ਪੀਐੱਮਇੰਡੀਆ
ਵਿਸ਼ਾਲ ਸੰਖਿਆ ਵਿੱਚ ਪਹੁੰਚੇ ਹੋਏ ਕਿਸਾਨ ਭਾਈਓ-ਭੈਣੋਂ, ਸਹਿਕਾਰੀ ਖੇਤਰ ਦੇ ਸਾਰੇ ਸੱਜਣੋਂ,
ਮੈਂ ਸਭ ਤੋਂ ਪਹਿਲਾਂ ਵਸੰਤਦਾਦਾ ਪਾਟਿਲ ਦੀ ਜਨਮ ਸ਼ਤਾਬਦੀ ਦੀ ਸ਼ੁਰੂਆਤ ‘ਤੇ ਉਨ੍ਹਾਂ ਨੂੰ ਆਦਰਪੂਰਣ ਸ਼ਰਧਾਂਜਲੀ ਦਿੰਦਾ ਹਾਂ। ਜਨਤਕ ਜੀਵਨ ਵਿੱਚ ਜਿਨ੍ਹਾਂ ਉੱਚ ਮੁੱਲਾਂ ਦੀ ਉਨ੍ਹਾਂ ਨੇ ਸਥਾਪਨਾ ਕੀਤੀ। ਪਰ ਨਾਲ-ਨਾਲ ਆਪਣੇ ਜੀਵਨ ਨੂੰ ਕਿਸਾਨ ਦੇ ਨਾਲ, cooperative ਦੇ ਨਾਲ ਅਤੇ ਉਸ ਵਿੱਚ ਵੀ ਆਧੁਨਿਕਤਾ ਦੀ ਤਰਫ਼ ਨਿਰੰਤਰ ਚਲਦੇ ਰਹਿਣਾ ਉਸ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਅਤੇ ਅੱਜ ਇਸ ਸੰਸਥਾ ਦੀ ਜੋ ਮਜ਼ਬੂਤ ਨੀਂਹ ਦੇਖ ਰਹੇ ਹਾਂ, ਉਸ ਵਿੱਚ ਵਸੰਤਦਾਦਾ ਪਾਟਿਲ ਜੀ ਦੀ ਦੂਰ ਦ੍ਰਿਸ਼ਟੀ, ਉਨ੍ਹਾਂ ਦਾ ਯੋਗਦਾਨ ਅਤੇ ਭਾਰਤ ਦੇ ਜੋ ਅਰਥ ਕਾਰਕ ਦੀ ਜੋ ਮੂਲ ਧਾਰਾ ਹੈ, ਪਿੰਡ ਅਤੇ ਕਿਸਾਨ ਨਾਲ ਜੁੜੀ ਰਹਿੰਦੀ ਹੈ। ਉਸ ਨੂੰ ਭਲੀ ਭਾਂਤ ਪਛਾਣ ਕੇ ਉਸ ਨੂੰ ਤਾਕਤ ਦੇਣ ਦੀ ਨਿਰੰਤਰ ਕੋਸ਼ਿਸ਼ Even ਆਉਣ ਵਾਲੀਆਂ ਪੀੜ੍ਹੀਆਂ ਦੇ ਵੀ ਅਨੁਕੂਲ ਹੋਣ ਵਾਲਾ ਹੈ।
ਸਾਡੇ ਦੇਸ਼ ਵਿੱਚ ਜਿਸ ਗਤੀ ਨਾਲ ਖੇਤੀ ਖੇਤਰ ਵਿੱਚ ਖੋਜ ਹੋਣੀ ਚਾਹੀਦੀ ਸੀ। technology ਦਾ ਉਪਯੋਗ ਵਧਣਾ ਚਾਹੀਦਾ ਸੀ। ਦੁਨੀਆ ਜਿਸ ਗਤੀ ਨਾਲ ਅੱਗੇ ਵਧੀ ਹੈ। ਉਸ ਵਿੱਚ ਅਸੀਂ ਕਾਫ਼ੀ ਪਿੱਛੇ ਰਹਿ ਗਏ ਹਾਂ। ਅੱਜ ਵੀ ਵਿਸ਼ਵ ਵਿੱਚ ਪ੍ਰਤੀ ਏਕੜ ਜੋ sugarcane ਦਾ yield ਹੈ, ਪੈਦਾਵਾਰ ਹੈ ਉਸ ਦੀ ਤੁਲਨਾ ਵਿੱਚ ਅਸੀਂ ਕਾਫ਼ੀ ਪਿੱਛੇ ਹਨ। ਅੱਜ ਵੀ ਦੁਨੀਆ ਵਿੱਚ ਸੂਗਰਕੇਨ ਵਿੱਚ ਜੋ sugar content ਹੈ, ਸਾਡੇ ਦੇਸ਼ ਵਿੱਚ ਅੱਜ ਵੀ ਉਸ ਵਿੱਚ variations ਹੈ। ਦੱਖਣ ਵਿੱਚ ਇੱਕ ਅਨੁਭਵ ਹੁੰਦਾ ਹੈ, ਮੱਧ ਵਿੱਚ ਦੂਜਾ ਹੁੰਦਾ ਹੈ, ਉੱਤਰ ਵਿੱਚ ਤੀਜਾ ਹੁੰਦਾ ਹੈ। ਅਤੇ ਅਜਿਹੇ ਸਮੇਂ ਇੱਕ dedicated institution ਜੋ ਨਿਰੰਤਰ ਵਿਗਿਆਨਕਾਂ ਨੂੰ ਨਾਲ ਲੈ ਕੇ technology ਦਾ ਭਰਪੂਰ ਉਪਯੋਗ ਕਰਦੇ ਹੋਏ ਅਤੇ ਕਿਸਾਨ ਜਿਸ ਭਾਸ਼ਾ ਵਿੱਚ ਸਮਝੇ, ਉਸ ਭਾਸ਼ਾ ਵਿੱਚ ਖੇਤ ਤੱਕ ਪਹੁੰਚਾਉਣ ਦੀ ਜੋ ਕੋਸ਼ਿਸ਼ ਕਰ ਰਹੀ ਹੈ। ਮੈਂ ਨਹੀਂ ਮੰਨਦਾ ਹਾਂ ਕਿ ਇਹ ਕੋਈ ਛੋਟਾ ਜਿਹਾ ਕੰਮ ਹੈ ਅਤੇ ਇਸ ਦਾ ਨਤੀਜਾ ਅਸੀਂ ਮਹਿਸੂਸ ਕਰਦੇ ਹਾਂ। ਅੱਜ ਮੈਂ ਸ਼ਰਦ ਰਾਓ ਜੀ ਨਾਲ farm visit ਵੀ ਕੀਤੀ ਮੈਂ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਮੇਰੀ ਵੀ ਇਨ੍ਹਾਂ ਚੀਜ਼ਾਂ ਵਿੱਚ ਥੋੜੀ ਜਗਿਆਸਾ ਰਹਿੰਦੀ ਹੈ। ਮੈਂ ਕਦੇ ਪ੍ਰੇਸ਼ਾਨ ਹੁੰਦਾ ਸੀ ਕਿ sugar ਵਿੱਚ ਜੋ flood irrigation ਹੁੰਦਾ ਹੈ। ਅਤੇ ਕਿਸਾਨ ਦੇ ਦਿਮਾਗ ਵਿੱਚ ਭਰ ਗਿਆ ਸੀ ਕਿ ਜਦੋਂ ਤੱਕ ਖੇਤ ਲਬਾਲਬ ਪਾਣੀ ਨਾਲ ਭਰਿਆ ਹੋਇਆ ਨਹੀਂ ਹੋਏਗਾ, ਉਦੋਂ ਤੱਕ ਫਸਲ ਹੋ ਹੀ ਨਹੀਂ ਸਕਦੀ।
ਮੈਂ ਬਹੁਤ ਸਾਲ ਪਹਿਲਾਂ Mauritius ਗਿਆ, ਇਨ੍ਹਾਂ ਚੀਜ਼ਾਂ ਨੂੰ ਸਮਝਣ ਲਈ ਉਦੋਂ ਤਾਂ ਮੈਂ ਰਾਜਨੀਤਿਕ ਜੀਵਨ ਵਿੱਚ ਨਹੀਂ ਸੀ। ਅਤੇ ਮੈਂ ਉੱਥੇ ਦੇਖਿਆ ਕਿ sprinkler ਨਾਲ ਉਨ੍ਹਾਂ ਦੇ ਖੇਤ ਲਹਿਲਹਾ ਰਹੇ ਸਨ। flood irrigation ਨਹੀਂ ਸੀ। ਮੈਂ ਆ ਕੇ ਆਪਣੇ ਇੱਥੇ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਤਾਂ ਮੈਂ ਉਨ੍ਹਾਂ ਦੇ ਗਲ਼ੇ ਵਿੱਚ ਨਹੀਂ ਉੱਤਰ ਪਾਇਆ। ਇਹ ਬਹੁਤ ਪੁਰਾਣੀ ਗੱਲ ਹੈ। ਉਸ ਸਮੇਂ ਮੈਂ ਉਨ੍ਹਾਂ ਨੂੰ ਸਮਝਾ ਰਿਹਾ ਸੀ। ਉਨ੍ਹਾਂ ਨੂੰ ਜ਼ਰਾ ਅਜੂਬਾ ਲਗਦਾ ਸੀ ਕਿ ਇਸ ਨੂੰ ਕੀ ਸਮਝ ਆਉਂਦੀ ਹੋਏਗੀ। ਪਰ ਮੈਂ ਕੋਸ਼ਿਸ਼ ਕਰਦਾ ਸੀ ਕਿ ਭਾਈ ਅਜਿਹਾ ਨਹੀਂ ਹੈ। ਅਸੀਂ micro-irrigation ਨਾਲ sugarcane ਵਿੱਚ ਬਹੁਤ ਵਧੀਆ ਨਤੀਜੇ ਲਿਆ ਸਕਦੇ ਹਾਂ। ਅਤੇ ਇਨ੍ਹਾਂ ਦਿਨਾਂ ਵਿੱਚ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਪਾਣੀ ਦਾ ਜਿਵੇਂ ਅਸੀਂ ਸੰਕਟ ਮਹਿਸੂਸ ਕਰ ਰਹੇ ਹਨ। ਅਤੇ ਵਿਸ਼ੇਸ਼ਕਰ ਮਹਾਰਾਸ਼ਟਰ ਅਤੇ ਗੁਜਰਾਤ। ਇੱਥੋਂ ਦਾ ਕਿਸਾਨ ਬਹੁਤ ਤੇਜੀ ਨਾਲ sugar ਵਿੱਚ micro-irrigation ਦੀ ਤਰਫ਼ ਅੱਗੇ ਵਧਿਆ ਹੈ। ਅਤੇ ਉਸ ਦਾ ਫਾਇਦਾ ਵੀ ਉਸ ਨੂੰ ਨਜ਼ਰ ਆਇਆ ਹੈ। ਜਿਥੋਂ ਤੱਕ micro-irrigation ਨਾਲ sugar cultivation ਹੋਇਆ। ਉੱਥੇ crop, crop ਦੀ quality, crop ਦਾ quantum ਅਤੇ ਉਸ ਵਿੱਚ sugar ਦਾ content ਇਸ ਪੱਧਰ ਤੱਕ ਸੁਧਾਰ ਨਜ਼ਰ ਆਇਆ ਹੈ। ਅਤੇ ਇਸ ਲਈ ਹੌਲੀ-ਹੌਲੀ sugar industries ਵਾਲਿਆਂ ਨੂੰ ਵੀ ਲੱਗਣ ਲੱਗਾ ਹੈ ਕਿ ਜੇਕਰ ਅਸੀਂ micro-irrigation ਦੀ ਤਰਫ਼ ਉਨ੍ਹਾਂ ਨੂੰ ਪ੍ਰੇਰਣਾ ਦੇਵਾਂਗੇ, ਤਾਂ ਜ਼ਰੂਰ ਲਾਭ ਹੋਏਗਾ।
ਇੱਥੇ ਜੋ research institution ਚਲ ਰਹੀ ਹੈ। ਦੋ ਚੀਜ਼ਾਂ ਹਨ ਜਿਸ ‘ਤੇ ਜੇਕਰ ਅਸੀਂ ਕੰਮ ਕਰ ਸਕੀਏ। ਮੈਂ ਸਰਕਾਰ ਦੇ ਇਨ੍ਹਾਂ ਵਿਭਾਗਾਂ ਨਾਲ ਪਹਿਲਾਂ ਇੱਕ ਵਾਰ ਗੱਲ ਕੀਤੀ ਸੀ। ਦੁਨੀਆ ਵਿੱਚ ਜੋ ਸੂਗਰ ਹੈ ਉਸ ਦੀਆਂ ਜੋ ਦੋ ਗੱਠਾਂ ਹਨ। ਉਨ੍ਹਾਂ ਦੋ ਗੱਠਾਂ ਦੇ ਵਿਚਕਾਰ ਅੰਤਰ ਜ਼ਿਆਦਾ ਹੁੰਦਾ ਹੈ। ਸਾਡੇ ਇੱਥੇ ਜੋ ਸੂਗਰ ਹੈ, ਉਸ ਦੀਆਂ ਦੋ ਗੱਠਾਂ ਦੇ ਵਿਚਕਾਰ ਅੰਤਰ ਘੱਟ ਹੁੰਦਾ ਹੈ। ਅਤੇ ਉਸ ਕਾਰਨ ਸਾਡਾ sugar content ਵਿੱਚ loss ਜਾਂਦਾ ਹੈ। wastage material ਜ਼ਿਆਦਾ ਨਿਕਲਦਾ ਹੈ। ਸਾਨੂੰ genetic intervention ਵਿੱਚ ਸਾਡੇ sugarcane ਦੀਆਂ ਇਹ ਜੋ ਗੱਠਾਂ ਹੁੰਦੀਆਂ ਹਨ। ਇਹ ਇਸ ਦਾ distance ਕਿਵੇਂ ਵਧੇ ਜੇਕਰ ਇਹ ਵਧਦਾ ਹੈ, ਤਾਂ ਸਾਡਾ sugar content ਵਧੇਗਾ। ਅਤੇ ਉਸ ਕਾਰਨ ਜੋ water consumption ਹੈ ਉਹ ਵੀ ਘੱਟ ਉਸ ਦੀ ਲਾਗਤ ਲਗਦੀ ਹੈ ਕਿਉਂਕਿ ਗੱਠ ਕਾਰਨ ਉਸ ਨੂੰ grow ਕਰਨ ਵਿੱਚ ਜ਼ਿਆਦਾ ਤਾਕਤ ਲੱਗਦੀ ਹੈ। ਜੇਕਰ ਇਸ ‘ਤੇ ਅਸੀਂ ਜ਼ਿਆਦਾ research ਕਰ ਸਕੀਏ। ਪਰ ਕਰਦੇ ਤਾਂ ਅਸੀਂ sugar ਦੇ ਲਈ ਹਨ। ਇਹ institution ਵੀ ਸੂਗਰ ਲਈ dedicated ਹੈ। ਪਰ ਇੱਕ ਹੋਰ ਖੇਤਰ ਹੈ। ਜਿਸ ਵਿੱਚ ਜੇਕਰ ਸ਼ਰਦ ਰਾਓ ਜੀ initiative ਲੈਣ ਅਤੇ ਇਥੋਂ ਦੇ scientist ਕੁਝ ਕੰਮ ਕਰਨ, ਅਤੇ ਦੋਨੋਂ ਇੱਕ ਹੀ nature ਦੇ ਕੰਮ ਹਨ ਅਤੇ ਉਹ ਹੈ bamboo. Bamboo ਦੀ ਖੇਤੀ ਦਾ ਇੱਕ global market ਹੈ। ਪਰ ਸਾਡੇ ਦੇਸ਼ ਦਾ ਜੋ bamboo ਹੈ, ਉਸ bamboo ਦਾ ਵੀ problem ਇਹ ਹੈ ਕਿ ਉਸ ਦੀਆਂ ਵੀ ਜੋ ਦੋ ਗੱਠਾਂ ਵਿਚਕਾਰ ਦਾ ਜੋ ਅੰਤਰ ਹੈ ਉਹ ਬਹੁਤ ਘੱਟ ਹੈ ਅਤੇ ਉਸ ਕਾਰਨ bamboo ਤੋਂ value addition ਜੋ bi-product ਹੁੰਦੇ ਹਨ। ਉਸ ਵਿੱਚ ਸਾਡੇ ਕਿਸਾਨ ਨੂੰ ਜਿੰਨਾ ਚਾਹੀਦਾ ਹੈ, ਉਨਾਂ ਫਾਇਦਾ ਨਹੀਂ ਹੁੰਦਾ ਹੈ। Bamboo ਦੀ ਖੇਤੀ ਵਿੱਚ ਪਾਣੀ ਦੀ ਵੀ ਜ਼ਰੂਰਤ ਘੱਟ ਅਤੇ ਪੈਦਾਵਾਰ ਜ਼ਿਆਦਾ ਦੀ ਸੰਭਾਵਨਾ ਹੈ। ਜਿਸ genetic intervention ਤੋਂ ਅਸੀਂ sugar ਵਿੱਚ ਤਬਦੀਲੀ ਲਿਆ ਸਕਦੇ ਹਾਂ ਮੇਰਾ ਮੋਟਾ-ਮੋਟਾ ਅਨੁਮਾਨ ਹੈ ਮੈਂ scientist ਨਹੀਂ ਹਾਂ। scientist ਲੋਕ ਇਸ ਵਿੱਚ ਜ਼ਿਆਦਾ ਮਦਦ ਕਰ ਸਕਦੇ ਹਨ। Bamboo ਵਿੱਚ ਵੀ ਇਸ ਹੀ research simultaneous ਨਾਲ ਇੱਥੇ ਜੇਕਰ ਚਲ ਸਕਦੀ ਹੈ। ਅਤੇ ਅਸੀਂ globally competitive bamboo quality ਜੇਕਰ ਅਸੀਂ ਲਿਆਉਂਦੇ ਹਾਂ ਤਾਂ ਸਾਡੇ ਦੇਸ਼ ਵਿੱਚ ਇੱਕ ਨਵਾਂ ਖੇਤਰ aggro-economy ਦਾ ਅਸੀਂ ਸ਼ੁਰੂ ਕਰ ਸਕਦੇ ਹਾਂ। ਉਸ ਦਿਸ਼ਾ ਵਿੱਚ ਕਰਨ ਦੀ ਦਿਸ਼ਾ ਵਿੱਚ ਸੋਚਿਆ ਜਾ ਸਕਦਾ ਹੈ।
ਦੂਜਾ ਜੋ ਵਿਸ਼ਾ ਹੈ। ਜ਼ਮੀਨ ਘੱਟ ਹੁੰਦੀ ਜਾ ਰਹੀ ਹੈ। ਕਿਸਾਨ ਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਬੱਚਿਆਂ ਵਿੱਚ ਜ਼ਮੀਨ ਦੇ ਟੁਕੜੇ ਵੰਡਦੇ ਚਲੇ ਜਾ ਰਹੇ ਹਨ। ਜਨਸੰਖਿਆ ਵਾਧੇ ਕਾਰਨ ਵੀ ਖੇਤੀ ਦੀ ਜ਼ਮੀਨ ਦਾ ਘੱਟ ਹੋਣਾ ਅਤੇ ਬਾਕੀ ਉਪਯੋਗ ਵਿੱਚ ਵਧਣਾ ਸੁਭਾਵਿਕ ਹੁੰਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਕਿਸਾਨ ਦਾ ਭਲਾ ਤਾਂ ਹੋਏਗਾ, ਜਦੋਂ ਅਸੀਂ ਪ੍ਰਤੀ ਹੈਕਟੇਅਰ ਆਪਣੀ ਉਤਪਾਦਨ ਸਮਰੱਥਾ ਨੂੰ ਵਧਾਈਏ। ਪ੍ਰਤੀ ਹੈਕਟੇਅਰ ਉਤਪਾਦਨ ਸਮਰੱਥਾ ਤਰ੍ਹਾਂ -ਤਰ੍ਹਾਂ ਦੀਆਂ fertilizer ਦਾ ਢੇਰ ਕਰਨ ਤੋਂ ਹੁੰਦਾ ਹੈ ਅਜਿਹਾ ਨਹੀਂ ਹੈ। ਵਿਗਿਆਨਕ ਤਰੀਕੇ ਨਾਲ ਸੰਤੁਲਿਤ ਉਪਯੋਗ ਕਰਨ ਤੋਂ ਹੀ ਹੁੰਦਾ ਹੈ। ਖੁਸ਼ੀ ਦੀ ਗੱਲ ਹੈ ਕਿ ਪਹਿਲਾਂ sugar ਦਾ ਕਿਸਾਨ ਇਸ ਗੱਲ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ ਕਿ ਅਸੀਂ ਦੋ sugarcane ਦੀਆਂ ਲਾਈਨਾਂ ਦੇ ਵਿਚਕਾਰ ਵੀ ਕੋਈ ਤੀਜੀ crop ਕਰ ਸਕਦੇ ਹਨ। ਹੁਣ ਖੁਸ਼ੀ ਦੀ ਗੱਲ ਹੈ ਕਿ ਖਾਸ ਕਰਕੇ pulses ਤੂਰ ਦਾਲ ਲਈ ਮੂੰਗੀ ਲਈ ਕਿਸਾਨਾਂ ਨੇ ਹੁਣ sugarcane ਦੇ ਵਿਚਕਾਰ ਵੀ ਹੌਲੀ-ਹੌਲੀ ਖੇਤੀ ਕਰਨੀ ਸ਼ੁਰੂ ਕੀਤੀ ਹੈ। ਅਤੇ ਜਿਨ੍ਹਾਂ ਨੇ drip irrigation ਜਾਂ sprinkler ਦਾ ਉਪਯੋਗ ਕੀਤਾ ਹੈ। ਉਨ੍ਹਾਂ ਲਈ ਬਹੁਤ ਸਰਲਤਾ ਹੋਈ ਹੈ। ਇੱਕ ਪ੍ਰਕਾਰ ਨਾਲ bi-product ਹੈ। sugar ਤੋਂ ਜੋ ਤੁਹਾਨੂੰ income ਮਿਲਦੀ ਸੀ ਉਹ ਤਾਂ ਮਿਲਦੀ ਹੈ ਇਹ ਵਿਚਕਾਰ ਵਾਲੀ ਜਗ੍ਹਾ ਜੋ ਪਈ ਸੀ। ਉਸ ਵਿੱਚ ਇਹ ਵਾਧੂ crop ਕਰਨ ਕਾਰਨ ਕੁਝ ਲੋਕ ਸਬਜ਼ੀ ਵਿੱਚ ਗਏ ਹਨ। ਕੁਝ ਲੋਕ flower ਵਿੱਚ ਗਏ ਹਨ ਅਤੇ ਜ਼ਿਆਦਾਤਰ ਲੋਕ pulses ਵਿੱਚ ਗਏ ਹਨ। ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਅਸੀਂ promote ਕਰੀਏ। ਅੱਜ ਵੀ ਭਾਰਤ ਨੂੰ ਬਹੁਤ ਵੱਡੀ ਮਾਤਰਾ ਵਿੱਚ pulses ਦਾ ਇੱਕ portion import ਕਰਨਾ ਪੈਂਦਾ ਹੈ। pulses ਦੀ ਸਾਡੀ requirement ਬਹੁਤ ਹੈ। ਅਤੇ ਇਸ ਲਈ ਅਸੀਂ ਸੂਗਰ ਦੇ ਨਾਲ-ਨਾਲ pulses ਨੂੰ ਜੇਕਰ ਉਤਸ਼ਾਹ ਦੇਵਾਂਗੇ ਤਾਂ ਇੱਕ assured market ਦੀ guarantee ਹੈ। ਇੱਕ ਅੱਧੀ ਵਾਰ sugar ਵਿੱਚ ਉਤਾਰ- ਚੜ੍ਹਾਅ ਆਏਗਾ ਤਾਂ ਵੀ ਸਾਡੇ ਕਿਸਾਨ ਨੂੰ ਉਸ ਇੱਕ ਸਾਲ ਸੰਕਟ ਵਿੱਚੋਂ ਨਿਕਲਣ ਲਈ ਵੀ। ਇਹ ਵਿਚਕਾਰ ਵਾਲੀ ਜੋ ਜਗ੍ਹਾ ਦੀ ਖੇਤੀ ਦਾ ਕੰਮ ਹੈ ਉਸ ਨਾਲ ਉਨ੍ਹਾਂ ਦਾ ਫਾਇਦਾ ਹੋ ਸਕਦਾ ਹੈ। ਅਤੇ ਉਸ ਦਿਸ਼ਾ ਵਿੱਚ ਜਿੰਨੀ ਜ਼ਿਆਦਾ research ਹੋ ਸਕੇ ਉਸ research ਨੂੰ ਕਰਨ ਦੀ ਸਾਨੂੰ ਲੋੜ ਹੈ।
ਹੁਣ ਤੱਕ ਸਾਡਾ sugarcane ਤੋਂ ਗੰਨੇ ਨਾਲ ਜੁੜਿਆ ਜੋ ਸਾਡਾ ਕਿਸਾਨ ਸੀ। ਉਸ ਦਾ ਪੂਰਾ ਨਸੀਬ sugar mill ‘ਤੇ depended ਸੀ। sugar mill ਹੀ ਉਸ ਦਾ ਭਾਗ ਤੈਅ ਕਰਦੀ ਸੀ। ਜਿਥੋਂ cooperative ਬੇਸ ਮਜ਼ਬੂਤ ਰਿਹਾ ਅਤੇ ਵਸੰਤਦਾਦਾ ਪਾਟਿਲ ਕਹੋ ਜਾਂ ਸ਼ਰਦ ਰਾਓ ਜੀ ਦੇ ਪਿਤਾ ਜੀ ਦੇ ਜ਼ਮਾਨੇ ਦੀ ਗੱਲ ਕਰੀਏ ਜਾਂ ਬੈਕੁਠ ਰਾਏ ਮਹਿਤਾ ਕਰਕੇ ਪਿੰਡ ਦੇ ਬਹੁਤ ਵੱਡੇ cooperative ਦੇ dedicated ਨੇਤਾ ਸਨ। ਇਸ ਪੀੜ੍ਹੀ ਨੇ opportunity ਦੀਆਂ ਅਜਿਹੀਆਂ ਜੜਾਂ ਜੰਮਾਈਆਂ ਕਿ ਜਿਸ ਕਾਰਨ ਅੱਜ ਗੁਜਰਾਤ ਮਹਾਰਾਸ਼ਟਰ ਕਿਸਾਨਾਂ ਦਾ ਇਹ ਅਨੁਭਵ ਹੈ ਇਸ ਬੇਸ ਕਾਰਨ ਕੁਝ ਨਾ ਕੁਝ ਮਾਤਰਾ ਵਿੱਚ ਸੰਕਟਾਂ ਦੇ ਸਮੇਂ ਉਨ੍ਹਾਂ ਨੂੰ ਮਦਦ ਮਿਲ ਜਾਂਦੀ ਹੈ। ਪਰ ਇਹ ਸਮੇਂ ਦੀ ਮੰਗ ਹੈ ਕਿ ਅਸੀਂ ਆਪਣੇ value addition ਵਿੱਚ global economy ਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਦੁਨੀਆ ਵਿੱਚ ਜੇਕਰ sugar ਜ਼ਿਆਦਾ ਹੋ ਗਈ ਤਾਂ ਭਾਰਤ ਦੀ ਵੱਡੀ ਪਿਟਾਈ ਹੋ ਜਾਂਦੀ ਹੈ। ਦੁਨੀਆ ਵਿੱਚ sugar ਘੱਟ ਹੋ ਗਈ ਤਾਂ ਭਾਰਤ ਨੂੰ ਮੌਕਾ ਮਿਲ ਜਾਂਦਾ ਹੈ। ਕਦੇ-ਕਦੇ ਭਾਰਤ ਲਈ market ਦਾ ਅਵਸਰ ਹੁੰਦਾ ਹੈ , ਪਰ ਸੋਕਾ ਹੁੰਦਾ ਹੈ ਤਾਂ ਕਿਸਾਨ ਉਸ ਸਮੇਂ ਵਿੱਚ ਦੱਬਿਆ ਹੁੰਦਾ ਹੈ ਤਾਂ ਅਸੀਂ ਉਸ opportunity ਦਾ ਫਾਇਦਾ ਨਹੀਂ ਲੈ ਸਕਦੇ ਹਨ। ਇੱਕ ਅਜਿਹੀ ਅਵਸਥਾ ਵਿੱਚੋਂ ਸਾਡੇ ਇਸ ਖੇਤਰ ਨੂੰ ਸੰਭਾਲਣਾ ਪੈਂਦਾ ਹੈ। ਉਸ ਵਿੱਚ ਇੱਕ ਮਾਰਗ ਹੈ ਜਿਸ ਵਿੱਚ ਅਸੀਂ assurance ਪੈਦਾ ਕਰ ਸਕਦੇ ਹਨ। ਉਹ ਹੈ ethanol।।
ਅੱਜ ਭਾਰਤ ਦਾ energy ਦਾ import ਸਭ ਤੋਂ ਵੱਡਾ ਜੋ ਸਾਡੀ ਵਿਦੇਸ਼ੀ ਮੁਦਰਾ ਜੋ ਜਾਂਦੀ ਹੈ। ਉਹ ਪੈਟਰੋਲ, ਡੀਜ਼ਲ, ਆਇਲ ਇਨ੍ਹਾਂ ਸਭ ਵਿੱਚ ਜਾਂਦੀ ਹੈ। ਐਥਨੌਲ ਤੋਂ ਅਸੀਂ ਇਸ import ਨੂੰ ਕਿਵੇਂ ਘਟਾਈਏ। ਸਾਡੇ public transport system ਦੁਨੀਆ ਦੇ ਬ੍ਰਾਜ਼ੀਲ ਵਰਗੇ ਅਨੇਕ ਦੇਸ਼ ਹਨ, ਜਿਨ੍ਹਾਂ ਨੇ ethanol ਦਾ ਉੱਤਮ ਤਰੀਕੇ ਨਾਲ ਉਪਯੋਗ ਕਰਕੇ ਪੈਟਰੋਲ ਵਗੈਰਾ ਤੋਂ ਬਚਾਇਆ and environment friendly transportation system ਨੂੰ ਲਿਆਂਦਾ। ਅਸੀਂ ਭਾਰਤ ਵਿੱਚ ਇਸ ਦੀ ਉਪਯੋਗਤਾ ਨੂੰ ਕਿਵੇਂ ਵਧਾਈਏ। ਪਿਛਲੇ ਦੋ ਸਾਲ ਵਿੱਚ ਐਥਨੌਲ ਦਾ ਉਤਪਾਦਨ ਅਤੇ ਉਸ ਦੀ ਵਿਕਰੀ ਤਿੰਨ ਗੁਣਾ ਹੋਈ ਹੈ। ਇਤਿਹਾਸ ਵਿੱਚ highest ਇਹ 2015-16 ਵਿੱਚ ਹੋਈ ਹੈ। ਪਰ ਫਿਰ ਵੀ ਸਾਡੀ ਸਮਰੱਥਾ ਦੇ ਹਿਸਾਬ ਨਾਲ ਇਹ ਕੰਮ ਅਜੇ ਵੀ ਪਿੱਛੇ ਹੈ। ਅਤੇ ਇਸ ਲਈ ਸਾਡੇ ਲਈ ਜ਼ਰੂਰੀ ਹੈ ਕਿ ਨੀਤੀਆਂ ਰਾਹੀਂ support system ਰਾਹੀਂ ਅਸੀਂ value addition ਵਿੱਚ ਖਾਸ ਕਰਕੇ ethanol ‘ਤੇ ਅਤੇ ਦੇਸ਼ ਦੇ import ਨੂੰ ਅਸੀਂ ਕਿਵੇਂ ਘਟਾਈਏ। ਸਾਡੇ transport system ਵਿੱਚ ਅਤੇ ਖਾੜੀ ਦੇ ਤੇਲ ਦੀ ਝਾੜੀ ਦਾ ਤੇਲ। ਮੇਰਾ ਵਿਸ਼ਵਾਸ ਹੈ ਕਿ ਸਾਡੇ ਦੇਸ਼ ਦਾ ਕਿਸਾਨ ਖਾੜੀ ਦੇ ਤੇਲ ਤੋਂ ਮੁਕਤੀ ਦਿਵਾ ਕੇ ਝਾੜੀ ਦੇ ਤੇਲ ਨਾਲ ਦੇਸ਼ ਨੂੰ ਅੱਗੇ ਵਧਾਉਣ ਦੀ ਤਾਕਤ ਰੱਖਦਾ ਹੈ। ਅਸੀਂ ਉਨ੍ਹਾਂ ਚੀਜ਼ਾਂ ‘ਤੇ ਬਲ ਦੇਣਾ ਹੈ। ਅਤੇ ਸਰਕਾਰ ਨੇ ਕੁਝ progressive policy ਦਾ initiative ਲਿਆ ਹੈ। ਪਹਿਲੀ ਵਾਰ ethanol ਵਿੱਚ ਇੱਕ ਪ੍ਰਕਾਰ ਦਾ ਲਚਕੀਲਾ ਕਹੀਏ ਪਰ MSP ਟਾਇਪ ਵਿਵਸਥਾ ਕੀਤੀ ਤਾਂ market assured ਹੋਇਆ। ਕੁਝ sugar factory ਅਜਿਹੀਆਂ ਹਨ ਕਿ ਜਿਨ੍ਹਾਂ ਕੋਲ ethanol ਬਣਾਉਣ ਦੇ plant ਨਹੀਂ ਹਨ। ਅਸੀਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕਿਸੇ ਦੂਜੇ ਦਾ ਕੰਮ ਲਓ ਅਸੀਂ ਤੁਹਾਨੂੰ compensate ਕਰ ਦੇਵਾਂਗੇ। ਅਤੇ ਇਸ ਕਾਰਨ total sugarcane ਦਾ product ਗੰਨੇ ਦਾ ਪ੍ਰੋਡਕਟ ਉਸ ਦੇ ਇੰਨੀ ਮਾਤਰਾ ਵਿੱਚ ethanol ਦੀ ਤਰਫ਼ ਜਾਣ ਵਿੱਚ ਅਸੀਂ ਸਫ਼ਲ ਹੋ ਸਕਦੇ ਹਨ। sugar market ਡਾਊਨ ਜਾਏ ਤਾਂ ਵੀ ਅਸੀਂ ਇਸ ਨੂੰ balance ਕਰ ਸਕਦੇ ਹਨ। sugar market ਦੀ ਕਠਿਨਾਈ ਆ ਜਾਵੇ ਤਾਂ ਅਸੀਂ ਇਸ ਨੂੰ divert ਕਰ ਸਕਦੇ ਹਾਂ। ਤਾਂ economy ਵਿੱਚ balancing power ਦੇ ਰੂਪ ਵਿੱਚ ਇਹ ਇੱਕ ਪ੍ਰਯੋਗ ਸਾਡਾ ਬਹੁਤ ਕੰਮ ਕਰ ਸਕਦਾ ਹੈ।
ਇੱਕ ਹੋਰ ਖੇਤਰ ਹੈ start-ups ਦਾ। ਇਹ ਗੱਲ ਨਿਸ਼ਚਤ ਹੈ ਕਿ innovation ਦੀ ਦਿਸ਼ਾ ਵਿੱਚ ਸਾਨੂੰ ਬਹੁਤ ਕੁਝ ਕਰਨਾ ਪਏਗਾ। ਅਤੇ ਜਿੰਨਾ innovation ਇੱਕ ਫਾਰਮ ਵਿੱਚ ਹੁੰਦਾ ਹੈ। ਉਸ ਤੋਂ ਜ਼ਿਆਦਾ innovation agriculture ਵਿੱਚ ਅੱਜ ਇੰਜਨੀਅਰਿੰਗ ਰਾਹੀਂ ਹੋ ਰਿਹਾ ਹੈ। ਜਿਵੇਂ medical science totally technology driven ਹੋ ਰਿਹਾ ਹੈ। Technology ਜੋ ਪੂਰੀ ਤਰ੍ਹਾਂ medical science ਵਿੱਚ ਬਹੁਤ ਵੱਡਾ role play ਕਰ ਰਹੀ ਹੈ। ਉਹ ਦਿਨ ਦੂਰ ਨਹੀਂ ਹੈ ਜਦੋਂ agriculture sector ਵਿੱਚ ਵੀ technology ਬਹੁਤ ਵੱਡਾ major role play ਕਰਨ ਵਾਲੀ ਹੈ। ਅਸੀਂ ਆਪਣੇ ਨੌਜਵਾਨਾਂ ਨੂੰ, ਆਪਣੇ ਸਾਇੰਟਿਸਟਾਂ ਨੂੰ, ਆਪਣੇ techno-experts ਨੂੰ start-up ਰਾਹੀਂ ਮੌਕਾ ਦਈਏ, innovation ਦਾ ਮੌਕਾ ਦੇਈਏ।
ਵਸੰਤਦਾਦਾ ਪਾਟਿਲ ਦੇ institution ਵੱਲੋਂ ਅਸੀਂ sugar ‘ਤੇ ਕੇਂਦਰਤ ਹੋ ਕੇ ਖੇਤ ਅਤੇ sugar ਅਤੇ sugar ਦੇ Bi-product ਅਤੇ ਉਸ ਲਈ ਕੁਝ ਮਸ਼ੀਨਾਂ ਦਾ innovation ਮੈਂ ਹੁਣੇ ਦੇਖਿਆ, ਜਿਸ ਪ੍ਰਕਾਰ ਨਾਲ ਦੁੱਧ ਦੇ fat ਕੱਢੇ ਜਾਂਦੇ ਹਨ। ਉਵੇਂ ਹੀ sugar content ਦਾ fat, sugar ਦੀ ਕੀ ਸਥਿਤੀ ਹੈ ਮਸ਼ੀਨ ਨਾਲ ਕੱਢਿਆ ਜਾ ਸਕਦਾ ਹੈ। ਇਹ ਮਸ਼ੀਨਾਂ ਹੁਣ popular ਹੋ ਰਹੀਆਂ ਹਨ। ਪਰ ਅਸੀਂ ਬਹੁਤ ਛੋਟੀਆਂ-ਛੋਟੀਆਂ ਮਸ਼ੀਨਾਂ ਸਾਡੀ ਨਵੀਂ ਪੀੜ੍ਹੀ ਦੇ ਨੌਜਵਾਨ, ਹੋਣਹਾਰ ਨੌਜਵਾਨ ਕਰ ਸਕਦੇ ਹਨ। start-up ‘ਤੇ ਅਸੀਂ ਬਲ ਦੇਣਾ ਹੈ। ਸਾਡੇ start-up ਜਿੰਨੀ ਵੱਡੀ ਮਾਤਰਾ ਵਿੱਚ agriculture sector ਵਿੱਚ ਆਉਣਗੇ ਸਾਡੇ ਦੇਸ਼ ਦਾ ਕਿਸਾਨ ਖੇਤੀ ਐਂਡ value addition ਦੋਨਾਂ ਦਾ ਕੰਮ ਬਹੁਤ ਹੀ ਅਨੁਕੂਲ ਹੋਏਗਾ। ਅਤੇ ਇਸ ਦ੍ਰਿਸ਼ਟੀ ਤੋਂ ਮੈਂ ਸਮਝਦਾ ਹਾਂ ਕਿ ਸਾਡੇ ਦੇਸ਼ ਵਿੱਚ ਜੋ agriculture ਵਿੱਚ ਜੋ ਸੈਕੰਡ grid revolution ਦੀ ਗੱਲ ਹੁੰਦੀ ਹੈ। ਉਹ ਸਿਰਫ਼ ਖੇਤਾਂ ਦੇ ਸਾਇਜ਼ ਅਤੇ ਖੇਤੀ ਉਤਪਾਦਨ ਇੱਥੋਂ ਤੱਕ ਸੀਮਿਤ ਨਹੀਂ ਰਹਿ ਸਕਦੇ ਹਨ। ਖੇਤੀ ਉਤਪਾਦਨ ਦੇ ਪ੍ਰਕਾਰ genetic intervention technology upgrade, value addition and market ।
ਇਨ੍ਹਾਂ ਦਿਨਾਂ ਵਿੱਚ ਸਰਕਾਰ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਰਾਹੀਂ ਕਿਸਾਨ ਨੂੰ ਸਭ ਤੋਂ ਜ਼ਿਆਦਾ ਸੁਰੱਖਿਅਤ ਕਰਨ ਵਾਲੀ ਯੋਜਨਾ ਬੀਮਾ ਯੋਜਨਾ ਲਿਆਂਦੀ ਹੈ। soil health ਪ੍ਰੋਗਰਾਮ ਰਾਹੀਂ ਕਿਸਾਨ ਨੂੰ ਆਪਣੀ ਜ਼ਮੀਨ ਵਿੱਚ ਕੀ, ਕਿਸਾਨ ਦੀ ਇਹ ਸਮੱਸਿਆ ਰਹੀ ਹੈ। ਜੇਕਰ ਨਾਲ ਵਾਲਾ ਕਿਸਾਨ ਲਾਲ ਡੱਬਾ ਦਵਾਈ ਲੈ ਆਇਆ ਅਤੇ ਜੇਕਰ ਉਸ ਨੇ ਛਿੜਕ ਦਿੱਤੀ ਤਾਂ ਉਸ ਨੂੰ ਲੱਗਦਾ ਹੈ ਮੈਂ ਵੀ ਲਾਲ ਡੱਬੇ ਵਾਲੀ ਦਵਾਈ ਲੈ ਆਵਾਂ, ਜੇਕਰ ਨਾਲ ਵਾਲੇ ਕਿਸਾਨ ਨੇ ਇੰਨਾ ਪੀਲਾ ਪਾਊਡਰ ਪਾ ਦਿੱਤਾ ਤਾਂ ਉਸ ਨੂੰ ਲਗਦਾ ਹੈ ਮੈਂ ਵੀ ਪੀਲਾ ਪਾਊਡਰ ਪਾ ਦੇਵਾਂ। ਦੋਨੋਂ ਹੀ ਜ਼ਮੀਨਾਂ ਦਾ ਸੁਭਾਅ ਅਲੱਗ ਹੈ। ਦੋਨੋਂ ਹੀ ਜ਼ਮੀਨਾਂ ਦੀ ਲੋੜ ਅਲੱਗ ਹੈ। ਇੱਕ ਹੀ ਜ਼ਮੀਨ ਵਿੱਚ ਕੁਝ ਗੁਣ ਜ਼ਿਆਦਾ ਹਨ, ਦੂਜੇ ਦੀ ਜ਼ਮੀਨ ਵਿੱਚ ਦੂਜੇ ਗੁਣ ਜ਼ਿਆਦਾ ਹਨ। soil health card ਰਾਹੀਂ ਅਸੀਂ ਆਪਣੀ ਜ਼ਮੀਨ ਦੀ ਤਬੀਅਤ ਜਾਣੀਏ।
ਮਨੁੱਖ ਦੇ ਸਰੀਰ ਵਿੱਚ ਜਿਸ ਪ੍ਰਕਾਰ ਨਾਲ ਅੱਜ ਡਾਕਟਰ ਜਦੋਂ ਤੱਕ ਕਿ ਤੁਸੀਂ blood test ਨਹੀਂ ਕਰਾਉਂਦੇ, urine test ਨਹੀਂ ਕਰਾਉਂਦੇ। pathological report ਨਹੀਂ ਆਉਂਦੀ ਹੈ, ਦਵਾਈ ਨਹੀਂ ਦਿੰਦਾ ਹੈ। ਜ਼ਮੀਨ ਦਾ ਵੀ ਉਵੇਂ ਹੀ ਹੈ। ਜਿਵੇਂ ਮਨੁੱਖ ਦੇ ਸਰੀਰ ਦਾ ਹੈ। ਅਸੀਂ ਵੀ ਆਪਣਾ soil health card ਬਹੁਤ ਵੱਡੀ ਮਾਤਰਾ ਵਿੱਚ ਸਾਡੇ start-ups soil testing lab ਬਣਾ ਸਕਦੇ ਹਨ। ਸਾਡੇ ਕਿਸਾਨ ਵੀ ਆਪਣੀ cooperative society ਰਾਹੀਂ soil health lab ਬਣਾ ਸਕਦੇ ਹਨ। ਅਤੇ ਸਾਡੇ ਕਿਸਾਨ ਨੂੰ ਆਦਤ ਲਗਣੀ ਚਾਹੀਦੀ ਹੈ ਕਿ ਹਰ ਸਾਲ ਫਸਲ ਵਿੱਚ ਜਾਣ ਤੋਂ ਪਹਿਲਾਂ ਇੱਕ ਵਾਰ ਜ਼ਮੀਨ ਦੀ ਤਬੀਅਤ ਦੀ ਖ਼ਬਰ ਲੈ ਲਵੇ ਅਤੇ ਉਸ ਅਨੁਸਾਰ ਆਪਣਾ time table ਬਣਾ ਦੇਵੇ। ਤੁਸੀਂ ਦੇਖਣਾ ਸਾਡਾ ਖਰਚ ਬਹੁਤ ਘੱਟ ਹੋ ਜਾਏਗਾ।
ਮਹਾਰਾਸ਼ਟਰ ਸਰਕਾਰ ਨੇ ਇੱਕ ਵੱਡਾ initiative ਲਿਆ ਹੈ, solar ਪੰਪ ਦਾ solar ਪੰਪ ਦੇ movement ਨੂੰ ਜੇਕਰ ਅਸੀਂ ਕਿਸਾਨਾਂ ਤੱਕ ਲੈ ਜਾਵਾਂਗੇ, ਤਾਂ ਸਾਡੀ cost effective farming, ਬਿਜਲੀ ਦਾ ਖਰਚਾ, ਪਾਣੀ ਦਾ ਖਰਚਾ ਸਭ ਤੋਂ ਜ਼ਿਆਦਾ ਹੁੰਦਾ ਹੈ। ਜੇਕਰ solar pump ਨੂੰ ਭਾਰਤ ਸਰਕਾਰ ਵੀ ਮਦਦ ਕਰ ਰਹੀ ਹੈ। ਮਹਾਰਾਸ਼ਟਰ ਸਰਕਾਰ ਨੇ ਵੀ initiative ਲਿਆ ਹੈ। cooperative unit ਵੀ ਉਸ ਦੇ ਨਾਲ ਜੁੜਨ। ਅਤੇ ਜੇਕਰ ਅਸੀਂ ਬਿਜਲੀ ਬਚਾ ਕੇ solar ਰਾਹੀਂ ਖੇਤੀ ਵਿੱਚ ਉਪਯੋਗ ਕਰਨ ਦੀ ਦਿਸ਼ਾ ਵਿੱਚ ਜਾਈਏ ਤਾਂ cost effective farming ਲਈ ਸਾਨੂੰ ਬਹੁਤ ਲਾਭ ਮਿਲ ਸਕਦਾ ਹੈ ਅਤੇ ਉਸ ਦਿਸ਼ਾ ਵਿੱਚ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਲੋਕ ਖੇਤੀ ਦੇ ਖੇਤਰ ਵਿੱਚ ਮੇਰੇ ਤੋਂ ਹਜ਼ਾਰ ਗੁਣਾ ਅਨੁਭਵੀ ਲੋਕ ਹੋ। ਅਤੇ ਮੈਂ ਦੇਖਿਆ ਹੈ ਸ਼ਰਦ ਰਾਓ ਜੀ ਨੂੰ ਉਹ ਕਿੰਨੀ ਰਾਜਨੀਤੀ ਦੀ ਆਪਾਧਾਪੀ ਵਿੱਚ ਕਿਉਂ ਨਾ ਹੋਣ, ਦਿਨ ਵਿੱਚ ਕਿੰਨੇ ਹੀ ਰਾਜਨੀਤੀ ਦੇ ਉਤਰਾ- ਚੜ੍ਹਾਅ ਦੇ ਦਬਾਅ ਵਿੱਚ ਕਿਉਂ ਨਾ ਹੋਣ, ਪਰ ਜੇਕਰ ਕਿਸਾਨ ਦੀ ਗੱਲ ਆ ਜਾਏ, ਖੇਤੀ ਦੀ ਗੱਲ ਆ ਜਾਏ, ਤਾਂ ਤੁਰੰਤ active ਹੋ ਕੇ ਉਸ ਕੰਮ ਨੂੰ ਹੱਥ ਵਿੱਚ ਲੈ ਲੈਂਦੇ ਹਨ। ਇੰਨੀ ਉਨ੍ਹਾਂ ਦੀ dedication ਉਨ੍ਹਾਂਦੀ ਇਸ dedication ਨੂੰ ਮੈਂ ਦੇਖਿਆ ਹੈ। ਅਤੇ ਇਸ ਫਰਵਰੀ ਵਿੱਚ ਜਨਤਕ ਜੀਵਨ ਵਿੱਚ ਪੰਜਾਹ ਸਾਲ ਜਨ ਪ੍ਰਤੀਨਿਧੀ ਦੇ ਰੂਪ ਵਿੱਚ ਉਨ੍ਹਾਂ ਦਾ ਸਮਾਂ ਹੋ ਰਿਹਾ ਹੈ। ਮੈਂ ਹੁਣੇ ਹੀ ਵਧਾਈ ਦਿੰਦਾ ਹਾਂ, ਪੰਜਾਹ ਸਾਲ ਤੱਕ without break ਜਨ ਪ੍ਰਤੀਨਿਧੀ ਦੇ ਰੂਪ ਵਿੱਚ ਚੁਣਕੇ ਆਉਣਾ, ਚੋਣਾਂ ਜੋ ਲੜਦੇ ਹਨ, ਜਿੱਤ ਦੇ ਹਨ, ਉਨ੍ਹਾਂ ਨੂੰ ਪੂਰਾ ਪਤਾ ਹੈ ਕਿ ਕਿਸ ਪ੍ਰਕਾਰ ਨਾਲ ਜ਼ਿੰਦਗੀ ਜਿਊਣੀ ਪੈਂਦੀ ਹੈ। ਸ਼ਰਦ ਰਾਓ ਜੀ ਨੇ ਕਰ ਕੇ ਦਿਖਾਇਆ ਹੈ। ਅਤੇ ਇੱਕ ਬਹੁਤ ਉੱਤਮ ਉਦਾਹਰਣ ਸਾਰੇ ਜਨਤਕ ਜੀਵਨ ਦੇ ਲੋਕਾਂ ਲਈ ਇੱਕ ਉੱਤਮ ਉਦਾਹਰਣ ਉਨ੍ਹਾਂ ਨੇ ਪੇਸ਼ ਕੀਤੀ ਹੈ।
ਵੈਸੇ ਸਾਡੇ ਦੇਵੇਂਦਰ ਫੜਨਵੀਸ ਜੀ, ਜੇਕਰ ਉਨ੍ਹਾਂ ਦਾ ਮੈਂ ਨਾਗਪੁਰ ਦੀ municipality ਵਿੱਚ ਜੋ ਚੁਣਕੇ ਉਹ ਆਏ cooperator ਉਸ ਦਾ ਹਿਸਾਬ ਲਗਾਵਾਂ ਤਾਂ ਉਨ੍ਹਾਂ ਨੂੰ ਵੀ ਪੱਚੀ ਸਾਲ non-stop ਜਨ ਪ੍ਰਤੀਨਿਧੀ ਦਾ ਹੋ ਰਿਹਾ ਹੈ ਸ਼ਾਇਦ। ਇੰਨੀ ਛੋਟੀ ਉਮਰ ਵਿੱਚ ਜੇਕਰ ਉਨ੍ਹਾਂ ਦਾ…ਪਰ ਸ਼ਰਦ ਰਾਓ ਦਾ MLA ਅਤੇ MP ਵਾਲਾ ਮਾਮਲਾ ਹੈ। ਆਪਣੇ ਆਪ ਵਿੱਚ ਵੱਡੀ ਵਿਰਾਸਤ ਹਨ। ਜਨਤਕ ਜੀਵਨ ਦੀ ਇੱਕ ਬਹੁਤ ਵੱਡੀ ਪੁੰਜੀ ਹਨ। ਬਹੁਤ ਵੱਡੀ ਵਿਰਾਸਤ ਹਨ। ਮੈਂ ਵਿਅਕਤੀਗਤ ਰੂਪ ਤੋਂ ਸ਼ਰਦ ਰਾਓ ਦਾ ਬਹੁਤ ਆਦਰ ਕਰਨ ਵਾਲੇ ਵਿਅਕਤੀਆਂ ਵਿੱਚੋਂ ਰਿਹਾ ਹਾਂ। ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ। ਉਹ ਹਮੇਸ਼ਾ ਮੈਨੂੰ ਉਂਗਲੀ ਪਕੜ ਕੇ ਚਲਾਉਣ ਵਿੱਚ ਮੇਰੀ ਕਾਫ਼ੀ ਮਦਦ ਕਰਦੇ ਰਹੇ ਹਨ।
ਭਾਈਓ-ਭੈਣੋਂ ਇੱਕ ਗੱਲ ਇਸ ਵਿਸ਼ੇ ਤੋਂ ਹਟ ਕੇ ਵੀ ਮੈਂ ਕਹਿਣਾ ਚਾਹੁੰਦਾ ਹਾਂ। 8 ਤਰੀਕ ਰਾਤ 8 ਵਜੇ ਅਸੀਂ ਜਾਣਦੇ ਹਾਂ ਸਾਡੇ ਦੁਸ਼ਮਣ ਸਾਡੇ ਦੇਸ਼ ਨੂੰ ਤਬਾਹ ਕਰਨ ਲਈ ਉਹ ਆਪਣੇ ਦੇਸ਼ ਵਿੱਚ ਜਿੰਨੀ currency ਛਾਪਦੇ ਹਨ, ਉਸ ਤੋਂ ਜ਼ਿਆਦਾ ਸਾਡੇ ਦੇਸ਼ ਵਿੱਚ ਨਕਲੀ ਨੋਟ ਘੁਸ ਜਾਣ, ਜਾਅਲੀ ਨੋਟ ਘੁਸ ਜਾਣ, ਉਸ ਦੇ ਖੇਡ ਖੇਡਦੇ ਹਨ। ਅਤੇ ਵੱਡੇ-ਵੱਡੇ ਨੋਟ ਜੋ ਅਸੀਮਿਤ ਰੂਪ ਵਿੱਚ ਹਨ। ਨਕਸਲਵਾਦ ਦੇ ਰੂਪ ਤੋਂ ਹੋਵੇ ਉਗਰਵਾਦ ਦੇ ਨਾਂਅ ‘ਤੇ ਹੋਵੇ extortion ਕਰਕੇ ਲੋਕਾਂ ਤੋਂ ਰੁਪਏ ਵਧਾਉਂਦੇ ਹਨ। ਜੰਗਲਾਂ ਵਿੱਚ ਦਰੱਖਤਾਂ ਦੇ ਹੇਠ ਦੱਬ ਕੇ ਰੱਖਦੇ ਹਨ। arms ਲੈਂਦੇ ਹਨ। ਦਹਿਸ਼ਤਗਰਦੀ ਨੂੰ ਬਲ ਮਿਲਦਾ ਹੈ। ਇਨ੍ਹਾਂ ਦੀ ਇਹ ਜੋ ਦੋਹਰੀ ਨਸ ਹੈ ਜਿਥੋਂ ਉਨ੍ਹਾਂ ਨੂੰ ਪੈਸਾ ਆਉਂਦਾ ਹੈ। ਉਸ ਨੂੰ ਕੱਟਣਾ ਬਹੁਤ ਜ਼ਰੂਰੀ ਸੀ। ਇਸ ਲਈ 8 ਤਰੀਕ ਰਾਤ 8 ਵਜੇ 1000 ਅਤੇ 500 ਦੇ ਨੋਟ ਜਾਅਲੀ ਨੋਟ ਇਨ੍ਹਾਂ ਸਭ ‘ਤੇ ਇੱਕ ਬਹੁਤ ਵੱਡਾ ਫੈਸਲਾ ਸਰਕਾਰ ਨੇ ਕੀਤਾ ਹੈ। ਦੇਸ਼ ਦੀ ਜਨਤਾ ਨੇ ਜੋ ਉਸ ਨੂੰ ਅਸ਼ੀਰਵਾਦ ਦਿੱਤੇ ਹਨ। ਮੈਂ ਇਸ ਲਈ ਦੇਸ਼ ਦੀ ਜਨਤਾ ਦਾ ਆਭਾਰੀ ਹਾਂ। ਇੱਕ ਭਰਮ ਫੈਲਾਇਆ ਜਾ ਰਿਹਾ ਹੈ ਕਿਉਂਕਿ ਇੱਥੇ ਵੱਡੀ ਸੰਖਿਆ ਵਿੱਚ ਕਿਸਾਨ ਹਨ। ਇਸ ਲਈ ਮੈਂ ਕਹਿਣਾ ਚਾਹੁੰਦਾ ਹਾਂ। ਕਿਸਾਨਾਂ ਨੂੰ ਭਰਮਾਇਆ ਜਾਂਦਾ ਹੈ ਕਿ ਹੁਣ 1000 ਅਤੇ 500 ਦੇ ਨੋਟ ਗਏ ਅਤੇ ਤੁਹਾਡੇ ਕੋਲ ਖੇਤੀ ਤੋਂ ਕਮਾਈ ਕਰਕੇ ਜੋ ਪੈਸਾ ਆਇਆ ਹੈ, ਉਹ bank ਵਿੱਚ ਜਮਾਂ ਕਰਨਾ ਪਏਗਾ ਅਤੇ ਫਿਰ ਮੋਦੀ ਉਸ ‘ਤੇ tax ਲਗਾਏਗਾ। ਮੇਰੇ ਕਿਸਾਨ ਭਾਈਓ ਤੁਹਾਡੇ ‘ਤੇ ਕੋਈ tax ਲੱਗਣ ਵਾਲਾ ਨਹੀਂ ਹੈ। ਤੁਸੀਂ ਬੇਫਿਕਰ ਰਹੋ। ਇਹ ਦੇਸ਼ ਤੁਹਾਡਾ ਹੈ ਇਹ ਪੈਸੇ ਤੁਹਾਡੇ ਹਨ ਇਹ ਬੈਂਕ ਵੀ ਤੁਹਾਡੀ ਹੈ ਇਹ ਮੋਦੀ ਵੀ ਤੁਹਾਡਾ ਹੈ। ਤਾਂ ਇਨ੍ਹਾਂ ਸਾਰੇ ਭਰਮ ਜਾਲਾਂ ਤੋਂ, ਪਰ ਸਾਡੀ ਇਹ ਗੱਲ ਸਹੀ ਹੈ। ਮੈਂ ਦੇਸ਼ ਦੀ ਜਨਤਾ ਤੋਂ 8 ਤਰੀਕ ਨੂੰ ਹੀ 50 ਦਿਨ ਮੰਗੇ ਹਨ। ਕਿਉਂਕਿ ਇੰਨਾ ਵੱਡਾ ਬਦਲਾਅ ਲਿਆਉਣਾ ਤੁਹਾਨੂੰ ਪਤਾ ਹੋਏਗਾ, 1978 ਵਿੱਚ ਜਦੋਂ ਜਨਤਾ ਪਾਰਟੀ ਦੀ ਸਰਕਾਰ ਸੀ, ਤਾਂ ਮੁਰਾਰਜੀ ਭਾਈ ਦੇਸਾਈ ਉਨ੍ਹਾਂ ਨੇ 1000 ਦੇ ਨੋਟ ਬੰਦ ਕੀਤੇ ਸਨ। ਮੈਂ ਕੋਈ ਪਹਿਲਾ ਨਹੀਂ ਹਾਂ ਜਿਸ ਨੇ ਕੰਮ ਕੀਤਾ ਹੈ। ਉਸ ਤੋਂ ਬਾਅਦ UPA ਸਰਕਾਰ ਸੀ। ਉਸ ਨੇ ਚੁਆਨੀ ਬੰਦ ਕੀਤੀ ਸੀ। ਤੁਹਾਨੂੰ ਸ਼ਾਇਦ ਯਾਦ ਹੋਏਗਾ ਉਨ੍ਹਾਂ ਨੇ ਚੁਆਨੀ ‘ਤੇ ਰੋਕ ਲਗਾਈ ਸੀ। ਹੁਣ ਉਹ ਤਾਂ ਤੁਸੀਂ ਜਾਣੋ। ਪਰ ਮੁਰਾਰਜੀ ਭਾਈ ਨੇ 1000 ਦੇ ਨੋਟ ‘ਤੇ ਪਾਬੰਦੀ ਲਗਾਈ ਸੀ। ਪਰ ਉਸ ਸਮੇਂ ਰਿਜ਼ਰਵ ਬੈਂਕ ਨੇ total 145 ਕਰੋੜ rs – 145 ਕਰੋੜ ਰੁਪਇਆਂ ਦੇ ਮੁੱਲ ਦੇ 1000 ਦੇ ਨੋਟ ਛਾਪੇ ਸਨ। ਅਤੇ ਉਸ ਵਿੱਚੋਂ ਸਿਰਫ਼ 80 ਕਰੋੜ-ਸਿਰਫ਼ 80 ਕਰੋੜ ਰੁਪਏ Public ਵਿੱਚੋਂ ਸਨ। 65 ਕਰੋੜ ਰੁਪਏ ਬੈਂਕਾਂ ਵਿੱਚ ਪਏ ਸਨ, ਬਾਹਰ ਨਿਕਲੇ ਵੀ ਨਹੀਂ ਸਨ। ਇਸ ਸਮੇਂ ਦੇਸ਼ ਵਿੱਚ 500 ਅਤੇ 1000 ਦੇ ਨੋਟ ਇਸ ਦੀ value ਕਰੀਬ-ਕਰੀਬ 14 ਲੱਖ ਕਰੋੜ ਰੁਪਏ ਹੈ। ਕਿੱਥੇ 145 ਕਰੋੜ ਅਤੇ ਕਿੱਥੇ 14 ਲੱਖ ਕਰੋੜ ਅਤੇ ਇਸੀ ਦਾ ਫਾਇਦਾ ਦੁਸ਼ਮਣਾਂ ਨੇ ਸਮਾਜਧ੍ਰੋਹੀਆਂ ਨੇ ਭ੍ਰਿਸ਼ਟਾਚਾਰੀਆਂ ਨੇ ਇਸ ਦਾ ਫਾਇਦਾ ਉਠਾਇਆ ਹੈ। ਜੇਕਰ ਇਸ ਨੂੰ ਜੜ ਤੋਂ ਨਹੀਂ ਉਖਾੜ ਕੇ ਸੁੱਟਾਂਗੇ ਤਾਂ ਦੇਸ਼ ਦੀ ਭਾਵੀ ਪੀੜ੍ਹੀ ਨੂੰ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਸਾਡੀ ਵਿਵਸਥਾ ਹੀ ਰੁਕਾਵਟ ਬਣ ਜਾਏਗੀ। ਅਤੇ ਇਸ ਲਈ ਮੇਰੇ ਪਿਆਰੇ ਭਾਈਓ-ਭੈਣੋਂ ਇਹ ਮੈਂ ਨਹੀਂ ਕਹਿ ਸਕਦਾ ਕਿ ਇੰਨੇ ਵੱਡੇ ਫੈਸਲੇ ਨਾਲ ਕੋਈ ਤਕਲੀਫ਼ ਹੀ ਨਾ ਹੋਵੇ। ਮੈਂ ਪਹਿਲੇ ਦਿਨ ਕਿਹਾ ਸੀ ਅਸੁਵਿਧਾ ਹੋਏਗੀ। ਕਸ਼ਟ ਹੋਏਗਾ, ਤਕਲੀਫ਼ ਹੋਏਗੀ, ਪਰ ਇਸ ਨਾਲ 70 ਸਾਲ ਦੀ ਬਿਮਾਰੀ ਤੋਂ ਮੁਕਤੀ ਦਾ ਰਸਤਾ ਖੁੱਲ੍ਹ ਜਾਏਗਾ ਮੇਰੇ ਭਾਈਓ-ਭੈਣੋਂ ਭਾਵੀ ਪੀੜ੍ਹੀ ਲਈ ਰਸਤਾ ਖੁੱਲ੍ਹ ਜਾਏਗਾ। ਗ਼ਰੀਬ ਮੱਧਵਰਗ ਦਾ ਆਦਮੀ ਮਾਣ ਨਾਲ ਸਿਰ ਉੱਚਾ ਕਰਕੇ ਜੀ ਸਕੇਗਾ। ਮੈਂ ਦੇਸ਼ਵਾਸੀਆਂ ਤੋਂ ਇਸ ਭਗੀਰਥ ਕੰਮ ਲਈ ਕੁਝ ਅਸੁਵਿਧਾ ਰਹਿੰਦੇ ਹੋਏ ਵੀ ਸਹਿਯੋਗ ਕਰਨ ਦੀ ਬੇਨਤੀ ਕਰ ਰਿਹਾ ਹਾਂ। ਕੁਝ ਲੋਕ ਹੋਣਗੇ ਜਿਨ੍ਹਾਂ ਦੀ ਤਕਲੀਫ਼ ਜ਼ਰਾ ਜ਼ਿਆਦਾ ਹੋਏਗੀ। ਉਹ ਪਤਾ ਨਹੀਂ ਕੀ-ਕੀ ਕਰਨਗੇ। ਪਰ ਉਨ੍ਹਾਂ ਦੀ ਮੈਨੂੰ ਜ਼ਿਆਦਾ ਚਿੰਤਾ ਨਹੀਂ ਹੈ। ਮੈਨੂੰ ਚਿੰਤਾ ਦੇਸ਼ ਦੇ ਆਮ ਨਾਗਰਿਕ ਦੀ ਹੈ।
ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ। ਤੁਹਾਨੂੰ ਤੁਹਾਡਾ 500 ਦਾ ਨੋਟ ਕਿਸੇ ਨੂੰ 499 ਵਿੱਚ ਵੀ ਦੇਣ ਦੀ ਜ਼ਰੂਰਤ ਨਹੀਂ ਹੈ। ਤੁਹਾਡਾ 500 ਦਾ 500 ਤੁਹਾਡਾ ਹੱਕ ਦਾ ਹੈ, ਤੁਹਾਨੂੰ ਮਿਲੇਗਾ। ਤੁਹਾਨੂੰ 1000 ਦੇ ਨੋਟ ਵਿੱਚੋਂ ਦਸ ਰੁਪਏ ਵੀ ਕਿਸੇ ਨੂੰ ਘੱਟ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਡਾ 1000 ਦਾ ਪੂਰਾ 1000 ਮਿਲੇਗਾ। ਬਸ ਮੈਨੂੰ 30 ਦਸੰਬਰ ਤੱਕ ਮੈਂ ਪੰਜਾਹ ਦਿਨ ਦਾ ਸਮਾਂ ਮੰਗਿਆ ਹੈ। ਵਿਵਸਥਾ ਚਲ ਰਹੀ ਹੈ, ਹਾਂ, ਚੀਜ਼ਾਂ 8 ਤਰੀਕ ਤੋਂ ਪਹਿਲਾਂ ਮੈਂ ਕਰ ਹੀ ਨਹੀਂ ਸਕਦਾ ਸੀ। ਨਹੀਂ ਤਾਂ ਇਹ ਚੀਜ਼ਾਂ ਛੁਪੀਆਂ ਨਹੀਂ ਰਹਿੰਦੀਆਂ ਸਨ। ਇਹ ਲੀਕ ਹੋ ਜਾਂਦੀ। ਅਤੇ ਲੀਕ ਹੋ ਜਾਂਦੀ ਤਾਂ ਜੋ ਇਸ ਦੇ ਸ਼ਹਿਨਸ਼ਾਹ ਹਨ, ਜਿਨ੍ਹਾਂ ਦੇ ਘਰ ਵਿੱਚ ਬੋਰੀਆਂ ਦੀਆਂ ਬੋਰੀਆਂ ਭਰੀਆਂ ਪਈਆਂ ਹਨ, ਉਹ ਤਾਂ ਇਸ ਦਾ ਮੈਦਾਨ ਮਾਰ ਲੈਂਦੇ। ਮੈਂ ਗ਼ਰੀਬ ਲਈ ਹਾਂ, ਗ਼ਰੀਬ ਦੇ ਹੱਕ ਲਈ ਹਾਂ। ਆਮ ਇਨਸਾਨ ਲਈ ਹਾਂ। ਆਮ ਇਨਸਾਨ ਦੇ ਹੱਕਾਂ ਲਈ ਹਾਂ। ਇਸ ਲਈ ਕਸ਼ਟ ਹੋਏਗਾ, ਇਸ ਦਾ ਪੂਰਾ ਅੰਦਾਜ਼ਾ ਸੀ। ਸ਼ੁਰੂ ਦੇ ਕੁਝ ਦਿਨਾਂ ਵਿੱਚ ਬੈਂਕਾਂ ਵਿੱਚ ਪੈਸੇ ਪਹੁੰਚਾਉਣ ਵਿੱਚ ਤਕਲੀਫ਼ ਹੋਣੀ ਸੀ। ਪਰ ਮੈਨੂੰ ਵਿਸ਼ਵਾਸ ਹੈ ਦੇਸ਼ਵਾਸੀ 30 ਦਸੰਬਰ ਤੱਕ ਮੇਰੀ ਮਦਦ ਕਰਨਗੇ। ਦੇਸ਼ ਵਿੱਚ ਸਫ਼ਾਈ ਲਈ ਸ਼ੁੱਧੀਕਰਨ ਲਈ ਪ੍ਰਮਾਣਿਕਤਾ ਦੇ ਇਸ ਪਰਵ ਲਈ ਤੁਹਾਡਾ ਸਹਿਯੋਗ ਰਹੇਗਾ।
ਇਸੇ ਹੀ ਇੱਕ ਉਮੀਦ ਨਾਲ ਫਿਰ ਇੱਕ ਵਾਰ ਵਸੰਤਦਾਦਾ ਦਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ। ਪ੍ਰਣਾਮ ਕਰਦਾ ਹਾਂ, ਸ਼ਰਧਾਂਜਲੀ ਦਿੰਦਾ ਹਾਂ। ਅਤੇ ਇਹ ਸ਼ਤਾਬਦੀ ਸਾਲ ਕਿਸਾਨਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਆਧੁਨਿਕ ਖੇਤੀ ਦੀ ਤਰਫ਼ ਸਾਨੂੰ ਲੈ ਕੇ ਜਾਣ ਵਾਲਾ ਬਣੇ, ਇਹ ਹੀ ਮੇਰੀ ਸ਼ੁਭਕਾਮਨਾ ਹੈ। ਮੈਨੂੰ ਇਸ ਅਵਸਰ ‘ਤੇ ਆਉਣ ਦਾ ਮੌਕਾ ਮਿਲਿਆ। ਮੈਂ ਸ਼ਰਦ ਰਾਓ ਦਾ ਦਿਲ ਤੋਂ ਆਭਾਰ ਪ੍ਰਗਟਾਉਂਦਾ ਹਾਂ ਕਿ ਮੈਨੂੰ ਉਨ੍ਹਾਂ ਨੇ ਇੰਨੇ ਪਿਆਰ ਅਤੇ ਸਨਮਾਨ ਨਾਲ ਇੰਨੇ ਵੱਡੇ ਮਹੱਤਵਪੂਰਨ ਅਵਸਰ ‘ਤੇ ਬੁਲਾਇਆ। ਬਹੁਤ-ਬਹੁਤ ਧੰਨਵਾਦ।
ਅਤੁਲ ਤਿਵਾਰੀ/ਅਮਿਤ ਕੁਮਾਰ/ਹਿਮਾਂਸ਼ੂ/ਸ਼ੌਕਤ ਅਲੀ/ਤਾਰਾ
We are talking about sugar but I also add- let us think about bamboo and how research will help our farmers: PM @narendramodi
— PMO India (@PMOIndia) November 13, 2016
Let us think of globally competitive bamboo products: PM @narendramodi
— PMO India (@PMOIndia) November 13, 2016
Important to think about higher land productivity: PM @narendramodi
— PMO India (@PMOIndia) November 13, 2016
We have a requirement of pulses. Can we think about pulses in addition to sugar? There is an assured market for pulses: PM @narendramodi
— PMO India (@PMOIndia) November 13, 2016
We cannot ignore the global economy when we are looking at the sugar industry: PM @narendramodi
— PMO India (@PMOIndia) November 13, 2016
Farmers are misled that Modi will tax you. I assure my farmer sisters and brothers, no one will tax you. This nation belongs to you: PM
— PMO India (@PMOIndia) November 13, 2016