ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਚੀ ਮੈਟਰੋ ਦਾ ਉਦਘਾਟਨ ਕੀਤਾ ਅਤੇ ਨਵੀਂ ਮੈਟਰੋ ਲਾਈਨ `ਤੇ ਕੁਝ ਸਮੇਂ ਲਈ ਸਫਰ ਵੀ ਕੀਤਾ । ਇਸ ਤੋਂ ਬਾਅਦ ਕੋਚੀ ਮੈਟਰੋ ਦੇ ਰਾਸ਼ਟਰ ਨੂੰ ਸਮਰਪਣ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ ।
ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ ਰੂਪ ਹੇਠ ਲਿਖੇ ਅਨੁਸਾਰ ਹੈ:
ਕੋਚੀ ਮੈਟਰੋ ਦੇ ਉਦਘਾਟਨ ਸਮਾਰੋਹ ਦਾ ਹਿੱਸਾ ਬਣਕੇ ਮੈਂ ਬਹੁਤ ਖੁਸ਼ ਹਾਂ । ਮੈਂ ਕੋਚੀ ਦੇ ਲੋਕਾਂ ਨੂੰ ਇਸ ਮਾਣ ਕਰਨ ਯੋਗ ਪਲ `ਤੇ ਵਧਾਈ ਦੇਂਦਾ ਹਾਂ ।
ਦੋਸਤੋ !
ਅਰਬ ਸਾਗਰ ਦੀ ਰਾਣੀ ਕੋਚੀ ਮਸਾਲਿਆਂ ਦਾ ਇੱਕ ਮਹੱਤਵਪੂਰਨ ਵਪਾਰ ਕੇਂਦਰ ਹੈ । ਅੱਜ ਕਲ੍ਹ ਇਸ ਨੂੰ ਕੇਰਲ ਦੀ ਵਪਾਰਕ ਰਾਜਧਾਨੀ ਕਰਕੇ ਜਾਣਿਆ ਜਾਂਦਾ ਹੈ । ਕੇਰਲ ਵਿੱਚ ਅੰਤਰਰਾਸ਼ਟਰੀ ਅਤੇ ਘਰੇਲੂ ਸੈਲਾਨੀਆਂ ਦੀ ਆਮਦ ਪੱਖੋਂ ਕੋਚੀ ਨੂੰ ਪਹਿਲਾ ਦਰਜਾ ਪ੍ਰਾਪਤ ਹੈ । ਇਸ ਵਾਸਤੇ ਕੋਚੀ ਵਿਖੇ ਮੈਟਰੋ ਰੇਲ ਸਹੂਲਤ ਹੋਣਾ ਉੱਚਿਤ ਹੈ ।
ਸ਼ਹਿਰ ਦੀ ਜਨਸੰਖਿਆ ਹੌਲੀ-ਹੌਲੀ ਵਧ ਰਹੀ ਹੈ ਅਤੇ ਆਸ ਹੈ ਕਿ 2121 ਤੱਕ 23 ਲੱਖ ਤੱਕ ਪਹੁੰਚ ਜਾਵੇਗੀ । ਇਸ ਵਾਸਤੇ ਸ਼ਹਿਰੀ ਮੂਲ-ਢਾਂਚੇ `ਤੇ ਵਧ ਰਹੇ ਦਬਾਅ ਨਾਲ ਨਜਿੱਠਣ ਲਈ ਇਕ ਸਮੂਹਕ ਤੇਜ਼ ਗਤੀ ਵਾਲੀ ਆਵਾਜਾਈ ਪ੍ਰਣਾਲੀ ਬਹੁਤ ਜ਼ਰੂਰੀ ਹੈ । ਇਹ ਕੋਚੀ ਦੇ ਆਰਥਕ ਵਿਕਾਸ ਵਿੱਚ ਵੀ ਯੋਗਦਾਨ ਪਾਵੇਗੀ ।
ਕੋਚੀ ਮੈਟਰੋ ਰੇਲ ਲਿਮਟਿਡ ਭਾਰਤ ਸਰਕਾਰ ਅਤੇ ਕੇਰਲ ਸਰਕਾਰ ਦਾ ਬਰਾਬਰ ਅਤੇ ਸਾਂਝਾ ਉਪਰਾਲਾ ਹੈ । ਕੇਂਦਰ ਸਰਕਾਰ ਕੋਚੀ ਮੈਟਰੋ ਵਾਸਤੇ ਹੁਣ ਤੱਕ ਦੋ ਹਜ਼ਾਰ ਕਰੋੜ ਰੁਪਏ ਤੋਂ ਵੱਧ ਰਕਮ ਜਾਰੀ ਕਰ ਚੁੱਕੀ ਹੈ । ਜਿਸ ਹਿੱਸੇ (phase) ਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ ਇਹ ਅਲੂਵਾ ਤੋਂ ਪਾਲਾਰੀਵਾਟਮ ਤੱਕ ਚੱਲੇਗੀ । ਇਹ ਗਿਆਰਾਂ ਸਟੇਸ਼ਨ ਅਤੇ 13.26 ਕਿਲੋਮੀਟਰ ਦਾ ਫਾਸਲਾ ਤੈਅ ਕਰੇਗੀ ।
ਇਸ ਮੈਟਰੋ ਪ੍ਰੋਜੈਕਟ ਦੇ ਕੁੱਝ ਮਹੱਤਵਪੂਰਨ ਲੱਛਣ ਹਨ ।
ਇਹ ਪਹਿਲਾ ਮੈਟਰੋ ਪ੍ਰੋਜੈਕਟ ਹੈ ਜੋ “Communication Based Train Control Signalling system” ਨਾਮ ਦੇ ਆਧੁਨਿਕ ਸਿਗਨਲ ਸਿਸਟਮ ਨਾਲ ਸ਼ੁਰੂ ਕੀਤਾ ਗਿਆ ਹੈ । ਇਸ ਦੇ ਡੱਬੇ “Make in India” ਵਾਲੀ ਦੂਰਦਰਸ਼ਤਾ ਦੀ ਝਲਕ ਦੇਂਦੇ ਹਨ । ਇਹ ਫਰਾਂਸ ਦੀ ਆਲਸਟੋਮ (Alstom) ਕੰਪਨੀ ਦੀ ਚੈਨਈ ਵਿੱਚਲੀ ਫੈਕਟਰੀ ਦੁਆਰਾ ਬਣਾਏ ਗਏ ਹਨ ਅਤੇ ਇਸ ਵਿੱਚ 70% ਦੇ ਕਰੀਬ ਭਾਰਤੀ ਕਲਪੁਰਜੇ ਲਗਾਏ ਗਏ ਹਨ ।
ਕੋਚੀ ਮੈਟਰੋ, ਸ਼ਹਿਰ ਦੇ ਸਮੁੱਚੇ ਯਾਤਾਯਾਤ ਜਾਲ ਨੂੰ ਇਕ ਪ੍ਰਣਾਲੀ ਨਾਲ ਜੋੜਦੀ ਹੈ । ਇਸ ਪ੍ਰਣਾਲੀ ਦੀ ਇੱਕ ਸਾਂਝੀ ਸਮਾਂ-ਸੂਚੀ, ਸਾਂਝੀ ਟਿਕਟ ਵੰਡ ਅਤੇ ਕੇਂਦਰੀਕ੍ਰਿਤ ਆਦੇਸ਼ ਅਤੇ ਨਿਯੰਤਰਣ ਵਿਧੀ ਹੋਵੇਗੀ । ਵੱਧ ਤੋਂ ਵੱਧ ਸੰਪਰਕਤਾ ਵਧਾਉਣਾ ਅਤੇ ਅੰਦਰੂਨੀ ਸ਼ਹਿਰ ਵਿੱਚ ਚਲ ਰਹੇ ਇੰਜਨ ਰਹਿਤ ਆਵਾਜਾਈ ਦੇ ਸਾਧਨਾਂ ਨਾਲ ਜੁੜਾਅ ਇਸ ਦਾ ਮੁੱਖ ਉਦੇਸ਼ ਹੈ ।
ਕੋਚੀ ਮੈਟਰੋ ਨੇ ਟਿਕਟਾਂ ਕੱਟਣ ਲਈ ਵੀ ਇਕ ਨਵੀਨਤਮ ਪੀ.ਪੀ.ਪੀ. ਮਾਡਲ ਅਪਣਾਉਣ ਦੀ ਪਹਿਲ ਕੀਤੀ ਹੈ । ਭਾਰਤੀ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਨਿਲਾਮੀ ਪ੍ਰਕਿਰਿਆ ਦੁਆਰਾ ਬੁਲਾਇਆ ਜਾ ਰਿਹਾ ਹੈ ਕਿ ਉਹ ਸਵੈਚਾਲਤ ਭਾੜਾ ਇਕੱਤਰ ਕਰਨ ਵਾਲੀ ਪ੍ਰਣਾਲੀ ਵਿੱਚ ਨਿਵੇਸ਼ ਕਰਨ । ਚੁਣੇ ਗਏ ਬੈਂਕਾਂ ਦਾ ਕੋਚੀ ਮੈਟਰੋ ਦੇ ਭਾੜਾ-ਕਾਰਡ (Fare card) ਉੱਤੇ ਟਰੇਡ ਮਾਰਕ ਹੋਵੇਗਾ ਅਤੇ ਐਪ ਵੀ ਬੈਂਕ ਦੇ ਨਾਮ ਤੇ ਹੋਵੇਗਾ ।
ਮੈਨੂੰ ਦੱਸਿਆ ਗਿਆ ਹੈ ਕਿ ਇਹ Kochi-1 Card ਬਹੁ-ਉਦੇਸ਼ੀ ਪੇਸ਼ਗੀ /ਅਦਾਇਗੀ ਕਾਰਡ (pre-paid contact-less RuPay card) ਹੈ ਜੋ ਮੈਟਰੋ ਵਿੱਚ ਸਫਰ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ ਅਤੇ ਸਾਧਾਰਣ ਅਦਾਇਗੀ ਕਾਰਡ ਵਜੋਂ ਵੀ । ਕੋਚੀ ਦੁਨੀਆਂ ਦੇ ਕੁਝ ਦੇਸ਼ਾਂ ਵਿੱਚੋਂ ਇੱਕ ਅਤੇ ਭਾਰਤ ਦਾ ਪਹਿਲਾ ਸ਼ਹਿਰ ਹੋਵੇਗਾ ਜਿਥੇ ਆਧੁਨਿਕ ਖੁੱਲਾ ਲੂਪ ਸਮਾਰਟ ਕਾਰਡ (open-loop Smart Card) ਜਾਰੀ ਹੋਵੇਗਾ ਜੋ ਟਰਾਂਸਪੋਰਟ ਦੇ ਹੋਰ ਸਾਧਨਾਂ ਜਿਵੇਂ ਬੱਸਾਂ, ਟੈਕਸੀਆਂ ਅਤੇ ਆਟੋ-ਰਿਕਸ਼ਿਆਂ ਆਦਿ ਲਈ ਵੀ ਇਸਤੇਮਾਲ ਕੀਤਾ ਜਾ ਸਕੇਗਾ ।
ਮੈਨੂੰ ਇਹ ਵੀ ਸੂਚਤ ਕੀਤਾ ਗਿਆ ਹੈ ਕਿ ਕੋਚੀ-1 ਮੋਬਾਈਲ ਐਪ, ਬਹੁਤ ਹੀ ਲੰਮੇ ਸਮੇਂ ਤੱਕ ਜਾਣ ਵਾਲੀ/ਦੀਰਘ ਦ੍ਰਿਸ਼ਟੀ ਨਾਲ ਤਿਆਰ ਕੀਤਾ ਗਿਆ ਹੈ । ਮੋਬਾਈਲ ਐਪ ਨਾਲ ਇੱਕ ਇਲੈਕਟਰੌਨਿਕ ਵਾਲੈਟ ਜੋੜਿਆ ਗਿਆ ਹੈ ਜਿਸ ਦਾ ਸਬੰਧ ਕੋਚੀ-1 ਕਾਰਡ ਨਾਲ ਹੈ । ਸ਼ੁਰੂ ਵਿੱਚ ਇਹ ਕੋਚੀ ਦੇ ਨਾਗਰਿਕਾਂ ਨੂੰ ਮੈਟਰੋ ਸੇਵਾਵਾਂ ਹਾਸਲ ਕਰਨ ਵਿੱਚ ਮਦਦ ਕਰੇਗਾ । ਭਵਿੱਖ ਵਿੱਚ ਇਹ ਉਹਨਾਂ ਦੀਆਂ ਸਫਰ ਨਾਲ ਸਬੰਧਤ ਜ਼ਰੂਰਤਾਂ, ਰੋਜ਼ਾਨਾ ਅਦਾਇਗੀ ਲੋੜਾਂ ਪੂਰੀਆਂ ਕਰੇਗਾ । ਸ਼ਹਿਰ ਅਤੇ ਸੈਲਾਨੀਆਂ ਨਾਲ ਸਬੰਧਤ ਸੂਚਨਾ ਮੁਹੱਈਆ ਕਰਾਏਗਾ । ਇਸ ਤਰ੍ਹਾਂ ਇਹ ਈ-ਗਵਰਨੈਂਸ ਡਿਜੀਟਲ ਪਲੈਟਫਾਰਮ ਦੀ ਇੱਕ ਅਨੁੱਠੀ ਉਦਾਹਰਣ ਹੈ । ਇਸ ਪਰੋਜੈਕਟ ਦਾ ਇਕ ਵਿਸ਼ੇਸ਼ ਪੱਖ ਇਹ ਵੀ ਹੈ ਕਿ ਏਥੇ ਕਰੀਬ ਇੱਕ ਹਜ਼ਾਰ ਔਰਤਾਂ ਅਤੇ 23 ਹਿਜੜਿਆਂ ਨੂੰ ਕੋਚੀ ਮੈਟਰੋ ਪ੍ਰਣਾਲੀ ਵਿੱਚ ਕੰਮ ਕਰਨ ਲਈ ਚੁਣਿਆ ਗਿਆ ਹੈ ।
ਇਹ ਪ੍ਰੋਜੈਕਟ ਵਾਤਾਵਰਣ ਮਿੱਤਰ ਵਿਕਾਸ ਦਾ ਵੀ ਉਦਾਹਰਣ ਹੈ । ਅਖੁੱਟ ਸਾਧਨਾਂ ਵਿਸ਼ੇਸ਼ ਕਰਕੇ ਸੂਰਜੀ ਊਰਜਾ ਲਈ ਜੋ ਸਾਡੀਆਂ ਕੁੱਲ ਜ਼ਰੂਰਤਾਂ ਹਨ ਉਹਨਾਂ ਦਾ 25% ਪੂਰਾ ਕਰਨਾ ਇਸ ਪ੍ਰੋਜੈਕਟ ਦੀ ਯੋਜਨਾ ਹੈ । ਜ਼ੀਰੋ ਕਾਰਬਨ ਛੱਡਣ ਵਾਲਾ ਸ਼ਹਿਰੀ ਆਵਾਜਾਈ ਸਿਸਟਮ ਬਣਨਾ ਇਸ ਦੀ ਲੰਮੇ ਸਮੇਂ ਦੀ ਯੋਜਨਾ ਹੈ । ਮੈਟਰੋ ਸਿਸਟਮ ਦੇ ਹਰ ਛੇਵੇਂ ਥੰਮ ਵਿੱਚ ਖੜੇ ਰੁੱਖ ਤੇ ਛੱਤਿਆ ਹੋਇਆ ਬਗੀਚਾ ਹੋਵੇਗਾ ਜਿਸ ਲਈ ਕਾਫੀ ਹੱਦ ਤੱਕ ਸ਼ਹਿਰੀ ਕੂੜਾ ਕਰਕਟ ਇਸਤੇਮਾਲ ਕੀਤਾ ਜਾਵੇਗਾ ।
ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਕੋਚੀ ਮੈਟਰੋ ਦੇ ‘ਆਪਰੇਸ਼ਨ ਕੰਟਰੋਲ ਸੈਂਟਰੋ ਸਮੇਤ ਸਾਰੇ ਸਟੇਸ਼ਨਾਂ ਨੇ ਪਲੈਟੀਨਮ ਦਰਜਾ ਹਾਸਲ ਕੀਤਾ ਹੈ ਜੋ ਕਿ ਭਾਰਤੀ ਗਰੀਨ ਬਿਲਡਿੰਗ ਕੌਂਸਲ ਵੱਲੋਂ ਦਿਤਾ ਜਾਣ ਵਾਲਾ ਸਭ ਤੋਂ ਉੱਚਾ ਪ੍ਰਮਾਣੀਕਰਣ ਦਰਜਾ ਹੈ ।
ਦੋਸਤੋ !
ਪਿਛਲੇ ਤਿੰਨ ਸਾਲਾਂ ਦੌਰਾਨ ਮੇਰੀ ਸਰਕਾਰ ਨੇ ਰਾਸ਼ਟਰ ਦੇ ਸਰਬਪੱਖੀ ਮੂਲ ਢਾਂਚਾ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ । ਰੇਲਵੇ, ਸੜਕਾਂ ਅਤੇ ਬਿਜਲੀ ਸਾਡੇ ਪਹਿਲ ਅਧਾਰਤ ਖੇਤਰ ਰਹੇ ਹਨ । ਪ੍ਰਗਤੀ (PRAGATI) ਮੀਟਿੰਗਾਂ ਵਿੱਚ ਕਰੀਬ ਅੱਠ ਲੱਖ ਕਰੋੜ ਰੁਪਏ ਦੀ ਲਾਗਤ ਵਾਲੇ 175 ਪ੍ਰੋਜੈਕਟਾਂ ਦਾ ਮੈਂ ਖੁਦ ਲੇਖਾ ਜੋਖਾ ਕੀਤਾ ਹੈ । ਅਸੀਂ ਰੁਕਾਵਟਾਂ ਦੂਰ ਕੀਤੀਆਂ ਹਨ ਅਤੇ ਇਹਨਾਂ ਸੈਕਟਰਾਂ ਵਿੱਚ ਪ੍ਰੋਜੈਕਟ ਲਾਗੂ ਕਰਨ ਦੀ ਔਸਤਨ ਦਰ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ । ਹੁਣ ਸਾਡਾ ਉਦੇਸ਼ ਅਗਲੀ ਪੀੜ੍ਹੀ ਦਾ ਮੂਲ ਢਾਂਚਾ ਹੈ ਜਿਸ ਵਿੱਚ ਲੌਜਿਸਟਿਕਸ, ਡਿਜੀਟਲ ਅਤੇ ਗੈਸ ਆਦਿ ਸ਼ਾਮਲ ਹਨ ।ਵਿਸ਼ੇਸ਼ ਕਰਕੇ ਸ਼ਹਿਰਾਂ ਵਿੱਚ ਜਨਤਕ ਟਰਾਂਸਪੋਰਟ ਨੂੰ ਵਧਾਵੁਣ ਵਾਸਤੇ ਕਈ ਪਹਿਕਦਮੀਆਂ ਕੀਤੀਆਂ ਗਈਆਂ ਹਨ । ਇਸ ਸੈਕਟਰ ਵਿੱਚ ਵਿਦੇਸ਼ੀ ਨਿਵੇਸ਼ ਨੂੰ ਵੀ ਸੱਦਾ ਦਿੱਤਾ ਗਿਆ ਹੈ । ਭਾਰਤ ਵਿੱਚ 50 ਸ਼ਹਿਰ ਮੈਟਰੋ ਰੇਲ ਪ੍ਰੋਜੈਕਟ ਲਾਗੂ ਕਰਨ ਲਈ ਤਿਆਰ ਹਨ ।
ਮੈਟਰੋ ਰੇਲ ਪ੍ਰਣਾਲੀਆਂ ਦੇ ਆਰਥਕ ਅਤੇ ਸਮਾਜਕ ਫਾਇਦਿਆਂ ਬਾਰੇ ਸਭ ਜਾਣਦੇ ਹਨ । ਅਸੀਂ ਇਸ ਖੇਤਰ ਵਿੱਚ ਨੀਤੀ ਘੜਨ ਦਾ ਕੰਮ ਤੇਜ ਕਰ ਦਿਤਾ ਹੈ । ਹੁਣੇ-ਹੁਣੇ ਭਾਰਤ ਸਰਕਾਰ ਨੇ ਮੈਟਰੋ ਰੇਲ ਦੇ ਸਿਗਨਲ ਸਿਸਟਮ ਅਤੇ ਰੋਲਿੰਗ ਸਟੌਕ (Rolling stock) ਲਈ ਸਪੈਸੀਫਿਕੇਸ਼ਨਾਂ ਦਾ ਮਿਆਰ ਨਿਸ਼ਚਤ ਕੀਤਾ ਹੈ । ਇਹ ਉਤਪਾਦਕਾਂ ਨੂੰ ਭਾਰਤ ਵਿੱਚ ਉਤਪਾਦਨ ਸਹੂਲਤਾਂ ਸਥਾਪਤ ਕਰਨ ਲਈ ਉਤਸ਼ਾਹਤ ਕਰੇਗਾ । ‘ਮੇਕ ਇਨ ਇੰਡੀਆ’ ਦ੍ਰਿਸ਼ਟੀ ਦੇ ਨਾਲ-ਨਾਲ ਮੈਟਰੋ ਰੋਲਿੰਗ ਸਟੌਕ ਦੇ ਘਰੇਲੂ ਉਤਪਾਦਨ ਦੇ ਵਿਕਾਸ ਲਈ ਵੀ ਪ੍ਰਯਤਨ ਕੀਤੇ ਜਾ ਰਹੇ ਹਨ ।
ਦੋਸਤੋ !
ਲੋਕ ਕੇਂਦਰਤ ਵਿਧੀ ਅਤੇ ਜ਼ਮੀਨੀ ਵਰਤੋਂ ਤੇ ਟਰਾਂਸਪੋਰਟ ਦੀ ਇਕਸਾਰਤਾ ਨੂੰ ਅਪਣਾਉਂਦੇ ਹੋਏ ਸ਼ਹਿਰੀ ਯੋਜਨਾ ਵਿੱਚ ਮਹਾਨ ਤਬਦੀਲੀ ਦੀ ਜ਼ਰੂਰਤ ਹੈ ।
ਇਸ ਮਕਸਦ ਲਈ ਭਾਰਤ ਸਰਕਾਰ ਨੇ ਇੱਕ ਨੈਸ਼ਨਲ ਟਰਾਂਜ਼ਿਟ ਓਰੀਐਂਟਿਡ ਡਿਵੈਲਪਮੈਂਟ ਪਾਲਿਸੀ ਅਪ੍ਰੈਲ 2017 ਵਿੱਚ ਜਾਰੀ ਕੀਤੀ ਸੀ । ਇਹ ਪਾਲਿਸੀ ਸ਼ਹਿਰਾਂ ਨੂੰ ‘ਆਵਾਜਾਈ ਨਿਰਭਰ ਤੋਂ ਆਵਾਜਾਈ ਅਧਾਰਤ ’ ਬਣਾਉਣਾ ਲੋੜਦੀ ਹੈ । ਇਸ ਦਾ ਮਕਸਦ ਗਠਿਤ, ਚੱਲਣਯੋਗ ਸਮਦਾਇ ਦੀ ਸਿਰਜਣਾ ਕਰਨਾ ਹੈ ਅਤੇ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਸੰਪਰਕ ਮਾਰਗ ਦੇ ਹੋਰ ਨਜ਼ਦੀਕ ਲਿਆਉਣਾ ਹੈ । ਮੈਂ ਵੈਂਕਈਆ ਜੀ ਦੀ ਅਗਵਾਈ ਵਾਲੇ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਦੀ ਇੱਕ ਮਹੱਤਵਪੂਰਨ ਵਿੱਤ ਨੀਤੀ ਬਣਾਉਣ ਵਾਸਤੇ ਸ਼ਲਾਘਾ ਕਰਦਾ ਹਾਂ । ਇਹ ਨੀਤੀ ਜ਼ਮੀਨ ਦੀ ਕਦਰ ਵਧਾਉਣ ਲਈ ਵਿਧੀ ਪ੍ਰਦਾਨ ਕਰਦੀ ਹੈ ।
ਮੈਨੂੰ ਕੋਚੀ ਦੇ ਨਾਗਰਿਕਾਂ, ਕੋਚੀ ਰੇਲ ਕਾਰਪੋਰੇਸ਼ਨ ਅਤੇ ਕੇਰਲ ਦੇ ਮੁੱਖ ਮੰਤਰੀ ਨੂੰ ਇਹ ਮਹੱਤਵਪੂਰਨ ਮੀਲ ਪੱਥਰ ਦੀ ਪ੍ਰਾਪਤੀ ਲਈ ਵਧਾਈ ਦੇਂਦੇ ਹੋਏ ਸਮਾਰੋਹ ਦਾ ਸਮਾਪਨ ਕਰਨ ਦਿਉ । ਜਨਵਰੀ, 2016 ਵਿੱਚ ਲਲਕਾਰ ਪ੍ਰਕਿਰਿਆ ਦੇ ਪਹਿਲੇ ਦੌਰ ਵਿੱਚ ਕੋਚੀ ਸਮਾਰਟ ਸਿਟੀ ਚੁਣਿਆ ਗਿਆ ਸੀ । ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਵੀ ਅੱਛਾ ਕਰੇਗਾ ,।
ਤੁਹਾਡਾ ਧੰਨਵਾਦ ।
AKT/SH
PM @narendramodi and other dignitaries on board the Kochi Metro. pic.twitter.com/85dG4EhkqL
— PMO India (@PMOIndia) June 17, 2017
Futuristic infrastructure that will contribute to India's growth...PM @narendramodi and other dignitaries on the Kochi Metro. pic.twitter.com/TA2TWlm3wp
— PMO India (@PMOIndia) June 17, 2017
Kochi, the queen of Arabian Sea was once an important spice trading centre. Today it is known as the commercial capital of Kerala: PM Modi
— PMO India (@PMOIndia) June 17, 2017
Kochi Metro Rail Limited is a 50-50 Joint Venture of GoI & Govt of Kerala. Union Government has so far released over Rs 2000 crore: PM Modi
— PMO India (@PMOIndia) June 17, 2017
The coaches reflect “Make in India” vision. They have been built by Alstom near Chennai, and have an Indian component of around 70%: PM
— PMO India (@PMOIndia) June 17, 2017
Over the last three years, my Government has placed special focus on overall infrastructure development of the nation: PM @narendramodi
— PMO India (@PMOIndia) June 17, 2017
In PRAGATI meetings, I have personally reviewed nearly 175 projects worth more than eight lakh crore rupees & resolved bottlenecks: PM Modi
— PMO India (@PMOIndia) June 17, 2017
We are also focusing on next generation infrastructure, which includes logistics, digital and gas: PM @narendramodi
— PMO India (@PMOIndia) June 17, 2017
There is need to bring about a paradigm shift in urban planning by adopting a people-centric approach & integrating land-use & transport: PM
— PMO India (@PMOIndia) June 17, 2017
Kochi was selected as a Smart City in Round 1 of the challenge in January 2016. I hope it will do even better in the days to come: PM Modi
— PMO India (@PMOIndia) June 17, 2017