ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਵਿਨ ਗਲੋਬਲ ਕਨਕਲੇਵ (CoWin Global Conclave) ਨੂੰ ਸੰਬੋਧਨ ਕੀਤਾ ਅਤੇ ਭਾਰਤ ਨੇ ਕੋਵਿਡ–19 ਦਾ ਮੁਕਾਬਲਾ ਕਰਨ ਲਈ ਵਿਸ਼ਵ ਨੂੰ ਡਿਜੀਟਲ ਜਨਤਕ ਭਲਾਈ ਲਈ ਕੋਵਿਨ ਮੰਚ ਦੀ ਪੇਸ਼ਕਸ਼ ਕੀਤੀ।
ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ਾਂ ‘ਚ ਮਹਾਮਾਰੀ ਕਾਰਨ ਹੋਏ ਜਾਨੀ ਨੁਕਸਾਨ ਆਪਣੀਆਂ ਸੰਵੇਦਨਾਵਾਂ ਪ੍ਰਗਟਾਉਣ ਤੋਂ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਂਕੜੇ ਸਾਲਾਂ ਵਿੱਚ ਅਜਿਹੀ ਮਹਾਮਾਰੀ ਕਦੇ ਨਹੀਂ ਦੇਖੀ ਗਈ ਅਤੇ ਕੋਈ ਵੀ ਦੇਸ਼, ਭਾਵੇਂ ਉਹ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਇਕੱਲਾ ਰਹਿ ਕੇ ਅਜਿਹੀ ਚੁਣੌਤੀ ਦਾ ਹੱਲ ਨਹੀਂ ਲੱਭ ਸਕਦਾ। ਪ੍ਰਧਾਨ ਮੰਤਰੀ ਨੇ ਕਿਹਾ, ‘ਕੋਵਿਡ–19 ਮਹਾਮਾਰੀ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਮਾਨਵਤਾ ਤੇ ਮਾਨਵੀ ਭਲਾਈ ਲਈ ਸਾਨੂੰ ਇਕੱਠਿਆਂ ਕੰਮ ਕਰਦੇ ਹੋਏ ਇਕਜੁੱਟਤਾ ਨਾਲ ਅੱਗੇ ਵਧਣਾ ਹੋਵੇਗਾ। ਸਾਨੂੰ ਇੱਕ–ਦੂਜੇ ਤੋਂ ਸਿੱਖ ਕੇ ਆਪਣੇ ਬਿਹਤਰੀਨ ਪਿਰਤਾਂ ਬਾਰੇ ਇੱਕ–ਦੂਜੇ ਦਾ ਮਾਰਗਦਰਸ਼ਨ ਕਰਨਾ ਹੋਵੇਗਾ।’
https://twitter.com/PMOIndia/status/1411982733291638785
ਵਿਸ਼ਵ ਭਾਈਚਾਰੇ ਨਾਲ ਅਨੁਭਵ, ਮੁਹਾਰਤ ਤੇ ਸੰਸਾਧਨ ਸਾਂਝੇ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਉੱਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਦੁਨੀਆ ਦੀਆਂ ਪਿਰਤਾਂ ਤੋਂ ਭਾਰਤ ਦੇ ਸਿੱਖਣ ਦੀ ਇੱਛਾ ਵੀ ਪ੍ਰਗਟਾਈ। ਮਹਾਮਾਰੀ ਵਿਰੁੱਧ ਜੰਗ ਵਿੱਚ ਟੈਕਨੋਲੋਜੀ ਦੇ ਮਹੱਤਵ ਉੱਤੇ ਜ਼ੋਰ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸੌਫਟਵੇਅਰ ਇੱਕ ਖੇਤਰ ਹੈ, ਜਿਸ ਵਿੱਚ ਸੰਸਾਧਨ ਉੱਤੇ ਕੋਈ ਬੰਦਸ਼ਾਂ ਨਹੀਂ ਹਨ। ਇਹੋ ਕਾਰਨ ਹੈ ਕਿ ਭਾਰਤ ਨੇ ਆਪਣੀ ਕੋਵਿਡ ਟ੍ਰੈਕਿੰਗ ਤੇ ਟ੍ਰੇਸਿੰਗ ਐਪ ਨੂੰ ਇੱਕ ਖੁੱਲ੍ਹਾ ਸੰਸਾਧਨ ਬਣਾ ਦਿੱਤਾ ਹੈ, ਜਦੋਂ ਵੀ ਅਜਿਹਾ ਕਰਨਾ ਵਿਵਹਾਰਕ ਹੋਵੇ। ਉਨ੍ਹਾਂ ਕਿਹਾ ਕਿ ਲਗਭਗ 20 ਕਰੋੜ ਯੂਜ਼ਰਸ ਨਾਲ ‘ਆਰੋਗਯ ਸੇਤੂ’ ਐਪ ਡਿਵੈਲਪਰਸ ਲਈ ਪੂਰੀ ਤਰ੍ਹਾਂ ਤਿਆਰ ਉਪਲਬਧ ਪੈਕੇਜ ਹੈ। ਪ੍ਰਧਾਨ ਮੰਤਰੀ ਨੇ ਪੂਰੀ ਦੁਨੀਆ ਦੇ ਦਰਸ਼ਕਾਂ ਨੂੰ ਕਿਹਾ ਕਿ ਇਸ ਨੂੰ ਕਿਉਂਕਿ ਭਾਰਤ ‘ਚ ਵਰਤਿਆ ਗਿਆ ਹੈ, ਇਸ ਲਈ ਤੁਸੀਂ ਯਕੀਨ ਨਾਲ ਆਖ ਸਕਦੇ ਹੋ ਕਿ ਇਸ ਦੀ ਰਫ਼ਤਾਰ ਤੇ ਪੱਧਰ ਦੀ ਪਰਖ ਅਸਲ ਸੰਸਾਰ ਵਿੱਚ ਹੋ ਚੁੱਕੀ ਹੈ।
https://twitter.com/PMOIndia/status/1411982996589072386
https://twitter.com/PMOIndia/status/1411983413788041218
ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਕਾਕਰਣ ਦੇ ਮਹੱਤਵ ਨੂੰ ਦੇਖਦਿਆਂ ਹੀ ਭਾਰਤ ਨੇ ਆਪਣੀ ਟੀਕਾਕਰਣ ਦੀ ਰਣਨੀਤੀ ਉਲੀਕਦਿਆਂ ਪੂਰੀ ਤਰ੍ਹਾਂ ਡਿਜੀਟਲ ਪਹੁੰਚ ਅਪਣਾਉਣ ਦਾ ਫ਼ੈਸਲਾ ਕੀਤਾ ਸੀ। ਇਸ ਨਾਲ ਲੋਕਾਂ ਨੂੰ ਇਹ ਸਿੱਧ ਕਰਨ ਵਿੱਚ ਮਦਦ ਮਿਲਦੀ ਹੈ ਕਿ ਉਨ੍ਹਾਂ ਦਾ ਟੀਕਾਕਰਣ ਹੋ ਚੁੱਕਾ ਹੈ ਅਤੇ ਮਹਾਮਾਰੀ ਤੋਂ ਬਾਅਦ ਦੇ ਗਲੋਬਲਾਈਜ਼ਡ ਵਰਲਡ ਵਿੱਚ ਹਾਲਾਤ ਤੇਜ਼ੀ ਨਾਲ ਸੁਖਾਵੇਂ ਹੁੰਦੇ ਹਨ। ਇੱਕ ਸੁਰੱਖਿਅਤ ਤੇ ਭਰੋਸੇਯੋਗ ਸਬੂਤ ਲੋਕਾਂ ਨੂੰ ਇਹ ਸਥਾਪਿਤ ਕਰਨ ਵਿੱਚ ਮਦਦ ਕਰਦਾ ਹੈ ਕਿ ਉਨ੍ਹਾਂ ਦਾ ਟੀਕਾਕਰਣ ਕਦੋਂ, ਕਿੱਥੇ ਤੇ ਕਿਸ ਦੁਆਰਾ ਹੋਇਆ ਹੈ। ਡਿਜੀਟਲ ਪਹੁੰਚ ਟੀਕਾਕਰਣ ਦੀ ਵਰਤੋਂ ਉੱਤੇ ਨਜ਼ਰ ਰੱਖਣ ਅਤੇ ਵੈਕਸੀਨ ਦਾ ਨਸ਼ਟ ਹੋਣਾ ਘਟਾਉਣ ਵਿੱਚ ਵੀ ਮਦਦ ਕਰਦੀ ਹੈ।
https://twitter.com/PMOIndia/status/1411983456918073346
ਪੂਰੀ ਦੁਨੀਆ ਨੂੰ ਇੱਕ ਪਰਿਵਾਰ ਸਮਝਣ ਦੇ ਭਾਰਤ ਦੇ ਫ਼ਲਸਫ਼ੇ ਦੀ ਤਰਜ਼ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਟੀਕਾਕਰਣ ਮੰਚ ‘ਕੋਵਿਨ’ (CoWin) ਨੂੰ ਇੱਕ ਖੁੱਲ੍ਹਾ ਸੰਸਾਧਨ ਬਣਾਇਆ ਜਾ ਰਿਹਾ ਹੈ। ਛੇਤੀ ਹੀ ਇਹ ਕਿਸੇ ਵੀ ਤੇ ਸਾਰੇ ਦੇਸ਼ਾਂ ਤੱਕ ਉਪਲਬਧ ਹੋਵੇਗਾ।
https://twitter.com/PMOIndia/status/1411983882686058504
ਸ਼੍ਰੀ ਮੋਦੀ ਨੇ ਆਪਣੇ ਨੁਕਤੇ ‘ਤੇ ਜ਼ੋਰ ਦਿੰਦਿਆ ਆਖਿਆ ਕਿ ਅੱਜ ਦਾ ਕਨਕਲੇਵ ਪੂਰੀ ਦੁਨੀਆ ਦੇ ਦਰਸ਼ਕਾਂ ਲਈ ਇਸ ਮੰਚ ਤੋਂ ਜਾਣੂ ਕਰਵਾਉਣ ਦਾ ਪਹਿਲਾ ਕਦਮ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ‘ਕੋਵਿਨ’ ਰਾਹੀਂ ਭਾਰਤ ਨੇ ਕੋਵਿਡ ਵੈਕਸੀਨਾਂ ਦੀਆਂ 35 ਕਰੋੜ ਡੋਜ਼ ਦਿੱਤੀਆਂ ਹਨ; ਜਿਨ੍ਹਾਂ ਵਿੱਚੋਂ ਕੁਝ ਦਿਨ ਪਹਿਲਾਂ 90 ਲੱਖ ਡੋਜ਼ ਇੱਕੋ ਦਿਨ ‘ਚ ਦਿੱਤੀਆਂ ਗਈਆਂ ਸਨ। ਇਸ ਦੇ ਨਾਲ ਹੀ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਹੁਣ ਕਾਗਜ਼ ਦੇ ਛੇਤੀ ਫਟਣ ਵਾਲੇ ਟੁਕੜੇ ਆਪਣੇ ਨਾਲ ਚੁੱਕਣ ਦੀ ਲੋੜ ਨਹੀਂ। ਇਹ ਸਭ ਡਿਜੀਟਲ ਰੂਪ ਵਿੱਚ ਉਪਲਬਧ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿਲਚਸਪੀ ਰੱਖਣ ਵਾਲੇ ਦੇਸ਼ਾਂ ਦੀਆਂ ਸਥਾਨਕ ਜ਼ਰੂਰਤਾਂ ਮੁਤਾਬਕ ਇਸ ਸੌਫਟਵੇਅਰ ਨੂੰ ਆਪਣੇ ਹਿਸਾਬ ਨਾਲ ਬਣਾਇਆ ਜਾ ਸਕਦਾ ਹੈ। ਅੰਤ ‘ਚ ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ‘ਵੰਨ ਅਰਥ, ਵੰਨ ਹੈਲਥ’ (‘ਇੱਕ ਧਰਤੀ, ਇੱਕ ਸਿਹਤ’) ਦੀ ਪਹੁੰਚ ਦੁਆਰਾ ਸੇਧਤ ਮਾਨਵਤਾ ਯਕੀਨੀ ਤੌਰ ‘ਤੇ ਇਸ ਮਹਾਮਾਰੀ ਉੱਤੇ ਕਾਬੂ ਪਾ ਲਵੇਗੀ।
*****
ਡੀਐੱਸ
Addressing #CoWINGlobalConclave. https://t.co/cC5cguCyWz
— Narendra Modi (@narendramodi) July 5, 2021
I convey my sincere condolences for all the lives lost to the pandemic, in all the countries.
— PMO India (@PMOIndia) July 5, 2021
There is no parallel to such a pandemic in a hundred years.
Experience shows that no nation, however powerful that nation is, can solve a challenge like this in isolation: PM
Right from the beginning of the pandemic, India has been committed to sharing all our experiences, expertise and resources with the global community in this battle.
— PMO India (@PMOIndia) July 5, 2021
Despite all our constraints, we have tried to share as much as possible with the world: PM @narendramodi
Technology is integral to our fight against COVID-19.
— PMO India (@PMOIndia) July 5, 2021
Luckily, software is one area in which there are no resource constraints.
That's why we made our Covid tracing and tracking App open source as soon as it was technically feasible: PM @narendramodi
Vaccination is the best hope for humanity to emerge successfully from the pandemic.
— PMO India (@PMOIndia) July 5, 2021
And right from the beginning, we in India decided to adopt a completely digital approach while planning our vaccination strategy: PM @narendramodi
Indian civilization considers the whole world as one family.
— PMO India (@PMOIndia) July 5, 2021
This pandemic has made many people realize the fundamental truth of this philosophy.
That's why, our technology platform for Covid vaccination - the platform we call CoWin- is being prepared to be made open source: PM