Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੈਨਾ ਦਿਵਸ ਮੌਕੇ ਭਾਰਤੀ ਸੈਨਾ ਨੂੰ ਸਲਾਮ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੈਨਾ ਦਿਵਸ ਮੌਕੇ ਭਾਰਤੀ ਸੈਨਾ ਦੇ ਸਾਹਸ ਅਤੇ ਅਮੋਲਕ ਸੇਵਾ ਨੂੰ ਸਲਾਮ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ” ਸਾਰੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਸੈਨਾ ਦਿਵਸ ਮੌਕੇ ਵਧਾਈਆਂ। ਅਸੀਂ ਭਾਰਤੀ ਸੈਨਾ ਦੇ ਸਾਹਸ ਅਤੇ ਅਮੋਲਕ ਸੇਵਾ ਨੂੰ ਸਲਾਮ ਕਰਦੇ ਹਾਂ।
ਸਾਡੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਕਰਨਾ ਹੋਵੇ ਜਾਂ ਕੁਦਰਤੀ ਆਫਤਾਂ ਦੌਰਾਨ ਨਾਗਰਿਕਾਂ ਦੀ ਮਦਦ ਕਰਨਾ ਹੋਵੇ ਭਾਰਤੀ ਸੈਨਾ ਹਮੇਸ਼ਾ ਹਰਾਵਲ ਦਸਤੇ ਵਾਂਗ ਸਾਹਮਣੇ ਹੋਕੇ ਅਗਵਾਈ ਕਰਦੀ ਹੈ ।
ਸਾਡੀ ਸੈਨਾ ਦੀਆਂ ਕੁਰਬਾਨੀਆਂ ਨੂੰ ਅਸੀਂ ਸਾਰੇ ਬਹੁਤ ਮਾਣ ਨਾਲ ਯਾਦ ਕਰਦੇ ਹਾਂ। ਉਹ ਆਪਣੇ ਜੀਵਨ ਖਤਰੇ ਵਿੱਚ ਪਾਉਂਦੇ ਹਨ ਤਾਂ ਜੋ 125 ਕਰੋੜ ਭਾਰਤੀ ਅਮਨ ਨਾਲ ਰਹਿਣ।”

ਏਕੇਟੀ/ਐੱਚਐੱਸ