Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਾਦਰੀ ਗੋਪਾਲਨਾਥ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਸੰਗੀਤ ਦੇ ਨਿਪੁੰਨ ਸੰਗੀਤਕਾਰ ਸ਼੍ਰੀ ਕਾਦਰੀ ਗੋਪਾਲਨਾਥ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ, “ਅਸਾਧਾਰਨ ਕਾਦਰੀ ਗੋਪਾਲਨਾਥ ਉਤਕ੍ਰਿਸ਼ਟਤਾ ਦੇ ਪ੍ਰਤੀਕ ਸਨ। ਆਪਣੀ ਆਨੋਖੀ ਲਗਨ ਅਤੇ ਪ੍ਰਤੀਭਾ ਦੇ ਬਲ ‘ਤੇ ਉਨ੍ਹਾਂ ਨੇ ਕਰਨਾਟਕ ਸੰਗੀਤ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਦਾ ਸੰਗੀਤ ਸਾਰੇ ਮਹਾਂਦੀਪਾਂ ਵਿੱਚ ਲੋਕਾਂ ਨੂੰ ਹਰਮਨਪਿਆਰਾ ਸੀ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਮੈਨੂੰ ਕਾਫੀ ਦੁਖ ਪਹੁੰਚਿਆ ਹੈ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਰਜਨਾਂ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ।”

*****

ਵੀਆਰਆਰਕੇ/ਐੱਸਐੱਸ