Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਵਿਗਿਆਨ ਦਿਵਸ ਦੇ ਅਵਸਰ ’ਤੇ ਵਿਗਿਆਨੀਆਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਵਿਗਿਆਨ ਦਿਵਸ ਦੇ ਅਵਸਰ ’ਤੇ ਵਿਗਿਆਨੀਆਂ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਰਾਸ਼ਟਰੀ ਵਿਗਿਆਨ ਦਿਵਸ ਸਾਡੇ ਵਿਗਿਆਨੀਆਂ ਦੀ ਪ੍ਰਤਿਭਾ ਅਤੇ ਦ੍ਰਿੜ੍ਹਤਾ ਦਾ ਅਭਿਵਾਦਨ ਕਰਨ ਦਾ ਅਵਸਰ ਹੈ। ਉਨ੍ਹਾਂ ਦੇ ਇਨੋਵੇਟਿਵ ਜੋਸ਼ ਅਤੇ ਪਥ ਪ੍ਰਦਰਸ਼ਕ ਖੋਜ ਨੇ ਭਾਰਤ ਅਤੇ ਦੁਨੀਆ ਦੀ ਸਹਾਇਤਾ ਕੀਤੀ ਹੈ। ਮੇਰੀ ਕਾਮਨਾ ਹੈ ਕਿ ਭਾਰਤੀ ਵਿਗਿਆਨੀ ਲਗਾਤਾਰ ਕਾਮਯਾਬ ਹੁੰਦੇ ਰਹਿਣ ਅਤੇ ਸਾਡੇ ਨੌਜਵਾਨ ਵਿਗਿਆਨ ਪ੍ਰਤੀ ਅਧਿਕ ਜਗਿਆਸਾ ਰੱਖਣ।

ਭਾਰਤ ਵਿੱਚ ਖੋਜ ਅਤੇ ਇਨੋਵੇਸ਼ਨ ਲਈ ਬਿਹਤਰ ਮਾਹੌਲ ਬਣਾਉਣ ਲਈ ਸਾਡੇ ਵੱਲੋਂ, ਸਰਕਾਰ ਅਨੇਕ ਪ੍ਰਯਤਨ ਕਰ ਰਹੀ ਹੈ। ਇਸ ਸਾਲ ਦੇ ਸ਼ੁਰੂ ਵਿੱਚ ਭਾਰਤੀ ਵਿਗਿਆਨ ਕਾਂਗਰਸ ਦੇ ਦੌਰਾਨ ਮੈਂ ਵਿਗਿਆਨ ਨਾਲ ਜੁੜੇ ਪਹਿਲੂਆਂ ਦੀ ਚਰਚਾ ਕੀਤੀ ਸੀ। ਉਹ ਮੈਂ ਫਿਰ ਸਾਂਝਾ ਕਰ ਰਿਹਾ ਹਾਂ।”

*******

ਵੀਆਰਆਰਕੇ/ਐੱਸਐੱਚ