Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿੱਚ ‘ਗਾਂਧੀ ਸ਼ਾਂਤੀ ਪੁਰਸਕਾਰ’ ਪ੍ਰਦਾਨ ਕਰਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿੱਚ ‘ਗਾਂਧੀ ਸ਼ਾਂਤੀ ਪੁਰਸਕਾਰ’ ਪ੍ਰਦਾਨ ਕਰਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿੱਚ ‘ਗਾਂਧੀ ਸ਼ਾਂਤੀ ਪੁਰਸਕਾਰ’ ਪ੍ਰਦਾਨ ਕਰਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿੱਚ ‘ਗਾਂਧੀ ਸ਼ਾਂਤੀ ਪੁਰਸਕਾਰ’ ਪ੍ਰਦਾਨ ਕਰਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਮਹਾਮਹਿਮ ਰਾਸ਼ਟਰਪਤੀ ਜੀ, ਹਾਜ਼ਰ ਸਾਰੇ ਵਰਿਸ਼ਠ ਮਹਾਨੁਭਵ ਅਤੇ ਅੱਜ ਜਿਨ੍ਹਾਂ ਨੂੰ ਸਨਮਾਨ ਪ੍ਰਾਪਤ ਹੋਇਆ ਹੈ, ਉਹ ਸਾਰੇ ਸਮਾਜ ਨੂੰ ਸਮਰਪਿਤ ਪਤਵੰਤੇ। ਮੈਂ ਸਭ ਤੋਂ ਪਹਿਲਾਂ ਆਪ ਸਭ ਤੋਂ ਮੁਆਫੀ ਚਾਹੁੰਦਾ ਹਾਂ, ਕਿਉਂਕਿ ਪ੍ਰੋਗਰਾਮ ਥੋੜ੍ਹੀ ਦੇਰੀ ਨਾਲ ਸ਼ੁਰੂ ਹੋਇਆ, ਕਿਉਂਕਿ ਮੈਂ ਕਿਸੇ ਹੋਰ ਕੰਮ ਵਿੱਚ ਵਿਅਸਤ ਹੋ ਗਿਆ ਜਿਸ ਦੇ ਕਾਰਨ ਮੈਨੂੰ ਹੀ ਆਉਣ ਵਿੱਚ ਦੇਰੀ ਹੋਈ, ਮੈਂ ਇਸ ਲਈ ਆਪ ਸਭ ਕੋਲੋਂ ਖਿਮਾ ਚਾਹੁੰਦਾ ਹਾਂ। ਅੱਜ ਗਾਂਧੀ ਸ਼ਾਂਤੀ ਪੁਰਸਕਾਰ ਦੇ ਲਈ ਜਿਨ੍ਹਾਂ ਵਿਅਕਤੀਆਂ ਅਤੇ ਸੰਗਠਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ, ਇੱਕ ਤਰ੍ਹਾਂ ਨਾਲ ਇਹ ਸਾਲ ਮਹੱਤਵਪੂਰਨ ਵੀ ਹੈ ਕਿਉਂਕਿ ਪੂਜਨੀਕ ਬਾਪੂ ਦੀ 150ਵੀਂ ਜਯੰਤੀ ਦੇਸ਼ ਅਤੇ ਵਿਸ਼ਵ ਮਨਾ ਰਿਹਾ ਹੈ ਅਤੇ ਪੂਜਨੀਕ ਬਾਪੂ ਜੀਵਨ ਭਰ ਜਿਨ੍ਹਾਂ ਗੱਲਾਂ ਨੂੰ ਲੈ ਕੇ ਜੀਏ, ਜਿਸ ਨੂੰ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਉਤਾਰਿਆ ਅਤੇ ਜਿਸ ਨੂੰ ਸਮਾਜਕ ਜੀਵਨ ਵਿੱਚ ਸੰਸਕਾਰਿਤ ਕਰਨ ਦਾ ਜਿਨ੍ਹਾਂ ਨੇ ਨਿਰੰਤਰ (ਅਵਿਰਤ) ਯਤਨ ਕੀਤਾ। ਅਜਿਹੇ ਹੀ ਕੰਮਾਂ ਨੂੰ ਲੈ ਕੇ, ਜੋ ਸੰਗਠਨ ਸਮਰਪਿਤ ਹਨ, ਜੋ ਲੋਕ ਸਮਰਪਿਤ ਹਨ, ਉਹ ਇਸ ਸਨਮਾਨ ਦੇ ਲਈ ਪਸੰਦ ਕੀਤੇ ਜਾਂਦੇ ਹਨ। ਕੰਨਿਆ ਕੁਮਾਰੀ ਦਾ ਵਿਵੇਕਾਨੰਦ ਕੇਂਦਰ ਹੋਵੇ, ਏਕਲ ਵਿਦਿਆਲਾ ਹੋਵੇ, ਇਹ ਸਮਾਜ ਜੀਵਨ ਦੇ ਆਖਰੀ ਸਿਰੇ ‘ਤੇ ਬੈਠੇ ਹੋਏ ਲੋਕਾਂ ਸਿੱਖਿਆ ਅਤੇ ਸੰਸਕਾਰ ਦੇ ਲਈ ਨਿਰੰਤਰ ਪ੍ਰਯਾਸ ਕਰਦੇ ਰਹਿੰਦੇ ਹਨ। ਸਮਾਜ ਦੇ ਲਈ ਸਮਰਪਣ ਭਾਵ ਨਾਲ ਕੰਮ ਕਰਨ ਵਾਲੇ ਬਹੁਤ ਵੱਡੀ ਲੜੀ ਇਨ੍ਹਾਂ ਨੇ ਨਿਰਮਾਣ ਕੀਤੀ ਹੈ। ਅੱਜ ਇਸ ਸਨਮਾਨ ਦੇ ਅਵਸਰ ‘ਤੇ ਮੈਂ ਉਨ੍ਹਾਂ ਦਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।

ਜਦੋਂ ਗਾਂਧੀ ਜੀ ਤੋਂ ਪੁੱਛਿਆ ਗਿਆ ਸੀ ਤਾਂ ਇੱਕ ਵਾਰ ਉਨ੍ਹਾਂ ਨੇ ਕਿਹਾ ਸੀ ਕਿ ਸਵਰਾਜ ਅਤੇ ਸਵੱਛਤਾ ਦੋਵਾਂ ਵਿੱਚੋਂ ਮੈਨੂੰ ਪਹਿਲੀ ਚੀਜ਼ ਪਸੰਦ ਕਰਨੀ ਹੈ, ਤਾਂ ਮੈਂ ਸਵੱਛਤਾ ਨੂੰ ਪਸੰਦ ਕਰਾਂਗਾ ਅਤੇ ਪੂਜਨੀਕ ਬਾਪੂ ਦਾ ਉਹ ਸਪਨਾ ਪੂਰਾ ਕਰਨਾ ਸਾਡੇ ਸਾਰਿਆਂ ਦਾ ਫਰਜ਼ ਹੈ। ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਜੋ ਵੀ ਸਵੱਛਤਾ ਦੇ ਲਈ, ਪਖ਼ਾਨਿਆਂ ਦੇ ਲਈ ਆਪਣੇ ਆਪ ਨੂੰ ਖਪਾ ਦਿੰਦਾ ਹੈ ਉਹ ਸਾਡੇ ਸਾਰਿਆਂ ਲਈ ਬਹੁਤ ਸਨਮਾਨਯੋਗ ਹੈ। ਅਤੇ ਉਸੇ ਗੱਲ ਨੂੰ ਅੱਗੇ ਵਧਾਉਣ ਦੇ ਲਈ ਸੁਲਭ ਸ਼ੌਚਾਲਿਆ ਜਿਸ ਤਰ੍ਹਾਂ ਨਾਲ ਕਾਰਜ ਕਰ ਰਿਹਾ ਹੈ, ਉਨ੍ਹਾਂ ਦਾ ਵੀ ਅੱਜ ਅਭਿਨੰਦਨ ਕਰਨ ਦਾ ਅਵਸਰ ਮਿਲਿਆ ਹੈ। ਅਕਸ਼ੈ ਪਾਤ੍ਰ ਦੇ ਮਾਧਿਅਮ ਨਾਲ ਦੇਸ਼ ਦੇ ਬਾਲਕਾਂ ਨੂੰ ਮਿਡ ਡੇ ਮੀਲ ਮਿਲੇ, ਸਰਕਾਰ ਦੀ ਇਹ ਸਾਰੇ ਰਾਜਾਂ ਵਿੱਚ ਚਲਣ ਵਾਲੀ ਗਤੀਵਿਧੀ ਹੈ। ਉਸ ਨੂੰ professionalism ਇੱਕ touch ਦੇਣ ਦਾ ਯਤਨ ਅਕਸ਼ੈ ਪਾਤ੍ਰ ਨੇ ਕੀਤਾ ਹੈ ਅਤੇ ਮੈਨੂੰ ਕੁਝ ਹੀ ਸਮਾਂ ਪਹਿਲਾਂ ਵ੍ਰਿੰਦਾਵਨ ਜਾ ਕੇ ਤਿੰਨ ਅਰਬ ਵੀਂ ਥਾਲ਼ੀ ਪਰੋਸਣ ਦਾ ਸੁਭਾਗ ਮਿਲਿਆ ਸੀ। ਭਾਰਤ ਸਰਕਾਰ ਵੀ ਕੁਪੋਸ਼ਣ ਦੇ ਖ਼ਿਲਾਫ਼ ਇੱਕ ਬਹੁਤ ਵੱਡੀ ਵਿਆਪਕ ਯੋਜਨਾ ਦੇ ਨਾਲ ਇੱਕ ਮਿਸ਼ਨ ਦੇ ਰੂਪ ਵਿੱਚ ਕੰਮ ਕਰ ਰਹੀ ਹੈ, ਕਿਉਂਕਿ ਭਾਰਤ ਦਾ ਬਚਪਨ ਤੰਦਰੁਸਤ ਹੋਵੇ, ਤਾਂ ਭਾਰਤ ਤੰਦਰੁਸਤ ਰਹੇਗਾ ਅਤੇ ਇਸੇ ਭਾਵ ਨੂੰ ਲੈ ਕੇ ਇਨ੍ਹਾਂ ਯਤਨਾਂ ਵਿੱਚ ਜਨ ਭਾਗੀਦਾਰੀ ਬਹੁਤ ਜ਼ਰੂਰੀ ਹੁੰਦੀ ਹੈ। ਸਰਕਾਰ ਦੇ ਯਤਨਾਂ ਵਿੱਚ ਜਦੋਂ ਜਨ-ਭਾਗੀਦਾਰੀ ਜੁੜਦੀ ਹੈ। ਤਦ ਉਸ ਦੀ ਸ਼ਕਤੀ ਵਧ ਜਾਂਦੀ ਹੈ।

ਮਹਾਤਮਾ ਗਾਂਧੀ ਦੇ ਜੀਵਨ ਦੀ ਸਫ਼ਲਤਾ ਵਿੱਚ ਸਭ ਤੋਂ ਵੱਡੀ ਗੱਲ ਜੋ ਸੀ, ਅਜ਼ਾਦੀ ਦੇ ਲਈ ਮਰ-ਮਿਟਣ ਵਾਲੀ ਪਰੰਪਰਾ ਕਦੇ ਇਸ ਦੇਸ਼ ਵਿੱਚ ਬੰਦ ਨਹੀਂ ਹੋਈ। ਜਿੰਨੇ ਸਾਲ ਗੁਲਾਮੀ ਰਹੀ, ਓਨੇ ਸਾਲ ਕ੍ਰਾਂਤੀਵੀਰ ਵੀ ਮਿਲਦੇ ਰਹੇ। ਇਹ ਇਸ ਦੇਸ਼ ਦੀ ਵਿਸ਼ੇਸ਼ਤਾ ਹੈ, ਲੇਕਿਨ ਗਾਂਧੀ ਜੀ ਨੇ ਅਜ਼ਾਦੀ ਨੂੰ ਜਨ-ਅੰਦੋਲਨ ਬਣਾ ਦਿੱਤਾ ਸੀ। ਸਮਾਜ ਦੇ ਲਈ ਕੋਈ ਵੀ ਕੰਮ ਕਰਾਂਗਾ ਤਾਂ ਉਸ ਨਾਲ ਅਜ਼ਾਦੀ ਆਵੇਗੀ, ਇਹ ਭਾਵ ਪੈਦਾ ਕੀਤਾ ਸੀ। ਜਨ-ਭਾਗੀਦਾਰੀ, ਜਨ-ਅੰਦਲੋਨ ਅਜ਼ਾਦੀ ਦੇ ਕਾਲ ਵਿੱਚ, ਅਜ਼ਾਦੀ ਦੀ ਲੜਾਈ ਦੇ ਕਾਲ ਵਿੱਚ ਜਿੰਨਾ ਮਹੱਤਵ ਸੀ ਓਨਾ ਹੀ ਸਮ੍ਰਿੱਧ-ਸੁਖੀ ਭਾਰਤ ਦੇ ਲਈ ਓਨਾ ਹੀ ਜ਼ਰੂਰੀ ਹੈ। ਉਹ ਵੀ ਗਾਂਧੀ ਦਾ ਹੀ ਦਿਖਾਇਆ ਹੋਇਆ ਰਸਤਾ ਹੈ ਕਿ ਜਨ-ਭਾਗੀਦਾਰੀ ਅਤੇ ਜਨ-ਅੰਦੋਲਨ ਦੇ ਨਾਲ ਅਸੀਂ ਪੂਜਨੀਕ ਬਾਪੂ ਦੇ ਸੁਪਨਿਆਂ ਨੂੰ ਪੂਰਾ ਕਰਦੇ ਹੋਏ ਗਾਂਧੀ ਦੀ 150ਵੀਂ ਜਯੰਤੀ ਅਤੇ 2022 ਵਿੱਚ ਅਜ਼ਾਦੀ ਦੇ 75 ਸਾਲ, ਉਸ ਦੇ ਲਈ ਅਸੀਂ ਸੰਕਲਪ ਕਰਕੇ ਅੱਗੇ ਵਧੇ। ਪੂਜਨੀਕ ਬਾਪੂ ਇੱਕ ਵਿਸ਼ਵ ਮਾਨਵ ਸਨ। ਅਜ਼ਾਦੀ ਦੇ ਅੰਦਲੋਨ ਵਿੱਚ ਇੰਨੇ ਰੁਝੇਵੇਂ ਦੇ ਬਾਵਜੂਦ ਵੀ ਉਹ ਹਫ਼ਤੇ ਵਿੱਚ ਇੱਕ ਦਿਨ ਰਕਤਪਿੱਤੀਆਂ ਦੇ ਲਈ ਸੇਵਾ ਵਿੱਚ ਲਗਾਉਂਦੇ ਸਨ। leprosy ਦੇ ਲਈ ਆਪਣੇ ਆਪ ਨੂੰ ਸਮਾਂ ਦਿੰਦੇ ਸਨ, ਖੁਦ ਕਰਦੇ ਸਨ। ਕਿਉਂਕਿ ਸਮਾਜ ਵਿੱਚ ਜੋ ਮਾਨਸਿਕਤਾ ਬਣੀ ਹੋਈ ਸੀ, ਉਸ ਨੂੰ ਬਦਲਣ ਦੇ ਲਈ। ਸਸਕਾਵਾ ਜੀ ਕਰੀਬ ਚਾਰ ਦਹਾਕਿਆਂ ਤੋਂ ਇਸ ਕੰਮ ਨਾਲ ਜੁੜੇ ਹੋਏ ਹਨ। leprosy ਦੇ ਖ਼ਿਲਾਫ਼ ਇੱਕ ਜਨ-ਜਾਗਰਣ ਪੈਦਾ ਹੋਇਆ ਹੈ। ਸਮਾਜ ਵਿੱਚ ਹੁਣ ਉਸ ਦੀ ਸਵੀਕ੍ਰਿਤੀ (ਪ੍ਰਵਾਨਗੀ) ਬਣਨ ਲੱਗੀ ਹੈ। ਅਜਿਹੇ ਅਨੇਕ ਲੋਕ ਹਨ, ਜਿਨ੍ਹਾਂ ਨੂੰ ਰਕਤਪਿੱਤੀ ਦੇ ਕਾਰਨ ਸਮਾਜ ਵਿੱਚ ਜਿਨ੍ਹਾਂ ਨੂੰ ਵੰਚਿਤ ਕਰ ਦਿੱਤਾ ਗਿਆ, ਉਨ੍ਹਾਂ ਦੇ ਦੁਖ ਨੂੰ ਸਮਝਿਆ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦਾ ਯਤਨ ਕੀਤਾ ਤਾਂ ਇਨ੍ਹਾਂ ਸਾਰੇ ਯਤਨਾਂ ਨੂੰ ਸਨਮਾਨਤ ਕਰਨਾ, ਪੂਜਨੀਕ ਬਾਪੂ ਨੂੰ ਇੱਕ ਸੱਚੀ ਸ਼ਰਧਾਂਜਲੀ ਦਾ ਯਤਨ ਹੈ। 150ਵੀਂ ਗਾਂਧੀ ਜਯੰਤੀ ਜਦੋਂ ਮਨਾ ਰਹੇ ਹਾਂ ਤਾਂ ਇਹ ਵਿਸ਼ਵ ਮਾਨਵ, ਇਸ ਰੂਪ ਵਿੱਚ ਦੁਨੀਆ ਉਨ੍ਹਾਂ ਨੂੰ ਜਾਣੇ ਅਤੇ ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਪੂਜਨੀਕ ਬਾਪੂ ਦਾ ਪਿਆਰਾ ਭਜਨ ‘ਵੈਸ਼ਣਵ ਜਨ ਤੋ ਤੇਨੇ ਕਹੀਏ’, ਦੁਨੀਆ ਦੇ ਕਰੀਬ-ਕਰੀਬ 150 ਦੇਸ਼ਾਂ ਦੇ ਉੱਥੋਂ ਦੇ ਲੋਕਾਂ ਨੇ ਉੱਥੋਂ ਦੇ ਕਲਾਕਾਰਾਂ ਨੇ ਜੋ ਭਾਰਤ ਦੀ ਕੋਈ ਭਾਸ਼ਾ ਨਹੀਂ ਜਾਣਦੇ ਹਨ, ਉਨ੍ਹਾਂ ਨੇ ਉਸੇ ਢੰਗ ਨਾਲ ‘ਵੈਸ਼ਣਵ ਜਨ ਤੋ ਤੇਨੇ ਕਹੀਏ’ ਇਹ ਭਜਨ ਗਾਇਆ ਅਤੇ 150 ਦੇਸ਼ਾਂ ਦੇ ਗਾਇਕਾਂ ਨੇ ‘ਵੈਸ਼ਣਵ ਜਨ’ ਗਾਏ ਹਨ। ਯੂ-ਟਿਊਬ ‘ਤੇ ਆਪ ਅਗਰ ਜਾਉਗੇ ਦਾਂ ਇੰਨਾ ਵੱਡਾ…. ਯਾਨੀ ਭਾਰਤ ਦੀ ਪਹਿਚਾਣ ਕਿਵੇਂ ਬਣ ਰਹੀ ਹੈ, ਕਿਵੇਂ ਵਧ ਰਹੀ ਹੈ, ਭਾਰਤ ਦੀ ਸਵੀਕ੍ਰਿਤੀ ਕਿਵੇਂ ਵਧ ਰਹੀ ਹੈ ਅਤੇ ਗਾਂਧੀ ਦੇ ਆਦਰਸ਼ ਅੱਜ ਮਾਨਵ ਭਲਾਈ ਦੇ ਲਈ ਉਪਕਾਰਕ ਕਿੰਨੇ ਹਨ। ਇਹ ਵਿਸ਼ਵ ਸਵੀਕਾਰ ਕਰਨ ਲਗਿਆ ਹੈ। ਇਸ ਦੇ ਲਈ ਹੁਣ ਹਿੰਦੁਸਤਾਨ ਦੇ ਹਰ ਬੱਚੇ ਦੇ ਲਈ, ਹਰ ਨਾਗਰਿਕ ਦੇ ਲਈ ਇਸ ਤੋਂ ਵੱਡਾ ਮਾਣ ਕੀ ਹੋ ਸਕਦਾ ਹੈ। ਫਿਰ ਇੱਕ ਵਾਰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਪੂਜਨੀਕ ਬਾਪੂ ਦੇ ਚਰਣਾਂ ਵਿੱਚ ਨਮਨ ਕਰਦੇ ਹੋਏ, ਵਿਨਮਰ ਸ਼ਰਧਾਂਜਲੀ ਦਿੰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

***

ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ਬਾਲਮੀਕੀ ਮਹਤੋ/ਤਾਰਾ