ਪੀਐੱਮਇੰਡੀਆ
ਪ੍ਰਧਾਨ ਮੰਤਰੀ ਨੇ ਐੱਸਐੱਨ ਮੈਡੀਕਲ ਕਾਲਜ, ਆਗਰਾ ਦੀ ਅੱਪਗ੍ਰੇਡੇਸ਼ਨ ਲਈ ਨੀਂਹ ਪੱਥਰ ਰੱਖਿਆ
ਪੰਚਧਾਰਾ – ਵਿਕਾਸ ਦੇ ਪੰਜ ਪਹਿਲੂ ਰਾਸ਼ਟਰ ਦੀ ਪ੍ਰਗਤੀ ਦੀ ਕੁੰਜੀ ਹਨ –ਪ੍ਰਧਾਨ ਮੰਤਰੀ
ਆਗਰਾ ਲਈ 2900 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
ਆਗਰਾ ਵਿੱਚ ਸੈਰ–ਸਪਾਟਾ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਗਰਾ ਸ਼ਹਿਰ ਅਤੇ ਇਸ ਦੇ ਨਾਲ ਲਗਦੇ ਖੇਤਰਾਂ ਲਈ 2900 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ।
ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਗੰਗਾਜਲ ਪ੍ਰੋਜੈਕਟ ਸਮਰਪਿਤ ਕੀਤਾ, ਜੋ ਕਿ 2880 ਕਰੋੜ ਰੁਪਏ ਦੀ ਲਾਗਤ ਨਾਲ ਆਗਰਾ ਨੂੰ ਬਿਹਤਰ ਅਤੇ ਵਧੇਰੇ ਜਲ ਸਪਲਾਈ ਯਕੀਨੀ ਬਣਾਏਗਾ। ਗੰਗਾਜਲ ਪ੍ਰੋਜੈਕਟ 140 ਕਿਊੁਸਿਕਸ ਗੰਗਾ ਦਾ ਪਾਣੀ ਆਗਰਾ ਵਿੱਚ ਲਿਆਵੇਗਾ। ਇਹ ਕਦਮ ਸ਼ਹਿਰ ਦੀਆਂ ਪੇਅਜਲ ਲੋੜਾਂ ਦੀ ਪੂਰਤੀ ਕਰਨ ਵਿੱਚ ਮਦਦ ਕਰੇਗਾ।
ਪ੍ਰਧਾਨ ਮੰਤਰੀ ਨੇ ਆਗਰਾ ਸਮਾਰਟ ਸਿਟੀ ਲਈ ਇੰਟੈਗ੍ਰੇਟਿਡ (ਏਕੀਕ੍ਰਿਤ) ਕਮਾਂਡ ਐਂਡ ਕੰਟਰੋਲ ਸੈਂਟਰ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਤਹਿਤ ਸੀਸੀਟੀਵੀ ਕੈਮਰੇ ਸਾਰੇ ਆਗਰਾ ਸ਼ਹਿਰ ਵਿੱਚ ਲਗਾਏ ਜਾਣਗੇ ਤਾਕਿ ਨਿਗਰਾਨੀ ਅਤੇ ਮੌਨੀਟ੍ਰਿੰਗ ਰਾਹੀਂ ਸੁਰੱਖਿਆ ਅਤੇ ਰੱਖਿਆ ਯਕੀਨੀ ਬਣ ਸਕੇ। ਇਸ ਨਾਲ 285 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਇੱਕ ਪ੍ਰਮੁੱਖ ਸੈਲਾਨੀ ਸਥਾਨ ਵਜੋਂ, ਆਗਰਾ ਸ਼ਹਿਰ ਨੂੰ ਮਾਡਰਨ ਵਰਲਡ ਕਲਾਸ ਸਮਾਰਟ ਸਿਟੀ ਦੇ ਤੌਰ ‘ਤੇ ਵਿਕਸਿਤ ਕਰਨ ਵਿੱਚ ਮਦਦ ਮਿਲੇਗੀ।
ਆਗਰਾ ਸ਼ਹਿਰ ਵਿੱਚ ਕੋਠੀ ਮੀਨਾ ਬਜ਼ਾਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ”ਗੰਗਾਜਲ ਪ੍ਰੋਜੈਕਟ ਵਰਗੇ ਪ੍ਰੋਜੈਕਟਾਂ ਦੇ ਵਿਕਸਿਤ ਹੋਣ ਨਾਲ ਅਤੇ ਸੀਸੀਟੀਵੀ ਕੈਮਰਿਆਂ ਦੀ ਸਹੂਲਤ ਪ੍ਰਦਾਨ ਕੀਤੇ ਜਾਣ ਨਾਲ ਅਸੀਂ ਆਗਰਾ ਨੂੰ ਇੱਕ ਸਮਾਰਟ ਸਿਟੀ ਵਜੋਂ ਵਿਕਸਿਤ ਕਰਨ ਵਿੱਚ ਅੱਗੇ ਵਧ ਰਹੇ ਹਾਂ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਹੂਲਤਾਂ ਨਾਲ ਸੈਲਾਨੀ ਆਕਰਸ਼ਿਤ ਹੋਣਗੇ।
ਆਯੁਸ਼ਮਾਨ ਭਾਰਤ ਯੋਜਨਾ ਅਧੀਨ ਪ੍ਰਧਾਨ ਮੰਤਰੀ ਨੇ ਐੱਸਐੱਨ ਮੈਡੀਕਲ ਕਾਲਜ ਦੀ ਅੱਪਗ੍ਰੇਡੇਸ਼ਨ ਦਾ ਨੀਂਹ ਪੱਥਰ ਰੱਖਿਆ। ਇਸ ਨਾਲ 100 ਬੈੱਡਾਂ ਵਾਲਾ ਮੈਟਰਨਿਟੀ ਵਿੰਗ ਮਹਿਲਾਵਾਂ ਦੇ ਹਸਪਤਾਲ ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਸਿਹਤ ਅਤੇ ਮੈਟਰਨਿਟੀ ਸੰਭਾਲ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਯੋਜਨਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ 7 ਲੱਖ ਤੋਂ ਵੱਧ ਲੋਕਾਂ ਨੇ ਪਿਛਲੇ 100 ਦਿਨਾਂ ਵਿੱਚ ਇਸ ਤੋਂ ਲਾਭ ਉਠਾਇਆ ਹੈ।
ਜਨਰਲ ਕੈਟੇਗਰੀ ਦੇ ਗ਼ਰੀਬਾਂ ਨੂੰ 10% ਰਿਜ਼ਰਵੇਸ਼ਨ ਦੇਣ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਹੀ ਦਿਸ਼ਾ ਵਿੱਚ ਇੱਕ ਕਦਮ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਵਿੱਦਿਅਕ ਸੰਸਥਾਵਾਂ ਵਿੱਚ ਸੀਟਾਂ ਦੀ ਗਿਣਤੀ ਵਿੱਚ ਵਾਧਾ ਕਰੇਗੀ ਤਾਕਿ ਇਹ ਯਕੀਨੀ ਬਣ ਸਕੇ ਕਿ ਹੋਰ ਵਰਗਾਂ ਦੇ ਵਿਦਿਆਰਥੀ ਪ੍ਰਭਾਵਿਤ ਨਾ ਹੋਣ। ਪ੍ਰਧਾਨ ਮੰਤਰੀ ਨੇ ਕਿਹਾ, ” ਜਨਰਲ ਵਰਗ ਦੇ ਲੋਕਾਂ ਨੂੰ ਰਿਜ਼ਰਵੇਸ਼ਨ ਦੇ ਇਲਾਵਾ ਅਸੀਂ ਉੱਚ ਵਿੱਦਿਆ, ਤਕਨੀਕੀ ਅਤੇ ਪ੍ਰੋਫੈਸ਼ਨਲ ਸੰਸਥਾਵਾਂ ਵਿੱਚ ਵਿੱਦਿਅਕ ਸਹੂਲਤਾਂ ਪ੍ਰਦਾਨ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਅਸੀਂ ਉੱਚ ਵਿੱਦਿਅਕ ਸੰਸਥਾਵਾਂ ਵਿੱਚ ਰਿਜ਼ਰਵ ਸੀਟਾਂ ਦੀ ਗਿਣਤੀ ਵਿੱਚ 10% ਦਾ ਵਾਧਾ ਕੀਤਾ ਹੈ। ਅਸੀਂ ਕੋਈ ਅਜਿਹਾ ਸਿਸਟਮ ਨਹੀਂ ਅਪਣਾਵਾਂਗੇ ਜੋ ਕਿਸੇ ਦਾ ਅਧਿਕਾਰ ਖੋਹ ਲਵੇ।”
ਪ੍ਰਧਾਨ ਮੰਤਰੀ ਨੇ ਕਿਹਾ, ”ਮੈਂ ਤੁਹਾਡੇ ਤੋਂ ਭ੍ਰਿਸ਼ਟਾਚਾਰ ਵਿਰੁੱਧ ਸਾਢੇ ਚਾਰ ਸਾਲ ਪਹਿਲਾਂ ਹਾਸਲ ਹੋਏ ਫਤਵੇ ਉੱਤੇ ਪੂਰਾ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ। ਇਹੋ ਕਾਰਨ ਹੈ ਕਿ ਕੁਝ ਲੋਕ ਇਸ ਚੌਕੀਦਾਰ ਵਿਰੁੱਧ ਇਕੱਠੇ ਹੋਣਾ ਸ਼ੁਰੂ ਹੋਏ ਹਨ।” ਸਰਕਾਰ ਦੀਆਂ ਪ੍ਰਾਥਮਿਕਤਾਵਾਂ ਉੱਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਪੰਚਧਾਰਾ – ਵਿਕਾਸ ਦੇ ਪੰਜ ਪਹਿਲੂ ਹੀ ਦੇਸ਼ ਦੀ ਪ੍ਰਗਤੀ ਦੀ ਕੂੰਜੀ ਹਨ। ਇਨ੍ਹਾਂ ਵਿੱਚ ਬੱਚਿਆਂ ਲਈ ਪੜ੍ਹਾਈ (ਸਿੱਖਿਆ), ਕਿਸਾਨਾਂ ਲਈ ਸਿੰਚਾਈ, ਨੌਜਵਾਨਾਂ ਲਈ ਕਮਾਈ, ਬਜ਼ੁਰਗਾਂ ਲਈ ਦਵਾਈ ਅਤੇ ਹਰੇਕ ਲਈ ਸੁਣਵਾਈ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਅਮਰੁਤ ਯੋਜਨਾ ਅਧੀਨ ਆਗਰਾ ਦੇ ਪੱਛਮੀ ਹਿੱਸੇ ਲਈ ਸੀਵਰੇਜ ਨੈੱਟਵਰਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਨਾਲ 50,000 ਘਰਾਂ ਵਿੱਚ ਸੁਧਰੀਆਂ ਹੋਈਆਂ ਸਫ਼ਾਈ ਸਹੂਲਤਾਂ ਹਾਸਲ ਮਿਲਣਗੀਆਂ।
*****
ਏਕੇਟੀ/ ਏਕ/ਵੀਜੇ
GST कोई अलग से लगाया गया टैक्स नहीं है। बल्कि पहले जो आप सभी सामान पर या सेवाओं पर दर्जनों टैक्स देते थे, उनको समेटकर कम कर दिया गया है.
— PMO India (@PMOIndia) January 9, 2019
पहले बहुत सी चीजों पर 30% से भी अधिक टैक्स लगते थे, जो कहीं दिखते नहीं थे। अब जितना टैक्स आप देते हैं उतना दिखता भी है, यही पारदर्शिता है: PM
अब सामान्य मानवी के काम आने वाला ज्यादातर सामान यानि करीब-करीब 99 प्रतिशत सामान पर GST 18% से कम है।
— PMO India (@PMOIndia) January 9, 2019
GST को व्यापारियों और उपभोक्ताओं के लिए और सरल करने की प्रक्रिया निरंतर चल रही है।
जनभागीदारी से चलने वाली ये सरकार आप सभी से मिल रहे सुझावों पर अमल कर रही है: PM
कल पूरे देश ने देखा है कि किस प्रकार लोकसभा में एक ऐतिहासिक बिल पास किया गया है।
— PMO India (@PMOIndia) January 9, 2019
आजादी के इतने दशकों के बाद गरीबी के कारण बढ़ी असमानता को स्वीकार किया गया है।
सामान्य श्रेणी के गरीब परिवारों को 10% का आरक्षण मिले, इस तरफ एक महत्वपूर्ण बड़ा कदम उठाया गया: PM
किसी भी वर्ग के हितों का नुकसान किए बिना, गरीबों को समता और समानता देने की एनडीए सरकार की ये पहल भविष्य के भारत के लिए बहुत महत्वपूर्ण है।
— PMO India (@PMOIndia) January 9, 2019
मैं देश के हर नागरिक का, संसद के सभी साथियों का, समता और समरसता की भावना को मज़बूत करने के लिए आभार व्यक्त करता हूं: PM
इस प्रकार की व्यवस्था को लेकर मांग नई नहीं है।
— PMO India (@PMOIndia) January 9, 2019
आर्थिक स्थिति के आधार पर जो हमारे समाज में जो एक खाई बनी है उसके आधार पर दशकों से इसकी मांग चल रही थी।
इस मांग को पूरा करने का काम सरकार ने किया है: PM
अब उन ताकतों से भी सावधान रहना है जो अपने स्वार्थ के लिए अफवाहों का बाज़ार गर्म करने में जुट गई हैं।
— PMO India (@PMOIndia) January 9, 2019
गरीबों के दुश्मन सोशल मीडिया से लेकर बड़े मंचों पर अब झूठ फैलाने के काम में जुट गए हैं।
समाज में बंटवारे से जिनका स्वार्थ सिद्ध होता है, उनकी हर चाल को हमें असफल करना है: PM
वर्षों से आगरा के लोगों की एक मांग थी, जिसे हमारी सरकार को पूरा करने का सौभाग्य मिला है।
— Narendra Modi (@narendramodi) January 9, 2019
जानिए, मैं किस मांग की बात कर रहा हूं। pic.twitter.com/8fVZcGNEqm
भ्रष्टाचार के खिलाफ साढ़े चार साल पहले आपने मुझे जो जनादेश दिया था, उस पर मैं पूरी क्षमता से खरा उतरने का प्रयास कर रहा हूं।
— Narendra Modi (@narendramodi) January 9, 2019
इस कारण कैसे इस चौकीदार के खिलाफ कुछ लोग इकट्ठा होना शुरू हो गए हैं। pic.twitter.com/SpkAM1XOwt