Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਕੈਨੇਡਾ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਕੇਂਦਰੀ ਮੰਤਰੀ ਮੰਡਲ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਕੈਨੇਡਾ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਸਮਝੌਤੇ ਵਿੱਚ ਭਾਰਤ ਅਤੇ ਕੈਨੇਡਾ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਖੋਜ ਅਤੇ ਵਿਕਾਸ ਲਈ ਵਿਗਿਆਨਕ ਸਹਿਯੋਗ ਵਧਾਉਣ ਲਈ ਇੱਕ ਢਾਂਚਾ ਕਾਇਮ ਕਰਨ ਦਾ ਪ੍ਰਬੰਧ ਹੈ।

ਵਿਸ਼ੇਸ਼ਤਾਵਾਂ

* ਭਾਰਤ ਅਤੇ ਕੈਨੇਡਾ ਦਰਮਿਆਨ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਦਾ ਇੱਕ ਨਵਾਂ ਖੋਜਪੂਰਨ ਮਾਡਲ ਇਸ ਸਮਝੌਤੇ ਤਹਿਤ ਲਾਗੂ ਕੀਤਾ ਜਾਵੇਗਾ। ਇਸ ਸਮਝੌਤੇ ਉੱਤੇ ਭਾਰਤ ਵੱਲੋਂ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਕੈਨੇਡਾ ਵੱਲੋਂ ਕੁਦਰਤੀ ਵਿਗਿਆਨ ਅਤੇ ਇੰਜੀਨੀਅਰਿੰਗ ਖੋਜ ਕੌਂਸਲ (ਐੱਨਐੱਸਈਆਰਸੀ) ਵੱਲੋਂ ਦਸਤਖਤ ਕੀਤੇ ਗਏ ਹਨ।

* ਇਸ ਸਮਝੌਤੇ ਤਹਿਤ ਭਾਰਤ-ਕੈਨੇਡਾ ਸੈਂਟਰ ਫਾਰ ਇਨੋਵੇਟਿਵ ਮਲਟੀਡਿਸਪਲਿਨਰੀ ਪਾਰਟਨਰਸ਼ਿਪ ਟੂ ਐਕਸੈਲਰੇਟ ਕਮਿਊਨਿਟੀ ਟ੍ਰਾਂਸਫਾਰਮੇਸ਼ਨ ਐਂਡ ਸਸਟੇਨੇਬਿਲਿਟੀ (ਆਈਸੀ – ਇੰਪੈਕਟਸ) ਪ੍ਰੋਗਰਾਮ ਲਾਗੂ ਕੀਤਾ ਜਾਵੇਗਾ ਜੋ ਕਿ ਭਾਰਤ – ਕੈਨੇਡਾ ਬਹੁਪੱਖੀ ਖੋਜ ਭਾਈਵਾਲੀ ਨੂੰ ਉਤਸ਼ਾਹਿਤ ਕਰੇਗਾ।

* ਆਰ ਐਂਡ ਡੀ ਪ੍ਰੋਜੈਕਟਾਂ ਦਾ ਉਦੇਸ਼ ਸਮਾਜਿਕ ਕਾਇਆਕਲਪ ਵਿੱਚ ਤੇਜ਼ੀ ਲਿਆਉਣਾ ਹੈ ਅਤੇ ਇਸ ਉਦੇਸ਼ ਲਈ ਵਿਗਿਆਨ ਅਤੇ ਟੈਕਨੋਲੋਜੀ ਦੀ ਮਦਦ ਨਾਲ ਹੱਲ ਪ੍ਰਦਾਨ ਕਰਨਾ ਹੈ।

* ਇਸ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਵਿਗਿਆਨਕ ਜਥੇਬੰਦੀਆਂ, ਅਕਾਦਮਿਕ ਮਾਹਰਾਂ ਅਤੇ ਭਾਰਤ ਅਤੇ ਕੈਨੇਡਾ ਦੀਆਂ ਖੋਜ ਅਤੇ ਵਿਕਾਸ ਲੈਬਾਰਟਰੀਆਂ ਸ਼ਾਮਲ ਹੋਣਗੀਆਂ।

* ਆਪਸੀ ਸਹਿਯੋਗ ਲਈ ਜਿਨ੍ਹਾਂ ਖੇਤਰਾਂ ਦੀ ਪਛਾਣ ਕੀਤੀ ਗਈ ਹੈ ਉਨ੍ਹਾਂ ਵਿੱਚ ਸੁਰੱਖਿਅਤ ਅਤੇ ਨਿਰੰਤਰ ਚਲਣ ਵਾਲਾ ਢਾਂਚਾ ਅਤੇ ਸੰਗਠਿਤ ਜਲ ਪ੍ਰਬੰਧਨ ਢਾਂਚਾ ਸ਼ਾਮਲ ਹਨ।

* ਇਸ ਨਾਲ ਸੰਸਥਾਗਤ ਨੈੱਟਵਰਕਿੰਗ ਕਾਇਮ ਕਰਨ ਵਿੱਚ ਮਦਦ ਮਿਲੇਗੀ ਅਤੇ ਵਿਗਿਆਨਕ ਜਥੇਬੰਦੀਆਂ, ਵਿਗਿਆਨੀਆਂ ਅਤੇ ਦੋਹਾਂ ਦੇਸ਼ਾਂ ਦੇ ਮਾਹਰਾਂ ਨੂੰ ਮਦਦ ਦਿੱਤੀ ਜਾ ਸਕੇਗੀ।

ਪਿਛੋਕੜ:

ਇਹ ਸਮਝੌਤਾ ਭਾਰਤ ਅਤੇ ਕੈਨੇਡਾ ਦਰਮਿਆਨ ਨਵੰਬਰ, 2005 ਵਿੱਚ ਵਿਗਿਆਨਕ ਅਤੇ ਟੈਕਨੋਲੋਜੀਕਲ ਸਹਿਯੋਗ ਬਾਰੇ ਹੋਏ ਅੰਤਰ ਸਰਕਾਰੀ ਸਮਝੌਤੇ ਨੂੰ ਲਾਗੂ ਕਰਨ ਲਈ ਕੀਤਾ ਗਿਆ ਹੈ।

****

ਏਕੇਟੀ/ਵੀਬੀਏ/ਐੱਸਐੱਚ