Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇਥੋਪੀਆ ਦੇ ਅਦੀਸ ਅਬਾਬਾ ਵਿੱਚ ਅਦਵਾ ਵਿਜੇ ਸਮਾਰਕ ਵਿਖੇ ਸ਼ਰਧਾਂਜਲੀ ਭੇਟ ਕੀਤੀ

ਪ੍ਰਧਾਨ ਮੰਤਰੀ ਨੇ ਇਥੋਪੀਆ ਦੇ ਅਦੀਸ ਅਬਾਬਾ ਵਿੱਚ ਅਦਵਾ ਵਿਜੇ ਸਮਾਰਕ ਵਿਖੇ ਸ਼ਰਧਾਂਜਲੀ ਭੇਟ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਦੀਸ ਅਬਾਬਾ ਵਿੱਚ ਅਦਵਾ ਵਿਜੇ ਸਮਾਰਕ ’ਤੇ ਫੁੱਲਮਾਲਾ ਸਮਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਹ ਸਮਾਰਕ ਉਨ੍ਹਾਂ ਬਹਾਦਰ ਇਥੋਪੀਆਈ ਸੈਨਿਕਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ 1896 ਵਿੱਚ ਅਦਵਾ ਦੀ ਲੜਾਈ ਵਿੱਚ ਆਪਣੇ ਦੇਸ਼ ਦੀ ਪ੍ਰਭੂਸੱਤਾ ਲਈ ਸਰਬ-ਉੱਚ ਕੁਰਬਾਨੀ ਦਿੱਤੀ ਸੀ। ਇਹ ਸਮਾਰਕ ਅਦਵਾ ਦੇ ਨਾਇਕਾਂ ਦੇ ਅਜਿੱਤ ਹੌਸਲੇ ਅਤੇ ਦੇਸ਼ ਦੀ ਆਜ਼ਾਦੀ, ਮਾਣ ਅਤੇ ਤਾਕਤ ਦੀ ਸ਼ਾਨਦਾਰ ਵਿਰਾਸਤ ਦੇ ਸਨਮਾਨ ਵਜੋਂ ਹੈ। 

ਪ੍ਰਧਾਨ ਮੰਤਰੀ ਦਾ ਇਸ ਸਮਾਰਕ ਦਾ ਦੌਰਾ ਭਾਰਤ ਅਤੇ ਇਥੋਪੀਆ ਦਰਮਿਆਨ ਇੱਕ ਵਿਸ਼ੇਸ਼ ਇਤਿਹਾਸਕ ਸਬੰਧ ਨੂੰ ਉਜਾਗਰ ਕਰਦਾ ਹੈ, ਜਿਸ ਨੂੰ ਦੋਵਾਂ ਦੇਸ਼ਾਂ ਦੇ ਲੋਕ ਅੱਜ ਵੀ ਸੰਭਾਲ ਕੇ ਰੱਖਦੇ ਹਨ।

*********

ਐੱਮਜੇਪੀਐੱਸ/ਐੱਸਟੀ