Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਯਾਸੁਹਿਰੋ ਨਾਕਾਸੋਨ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਘੇ ਰਾਜਨੇਤਾ ਅਤੇ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ, ਸ਼੍ਰੀ ਯਾਸੁਹਿਰੋ ਨਾਕਾਸੋਨ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਜਪਾਨ ਦੇ ਉੱਘੇ ਰਾਜਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ, ਸ਼੍ਰੀ ਯਾਸੁਹਿਰੋ ਨਾਕਾਸੋਨ ਦੇ ਅਕਾਲ ਚਲਾਣੇ ‘ਤੇ ਸੰਵੇਦਨਾਵਾਂ। ਅਸੀਂ ਹਮੇਸ਼ਾ ਭਾਰਤ ਦੀ ਉਨ੍ਹਾਂ ਦੀ ਪਥ-ਪ੍ਰਦਰਸ਼ਕ ਯਾਤਰਾ ਨੂੰ ਯਾਦ ਕਰਾਂਗੇ, ਜੋ 23 ਵਰ੍ਹਿਆਂ ਦੇ ਅੰਤਰਾਲ ਬਾਅਦ ਜਪਾਨੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਸੀ।

ਸਾਡੇ ਦੁਵੱਲੇ ਸਬੰਧਾਂ ਨੂੰ ਵਧਾਉਣ ਵਿੱਚ ਸ਼੍ਰੀ ਯਾਸੁਹਿਰੋ ਨਾਕਾਸੋਨ ਦਾ ਵਡਮੁੱਲਾ ਯੋਗਦਾਨ ਹੈ। ਉਨ੍ਹਾਂ ਸਮਕਾਲੀਨ ਭਾਰਤ-ਜਪਾਨ ਮਿੱਤਰਤਾ ਦੇ ਵਾਸਤੂਕਾਰ ਵਜੋਂ ਯਾਦ ਕੀਤਾ ਜਾਵੇਗਾ।”

******

ਵੀਆਰਆਰਕੇ/ਐੱਸਐੱਚ