Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਸ੍ਰੀ ਚੋ ਰਾਮਾਸਵਾਮੀ ਦੇ ਦੇਹਾਂਤ ‘ਤੇ ਦੁਖ ਪ੍ਰਗਟ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸ੍ਰੀ ਚੋ ਰਾਮਾਸਵਾਮੀ ਦੇ ਦੇਹਾਂਤ ਉੱਤੇ ਦੁਖ ਪ੍ਰਗਟਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ,”ਚੋ ਰਾਮਾਸਵਾਮੀ ਇੱਕ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਸਨ, ਉਹ ਇੱਕ ਸਿਰਮੌਰ ਬੁੱਧੀਜੀਵੀ, ਮਹਾਨ ਰਾਸ਼ਟਰਵਾਦੀ ਅਤੇ ਬੇਖ਼ੌਫ਼ ਅਵਾਜ਼ ਸਨ ਤੇ ਸਾਰੇ ਹੀ ਉਨ੍ਹਾਂ ਦੀ ਕਦਰ ਤੇ ਪ੍ਰਸ਼ੰਸਾ ਕਰਦੇ ਸਨ।

ਸਭ ਤੋਂ ਵਧ ਕੇ, ਚੋ ਰਾਮਾਸਵਾਮੀ ਇੱਕ ਪਿਆਰੇ ਦੋਸਤ ਸਨ। ਮੈਂ ਉਨ੍ਹਾਂ ਦੀ ਸਾਲਾਨਾ ਪਾਠਕ ਮੀਟਿੰਗ ਵਿੱਚ ਜਾਂਦਾ ਰਿਹਾ ਹਾਂ, ਜਿੱਥੇ ਸੰਪਾਦਕ ਅਤੇ ਪਾਠਕ ਵਿਚਾਲੇ ਬੇਮਿਸਾਲ ਤਰੀਕੇ ਦੀ ਗੱਲਬਾਤ ਹੁੰਦੀ ਸੀ।

ਚੋ ਰਾਮਾਸਵਾਮੀ ਬਹੁਤ ਸੂਝਬੂਝ ਭਰਪੂਰ, ਬਹੁਤ ਹੀ ਸਪੱਸ਼ਟ ਤੇ ਹੋਣਹਾਰ ਵਿਅਕਤੀ ਸਨ। ਉਨ੍ਹਾਂ ਦੇ ਦੇਹਾਂਤ ‘ਤੇ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ‘ਤੁਗ਼ਲਕ’ ਦੇ ਅਣਗਿਣਤ ਪਾਠਕਾਂ ਨਾਲ ਮੇਰੀ ਹਮਦਰਦੀ ਹੈ।”

***

AKT/AK