ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਭਵਨ ਵਿੱਚ ਪਰਮਵੀਰ ਗੈਲਰੀ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉੱਥੇ ਪ੍ਰਦਰਸ਼ਿਤ ਚਿੱਤਰ ਦੇਸ਼ ਦੇ ਅਜਿੱਤ ਨਾਇਕਾਂ ਪ੍ਰਤੀ ਦਿਲੋਂ ਸ਼ਰਧਾਂਜਲੀ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਪ੍ਰਤੀ ਰਾਸ਼ਟਰ ਦੀ ਸ਼ੁਕਰਗੁਜ਼ਾਰੀ ਦੇ ਪ੍ਰਤੀਕ ਹਨ। ਉਨ੍ਹਾਂ ਨੇ ਕਿਹਾ ਕਿ ਇਹ ਚਿੱਤਰ ਉਨ੍ਹਾਂ ਬਹਾਦਰ ਯੋਧਿਆਂ ਦਾ ਸਨਮਾਨ ਕਰਦੇ ਹਨ, ਜਿਨ੍ਹਾਂ ਨੇ ਆਪਣੀ ਸਰਬ-ਉੱਚ ਕੁਰਬਾਨੀ ਨਾਲ ਮਾਤ ਭੂਮੀ ਦੀ ਰਾਖੀ ਕੀਤੀ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਪਰਮਵੀਰਾਂ ਦੀ ਇਸ ਗੈਲਰੀ ਨੂੰ ਦੋ ਪਰਮਵੀਰ ਚੱਕਰ ਜੇਤੂਆਂ ਅਤੇ ਹੋਰ ਜੇਤੂਆਂ ਦੇ ਪਰਿਵਾਰਾਂ ਦੀ ਸਨਮਾਨਿਤ ਹਾਜ਼ਰੀ ਵਿੱਚ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਣਾ ਹੋਰ ਵੀ ਖ਼ਾਸ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਲੰਬੇ ਸਮੇਂ ਤੱਕ ਰਾਸ਼ਟਰਪਤੀ ਭਵਨ ਦੀ ਗੈਲਰੀ ਵਿੱਚ ਬ੍ਰਿਟਿਸ਼ ਯੁੱਗ ਦੇ ਸੈਨਿਕਾਂ ਦੇ ਚਿੱਤਰ ਲੱਗੇ ਸਨ। ਹੁਣ, ਉਨ੍ਹਾਂ ਦੀ ਜਗ੍ਹਾ ‘ਤੇ, ਦੇਸ਼ ਦੇ ਪਰਮਵੀਰ ਚੱਕਰ ਜੇਤੂਆਂ ਦੇ ਚਿੱਤਰ ਲਗਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਭਵਨ ਵਿੱਚ ਪਰਮਵੀਰ ਗੈਲਰੀ ਦਾ ਨਿਰਮਾਣ ਗ਼ੁਲਾਮੀ ਦੀ ਮਾਨਸਿਕਤਾ ਤੋਂ ਨਿਕਲ ਕੇ ਭਾਰਤ ਨੂੰ ਨਵੀਂ ਚੇਤਨਾ ਨਾਲ ਜੋੜਨ ਦੀ ਮੁਹਿੰਮ ਦੀ ਇੱਕ ਉੱਤਮ ਮਿਸਾਲ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਕੁਝ ਸਾਲ ਪਹਿਲਾਂ ਸਰਕਾਰ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਸਮੂਹ ਵਿੱਚ ਕਈ ਟਾਪੂਆਂ ਦੇ ਨਾਮ ਵੀ ਪਰਮਵੀਰ ਚੱਕਰ ਜੇਤੂਆਂ ਦੇ ਨਾਮ ‘ਤੇ ਰੱਖੇ ਹਨ।
ਨੌਜਵਾਨ ਪੀੜ੍ਹੀ ਲਈ ਇਸ ਗੈਲਰੀ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਚਿੱਤਰ ਅਤੇ ਇਹ ਗੈਲਰੀ ਸਾਡੀ ਨੌਜਵਾਨ ਪੀੜ੍ਹੀ ਲਈ ਭਾਰਤ ਦੀ ਬਹਾਦਰੀ ਦੀ ਰਵਾਇਤ ਨਾਲ ਜੁੜਨ ਦਾ ਇੱਕ ਤਾਕਤਵਰ ਸਥਾਨ ਹੈ। ਇਹ ਗੈਲਰੀ ਨੌਜਵਾਨਾਂ ਨੂੰ ਇਹ ਪ੍ਰੇਰਨਾ ਦੇਵੇਗੀ ਕਿ ਰਾਸ਼ਟਰ ਮੰਤਵ ਲਈ ਅੰਦਰੂਨੀ ਤਾਕਤ ਅਤੇ ਸੰਕਲਪ ਅਹਿਮ ਹੁੰਦੇ ਹਨ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਹ ਸਥਾਨ ਵਿਕਸਿਤ ਭਾਰਤ ਦੀ ਭਾਵਨਾ ਦਾ ਇੱਕ ਉੱਘਾ ਤੀਰਥ ਬਣੇਗਾ।
ਸ਼੍ਰੀ ਮੋਦੀ ਨੇ ਐੱਕਸ ‘ਤੇ ਸਿਲਸਿਲੇਵਾਰ ਕੀਤੀਆਂ ਗਈਆਂ ਪੋਸਟਾਂ ਵਿੱਚ ਕਿਹਾ;
“ਹੇ ਭਾਰਤ ਦੇ ਪਰਮਵੀਰ…
ਹੈ ਨਮਨ ਤੁਹਾਨੂੰ ਹੇ ਪ੍ਰਖਰ ਵੀਰ!
ਇਹ ਰਾਸ਼ਟਰ ਸ਼ੁਕਰਗੁਜ਼ਾਰ ਕੁਰਬਾਨੀਆਂ ’ਤੇ…
ਭਾਰਤ ਮਾਂ ਦੇ ਸਨਮਾਨਾਂ ’ਤੇ!
ਰਾਸ਼ਟਰਪਤੀ ਭਵਨ ਦੀ ਪਰਮਵੀਰ ਗੈਲਰੀ ਵਿੱਚ ਦੇਸ਼ ਦੇ ਅਜਿੱਤ ਨਾਇਕਾਂ ਦੇ ਇਹ ਚਿੱਤਰ ਸਾਡੇ ਰਾਸ਼ਟਰ ਰੱਖਿਅਕਾਂ ਨੂੰ ਦਿਲੋਂ ਸ਼ਰਧਾਂਜਲੀ ਹਨ। ਜਿਨ੍ਹਾਂ ਨਾਇਕਾਂ ਨੇ ਆਪਣੀਆਂ ਸਰਬ-ਉੱਚ ਕੁਰਬਾਨੀਆਂ ਨਾਲ ਮਾਤ ਭੂਮੀ ਦੀ ਰਾਖੀ ਕੀਤੀ, ਜਿਨ੍ਹਾਂ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ… ਉਨ੍ਹਾਂ ਦੇ ਪ੍ਰਤੀ ਦੇਸ਼ ਨੇ ਇੱਕ ਹੋਰ ਰੂਪ ਵਿੱਚ ਆਪਣਾ ਧੰਨਵਾਦ ਪ੍ਰਗਟ ਕੀਤਾ ਹੈ। ਦੇਸ਼ ਦੇ ਪਰਮਵੀਰਾਂ ਦੀ ਇਸ ਗੈਲਰੀ ਨੂੰ ਦੋ ਪਰਮਵੀਰ ਚੱਕਰ ਜੇਤੂਆਂ ਅਤੇ ਹੋਰ ਜੇਤੂਆਂ ਦੇ ਪਰਿਵਾਰਾਂ ਦੀ ਸਨਮਾਨਿਤ ਮੌਜੂਦਗੀ ਵਿੱਚ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਣਾ ਹੋਰ ਵੀ ਖ਼ਾਸ ਹੈ।”
“ਇੱਕ ਲੰਬੇ ਸਮੇਂ ਤੋਂ ਰਾਸ਼ਟਰਪਤੀ ਭਵਨ ਦੀ ਗੈਲਰੀ ਵਿੱਚ ਬ੍ਰਿਟਿਸ਼ ਯੁੱਗ ਦੇ ਫੌਜੀਆਂ ਦੇ ਚਿੱਤਰ ਲੱਗੇ ਸਨ। ਹੁਣ, ਉਨ੍ਹਾਂ ਦੀ ਜਗ੍ਹਾ ’ਤੇ, ਦੇਸ਼ ਦੇ ਪਰਮਵੀਰ ਜੇਤੂਆਂ ਦੇ ਚਿੱਤਰ ਲਗਾਏ ਗਏ ਹਨ। ਰਾਸ਼ਟਰਪਤੀ ਭਵਨ ਵਿੱਚ ਪਰਮਵੀਰ ਗੈਲਰੀ ਦਾ ਨਿਰਮਾਣ ਗ਼ੁਲਾਮੀ ਦੀ ਮਾਨਸਿਕਤਾ ਤੋਂ ਨਿਕਲ ਕੇ ਭਾਰਤ ਨੂੰ ਨਵੀਂ ਚੇਤਨਾ ਨਾਲ ਜੋੜਨ ਦੀ ਮੁਹਿੰਮ ਦੀ ਇੱਕ ਉੱਤਮ ਮਿਸਾਲ ਹੈ। ਕੁਝ ਸਾਲ ਪਹਿਲਾਂ ਸਰਕਾਰ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਸਮੂਹ ਵਿੱਚ ਕਈ ਟਾਪੂਆਂ ਦੇ ਨਾਮ ਵੀ ਪਰਮਵੀਰ ਚੱਕਰ ਜੇਤੂਆਂ ਦੇ ਨਾਮ ‘ਤੇ ਰੱਖੇ ਹਨ।”
“ਇਹ ਚਿੱਤਰ ਅਤੇ ਇਹ ਗੈਲਰੀ ਸਾਡੀ ਨੌਜਵਾਨ ਪੀੜ੍ਹੀ ਲਈ ਭਾਰਤ ਦੀ ਬਹਾਦਰੀ ਦੀ ਰਵਾਇਤ ਨਾਲ ਜੁੜਨ ਦਾ ਇੱਕ ਤਾਕਤਵਰ ਸਥਾਨ ਹੈ। ਇਹ ਗੈਲਰੀ ਨੌਜਵਾਨਾਂ ਨੂੰ ਇਹ ਪ੍ਰੇਰਨਾ ਦੇਵੇਗੀ ਕਿ ਰਾਸ਼ਟਰ ਮੰਤਵ ਲਈ ਅੰਦਰੂਨੀ ਤਾਕਤ ਅਤੇ ਸੰਕਲਪ ਅਹਿਮ ਹੁੰਦੇ ਹਨ। ਮੈਨੂੰ ਉਮੀਦ ਹੈ ਕਿ ਇਹ ਸਥਾਨ ਵਿਕਸਿਤ ਭਾਰਤ ਦੀ ਭਾਵਨਾ ਦਾ ਇੱਕ ਉੱਘਾ ਤੀਰਥ ਬਣੇਗਾ।”
हे भारत के परमवीर…
है नमन तुम्हें हे प्रखर वीर !ये राष्ट्र कृतज्ञ बलिदानों पर…
भारत मां के सम्मानों पर !राष्ट्रपति भवन की परमवीर दीर्घा में देश के अदम्य वीरों के ये चित्र हमारे राष्ट्र रक्षकों को भावभीनी श्रद्धांजलि हैं। जिन वीरों ने अपने सर्वोच्च बलिदान से मातृभूमि की… pic.twitter.com/cqrigQbSSe
— Narendra Modi (@narendramodi) December 17, 2025
******
ਐੱਮਜੇਪੀਐੱਸ/ ਐੱਸਟੀ
हे भारत के परमवीर…
— Narendra Modi (@narendramodi) December 17, 2025
है नमन तुम्हें हे प्रखर वीर !
ये राष्ट्र कृतज्ञ बलिदानों पर…
भारत मां के सम्मानों पर !
राष्ट्रपति भवन की परमवीर दीर्घा में देश के अदम्य वीरों के ये चित्र हमारे राष्ट्र रक्षकों को भावभीनी श्रद्धांजलि हैं। जिन वीरों ने अपने सर्वोच्च बलिदान से मातृभूमि की… pic.twitter.com/cqrigQbSSe
एक लंबे कालखंड तक, राष्ट्रपति भवन की गैलरी में ब्रिटिश काल के सैनिकों के चित्र लगे थे। अब उनके स्थान पर, देश के परमवीर विजेताओं के चित्र लगाए गए हैं। राष्ट्रपति भवन में परमवीर दीर्घा का निर्माण गुलामी की मानसिकता से निकलकर भारत को नवचेतना से जोड़ने के अभियान का एक उत्तम उदाहरण… pic.twitter.com/VTWStQkEqV
— Narendra Modi (@narendramodi) December 17, 2025
ये चित्र और ये दीर्घा हमारी युवा पीढ़ी के लिए भारत की शौर्य परंपरा से जुड़ने का एक प्रखर स्थल है। ये दीर्घा युवाओं को ये प्रेरणा देगी कि राष्ट्र उद्देश्य के लिए आत्मबल और संकल्प महत्वपूर्ण होते है। मुझे आशा है कि ये स्थान विकसित भारत की भावना का एक प्रखर तीर्थ बनेगा। pic.twitter.com/o2AbH4icnW
— Narendra Modi (@narendramodi) December 17, 2025