ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਦੇ ਦਫ਼ਤਰ ਵਿੱਚ ਡਿਪਟੀ ਕੰਪਟਰੋਲਰ ਅਤੇ ਆਡੀਟਰ ਜਨਰਲ (ਕੋਆਰਡੀਨੇਸ਼ਨ, ਸੰਚਾਰ ਅਤੇ ਸੂਚਨਾ ਪ੍ਰਣਾਲੀ) ਵੇਤਨਮਾਨ ਪੱਧਰ- 17 ਵਿੱਚ ਇੱਕ ਅਹੁਦੇ (ਇੱਕ ਐੱਸਟੀਐੱਸ ਪੱਧਰ ਦੇ ਅਹੁਦੇ ਦੀ ਸਮਾਪਤੀ ਨਾਲ) ਦੀ ਸਿਰਜਣਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਡਿਪਟੀ ਕੰਪਟਰੋਲਰ ਅਤੇ ਆਡੀਟਰ ਜਨਰਲ ਰਾਜ ਲੇਖਾਅਧਿਕਾਰੀਆਂ ਦਰਮਿਆਨ ਕੋਆਰਡੀਨੇਸ਼ਨ, ਦੂਰਸੰਚਾਰ ਦੇ ਲੇਖਾ ਅਤੇ ਭਾਰਤੀ ਲੇਖਾ ਵਿਭਾਗ (ਆਈਏ ਐਂਡ ਏਡੀ) ਤਹਿਤ ਕਈ ਸੂਚਨਾ ਪ੍ਰਣਾਲੀ (ਆਈਐੱਸ) ਪਹਿਲੂਆਂ ਦਾ ਨਿਰੀਖਣ ਕਰਨਗੇ।
ਇਸ ਅਹੁਦੇ ਦੀ ਸਿਰਜਣਾ ਨਾਲ ਲਗਭਗ 21 ਲੱਖ ਰੁਪਏ ਦਾ ਖਰਚਾ ਹੋਵੇਗਾ।
*****
ਏਕੀਟੀ/ਐੱਸਐੱਚ