ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦਰਮਿਆਨ ਪਸ਼ੂ-ਪਾਲਣ, ਡੇਰੀ ਉਦਯੋਗ ਅਤੇ ਮੱਛੀ ਪਾਲਣ ਦੇ ਖੇਤਰਾਂ ਵਿੱਚ ਸਹਿਯੋਗ ਲਈ ਕੀਤੇ ਸਹਿਮਤੀ ਪੱਤਰ ਤੋਂ ਜਾਣੂ ਕਰਾਇਆ ਗਿਆ। ਸਹਿਮਤੀ ਪੱਤਰ ‘ਤੇ 17.04.2018 ਨੂੰ ਹਸਤਾਖ਼ਰ ਹੋਏ ਸਨ।
ਸਹਿਮਤੀ ਪੱਤਰ ਦਾ ਉਦੇਸ਼ ਭਾਰਤੀ ਪਸ਼ੂ-ਧਨ ਅਤੇ ਮੱਛੀ-ਪਾਲਣ ਦੇ ਉਤਪਾਦਨ ਅਤੇ ਉਤਪਾਦਿਕਤਾ ਨੂੰ ਵਧਾਉਣ ਦੇ ਉਦੇਸ਼ ਨਾਲ ਪਸ਼ੂ-ਪਾਲਣ, ਡੇਰੀ ਉਦਯੋਗ ਅਤੇ ਮੱਛੀ-ਪਾਲਣ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਵਿਕਸਿਤ ਕਰਨਾ ਹੈ।
ਪ੍ਰਭਾਵ:
ਇਸ ਸਾਂਝੇਦਾਰੀ ਨਾਲ ਘਰੇਲੂ ਉਦਯੋਗ ਅਤੇ ਨਿਰਯਾਤ ਲਈ ਡੇਅਰੀ, ਮੱਛੀ ਪਾਲਣ ਅਤੇ ਪਸ਼ੂ ਉਤਪਾਦਾਂ ਨੂੰ ਵਧਾ ਕੇ ਪਸ਼ੂਆਂ ਦੀ ਸਿਹਤ, ਉਨ੍ਹਾਂ ਦੇ ਪਾਲਣ-ਪੋਸ਼ਣ ਅਤੇ ਮੱਛੀ-ਪਾਲਣ ਦੇ ਖੇਤਰ ਵਿੱਚ ਸੁਧਾਰ ਦੀ ਉਂਮੀਦ ਹੈ। ਸਹਿਮਤੀ ਪੱਤਰ ਪਸ਼ੂ-ਪਾਲਣ, ਮੱਛੀ-ਪਾਲਣ ਅਤੇ ਡੇਰੀ ਉਦਯੋਗ ‘ਤੇ ਸਲਾਹ-ਮਸ਼ਵਰੇ ਅਤੇ ਸਹਿਯੋਗ ਨੂੰ ਹੇਠ ਲਿਖਿਆਂ ਰਾਹੀਂ ਉਤਸ਼ਾਹਿਤ ਕਰੇਗਾ।
***************
ਏਕੇਟੀ/ਐੱਸਐੱਨਸੀ