ਪੀਐੱਮਇੰਡੀਆ
ਇਹ ਮੇਰਾ ਸੁਭਾਗ ਹੈ ਕਿ ਮੈਨੂੰ ਫਿਰ ਇੱਕ ਵਾਰ ਤੁਹਾਡੇ ਵਿੱਚ ਆਉਣ ਦਾ ਮੌਕਾ ਮਿਲਿਆ ਹੈ। ਪਿਛਲੇ ਮਹੀਨੇ ਲੁਧਿਆਣਾ ਆਇਆ ਸਾਂ, ਤਦ ਮੈਂ ਆਖਿਆ ਸੀ ਕਿ ਸਮੇਂ ਦੀ ਘਾਟ ਕਾਰਨ ਮੈਂ ਬਠਿੰਡਾ ਨਹੀਂ ਜਾ ਸਕ ਰਿਹਾ ਹਾਂ, ਪਰ ਛੇਤੀ ਤੋਂ ਛੇਤੀ ਮੈਂ ਬਠਿੰਡਾ ਆਵਾਂਗਾ ਅਤੇ ਅੱਜ ਉਹ ਵਾਅਦਾ ਮੈਂ ਪੂਰਾ ਕਰ ਰਿਹਾ ਹਾਂ।
ਦੇਸ਼ ਦੇ ਵਿਕਾਸ ਵਿੱਚ ਰੋਡ ਬਣੇ, ਏਅਰਪੋਰਟ ਬਣੇ, ਰੇਲ ਚਲੇ, ਇਸ ਦਾ ਜਿੰਨਾ ਮਹੱਤਵ ਹੈ, ਉਸ ਤੋਂ ਵੀ ਵੱਧ ਆਮ ਨਾਗਰਿਕਾਂ ਲਈ Social Infrastrcture; ਜਿਸ ਵਿੱਚ ਸਕੂਲ ਹੋਵੇ, ਹਸਪਤਾਲ ਹੋਵੇ, ਗ਼ਰੀਬ ਤੋਂ ਗ਼ਰੀਬ ਦੀ ਸੇਵਾ ਹੋਵੇ, ਗ਼ਰੀਬ ਤੋਂ ਗ਼ਰੀਬ ਨੂੰ ਸਿੱਖਿਆ ਮਿਲੇ; ਤਦ ਜਾ ਕੇ ਸਮਾਜ ਤਾਕਤਵਰ ਬਣਦਾ ਹੈ। ਅਤੇ ਅੱਜ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਮਿਲ ਕੇ, ਮੋਢੇ ਨਾਲ ਮੋਢਾ ਜੋੜ ਕੇ ਪਿੰਡ, ਗ਼ਰੀਬ, ਕਿਸਾਨ, ਦੂਰ-ਦੁਰਾਡੇ ਦੇ ਇਲਾਕੇ ਉਨ੍ਹਾਂ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਲਈ, ਜਿੱਥੇ ਬਿਜਲੀ ਨਹੀਂ, ਬਿਜਲੀ ਪੁੱਜੇ, ਜਿੱਥੇ ਪਾਣੀ ਨਹੀਂ, ਪਾਣੀ ਪੁੱਜੇ, ਜਿੱਥੇ ਹਸਪਤਾਲ ਨਹੀਂ, ਉੱਥੇ ਹਸਪਤਾਲ ਬਣੇ, ਜਿੱਥੇ ਸਕੂਲ ਨਹੀਂ, ਉੱਥੇ ਸਕੂਲ ਬਣੇ, ਉਸ ਕੰਮ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅਤੇ ਉਸੇ ਅਧੀਨ ਅੱਜ ਬਠਿੰਡਾ ਵਿੱਚ ਸਵਾ ਨੌਂ ਸੌ ਕਰੋੜ ਰੁਪਏ ਤੋਂ ਵੱਧ, ਲਗਭਗ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ AIIMS ਦਾ ਨਿਰਮਾਣ ਹੋਣ ਜਾ ਰਿਹਾ ਹੈ। ਇਹ AIIMS ਕੇਵਲ ਬੀਮਾਰਾਂ ਦੀ ਬੀਮਾਰੀ ਦੂਰ ਕਰੇਗਾ ਅਜਿਹਾ ਨਹੀਂ, Paramedical ਦੀ ਸਿੱਖਿਆ, Nursing ਦੀ ਸਿੱਖਿਆ, ਡਾਕਟਰੀ ਦੀ ਸਿੱਖਿਆ, ਇੱਥੋਂ ਦੇ ਨੌਜਵਾਨਾਂ ਦੇ ਜੀਵਨ ਵਿੱਚ, ਪੂਰਾ-ਪੂਰਾ ਉਨ੍ਹਾਂ ਦਾ ਭਵਿੱਖ ਅਤੇ ਇੱਕ ਪੀੜ੍ਹੀ ਦਾ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਭਵਿੱਖ ਬਦਲਣ ਦੀ ਤਾਕਤ ਇਸ AIIMS ਦੀ ਯੋਜਨਾ ਵਿੱਚ ਬਣੀ ਹੋਈ ਹੈ।
ਕਿੰਨਾ ਵੱਡਾ ਭਲਾ ਹੋਵੇਗਾ ਇਸ ਇਲਾਕੇ ਦਾ, ਮੇਰੇ ਤੋਂ ਪਹਿਲਾਂ ਦੇ ਬੁਲਾਰਿਆਂ ਨੇ ਇਸ ਦੀ ਵਿਸਥਾਰ ਨਾਲ ਚਰਚਾ ਕੀਤੀ ਹੈ ਅਤੇ ਜਿਵੇਂ ਬਾਦਲ ਸਾਹਿਬ ਕਹਿੰਦੇ ਸਨ, ਉਦਘਾਟਨ ਦੀ ਚਰਚਾ ਇਸ ਸਰਕਾਰ ਦਾ ਸੁਭਾਅ ਹੈ। ਜਿਸ ਕੰਮ ਦਾ ਨੀਂਹ ਪੱਥਰ ਅਸੀਂ ਰੱਖਦੇ ਹਾਂ, ਉਸ ਦਾ ਉਦਘਾਟਨ ਵੀ ਆਪਣੇ ਹੀ ਕਾਰਜਕਾਲ ਵਿੱਚ ਕਰਦੇ ਹਾਂ, ਨਹੀਂ ਤਾਂ ਪਹਿਲਾਂ ਸਰਕਾਰਾਂ ਚੋਣਾਂ ਆਉਂਦਿਆਂ ਹੀ ਹਰ ਗਲੀ-ਮੁਹੱਲੇ ਵਿੱਚ ਜਾ ਕੇ ਪੱਥਰ ਖੜ੍ਹੇ ਕਰ ਕੇ ਆ ਜਾਂਦੇ ਸਨ। ਲੋਕਾਂ ਨੂੰ ਸਮਝਾ ਦਿੰਦੇ ਸਨ, ਇਹ ਹੋਵੇਗਾ, ਉਹ ਹੋਵੇਗਾ, ਅਤੇ ਬਾਅਦ ਵਿੱਚ ਭੁੱਲ ਜਾਂਦੇ ਸਨ। ਅਸੀਂ ਤਾਂ ਯੋਜਨਾ ਬਣਾਉਂਦੇ ਹਾਂ, ਤਾਂ ਪੁੱਛਦੇ ਹਾਂ ਬਈ ਦੱਸੋ ਕਿਸ ਮਿਤੀ ਨੂੰ ਪੂਰਾ ਕਰੋਗੇ; ਅਤੇ ਤਦ ਜਾ ਕੇ ਦੇਸ਼ ਵਿੱਚ ਰਫ਼ਤਾਰ ਆਉਂਦੀ ਹੈ। ਅਤੇ ਇਨ੍ਹਾਂ ਦਿਨਾਂ ‘ਚ ਤਾਂ ਮੈਂ ਵੇਖਿਆ ਹੈ, ਭਾਰਤ ਸਰਕਾਰ Project ਜੋ ਲੈਂਦੀ ਹੈ, ਉਸ ਦੀ ਜੋ ਤਾਰੀਖ਼ ਤੈਅ ਕਰਦੀ ਹੈ ਅਤੇ ਫਿਰ ਬਣਾਉਣ ਵਾਲਿਆਂ ਵਿੱਚ ਮੁਕਾਬਲਾ ਖੜ੍ਹਾ ਹੋ ਜਾਂਦਾ ਹੈ। ਕੁਝ ਲੋਕ ਤਾਂ ਸਮੇਂ ਤੋਂ ਪਹਿਲਾਂ ਪੂਰਾ ਕਰਦੇ ਹਨ ਅਤੇ ਅਜਿਹੇ ਲੋਕਾਂ ਨੂੰ ਮੈਂ ਇਨਾਮ ਵੀ ਦਿੰਦਾ ਹਾਂ, ਤਾਂ ਜੋ ਦੇਸ਼ ਵਿੱਚ ਛੇਤੀ ਕੰਮ ਕਰਨ ਦੀ ਆਦਤ ਬਣ ਜਾਵੇ।
ਭਰਾਵੋ-ਭੈਣੋ, ਪਾਕਿਸਤਾਨ ਇੱਥੋਂ ਦੂਰ ਨਹੀਂ ਹੈ। ਸਰਹੱਦ ਉੱਤੇ ਰਹਿਣ ਵਾਲੇ, ਸਰਹੱਦ ਪਾਰ ਤੋਂ ਹੋਣ ਵਾਲੇ ਜ਼ੁਲਮ ਝੱਲਦੇ ਰਹਿੰਦੇ ਹਨ। ਫ਼ੌਜ ਦੇ ਜਵਾਨ ਸੀਨੇ ਵਿੱਚ ਦਮ ਹੋਵੇ, ਹੱਥ ਵਿੱਚ ਹਥਿਆਰ ਹੋਵੇ, ਉਸ ਦੇ ਬਾਵਜੂਦ ਆਪਣੀ ਬਹਾਦਰੀ ਨਹੀਂ ਵਿਖਾ ਸਕਦੇ, ਉਨ੍ਹਾਂ ਨੂੰ ਝੱਲਣਾ ਪੈਂਦਾ ਹੈ। ਭਰਾਵੋ-ਭੈਣੋ, ਸਾਡੀ ਫ਼ੌਜ ਦੀ ਤਾਕਤ ਵੇਖੋ, 250 ਕਿਲੋਮੀਟਰ ਲੰਮੀ ਪੱਟੀ ਉੱਤੇ ਜਦੋਂ ਸਾਡੇ ਫ਼ੌਜ ਦੇ ਬਹਾਦਰ ਜਵਾਨਾਂ ਨੇ Surgical Strike ਕੀਤਾ, ਸਰਹੱਦ ਪਾਰ ਵੱਡੀ ਭਾਜੜ ਮਚ ਗਈ, ਹਾਲੇ ਵੀ ਉਨ੍ਹਾਂ ਦਾ ਮਾਮਲਾ ਟਿਕਾਣੇ ਨਹੀਂ ਲਗ ਰਿਹਾ ਹੈ। ਪਰ ਮੈਂ ਪਾਕਿਸਤਾਨ ਦੇ ਗੁਆਂਢ ਵਿੱਚ ਅੱਜ ਖੜ੍ਹਾ ਹਾਂ ਤਦ, ਸਰਹੱਦ ਉੱਤੇ ਖੜ੍ਹਾ ਹਾਂ, ਤਦ ਮੈਂ ਇੱਕ ਵਾਰ ਫਿਰ ਪਾਕਿਸਤਾਨ ਦੀ ਜਨਤਾ ਨਾਲ ਗੱਲ ਕਰਨੀ ਚਾਹੁੰਦਾ ਹਾਂ। ਮੈਂ ਪਾਕਿਸਤਾਨ ਦੀ ਜਨਤਾ ਨੂੰ ਕਹਿਣਾ ਚਾਹੁੰਦਾ ਹਾਂ, ਇਹ ਹਿੰਦੁਸਤਾਨ ਹੈ, ਇੱਥੋਂ ਦੇ ਸਵਾ ਸੌ ਕਰੋੜ ਦੇਸ਼ ਵਾਸੀ ਹਨ। ਜਦੋਂ ਪੇਸ਼ਾਵਰ ਵਿੱਚ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਹੈ, ਸਵਾ ਸੌ ਕਰੋੜ ਹਿੰਦੁਸਤਾਨੀਆਂ ਦੀਆਂ ਅੱਖਾਂ ਵਿੱਚੋਂ ਹੰਝੂ ਟਪਕਦੇ ਹਨ। ਤੁਹਾਡਾ ਦਰਦ ਹਰ ਹਿੰਦੁਸਤਾਨੀ ਨੂੰ ਵੀ ਆਪਣਾ ਦਰਦ ਲਗਦਾ ਹੈ। ਪਾਕਿਸਤਾਨ ਦੀ ਜਨਤਾ ਤੈਅ ਕਰੇ, ਆਪਣੇ ਹੁਕਮਰਾਨਾਂ ਤੋਂ ਜਵਾਬ ਮੰਗੇ, ਬਈ ਲੜਨਾ ਹੈ ਤਾਂ ਭ੍ਰਿਸ਼ਟਾਚਾਰ ਦੇ ਵਿਰੁੱਧ ਲੜੋ, ਲੜਨਾ ਹੈ ਤਾਂ ਕਾਲੇ ਧਨ ਦੇ ਵਿਰੁੱਧ ਲੜੋ, ਲੜਨਾ ਹੈ ਤਾਂ ਜਾਅਲੀ ਨੋਟ ਦੇ ਵਿਰੁੱਧ ਲੜੋ, ਜੇ ਲੜਨਾ ਹੈ ਤਾਂ ਗ਼ਰੀਬੀ ਦੇ ਵਿਰੁੱਧ ਲੜੋ। ਇਹ ਭਾਰਤ ਨਾਲ ਜੰਗ ਲੜ ਕੇ ਖ਼ੁਦ ਨੂੰ ਵੀ ਤਬਾਹ ਕਰ ਰਹੇ ਹੋ ਅਤੇ ਬੇਕਸੂਰਾਂ ਦੀ ਮੌਤ ਦੇ ਗੁਨਾਹਗਾਰ ਬਣਦੇ ਚਲੇ ਜਾ ਰਹੇ ਹੋ, ਅਤੇ ਇਸ ਲਈ ਪਾਕਿਸਤਾਨ ਦੀ ਜਨਤਾ ਵੀ ਗ਼ਰੀਬੀ ਤੋਂ ਮੁਕਤੀ ਚਾਹੁੰਦੀ ਹੈ। ਕੋਈ ਕਾਰਨ ਨਹੀਂ ਹੈ, ਆਪਣੇ ਸਿਆਸੀ ਉੱਲੂ ਸਿੱਧੇ ਕਰਨ ਲਈ ਇਹ ਤਣਾਅ ਦਾ ਮਾਹੌਲ ਬਣਾ ਕੇ ਰੱਖਿਆ ਜਾਂਦਾ ਹੈ। ਅਤੇ ਹੁਣ ਪਾਕਿਸਤਾਨ ਨੇ ਵੇਖ ਲਿਆ ਹੈ ਕਿ ਭਾਰਤ ਦੀ ਫ਼ੌਜ ਵਿੱਚ ਦਮ ਕਿੰਨਾ ਹੈ, ਸਾਡੇ ਫ਼ੌਜੀਆਂ ਦੀ ਤਾਕਤ ਕਿੰਨੀ ਹੈ, ਹੁਣ ਦੱਸ ਦਿੱਤਾ ਗਿਆ ਹੈ।
ਭਰਾਵੋ-ਭੈਣੋ, Indus Water Treaty, ਸਤਲੁਜ, ਬਿਆਸ, ਰਾਵੀ ਇਹ ਤਿੰਨ ਦਰਿਆਵਾਂ ਦਾ ਪਾਣੀ, ਉਸ ਵਿੱਚੋਂ ਜੋ ਹਿੰਦੁਸਤਾਨ ਦੇ ਹੱਕ ਦਾ ਪਾਣੀ ਹੈ, ਇਹ ਮੇਰੇ ਕਿਸਾਨ ਭਰਾਵਾਂ ਦੇ ਹੱਕ ਦਾ ਪਾਣੀ ਹੈ। ਉਹ ਪਾਣੀ ਤੁਹਾਡੇ ਖੇਤ ਵਿੱਚ ਨਹੀਂ ਆ ਰਿਹਾ, ਪਾਕਿਸਤਾਨ ਦੇ ਮਾਧਿਅਮ ਰਾਹੀਂ ਸਮੁੰਦਰ ਵਿੱਚ ਵਹਿ ਜਾਂਦਾ ਹੈ। ਨਾ ਪਾਕਿਸਤਾਨ ਉਸ ਦਾ ਉਪਯੋਗ ਕਰਦਾ ਹੈ, ਨਾ ਹਿੰਦੁਸਤਾਨ ਦੇ ਕਿਸਾਨ ਦੇ ਨਸੀਬ ਵਿੱਚ ਆਉਂਦਾ ਹੈ। ਮੈਂ ਇੱਕ ਬੜੀ ਮਕਮਤਾ ਨਾਲ ਅੱਗੇ ਵਧ ਰਿਹਾ ਹਾਂ। ਮੈਂ ਇੱਕ task-force ਬਣਾਈ ਹੈ, ਇਹ Indus Water Treaty ਜੋ ਹੈ, ਜਿਸ ਵਿੱਚ ਹਿੰਦੁਸਤਾਨ ਦੇ ਹੱਕ ਦਾ ਪਾਣੀ ਹੈ, ਜੋ ਪਾਕਿਸਤਾਨ ਵਿੱਚ ਵਹਿ ਜਾਂਦਾ ਹੈ, ਹੁਣ ਉਹ ਬੂੰਦ-ਬੂੰਦ ਪਾਣੀ ਰੋਕ ਕੇ ਮੈਂ ਪੰਜਾਬ ਦੇ, ਜੰਮੂ-ਕਸ਼ਮੀਰ ਦੇ, ਹਿੰਦੁਸਤਾਨ ਦੇ ਕਿਸਾਨਾਂ ਲਈ ਉਹ ਪਾਣੀ ਲਿਆਉਣ ਲਈ ਦ੍ਰਿੜ੍ਹ ਸੰਕਲਪ ਹਾਂ।
ਭਰਾਵੋ-ਭੈਣੋ, ਕੋਈ ਕਾਰਨ ਨਹੀਂ ਹੈ, ਅਸੀਂ ਆਪਣੇ ਹੱਕ ਦੀ ਵੀ ਵਰਤੋਂ ਨਾ ਕਰੀਏ। ਅਤੇ ਮੇਰਾ ਕਿਸਾਨ ਪਾਣੀ ਤੋਂ ਬਿਨਾ ਤਰਸਦਾ ਰਹੇ। ਤੁਹਾਡੇ ਮੈਨੂੰ ਅਸ਼ੀਰਵਾਦ ਚਾਹੀਦੇ ਹਨ ਭਰਾਵੋ-ਭੈਣੋ, ਤੁਹਾਡੇ ਖੇਤਾਂ ਨੂੰ ਵੀ ਨੱਕੋ-ਨੱਕ ਪਾਣੀ ਨਾਲ ਭਰਨ ਦਾ ਇਰਾਦਾ ਲੈ ਕੇ ਮੈਂ ਚਲ ਰਿਹਾ ਹਾਂ। ਪਾਣੀ ਦੀ ਸਮੱਸਿਆ ਦੇ ਹੱਲ ਹਨ। ਮਿਲ-ਵੰਡ ਕੇ ਰਾਹ ਕੱਢ ਸਕਦੇ ਹਾਂ। ਪਾਕਿਸਤਾਨ ਵਿੱਚ ਪਾਣੀ ਚਲਾ ਜਾਵੇ ਅਤੇ ਦਿੱਲੀ ਵਿੱਚ ਸਰਕਾਰਾਂ ਆਈਆਂ, ਚਲੀਆਂ ਗਈਆਂ, ਸੁੱਤੀਆਂ ਰਹੀਆਂ ਅਤੇ ਮੇਰਾ ਕਿਸਾਨ ਰੋਂਦਾ ਰਿਹਾ।
ਭਰਾਵੋ-ਭੈਣੋ ਅਤੇ ਪੰਜਾਬ ਦੇ ਕਿਸਾਨ ਨੂੰ ਤਾਂ ਜੇ ਪਾਣੀ ਮਿਲ ਜਾਵੇ, ਤਾਂ ਮਿੱਟੀ ਵਿੱਚੋਂ ਸੋਨਾ ਪੈਦਾ ਕਰ ਕੇ ਦੇਸ਼ ਦੀ ਤਿਜੋਰੀ ਭਰ ਦਿੰਦਾ ਹੈ, ਦੇਸ਼ ਦਾ ਢਿੱਡ ਭਰ ਦਿੰਦਾ ਹੈ। ਉਨ੍ਹਾਂ ਕਿਸਾਨਾਂ ਦੀ ਚਿੰਤਾ ਕਰਨਾ, ਉਨ੍ਹਾਂ ਨੂੰ ਹੱਕ ਦਿਵਾਉਣਾ, ਇਹ ਦਿੱਲੀ ਵਿੱਚ ਬੈਠੀ ਹੋਈ ਸਰਕਾਰ ਵੀ ਬਾਦਲ ਸਾਹਿਬ ਦੇ ਮੋਢੇ ਨਾਲ ਮੋਢਾ ਮਿਲਾ ਕੇ ਚਲਣ ਵਾਲੀ ਸਰਕਾਰ ਹੈ।
ਭਰਾਵੋ-ਭੈਣੋ, ਮੈਂ ਅੱਜ ਕਿਸਾਨਾਂ ਨੂੰ ਇੱਕ ਗੱਲ ਅਨੁਰੋਧ ਨਾਲ ਕਰਨਾ ਚਾਹੁੰਦਾ ਹਾਂ। ਕੋਈ ਇਹ ਤਾਂ ਕਹੇਗਾ ਕਿ ਮੋਦੀ ਨੂੰ ਸਿਆਸਤ ਆਉਂਦੀ ਨਹੀਂ ਹੈ, ਚੋਣਾਂ ਸਾਹਮਣੇ ਹਨ ਅਤੇ ਕਿਸਾਨਾਂ ਨੂੰ ਅਜਿਹੀ ਸਲਾਹ ਦਿੰਦਾ ਹਾਂ। ਮੇਰੇ ਕਿਸਾਨ ਭਰਾਵੋ-ਭੈਣੋ, ਮੈਂ ਚੋਣਾਂ ਦੇ ਗਣਿਤ ਤੋਂ ਕੋਈ ਲੈਣਾ-ਦੇਣਾ ਨਹੀਂ ਹੈ। ਮੈਨੂੰ ਤਾਂ, ਮੇਰੇ ਕਿਸਾਨ ਦਾ ਭਲਾ ਹੋਵੇ, ਇਹੋ ਮੇਰਾ ਹਿਸਾਬ-ਕਿਤਾਬ ਹੈ। ਤੁਸੀਂ ਮੈਨੂੰ ਦੱਸੋ, ਮੇਰੇ ਕਿਸਾਨ ਭਰਾਵੋ-ਭੈਣੋ, ਅੱਜ ਤੋਂ ਪਹਿਲਾਂ ਜਦੋਂ ਸਾਨੂੰ ਪੂਰਾ ਗਿਆਨ ਨਹੀਂ ਸੀ, ਖੇਤਾਂ ਵਿੱਚ ਫ਼ਸਲ ਵੱਢਣ ਤੋਂ ਬਾਅਦ ਸਾਡੀ ਜੋ ਪਰਾਲ਼ੀ ਬਚਦੀ ਸੀ, ਉਸ ਨੂੰ ਅਸੀਂ ਸਾੜ ਦਿੰਦੇ ਸਾਂ। ਤਦ ਸਾਨੂੰ ਵਧੇਰੇ ਗਿਆਨ ਨਹੀਂ ਸੀ, ਸਾਨੂੰ ਲਗਦਾ ਸੀ ਕਿ ਇਸ ਕਾਰਨ ਖੇਤ ਬਰਬਾਦ ਹੋ ਰਿਹਾ ਹੈ, ਸਾੜ ਦੇਵੋ। ਕਦੇ ਕਾਹਲੀ ਹੁੰਦੀ ਸੀ, ਇਸ ਲਈ ਸਾੜ ਦੇਵੋ। ਪਰ ਹੁਣ ਵਿਗਿਆਨ ਨੇ ਸਿੱਧ ਕਰ ਦਿੱਤਾ ਹੈ ਕਿ ਜਿਸ ਖੇਤ ਵਿੱਚ ਜੋ ਫ਼ਸਲ ਹੁੰਦੀ ਹੈ, ਉਸ ਦੀ ਫ਼ਸਲ ਵੱਢਣ ਤੋਂ ਬਾਅਦ ਜੋ wastage ਨਿਕਲਦਾ ਹੈ, ਪਰਾਲੀ ਆਖੋ, ਕੁਝ ਵੀ ਆਖੋ, ਤਾਂ ਉਸ ਖੇਤ ਵਿੱਚ ਜੋ ਧਰਤੀ ਮਾਤਾ ਹੈ, ਉਹ ਉਸ ਦੀ ਉੱਤਮ ਤੋਂ ਉੱਤਮ ਖ਼ੁਰਾਕ ਹੁੰਦੀ ਹੈ। ਜੇ ਉਸੇ ਨੂੰ ਇੱਕ ਵਾਰ ਮਸ਼ੀਨ ਘੁਮਾ ਦੇਈਏ, ਟਰੈਕਟਰ ਘੁਮਾ ਦੇਈਏ, ਜ਼ਮੀਨ ਵਿੱਚ ਗੱਡ ਦੇਈਏ, ਤਾਂ ਤੁਹਾਡੇ ਖੇਤ ਦੀ ਉਹ ਧਰਤੀ ਮਾਤਾ ਦੀ ਵਧੀਆ ਤੋਂ ਵਧੀਆ ਖ਼ੁਰਾਕ ਹੁੰਦੀ ਹੈ ।
ਮੇਰੇ ਕਿਸਾਨ ਭਰਾਵੋ-ਭੈਣੋ, ਜਿਵੇਂ ਧਰਤੀ ਮਾਂ ਨੂੰ ਪਾਣੀ ਦੀ ਪਿਆਸ ਲਗਦੀ ਹੈ, ਉਂਝ ਹੀ ਧਰਤੀ ਮਾਂ ਨੂੰ ਭੁੱਖ ਵੀ ਲਗਦੀ ਹੈ, ਉਸ ਨੂੰ ਖਾਣਾ ਵੀ ਚਾਹੀਦਾ ਹੈ। ਉਹ ਪਰਾਲੀ ਜੇ ਉਸ ਦੇ ਢਿੱਡ ਵਿੱਚ ਮੁੜ ਪਾ ਦੇਵੋਗੇ, ਤਾਂ ਇਹ ਧਰਤੀ ਮਾਂ ਤੁਹਾਨੂੰ ਅਸ਼ੀਰਵਾਦ ਦਿੰਦੀ ਹੈ, ਉਸ ਤੋਂ ਦਸ ਗੁਣਾ ਅਸ਼ੀਰਵਾਦ ਦੇਵੇਗੀ ਅਤੇ ਤੁਹਾਡਾ ਖੇਤ ਵਧੇਗਾ-ਫੁੱਲੇਗਾ ਭਰਾਵੋ-ਭੈਣੋ। ਅਤੇ ਇਸ ਲਈ ਇਸ ਨੂੰ ਸਾੜੋ ਨਾ, ਇਹ ਤੁਹਾਡੀ ਸੰਪਤੀ ਹੈ। ਅਰਬਾਂ-ਖਰਬਾਂ ਰੁਪਏ ਦੀ ਸੰਪਤੀ ਨੂੰ ਸਾੜੋ ਨਾ। ਅਤੇ ਮੈਂ ਸਿਰਫ਼ ਪਰਿਆਵਰਣ ਦੇ ਨਾਂਅ ਉੱਤੇ ਗੱਲਾਂ ਕਰਨ ਵਾਲਾ ਵਿਅਕਤੀ ਨਹੀਂ ਹਾਂ, ਮੈਂ ਤਾਂ ਸਿੱਧਾ-ਸਿੱਧਾ ਕਿਸਾਨ ਦੀ ਭਲਾਈ ਦੀਆਂ ਗੱਲਾਂ ਕਰਨ ਵਾਲਾ ਹਾਂ। ਅਤੇ ਇਸ ਲਈ ਪੰਜਾਬ ਹੋਵੇ, ਹਰਿਆਣਾ ਹੋਵੇ, ਪੱਛਮੀ ਉੱਤਰ ਪ੍ਰਦੇਸ਼ ਹੋਵੇ, ਉੱਤਰੀ ਰਾਜਸਥਾਨ ਹੋਵੇ, ਅਸੀਂ ਇਹ ਪਰਾਲੀ ਨਾ ਸਾੜੀਏ। ਅਤੇ ਹੁਣ ਤਾਂ ਵਿਗਿਆਨ ਅੱਗੇ ਵਧ ਰਿਹਾ ਹੈ, ਇਹ wastage ਵਿੱਚੋਂ ਵੀ Ethanol ਬਣਾਉਣ ਦੀਆਂ ਸੰਭਾਵਨਾਵਾਂ ਸਾਫ਼ ਵਿਖਾਈ ਦੇ ਰਹੀਆਂ ਹਨ। ਭਾਰਤ ਸਰਕਾਰ ਉਸ ਉੱਤੇ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਹੈ। ਆਉਣ ਵਾਲੇ ਦਿਨਾਂ ‘ਚ ਸਾਡੇ ਕਿਸਾਨਾਂ ਨੂੰ ਉਸ ਦਾ ਲਾਭ ਮਿਲੇਗਾ ਅਤੇ ਜਦੋਂ ਲਾਭ ਮਿਲੇਗਾ ਤਾਂ ਪਰਾਲੀ ਤੋਂ ਵੀ ਪੈਸਾ ਆਵੇਗਾ। ਅਤੇ ਇਸ ਲਈ ਮੇਰੇ ਭਰਾਵੋ-ਭੈਣੋ, ਅੱਜ ਤੋਂ ਸੰਕਲਪ ਲਵੋ ਕਿ ਸਾਡੀ ਇਸ ਧਰਤੀ ਮਾਂ ਦੇ ਹੱਕ ਦਾ ਜੋ ਖਾਣਾ ਹੈ, ਉਸ ਨੂੰ ਅਸੀਂ ਸੜਨ ਨਹੀਂ ਦੇਵਾਂਗੇ, ਉਸ ਨੂੰ ਉਸੇ ਜ਼ਮੀਨ ਵਿੱਚ ਗੱਡ ਦੇਵਾਂਗੇ, ਉਹ ਖਾਦ ਬਣ ਜਾਵੇਗੀ, ਮਾਂ ਦਾ ਢਿੱਡ ਵੀ ਭਰੇਗਾ, ਉੱਤਮ ਫ਼ਸਲ ਵੀ ਹੋਵੇਗੀ; ਜੋ ਦੇਸ਼ ਦਾ ਵੀ ਢਿੱਡ ਭਰੇਗੀ ਅਤੇ ਇਸ ਲਈ ਮੈਂ ਅੱਜ ਤੁਹਾਨੂੰ ਬੇਨਤੀ ਕਰਨ ਆਇਆ ਹਾਂ।
ਭਰਾਵੋ-ਭੈਣੋ, ਤੁਸੀਂ ਜਾਣਦੇ ਹੋ ਭ੍ਰਿਸ਼ਟਾਚਾਰ ਨੇ, ਕਾਲੇ ਧਨ ਨੇ, ਇਸ ਦੇ ਮੱਧ ਵਰਗ ਨੂੰ ਲੁੱਟਿਆ ਹੈ, ਉਸ ਦਾ ਸ਼ੋਸ਼ਣ ਕੀਤਾ ਹੈ ਅਤੇ ਭ੍ਰਿਸ਼ਟਾਚਾਰ, ਕਾਲੇ ਧਨ ਨੇ ਗ਼ਰੀਬਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ ਹੈ। ਮੈਂ ਮੱਧ ਵਰਗ ਦਾ ਸ਼ੋਸ਼ਣ ਬੰਦ ਕਰਵਾਉਣਾ ਹੈ, ਉਨ੍ਹਾਂ ਲਈ ਲੁੱਟ ਜੋ ਹੋ ਰਹੀ ਹੈ, ਉਹ ਲੁੱਟ ਬੰਦ ਕਰਵਾਉਣੀ ਹੈ, ਅਤੇ ਮੈਂ ਗ਼ਰੀਬਾਂ ਦਾ ਜੋ ਹੱਕ ਹੈ, ਉਹ ਹੱਕ ਦਿਵਾਉਣਾ ਹੈ। ਕੁਝ ਵੀ ਕੰਮ ਕਰੋ, ਬੱਚਿਆਂ ਨੂੰ ਸਕੂਲ ਲੈ ਜਾਣਾ ਹੈ, ਤਾਂ ਵੀ ਸਕੂਲ ਵਾਲਾ ਕਹਿੰਦਾ ਹੈ, Cheque ਨਾਲ ਇੰਨਾ ਲਵਾਂਗੇ, Cash ਨਾਲ ਇੰਨਾ ਲਵਾਂਗੇ, ਜ਼ਮੀਨ ਖ਼ਰੀਦਣੀ ਹੈ, ਬੋਲੇ Cash ਨਾਲ ਇੰਨਾ ਲਵਾਂਗੇ, Cheque ਨਾਲ ਇੰਨਾ ਲਵਾਂਗੇ, ਹਸਪਤਾਲ ਡਾਕਟਰ ਕੋਲ ਜਾਣਾ ਹੈ, Cash ਇੰਨਾ ਦੇਵੋ, Cheque ਇੰਨਾ ਦੇਵੋ। ਇਹ ਕਾਲਾ ਕਾਰੋਬਾਰ ਦੇਸ਼ ਨੂੰ ਦੀਮਕ ਵਾਂਗ ਖਾਂਦਾ ਚਲਾ ਜਾ ਰਿਹਾ ਹੈ। ਅਤੇ ਇਸ ਲਈ ਭਰਾਵੋ-ਭੈਣੋ; 500 ਅਤੇ 1000 ਰੁਪਏ ਦੇ ਨੋਟ ਉੱਤੇ ਪਾਬੰਦੀ ਲਾਈ ਹੈ, ਨਵੇਂ ਨੋਟ ਹੌਲੀ-ਹੌਲੀ ਆਉਣ ਵਾਲੇ ਹਨ ਅਤੇ ਦੇਸ਼ ਦੀ ਜਨਤਾ ਨੇ ਜੋ ਤਕਲੀਫ਼ ਝੱਲੀ ਹੈ, ਔਖਿਆਈ ਝੱਲੀ ਹੈ, ਭਰਾਵੋ-ਭੈਣੋ, ਕਰੋੜਾਂ-ਕਰੋੜਾਂ ਦੇਸ਼ ਵਾਸੀਆਂ ਦਾ ਧੰਨਵਾਦ ਕਰਨ ਲਈ ਮੇਰੇ ਸ਼ਬਦ ਵੀ ਘੱਟ ਪੈ ਜਾਂਦੇ ਹਨ। ਤੁਸੀਂ ਇੰਨਾ ਕਸ਼ਟ ਝੱਲਣ ਦੇ ਬਾਅਦ ਵੀ ਇਸ ਚੰਗੇ ਕੰਮ ਨਾਲ ਤੁਸੀਂ ਖੜ੍ਹੇ ਰਹੇ ਹੋ, ਈਮਾਨਦਾਰੀ ਦੇ ਕੰਮ ਨਾਲ ਖੜ੍ਹੇ ਰਹੇ ਹੋ।
ਭਰਾਵੋ-ਭੈਣੋ, ਔਕੜਾਂ ਦਾ ਰਾਹ ਵੀ ਹੈ ਅਤੇ ਉਸ ਰਾਹ ਲਈ ਮੈਂ ਤੁਹਾਡੀ ਮਦਦ ਲੈਣ ਆਇਆ ਹਾਂ। ਤੁਸੀਂ, ਤੁਹਾਡੇ ਕੋਲ ਜੋ Mobile Phone ਹੈ, ਉਹ ਕੇਵਲ Mobile Phone ਨਹੀਂ ਹੈ। ਆਪਣੇ Mobile Phone ਨੂੰ ਤੁਸੀਂ ਆਪਣੇ ਖ਼ੁਦ ਦਾ ਬੈਂਕ ਬਣਾ ਸਕਦੇ ਹੋ, ਆਪਣੇ Mobile Phone ਨੂੰ ਤੁਸੀਂ ਆਪਣਾ ਬਟੂਆ ਬਣਾ ਸਕਦੇ ਹੋ, ਇੱਕ ਵੀ ਰੁਪਏ ਦਾ ਕੈਸ਼ ਨੋਟ ਨਾ ਹੋਵੇ, ਤਦ ਵੀ ਅੱਜ ਦਾ ਵਿਗਿਆਨ ਅਜਿਹਾ ਹੈ, Technology ਅਜਿਹੀ ਹੈ; ਜੇ ਤੁਹਾਡੇ ਪੈਸੇ ਬੈਂਕ ਵਿੱਚ ਜਮ੍ਹਾ ਪਏ ਹਨ, ਤਾਂ ਤੁਸੀਂ Mobile Phone ਨਾਲ ਬਜ਼ਾਰ ‘ਚੋਂ ਖ਼ਰੀਦਦਾਰੀ ਕਰ ਸਕਦੇ ਹੋ, Mobile Phone ਨਾਲ payment ਦੇ ਸਕਦੇ ਹੋ, ਹੱਥ ਰੁਪਏ ਨੂੰ ਛੋਹੇ ਬਿਨਾ ਵੀ ਆਪਣਾ ਪੂਰਾ ਕਾਰੋਬਾਰ ਕਰ ਸਕਦੇ ਹੋ।
ਸਾਡੇ ਦੇਸ਼ ਵਿੱਚ ਜਿੰਨੇ ਪਰਿਵਾਰ ਹਨ, ਉਸ ਤੋਂ ਚਾਰ ਗੁਣਾ Telephone ਹਨ, ਹੱਥ ਵਿੱਚ ਲੋਕਾਂ ਦੇ Mobile Phone ਹਨ। ਅੱਜ Mobile Banking ਚਲਦੀ ਹੈ, ਭਵਿੱਖ ਵਿੱਚ ਭ੍ਰਿਸ਼ਟਾਚਾਰੀਆਂ ਨੂੰ ਮੁੜ ਉੱਠਣ ਨਹੀਂ ਦੇਣਾ ਹੈ, ਕਾਲੇ ਧਨ ਵਾਲਿਆਂ ਨੂੰ ਉੱਠਣ ਨਹੀਂ ਦੇਣਾ ਹੈ, ਤਾਂ ਮੈਂ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ Mobile Phone ਵਿੱਚ ਹੀ ਬੈਂਕ ਦੀ branch ਬਣਾ ਦੇਵੋ। Mobile Phone ਉੱਤੇ ਬੈਂਕਾਂ ਦੇ App ਹੁੰਦੇ ਹਨ, ਉਸ ਨੂੰ download ਕਰੋ। ਮੈਂ ਨੌਜਵਾਨਾਂ ਨੂੰ ਕਹਾਂਗਾ, Universities ਨੂੰ ਕਹਾਂਗਾ, ਸਿਆਸੀ ਆਗੂਆਂ ਨੂੰ ਕਹਾਂਗਾ ਕਿ ਆਪਣੇ ਇਲਾਕੇ ਵਿੱਚ ਨਾਗਰਿਕਾਂ ਨੂੰ ਸਿਖਲਾਈ ਦੇਣ, ਵਪਾਰੀਆਂ ਨੂੰ ਸਿੱਖਿਅਤ ਕਰਨ। ਹਰੇਕ ਦੇ Mobile ਵਿੱਚ ਜੇ App ਆ ਗਿਆ, ਤਾਂ ਮੈਂ ਜਿਸ ਦੁਕਾਨ ਵਿੱਚ ਜਾਵਾਂਗਾ, ਉਸ ਨੂੰ ਕਹਾਂਗਾ ਕਿ ਮੇਰੇ ਕੋਲ ਇਹ App ਹੈ, ਮੈਨੂੰ 200 ਰੁਪਏ ਦਾ ਸਮਾਨ ਚਾਹੀਦਾ ਹੈ, ਤੁਸੀਂ Mobile Phone ਵਿੱਚ ਨੰਬਰ ਲਾਓ, 200 ਰੁਪਏ ਇੱਕ ਸੈਕੰਡ ਵਿੱਚ ਉਸ ਕੋਲ ਚਲੇ ਜਾਣਗੇ ਅਤੇ ਉਹ ਵੇਖੇਗਾ ਕਿ ਹਾਂ ਮੇਰੇ 200 ਰੁਪਏ ਆ ਗਏ, ਤੁਹਾਡਾ ਕੰਮ ਹੋ ਗਿਆ।
ਭਰਾਵੋ-ਭੈਣੋ, ਹੁਣ ਉਹ ਜ਼ਮਾਨਾ ਚਲਾ ਗਿਆ ਕਿ ਜੇਬ ਵਿੱਚ ਨੋਟ ਭਰ-ਭਰ ਕੇ ਜਾਣਾ ਪਵੇ, ਚੋਰ-ਲੁਟੇਰਿਆਂ ਦਾ ਵੀ ਕੋਈ ਡਰ ਨਹੀਂ। ਭਰਾਵੋ-ਭੈਣੋ, ਜਾਅਲੀ ਨੋਟ, ਜਾਅਲੀ ਨੋਟ, ਇਸ ਨੇ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਬਰਬਾਦ ਕੀਤਾ ਹੈ। ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਬਚਾਉਣ ਲਈ ਜਾਅਲੀ ਨੋਟਾਂ ਦਾ ਵੀ ਖ਼ਾਤਮਾ ਕਰਨਾ, ਇਹ ਸਮੇਂ ਦੀ ਮੰਗ ਹੈ। ਅਤੇ ਇਸ ਲਈ ਮੇਰੇ ਪਿਆਰੇ ਭਰਾਵੋ-ਭੈਣੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਮੈਂ ਤੁਹਾਨੂੰ ਬੇਨਤੀ ਕਰਨ ਆਇਆ ਹਾਂ ਕਿ ਤੁਸੀਂ ਮੁਕੰਮਲ ਸਮਰਥਨ ਦੇ ਕੇ ਇਹ ਦੇਸ਼ ਨੂੰ ਮਹਾਨ ਬਣਾਉਣ ਦੀ ਜੋ ਮੁਹਿੰਮ ਚੱਲੀ ਹੈ, ਉਸ ਮੁਹਿੰਮ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ, ਹਰੇਕ ਦੀ ਮਦਦ ਕਰੋ, ਅਤੇ ਸਾਡੇ ਪੰਜਾਬ ਨੂੰ ਅੱਗੇ ਲੈ ਜਾਈਏ।
ਇਹ ਪੰਜਾਬ ਦੀ ਖ਼ੁਸ਼ਕਿਸਮਤੀ ਹੈ ਕਿ ਬਾਦਲ ਸਾਹਿਬ ਜਿਹੇ ਇੱਕ ਮਹਾਨ ਆਗੂ ਪੰਜਾਬ ਦੀ ਧਰਤੀ ਉੱਤੇ ਹਨ। ਇਹ ਦੇਸ਼ ਇਸ ਗੱਲ ਉਤੇ ਮਾਣ ਕਰਦਾ ਹੈ, ਜਦੋਂ ਹਿੰਦੁਸਤਾਨ ਦੇ Youngest Chief Minister ਦੀ ਚਰਚਾ ਹੁੰਦੀ ਸੀ, ਤਦ ਕਿਹਾ ਜਾਂਦਾ ਸੀ ਕਿ ਭਾਰਤ ਦਾ ਸਭ ਤੋਂ Youngest ਕੋਈ ਮੁੱਖ ਮੰਤਰੀ ਹੈ, ਤਾਂ ਪ੍ਰਕਾਸ਼ ਸਿੰਘ ਬਾਦਲ ਹੈ। ਅੱਜ ਹਿੰਦੁਸਤਾਨ ਦੇ ਸਭ ਤੋਂ ਸੀਨੀਅਰ ਮੁੱਖ ਮੰਤਰੀ ਕੌਣ ਹੈ, ਉਸ ਦੀ ਚਰਚਾ ਹੁੰਦੀ ਹੈ, ਤਦ ਉਹ ਵੀ ਪ੍ਰਕਾਸ਼ ਸਿੰਘ ਬਾਦਲ ਹਨ। ਇੰਨੇ ਲੰਮੇ ਅਰਸੇ ਤੱਕ ਜਨ-ਸਾਧਾਰਨ ਦਾ ਇੱਕ ਵਿਅਕਤੀ ਪ੍ਰਤੀ ਵਿਸ਼ਵਾਸ, ਇਹ ਕਿੰਨੀ ਵੱਡੀ ਤਪੱਸਿਆ ਦਾ ਰਸਤਾ ਹੈ, ਜੋ ਅਸੀਂ ਸਾਰੇ ਮਹਿਸੂਸ ਕਰਦੇ ਹਾਂ।
ਆਓ ਭਰਾਵੋ-ਭੈਣੋ, ਪੰਜਾਬ ਦੇ ਭਰਾਵੋ-ਭੈਣੋ, ਪੰਜਾਬ ਦੇ ਉੱਜਲ ਭਵਿੱਖ ਲਈ ਇਹ ਦਿੱਲੀ ਤੁਹਾਡੇ ਨਾਲ ਹੈ; ਦਿਲੋਂ ਤੁਹਾਡੇ ਨਾਲ ਹੈ; ਮਿਲ ਕੇ ਚਲਣਾ ਹੈ, ਨਵਾਂ ਪੰਜਾਬ ਬਣਾਉਣਾ ਹੈ, ਤਾਕਤਵਰ ਪੰਜਾਬ ਬਣਾਉਣਾ ਹੈ; ਇੱਥੋਂ ਦੇ ਨੌਜਵਾਨਾਂ ਦੇ ਜੀਵਨ ਨੂੰ ਬਦਲਣ ਵਾਲਾ ਪੰਜਾਬ ਬਣਾਉਣਾ ਹੈ; ਅਤੇ AIIMS ਨਾਲ ਇੱਕ ਨਵਾਂ Chapter ਖੁੱਲ੍ਹ ਰਿਹਾ ਹੈ, ਜੋ ਤੰਦਰੁਸਤ ਪੰਜਾਬ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੋਵੇਗਾ।
ਮੈਂ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਬਾਦਲ ਸਾਹਿਬ ਦਾ ਧੰਨਵਾਦ ਕਰਦਾ ਹਾਂ।
ਅਤੁਲ ਕੁਮਾਰ ਤਿਵਾਰੀ/ਸ਼ਾਹਬਾਜ਼ ਹਸੀਬੀ/ਨਿਰਮਲ ਸ਼ਰਮਾ
Punjab Deputy CM Shri Sukhbir Badal and Union Minister Smt. @HarsimratBadal_ welcome the Prime Minister to Bathinda. @officeofssbadal pic.twitter.com/D0tSrM7PFz
— PMO India (@PMOIndia) November 25, 2016
Social infrastructure is essential for the development of every nation. We need top quality schools and hospitals: PM @narendramodi
— PMO India (@PMOIndia) November 25, 2016
AIIMS here will benefit the local areas. And this Government does not only stop at laying foundation stones, we complete all projects: PM
— PMO India (@PMOIndia) November 25, 2016
It is a priority for us that projects are completed on time or before time: PM @narendramodi
— PMO India (@PMOIndia) November 25, 2016
When school in Peshawar was attacked every Indian was sad. People of Pakistan should tell their rulers- lets fight corruption,fake notes: PM
— PMO India (@PMOIndia) November 25, 2016
Pakistan now knows fully well what the Indian Army is capable of: PM @narendramodi
— PMO India (@PMOIndia) November 25, 2016
The fields of our farmers must have adequate water. Water that belongs to India cannot be allowed to go to Pakistan: PM @narendramodi
— PMO India (@PMOIndia) November 25, 2016
Government will do everything to give enough water to our farmers: PM @narendramodi
— PMO India (@PMOIndia) November 25, 2016
For me, elections do not matter. I am more concerned about the welfare of the farmers: PM @narendramodi
— PMO India (@PMOIndia) November 25, 2016
I am doing everything possible to ensure the middle class is not exploited and the poor get their due: PM @narendramodi
— PMO India (@PMOIndia) November 25, 2016
Your mobile phone is also a bank. It can be used for purchasing things, making payments: PM @narendramodi
— PMO India (@PMOIndia) November 25, 2016
Punjab is fortunate to have the leadership of Shri Parkash Singh Badal: PM @narendramodi
— PMO India (@PMOIndia) November 25, 2016