Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਲਬੁਰਗੀ ਅਤੇ ਕਾਂਚੀਪੁਰਮ ਵਿਖੇ ਪ੍ਰਮੁੱਖ ਵਿਕਾਸ ਪ੍ਰੋਜੈਕਟ ਲਾਂਚ ਕੀਤੇ

ਪ੍ਰਧਾਨ ਮੰਤਰੀ ਨੇ ਕਲਬੁਰਗੀ ਅਤੇ ਕਾਂਚੀਪੁਰਮ ਵਿਖੇ ਪ੍ਰਮੁੱਖ ਵਿਕਾਸ ਪ੍ਰੋਜੈਕਟ ਲਾਂਚ ਕੀਤੇ

ਪ੍ਰਧਾਨ ਮੰਤਰੀ ਨੇ ਕਲਬੁਰਗੀ ਅਤੇ ਕਾਂਚੀਪੁਰਮ ਵਿਖੇ ਪ੍ਰਮੁੱਖ ਵਿਕਾਸ ਪ੍ਰੋਜੈਕਟ ਲਾਂਚ ਕੀਤੇ

ਪ੍ਰਧਾਨ ਮੰਤਰੀ ਨੇ ਕਲਬੁਰਗੀ ਅਤੇ ਕਾਂਚੀਪੁਰਮ ਵਿਖੇ ਪ੍ਰਮੁੱਖ ਵਿਕਾਸ ਪ੍ਰੋਜੈਕਟ ਲਾਂਚ ਕੀਤੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਕਲਬੁਰਗੀ ਅਤੇ ਤਮਿਲਨਾਡੂ ਦੇ ਕਾਂਚੀਪੁਰਮ ਵਿਖੇ ਪ੍ਰਮੁੱਖ ਵਿਕਾਸ ਪ੍ਰੋਜੈਕਟ ਲਾਂਚ ਕੀਤੇ।

ਕਰਨਾਟਕ ਦੇ ਕਲਬੁਰਗੀ ਵਿਖੇ ਪ੍ਰਧਾਨ ਮੰਤਰੀ ਨੇ ਬੰਗਲੁਰੂ ਦੇ ਈਐੱਸਆਈਸੀ ਹਸਪਤਾਲ ਅਤੇ ਮੈਡੀਕਲ ਕਾਲਜ ਨੂੰ ਇੱਕ ਤਖ਼ਤੀ ਤੋਂ ਪਰਦਾ ਹਟਾ ਕੇ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਹੁਬਲੀ ਵਿਖੇ ਕੇਆਈਐੱਮਐੱਸ ਵਿੱਚ ਸੁਪਰਸਪੈਸ਼ਲਿਟੀ ਬਲਾਕ, ਬੰਗਲੁਰੂ ਵਿਖੇ ਇਨਕਮਟੈਕਸ ਅਪੀਲੀ ਟ੍ਰਿਬਿਊਨਲ ਬਿਲਡਿੰਗ ਅਤੇ ਉੱਤਰ ਪੂਰਬ ਖੇਤਰ ਦੀਆਂ ਵਿਦਿਆਰਥਣਾਂ ਲਈ ਬੰਗਲੌਰ ਯੂਨੀਵਰਸਿਟੀ ਵਿੱਚ ਮਹਿਲਾ ਹੋਸਟਲ ਦਾ ਵੀ ਬਟਨ ਦਬਾ ਕੇ ਉਦਘਾਟਨ ਕੀਤਾ। ਬੀਪੀਸੀਐੱਲ ਡਿਪੂ ਨੂੰ ਰਾਏਚੁਰ ਤੋਂ ਕਲਬੁਰਗੀ ਲਿਜਾਣ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ ਇੱਕ ਤਖ਼ਤੀ ਤੋਂ ਪਰਦਾ ਹਟਾ ਕੇ ਕੀਤਾ।

ਪ੍ਰਧਾਨ ਮੰਤਰੀ ਨੇ ਜਨ ਆਰੋਗਯ ਯੋਜਨਾ – ਆਯੁਸ਼ਮਾਨ ਭਾਰਤ ਦੇ ਲਾਭਾਰਥੀਆਂ ਨਾਲ ਗੱਲਬਾਤ ਵੀ ਕੀਤੀ।

ਪ੍ਰਧਾਨ ਮੰਤਰੀ ਨੇ ਤਮਿਲਨਾਡੂ ਦੇ ਕਾਂਚੀਪੁਰਮ ਵਿਖੇ ਕਈ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਿਨ੍ਹਾਂ ਵਿੱਚ ਵਿਕਰਾਵੰਦੀ ਤੋਂ ਥੰਜਾਵੁਰ ਤੱਕ ਐੱਨਐੱਚ-45 ਸੀ ਦੀ 4-ਲੇਨਿੰਗ ਅਤੇ ਐੱਨਐੱਚ -4 ਦੇ ਕਰਿਪੇਟੱਈ ਵਾਲਜਾਪੈੱਟ ਸੈਕਸ਼ਨ ਦੀ 4-ਲੇਨਿੰਗ ਵੀ ਸ਼ਾਮਲ ਹੈ। ਉਨ੍ਹਾਂ ਨੇ 5 ਐੱਮਐੱਮਟੀਪੀਏ ਸਮਰੱਥਾ ਦਾ ਏਨੌਰ ਐੱਲਐੱਨਜੀ ਟਰਮੀਨਲ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਐੱਲਐੱਨਜੀ ਟਰਮੀਨਲ ਤਮਿਲ ਨਾਡੂ ਅਤੇ ਗੁਆਂਢੀ ਰਾਜਾਂ ਵਿੱਚ ਐੱਲਐੱਨਜੀ ਦੀ ਮੰਗ ਪੂਰੀ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਇਰੋਡ-ਕਰੂਰ-ਤਿਰੁਚਿਰਾਪਲੀ ਅਤੇ ਸਲੇਮ-ਕਰੂਰ-ਦਿੰਡੀਗੁਲ ਰੇਲਵੇ ਲਾਈਨਾਂ ਦਾ ਬਿਜਲੀਕਰਨ ਰਾਸ਼ਟਰ ਨੂੰ ਸਮਰਪਿਤ ਕੀਤਾ।

ਪ੍ਰਧਾਨ ਮੰਤਰੀ ਨੇ ਚੇਨਈ ਦੇ ਡਾਕਟਰ ਐੱਮਜੀਆਰ ਜਾਨਕੀ ਕਾਲਜ ਆਵ੍ ਆਰਟਸ ਐਂਡ ਸਾਇੰਸ ਫਾਰ ਵਿਮਨ ਵਿਖੇ ਵੀਡੀਓ ਲਿੰਕ ਰਾਹੀਂ ਡਾਕਟਰ ਐੱਮਜੀ ਰਾਮਾਚੰਦਰਨ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ।

ਅੱਜ ਜਿਨ੍ਹਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋਈ ਹੈ ਉਹ ਕਰਨਾਟਕ ਅਤੇ ਤਮਿਲਨਾਡੂ ਦੇ ਲੋਕਾਂ ਲਈ ਕਾਫੀ ਲਾਹੇਵੰਦ ਸਿੱਧ ਹੋਣਗੇ।

ਏਕੇਟੀ /ਐੱਸਐੱਚ /ਐੱਸਕੇਐੱਸ