ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ (19 ਜਨਵਰੀ, 2019) ਨੂੰ ਭਾਰਤੀ ਸਿਨੇਮਾ ਦੇ ਨੈਸ਼ਨਲ ਮਿਊਜ਼ੀਅਮ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ| ਉਹ ਨੈਸ਼ਨਲ ਮਿਊਜ਼ੀਅਮ ਦਾ ਦੌਰਾ ਕਰਨਗੇ ਅਤੇ ਇਕੱਠ ਨੂੰ ਸੰਬੋਧਨ ਕਰਨਗੇ|
ਭਾਰਤੀ ਸਿਨੇਮਾ ਦੇ ਨੈਸ਼ਨਲ ਮਿਊਜ਼ੀਅਮ ਦੀ ਸਥਾਪਨਾ ਭਾਰਤ ਦੇ ਅਮੀਰ ਸਿਨਮਈ ਇਤਿਹਾਸ ਦੇ ਨਾਲ-ਨਾਲ ਸਿਨੇਮਾ ਦੇ ਵਿਕਾਸ ਰਾਹੀਂ ਭਾਰਤ ਦੇ ਸਮਾਜਿਕ-ਸੱਭਿਆਚਾਰਕ ਇਤਿਹਾਸ ਨੂੰ ਦਰਸਾਉਣ ਲਈ ਕੀਤੀ ਗਈ ਹੈ| ਇਹ ਸੈਲਾਨੀਆਂ ਨੂੰ ਵਿਜ਼ੁਅਲ (ਦ੍ਰਿਸ਼ਾਂ) ਅਤੇ ਗ੍ਰਾਫਿਕਸ, ਫ਼ਿਲਮ ਕਲਿਪਿੰਗ, ਕਲਾਕ੍ਰਿਤੀਆਂ, ਪ੍ਰਚਾਰ ਸਮੱਗਰੀ, ਇੰਟਰੈਕਾਟਿਵ ਪ੍ਰਦਰਸ਼ਨੀਆਂ ਅਤੇ ਹੋਰ ਕਈ ਚੀਜ਼ਾਂ ਦੀ ਮਦਦ ਨਾਲ ਬਾਤਾਂ ਪਾਉਣ ਦੇ ਅੰਦਾਜ਼ ਵਿੱਚ ਭਾਰਤੀ ਸਿਨੇਮਾ ਦੇ ਸਦੀ ਤੋਂ ਵੀ ਲੰਬੀ ਯਾਤਰਾ ਉੱਪਰ ਲੈ ਜਾਵੇਗਾ|
ਇਹ ਦੱਖਣੀ ਮੁੰਬਈ ਦੇ ਫਿਲਮਸ ਡਿਵੀਜ਼ਨ ਕੰਪਲੈਕਸ ਵਿੱਚ ਸਥਿੱਤ ਹੈ, ਇਹ ਇਤਿਹਾਸਿਕ ਗੁਲਸ਼ਨ ਮਹਿਲ ਅਤੇ ਨਿਊ ਮਿਊਜ਼ੀਅਮ ਬਿਲਡਿੰਗ ਨਾਮੀ ਇਮਾਰਤਾਂ ਵਿੱਚ ਫੈਲਿਆ ਹੋਇਆ ਹੈ|
ਨਵੀਂ ਮਿਊਜ਼ੀਅਮ ਬਿਲਡਿੰਗ ਵਿੱਚ ਚਾਰ ਮੰਜ਼ਲਾਂ ਹਨ: ਮੰਜ਼ਲ:1 – ਗਾਂਧੀ ਅਤੇ ਸਿਨੇਮਾ, ਮੰਜ਼ਲ 2 – ਬੱਚਿਆਂ ਦਾ ਫ਼ਿਲਮ ਸਟੂਡੀਓ, ਮੰਜ਼ਲ 3 – ਟੈਕਨੋਲੋਜੀ, ਸਿਰਜਣਾਤਮਕਤਾ ਅਤੇ ਭਾਰਤੀ ਸਿਨੇਮਾ ਅਤੇ ਮੰਜ਼ਲ 4 – ਭਾਰਤ ਭਰ ਵਿੱਚ ਸਿਨਮਾ| ਨਿਊ ਮਿਊਜ਼ੀਅਮ ਬਿਲਡਿੰਗ ਵਿੱਚ ਦੋ ਆਡੀਟੋਰੀਅਮ ਵੀ ਹੋਣਗੇ, ਜੋ ਸਟੇਟ ਆਵ੍ ਦ ਆਰਟ ਡਿਜੀਟਲ ਸਿਨੇਮਾ ਪ੍ਰੋਜੈਕਟਰ ਅਤੇ 7.1 ਦੀ ਸਾਊਂਡ/ਧੁਨੀ ਪ੍ਰਣਾਲੀ ਨਾਲ ਲੈਸ ਹੋਣਗੇ|
***
ਏਕੇਟੀ/ਕੇਪੀ/ਐੱਸਬੀਪੀ
Tomorrow evening, I will be in Mumbai to inaugurate the National Museum of Indian Cinema.
— Narendra Modi (@narendramodi) January 18, 2019
This museum will showcase the rich history of Indian cinema and highlight the contribution of cinema in our country's progress.