Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਜਾਰਡਨ ਦਰਮਿਆਨ ਕਸਟਮ ਸਬੰਧੀ ਮਾਮਲਿਆਂ ਵਿੱਚ ਸਹਿਯੋਗ ਅਤੇ ਆਪਸੀ ਪ੍ਰਸ਼ਾਸਕੀ ਸਹਾਇਤਾ ਦੇ ਇਕ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ  ਭਾਰਤ ਅਤੇ ਜਾਰਡਨ ਦਰਮਿਆਨ ਕਸਟਮ ਸਬੰਧੀ ਮਾਮਲਿਆਂ ਵਿੱਚ ਸਹਿਯੋਗ ਅਤੇ  ਆਪਸੀ ਪ੍ਰਸ਼ਾਸਕੀ ਸਹਾਇਤਾ ਦੇ ਇੱਕ ਸਮਝੌਤੇ ਉੱਤੇ ਦਸਤਖਤ ਅਤੇ ਇਸ ਦੀ ਪੁਸ਼ਟੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਇਹ  ਸਮਝੌਤਾ ਕਸਟਮ ਜੁਰਮਾਂ ਦੀ ਜਾਂਚ ਅਤੇ ਇਨ੍ਹਾਂ ਦੀ ਰੋਕ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਸਹਾਈ ਸਿੱਧ ਹੋਵੇਗਾ। ਇਸ ਸਮਝੌਤੇ ਨਾਲ ਦੋਹਾਂ ਦੇਸ਼ਾਂ ਵਿੱਚ ਵਪਾਰ ਸੁਖਾਲਾ ਹੋਵੇਗਾ ਅਤੇ ਆਪਸੀ  ਵਪਾਰ ਵਿੱਚ ਵਸਤਾਂ ਦੀ ਨਿਪੁੰਨ ਕਲੀਅਰੈਂਸ ਵਿੱਚ ਮਦਦ ਮਿਲੇਗੀ।

****

 

ਏਕੇਟੀ/ਵੀਬੀਏ