਮਗੜ੍ਹ ਵਿਸ਼ਧਾਰੀ ਜਿਹੇ ਜੰਗਲੀ ਪਨਾਹਗਾਹ, ਇਸ ਪੂਰੇ ਖੇਤਰ ਨੂੰ ਵਾਇਲਡ-ਲਾਈਫ਼ ਟੂਰਿਜ਼ਮ ਦਾ ਵੱਡਾ ਕੇਂਦਰ ਬਣਾਉਂਦੇ ਹਨ। ਜਦੋਂ ਹਵਾਈ ਕਨੈਕਟੀਵਿਟੀ ਵਧੇਗੀ, ਤਾਂ ਦੇਸ਼ ਅਤੇ ਦੁਨੀਆ ਭਰ ਤੋਂ ਸੈਲਾਨੀ ਇੱਥੇ ਆਉਣਗੇ ਅਤੇ ਇਸਦਾ ਸਿੱਧਾ ਲਾਭ ਇੱਥੋਂ ਦੇ ਨੌਜਵਾਨਾਂ, ਵਪਾਰੀਆਂ ਅਤੇ ਸਥਾਨਕ ਅਰਥਵਿਵਸਥਾ ਨੂੰ ਮਿਲੇਗਾ।
ਸਾਥੀਓ,
ਵੈਸੇ ਵੀ ਕੋਟਾ ਅੱਜ ਕਨੈਕਟੀਵਿਟੀ ਦੇ ਖੇਤਰ ਵਿੱਚ ਤੇਜ਼ੀ ਨਾਲ ਚਾਰੇ ਪਾਸੇ ਜੁੜ ਰਿਹਾ ਹੈ, ਵਧ ਰਿਹਾ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਕੋਟਾ ਦੇ ਦੋਵੇਂ ਪ੍ਰਮੁੱਖ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਦਿੱਲੀ-ਮੁੰਬਈ ਐਕਸਪ੍ਰੈਸਵੇਅ, ਜੋ ਕੋਟਾ ਅਤੇ ਬੂੰਦੀ ਵਿੱਚੋਂ ਲੰਘ ਰਿਹਾ ਹੈ, ਪੂਰੇ ਖੇਤਰ ਦੇ ਵਿਕਾਸ ਦਾ ਨਵਾਂ ਦਰਵਾਜ਼ਾ ਖੋਲ੍ਹ ਰਿਹਾ ਹੈ। ਹੁਣ ਦਿੱਲੀ, ਵਡੋਦਰਾ ਅਤੇ ਮੁੰਬਈ ਜਿਹੇ ਵੱਡੇ ਸ਼ਹਿਰਾਂ ਦੀ ਦੂਰੀ ਸਿਰਫ਼ ਕੁਝ ਘੰਟਿਆਂ ਦੀ ਰਹਿ ਗਈ ਹੈ। ਬਿਹਤਰ ਸੜਕ ਅਤੇ ਰੇਲ ਕਨੈਕਟੀਵਿਟੀ ਦੇ ਕਾਰਨ ਇੱਥੇ ਨਵੇਂ ਉਦਯੋਗ ਸਥਾਪਤ ਹੋ ਰਹੇ ਹਨ। ਖ਼ਾਸ ਤੌਰ ‘ਤੇ ਖੇਤੀਬਾੜੀ-ਅਧਾਰਿਤ ਉਦਯੋਗਾਂ ਲਈ ਇਹ ਖੇਤਰ ਇੱਕ ਵੱਡਾ ਕੇਂਦਰ ਬਣੇਗਾ। ਰੇਲ ਅਤੇ ਸੜਕ ਤੋਂ ਬਾਅਦ ਹਵਾਈ ਕਨੈਕਟੀਵਿਟੀ ਦਾ ਇਹ ਨਵਾਂ ਅਧਿਆਇ ਕੋਟਾ ਦੇ ਵਿਕਾਸ ਨੂੰ ਹੋਰ ਗਤੀ ਦੇਵੇਗਾ। ਕੋਟਾ ਹਵਾਈ ਅੱਡਾ ਪੂਰੇ ਹਡੌਤੀ ਖੇਤਰ ਅਤੇ ਆਲ਼ੇ-ਦੁਆਲੇ ਦੇ ਜ਼ਿਲ੍ਹਿਆਂ ਲਈ ਤਰੱਕੀ ਦੇ ਨਵੇਂ ਮੌਕੇ ਲੈ ਕੇ ਆਵੇਗਾ।
ਸਾਥੀਓ,
ਮੈਂ ਇਸ ਅਹਿਮ ਪ੍ਰੋਜੈਕਟ ਲਈ, ਕੋਟਾ ਦੇ ਸਾਂਸਦ, ਸ਼੍ਰੀਮਾਨ ਓਮ ਬਿਰਲਾ ਜੀ ਦੇ ਲਗਾਤਾਰ ਯਤਨਾਂ ਦੀ ਵੀ ਸ਼ਲਾਘਾ ਕਰਨਾ ਚਾਹੁੰਦਾ ਹਾਂ। ਉਨ੍ਹਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਕੋਟਾ ਦੇ ਲੋਕਾਂ ਦਾ ਜੀਵਨ ਬਿਹਤਰ ਬਣੇ, ਉਨ੍ਹਾਂ ਨੂੰ ਨਵੇਂ ਮੌਕੇ ਮਿਲਣ। ਭਾਵੇਂ ਹਵਾਈ ਅੱਡਾ ਹੋਵੇ, ਟ੍ਰਿਪਲ ਆਈਟੀ ਦਾ ਨਵਾਂ ਕੈਂਪਸ ਹੋਵੇ, ਸੜਕਾਂ ਦਾ ਵਿਸਤਾਰ ਹੋਵੇ, ਕੋਟਾ ਦੇ ਵਿਕਾਸ ਲਈ ਉਹ ਲਗਾਤਾਰ ਅਣਥੱਕ ਮਿਹਨਤ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੇ ਯਤਨਾਂ ਕਾਰਨ ਹੀ ਕੋਟਾ ਅਤੇ ਇਸ ਪੂਰੇ ਖੇਤਰ ਦੇ ਵਿਕਾਸ ਨੂੰ ਨਵੀਂ ਗਤੀ ਮਿਲ ਰਹੀ ਹੈ।
ਸਾਥੀਓ,
ਓਮ ਬਿਰਲਾ ਜੀ, ਜਿੰਨੇ ਸ਼ਾਨਦਾਰ ਸਾਂਸਦ ਹਨ, ਓਨੇ ਹੀ ਬਿਹਤਰੀਨ ਲੋਕ ਸਭਾ ਸਪੀਕਰ ਵੀ ਹਨ। ਉਹ ਸੰਵਿਧਾਨ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ, ਉਹ ਸੰਸਦੀ ਪ੍ਰਣਾਲੀਆਂ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਹਨ, ਉਹ ਅੱਜ ਕਿਸੇ ਧਿਰ ਦੇ ਮੈਂਬਰ ਨਹੀਂ ਹਨ, ਉਹ ਸੱਤਾਧਿਰ, ਵਿਰੋਧੀਧਿਰ ਤੋਂ ਪੂਰੀ ਤਰ੍ਹਾਂ ਉੱਪਰ ਹਨ ਅਤੇ ਮੈਂ ਦੇਖ ਰਿਹਾ ਹਾਂ, ਜਦੋਂ ਉਨ੍ਹਾਂ ਨੂੰ ਸਦਨ ਵਿੱਚ ਦੇਖਦਾ ਹਾਂ, ਓਦੋਂ ਮੈਨੂੰ ਵਿਚਾਰ ਆਉਂਦਾ ਹੈ ਕਿ ਸ਼ਾਇਦ ਸਿੱਖਿਆ ਦੀ ਨਗਰੀ ਤੋਂ ਆਉਣ ਦਾ ਪ੍ਰਭਾਵ ਹੈ ਕਿ ਉਹ ਲੋਕ ਸਭਾ ਦੇ ਸਪੀਕਰ ਦੇ ਤੌਰ ‘ਤੇ ਵੀ ਇੱਕ ਚੰਗੇ ਮੁਖੀਆ ਵਾਂਗੂੰ, ਸਭ ਨੂੰ ਨਾਲ ਲੈ ਕੇ ਚੱਲਣ ਦੀ ਭੂਮਿਕਾ ਵਿੱਚ ਰਹਿੰਦੇ ਹਨ ਅਤੇ ਸਦਨ ਵਿੱਚ ਜਿੰਨੇ ਵੀ ਸਾਡੇ ਮਾਣਯੋਗ ਸੰਸਦ ਮੈਂਬਰ ਹਨ, ਉਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਸੰਭਾਲ ਲੈਂਦੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਨੂੰ, ਉਨ੍ਹਾਂ ਦੀਆਂ ਬੇਨਤੀਆਂ ਨੂੰ ਬਹੁਤ ਹੀ ਆਦਰ ਕਰਦੇ ਹਨ ਅਤੇ ਇੱਕ ਅਜਿਹੇ ਸਪੀਕਰ ਹਨ, ਜੋ ਸਾਂਸਦਾਂ ਦਾ ਬਹੁਤ ਸਤਿਕਾਰ ਕਰਨ ਦਾ ਸੁਭਾਅ ਰੱਖਦੇ ਹਨ ਅਤੇ ਕਦੇ-ਕਦੇ ਵੱਡੇ ਘਰਾਣਿਆਂ ਦੇ ਕੁਝ ਹੰਕਾਰੀ, ਬੇਕਾਬੂ ਵਿਦਿਆਰਥੀ ਵੀ ਆ ਜਾਂਦੇ ਹਨ, ਉਹ ਆਪਣੀਆਂ ਹੰਗਾਮਾ ਕਰਨ ਵਾਲੀਆਂ ਆਦਤਾਂ ਤਾਂ ਛੱਡਦੇ ਨਹੀਂ ਹਨ, ਤਾਂ ਵੀ ਉਹ ਸਦਨ ਦੇ ਮੁਖੀਆ ਵਾਂਗ ਸਭ ਨੂੰ ਸੰਭਾਲਦੇ ਹਨ, ਕਿਸੇ ਦਾ ਵੀ ਅਪਮਾਨ ਨਹੀਂ ਕਰਦੇ ਹਨ, ਸਭ ਦੇ ਕੌੜੇ ਸ਼ਬਦਾਂ ਨੂੰ ਵੀ ਝੱਲ ਲੈਂਦੇ ਹਨ ਅਤੇ ਤੁਸੀਂ ਦੇਖਿਆ ਹੋਵੇਗਾ ਕਿ ਉਹ ਹਰ ਵਾਰ ਮੁਸਕਰਾਉਂਦੇ ਹਨ, ਹਮੇਸ਼ਾ ਉਨ੍ਹਾਂ ਦੇ ਚਿਹਰੇ ‘ਤੇ ਇੱਕ ਮਿੱਠੀ ਮੁਸਕਰਾਹਟ ਰਹਿੰਦੀ ਹੈ। ਸ਼ਾਇਦ ਉਹ ਵੀ ਇੱਕ ਕਾਰਨ ਹੈ ਕਿ ਉਹ ਸਦਨ ਵਿੱਚ ਇੰਨੇ ਪਸੰਦੀਦਾ ਹਨ।
ਸਾਥੀਓ,
ਜਦੋਂ ਕਨੈਕਟੀਵਿਟੀ ਵਧਦੀ ਹੈ ਤਾਂ ਵਿਕਾਸ ਦੀਆਂ ਸੰਭਾਵਨਾਵਾਂ ਵਿੱਚ ਵੀ ਨਵੀਂ ਤੇਜ਼ੀ ਆਉਂਦੀ ਹੈ। ਬੀਤੇ 11 ਸਾਲਾਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਣੇ ਨਵੇਂ ਹਵਾਈ ਅੱਡਿਆਂ ਨੇ, ਵਿਕਾਸ ਨੂੰ ਨਵੀਂ ਗਤੀ ਦਿੱਤੀ ਹੈ। 2014 ਤੋਂ ਪਹਿਲਾਂ ਦੇਸ਼ ਵਿੱਚ 70 ਦੇ ਕਰੀਬ ਹਵਾਈ ਅੱਡੇ ਹੀ ਬਣੇ ਸਨ। ਅੱਜ ਇਹ ਗਿਣਤੀ ਵਧ ਕੇ 160 ਤੋਂ ਜ਼ਿਆਦਾ ਹੋ ਗਈ ਹੈ। ਇਨ੍ਹਾਂ ਨਵੇਂ ਹਵਾਈ ਅੱਡਿਆਂ ਨੇ, ਹਵਾਈ ਯਾਤਰਾ ਨੂੰ ਸੌਖਾ ਕੀਤਾ ਹੈ, ਸੈਰ-ਸਪਾਟੇ ਨੂੰ ਹੁਲਾਰਾ ਦਿੱਤਾ ਹੈ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ ਅਤੇ ਖੇਤਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦਿੱਤੀ ਹੈ। ਜੇਕਰ ਅਸੀਂ ਸਿਰਫ਼ ਦਿੱਲੀ ਦੇ ਆਲ਼ੇ-ਦੁਆਲੇ ਹੀ ਦੇਖੀਏ ਤਾਂ ਬਹੁਤ ਸਾਰੇ ਨਵੇਂ ਹਵਾਈ ਅੱਡੇ ਸ਼ੁਰੂ ਹੋਏ ਹਨ। ਹਿਸਾਰ ਵਿੱਚ ਹਵਾਈ ਅੱਡਾ ਬਣਿਆ ਹੈ, ਹਿੰਡਨ ਵਿੱਚ ਹਵਾਈ ਅੱਡਾ ਬਣਿਆ ਹੈ, ਜੇਵਰ ਵਿੱਚ ਨਵਾਂ ਹਵਾਈ ਅੱਡਾ ਬਣਿਆ ਹੈ, ਜਦੋਂ ਇਹ ਹਵਾਈ ਅੱਡੇ ਬਣਦੇ ਹਨ, ਨਵੇਂ ਟਰਮੀਨਲ ਬਣਦੇ ਹਨ, ਤਾਂ ਛੋਟੇ ਸ਼ਹਿਰਾਂ ਵਿੱਚ ਵੀ ਨਵੇਂ ਉੱਦਮ ਪਹੁੰਚਦੇ ਹਨ, ਨਵੀਂਆਂ ਕੰਪਨੀਆਂ ਪਹੁੰਚਦੀਆਂ ਹਨ। ਮੈਨੂੰ ਭਰੋਸਾ ਹੈ ਕਿ ਕੋਟਾ ਦਾ ਇਹ ਨਵਾਂ ਹਵਾਈ ਅੱਡਾ ਵੀ ਆਉਣ ਵਾਲੇ ਸਮੇਂ ਵਿੱਚ ਇਸ ਖੇਤਰ ਦੇ ਵਿਕਾਸ ਨੂੰ ਇਸੇ ਤਰ੍ਹਾਂ ਨਵੀਂ ਗਤੀ ਦੇਵੇਗਾ।
ਸਾਥੀਓ,
ਜਦੋਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਮਿਲ ਕੇ ਕੰਮ ਕਰਦੇ ਹਨ, ਜਦੋਂ ਨੀਅਤ ਸਾਫ਼ ਹੁੰਦੀ ਹੈ ਅਤੇ ਸੰਕਲਪ ਮਜ਼ਬੂਤ ਹੁੰਦਾ ਹੈ, ਤਾਂ ਵਿਕਾਸ ਦੀ ਰਫ਼ਤਾਰ ਕਈ ਗੁਣਾ ਵਧ ਜਾਂਦੀ ਹੈ। ਅੱਜ ਰਾਜਸਥਾਨ ਵਿੱਚ ਇਹੀ ਹੋ ਰਿਹਾ ਹੈ। ਵਿਕਸਿਤ ਰਾਜਸਥਾਨ ਦੀ ਇਹ ਮਜ਼ਬੂਤ ਨੀਂਹ, ਵਿਕਸਿਤ ਭਾਰਤ ਦੇ ਸੰਕਲਪ ਨੂੰ ਹੋਰ ਤਾਕਤ ਦੇ ਰਹੀ ਹੈ। ਮੈਨੂੰ ਪੂਰਾ ਭਰੋਸਾ ਹੈ, ਅਸੀਂ ਸਾਰੇ ਮਿਲ ਕੇ ਇੱਕ ਅਜਿਹਾ ਰਾਜਸਥਾਨ ਬਣਾਉਣ ਵਿੱਚ ਸਫਲ ਹੋਵਾਂਗੇ, ਜੋ ਖ਼ੁਸ਼ਹਾਲ ਵੀ ਹੋਵੇ, ਸਸ਼ਕਤ ਵੀ ਹੋਵੇ ਅਤੇ ਮੌਕਿਆਂ ਨਾਲ ਭਰਿਆ ਹੋਇਆ ਵੀ ਹੋਵੇ। ਇਸ ਭਰੋਸੇ ਦੇ ਨਾਲ, ਤੁਹਾਨੂੰ ਸਾਰਿਆਂ ਨੂੰ ਇਸ ਨੀਂਹ ਪੱਥਰ ਦੇ ਮੌਕੇ ‘ਤੇ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ, ਬਹੁਤ-ਬਹੁਤ ਧੰਨਵਾਦ। ਵੰਦੇ ਮਾਤਰਮ।
******************
ਐੱਮਜੇਪੀਐੱਸ/ ਵੀਜੇ/ ਐੱਸਟੀ
Speaking at the foundation stone laying ceremony for the Kota airport.
— Narendra Modi (@narendramodi) March 7, 2026
https://t.co/2DvujkMMK0
आज का दिन कोटा, बूंदी, बारां और झालावाड़ सहित पूरे हाड़ौती क्षेत्र के लिए एक नई आशा और नई उपलब्धि का दिन है।
— PMO India (@PMOIndia) March 7, 2026
करीब डेढ़ हजार करोड़ रुपये से बनने जा रहा ये आधुनिक एयरपोर्ट आने वाले समय में पूरे क्षेत्र के विकास को नई गति देने वाला है: PM @narendramodi
जब यह एयरपोर्ट शुरू होगा, तो कोटा समेत आसपास के पूरे इलाके में यात्रा भी आसान होगी और व्यापार भी तेज़ी से बढ़ेगा: PM @narendramodi during foundation stone laying ceremony for Kota airport
— PMO India (@PMOIndia) March 7, 2026
कोटा आज connectivity के क्षेत्र में तेजी से आगे बढ़ रहा है।
— PMO India (@PMOIndia) March 7, 2026
अमृत भारत स्टेशन योजना के तहत कोटा के दोनों प्रमुख रेलवे स्टेशनों को आधुनिक सुविधाओं से सुसज्जित किया जा रहा है।
दिल्ली-मुंबई एक्सप्रेसवे, जो कोटा और बून्दी से होकर गुजर रहा है, पूरे क्षेत्र के विकास का नया द्वार खोल…
I would like to appreciate the efforts of Lok Sabha Speaker Shri Om Birla Ji for working towards developing an airport in Kota. His work for Kota’s progress is for everyone to see.
— Narendra Modi (@narendramodi) March 7, 2026
Shri Om Birla Ji is as outstanding a Member of Parliament as he is an excellent Speaker of the… pic.twitter.com/35AGox4ADw
ओम बिरला जी जितने शानदार सांसद हैं, उतने ही बेहतरीन लोकसभा अध्यक्ष भी हैं। यह शिक्षा की नगरी से आने का ही प्रभाव है कि वे सदन में एक अच्छे मुखिया की तरह सबको साथ लेकर चलते हैं। वे पक्ष-विपक्ष से ऊपर उठकर सभी सांसदों के प्रति अत्यधिक सम्मान का भाव रखते हैं।@ombirlakota pic.twitter.com/54KtlYBzZd
— Narendra Modi (@narendramodi) March 7, 2026