Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਵੰਬਰ 29, 2018 ਨੂੰ ਅਰਜਨਟੀਨਾ ਵਿੱਚ ‘ਸ਼ਾਂਤੀ ਲਈ ਯੋਗ’ ਆਯੋਜਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਨਵੰਬਰ 29, 2018 ਨੂੰ ਅਰਜਨਟੀਨਾ ਵਿੱਚ ‘ਸ਼ਾਂਤੀ ਲਈ ਯੋਗ’ ਆਯੋਜਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਨਵੰਬਰ 29, 2018 ਨੂੰ ਅਰਜਨਟੀਨਾ ਵਿੱਚ ‘ਸ਼ਾਂਤੀ ਲਈ ਯੋਗ’ ਆਯੋਜਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਨਵੰਬਰ 29, 2018 ਨੂੰ ਅਰਜਨਟੀਨਾ ਵਿੱਚ ‘ਸ਼ਾਂਤੀ ਲਈ ਯੋਗ’ ਆਯੋਜਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਅਰਜਨਟੀਨਾ ਦੇ ਸਮਰਪਿਤ ਯੋਗ-ਸਾਧਕ,
ਭਾਰਤ ਅਤੇ ਭਾਰਤੀ ਸੱਭਿਆਚਾਰ ਪ੍ਰਤੀ ਅਟੁੱਟ ਪਿਆਰ ਰੱਖਣ ਵਾਲੇ ਅਰਜਨਟੀਨਾ ਦੇ ਵਾਸੀਓ,

 

ਅਰਜਨਟੀਨਾ ਵਿੱਚ ਰਹਿਣ ਵਾਲੇ ਭਾਰਤੀ ਭੈਣੋਂ ਅਤੇ ਭਾਈਓ,
ਆਰਟ ਆਵ੍ ਲਿਵਿੰਗ ਦੇ ਕਾਰਜਕਰਤਾ ਅਤੇ ਮੈਂਬਰ,

 

ਨਮਸਕਾਰ!

ਬੁਏਨਸ ਤਾਰਦੋਰਸਬੁਏਨਸ ਆਇਰਸ ਵਿੱਚ ਸਵੇਰ, ਦਿਨ ਅਤੇ ਸ਼ਾਮ ਬੁਏਨਸ, ਯਾਨੀ ਸੁਹਾਵਣੇ ਸੁਭਾਵਿਕ ਹੀ ਹਨ। ਮਹਾਰਿਸ਼ੀ ਪਤੰਜਲੀ ਦੀ ਪਰੰਪਰਾ ਨਾਲ ਜੁੜੇ ਆਪ ਸਾਰੇ ਜਨਾਂ ਨੂੰ ਸਵਾ ਸੌ ਕਰੋੜ ਭਾਰਤੀਆਂ ਵੱਲੋਂ ਮੇਰਾ ਬਹੁਤ-ਬਹੁਤ ਅਭਿਵਾਦਨਮੈਂ Art of Living ਦੇ ਮੈਂਬਰਾਂ ਨੂੰ ਅਤੇ ਆਪ ਸਭ ਨੂੰ ਇਸ ਸ਼ਾਨਦਾਰ ਆਯੋਜਨ ਲਈ ਹਿਰਦੇ ਪੂਰਵਕ ਵਧਾਈ ਦਿੰਦਾ ਹਾਂ।

ਸਾਥੀਓ,

ਮੈਂ 24 ਘੰਟੇ ਤੋਂ ਵੀ ਵੱਧ 15 ਹਜ਼ਾਰ ਕਿਲੋਮੀਟਰ ਤੋਂ ਵੀ ਵੱਧ ਦਾ ਸਫ਼ਰ ਤੈਅ ਕਰਕੇ ਕੁਝ ਦੇਰ ਪਹਿਲਾਂ ਹੀ ਬੁਏਨਸ ਆਇਰਸ ਪਹੁੰਚਿਆ ਹਾਂਪਰ ਆਪ ਲੋਕਾਂ ਦੇ ਉਤਸ਼ਾਹ ਅਤੇ ਪਿਆਰ ਤੋਂ ਮੈਨੂੰ ਬਿਲਕੁਲ ਨਹੀਂ ਲੱਗਾ ਕਿ ਮੈਂ ਕਿਤੇ ਭਾਰਤ ਤੋਂ ਬਾਹਰ ਹਾਂ। ਇੱਥੇ ਬਹੁਤ ਸਾਰੇ ਲੋਕ, ਬੜੀ ਕੁਸ਼ਲਤਾ ਅਤੇ ਆਦਰ ਨਾਲ ਸੂਰਜ ਨਮਸਕਾਰ ਕਰ ਰਹੇ ਸਨ।  ਅਰਜਨਟੀਨਾ ਦੇ ਇਸ ਸ਼ਾਨਦਾਰ ਸੰਧਿਆ ਕਾਲ ਵਿੱਚ ਆਪ ਦੀ ਯੋਗ ਸਾਧਨਾ ਨੇ ਮੈਨੂੰ ਤਰੋ ਤਾਜ਼ਾ ਕਰ ਦਿੱਤਾ ਅਤੇ ਉਤਸ਼ਾਹ ਨਾਲ ਭਰ ਦਿੱਤਾ।

 

ਸਾਥੀਓ,
ਅੱਜ ਦੇ ਪ੍ਰੋਗਰਾਮ ਦਾ ਨਾਮ ਹੈ Yoga For Peace” ਯੋਗ ਦੇ ਕਿਸੇ ਪ੍ਰੋਗਰਾਮ ਦਾ ਇਸ ਤੋਂ ਬਿਹਤਰ ਨਾਮ ਲੱਭਣਾ ਮੁਸ਼ਕਲ ਹੈ। ਯੋਗ ਨਾਲ ਸਾਨੂੰ ਤਨ ਅਤੇ ਮਨ ਦੋਵਾਂ ਦੀ ਸਿਹਤ ਮਿਲਦੀ ਹੈ। ਯੋਗ ਸਾਡੇ ਸਰੀਰ ਨੂੰ ਸ਼ਕਤੀ ਦਿੰਦਾ ਹੈ ਅਤੇ ਮਨ ਨੂੰ ਸ਼ਾਂਤੀ। ਜਦੋਂ ਵਿਅਕਤੀ ਦੇ ਮਨ ਵਿੱਚ ਸ਼ਾਂਤੀ ਹੋਵੇਗੀ, ਤਦ ਹੀ ਪਰਿਵਾਰ ਵਿੱਚ, ਦੇਸ਼ ਵਿੱਚ ਅਤੇ ਵਿਸ਼ਵ ਵਿੱਚ ਵੀ ਸ਼ਾਂਤੀ ਹੋਵੇਗੀ। ਹੈਲਥ, ਵੈੱਲਨੈੱਸ ਅਤੇ ਪੀਸ ਲਈ ਦੁਨੀਆ ਨੂੰ ਯੋਗ ਭਾਰਤ ਦਾ ਤੋਹਫ਼ਾ ਹੈ। 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਇਨ੍ਹਾਂ ਕਦਰਾਂ ਕੀਮਤਾਂ ਪ੍ਰਤੀ ਅਰਜਨਟੀਨਾ ਸਮੇਤ ਪੂਰੀ ਦੁਨੀਆ ਦੀ ਪ੍ਰਤੀਬੱਧਤਾ ਨੂੰ ਦਿਖਾਉਂਦਾ ਹੈ। ਸਰਵੇ ਸੰਤੁ ਸੁਖਿਨ: ਅਤੇ ਵਸੂਦੇਵ ਕੁਟੂੰਬਕਮ ਇਸ ਭਾਰਤੀ ਦਰਸ਼ਨ ਦੀ ਇਹ ਵਿਵਹਾਰਕ ਅਭਿਵਿਅਕਤੀ ਹੈ। ਮੈਨੂੰ ਇਹ ਜਾਣ ਕੇ ਖ਼ੁਸ਼ੀ ਹੈ ਕਿ ਇਸ ਸਾਲ ਬੁਏਨਸ ਆਇਰਸ ਵਿੱਚ ਵੀ ਯੋਗ ਦਿਵਸ ‘ਤੇ 10 ਹਜ਼ਾਰ ਲੋਕਾਂ ਨੇ ਹਿੱਸਾ ਲਿਆ।

 

ਸਾਥੀਓ,
ਯੋਗ ਦਾ ਅਰਥ ਹੀ ਹੈ ਜੋੜਨਾ। ਇਹ ਸਾਨੂੰ wellness ਨਾਲ ਜੋੜਦਾ ਹੈ। Happiness ਨਾਲ ਜੋੜਦਾ ਹੈ। ਅਤੇ ਅੱਜ, ਭਾਰਤ ਅਤੇ ਅਰਜਨਟੀਨਾ ਦਰਮਿਆਨ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਨੂੰ ਯੋਗ ਸਮਾਪਤ ਕਰ ਰਿਹਾ ਹੈ ਅਤੇ ਸਾਡੇ ਦੋਵਾਂ ਦੇਸ਼ਾਂ ਨੂੰ, ਸਾਡੇ ਲੋਕਾਂ ਨੂੰ ਜੋੜ ਰਿਹਾ ਹੈ। ਸਾਨੂੰ ਇੱਕ ਆਤਮਿਕ ਸਬੰਧ ਨਾਲ ਬੰਨ੍ਹ ਰਿਹਾ ਹੈ। ਭਾਰਤ ਅਤੇ ਅਰਜਨਟੀਨਾ ਦਰਮਿਆਨ 15 ਹਜ਼ਾਰ ਕਿਲੋਮੀਟਰ ਦੀ ਦੂਰੀ ਹੈ। ਸਾਡੇ ਦੋਵਾਂ ਦੇਸ਼ਾਂ ਦਰਮਿਆਨ ਦੋ ਵਿਸ਼ਾਲ ਮਹਾਸਾਗਰ ਅਤੇ ਮਹਾਦੀਪ ਹਨ। ਦੋਵਾਂ ਦੇਸ਼ਾਂ ਦੇ ਸਮੇਂ ਵਿੱਚ 8 ਘੰਟੇ ਅਤੇ 30 ਮਿਨਟਸ ਦਾ ਅੰਤਰ ਹੈ। ਯਾਨੀ ਹੁਣ ਆਪ ਦੀ ਸ਼ਾਮ ਹੈਲੇਕਿਨ ਭਾਰਤ ਵਿੱਚ ਲੋਕ ਬ੍ਰਹਮ ਮਹੂਰਤ ਦੀ ਸਾਧਨਾ ਸ਼ੁਰੂ ਕਰਨ ਵਾਲੇ ਹਨ।

ਲੇਕਿਨ ਆਪ ਦੇ ਯੋਗਅਭਿਆਸ ਨੇ ਦਿਖਾ ਦਿੱਤਾ ਹੈ ਕਿ ਭਾਰਤ ਅਤੇ ਅਰਜਨਟੀਨਾ ਵਿੱਚ ਇੱਕ-ਦੂਜੇ ਦੇ ਸੱਭਿਆਚਾਰਾਂ ਪ੍ਰਤੀ ਆਦਰ ਭਾਵ ਦੇ ਸਾਹਮਣੇ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਸਿਰਫ਼ ਇੱਕ ਅੰਕੜਾ ਮਾਤਰ ਹੈ। ਅਰਜਨਟੀਨਾ ਨੂੰ ਭਾਰਤ ਦੇ ਦਰਸ਼ਨ, ਕਲਾ, ਸੰਗੀਤ ਅਤੇ ਨਾਚ ਦੀ ਰੂਚੀ ਹੈ, ਤਾਂ ਭਾਰਤ ਵਿੱਚ ਅਰਜਨਟੀਨਾ ਦੇ ਫੁੱਟਬਾਲ ਸਟਾਰਸ ਦੇ ਲੱਖਾਂ Fans ਹਨ। ਮਾਰਾਡੋਨਾ ਦਾ ਨਾਮ ਤਾਂ ਸਾਡੇ ਦੇਸ਼ ਦੀ ਬੋਲਚਾਲ ਅਤੇ ਕਹਾਵਤਾਂ ਤੱਕ ਆ ਗਿਆ ਹੈ।

 

ਹੁਣੇ ਭਾਰਤ ਦੇ ਇੱਕ ਰਾਜ ਓਡੀਸ਼ਾ ਵਿੱਚ hockey world cup ਚਲ ਰਿਹਾ ਹੈ ਜਿਸ ਦੇ ਕਾਰਨ ਭਾਰਤ ਵਿੱਚ ਕਾਫ਼ੀ ਉਤਸ਼ਾਹ ਹੈ। ਅੱਜ ਹੀ ਅਰਜਨਟੀਨਾ ਨੇ hockey world cup ਵਿੱਚ ਆਪਣਾ ਪਹਿਲਾ ਮੈਚ ਜਿੱਤਿਆ। ਮੈਂ ਸੁਣਿਆ ਮੁਕਾਬਲਾ ਕਾਫ਼ੀ ਰੋਮਾਂਚਕ ਸੀ। ਮੈਂ ਅਰਜਨਟੀਨਾ ਦੀ hockey team ਨੂੰ ਆਉਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।

ਭਾਰਤ ਅਤੇ ਅਰਜਨਟੀਨਾ ਦੇ ਲੋਕਾਂ ਦੇ ਸੁਪਨੇ ਅਤੇ ਅਕਾਂਖਿਆਵਾਂ ਬਰਾਬਰ ਹਨ। ਦੋਵਾਂ ਦੇਸ਼ਾਂ ਦੇ ਸਬੰਧ ਸੁਹਿਰਦਤਾਪੂਰਨ ਅਤੇ ਮੈਤਰੀਪੂਰਨ ਹਨ। ਅਸੀਂ ਦੋਵੇਂ ਵਿਕਾਸਸ਼ੀਲ ਅਤੇ ਲੋਕਤੰਤਰਿਕ ਦੇਸ਼ ਹਾਂ ਅਤੇ ਸਾਡੀਆਂ ਸਾਂਝੀਆਂ ਕਦਰਾਂ ਕੀਮਤਾਂ ਹਨਦੋਵਾਂ ਨੂੰ ਵਿਸ਼ਵ ਵਿੱਚ ਇੱਕ ਦੂਸਰੇ ਦੀ ਭੂਮਿਕਾ ਅਤੇ ਪ੍ਰਭਾਵ ਨਾਲ ਮਦਦ ਮਿਲਦੀ ਹੈ।

ਅੱਜ ਜਦੋਂ ਭਾਰਤ ਦਾ ਮਿੱਤਰ ਦੇਸ਼ ਅਰਜਨਟੀਨਾ G20 ਸਮਿਟ ਦੀ ਮੇਜ਼ਬਾਨੀ ਕਰ ਰਿਹਾ ਹੈ ਤਾਂ ਇਹ ਸਾਡੇ ਲਈ ਵੀ ਖ਼ੁਸ਼ੀ ਅਤੇ ਗਰਵ ਦੀ ਗੱਲ ਹੈ। ਇਸ ਸਮਿਟ ਵਿੱਚ ਜਿਨ੍ਹਾਂ ਮੁੱਦਿਆਂ ‘ਤੇ ਗੱਲ ਹੋਵੇਗੀ, ਜਿਵੇਂ ਕਿ global economy, sustainable development, climate change, ਆਰਥਕ ਭਗੌੜੇ ਅਪਰਾਧੀ, ਉਨ੍ਹਾਂ ਨਾਲ ਸਿਰਫ਼ ਭਾਰਤ ਜਾਂ ਅਰਜਨਟੀਨਾ ਦਾ ਹੀ ਨਹੀਂ, ਸਾਰੇ ਵਿਸ਼ਵ ਦਾ ਹਿਤ ਜੁੜਿਆ ਹੈ।

ਸਾਡੇ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਸਹਿਯੋਗ ਦੀਆਂ ਬਹੁਤ ਸੰਭਾਵਨਾਵਾਂ ਹਨ। ਵਪਾਰ, pharma, oil & ਗੈਸ, IT ਅਤੇ  space, ਕਈ ਅਜਿਹੇ ਖੇਤਰ ਹਨ ਜਿੱਥੇ ਅਸੀਂ ਇੱਕ ਦੂਸਰੇ ਦੀਆਂ ਸਮਰੱਥਾਵਾਂ ਦਾ ਆਪਸੀ ਫਾਇਦਾ ਉਠਾ ਸਕਦੇ ਹਾਂ

ਭਾਰਤ ਅਤੇ ਅਰਜਨਟੀਨਾ ਦਾ ਸਹਿਯੋਗ ਜਲ, ਥਲ ਅਤੇ ਨਭ, ਹਰ ਜਗ੍ਹਾ ਇੱਕ ਨਵੀਂ ਸਾਂਝ ਅਤੇ ਸੁਨਹਿਰੇ ਭਵਿੱਖ ਦੀ ਸ੍ਰਿਸ਼ਟੀ (ਰਚਨਾ) ਕਰ ਸਕਦਾ ਹੈ। ਇਨ੍ਹਾਂ ਸਬੰਧਾਂ ਨੂੰ ਨਵੀਂਆਂ ਉਚਾਈਆਂ ‘ਤੇ ਲੈ ਜਾਣ ਲਈ ਆਪ ਸਭ ਦੀ ਭੂਮਿਕਾ ਮਹੱਤਵਪੂਰਨ ਹੈ। ਆਪ ਸਭ ਭਾਰਤ ਦੇ ਰਾਸ਼ਟਰਦੂਤ ਹੋਤੁਹਾਡਾ ਯੋਗਦਾਨ ਉਹ ਪੁਲ ਹੈ ਜੋ ਸਾਡੇ ਦੋਵਾਂ ਦੇਸ਼ਾਂ ਨੂੰ ਜੋੜਦਾ ਹੈ। ਅੱਜ ਯੋਗ, ਸਾਨੂੰ ਨਾਲ ਲਿਆਇਆ ਹੈ। ਮੈਂ ਚਾਹਾਂਗਾ ਕਿ ਅਸੀਂ ਕਈ ਹੋਰ ਅਜਿਹੇ ਮੌਕੇ ਪੈਦਾ ਕਰੀਏ ਜਿਸ ਨਾਲ ਸਾਡੇ ਦਰਮਿਆਨ ਸੰਪਰਕ, ਸੰਵਾਦ ਅਤੇ ਸਹਿਯੋਗ ਵਧੇ। ਅਤੇ ਭਾਰਤ ਅਤੇ ਅਰਜਨਟੀਨਾ ਦੇ  ਖ਼ੁਸ਼ਨੁਮਾ ਟੈਂਗੋ ਵਿੱਚ ਵਿਕਾਸ ਦੀ ਹੋਰ ਗਤੀ ਆਵੇ। ਆਤਮੀਅਤਾ ਦੀ ਹੋਰ ਮਿਠਾਸ ਘੁਲੇ।

 

ਸਾਥੀਓ,
 

ਅਰਜਨਟੀਨਾ ਵਿੱਚ ਭਾਰਤੀਆਂ ਅਤੇ ਭਾਰਤ ਦੇ ਦੋਸਤਾਂ ਨੂੰ, ਮੈਂ ਭਾਰਤ ਨੂੰ ਹੋਰ ਵਿਸਤਾਰ ਨਾਲ ਜਾਣਨ ਦਾ ਸੱਦਾ ਦਿੰਦਾ ਹਾਂਅਰਜਨਟੀਨਾ ਵਿੱਚ ਰਹਿਣ ਵਾਲੇ ਆਪ ਸਭ ਭਾਰਤੀ, ਜਨਵਰੀ ਵਿੱਚ ਕਾਸ਼ੀ ਵਿੱਚ ਹੋਣ ਵਾਲੇ ਪ੍ਰਵਾਸੀ ਭਾਰਤੀ ਦਿਵਸ ਵਿੱਚ ਜ਼ਰੂਰ ਆਉ ਅਤੇ ਅਰਜਨਟੀਨਾ ਦੇ ਆਪਣੇ ਦੋਸਤਾਂ ਨੂੰ ਵੀ ਨਾਲ ਲੈ ਕੇ ਆਉ

 

ਇਸ ਦੌਰਾਨ ਪ੍ਰਯਾਗਰਾਜ ਵਿੱਚ ਅਰਧਕੁੰਭ ਵੀ ਚਲ ਰਿਹਾ ਹੋਵੇਗਾ। ਉਸ ਅਦਭੁਤ ਮੌਕੇ ਦਾ, ਭਾਰਤ  ਦੇ ਸੱਭਿਆਚਾਰ ਸਮ੍ਰਿੱਧੀ ਦਾ, ਬਦਲਦੇ ਭਾਰਤ ਦਾ, ਨਿਊ ਇੰਡੀਆ ਦਾ ਦਰਸ਼ਨ ਵੀ ਤੁਸੀਂ sab ਕਰ ਪਾਉਗੇ। ਮੈਂ ਆਪ ਦਾ ਧੰਨਵਾਦੀ ਹਾਂ ਕਿ ਆਪ ਨੇ ਮੈਨੂੰ ਭਾਰਤ ਦੀ , ਯੋਗ ਦੀ ਗੱਲ ਸਾਂਝੀ ਕਰਨ ਦਾ ਮੌਕਾ ਦਿੱਤਾ। ਮੈਂ Art of Living ਨੂੰ ਉਨ੍ਹਾਂ ਦੇ ਯਤਨਾਂ ਲਈ ਧੰਨਵਾਦ ਕਰਦਾ ਹਾਂ।

 

ਸੁਸ਼੍ਰੀ ਪਾਤ੍ਰੀਸੀਆ ਸੋਸਾ ਦਾ ਵੀ ਧੰਨਵਾਦ ਕਿ ਉਨ੍ਹਾਂ ਨੇ ਯੋਗ ਦੀ ਇਸ ਸੁਰਮਈ ਸੰਧਿਆ ਨੂੰ ਹੋਰ ਵੀ ਸੁਰਮਈ ਬਣਾ ਦਿੱਤਾ। ਤੁਸੀਂ ਯੋਗ ਨਾਲ ਇੰਜ ਹੀ ਜੁੜਦੇ ਰਹੇਯੋਗ ਦੁਨੀਆਂ ਨੂੰ ਇੰਜ ਹੀ ਜੋੜਦਾ ਰਹੇ। ਖ਼ੁਸ਼ ਰਹੋ, ਸ਼ਾਂਤ ਰਹੋ, ਸੁਖੀ ਰਹੋ।

ਮੂਚਾਸ ਗ੍ਰਾਸਿਆਸ।
ਧੰਨਵਾਦ।

 

******

ਏਕੇਟੀ/ਐੱਸਐੱਚ