Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਵਾਵ-ਥਰਾਦ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਸ਼ੁਰੂਆਤ ਦੇ ਮੌਕੇ ’ਤੇ ਦਿੱਤੇ ਗਏ ਆਪਣੇ ਭਾਸ਼ਣ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਵਾਵ-ਥਰਾਦ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਸ਼ੁਰੂਆਤ ਦੇ ਮੌਕੇ ’ਤੇ ਦਿੱਤੇ ਗਏ ਆਪਣੇ ਭਾਸ਼ਣ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਨਾਸਕਾਂਠਾ ਜ਼ਿਲ੍ਹੇ ਦੇ ਵਾਵ-ਥਰਾਦ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕੀਤਾ ਜਿੱਥੇ ਉਨ੍ਹਾਂ ਨੇ ਉੱਤਰ ਗੁਜਰਾਤ ਲਈ ਲਗਭਗ 20,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਨਰਾਤਿਆਂ ਦੇ ਪਵਿੱਤਰ ਤਿਉਹਾਰ ਦੇ ਹਾਲ ਹੀ ਵਿੱਚ ਸੰਪੰਨ ਹੋਣ ਅਤੇ ਅੱਜ ਭਗਵਾਨ ਮਹਾਵੀਰ ਦੀ ਜਯੰਤੀ ਦੇ ਮੌਕੇ ’ਤੇ ਮਾਤਾ ਅੰਬਾਜੀ ਅਤੇ ਭਗਵਾਨ ਸ਼੍ਰੀ ਧਰਣੀਧਰਜੀ ਨੂੰ ਨਮਨ ਕੀਤਾ।

ਸ਼੍ਰੀ ਮੋਦੀ ਨੇ ਐੱਕਸ ’ਤੇ ਕਈ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ:

“ਅੱਜ ਵਾਵ-ਥਰਾਦ ਦੀ ਯਾਤਰਾ ਇਸ ਲਈ ਹੋਰ ਵੀ ਵਿਸ਼ੇਸ਼ ਹੈ ਕਿਉਂਕਿ ਮੈਂ ਡੀਸਾ ਹਵਾਈ ਅੱਡੇ ’ਤੇ ਉੱਤਰਿਆ…”

“ਰਾਸ਼ਟਰੀ ਸੁਰੱਖਿਆ ਦੇ ਪ੍ਰਤੀ ਕਾਂਗਰਸ ਦੀ ਉਦਾਸੀਨਤਾ ਦੇ ਚਲਦਿਆਂ ਡੀਸਾ ਏਅਰਪੋਰਟ ਦਾ ਕੰਮ ਲੰਬੇ ਸਮੇਂ ਤੱਕ ਅਟਕਿਆ ਰਿਹਾ। ਅਸੀਂ ਇਸ ਨੂੰ ਤਰਜੀਹ ਦੇ ਨਾਲ ਪੂਰਾ ਕਰਵਾਇਆ ਹੈ, ਜੋ ਇਸ ਪੂਰੇ ਖੇਤਰ ਦੇ ਨਾਲ-ਨਾਲ ਦੇਸ਼ ਲਈ ਵੀ ਬਹੁਤ ਲਾਭਦਾਇਕ ਹੋਣ ਵਾਲਾ ਹੈ।”

“ਵਾਵ-ਥਰਾਦ ਸਮੇਤ ਇਸ ਪੂਰੇ ਇਲਾਕੇ ਨਾਲ ਮੇਰੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਇੱਥੋਂ ਦੇ ਲੋਕਾਂ ਖ਼ਾਸ ਕਰਕੇ ਮਾਵਾਂ-ਭੈਣਾਂ ਦੇ ਸਨੇਹ ਨੂੰ ਮੈਂ ਕਦੇ ਭੁਲਾ ਨਹੀਂ ਸਕਦਾ!”

“ਅੱਜ ਸੋਲਰ ਪਾਵਰ ਵਿੱਚ ਗੁਜਰਾਤ ਦਾ ਝੰਡਾ ਪੂਰੀ ਬੁਲੰਦੀ ਨਾਲ ਲਹਿਰਾ ਰਿਹਾ ਹੈ। ਉਹ ਦਿਨ ਦੂਰ ਨਹੀਂ, ਜਦੋਂ ਸਾਡਾ ਇਹ ਰਾਜ ਨਵਿਆਉਣਯੋਗ ਊਰਜਾ ਵਿੱਚ ਦੁਨੀਆ ਦਾ ਬਹੁਤ ਵੱਡਾ ਕੇਂਦਰ ਬਣ ਕੇ ਉੱਭਰੇਗਾ।”

“ਕਾਂਗਰਸ ਦੇ ਸ਼ਾਸਨ ਵਿੱਚ ਅਵਿਵਸਥਾ ਅਤੇ ਘਾਟ ਨਾਲ ਜੂਝਦਾ ਰਿਹਾ ਉੱਤਰ ਗੁਜਰਾਤ ਅੱਜ ਵਿਕਾਸ ਦੀ ਨਵੀਂ ਕਹਾਣੀ ਲਿਖ ਰਿਹਾ ਹੈ। ਅਸੀਂ ਇੱਥੇ ਜਿਨ੍ਹਾਂ ਕੰਮਾਂ ਨੂੰ ਅੱਗੇ ਵਧਾ ਰਹੇ ਹਾਂ, ਉਨ੍ਹਾਂ ਨਾਲ ਵਾਵ-ਥਰਾਦ, ਬਨਾਸਕਾਂਠਾ, ਪਾਟਨ ਅਤੇ ਮਹਿਸਾਣਾ ਨੂੰ ਬਹੁਤ ਲਾਭ ਹੋਣ ਵਾਲਾ ਹੈ।”

“ਇਹ ਬਹੁਤ ਮੰਦਭਾਗੀ ਗੱਲ ਹੈ ਕਿ ਯੁੱਧ ਕਾਰਨ ਪੈਦਾ ਹੋਏ ਵਿਸ਼ਵ-ਵਿਆਪੀ ਸੰਕਟ ਵਿੱਚ ਵੀ ਕਾਂਗਰਸ ਭਾਰਤ ਨਾਲ ਨਫ਼ਰਤ ਕਰਨ ਵਾਲੀਆਂ ਵਿਦੇਸ਼ੀ ਤਾਕਤਾਂ ਦੀ ਭਾਸ਼ਾ ਬੋਲ ਰਹੀ ਹੈ। ਸਾਨੂੰ ਉਸ ਦੀਆਂ ਸਾਜ਼ਿਸ਼ਾਂ ਤੋਂ ਸਾਵਧਾਨ ਰਹਿਣਾ ਹੈ।”

***********

ਐੱਮਜੇਪੀਐੱਸ/ਵੀਜੇ/ਐੱਸਐੱਸ