Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਕੇਂਦਰੀ ਸੂਚੀ ਵਿੱਚ ਹੋਰ ਪਿਛੜੇ ਵਰਗਾਂ ਅੰਦਰ ਉਪ-ਸ਼੍ਰੇਣੀਕਰਨ ਦੇ ਵਿਸ਼ੇ ’ਤੇ ਵਿਚਾਰ ਲਈ ਬਣਾਏ ਕਮਿਸ਼ਨ ਦੇ ਕਾਰਜਕਾਲ ਦੇ ਵਿਸਤਾਰ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਕੇਂਦਰੀ ਸੂਚੀ ਵਿੱਚ ਹੋਰ ਪਿਛੜੇ ਵਰਗਾਂ ਦੇ ਕਮਿਸ਼ਨ ਦਾ ਕਾਰਜਕਾਲ 20, ਜੂਨ 2018 ਤੋਂ ਵਧਾ ਕੇ 31 ਜੁਲਾਈ, 2018 ਤੱਕ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

ਕਮਿਸ਼ਨ ਨੇ ਰਾਜ ਸਰਕਾਰਾਂ, ਰਾਜਾਂ ਦੇ ਪਿਛੜਾ ਵਰਗ ਕਮਿਸ਼ਨਾਂ, ਵੱਖ-ਵੱਖ ਸਮੁਦਾਇਕ ਸੰਗਠਨਾਂ ਅਤੇ ਪਿਛੜੇ ਵਰਗਾਂ ਅਤੇ ਭਾਈਚਾਰਿਆਂ ਨਾਲ ਜੁੜੇ ਆਮ ਲੋਕਾਂ ਸਹਿਤ ਹਿਤਧਾਰਕਾਂ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ। ਕਮਿਸ਼ਨ ਨੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਦਾਖਲ ਸ਼੍ਰੇਣੀਵਰ ਹੋਰ ਪਿਛੜੇ ਵਰਗਾਂ ਦੇ ਰਿਕਾਰਡ ਪ੍ਰਾਪਤ ਕਰਨ ਦੇ ਨਾਲ-ਨਾਲ ਕੇਂਦਰੀ ਵਿਭਾਗਾਂ, ਕੇਂਦਰੀ ਜਨਤਕ ਸੰਸਥਾਨਾਂ, ਜਨਤਕ ਖੇਤਰ ਦੇ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਵਿੱਚ ਇਸ ਤਰ੍ਹਾਂ ਦੀਆਂ ਸ਼੍ਰੇਣੀਆਂ ਅਨੁਸਾਰ ਭਰਤੀਆਂ ਦਾ ਡਾਟਾ ਪ੍ਰਾਪਤ ਕੀਤਾ।

ਇਕੱਠੇ ਕੀਤੇ ਡਾਟਾ ’ਤੇ ਵਿਸਤ੍ਰਿਤ ਵਿਚਾਰ ਲਈ ਕਮਿਸ਼ਨ ਨੇ 31 ਜੁਲਾਈ, 2018 ਤੱਕ ਕਾਰਜਕਾਲ ਵਧਾਉਣ ਦੀ ਬੇਨਤੀ ਕੀਤੀ ਹੈ।

*****

ਏਕੇਟੀ/ਵੀਬੀਏ