Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਹਰਿਆਣਾ ਵਿੱਚ ਸਰ ਛੋਟੂ ਰਾਮ ਦੇ ਬੁੱਤ ਤੋਂ ਪਰਦਾ ਹਟਾਇਆ, ਰੇਲ ਕੋਚ ਕਾਰਖਾਨੇ ਦਾ ਨੀਂਹ ਪੱਥਰ ਰੱਖਿਆ


 

 

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਸਾਂਪਲਾ ਰੋਹਤਕ ਦਾ ਦੌਰਾ ਕੀਤਾ

 

ਉਨ੍ਹਾਂ ਨੇ ਦੀਨਬੰਧੂ ਸਰ ਛੋਟੂ ਰਾਮ ਦੇ ਬੁੱਤ ਤੋਂ ਪਰਦਾ ਹਟਾਇਆ ਇਕ ਜਨਤਕ ਇਕੱਠ ਵਿੱਚ ਉਨ੍ਹਾਂ ਨੇ ਸੋਨੀਪਤ ਵਿਖੇ ਰੇਲ ਕੋਚ ਕਾਰਖਾਨੇ ਦਾ ਨੀਂਹ ਪੱਥਰ ਰੱਖਣ ਸਮੇਂ ਤਖ਼ਤੀ ਤੋਂ ਪਰਦਾ ਹਟਾਇਆ ਇਕ ਵਾਰੀ ਪੂਰਾ ਹੋ ਜਾਣ ‘ਤੇ ਇਹ ਉੱਤਰੀ ਖੇਤਰ ਵਿੱਚ ਰੇਲ ਕੋਚਾਂ ਲਈ ਇਕ ਪ੍ਰਮੁੱਖ ਮੁਰੰਮਤ ਅਤੇ ਰੱਖ-ਰਖਾਵ ਸਹੂਲਤ ਹੋਵੇਗੀ ਇਸ ਨੂੰ ਮਾਡਿਊਲਰ ਅਤੇ ਪ੍ਰੀਫੈਬਰੀਕੇਟਡ ਉਸਾਰੀ ਤਕਨੀਕਾਂ, ਆਧੁਨਿਕ ਮਸ਼ੀਨਰੀ ਅਤੇ ਵਾਤਾਵਰਣ ਮਿੱਤਰ ਵਿਸ਼ੇਸ਼ਤਾਵਾਂ ਦੀ ਵਰਤੋਂ ਨਾਲ ਸਥਾਪਤ ਕੀਤਾ ਜਾ ਰਿਹਾ ਹੈ

 

ਇਸ  ਮੌਕੇ ਉੱਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੌਧਰੀ ਛੋਟੂ ਰਾਮ ਜੀ ਉਨ੍ਹਾਂ ਸਮਾਜ ਸੁਧਾਰਕਾਂ ਵਿਚੋਂ ਸਨ ਜਿਨ੍ਹਾਂ ਨੇ ਭਾਰਤ ਲਈ ਮਹੱਤਵਪੂਰਣ ਯੋਗਦਾਨ ਦਿੱਤਾ ਉਨ੍ਹਾਂ ਸਰ ਛੋਟੂ ਰਾਮ ਨੂੰ ਦਬੇ ਹੋਏ ਅਤੇ ਵਾਂਝੇ ਲੋਕਾਂ ਲਈ ਮਜ਼ਬੂਤ ਆਵਾਜ਼  ਦੇ ਰੂਪ ਵਿੱਚ ਦੱਸਿਆ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਲ ਕੋਚ ਰੀਫਰਬਿਸ਼ਿੰਗ ਕਾਰਖਾਨਾ ਸਿਰਫ ਸੋਨੀਪਤ ਦੇ ਵਿਕਾਸ ਵਿੱਚ ਹੀ ਨਹੀਂ ਸਗੋਂ ਪੂਰੇ ਹਰਿਆਣਾ ਦੇ ਵਿਕਾਸ ਵਿੱਚ ਅਹਿਮ ਹਿੱਸਾ ਪਾਵੇਗਾ ਉਨ੍ਹਾਂ ਕਿਹਾ ਕਿ ਇਸ ਨਾਲ ਖੇਤਰ ਦੇ ਛੋਟੇ ਉਦਮੀਆਂ ਨੂੰ ਲਾਭ ਹੋਣ ਦੇ ਨਾਲ ਨਾਲ ਨੌਜਵਾਨਾਂ ਲਈ ਰੁਜ਼ਗਾਰ ਵੀ ਪੈਦਾ ਹੋਵੇਗਾ

 

ਪ੍ਰਧਾਨ ਮੰਤਰੀ ਨੇ ਸਰ ਛੋਟੂ ਰਾਮ ਦੇ ਸੁਪਨਿਆਂ ਦੀ ਸ਼ਲਾਘਾ ਕੀਤੀ ਇਸ ਸੰਦਰਭ ਵਿੱਚ ਉਨ੍ਹਾਂ ਨੇ ਭਾਖੜਾ ਡੈਮ ਬਾਰੇ ਵੀ ਗੱਲ ਕੀਤੀ ਸਰ ਛੋਟੂ  ਰਾਮ ਦੀਆਂ ਕਿਸਾਨਾਂ ਨੂੰ ਫਸਲ ਦੀ ਢੁੱਕਵੀਂ ਕੀਮਤ ਦਿਵਾਉਣ ਦੀਆਂ ਪਹਿਲਕਦਮੀਆਂ ਦਾ ਵੀ ਉਨ੍ਹਾਂ ਜ਼ਿਕਰ ਕੀਤਾ ਅਤੇ ਕੇਂਦਰ ਸਰਕਾਰ ਵੱਲੋਂ ਇਸ ਸਬੰਧ ਵਿੱਚ ਚੁੱਕੇ ਜਾ ਰਹੇ ਕਦਮਾਂ  ਬਾਰੇ ਵੀ ਦੱਸਿਆ

 

ਆਯੁਸ਼ਮਾਨ ਭਾਰਤ ਯੋਜਨਾ ਦੀ ਪ੍ਰਗਤੀ ਬਾਰੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਹਤ ਬੀਮਾ ਸਕੀਮ ਦਾ ਪਹਿਲਾ ਲਾਭਕਾਰੀ ਇਸ ਰਾਜ ਤੋਂ ਹੀ ਹੈ ਉਨ੍ਹਾਂ ਨੇ ਸੰਤੁਸ਼ਟੀ ਪ੍ਰਗਟਾਈ ਕਿ ਦੋ ਹਫਤਿਆਂ ਦੇ ਸਮੇਂ ਵਿੱਚ 50,000 ਤੋਂ ਵੱਧ ਲੋਕਾਂ ਨੂੰ ਇਸ ਸਕੀਮ ਤੋਂ ਲਾਭ ਹੋਇਆ ਹੈ

 

ਪ੍ਰਧਾਨ ਮੰਤਰੀ ਨੇ ਬੇਟੀ ਬਚਾਓ, ਬੇਟੀ ਪੜ੍ਹਾਓਸਕੀਮ ਦਾ ਵੀ ਜ਼ਿਕਰ ਕੀਤਾ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਪਿੰਡਾਂ ਵਿੱਚ ਪੈਦਾ ਹੋਣ ਵਾਲੀਆਂ ਕੁੜੀਆਂ ਵਿਸ਼ਵ ਪੱਧਰ ਤੇ ਦੇਸ਼ ਨੂੰ ਮਾਣ ਦਿਵਾ ਰਹੀਆਂ ਹਨ ਅਤੇ ਹਰਿਆਣਾ ਦੇ ਨੌਜਵਾਨ ਭਾਰਤ ਨੂੰ ਇੱਕ ਵਿਸ਼ਵ ਖੇਡ ਸ਼ਕਤੀ ਬਣਨ ਵਿੱਚ ਮਦਦ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਇਹ ਉਹ ਸੰਕੇਤ ਹਨ ਕਿ ਸਰ ਛੋਟੂ ਰਾਮ ਦੇ ਸੁਪਨਿਆਂ ਨੂੰ ਪੂਰਾ ਕਰਨ ਵੱਲ ਅਸੀਂ ਤੇਜ਼ੀ ਨਾਲ ਵੱਧ ਰਹੇ ਹਾਂ

 

***

ਏਕੇਟੀ/ਐੱਸਐੱਚ/ਐੱਸਕੇ