Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿੱਚ ਸਹਿਯੋਗ ਬਾਰੇ ਭਾਰਤ ਅਤੇ ਮਿਸਰ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਖੇਤੀਬਾੜੀ ਅਤੇ ਸੰਬਧਤ ਖੇਤਰਾਂ ਵਿੱਚ ਸਹਿਯੋਗ ਲਈ ਭਾਰਤ ਅਤੇ ਮਿਸਰ ਦਰਮਿਆਨ ਸਹਿਮਤੀ ਪੱਤਰ ਤੇ ਹਸਤਾਖ਼ਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਸਹਿਮਤੀ ਪੱਤਰ ਤਹਿਤ ਸਹਿਯੋਗ ਖੇਤਰਾਂ ਵਿੱਚ ਫ਼ਸਲ (ਖ਼ਾਸ ਕਰਕੇ ਕਣਕ ਅਤੇ ਮੱਕੀ), ਖੇਤੀਬਾੜੀ, ਬਾਇਓ ਟੈਕਨੋਲੋਜੀ, ਨੈਨੋਟੈਕਨੋਲੋਜੀ, ਜਲ ਸੰਭਾਲ ਅਤੇ ਸੂਖ਼ਮ ਸਿੰਚਾਈ ਟੈਕਨੋਲੋਜੀ ਸਹਿਤ ਸਿੰਚਾਈ ਅਤੇ ਜਲ ਪ੍ਰਬੰਧਨ ਤਕਨੀਕ, ਊਰਜਾ ਉਤਪਾਦਨ ਲਈ ਖੇਤੀਬਾੜੀ ਰਹਿੰਦ-ਖੂੰਦ ਪ੍ਰਬੰਧਨ, ਖ਼ੁਰਾਕ ਸੰਭਾਲ, ਸੁਰੱਖਿਆ ਅਤੇ ਗੁਣਵੱਤਾ, ਬਾਗਬਾਨੀ, ਜੈਵਿਕ ਖੇਤੀਬਾੜੀ, ਪਸ਼ੂ ਪਾਲਣ, ਡੇਅਰੀ, ਮੱਛੀ ਪਾਲਣ, ਚਾਰਾ ਉਤਪਾਦਕ, ਖੇਤੀਬਾੜੀ ਉਪਜ ਅਤੇ ਵੈਲਿਊ ਐਡੀਸ਼ਨ, ਪੌਦਿਆਂ ਅਤੇ ਪਸ਼ੂ ਉਤਪਾਦਾਂ ਦੇ ਵਪਾਰ ਨਾਲ ਸਬੰਧਤ ਸਵੱਛਤਾ ਮਾਮਲੇ, ਖੇਤੀਬਾੜੀ ਔਜਾਰ ਤੇ ਉਪਕਰਣ, ਖੇਤੀਬਾੜੀ ਕਾਰੋਬਾਰ ਅਤੇ ਮਾਰਕੀਟਿੰਗ, ਕਟਾਈ ਤੋਂ ਪਹਿਲਾਂ ਅਤੇ ਬਾਅਦ ਦੀਆਂ ਪ੍ਰਕਿਰਿਆਵਾਂ, ਫੂਡ ਟੈਕਨੋਲੋਜੀ ਅਤੇ ਪ੍ਰੋਸੈੱਸਿੰਗ, ਖੇਤੀਬਾੜੀ ਵਿੱਚ ਏਕੀਕ੍ਰਿਤ ਕੀਟ ਪ੍ਰਬੰਧਨ, ਖੇਤੀਬਾੜੀ ਵਿਸਤਾਰ ਤੇ ਗ੍ਰਾਮੀਣ ਵਿਕਾਸ , ਖੇਤੀਬਾੜੀ ਵਪਾਰ ਤੇ ਨਿਵੇਸ਼, ਬੌਧਿਕ ਸੰਪਦਾ ਅਧਿਕਾਰਾਂ ਸਬੰਧੀ ਮੁੱਦੇ, ਬੀਜਾਂ ਦੇ ਖੇਤਰ ਵਿੱਚ ਤਕਨੀਕੀ ਗਿਆਨ ਅਤੇ ਮਾਨਵ ਸੰਸਾਧਨ ਅਤੇ ਆਪਸੀ ਹਿੱਤ ਵਾਲੇ ਹੋਰ ਸਹਿਮਤੀ ਦੇ ਮੁੱਦੇ ਸ਼ਾਮਲ ਹਨ।

ਖੋਜ ਵਿਗਿਆਨੀ ਅਤੇ ਮਾਹਰਾਂ ਦੇ ਅਦਾਨ-ਪ੍ਰਦਾਨ, ਖੇਤੀਬਾੜੀ ਸਬੰਧੀ ਸੂਚਨਾ ਅਤੇ ਵਿਗਿਆਨ ਸਬੰਧੀ ਪ੍ਰਕਾਸ਼ਨਾਂ(ਪੱਤਰ-ਪ੍ਰਤਿਕਾਵਾਂ, ਪੁਸਤਕਾਂ, ਬੁਲਿਟਨ, ਖੇਤੀਬਾੜੀ ਅਤੇ ਸਹਾਇਕ ਖੇਤਰ ਦੇ ਅੰਕੜੇ) , ਜਰਮਪਲਾਮ (germplasm) ਤੇ ਖੇਤੀਬਾੜੀ ਟੈਕਨੋਲੋਜੀ ਦੇ ਅਦਾਨ-ਪ੍ਰਦਾਨ ਤੇ ਸੈਮੀਨਾਰਾਂ, ਵਰਕਸ਼ਾਪਾਂ ਅਤੇ ਹੋਰ ਗਤੀਵਿਧੀਆਂ ਜ਼ਰੀਏ ਸਹਿਯੋਗ ਨੂੰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ।

ਇਸ, ਸਹਿਮਤੀ ਪੱਤਰ ਤਹਿਤ ਇੱਕ ਸੰਯੁਕਤ ਕਾਰਜ ਸਮੂਹ (ਜੇਡਬਲਿਊਜੀ) ਦਾ ਗਠਨ ਕੀਤਾ ਜਾਵੇਗਾ ਤਾਕਿ ਦੁਵੱਲੇ ਮੁੱਦਿਆਂ ਤੇ ਗੱਲਬਾਤ ਸਹਿਤ ਆਪਸੀ ਹਿਤ ਵਾਲੇ ਹੋਰ ਮੁੱਦਿਆਂ ਤੇ ਸਹਿਯੋਗ ਨੂੰ ਬਿਹਤਰ ਕੀਤਾ ਜਾ ਸਕੇ। ਸ਼ੁਰੂਆਤੀ ਦੋ ਸਾਲਾਂ ਦੌਰਾਨ ਸੰਯੁਕਤ ਕਾਰਜ ਸਮੂਹ ਦੀ ਮੀਟਿੰਗ ਘੱਟੋ ਘੱਟ ਇੱਕ ਸਾਲ ਵਿੱਚ ਇੱਕ ਵਾਰ (ਭਾਰਤ ਅਤੇ ਮਿਸਰ ਵਿੱਚ) ਜ਼ਰੂਰ ਹੋਵੇਗੀ। ਇਸ ਦੇ ਤਹਿਤ ਸੰਯੁਕਤ ਕਾਰਜ ਸਮੂਹ ਲਈ ਪ੍ਰੋਗਰਾਮ ਤਿਆਰ ਕਰਨ, ਸੁਵਿਧਾ ਅਤੇ ਮਸ਼ਵਰਾ ਮੁੱਹਈਆ ਕਰਨ ਅਤੇ ਖ਼ਾਸ ਮੁੱਦਿਆਂ ਦੇ ਸੰਦਰਭ ਵਿੱਚ ਅਤਿਰਿਕਤ ਸਹਿਯੋਗ ਆਦਿ ਮਸਲਿਆਂ ਤੇ ਚਰਚਾ ਕੀਤੀ ਜਾਵੇਗੀ।

*****

ਏਕੇਟੀ/ਐੱਸਐੱਚ