Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬਹਿਰੀਨ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਹਿਰੀਨ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ, “ਬਹਿਰੀਨ ਦੀ ਮੇਰੀ ਯਾਤਰਾ ਸ਼ਾਸਨਮੁਖੀ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਦੇ ਰੂਪ ਵਿੱਚ ਹੋ ਸਕਦੀ ਹੈ, ਲੇਕਿਨ ਮੇਰਾ ਉਦੇਸ਼ ਇੱਥੇ ਵਸੇ ਭਾਰਤੀਆਂ ਨਾਲ ਮੁਲਾਕਾਤ ਕਰਨਾ ਅਤੇ ਬਹਿਰੀਨ ਦੇ ਲੱਖਾਂ ਮਿੱਤਰਾਂ ਨਾਲ ਗੱਲਬਾਤ ਕਰਨਾ ਹੈ। ਅੱਜ ਜਨਮ ਅਸ਼ਟਮੀ ਦਾ ਪੱਵਿਤਰ ਤਿਉਹਾਰ ਹੈ। ਮੈਨੂੰ ਦੱਸਿਆ ਗਿਆ ਕਿ ਖਾੜੀ ਖੇਤਰ ਵਿੱਚ ਜਨਮ ਅਸ਼ਟਮੀ ਦੇ ਮੌਕੇ ਉੱਤੇ ਕ੍ਰਿਸ਼ਨ ਕਥਾ ਸੁਣਾਉਣ ਦੀ ਪਰੰਪਰਾ ਅੱਜ ਵੀ ਹੈ। ਕੱਲ੍ਹ ਮੈਂ ਸ਼੍ਰੀਨਾਥ ਜੀ ਦੇ ਮੰਦਿਰ ਜਾਵਾਂਗਾ ਅਤੇ ਆਪ ਸਾਰੇ ਲੋਕਾਂ ਅਤੇ ਆਪਦੇ ਮੇਜ਼ਬਾਨ ਦੇਸ਼ ਦੀ ਸਮ੍ਰਿੱਧੀ (ਖੁਸ਼ਹਾਲੀ) ਅਤੇ ਸ਼ਾਂਤੀ ਲਈ ਪ੍ਰਾਰਥਨਾ ਕਰਾਂਗਾ”।

ਪ੍ਰਧਾਨ ਮੰਤਰੀ ਨੇ ਕਿਹਾ ‘ਮੈਂ ਜਾਣਦਾ ਹਾਂ ਕਿ ਤੁਸੀਂ ਅਤੇ ਭਾਰਤ ਦੇ ਸ਼ਰਧਾਲੂ ਕਿਸ ਪ੍ਰਕਾਰ ਨਾਲ ਇਸ ਤਿਉਹਾਰ ਨੂੰ ਸ਼ਰਧਾ ਅਤੇ ਉਲਾਸ ਨਾਲ ਮਨਾਉਂਦੇ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਕੱਲ੍ਹ ਇਸ ਮੰਦਿਰ ਦਾ ਪੁਨਰਨਿਰਮਾਣ ਕਾਰਜ ਰਸਮੀ ਰੂਪ ਨਾਲ ਸ਼ੁਰੂ ਹੋ ਜਾਵੇਗਾ’।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀਆਂ ਦੀ ਇਮਾਨਦਾਰੀ, ਨਿਸ਼ਠਾ ਅਤੇ ਸਮਰੱਥਾ ਅਤੇ ਬਹਿਰੀਨ ਦੇ ਸਮਾਜਿਕ ਆਰਥਿਕ ਜੀਵਨ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਕਾਰਨ ਬਹਿਰੀਨ ਵਿੱਚ ਭਾਰਤੀਆਂ ਪ੍ਰਤੀ ਬਹੁਤ ਸਦਭਾਵ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਤੁਸੀਂ ਲੋਕਾਂ ਨੇ ਆਪਣੀ ਕਠੋਰ ਮਿਹਨਤ ਨਾਲ ਇੱਥੇ ਆਪਣੇ ਲਈ ਸਥਾਨ ਬਣਾਇਆ ਹੈ। ਸਾਨੂੰ ਇਸ ਸਦਭਾਵਨਾ ਨੂੰ ਮਜ਼ਬੂਤ ਬਣਾਉਣਾ ਹੋਵੇਗਾ। ਮੈਂ ਜਦੋਂ ਕਦੇ ਵੀ ਇੱਥੇ ਸਰਕਾਰ ਦੇ ਭਾਰਤੀ ਸਹਿਯੋਗੀਆਂ, ਇੱਥੇ ਕਾਰੋਬਾਰ ਕਰਨ ਵਾਲੇ ਲੋਕਾਂ, ਇੱਥੇ ਵਸੇ ਲੋਕਾਂ, ਇੱਥੇ ਕੰਮ ਕਰਨ ਵਾਲੇ ਲੋਕਾਂ ਦੀ ਪ੍ਰਸ਼ੰਸਾ ਸੁਣਦਾ ਹਾਂ, ਮੇਰਾ ਮਨ ਖੁਸ਼ੀ ਨਾਲ ਭਰ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਵਿੱਚ ਲਗਭਗ ਹਰੇਕ ਪਰਿਵਾਰ ਬੈਂਕਿੰਗ ਸੇਵਾਵਾਂ ਨਾਲ ਜੁੜਿਆ ਹੋਇਆ ਹੈ। ਮੋਬਾਈਲ ਫ਼ੋਨ, ਇੰਟਰਨੈੱਟ ਭਾਰਤ ਦੇ ਸਧਾਰਨ ਪਰਿਵਾਰ ਦੀ ਪਹੁੰਚ ਦੇ ਅੰਦਰ ਹੈ। ਦੁਨੀਆ ਵਿੱਚ ਸਭ ਤੋਂ ਸਸਤਾ ਇੰਟਰਨੈੱਟ ਡੇਟਾ ਭਾਰਤ ਵਿੱਚ ਉਪਲੱਬਧ ਹੈ। ਇਸ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਨਾਲ ਭਾਰਤ ਵਿੱਚ ਜ਼ਿਆਦਾਤਰ ਸੇਵਾਵਾਂ ਡਿਜੀਟਲ ਤਰੀਕੇ ਨਾਲ ਦਿੱਤੀਆਂ ਜਾ ਸਕਣ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਭਾਰਤੀ ਨੂੰ ਯਕੀਨ ਹੋਣ ਲਗਿਆ ਹੈ ਕਿ ਭਾਰਤ ਦੇ ਸੁਪਨਿਆਂ, ਉਮੀਦਾਂ ਅਤੇ ਆਕਾਂਖਿਆਵਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਸਾਡੇ ਟੀਚੇ ਕਾਫ਼ੀ ਉੱਚੇ ਹਨ, ਲੇਕਿਨ ਜਦੋਂ ਤੁਹਾਡੇ ਕੋਲ 130 ਕਰੋੜ ਲੋਕਾਂ ਦੀਆਂ ਭੁਜਾਵਾਂ ਹੋਣ, ਤੁਸੀਂ ਪ੍ਰੋਤਸਾ‍ਹਿਤ ਹੁੰਦੇ ਹੋ। ਭਾਰਤ ਅੱਜ ਨਾ ਕੇਵਲ ਸਰਕਾਰ ਦੇ ਯਤਨਾਂ ਨਾਲ ਬਲਕਿ ਕਰੋੜਾਂ ਭਾਰਤੀਆਂ ਦੀ ਭਾਗੀਦਾਰੀ ਨਾਲ ਅੱਗੇ ਵਧ ਰਿਹਾ ਹੈ। ਸਰਕਾਰ ਕੇਵਲ ਸਟੀਅਰਿੰਗ ਉੱਤੇ ਹੈ, ਦੇਸ਼ ਦੀ ਜਨਤਾ ਹੀ ਐਕਸੀਲਰੇਟਰ ਦਬਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਭੀਮ ਐਪ, ਯੂਪੀਆਈ ਅਤੇ ਜਨਧਨ ਖਾਤੇ ਨੇ ਭਾਰਤ ਵਿੱਚ ਬੈਂਕਿੰਗ ਤੱਕ ਆਮ ਨਾਗਰਿਕਾਂ ਦੀ ਪਹੁੰਚ ਬਣਾ ਦਿੱਤੀ ਹੈ। ਸਾਡਾ ਰੁਪੇ ਕਾਰਡ ਹੁਣ ਦੁਨੀਆ ਭਰ ਵਿੱਚ ਲੈਣ-ਦੇਣ ਦਾ ਮੁੱਢਲਾ ਮਾਧਿਅਮ ਬਣ ਗਿਆ ਹੈ। ਹੁਣ ਸਾਡੇ ਰੁਪੇ ਕਾਰਡਾਂ ਨੂੰ ਦੁਨੀਆ ਭਰ ਵਿੱਚ ਬੈਂਕਾਂ ਅਤੇ ਵਿਕ੍ਰੇਤਾਵਾਂ ਵੱਲੋਂ ਸਵੀਕਾਰ ਕੀਤਾ ਜਾਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਤੁਸੀਂ ਜਲਦੀ ਹੀ ਬਹਿਰੀਨ ਵਿੱਚ ਰੁਪੇ ਕਾਰਡ ਨਾਲ ਲੈਣ-ਦੇਣ ਕਰ ਸਕੋਗੇ। ਰੁਪੇ ਕਾਰਡ ਦੇ ਇਸਤੇਮਾਲ ਲਈ ਅੱਜ ਇੱਕ ਸਮਝੌਤਾ ਪੱਤਰ ਉੱਤੇ ਹਸਤਾਖ਼ਰ ਕੀਤੇ ਗਏ। ਸਾਡਾ ਇਰਾਦਾ ਤੁਹਾਨੂੰ ਲੋਕਾਂ ਨੂੰ ਭਾਰਤ ਵਿੱਚ ਆਪਣੇ ਘਰ ਉੱਤੇ ਰਕਮ ਭੇਜਣ ਲਈ ਰੁਪੇ ਕਾਰਡ ਦੀ ਸਹੂਲਤ ਪ੍ਰਦਾਨ ਕਰਨਾ ਹੈ। ਹੁਣ ਤੁਸੀਂ ਇਹ ਕਹਿ ਸਕੋਗੇ ਕਿ ਬਹਿਰੀਨ-ਰੁਪੇ ਨਾਲ ਭੁਗਤਾਨ।”

ਉਨ੍ਹਾਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਸਾਡਾ ਯਤਨ ਰਿਹਾ ਹੈ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਕਰੋੜਾਂ ਭਾਰਤੀਆਂ ਅਤੇ ਦੇਸ਼ ਵਿੱਚ ਰਹਿ ਰਹੇ 130 ਕਰੋੜ ਭਾਰਤੀਆਂ ਦਾ ਸਿਰ ਹਮੇਸ਼ਾ ਉੱਚਾ ਰਹੇ। ਅੱਜ ਜੇਕਰ ਭਾਰਤ ਦੁਨੀਆ ਨੂੰ ਸਨਮਾਨ ਨਾਲ ਦੇਖਦਾ ਹੈ, ਤਾਂ ਇਸ ਦਾ ਇੱਕ ਵੱਡਾ ਕਾਰਨ ਤੁਹਾਡੇ ਜਿਹੇ ਲੱਖਾਂ ਸਾਥੀ ਹਨ।

ਭਾਰਤ ਵਿੱਚ ਵਿਕਾਸ ਦੀ ਚਰਚਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਨਿਰੰਤਰ (ਸਮੇਕਿਤ) ਗਤੀਸ਼ੀਲਤਾ ਲਈ ਭਾਰਤ ‘ਇੱਕ ਦੇਸ਼ ਇੱਕ ਕਾਰਡ’ ਦੀ ਦਿਸ਼ਾ ਵੱਲ ਵਧ ਰਿਹਾ ਹੈ। ਪੂਰਾ ਭਾਰਤ ‘ਇੱਕ ਦੇਸ਼ ਇੱਕ ਗ੍ਰਿੱਡ’ ਅਤੇ ਜੀਐੱਸਟੀ ਵਜੋਂ ‘ਇੱਕ ਦੇਸ਼ ਇੱਕ ਟੈਕਸ’ ਨਾਲ ਜੁੜ ਗਿਆ ਹੈ। ਭਾਰਤ ਵਿੱਚ ਜੀਵਨ ਅਤੇ ਕਾਰੋਬਾਰ ਨੂੰ ਸੌਖਾ ਬਣਾਉਣ ਲਈ ਸਾਰੇ ਉਪਾਅ ਕੀਤੇ ਗਏ ਹਨ। ਸਾਰੇ ਸਮਾਧਾਨਾਂ ਦੀ ਖੋਜ ਭਾਰਤ ਦੇ ਨੌਜਵਾਨਾਂ ਨੇ ਕੀਤੀ ਹੈ। ਭਾਰਤ ਦੇ ਨੌਜਵਾਨ ਗਲੋਬਲ ਐਪਲੀਕੇਸ਼ਨਾਂ ਨਾਲ ਸਥਾਨਕ ਸਮਾਧਾਨ ਲੱਭਣ ਲਈ ਕਾਫ਼ੀ ਗੰਭੀਰਤਾ ਨਾਲ ਕਾਰਜ ਕਰ ਰਹੇ ਹਨ। ਭਾਰਤ ਦੀ ਪ੍ਰਤਿਭਾ ਨੂੰ ਦੁਨੀਆ ਭਰ ਵਿੱਚ ਪਹਿਚਾਣ ਮਿਲ ਰਹੀ ਹੈ। ਉਨ੍ਹਾਂ ਦੀ ਪ੍ਰਤਿਭਾ ਗਲੋਬਲ ਪ੍ਰੋਜੈਕਟਾਂ ਅਤੇ ਸੰਸਥਾਵਾਂ ਵਿੱਚ ਸ਼ਾਨਦਾਰ ਕਾਰਜ ਕਰ ਰਹੀ ਹੈ। ਛੋਟੇ ਜਿਹੇ ਬਜਟ ਵਿੱਚ ਚੰਦਰਯਾਨ ਵਰਗੀਆਂ ਉਪਲੱਬਧੀਆਂ ਹਾਸਲ ਕਰਨ ਨੂੰ ਲੈ ਕੇ ਭਾਰਤ ਦੇ ਵਿਗਿਆਨੀਆਂ ਦੀ ਦੁਨੀਆ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ। ਇਹ ਗੁਣ, ਨਾ ਕੇਵਲ ਸਾਡੇ ਲਈ ਫਾਇਦੇਮੰਦ ਹੈ ਬਲਕਿ ਸਾਡੀ ਪਹਿਚਾਣ ਵੀ ਹੈ। ਕਿ ਅਸੀਂ ਬਜਟ ਉੱਤੇ ਹੀ ਧਿਆਨ ਕੇਂਦਰਿਤ ਨਹੀਂ ਕਰਦੇ ਬਲਕਿ ਸਾਡੇ ਅੰਦਰ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਇੱਛਾ ਸ਼ਕਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ 2022 ਵਿੱਚ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰ ਲਵੇਗਾ। ਮੇਰੀ ਤੁਹਾਨੂੰ ਤਾਕੀਦ ਹੈ ਕਿ ਤੁਸੀਂ ਆਪਣੇ ਪੱਧਰ ਉੱਤੇ ਕੁਝ ਨਵੇਂ ਸੰਕਲਪ ਲਉ। ਤੁਸੀਂ ਫ਼ੈਸਲਾ ਕਰੋ ਕਿ ਹਰੇਕ ਵਿਅਕਤੀ ਹਰ ਸਾਲ ਬਹਿਰੀਨ ਦੇ ਆਪਣੇ ਕੁਝ ਮਿੱਤਰਾਂ ਨੂੰ ਭਾਰਤ ਦੇ ਖੂਬਸੂਰਤ ਪਹਾੜੀ ਸਥਾਨਾਂ ਨੂੰ ਲੈ ਕੇ ਸਮ੍ਰਿੱਧ ਅਧਿਆਤਮਿਕ ਅਤੇ ਸੰਸਕ੍ਰਿਤਿਕ (ਸੱਭਿਆਚਾਰਕ) ਵਿਰਾਸਤ ਨੂੰ ਦੇਖਣ ਲਈ ਭਾਰਤ ਯਾਤਰਾ ਕਰਨ ਲਈ ਪ੍ਰੇਰਿਤ ਕਰੇਗਾ। ਅਸੀਂ ਸਹੁੰ ਲਈ ਹੈ ਕਿ ਅਸੀਂ ਭਾਰਤ ਨੂੰ 2022 ਤੱਕ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰ ਦੇਵਾਂਗੇ।

ਪ੍ਰਧਾਨ ਮੰਤਰੀ ਨੇ ਕਿਹਾ, ‘’ਆਓ ਭਾਰਤ ਅਤੇ ਬਹਿਰੀਨ ਆਪਣੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਹਿਤਾਂ ਦੀ ਦਿਸ਼ਾ ਵਿੱਚ ਮਿਲ ਕੇ ਕਾਰਜ ਕਰੀਏ। ਭਾਰਤ ਅਤੇ ਬਹਿਰੀਨ ਪ੍ਰਾਚੀਨ ਸੱਭਿਅਤਾ ਵਾਲੇ ਆਧੁਨਿਕ ਦੇਸ਼ ਹਨ। ਦੋਹਾਂ ਦੇਸ਼ਾਂ ਵਿੱਚ ਕਾਫ਼ੀ ਸੰਭਾਵਨਾਵਾਂ ਹਨ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਬਹਿਰੀਨ ਵਿੱਚ ਮੇਰੇ ਭਾਰਤੀ ਸਾਥੀ ਭਾਰਤ-ਬਹਿਰੀਨ ਨੂੰ ਨਵੀਂਆਂ ਉਚਾਈਆਂ ਤਕ ਲੈ ਜਾਣ ਲਈ ਸਬੰਧਾਂ ਅਤੇ ਸੰਭਾਵਨਾਵਾਂ ਦੇ ਇਸ ਬੰਧਨ ਨੂੰ ਮਜ਼ਬੂਤ ਬਣਾਉਣਗੇ’’।

*******

ਵੀਆਰਆਰਕੇ/ਵੀਜੇ