Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀਮੰਡਲ ਨੇ ਸੜਕ ਨੂੰ ਚੌੜਾ ਕਰਨ ਲਈ ਤੇਲੰਗਾਨਾ ਰਾਜ‍ ਸਰਕਾਰ ਵੱਲੋਂ ਨੱਲਾਗੰਦਲਾ, ਹੈਦਰਾਬਾਦ ਵਿੱਚ ਸੈਂਟਰਲ ਵਾਟਰ ਕਮਿਸ਼ਨ ਦੀ ਭੂਮੀ ਦੇ ਅਧਿਗ੍ਰਹਿਣ(acquiring) ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀਮੰਡਲ ਨੇ ਸੜਕ ਨੂੰ ਚੌੜਾ ਕਰਕੇ ਰੇਡੀਅਲ ਰੋਡ ਨੰਬਰ – 30 ਨੂੰ ਸੁਧਾਰਨ ਲਈ ਤੇਲੰਗਾਨਾ ਰਾਜ ਸਰਕਾਰ ਵੱਲੋਂਸੈਂਟਰਲ ਵਾਟਰ ਕਮਿਸ਼ਨਦੀ ਭੂਮੀ ਦੇ ਪੂਰਬੀ ਹਿੱਸਿਆਂ ਵਿੱਚ ਚਾਰਦੀਵਾਰੀ ( ਲਗਭਗ 200 ਮੀਟਰ ) ਸਮੇਤ 10 ਏਕੜ ਭੂਮੀ ਵਿੱਚੋਂ 372 ਵਰਗ ਗਜ ਭੂਮੀ ਦੇ ਅਧਿਗ੍ਰਹਿਣ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ ।

ਸੈਂਟਰਲ ਵਾਟਰ ਕਮਿਸ਼ਨ ਲਈ ਇਹ ਵਿਕਸਿਤ ਮਾਰਗ ਲਾਭਦਾਇਕ ਹੋਵੇਗਾ , ਕਿਉਂਕਿ ਅਲਾਟ ਕੀਤੀ ਭੂਮੀ ਉੱਤੇ ਇੱਕ ਉਤਕ੍ਰਿਸ਼ਟਤਾ ਕੇਂਦਰ (Center of Excellence)ਨਿਰਮਿਤ ਕਰਨ ਦਾ ਪ੍ਰਸਤਾੂਵ ਕੀਤਾ ਗਿਆ ਹੈ ।

******

ਏਕੇਟੀ