Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਗ੍ਰੇਟਰ ਨੌਇਡਾ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ (9 ਮਾਰਚ, 2019) ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੌਇਡਾ ਦਾ ਦੌਰਾ ਕਰਨਗੇ। ਉਹ ਗ੍ਰੇਟਰ ਨੌਇਡਾ ਦੇ ਪੰਡਿਤ ਦੀਨਦਿਆਲ ਉਪਾਧਿਆਏ ਪੁਰਾਤੱਤਵ ਸੰਸਥਾਨ ਵਿੱਚ ਕਈ ਵਿਕਾਸ ਪ੍ਰੋਜੈਕਟ ਲਾਂਚ ਕਰਨਗੇ।

ਪ੍ਰਧਾਨ ਮੰਤਰੀ ਪੰਡਿਤ ਦੀਨਦਿਆਲ ਉਪਾਧਿਆਏ ਪੁਰਾਤਤਵ ਸੰਸਥਾਨ ਦੇ ਉਦਘਾਟਨ ਤਹਿਤ ਤਖ਼ਤੀ ਤੋਂ ਪਰਦਾ ਹਟਾਉਣਗੇ। ਉਹ ਪਰਿਸਰ ਵਿੱਚ ਪੰਡਿਤ ਦੀਨਦਿਆਲ ਉਪਾਧਿਆਏ ਦੀ ਪ੍ਰਤਿਮਾ ਤੋਂ ਵੀ ਪਰਦਾ ਹਟਾਉਣਗੇ। ਪੰਡਿਤ ਦੀਨਦਿਆਲ ਉਪਾਧਿਆਏ ਪੁਰਾਤੱਤਵ ਸੰਸਥਾਨ, ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਤਹਿਤ ਹੈ ਅਤੇ ਗ੍ਰੇਟਰ ਨੌਇਡਾ ਦੇ ਨੌਲੇਜ ਪਾਰਕ-2 ਵਿੱਚ ਸਥਿਤ ਹੈ।

ਪ੍ਰਧਾਨ ਮੰਤਰੀ ਮੈਟਰੋ ਦੇ ਨੌਇਡਾ ਸਿਟੀ ਸੈਂਟਰ-ਨੌਇਡਾ ਇਲੈਕਟ੍ਰੌਨਿਕ ਸਿਟੀ ਸੈਕਸ਼ਨ ਦਾ ਉਦਘਾਟਨ ਕਰਨਗੇ। ਮੈਟਰੋ ਦੇ ਇਸ ਨਵੇਂ ਮਾਰਗ ਨਾਲ ਨੌਇਡਾ ਦੇ ਨਿਵਾਸੀਆਂ ਨੂੰ ਇੱਕ ਸੁਵਿਧਾਜਨਕ ਅਤੇ ਤੇਜ਼ ਟਰਾਂਸਪੋਰਟ ਵਿਵਸਥਾ ਦਾ ਲਾਭ ਮਿਲੇਗਾ। ਇਸ ਨਾਲ ਸੜਕ ਦੇ ਟ੍ਰੈਫਿਕ ਵਿੱਚ ਕਮੀ ਆਵੇਗੀ ਅਤੇ ਇਹ ਵਾਤਾਵਰਣ ਅਨੁਕੂਲ ਟਰਾਂਸਪੋਰਟ ਵਿਵਸਥਾ ਹੈ। 6.6 ਕਿਲੋਮੀਟਰ ਲੰਬਾ ਇਹ ਸੈਕਸ਼ਨ ਦਿੱਲੀ ਮੈਟਰੋ ਦੀ ਬਲਿਊ ਲਾਈਨ ਦਾ ਵਿਸਤਾਰ ਹੈ।

ਪ੍ਰਧਾਨ ਮੰਤਰੀ 2 ਥਰਮਲ ਪਾਵਰ ਪਲਾਂਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚੋਂ ਇੱਕ 1320 ਮੈਗਾਵਾਟ ਸਮਰੱਥਾ ਦਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਹੈ, ਜੋ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਖੁਜਰਾ ਵਿੱਚ ਸਥਿਤ ਹੈ। ਖੁਜਰਾ ਥਰਮਲ ਪਾਵਰ ਪ੍ਰੋਜੈਕਟ ਸੁਪਰ ਕ੍ਰਿਟੀਕਲ ਤਕਨੀਕ ‘ਤੇ ਅਧਾਰਿਤ ਹੋਵੇਗਾ। ਇਸ ਵਿੱਚ 660-660 ਮੈਗਾਵਾਟ ਸਮਰੱਥਾ ਦੀਆਂ 2 ਇਕਾਈਆਂ ਹੋਣਗੀਆਂ। ਵਾਤਾਵਰਣ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਪਲਾਂਟ ਵਿੱਚ ਅਤਿਆਧੁਨਿਕ ਨਿਕਾਸੀ ਕੰਟਰੋਲ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਵੇਗੀ। ਉੱਚ ਕਾਰਜਕੁਸ਼ਲਤਾ ਵਾਲੇ ਇਸ ਪਲਾਂਟ ਵਿੱਚ ਊਰਜਾ ਉਤਪਾਦਨ ਲਈ ਘੱਟ ਈਂਧਣ ਦੀ ਵਰਤੋਂ ਕੀਤੀ ਜਾਵੇਗੀ। ਖੁਜਰਾ ਪਲਾਂਟ ਨਾਲ ਬਿਜਲੀ ਦੀ ਕਮੀ ਝੱਲ ਰਹੇ ਉੱਤਰੀ ਖੇਤਰ ਨੂੰ ਲਾਭ ਹੋਵੇਗਾ। ਇਸ ਪਲਾਂਟ ਨਾਲ ਵਿਸ਼ੇਸ਼ ਕਰਕੇ ਉੱਤਰ ਪ੍ਰਦੇਸ਼ ਅਤੇ ਉੱਤਰਾਸੈਕਸ਼ਨ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਨੂੰ ਲਾਭ ਹੋਵੇਗਾ। ਇਸ ਪ੍ਰੋਜੈਕਟ ਨਾਲ ਪ੍ਰਤੱਖ ਅਤੇ ਅਪ੍ਰਤੱਖ ਰੂਪ ਨਾਲ ਰੋਜ਼ਗਾਰ ਦੇ ਅਵਸਰਾਂ ਦੀ ਸਿਰਜਣਾ ਹੋਵੇਗੀ। ਬੁਲੰਦਸ਼ਹਿਰ ਅਤੇ ਨਿਕਟਵਰਤੀ ਜ਼ਿਲ੍ਹਿਆਂ ਦਾ ਸਮੁੱਚਾ ਵਿਕਾਸ ਹੋਵੇਗਾ।

ਦੂਜਾ ਪਲਾਂਟ ਬਿਹਾਰ ਦੇ ਬਕਸਰ ਵਿੱਚ 1320 ਮੈਗਾਵਾਟ ਸਮਰੱਥਾ ਦਾ ਥਰਮਲ ਪਾਵਰ ਪਲਾਂਟ ਹੈ। ਬਕਸਰ ਥਰਮਲ ਪਾਵਰ ਪਲਾਂਟ ਨੂੰ ਵੀਡੀਓ ਲਿੰਕ ਰਾਹੀਂ ਲਾਂਚ ਕੀਤਾ ਜਾਵੇਗਾ। ਇਸ ਪਲਾਂਟ ਵਿੱਚ 660-660 ਮੈਗਾਵਾਟ ਸਮਰੱਥਾ ਦੀਆਂ 2 ਇਕਾਈਆਂ ਹੋਣਗੀਆਂ। ਇਹ ਪਲਾਂਟ ਸੁਪਰ ਕ੍ਰਿਟੀਕਲ ਟੈਕਨੋਲੋਜੀ ‘ਤੇ ਅਧਾਰਿਤ ਹੋਵੇਗਾ। ਵਾਤਾਵਰਣ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਪਲਾਂਟ ਵਿੱਚ ਅਤਿਆਧੁਨਿਕ ਨਿਕਾਸੀ ਕੰਟਰੋਲ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਵੇਗੀ। ਬਕਸਰ ਪਲਾਂਟ ਬਿਹਾਰ ਅਤੇ ਪੂਰਬੀ ਖੇਤਰ ਵਿੱਚ ਬਿਜਲੀ ਦੀ ਕਮੀ ਦੂਰ ਕਰੇਗਾ।

ਬਾਅਦ ‘ਚ ਪ੍ਰਧਾਨ ਮੰਤਰੀ ਇੱਕ ਇਕੱਠ ਨੂੰ ਸੰਬੋਧਨ ਕਰਨਗੇ।

*****

ਏਕੇਟੀ/ਵੀਜੇ/ਬੀਐੱਮ