Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪਟਨਾ ਬਰਡ ਸੈਂਕਚੁਰੀ ਅਤੇ ਛਾੜੀ-ਢੰਡ ਵਿਖੇ ਨਵੀਆਂ ਰਾਮਸਰ ਥਾਵਾਂ ਦਾ ਸਵਾਗਤ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਟਾ (ਉੱਤਰ ਪ੍ਰਦੇਸ਼) ਵਿੱਚ ਪਟਨਾ ਬਰਡ ਸੈਂਕਚੁਰੀ ਅਤੇ ਕੱਛ (ਗੁਜਰਾਤ) ਵਿੱਚ ਛਾੜੀ-ਢੰਡ ਨੂੰ ਰਾਮਸਰ ਥਾਵਾਂ ਵਜੋਂ ਸ਼ਾਮਲ ਕਰਨ ਦਾ ਸਵਾਗਤ ਕੀਤਾ ਹੈ। ਸਥਾਨਕ ਲੋਕਾਂ ਅਤੇ ਵੈਟਲੈਂਡ ਦੀ ਸੰਭਾਲ ਪ੍ਰਤੀ ਸਮਰਪਿਤ ਸਾਰੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਮਾਨਤਾ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਅਤੇ ਮਹੱਤਵਪੂਰਨ ਵਾਤਾਵਰਨ ਪ੍ਰਣਾਲੀਆਂ ਦੀ ਰਾਖੀ ਪ੍ਰਤੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ।

ਪ੍ਰਧਾਨ ਮੰਤਰੀ ਨੇ ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਐੱਕਸ ’ਤੇ ਪੋਸਟ ਕੀਤੀ:

“ਇਹ ਜਾਣ ਕੇ ਬੇਹੱਦ ਖ਼ੁਸ਼ੀ ਹੋਈ ਕਿ ਏਟਾ (ਉੱਤਰ ਪ੍ਰਦੇਸ਼) ਵਿੱਚ ਪਟਨਾ ਬਰਡ ਸੈਂਕਚੁਰੀ ਅਤੇ ਕੱਛ (ਗੁਜਰਾਤ) ਵਿੱਚ ਛਾੜੀ-ਢੰਡ ਨੂੰ ਰਾਮਸਰ ਥਾਵਾਂ ਵਜੋਂ ਸ਼ਾਮਿਲ ਕੀਤਾ ਗਿਆ ਹੈ। ਉੱਥੋਂ ਦੇ ਸਥਾਨਕ ਨਿਵਾਸੀਆਂ ਦੇ ਨਾਲ-ਨਾਲ ਵੈਟਲੈਂਡ ਦੀ ਸੰਭਾਲ ਲਈ ਸਮਰਪਿਤ ਸਾਰੇ ਲੋਕਾਂ ਨੂੰ ਤਹਿ ਦਿਲੋਂ ਵਧਾਈਆਂ। ਇਹ ਮਾਨਤਾਵਾਂ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਅਤੇ ਮਹੱਤਵਪੂਰਨ ਵਾਤਾਵਰਨ ਪ੍ਰਣਾਲੀਆਂ ਦੀ ਰਾਖੀ ਲਈ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦੀਆਂ ਹਨ। ਉਮੀਦ ਹੈ ਕਿ ਇਹ ਵੈਟਲੈਂਡਜ਼ ਕਈ ਪ੍ਰਵਾਸੀ ਅਤੇ ਸਥਾਨਕ ਪ੍ਰਜਾਤੀਆਂ ਲਈ ਸੁਰੱਖਿਅਤ ਪਨਾਹਗਾਹਾਂ ਵਜੋਂ ਪ੍ਰਫੁਲਿਤ ਹੁੰਦੀਆਂ ਰਹਿਣਗੀਆਂ।”

************

ਐੱਮਜੇਪੀਐੱਸ/ਵੀਜੇ