ਪੀਐੱਮਇੰਡੀਆ
ਤੁਰਕੀ ਗਣਰਾਜ ਦੇ ਰਾਸ਼ਟਰਪਤੀ, ਸ਼੍ਰੀ ਰਜਬ ਤੈਯਬ ਇਰਦੁਗਾਨ (Mr. Recep Tayyip Erdogan) ਨੇ ਅੱਜ ਟੈਲੀਫ਼ੋਨ ’ਤੇ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨਾਲ ਗੱਲਬਾਤ ਕੀਤੀ ।
ਰਾਸ਼ਟਰਪਤੀ ਇਰਦੁਗਾਨ ਨੇ ਭਾਰਤ ਵਿੱਚ ਹਾਲ ਹੀ ਦੇ ਆਤੰਕਵਾਦੀ ਹਮਲਿਆਂ ਦੇ ਪੀੜਿਤਾਂ ਲਈ ਸੰਵੇਦਨਾਵਾਂ ਪ੍ਰਗਟ ਕੀਤੀਆਂ ਅਤੇ ਹਮਲਿਆਂ ਵਿੱਚ ਜ਼ਖਮੀ ਲੋਕਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ।
ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਕਿਹਾ ਕਿ ਆਤੰਕਵਾਦ ਗਲੋਬਲ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਗੰਭੀਰ ਚੁਣੌਤੀਆਂ ਵਿੱਚੋਂ ਇੱਕ ਬਣਿਆ ਹੋਇਆ ਹੈ। ਉਨ੍ਹਾਂ ਨੇ ਸਾਰੇ ਸਬੰਧਤ ਦੇਸ਼ਾਂ ਵੱਲੋਂ ਆਤੰਕਵਾਦ ਦੇ ਖ਼ਿਲਾਫ਼ ਤੁਰੰਤ, ਠੋਸ ਅਤੇ ਅਚੂਕ ਕਾਰਵਾਈ ਦੇ ਮਹੱਤਵ ’ਤੇ ਜ਼ੋਰ ਦਿੱਤਾ ।
****
ਏਕੇਟੀ/ਐੱਸਐੱਚ
PM @narendramodi’s telephonic conversation with the President of Turkey @RT_Erdogan. https://t.co/VTuFtskZgg pic.twitter.com/8hWShHly9W
— PMO India (@PMOIndia) March 11, 2019