Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਿਸ਼ਵ ਟਾਇਲਟ ਡੇ ‘ਤੇ ਪ੍ਰਧਾਨ ਮੰਤਰੀ ਦਾ ਸੰਦੇਸ਼


 

ਵਿਸ਼ਵ ਟਾਇਲਟ ਡੇ ‘ਤੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਦੇਸ਼ ਦਾ ਮੂਲ – ਪਾਠ ਨਿਮਨਲਿਖਤ ਹੈ।

“ਅੱਜ, ਵਿਸ਼ਵ ਟਾਇਲਟ ਡੇ ‘ਤੇ, ਅਸੀਂ ਰਾਸ਼ਟਰ ਭਰ ਵਿੱਚ ਸਵੱਛਤਾ ਅਤੇ ਸਫਾਈ ਸਹੂਲਤਾਂ ਵਧਾਉਣ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ। ਭਾਰਤ ਵਿੱਚ  ਪਿਛਲੇ ਚਾਰ ਵਰ੍ਹਿਆਂ ਵਿੱਚ, ਜਿਸ ਸ਼ਾਨਦਾਰ ਗਤੀ ਨਾਲ ਸਵੱਛਤਾ ਕਵਰ ਵਧਿਆ ਹੈ, ਉਸ ਉੱਤੇ ਸਾਨੂੰ ਮਾਣ ਹੈ

ਵਧੇਰੇ ਸਵੱਛ ਭਾਰਤ ਅਤੇ ਬਿਹਤਰ ਸਵੱਛਤਾ ਸਹੂਲਤਾਂ ਸੁਨਿਸ਼ਚਿਤ ਕਰਨ ਲਈ ਅੰਦੋਲਨ ਇੱਕ ਲੋਕ ਅੰਦੋਲਨ ਹੈ। ਮੈਂ ਉਨ੍ਹਾਂ ਸਭਨਾ ਨੂੰ ਮੁਬਾਰਕਬਾਦ ਦਿੰਦਾ ਹਾਂ ਜੋ ਸਵੱਛ ਭਾਰਤ ਦਾ ਸੁਪਨਾ ਪੂਰਾ ਕਰਨ ਲਈ ਕੰਮ ਕਰ ਰਹੇ ਹਨ। ਇਹ 130 ਕਰੋੜ ਭਾਰਤੀ, ਵਿਸ਼ੇਸ਼ ਕਰਕੇ ਔਰਤਾਂ  ਤੇ ਨੌਜਵਾਨ ਹਨ, ਜਿਨ੍ਹਾਂ  ਨੇ ਇਸ ਅੰਦੋਲਨ ਵਿੱਚ ਮੋਹਰੀ ਭੂਮਿਕਾ ਨਿਭਾਈ  ਹੈ।’’

***

 

ਏਕੇਟੀ/ਐੱਸਐੱਚ