Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀਮੰਡਲ ਨੂੰ ਭਾਰਤ ਅਤੇ ਮੋਰੱਕੋ ਦਰਮਿਆਨ ਯੁਵਾ ਮਾਮਲਿਆਂ ਬਾਰੇ ਸਹਿਯੋਗ ਲਈ ਦਸਤਖਤਕੀਤੇ ਸਹਿਮਤੀ ਪੱਤਰ ਦੀ ਜਾਣਕਾਰੀ ਦਿੱਤੀ ਗਈ


ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀਮੰਡਲ ਦੀ ਬੈਠਕ ਵਿੱਚ ਭਾਰਤ ਅਤੇ ਮੋਰੱਕੋਦਰਮਿਆਨ ਯੁਵਾ ਮਾਮਲਿਆਂ ਬਾਰੇ ਸਹਿਯੋਗ ਲਈ ਫਰਵਰੀ , 2019 ਵਿੱਚ ਦਸਤਖ਼ਤ ਕੀਤੇ ਸਹਿਮਤੀ ਪੱਤਰ ਬਾਰੇ ਦੱਸਿਆ ਗਿਆ।

ਸਹਿਮਤੀ ਪੱਤਰ ਦਾ ਉਦੇਸ਼ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਵਿੱਚ ਭਾਗੀਦਾਰੀ , ਸੂਚਨਾ ਅਤੇ ਗਿਆਨ ਨੂੰ ਸਾਂਝਾ ਕਰਨ ਅਤੇਨੌਜਵਾਨਾਂਦਾ ਅਦਾਨ- ਪ੍ਰਦਾਨ ਕਰਨ ਲਈ ਦੋਹਾਂ ਦੇਸ਼ਾਂ ਦਰਮਿਆਨਯੁਵਾ ਮਾਮਲਿਆਂ ਦੇ ਸਬੰਧ ਵਿੱਚ ਸਹਿਯੋਗ ਨੂੰ ਮਜ਼ਬੂਤੀ ਅਤੇ ਪ੍ਰੋਤਸਾਹਨ ਪ੍ਰਦਾਨ ਕਰਨਾ ਹੈ ।

ਯੁਵਾ ਮਾਮਲਿਆਂ ਵਿੱਚ ਸਹਿਯੋਗ ਦੇ ਖੇਤਰਾਂ ਵਿੱਚ ਨਿਮਨ ਲਿਖਿਤ ਸ਼ਾਮਲ ਹਨ –

• ਯੁਵਾ ਪ੍ਰੋਗਰਾਮਾਂ ਦਾ ਆਯੋਜਨ;

• ਅੰਤਰਰਾਸ਼ਟਰੀ ਸੰਮੇਲਨਾਂ ਅਤੇ ਸੰਗੋਸ਼ਠੀਆਂ ਦੇ ਸੱਦਿਆਂ ਦਾ ਅਦਾਨ – ਪ੍ਰਦਾਨ ;

• ਪ੍ਰਿੰਟਿਡ ਸੱਮਗਰੀ, ਫਿਲਮਾਂ, ਅਨੁਭਵਾਂ, ਖੋਜ ਅਤੇ ਹੋਰ ਸੂਚਨਾ ਦਾ ਅਦਾਨ – ਪ੍ਰਦਾਨ ;

• ਯੁਵਾ ਕੈਪਾਂ, ਯੂਥ ਫੈਸਟੀਵਲਅਤੇ ਹੋਰ ਸਹਕਾਰੀ ਯੁਵਾ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ।

ਇਸ ਸਹਿਮਤੀ ਪੱਤਰ ਵਿੱਚ ਇਸ ਗੱਲ ਦਾ ਵੀ ਉਲੇਖ ਕੀਤਾ ਗਿਆ ਹੈ ਕਿ ਸਾਲ 2019 ਤੋਂ ਦੋਵੇਂ ਦੇਸ਼ ਸਲਾਨਾ ਤੌਰ ਉੱਤੇ 20 ਮੈਬਰਾਂ ਵਾਲੇ ਯੁਵਾਵਫਦਾਂ ਦਾ ਵੱਧ ਤੋਂ ਵੱਧ ਦਸ ਦਿਨ ਦੀ ਮਿਆਦ ਲਈ ਅਦਾਨ-ਪ੍ਰਦਾਨ ਕਰਨਗੇ।

******

ਏਕੇਟੀ