ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20-21 ਦਸੰਬਰ ਨੂੰ ਅਸਾਮ ਦਾ ਦੌਰਾ ਕਰਨਗੇ। 20 ਦਸੰਬਰ ਨੂੰ ਦੁਪਹਿਰ ਲਗਭਗ 3 ਵਜੇ ਪ੍ਰਧਾਨ ਮੰਤਰੀ ਗੁਹਾਟੀ ਪਹੁੰਚਣਗੇ, ਜਿੱਥੇ ਉਹ ਪੈਦਲ ਯਾਤਰਾ ਕਰਨਗੇ ਅਤੇ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ਇਕੱਠ ਨੂੰ ਵੀ ਸੰਬੋਧਨ ਕਰਨਗੇ।
21 ਦਸੰਬਰ ਨੂੰ ਸਵੇਰੇ ਲਗਭਗ 9:45 ਵਜੇ ਪ੍ਰਧਾਨ ਮੰਤਰੀ ਗੁਹਾਟੀ ਦੇ ਬੋਰਾਗਾਓਂ ਵਿੱਚ ਸਵਾਹਿਦ ਸਮਾਰਕ ਖੇਤਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਤੋਂ ਬਾਅਦ ਉਹ ਅਸਾਮ ਦੇ ਡਿਬਰੂਗੜ੍ਹ ਵਿੱਚ ਨਾਮਰੂਪ ਜਾਣਗੇ, ਜਿੱਥੇ ਉਹ ਅਸਾਮ ਵੈਲੀ ਫਰਟੀਲਾਈਜ਼ਰ ਐਂਡ ਕੈਮੀਕਲ ਕੰਪਨੀ ਲਿਮਟਿਡ ਦੇ ਅਮੋਨੀਆ-ਯੂਰੀਆ ਪ੍ਰਾਜੈਕਟ ਲਈ ਭੂਮੀ-ਪੂਜਣ ਕਰਨਗੇ। ਉਹ ਇਸ ਮੌਕੇ ਇਕੱਠ ਨੂੰ ਵੀ ਸੰਬੋਧਨ ਕਰਨਗੇ।
20 ਦਸੰਬਰ ਨੂੰ ਪ੍ਰਧਾਨ ਮੰਤਰੀ ਗੁਹਾਟੀ ਵਿੱਚ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ, ਜੋ ਅਸਾਮ ਦੇ ਸੰਪਰਕ, ਆਰਥਿਕ ਵਿਸਥਾਰ ਅਤੇ ਵਿਸ਼ਵ-ਵਿਆਪੀ ਸ਼ਮੂਲੀਅਤ ਵਿੱਚ ਇੱਕ ਪਰਿਵਰਤਨਸ਼ੀਲ ਮੀਲ ਪੱਥਰ ਸਾਬਿਤ ਹੋਵੇਗਾ।
ਲਗਭਗ 1.4 ਲੱਖ ਵਰਗ ਮੀਟਰ ਵਿੱਚ ਫੈਲੀ ਨਵੀਂ ਪੂਰੀ ਹੋਈ ਏਕੀਕ੍ਰਿਤ ਨਵੀਂ ਟਰਮੀਨਲ ਇਮਾਰਤ, ਸਾਲਾਨਾ 1.3 ਕਰੋੜ ਯਾਤਰੀਆਂ ਨੂੰ ਸੰਭਾਲਣ ਲਈ ਤਿਆਰ ਕੀਤੀ ਗਈ ਹੈ, ਜਿਸ ਵਿੱਚ ਰਨਵੇਅ , ਏਅਰਫੀਲਡ ਸਿਸਟਮ, ਐਪਰਨ ਅਤੇ ਟੈਕਸੀਵੇਅ ਵਿੱਚ ਵੱਡੇ ਅਪਗ੍ਰੇਡ ਕੀਤੇ ਗਏ ਹਨ ।
ਭਾਰਤ ਦਾ ਪਹਿਲਾ ਕੁਦਰਤ-ਥੀਮ ਵਾਲਾ ਹਵਾਈ ਅੱਡਾ ਟਰਮੀਨਲ, ਹਵਾਈ ਅੱਡੇ ਦਾ ਡਿਜ਼ਾਈਨ “ਬਾਂਸ ਆਰਚਿਡਜ਼” ਥੀਮ ਦੇ ਤਹਿਤ ਅਸਾਮ ਦੀ ਜੀਵ-ਵਿਭਿੰਨਤਾ ਅਤੇ ਸਭਿਆਚਾਰਕ ਵਿਰਾਸਤ ਤੋਂ ਪ੍ਰੇਰਨਾ ਲੈਂਦਾ ਹੈ। ਇਹ ਟਰਮੀਨਲ ਲਗਭਗ 140 ਮੀਟ੍ਰਿਕ ਟਨ ਸਥਾਨਕ ਤੌਰ ‘ਤੇ ਪ੍ਰਾਪਤ ਉੱਤਰ-ਪੂਰਬੀ ਬਾਂਸ ਦੀ ਮੋਹਰੀ ਵਰਤੋਂ ਕਰਦਾ ਹੈ, ਜੋ ਕਿ ਕਾਜ਼ੀਰੰਗਾ ਤੋਂ ਪ੍ਰੇਰਿਤ ਹਰੇ ਭੂ-ਦ੍ਰਿਸ਼ਾਂ, ਜਾਪੀ ਮੋਟਿਫ, ਪ੍ਰਤੀਕ ਗੈਂਡੇ ਦੇ ਪ੍ਰਤੀਕ ਅਤੇ ਕੋਪੋ ਫੁੱਲ ਨੂੰ ਦਰਸਾਉਂਦੇ 57 ਆਰਕਿਡ-ਪ੍ਰੇਰਿਤ ਕਾਲਮਾਂ ਵੱਲੋਂ ਪੂਰਕ ਹੈ। ਇੱਕ ਵਿਲੱਖਣ “ਸਕਾਈ ਫੋਰੈਸਟ”, ਜਿਸ ਵਿੱਚ ਸਵਦੇਸ਼ੀ ਪ੍ਰਜਾਤੀਆਂ ਦੇ ਲਗਭਗ ਇੱਕ ਲੱਖ ਪੌਦੇ ਹਨ, ਆਉਣ ਵਾਲੇ ਯਾਤਰੀਆਂ ਨੂੰ ਇੱਕ ਇਮਰਸਿਵ, ਜੰਗਲ ਵਰਗਾ ਅਨੁਭਵ ਪ੍ਰਦਾਨ ਕਰਦਾ ਹੈ।
ਇਹ ਟਰਮੀਨਲ ਯਾਤਰੀਆਂ ਦੀ ਸਹੂਲਤ ਅਤੇ ਡਿਜੀਟਲ ਨਵੀਨਤਾ ਵਿੱਚ ਨਵੇਂ ਮਾਪਦੰਡ ਸਥਾਪਤ ਕਰਦਾ ਹੈ। ਤੇਜ਼ ਅਤੇ ਸਹਿਜ ਸੁਰੱਖਿਆ ਜਾਂਚ ਲਈ ਫੁੱਲ-ਬਾਡੀ ਸਕੈਨਰ, ਡਿਜੀਯਾਤਰਾ-ਸਮਰੱਥ ਸੰਪਰਕ ਰਹਿਤ ਯਾਤਰਾ, ਆਟੋਮੇਟਿਡ ਬੈਗੇਜ ਹੈਂਡਲਿੰਗ, ਫਾਸਟ-ਟਰੈਕ ਇਮੀਗ੍ਰੇਸ਼ਨ ਅਤੇ ਏਆਈ-ਸੰਚਾਲਿਤ ਹਵਾਈ ਅੱਡੇ ਦੇ ਸੰਚਾਲਨ ਵਰਗੀਆਂ ਵਿਸ਼ੇਸ਼ਤਾਵਾਂ ਸਹਿਜ, ਸੁਰੱਖਿਅਤ ਅਤੇ ਕੁਸ਼ਲ ਯਾਤਰਾਵਾਂ ਨੂੰ ਯਕੀਨੀ ਬਣਾਉਂਦੀਆਂ ਹਨ।
21 ਦਸੰਬਰ ਦੀ ਸਵੇਰ ਨੂੰ ਨਾਮਰੂਪ ਜਾਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਇਤਿਹਾਸਕ ਅਸਾਮ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸਵਾਹਿਦ ਸਮਾਰਕ ਖੇਤਰ ਦਾ ਵੀ ਦੌਰਾ ਕਰਨਗੇ। ਇਹ ਛੇ ਸਾਲ ਲੰਮਾ ਲੋਕ ਅੰਦੋਲਨ ਸੀ, ਜਿਸ ਨੇ ਵਿਦੇਸ਼ੀਆਂ ਤੋਂ ਮੁਕਤ ਅਸਾਮ ਅਤੇ ਰਾਜ ਦੀ ਪਛਾਣ ਦੀ ਰਾਖੀ ਲਈ ਸਮੂਹਿਕ ਸੰਕਲਪ ਨੂੰ ਦਰਸਾਇਆ ਸੀ।
ਬਾਅਦ ਵਿੱਚ, ਦਿਨ ਵਿੱਚ ਪ੍ਰਧਾਨ ਮੰਤਰੀ ਅਸਾਮ ਦੇ ਡਿਬਰੂਗੜ੍ਹ ਵਿੱਚ ਨਾਮਰੂਪ ਵਿਖੇ ਬ੍ਰਹਮਪੁੱਤਰ ਵੈਲੀ ਫਰਟੀਲਾਈਜ਼ਰ ਕਾਰਪੋਰੇਸ਼ਨ ਲਿਮਟਿਡ (ਬੀਵੀਐੱਫਸੀਐੱਲ) ਦੀ ਮੌਜੂਦਾ ਜਗ੍ਹਾ ਦੇ ਅੰਦਰ ਨਵੇਂ ਬ੍ਰਾਊਨਫੀਲਡ ਅਮੋਨੀਆ-ਯੂਰੀਆ ਫਰਟੀਲਾਈਜ਼ਰ ਪ੍ਰਾਜੈਕਟ ਦਾ ਭੂਮੀ-ਪੂਜਣ ਕਰਨਗੇ।
ਪ੍ਰਧਾਨ ਮੰਤਰੀ ਦੇ ਕਿਸਾਨ ਭਲਾਈ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ ਇਹ ਪ੍ਰਾਜੈਕਟ, ਜਿਸ ਵਿੱਚ 10,600 ਕਰੋੜ ਰੁਪਏ ਤੋਂ ਵੱਧ ਦਾ ਅਨੁਮਾਨਿਤ ਨਿਵੇਸ਼ ਹੈ, ਅਸਾਮ ਅਤੇ ਗੁਆਂਢੀ ਰਾਜਾਂ ਦੀਆਂ ਖਾਦ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ, ਆਯਾਤ ਨਿਰਭਰਤਾ ਘਟੇਗੀ, ਹੋਰ ਰੁਜ਼ਗਾਰ ਪੈਦਾ ਕਰੇਗਾ ਅਤੇ ਖੇਤਰੀ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰੇਗਾ। ਇਹ ਉਦਯੋਗਿਕ ਪੁਨਰ ਸੁਰਜੀਤੀ ਅਤੇ ਕਿਸਾਨ ਭਲਾਈ ਦੀ ਨੀਂਹ ਹੈ।
***
ਐੱਮਜੇਪੀਐੱਸ/ਐੱਸਟੀ