ਪੀਐੱਮਇੰਡੀਆ
‘ਸਬਕਾ ਸਾਥ’ ਰਾਹੀਂ ਅਤੇ ‘ਸਬਕਾ ਵਿਸ਼ਵਾਸ’ ਨਾਲ, ਸਾਨੂੰ ‘ਸਬਕਾ ਵਿਕਾਸ’ ਪ੍ਰਾਪਤ ਕਰਨ ਦੀ ਜ਼ਰੂਰਤ ਹੈ: ਪ੍ਰਧਾਨ ਮੰਤਰੀ
ਰਾਮ ਮੰਦਿਰ ਸਾਡੇ ਸੱਭਿਆਚਾਰ, ਸਦੀਵੀ ਵਿਸ਼ਵਾਸ, ਰਾਸ਼ਟਰੀ ਭਾਵਨਾ ਅਤੇ ਸਮੂਹਿਕ ਇੱਛਾ ਸ਼ਕਤੀ ਦਾ ਆਧੁਨਿਕ ਪ੍ਰਤੀਕ ਹੋਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ: ਪ੍ਰਧਾਨ ਮੰਤਰੀ
ਮੰਦਿਰ ਦਾ ਨਿਰਮਾਣ ਖੇਤਰ ਦੀ ਅਰਥਵਿਵਸਥਾ ਨੂੰ ਬਦਲ ਦੇਵੇਗਾ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਨਮਨ ਕੀਤਾ ਜਿਨ੍ਹਾਂ ਦੇ ਸੰਘਰਸ਼ਾਂ ਦੇ ਨਤੀਜੇ ਦੇ ਰੂਪ ਵਿੱਚ ਰਾਮ ਮੰਦਿਰ ਦਾ ਸੁਪਨਾ ਸਾਕਾਰ ਹੋਇਆ ਹੈ
ਸ਼੍ਰੀ ਰਾਮ ਦੇਸ਼ ਵਿੱਚ ਅਨੇਕਤਾ ਵਿੱਚ ਏਕਤਾ ਦੇ ਸਾਂਝੇ ਸੂਤਰ ਹਨ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਕੋਵਿਡ ਦੀ ਵਰਤਮਾਨ ਸਥਿਤੀ ‘ਦੋ ਗਜ਼ ਦੀ ਦੂਰੀ-ਮਾਸਕ ਹੈ ਜ਼ਰੂਰੀ’ ਦੀ ‘ਮਰਯਾਦਾ’ ਦੀ ਮੰਗ ਕਰਦੀ ਹੈ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਯੁੱਧਿਆ ਵਿਖੇ ‘ਸ਼੍ਰੀ ਰਾਮ ਜਨਮਭੂਮੀ ਮੰਦਿਰ’ ਵਿਖੇ ਭੂਮੀ ਪੂਜਨ ਕੀਤਾ।
ਭਾਰਤ ਲਈ ਇੱਕ ਸ਼ਾਨਦਾਰ ਅਧਿਆਇ
ਇਸ ਅਵਸਰ ਬੋਲਦਿਆਂ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਵਿੱਚ ਰਹਿੰਦੇ ਦੇਸ਼ਵਾਸੀਆਂ ਅਤੇ ਰਾਮ ਭਗਤਾਂ ਨੂੰ ਇਸ ਪਵਿੱਤਰ ਪੁਰਬ ’ਤੇ ਵਧਾਈ ਦਿੱਤੀ। ਇਸ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਅੱਜ ਇੱਕ ਸ਼ਾਨਦਾਰ ਅਧਿਆਇ ਦੀ ਸ਼ੁਰੂਆਤ ਕਰ ਰਿਹਾ ਹੈ, ਜਦੋਂ ਸਾਰੇ ਦੇਸ਼ ਦੇ ਲੋਕ ਆਖਿਰਕਾਰ ਉਹ ਪ੍ਰਾਪਤ ਕਰ ਕੇ ਖ਼ੁਸ਼ ਅਤੇ ਭਾਵੁਕ ਹਨ ਜਿਸ ਦਾ ਉਹ ਸਦੀਆਂ ਤੋਂ ਇੰਤਜ਼ਾਰ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਕਈਆਂ ਨੂੰ ਸ਼ਾਇਦ ਹੀ ਯਕੀਨ ਹੋ ਸਕੇ ਕਿ ਆਪਣੇ ਜੀਵਨ ਕਾਲ ਵਿੱਚ ਉਹ ਇਸ ਦਿਨ ਦੇ ਗਵਾਹ ਬਣੇ ਹਨ। ਉਨ੍ਹਾਂ ਨੇ ਇਸ ਗੱਲ ਉੱਤੇ ਪ੍ਰਕਾਸ਼ ਪਾਇਆ ਕਿ ਰਾਮ ਜਨਮਭੂਮੀ ਨੂੰ ਢਹਿਣ-ਢਹਾਉਣ ਅਤੇ ਪੁਨਰਨਿਰਮਾਣ ਦੇ ਚੱਕਰ ਤੋਂ ਮੁਕਤੀ ਮਿਲ ਚੁੱਕੀ ਹੈ ਅਤੇ ਹੁਣ ਟੈਂਟਾਂ ਦੀ ਥਾਂ ’ਤੇ ਰਾਮਲੱਲਾ ਲਈ ਵਿਸ਼ਾਲ ਮੰਦਿਰ ਦਾ ਨਿਰਮਾਣ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ 15 ਅਗਸਤ ਆਜ਼ਾਦੀ ਸੰਗਰਾਮ ਲਈ ਦੇਸ਼ ਭਰ ਦੇ ਲੋਕਾਂ ਦੀਆਂ ਕੁਰਬਾਨੀਆਂ ਦਾ ਪ੍ਰਤੀਨਿਧ ਹੈ, ਉਸ ਤਰ੍ਹਾਂ ਇਹ ਦਿਨ ਰਾਮ ਮੰਦਿਰ ਲਈ ਅਨੇਕਾਂ ਸਮਰਪਣ ਅਤੇ ਨਿਰੰਤਰ ਸੰਘਰਸ਼ ਦਾ ਪ੍ਰਤੀਕ ਹੈ। ਉਨ੍ਹਾਂ ਨੇ ਉਨ੍ਹਾਂ ਸਭ ਨੂੰ ਯਾਦ ਕੀਤਾ ਅਤੇ ਉਨ੍ਹਾਂ ਨੂੰ ਪ੍ਰਣਾਮ ਕੀਤਾ ਜਿਨ੍ਹਾਂ ਦੇ ਸੰਘਰਸ਼ਾਂ ਦੇ ਨਤੀਜੇ ਦੇ ਰੂਪ ਵਿੱਚ ਰਾਮ ਮੰਦਿਰ ਦਾ ਸੁਪਨਾ ਸਾਕਾਰ ਹੋਇਆ ਹੈ।
ਸ਼੍ਰੀ ਰਾਮ-ਸਾਡੇ ਸੱਭਿਆਚਾਰ ਦੀ ਬੁਨਿਆਦ
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਹੋਂਦ ਨੂੰ ਮਿਟਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਫਿਰ ਵੀ ਸ਼੍ਰੀ ਰਾਮ ਸਾਡੇ ਸੱਭਿਆਚਾਰ ਦੀ ਨਿਰੰਤਰ ਬੁਨਿਆਦ ਹਨ। ਉਨ੍ਹਾਂ ਨੇ ਕਿਹਾ ਕਿ ਰਾਮ ਮੰਦਿਰ ਸਾਡੇ ਸੱਭਿਆਚਾਰ, ਸਦੀਵੀ ਵਿਸ਼ਵਾਸ, ਰਾਸ਼ਟਰੀ ਭਾਵਨਾ ਅਤੇ ਸਮੂਹਿਕ ਇੱਛਾ ਸ਼ਕਤੀ ਦਾ ਆਧੁਨਿਕ ਪ੍ਰਤੀਕ ਹੋਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ। ਮੰਦਿਰ ਦੇ ਨਿਰਮਾਣ ਨਾਲ ਸਾਰੇ ਖੇਤਰਾਂ ਵਿੱਚ ਕਈ ਅਵਸਰ ਖੁੱਲ੍ਹਣਗੇ ਅਤੇ ਖੇਤਰ ਦੀ ਅਰਥਵਿਵਸਥਾ ਵਿੱਚ ਤਬਦੀਲੀ ਆਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਕਰੋੜਾਂ ਰਾਮ ਭਗਤਾਂ ਦੇ ਵਿਸ਼ਵਾਸ ਅਤੇ ਸੰਕਲਪ ਦੀ ਸਚਾਈ ਦੀ ਗਵਾਹੀ ਭਰਦਾ ਹੈ। ਉਨ੍ਹਾਂ ਨੇ ਪ੍ਰਸ਼ੰਸਾ ਕੀਤੀ ਕਿ ਜਦੋਂ ਪਿਛਲੇ ਸਾਲ ਮਾਣਯੋਗ ਸੁਮਰੀਮ ਕੋਰਟ ਦੁਆਰਾ ਫੈਸਲਾ ਦਿੱਤਾ ਗਿਆ ਸੀ ਤਾਂ ਦੇਸ਼ਵਾਸੀਆਂ ਨੇ ਗਰਿਮਾ ਅਤੇ ਸੰਜਮ ਨਾਲ ਇਸ ’ਤੇ ਪ੍ਰਤੀਕਿਰਿਆ ਦਿੱਤੀ ਸੀ, ਉਨ੍ਹਾਂ ਵਿੱਚ ਅੱਜ ਵੀ ਉਸ ਤਰ੍ਹਾਂ ਦਾ ਹੀ ਸੰਜਮ ਅਤੇ ਗਰਿਮਾ ਦਿਖਾਈ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਗ਼ਰੀਬ, ਪਿਛੜੇ, ਦਲਿਤਾਂ, ਆਦਿਵਾਸੀਆਂ ਸਮੇਤ ਸਾਰੇ ਖੇਤਰਾਂ ਦੇ ਲੋਕਾਂ ਨੇ ਸ਼੍ਰੀ ਰਾਮ ਦੀ ਜਿੱਤ ਨੂੰ ਮਜ਼ਬੂਤ ਕੀਤਾ, ਗੋਵਰਧਨ ਨੂੰ ਉਠਾਉਂਦੇ ਹੋਏ ਸ਼੍ਰੀ ਕ੍ਰਿਸ਼ਨ ਨੂੰ, ਛਤਰਪਤੀ ਸ਼ਿਵਾਜੀ ਦੁਆਰਾ ਸਵਰਾਜ ਦੀ ਸਥਾਪਨਾ, ਗਾਂਧੀ ਜੀ ਦੀ ਆਜ਼ਾਦੀ ਦੀ ਲਹਿਰ ਦੀ ਅਗਵਾਈ ਜਿਹੇ ਕਈ ਹਿੱਸਿਆਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਸ਼੍ਰੀ ਰਾਮ ਦੇ ਚਰਿੱਤਰ ਗੁਣਾਂ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿ ਉਹ ਹਮੇਸ਼ਾ ਸੱਚ ’ਤੇ ਡਟੇ ਰਹਿੰਦੇ ਸਨ ਅਤੇ ਸਮਾਜਿਕ ਸਦਭਾਵਨਾ ਨੂੰ ਆਪਣੇ ਰਾਜ ਦੀ ਬੁਨਿਆਦ ਦੇ ਰੂਪ ਵਿੱਚ ਸਥਾਪਿਤ ਕਰਦੇ ਸਨ। ਉਹ ਆਪਣੇ ਕਾਰਜਾਂ ਨੂੰ ਬਰਾਬਰ ਪਿਆਰ ਕਰਦੇ ਸਨ, ਪਰ ਗ਼ਰੀਬਾਂ ਅਤੇ ਲੋੜਵੰਦਾਂ ਪ੍ਰਤੀ ਵਿਸ਼ੇਸ਼ ਤੌਰ ’ਤੇ ਦਿਆਲੂ ਸਨ। ਜੀਵਨ ਦਾ ਕੋਈ ਪੱਖ ਅਜਿਹਾ ਨਹੀਂ ਹੈ ਜਿੱਥੇ ਸ਼੍ਰੀ ਰਾਮ ਸੇਵਾ ਨੂੰ ਇੱਕ ਪ੍ਰੇਰਣਾ ਨਹੀਂ ਮੰਨਦੇ ਹਨ ਅਤੇ ਉਸ ਦਾ ਪ੍ਰਭਾਵ ਦੇਸ਼ ਦੇ ਸੱਭਿਆਚਾਰ, ਦਰਸ਼ਨ, ਵਿਸ਼ਵਾਸ ਅਤੇ ਪਰੰਪਰਾ ਦੇ ਕਈ ਪਹਿਲੂਆਂ ਵਿੱਚ ਦਿਖਾਈ ਦਿੰਦਾ ਹੈ।
ਸ਼੍ਰੀ ਰਾਮ-ਅਨੇਕਤਾ ਵਿੱਚ ਏਕਤਾ ਦੇ ਸੂਤਰ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਮ ਨੇ ਮੱਧਯੁਗ ਸਮੇਂ ਵਿੱਚ ਵਾਲਮੀਕੀ ਰਾਮਾਇਣ ਰਾਹੀਂ, ਤੁਲਸੀਦਾਸ, ਕਬੀਰ ਅਤੇ ਗੁਰੂ ਨਾਨਕ ਜ਼ਰੀਏ ਲੋਕਾਂ ਲਈ ਮਾਰਗਦਰਸ਼ਕ ਦੇ ਰੂਪ ਵਿੱਚ ਕੰਮ ਕੀਤਾ ਹੈ, ਉਹ ਅਹਿੰਸਾ ਅਤੇ ਸੱਤਿਆਗ੍ਰਹਿ ਦੇ ਸ਼ਕਤੀ ਸਰੋਤ ਦੇ ਰੂਪ ਵਿੱਚ ਮਹਾਤਮਾ ਗਾਂਧੀ ਦੇ ਭਜਨਾਂ ਵਿੱਚ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਭਗਵਾਨ ਬੁੱਧ ਵੀ ਸ਼੍ਰੀ ਰਾਮ ਨਾਲ ਜੁੜੇ ਹੋਏ ਹਨ ਅਤੇ ਅਯੁੱਧਿਆ ਸ਼ਹਿਰ ਸਦੀਆਂ ਤੋਂ ਜੈਨੀਆਂ ਦੀ ਆਸਥਾ ਦਾ ਕੇਂਦਰ ਰਿਹਾ ਹੈ। ਵਿਭਿੰਨ ਭਾਸ਼ਾਵਾਂ ਵਿੱਚ ਲਿਖੀਆਂ ਗਈਆਂ ਵੱਖ-ਵੱਖ ਰਾਮਾਇਣਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਮ ਦੇਸ਼ ਵਿੱਚ ਅਨੇਕਤਾ ਵਿੱਚ ਏਕਤਾ ਦੇ ਸਾਂਝੇ ਸੂਤਰ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਮ ਕਈ ਦੇਸ਼ਾਂ ਵਿੱਚ ਪੂਜਨੀਕ ਹਨ। ਉਨ੍ਹਾਂ ਨੇ ਸਭ ਤੋਂ ਜ਼ਿਆਦਾ ਮੁਸਲਿਮ ਅਬਾਦੀ ਵਾਲੇ ਦੇਸ਼ ਇੰਡੋਨੇਸ਼ੀਆ, ਕੰਬੋਡੀਆ, ਲਾਊਸ, ਮਲੇਸ਼ੀਆ, ਥਾਈਲੈਂਡ, ਸ੍ਰੀਲੰਕਾ, ਨੇਪਾਲ ਦਾ ਜ਼ਿਕਰ ਕੀਤਾ ਜਿੱਥੇ ਰਾਮਾਇਣ ਮਕਬੂਲ ਹੈ। ਉਨ੍ਹਾਂ ਨੇ ਅੱਗੇ ਕਿ ਸ਼੍ਰੀ ਰਾਮ ਦੇ ਹਵਾਲੇ ਇਰਾਨ ਅਤੇ ਚੀਨ ਵਿੱਚ ਵੀ ਪਾਏ ਜਾਂਦੇ ਹਨ ਅਤੇ ਕਈ ਦੇਸ਼ਾਂ ਵਿੱਚ ਰਾਮ ਕਥਾ ਮਕਬੂਲ ਹੈ। ਉਨ੍ਹਾਂ ਨੇ ਕਿਹਾ ਕਿ ਰਾਮ ਮੰਦਿਰ ਦੇ ਨਿਰਮਾਣ ਦੀ ਸ਼ੁਰੂਆਤ ਹੋਣ ਨਾਲ ਅੱਜ ਇਨ੍ਹਾਂ ਸਾਰੇ ਦੇਸ਼ਾਂ ਦੇ ਲੋਕ ਖ਼ੁਸ਼ੀ ਮਹਿਸੂਸ ਕਰ ਰਹੇ ਹਨ।
ਸਮੁੱਚੀ ਮਾਨਵਤਾ ਲਈ ਪ੍ਰੇਰਣਾਮਈ
ਪ੍ਰਧਾਨ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਮੰਦਿਰ ਆਉਣ ਵਾਲੇ ਯੁੱਗਾਂ ਲਈ ਸਮੁੱਚੀ ਮਾਨਵਤਾ ਲਈ ਪ੍ਰੇਰਣਾ ਦਾ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਸ਼੍ਰੀ ਰਾਮ, ਰਾਮ ਮੰਦਿਰ ਅਤੇ ਸਾਡੀ ਪੁਰਾਣੀ ਪਰੰਪਰਾ ਦਾ ਸੰਦੇਸ਼ ਪੂਰੀ ਦੁਨੀਆ ਤੱਕ ਪਹੁੰਚੇ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਵਿੱਚ ਰਾਮ ਸਰਕਟ ਬਣਾਇਆ ਜਾ ਰਿਹਾ ਹੈ।
ਰਾਮ ਰਾਜ
ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੁਆਰਾ ਰਾਮ ਰਾਜ ਦੇ ਦੇਖੇ ਸੁਪਨੇ ਦੇ ਰੂਪਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਰਾਮ ਦੀ ਸਿੱਖਿਆ ਜੋ ਦੇਸ਼ ਨੂੰ ਨਿਰੰਤਰ ਅਗਵਾਈ ਦਿੰਦੀ ਹੈ, ਵਿੱਚ ਸ਼ਾਮਲ ਹਨ: ਕੋਈ ਵੀ ਗ਼ਰੀਬ ਜਾਂ ਦੁਖੀ ਨਹੀਂ ਹੋਣਾ ਚਾਹੀਦਾ; ਮਰਦ ਅਤੇ ਔਰਤਾਂ ਨੂੰ ਬਰਾਬਰ ਖੁਸ਼ ਹੋਣਾ ਚਾਹੀਦਾ ਹੈ; ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ; ਬਜ਼ੁਰਗਾਂ, ਬੱਚਿਆਂ ਅਤੇ ਡਾਕਟਰਾਂ ਨੂੰ ਹਮੇਸ਼ਾ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ; ਸ਼ਰਨ ਭਾਲਣ ਵਾਲਿਆਂ ਦੀ ਰੱਖਿਆ ਕਰਨਾ ਸਭ ਦਾ ਫਰਜ਼ ਬਣਦਾ ਹੈ; ਆਪਣੀ ਮਾਂ ਧਰਤੀ ਸਵਰਗ ਤੋਂ ਵਧਕੇ ਹੈ ਅਤੇ ਇੱਕ ਰਾਸ਼ਟਰ ਪਾਸ ਜਿੰਨੀ ਜ਼ਿਆਦਾ ਸ਼ਕਤੀ ਹੋਵੇਗੀ, ਉਸ ਦੀ ਸ਼ਾਂਤੀ ਦੀ ਸਮਰੱਥਾ ਓਨੀ ਹੀ ਜ਼ਿਆਦਾ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਮ ਆਧੁਨਿਕਤਾ ਦੇ ਨਾਲ-ਨਾਲ ਪਰਿਵਰਤਨ ਲਈ ਵੀ ਖੜ੍ਹੇ ਹਨ। ਸ਼੍ਰੀ ਰਾਮ ਦੇ ਇਨ੍ਹਾਂ ਆਦਰਸ਼ਾਂ ’ਤੇ ਚਲ ਕੇ ਦੇਸ਼ ਤਰੱਕੀ ਕਰ ਰਿਹਾ ਹੈ।
ਆਪਸੀ ਪਿਆਰ ਅਤੇ ਭਾਈਚਾਰੇ ਦੀ ਬੁਨਿਆਦ
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੰਦਿਰ ਦੇ ਨਿਰਮਾਣ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦੀ ਨੀਂਹ ’ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ‘ਸਬਕਾ ਸਾਥ’ ਰਾਹੀਂ ਅਤੇ ‘ਸਬਕਾ ਵਿਸ਼ਵਾਸ’ਦੇ ਨਾਲ, ਸਾਨੂੰ ‘ਸਬਕਾ ਵਿਕਾਸ’ ਹਾਸਲ ਕਰਨਾ ਹੋਵੇਗਾ ਅਤੇ ਆਤਮਵਿਸ਼ਵਾਸ ਨਾਲ ਭਰਿਆ ਆਤਮਨਿਰਭਰ ਭਾਰਤ ਬਣਾਉਣਾ ਹੋਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੀ ਰਾਮ ਦਾ ਸੰਦੇਸ਼, ਕਿ ਕੋਈ ਦੇਰੀ ਨਹੀਂ ਹੋਣੀ ਚਾਹੀਦੀ ਅਤੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ, ਇਹ ਸੰਦੇਸ਼ ਹੈ ਜਿਸ ਦੀ ਪਾਲਣਾ ਦੇਸ਼ ਨੂੰ ਕਰਨ ਦੀ ਲੋੜ ਹੈ।
ਕੋਵਿਡ ਦੇ ਦੌਰਾਨ ‘ਮਰਯਾਦਾ’ਦਾ ਪਾਲਨ
ਪ੍ਰਧਾਨ ਮੰਤਰੀ ਨੇ ਕੋਵਿਡ ਦੇ ਵਰਤਮਾਨ ਪਿਛੋਕੜ ਵਿੱਚ ਸ਼੍ਰੀ ਰਾਮ ਦੇ ‘ਮਰਯਾਦਾ’ ਮਾਰਗ ਦੇ ਮਹੱਤਵ ਨੂੰ ਯਾਦ ਕਰਦੇ ਹੋਏ ਸਭ ਲੋਕਾਂ ਨੂੰ ‘ਦੋ ਗਜ਼ ਦੀ ਦੂਰੀ ਹੈ ਜ਼ਰੂਰੀ ਅਤੇ ਮਾਸਕ ਹੈ ਜ਼ਰੂਰੀ’ਦੀ ਮਰਯਾਦਾ ਦਾ ਪਾਲਣ ਕਰਨ ਦਾ ਸੱਦਾ ਦਿੱਤਾ।
*****
ਵੀਆਰਆਰਕੇ/ਐੱਸਐੱਚ
बरसों से टाट और टेंट के नीचे रह रहे हमारे रामलला के लिए अब एक भव्य मंदिर का निर्माण होगा।
— PMO India (@PMOIndia) August 5, 2020
टूटना और फिर उठ खड़ा होना,
सदियों से चल रहे इस व्यतिक्रम से रामजन्मभूमि आज मुक्त हो गई है: PM
राम मंदिर के लिए चले आंदोलन में अर्पण भी था तर्पण भी था, संघर्ष भी था, संकल्प भी था।
— PMO India (@PMOIndia) August 5, 2020
जिनके त्याग, बलिदान और संघर्ष से आज ये स्वप्न साकार हो रहा है,
जिनकी तपस्या राममंदिर में नींव की तरह जुड़ी हुई है,
मैं उन सब लोगों को आज नमन करता हूँ, उनका वंदन करता हूं: PM
राम हमारे मन में गढ़े हुए हैं, हमारे भीतर घुल-मिल गए हैं।
— PMO India (@PMOIndia) August 5, 2020
कोई काम करना हो, तो प्रेरणा के लिए हम भगवान राम की ओर ही देखते हैं: PM
आप भगवान राम की अद्भुत शक्ति देखिए।
— PMO India (@PMOIndia) August 5, 2020
इमारतें नष्ट कर दी गईं, अस्तित्व मिटाने का प्रयास भी बहुत हुआ,
लेकिन राम आज भी हमारे मन में बसे हैं, हमारी संस्कृति का आधार हैं: PM
यहां आने से पहले, मैंने हनुमानगढ़ी का दर्शन किया।
— PMO India (@PMOIndia) August 5, 2020
राम के सब काम हनुमान ही तो करते हैं।
राम के आदर्शों की कलियुग में रक्षा करने की जिम्मेदारी भी हनुमान जी की ही है।
हनुमान जी के आशीर्वाद से श्री राममंदिर भूमिपूजन का ये आयोजन शुरू हुआ है: PM
श्रीराम का मंदिर हमारी संस्कृति का आधुनिक प्रतीक बनेगा,
— PMO India (@PMOIndia) August 5, 2020
हमारी शाश्वत आस्था का प्रतीक बनेगा,
हमारी राष्ट्रीय भावना का प्रतीक बनेगा,
और ये मंदिर करोड़ों-करोड़ लोगों की सामूहिक संकल्प शक्ति का भी प्रतीक बनेगा: PM
इस मंदिर के बनने के बाद अयोध्या की सिर्फ भव्यता ही नहीं बढ़ेगी, इस क्षेत्र का पूरा अर्थतंत्र भी बदल जाएगा।
— PMO India (@PMOIndia) August 5, 2020
यहां हर क्षेत्र में नए अवसर बनेंगे, हर क्षेत्र में अवसर बढ़ेंगे।
सोचिए, पूरी दुनिया से लोग यहां आएंगे, पूरी दुनिया प्रभु राम और माता जानकी का दर्शन करने आएगी: PM
राममंदिर के निर्माण की ये प्रक्रिया, राष्ट्र को जोडऩे का उपक्रम है।
— PMO India (@PMOIndia) August 5, 2020
ये महोत्सव है-
विश्वास को विद्यमान से जोड़ने का।
नर को नारायण से, जोड़ने का।
लोक को आस्था से जोड़ने का।
वर्तमान को अतीत से जोड़ने का।
और
स्वं को संस्कार से जोडऩे का: PM
आज का ये दिन करोड़ों रामभक्तों के संकल्प की सत्यता का प्रमाण है।
— PMO India (@PMOIndia) August 5, 2020
आज का ये दिन सत्य, अहिंसा, आस्था और बलिदान को न्यायप्रिय भारत की एक अनुपम भेंट है: PM
कोरोना से बनी स्थितियों के कारण भूमिपूजन का ये कार्यक्रम अनेक मर्यादाओं के बीच हो रहा है।
— PMO India (@PMOIndia) August 5, 2020
श्रीराम के काम में मर्यादा का जैसा उदाहरण प्रस्तुत किया जाना चाहिए, देश ने वैसा ही उदाहरण प्रस्तुत किया है: PM
इसी मर्यादा का अनुभव हमने तब भी किया था जब माननीय सर्वोच्च न्यायालय ने अपना ऐतिहासिक फैसला सुनाया था।
— PMO India (@PMOIndia) August 5, 2020
हमने तब भी देखा था कि कैसे सभी देशवासियों ने शांति के साथ, सभी की भावनाओं का ध्यान रखते हुए व्यवहार किया था ।
आज भी हम हर तरफ वही मर्यादा देख रहे हैं: PM
इस मंदिर के साथ सिर्फ नया इतिहास ही नहीं रचा जा रहा, बल्कि इतिहास खुद को दोहरा भी रहा है।
— PMO India (@PMOIndia) August 5, 2020
जिस तरह गिलहरी से लेकर वानर और केवट से लेकर वनवासी बंधुओं को भगवान राम की विजय का माध्यम बनने का सौभाग्य मिला.. : PM
जिस तरह छोटे-छोटे ग्वालों ने भगवान श्रीकृष्ण द्वारा गोवर्धन पर्वत उठाने में बड़ी भूमिका निभाई,
— PMO India (@PMOIndia) August 5, 2020
जिस तरह मावले, छत्रपति वीर शिवाजी की स्वराज स्थापना के निमित्त बने,
जिस तरह गरीब-पिछड़े, विदेशी आक्रांताओं के साथ लड़ाई में महाराजा सुहेलदेव के संबल बने.. : PM
जिस तरह दलितों-पिछ़ड़ों-आदिवासियों, समाज के हर वर्ग ने आजादी की लड़ाई में गांधी जी को सहयोग दिया,
— PMO India (@PMOIndia) August 5, 2020
उसी तरह आज देशभर के लोगों के सहयोग से राम मंदिर निर्माण का ये पुण्य-कार्य प्रारंभ हुआ है.. : PM
जैसे पत्थरों पर श्रीराम लिखकर रामसेतु बनाया गया, वैसे ही घर-घर से,गांव-गांव से श्रद्धापूर्वक पूजी शिलाएं, यहां ऊर्जा का स्रोत बन गई हैं।
— PMO India (@PMOIndia) August 5, 2020
देश भर के धामों और मंदिरों से लाई गई मिट्टी और नदियों का जल, वहां के लोगों,वहां की संस्कृति और वहां की भावनाएं,आज यहां की शक्ति बन गई हैं: PM
श्री रामचंद्र को तेज में सूर्य के समान,
— PMO India (@PMOIndia) August 5, 2020
क्षमा में पृथ्वी के तुल्य,
बुद्धि में बृहस्पति के सदृश्य.
और यश में इंद्र के समान माना गया है।
श्रीराम का चरित्र सबसे अधिक जिस केंद्र बिंदु पर घूमता है, वो है सत्य पर अडिग रहना।
इसीलिए ही श्रीराम संपूर्ण हैं: PM
श्रीराम ने सामाजिक समरसता को अपने शासन की आधारशिला बनाया था।
— PMO India (@PMOIndia) August 5, 2020
उन्होंने गुरु वशिष्ठ से ज्ञान,
केवट से प्रेम,
शबरी से मातृत्व,
हनुमानजी एवं वनवासी बंधुओं से सहयोग और
प्रजा से विश्वास प्राप्त किया।
यहां तक कि एक गिलहरी की महत्ता को भी उन्होंने सहर्ष स्वीकार किया: PM
उनका अद्भुत व्यक्तित्व,
— PMO India (@PMOIndia) August 5, 2020
उनकी वीरता, उनकी उदारता
उनकी सत्यनिष्ठा, उनकी निर्भीकता,
उनका धैर्य, उनकी दृढ़ता,
उनकी दार्शनिक दृष्टि युगों-युगों तक प्रेरित करते रहेंगे।
राम प्रजा से एक समान प्रेम करते हैं लेकिन गरीबों और दीन-दुखियों पर उनकी विशेष कृपा रहती है: PM
जीवन का ऐसा कोई पहलू नहीं है, जहां हमारे राम प्रेरणा न देते हों।
— PMO India (@PMOIndia) August 5, 2020
भारत की ऐसी कोई भावना नहीं है जिसमें प्रभु राम झलकते न हों।
भारत की आस्था में राम हैं, भारत के आदर्शों में राम हैं!
भारत की दिव्यता में राम हैं, भारत के दर्शन में राम हैं: PM
हजारों साल पहले वाल्मीकि की रामायण में जो राम प्राचीन भारत का पथप्रदर्शन कर रहे थे,
— PMO India (@PMOIndia) August 5, 2020
जो राम मध्ययुग में तुलसी, कबीर और नानक के जरिए भारत को बल दे रहे थे,
वही राम आज़ादी की लड़ाई के समय बापू के भजनों में अहिंसा और सत्याग्रह की शक्ति बनकर मौजूद थे: PM
आज भी भारत के बाहर दर्जनों ऐसे देश हैं जहां, वहां की भाषा में रामकथा, आज भी प्रचलित है।
— PMO India (@PMOIndia) August 5, 2020
मुझे विश्वास है कि आज इन देशों में भी करोड़ों लोगों को राम मंदिर के निर्माण का काम शुरू होने से बहुत सुखद अनुभूति हो रही होगी: PM
हमें ये भी सुनिश्चित करना है कि भगवान श्रीराम का संदेश, राममंदिर का संदेश, हमारी हजारों सालों की परंपरा का संदेश, कैसे पूरे विश्व तक निरंतर पहुंचे।
— PMO India (@PMOIndia) August 5, 2020
कैसे हमारे ज्ञान, हमारी जीवन-दृष्टि से विश्व परिचित हो, ये हमारी, हमारी वर्तमान और भावी पीढ़ियों की ज़िम्मेदारी है: PM
राम समय, स्थान और परिस्थितियों के हिसाब से बोलते हैं, सोचते हैं, करते हैं।
— PMO India (@PMOIndia) August 5, 2020
राम हमें समय के साथ बढ़ना सिखाते हैं, चलना सिखाते हैं।
राम परिवर्तन के पक्षधर हैं, राम आधुनिकता के पक्षधर हैं।
उनकी इन्हीं प्रेरणाओं के साथ, श्रीराम के आदर्शों के साथ भारत आज आगे बढ़ रहा है: PM
प्रभु श्रीराम ने हमें कर्तव्यपालन की सीख दी है, अपने कर्तव्यों को कैसे निभाएं इसकी सीख दी है!
— PMO India (@PMOIndia) August 5, 2020
उन्होंने हमें विरोध से निकलकर, बोध और शोध का मार्ग दिखाया है!
हमें आपसी प्रेम और भाईचारे के जोड़ से राममंदिर की इन शिलाओं को जोड़ना है: PM
मुझे विश्वास है कि श्रीराम के नाम की तरह ही अयोध्या में बनने वाला ये भव्य राममंदिर भारतीय संस्कृति की समृद्ध विरासत का द्योतक होगा।
— PMO India (@PMOIndia) August 5, 2020
मुझे विश्वास है कि यहां निर्मित होने वाला राममंदिर अनंतकाल तक पूरी मानवता को प्रेरणा देगा: PM
हमें ध्यान रखना है, जब जब मानवता ने राम को माना है विकास हुआ है, जब जब हम भटके हैं विनाश के रास्ते खुले हैं!
— PMO India (@PMOIndia) August 5, 2020
हमें सभी की भावनाओं का ध्यान रखना है।
हमें सबके साथ से, सबके विश्वास से, सबका विकास करना है: PM
मुझे विश्वास है, हम सब आगे बढ़ेंगे, देश आगे बढ़ेगा!
— PMO India (@PMOIndia) August 5, 2020
भगवान राम का ये मंदिर युगों-युगों तक मानवता को प्रेरणा देता रहेगा, मार्गदर्शन करता रहेगा: PM