ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਜਿਓਸਿਨਕ੍ਰੋਨਸ ਸੈਟੇਲਾਇਟ ਲਾਂਚ ਵਹੀਕਲ ਜੀ.ਐੱਸ.ਐੱਲ.ਵੀ.-ਐੱਫ਼05 ਦੀ 10ਵੀਂ ਉਡਾਣ ਨੂੰ ਸਫ਼ਲਤਾਪੂਰਬਕ ਪੁਲਾੜ ‘ਚ ਦਾਗਣ ‘ਤੇ ‘ਇਸਰੋ’ (ਭਾਰਤੀ ਪੁਲਾੜ ਖੋਜ ਸੰਗਠਨ – ਇੰਡੀਅਨ ਸਪੇਸ ਰੀਸਰਚ ਆਰਗੇਨਾਇਜ਼ੇਸ਼ਨ) ਦੇ ਵਿਗਿਆਨੀਆਂ ਨੂੰ ਵਧਾਈਆਂ ਦਿੱਤੀਆਂ ਹਨ। ਇਸ ਲਾਂਚ ਵਹੀਕਲ ਰਾਹੀਂ ਮੌਸਮ ਦਾ ਹਾਲ ਦੱਸਣ ਵਾਲਾ ਆਧੁਨਿਕ ਉਪਗ੍ਰਹਿ ‘ਇਨਸੈਟ-3ਡੀਆਰ’ ਪੁਲਾੜ ‘ਚ ਭੇਜਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਹੈ,”ਸਾਡੇ ਪੁਲਾੜ ਪ੍ਰੋਗਰਾਮ ਦੀਆਂ ਬੇਮਿਸਾਲ ਪ੍ਰਾਪਤੀਆਂ ਉੱਤੇ ਸਾਨੂੰ ਸਦਾ ਮਾਣ ਹੁੰਦਾ ਰਿਹਾ ਹੈ। ਇਨਸੈਟ-3ਡੀਆਰ ਨੂੰ ਸਫ਼ਲਤਾਪੂਰਬਕ ਲਾਂਚ ਕੀਤਾ ਜਾਣਾ ਬਹੁਤ ਵੱਡੀ ਖ਼ੁਸ਼ੀ ਦਾ ਮੌਕਾ ਹੈ।
ਇਸਰੋ ਦੇ ਵਿਗਿਆਨੀਆਂ ਨੂੰ ਮੁਬਾਰਕਾਂ, ਜਿਨ੍ਹਾਂ ਹਰ ਵਾਰ ਆਪਣੇ ਮਿਆਰੀ ਹੁਨਰ, ਬੇਮਿਸਾਲ ਸਮਰਪਣ ਅਤੇ ਵਰਣਨਯੋਗ ਦ੍ਰਿੜ੍ਹ ਇਰਾਦਿਆਂ ਦਾ ਸਬੂਤ ਦਿੱਤਾ ਹੈ।”
AKT/AK
Our space programme keeps making us proud with the exemplary achievements. Successful launch of INSAT-3DR is a moment of immense joy.
— Narendra Modi (@narendramodi) September 8, 2016
Congratulations to @isro scientists for time and again demonstrating top-notch skill, unparalleled dedication & remarkable determination.
— Narendra Modi (@narendramodi) September 8, 2016