ਪੀਐੱਮਇੰਡੀਆ
ਸਮਝੌਤਾ ਪੱਤਰ / ਸਮਝੌਤੇ / ਸਹਿਮਤੀ ਪੱਤਰ
|
1 |
ਭਾਰਤ ਅਤੇ ਆਸਟ੍ਰੀਆ ਵਿਚਕਾਰ ਆਡੀਓ ਵੀਜ਼ੂਅਲ ਸਹਿ-ਨਿਰਮਾਣ ’ਤੇ ਸਮਝੌਤਾ |
ਇਹ ਸਮਝੌਤਾ ਦੋਵਾਂ ਦੇਸ਼ਾਂ ਦੇ ਫ਼ਿਲਮ ਉਦਯੋਗਾਂ ਵਿਚਕਾਰ ਸਹਿਯੋਗ ਵਧਾਉਣ ਲਈ ਢਾਂਚਾ ਪ੍ਰਦਾਨ ਕਰੇਗਾ ਅਤੇ ਸਾਂਝੇ ਫ਼ਿਲਮ ਨਿਰਮਾਣ, ਰਚਨਾਤਮਕ ਅਦਾਨ-ਪ੍ਰਦਾਨ ਅਤੇ ਵਿਆਪਕ ਸਭਿਆਚਾਰਕ ਸਾਂਝ ਨੂੰ ਸੁਖਾਲਾ ਬਣਾਏਗਾ । |
|
2 |
ਭਾਰਤੀ ਅਤੇ ਆਸਟ੍ਰੀਆਈ ਕੰਪਨੀਆਂ ਲਈ ਤੇਜ਼ ਪ੍ਰਕਿਰਿਆ ਪ੍ਰਣਾਲੀ ਸਥਾਪਤ ਕਰਨ ’ਤੇ ਸੰਯੁਕਤ ਐਲਾਨਨਾਮਾ |
ਫਾਸਟ ਟ੍ਰੈਕ ਪ੍ਰਣਾਲੀ ਭਾਰਤੀ ਅਤੇ ਆਸਟ੍ਰੀਆਈ ਕੰਪਨੀਆਂ ਅਤੇ ਨਿਵੇਸ਼ਕਾਂ ਵੱਲੋਂ ਇੱਕ-ਦੂਜੇ ਦੀਆਂ ਅਰਥਵਿਵਸਥਾਵਾਂ ਵਿੱਚ ਦਰਪੇਸ਼ ਸਮੱਸਿਆਵਾਂ ਦੀ ਪਛਾਣ ਕਰੇਗਾ ਅਤੇ ਉਹਨਾਂ ਦਾ ਹੱਲ ਕਰੇਗਾ। ਫਾਸਟ ਟ੍ਰੈਕ ਪ੍ਰਣਾਲੀ ਨਿਵੇਸ਼ਕਾਂ ਦੇ ਦ੍ਰਿਸ਼ਟੀਕੋਣ ਤੋਂ ਕਾਰੋਬਾਰ ਵਿੱਚ ਆਸਾਨੀ ਨਾਲ ਸਬੰਧਿਤ ਆਮ ਸੁਝਾਵਾਂ ’ਤੇ ਚਰਚਾ ਕਰਨ ਲਈ ਇੱਕ ਪਲੇਟਫ਼ਾਰਮ ਵਜੋਂ ਵੀ ਕੰਮ ਕਰੇਗਾ। |
|
3 |
ਫ਼ੌਜੀ ਮਾਮਲਿਆਂ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ |
ਇਹ ਸਹਿਮਤੀ ਪੱਤਰ (LOI) ਫ਼ੌਜੀ ਮਾਮਲਿਆਂ ਵਿੱਚ ਸਹਿਯੋਗ, ਰੱਖਿਆ ਉਦਯੋਗਿਕ ਅਤੇ ਤਕਨੀਕੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਸੰਸਥਾਗਤ ਢਾਂਚਾ ਪ੍ਰਦਾਨ ਕਰੇਗਾ, ਜੋ 27 ਜਨਵਰੀ 2026 ਨੂੰ ਹਸਤਾਖਰਿਤ ਭਾਰਤ-ਈਯੂ ਰੱਖਿਆ ਅਤੇ ਸੁਰੱਖਿਆ ਭਾਈਵਾਲੀ ਦੀ ਗਤੀ ਨੂੰ ਅੱਗੇ ਵਧਾਏਗਾ, ਨਾਲ ਹੀ ਰੱਖਿਆ ਨੀਤੀ ਸੰਵਾਦ, ਸਿਖਲਾਈ ਅਤੇ ਸਮਰੱਥਾ ਨਿਰਮਾਣ ਨੂੰ ਸੁਖਾਲਾ ਬਣਾਏਗਾ।
|
|
4 |
ਅੱਤਵਾਦ ਵਿਰੋਧੀ ਸਾਂਝੇ ਕਾਰਜ ਸਮੂਹ ’ਤੇ ਸਹਿਮਤੀ ਪੱਤਰ |
ਇਹ ਸਹਿਮਤੀ ਪੱਤਰ ਭਾਰਤ ਅਤੇ ਆਸਟ੍ਰੀਆ ਵਿਚਕਾਰ ਅੱਤਵਾਦ ਵਿਰੋਧੀ ਸਹਿਯੋਗ ਨੂੰ ਅੱਗੇ ਵਧਾਏਗਾ। ਇਸ ਵਿੱਚ ਦੋਵਾਂ ਪੱਖਾਂ ਦਾ ਉਦੇਸ਼ ਅੱਤਵਾਦ ਵਿਰੁੱਧ ਲੜਾਈ ਨਾਲ ਸਬੰਧਿਤ ਮੁੱਦਿਆਂ ’ਤੇ ਰਣਨੀਤਕ ਸਹਿਯੋਗ ਦੇ ਖੇਤਰਾਂ ਦੀ ਪੜਚੋਲ ਲਈ ਅੱਤਵਾਦ ਵਿਰੋਧੀ ਇੱਕ ਸਾਂਝੇ ਕਾਰਜ ਸਮੂਹ (ਜੁਆਇੰਟ ਵਰਕਿੰਗ ਗਰੁੱਪ) ਦੀ ਸਥਾਪਨਾ ਲਈ ਮਿਲ ਕੇ ਕੰਮ ਕਰਨਾ ਸ਼ਾਮਲ ਹੈ। |
|
5 |
ਆਸਟ੍ਰੀਆ ਦੀ ਏਜੀਈਐੱਸ ਅਤੇ ਭਾਰਤ ਦੀ ਐੱਫਐੱਸਐੱਸਏਆਈ ਵਿਚਕਾਰ ਭੋਜਨ ਸੁਰੱਖਿਆ ’ਤੇ ਸਮਝੌਤਾ ਪੱਤਰ |
ਇਹ ਸਮਝੌਤਾ ਪੱਤਰ ਭੋਜਨ ਸੁਰੱਖਿਆ ਮਿਆਰਾਂ, ਵਿਗਿਆਨਕ ਅਦਾਨ-ਪ੍ਰਦਾਨ, ਸਮਰੱਥਾ ਨਿਰਮਾਣ ਅਤੇ ਭੋਜਨ ਨਿਯਮਾਂ ਤੇ ਜੋਖ਼ਮ ਮੁਲਾਂਕਣ ਵਿੱਚ ਸਰਵੋਤਮ ਅਭਿਆਸਾਂ ਨੂੰ ਸਾਂਝਾ ਕਰਨ ਵਿੱਚ ਸਹਿਯੋਗ ਨੂੰ ਹੁਲਾਰਾ ਦੇਵੇਗਾ। ਇਸ ਨਾਲ ਖੇਤੀਬਾੜੀ ਅਤੇ ਭੋਜਨ ਉਤਪਾਦਾਂ ਦੇ ਵਪਾਰ ਨੂੰ ਉਤਸ਼ਾਹ ਮਿਲੇਗਾ, ਨਾਲ ਹੀ ਸੁਰੱਖਿਆ ਮਿਆਰਾਂ ਨੂੰ ਸਰਵਉੱਚ ਤਰਜੀਹ ਦੇਣੀ ਯਕੀਨੀ ਬਣਾਈ ਜਾਵੇਗੀ। |
|
6 |
ਦੋਹਰੀ ਕਿੱਤਾਮੁਖੀ ਸਿਖਲਾਈ, ਹੁਨਰ ਵਿਕਾਸ ਅਤੇ ਕਿੱਤਾਮੁਖੀ ਯੋਗਤਾਵਾਂ ਦੀ ਮਾਨਤਾ ਦੇ ਸਬੰਧ ਵਿੱਚ ਸਾਂਝਾ ਸਹਿਮਤੀ ਪੱਤਰ |
ਸਾਂਝਾ ਸਹਿਮਤੀ ਪੱਤਰ ਦੋਹਰੀ ਕਿੱਤਾਮੁਖੀ ਸਿਖਲਾਈ (ਸਿਖਲਾਈ) ਅਤੇ ਹੁਨਰ ਵਿਕਾਸ ਦੇ ਖੇਤਰਾਂ ਵਿੱਚ ਅਦਾਨ-ਪ੍ਰਦਾਨ ਅਤੇ ਗਿਆਨ ਨੂੰ ਸਾਂਝਾ ਕਰਨ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਆਸਟ੍ਰੀਆਈ ਮਿਆਰਾਂ ਦੇ ਅਨੁਸਾਰ ਭਾਰਤੀ ਕਿੱਤਾਮੁਖੀ ਯੋਗਤਾਵਾਂ ਦੀ ਮਾਨਤਾ ਨੂੰ ਹੁਲਾਰਾ ਦੇਣ ਵਿੱਚ ਸਹਾਇਕ ਹੋਵੇਗਾ। |
ਲੜੀਵਾਰ ਸੰਖਿਆ, | ਸਹਿਮਤੀ ਪੱਤਰ /ਸਮਝੌਤੇ/ਐੱਲਓਆਈ | ਵੇਰਵਾ, |
|---|
ਘੋਸ਼ਣਾਵਾਂ
|
ਕ੍ਰਮ ਸੰਖਿਆ, |
ਵਿਸ਼ਾ, |
|
1 |
ਸੜਕੀ ਬੁਨਿਆਦੀ ਢਾਂਚਾ ਖੇਤਰ ਵਿੱਚ ਤਕਨੀਕੀ ਸਹਿਯੋਗ ’ਤੇ ਸਮਝੌਤਾ ਪੱਤਰ ਦਾ ਨਵੀਨੀਕਰਨ। (ਇਹ ਸਮਝੌਤਾ ਪੱਤਰ ਇੰਟੈਲੀਜੈਂਟ ਟ੍ਰਾਂਸਪੋਰਟ ਸਿਸਟਮ (ਆਈਟੀਐੱਸ), ਸੜਕ ਸੁਰੱਖਿਆ, ਇਲੈਕਟ੍ਰੋਨਿਕ ਟੋਲ ਕੁਲੈਕਸ਼ਨ ਅਤੇ ਟ੍ਰੈਫਿਕ ਪ੍ਰਬੰਧਨ ਵਿੱਚ ਤਕਨੀਕੀ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਸਹਾਇਕ ਹੋਵੇਗਾ।) |
|
2 |
ਭਾਰਤ-ਆਸਟ੍ਰੀਆ ਸਟਾਰਟਅੱਪ ਬ੍ਰਿਜ ਦੇ ਤਹਿਤ ਸਟਾਰਟਅੱਪ ਈਕੋਸਿਸਟਮ ਵਿਚਾਲੇ ਸਹਿਯੋਗ ਵਿੱਚ ਵਾਧਾ। (ਦੋਵਾਂ ਦੇਸ਼ਾਂ ਦੇ ਸਟਾਰਟਅੱਪਸ, ਯੂਨੀਕੌਰਨ, ਨਵੀਨਤਾ ਈਕੋਸਿਸਟਮ ਅਤੇ ਉੱਦਮ ਪੂੰਜੀ ਨੈੱਟਵਰਕ ਵਿਚਾਲੇ ਨਿਰੰਤਰ ਸਹਿਯੋਗ) |
|
3 |
ਸੰਸਥਾਗਤ ਸਾਈਬਰ ਸੁਰੱਖਿਆ ਸੰਵਾਦ ਦੀ ਸ਼ੁਰੂਆਤ।
|
|
4 |
ਭਾਰਤ ਦੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਕੇਂਦਰ ਅਤੇ ਆਸਟ੍ਰੀਆਈ ਹਥਿਆਰਬੰਦ ਸੈਨਾ ਅੰਤਰਰਾਸ਼ਟਰੀ ਕੇਂਦਰ ਏਯੂਟੀਆਈਐੱਨਟੀ ਵਿਚਕਾਰ ਭਾਈਵਾਲੀ। |
|
5 |
2026 ਦੀ ਪਤਝੜ (ਸ਼ਰਦ ਰੁੱਤ) ਵਿੱਚ ਵਿਆਨਾ ਵਿੱਚ ਇੱਕ ਦੁਵੱਲੇ ਪੁਲਾੜ ਉਦਯੋਗ ਸੈਮੀਨਾਰ ਦੇ ਸਾਂਝੇ ਆਯੋਜਨ ਲਈ ਸਮਝੌਤਾ; ਸਾਂਝੇ ਬਿਆਨ ਵਿੱਚ ਸ਼ਾਮਲ। |
|
6 |
ਵਰਕਿੰਗ ਹੌਲੀਡੇ ਪ੍ਰੋਗਰਾਮ ਦਾ ਸੰਚਾਲਨ ਸ਼ੁਰੂ ਕਰਨਾ। |
|
7 |
ਭਾਰਤ-ਆਸਟ੍ਰੀਆ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਕੇਂਦਰੀ ਥੰਮ੍ਹ ਵਜੋਂ ਉੱਚ ਤਕਨੀਕੀ ਸਹਿਯੋਗ। (ਵਿਗਿਆਨ ਅਤੇ ਤਕਨਾਲੋਜੀ ਦੀ ਸਾਂਝੀ ਕਮੇਟੀ ਦੇ ਤਹਿਤ ਪਦਾਰਥ ਵਿਗਿਆਨ ਅਤੇ ਤਕਨਾਲੋਜੀ, ਕੁਆਂਟਮ ਤਕਨਾਲੋਜੀ, ਗੰਦੇ ਪਾਣੀ ਦਾ ਇਲਾਜ (ਵੇਸਟ ਵਾਟਰ ਟ੍ਰੀਟਮੈਂਟ), ਮਸ਼ੀਨ ਸਿਖਲਾਈ, ਲੇਜ਼ਰ ਆਦਿ ਖੇਤਰਾਂ ਵਿੱਚ ਕਈ ਸਹਿਯੋਗੀ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਦੀ ਪਛਾਣ) |
|
8 |
ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ’ਤੇ ਇੱਕ ਢਾਂਚਾਗਤ ਦੁਵੱਲੇ ਸੰਵਾਦ ਦੀ ਸ਼ੁਰੂਆਤ। (ਇਸ ਦਾ ਉਦੇਸ਼ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ, ਪਾਠਕ੍ਰਮ ਦੇ ਵਿਕਾਸ ਨੂੰ ਹੁਲਾਰਾ ਦੇਣਾ, ਯੋਗਤਾਵਾਂ ਦੀ ਆਪਸੀ ਮਾਨਤਾ ਨੂੰ ਸੁਵਿਧਾਜਨਕ ਬਣਾਉਣਾ ਅਤੇ ਉੱਚ ਸਿੱਖਿਆ ਤੇ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ ਪ੍ਰਣਾਲੀਆਂ ਦੇ ਵਿਕਾਸ ਵਿੱਚ ਸੰਸਥਾਗਤ ਸਹਿਯੋਗ ਦਾ ਸਮਰਥਨ ਕਰਨਾ ਹੈ।) |
|
9 |
ਆਸਟ੍ਰੀਆ ਦੀਆਂ ਪ੍ਰਮੁੱਖ ਤਕਨੀਕੀ ਯੂਨੀਵਰਸਿਟੀਆਂ ਦੀ ‘ਫੋਕਸ ਇੰਡੀਆ’ ਪਹਿਲਕਦਮੀ ਦਾ ਉਦੇਸ਼ ਭਾਰਤ ਨਾਲ ਅਕਾਦਮਿਕ ਅਤੇ ਖੋਜ ਸਹਿਯੋਗ ਨੂੰ ਯੋਜਨਾਬੱਧ ਢੰਗ ਨਾਲ ਡੂੰਘਾ ਕਰਨਾ ਹੈ। (ਆਸਟ੍ਰੀਆ ਵਿੱਚ ਇੰਜੀਨੀਅਰਿੰਗ ਅਤੇ ਤਕਨੀਕੀ ਪੋਸਟ-ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਦਾਖ਼ਲੇ ਦੀ ਸਹੂਲਤ ਪ੍ਰਦਾਨ ਕਰਨ ਲਈ ਆਸਟ੍ਰੀਆ ਦੀਆਂ ਤਿੰਨ ਜਨਤਕ ਤਕਨੀਕੀ ਯੂਨੀਵਰਸਿਟੀਆਂ ( (Technische Universität Wien, Technische Universität Graz und Montanuniversität Leoben) ਵੱਲੋਂ ਇੱਕ ਸਮਰਪਿਤ ਪੋਰਟਲ ਲਾਂਚ ਕੀਤਾ ਗਿਆ ਹੈ।) |
*****
ਐੱਮਜੇਪੀਐੱਸ/ਐੱਸਟੀ
Addressing the joint press meet with Austrian Chancellor Christian Stocker.@_CStocker https://t.co/p3HZhwjbjz
— Narendra Modi (@narendramodi) April 16, 2026
वर्ष 2026 के ऐतिहासिक भारत-यूरोपियन यूनियन फ्री ट्रेड अग्रीमन्ट के बाद, भारत और यूरोपियन यूनियन के बीच संबंधों में एक नए सुनहरे अध्याय की शुरुआत हुई है: PM @narendramodi
— PMO India (@PMOIndia) April 16, 2026
चांसलर स्टॉकर की यह यात्रा ट्रेड और इनवेस्टमेंट में नई ऊर्जा लाएगी: PM @narendramodi
— PMO India (@PMOIndia) April 16, 2026
आज पूरा विश्व एक बहुत ही गंभीर और तनावपूर्ण स्थिति से गुजर रहा हैऔर इसका प्रभाव हम सभी पर पड़ रहा है।
— PMO India (@PMOIndia) April 16, 2026
ऐसे तनावपूर्ण वैश्विक माहौल में, भारत और ऑस्ट्रिया, हम एकमत हैं कि, मिलिटरी कॉन्फ्लिक्ट से समस्याओं का समाधान नहीं निकल सकता।
यूक्रेन हो या वेस्ट एशिया, हम एक stable,…
Held very productive discussions with Chancellor Stocker of Austria. We in India are glad that he selected our nation as his first destination to visit outside Europe after he assumed office. This reflects his vision and commitment to India-Austria relations. Equally special is… pic.twitter.com/6tzORXGs7H
— Narendra Modi (@narendramodi) April 16, 2026
Our talks today covered ways to deepen cooperation in areas such as innovation, infrastructure and sustainability. We are committed to adding new energy in trade and investment linkages. Sectors like defence, semiconductors, futuristic technologies and StartUps present immense… pic.twitter.com/dqWGGu466e
— Narendra Modi (@narendramodi) April 16, 2026