Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ-ਜਪਾਨ ਵਿਦੇਸ਼ ਅਤੇ ਰੱਖਿਆ ਮਾਨਿਸਟ੍ਰੀਅਲ ਸੰਵਾਦ ਦੀ ਮੀਟਿੰਗ ਹੋਈ


ਭਾਰਤ-ਜਪਾਨ ਵਿਦੇਸ਼ ਅਤੇ ਰੱਖਿਆ ਮਾਨਿਸਟ੍ਰੀਅਲ ਸੰਵਾਦ (2+2) ਦੀ ਉਦਘਾਟਨੀ ਮੀਟਿੰਗ ਅੱਜ ਇੱਥੇ ਹੋਈ। ਇਹ ਮੀਟਿੰਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ਿੰਜ਼ੋ ਅਬੇ ਵੱਲੋਂ ਜਪਾਨ ਵਿੱਚ ਅਕਤੂਬਰ, 2018 ਵਿੱਚ ਹੋਏ 13ਵੇਂ ਭਾਰਤ-ਜਪਾਨ ਸਿਖ਼ਰ ਸੰਮੇਲਨ ਦੌਰਾਨ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦਰਮਿਆਨ ਸੰਵਾਦ ਸੰਸਥਾਪਿਤ ਕਰਨ ਸਬੰਧੀ ਲਏ ਗਏ ਫ਼ੈਸਲੇ ਅਨੁਸਾਰ ਦੁਵੱਲੇ ਸੁਰੱਖਿਆ ਅਤੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੀ ਗਈ ਸੀ। ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਸ਼੍ਰੀ ਐੱਸ ਜੈਸ਼ੰਕਰ ਨੇ 2+2 ਮੀਟਿੰਗ ਵਿੱਚ ਭਾਰਤੀ ਵਫਦ ਦੀ ਅਗਵਾਈ ਕੀਤੀ ਜਦਕਿ ਜਾਪਾਨੀ ਵਫਦ ਦੀ ਅਗਵਾਈ ਸ਼੍ਰੀ ਤੋਸ਼ੀ ਮਿਤਸ਼ੂ ਮੋਤੇਗੀ (Mr. Toshimitsu Motegi )ਅਤੇ ਰੱਖਿਆ ਮੰਤਰੀ ਸ਼੍ਰੀ ਤਾਰੋ ਕੋਨੋ (Mr. Taro Kono) ਨੇ ਕੀਤੀ। ਇਸ 2+2 ਮੀਟਿੰਗ ਨੇ ਦੋਹਾਂ ਧਿਰਾਂ ਨੂੰ ਭਾਰਤ ਅਤੇ ਜਪਾਨ ਦਰਮਿਆਨ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਵਿਚਾਰ ਵਟਾਂਦਰੇ ਅਤੇ ਸਥਿਰੀ ਦਾ ਜਾਇਜ਼ਾ ਲੈਣ ਦਾ ਮੌਕਾ ਪ੍ਰਦਾਨ ਕੀਤਾ ਤਾ ਕਿ ਵਧੇਰੇ ਡੂੰਘਾਈ ਨਾਲ “ਭਾਰਤ-ਜਪਾਨ ਵਿਸ਼ੇਸ਼ ਰਣਨੀਤਕ ਅਤੇ ਵਿਸ਼ਵ ਭਾਈਵਾਲੀ” ਬਾਰੇ ਚਰਚਾ ਹੋ ਸਕੇ।

ਦੋਹਾਂ ਧਿਰਾਂ ਨੇ ਭਾਰਤ-ਪ੍ਰਸ਼ਾਂਤ ਖੇਤਰ ਦੀ ਸਥਿਤੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਨਾਲ ਹੀ ਭਾਰਤ ਦੀ ‘ਐਕਟ ਈਸਟ ਪਾਲਿਸੀ’ ਅਤੇ ਜਪਾਨ ਦੇ ‘ਸੁਤੰਤਰ ਅਤੇ ਖੁੱਲ੍ਹੇ ਭਾਰਤ ਜਪਾਨ ਵਿਜ਼ਨ’ ਬਾਰੇ ਉਨ੍ਹਾਂ ਦੇ ਸਾਂਝੇ ਪ੍ਰਯਤਨਾਂ ਸਬੰਧੀ ਚਰਚਾ ਕੀਤੀ ਤਾ ਕਿ ਸ਼ਾਂਤੀ, ਖੁਸ਼ਹਾਲੀ ਅਤੇ ਪ੍ਰਗਤੀ ਦਾ ਟੀਚਾ ਹਾਸਲ ਹੋ ਸਕੇ ਅਤੇ ਦੋਹਾਂ ਦੇਸ਼ਾਂ ਅਤੇ ਖੇਤਰ ਦੇ ਸੁਰੱਖਿਅਤ ਭਵਿੱਖ ਦੇ ਸਾਂਝੇ ਉਦੇਸ਼ ਨੂੰ ਹਾਸਲ ਕੀਤਾ ਜਾ ਸਕੇ।

*****

ਵੀਆਰਆਰਕੇ ਏਕੇ