ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਮਨੁੱਖੀ ਸ਼ਕਤੀ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਜਾਰਡਨ ਦਰਮਿਆਨ ਇੱਕ ਸਹਿਮਤੀ ਪੱਤਰ ਉੱਤੇ ਹਸਤਾਖ਼ਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਹਿਮਤੀ ਪੱਤਰ ਦਾ ਉਦੇਸ਼ ਦੋਹਾਂ ਧਿਰਾਂ ਦਰਮਿਆਨ ਠੇਕੇਦਾਰੀ ਰੋਜ਼ਗਾਰ ਦੇ ਪ੍ਰਸ਼ਾਸਨ ਵਿੱਚ ਸਹਿਯੋਗ ਨੂੰ ਵਧਾਉਣਾ ਹੈ। ਇਹ ਜਾਰਡਨ ਵਿੱਚ ਭਾਰਤੀ ਵਰਕਰਾਂ ਦੀ ਭਲਾਈ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਦੋਹਾਂ ਧਿਰਾਂ ਦਰਮਿਆਨ ਸਹਿਯੋਗ ਵਿੱਚ ਭਾਰਤੀ ਮਨੁੱਖੀ ਸ਼ਕਤੀ ਦੀ ਭਰਤੀ ਲਈ ਇੱਕ ਆਨਲਾਈਨ ਪੋਰਟਲ ਦੀ ਵਰਤੋਂ ਕੀਤੀ ਜਾਵੇਗੀ। ਇਸ ਨਾਲ ਇਸ ਕੰਮ ਵਿੱਚ ਵਧੇਰੇ ਪਾਰਦਰਸ਼ਤਾ ਆਵੇਗੀ ਅਤੇ ਭਰਤੀ ਦੇ ਗ਼ਲਤ ਢੰਗਾਂ ਉੱਤੇ ਰੋਕ ਲੱਗ ਸਕੇਗੀ।
ਇਹ ਸਹਿਮਤੀ ਪੱਤਰ 5 ਸਾਲ ਲਈ ਲਾਗੂ ਰਹੇਗਾ। ਇਸ ਵਿੱਚ ਇੱਕ ਸਾਂਝੀ ਤਕਨੀਕੀ ਕਮੇਟੀ ਰਾਹੀਂ ਭਰਤੀ ਦੇ ਆਟੋਮੈਟਿਕ ਨਵੀਨੀਕਰਨ ਅਤੇ ਮਾਨੀਟ੍ਰਿੰਗ ਦਾ ਵੀ ਪ੍ਰਬੰਧ ਹੋਵੇਗਾ।
****
ਏਕੇਟੀ/ਵੀਬੀਏ/