Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵੀਡੀਓ ਕਾਨਫਰੰਸਿੰਗ ਜ਼ਰੀਏ ਤੀਜੇ ਗਲੋਬਲ ਆਲੂ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਗੁਜਰਾਤ ਦੇ ਲੋਕਪ੍ਰਿਅ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਸ਼੍ਰੀ ਨਰੇਂਦਰ ਸਿੰਘ ਤੋਮਰ ਜੀ, ਸ਼੍ਰੀ ਪੁਰਸ਼ੋਤਮ ਰੁਪਾਲਾ ਜੀ, ਗੁਜਰਾਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਆਰਸੀ ਫਾਲਦੁ ਜੀ, ਮੰਚ ਤੇ ਬਿਰਾਜਮਾਨ ਹੋਰ ਮਹਾਨੁਭਾਵ,ਦੇਸ਼ ਅਤੇ ਦੁਨੀਆ ਭਰ ਤੋਂ ਆਏ ਵਿਗਿਆਨੀ ਗਣ ਅਤੇ ਮੇਰੇ ਪਿਆਰੇ ਕਿਸਾਨ ਭੈਣੋਂ ਅਤੇ ਭਾਈਓ ।

ਮਹਾਤਮਾ ਦੀ ਧਰਤੀ ਤੇ, ਮਹਾਤਮਾ ਮੰਦਿਰ ਵਿੱਚ ਆਪ ਸਭ ਦਾ ਬਹੁਤ-ਬਹੁਤ ਅਭਿਨੰਦਨ ਹੈ, ਸੁਆਗਤ ਹੈ।

ਮੈਨੂੰ ਦੱਸਿਆ ਗਿਆ ਹੈ ਕਿ Global Potato Conclave ਵਿੱਚ ਦੁਨੀਆ ਦੇ ਅਨੇਕ ਦੇਸ਼ਾਂ ਤੋਂ ਸਾਇੰਟਿਸਟ ਅੱਜ ਇਸ Conclave ਵਿੱਚ ਆਏ ਹਨ, ਹਜ਼ਾਰਾਂ ਕਿਸਾਨ ਸਾਥੀ ਅਤੇ ਦੂਸਰੇ Stakeholders ਵੀ ਇਸ ਸਮਾਰੋਹ ਵਿੱਚ ਜੁਟੇ ਹਨ । ਅਗਲੇ ਤਿੰਨ ਦਿਨਾਂ ਵਿੱਚ ਤੁਸੀਂ ਸਾਰੇ ਪੂਰੇ ਵਿਸ਼ਵ  ਦੇ Food ਅਤੇ Nutrition ਦੀ ਡਿਮਾਂਡ ਨਾਲ ਜੁੜੇ ਹੋਏ ਮਹੱਤਵਪੂਰਨ ਪਹਿਲੂਆਂ ਤੇ ਚਰਚਾ ਕਰਨ ਵਾਲੇ ਹੋ, ਕੁਝ ਨਵੇਂ ਸਮਾਧਾਨ ਕੱਢਣ ਵਾਲੇ ਹੋ।

ਇਸ ਕਨਕਲੇਵ ਦੀ ਖਾਸ ਬਾਤ ਇਹ ਵੀ ਹੈ ਕਿ ਇੱਥੇ Potato Conference, Agri Expo ਅਤੇ Potato Field Day, ਤਿੰਨੋਂ ਇਕੱਠੇ ਹੋ ਰਹੇ ਹਨ । ਮੈਨੂੰ ਦੱਸਿਆ ਗਿਆ ਹੈ ਕਿ ਕਰੀਬ 6 ਹਜ਼ਾਰ ਕਿਸਾਨ ਫੀਲਡ ਡੇ ਦੇ ਮੌਕੇ ਤੇ ਸਭ ਗੁਜਰਾਤ ਦੇ ਖੇਤਾਂ ਵਿੱਚ ਜਾਣ ਵਾਲੇ ਹਨ । ਮੈਂ ਸਮਝਦਾ ਹਾਂ ਕਿ ਆਪਣੇ ਆਪ ਵਿੱਚ ਇਹ ਪ੍ਰਸ਼ੰਸਾਯੋਗ ਪ੍ਰਯਤਨ ਹੈ।

ਸਾਥੀਓ, ਇਹ ਵੀ ਬਹੁਤ ਅੱਛੀ ਗੱਲ ਹੈ ਕਿ ਇਸ ਵਾਰ Potato Conclave ਦਿੱਲੀ ਤੋਂ ਬਾਹਰ ਹੋ ਰਿਹਾ ਹੈ, ਹਜ਼ਾਰਾਂ ਆਲੂ ਕਿਸਾਨਾਂ ਦਰਮਿਆਨ ਹੋ ਰਿਹਾ ਹੈ। ਗੁਜਰਾਤ ਵਿੱਚ ਇਸ ਕਨਕਲੇਵ ਦਾ ਹੋਣਾ ਇਸ ਲਈ ਵੀ ਅਹਿਮ ਹੈ ਕਿਉਂਕਿ, ਇਹ ਰਾਜ Potato ਦੀ Productivity ਦੇ ਲਿਹਾਜ਼ ਤੋਂ ਦੇਸ਼ ਦਾ ਪਹਿਲੇ ਨੰਬਰ ਦਾ ਰਾਜ ਹੈ।

ਸਾਥੀਓ,

ਗੁਜਰਾਤ ਬੀਤੇ 2 ਦਹਾਕਿਆਂ ਵਿੱਚ ਆਲੂ ਉਤਪਾਦਨ ਅਤੇ ਆਲੂ ਦਾ ਐਕਸਪੋਰਟ ਹੱਬ ਬਣਕੇ ਉੱਭਰਿਆ ਹੈ। ਬੀਤੇ 10-11 ਸਾਲ ਵਿੱਚ ਜਿੱਥੇ ਭਾਰਤ ਦਾ ਕੁੱਲ Potato Production ਕਰੀਬ 20 ਪ੍ਰਤੀਸ਼ਤ ਦੀ ਦਰ ਨਾਲ ਵਧਿਆ ਹੈ, ਉੱਥੇ ਹੀ ਗੁਜਰਾਤ ਵਿੱਚ ਇਹ ਦਰ 170 ਪ੍ਰਤੀਸ਼ਤ ਨਾਲ ਵਧਿਆ ਹੈ।

ਆਲੂ ਦੀ ਕੁਆਂਟਿਟੀ ਅਤੇ ਕੁਆਲਿਟੀ ਵਿੱਚ ਹੋਏ ਇਸ ਵਾਧੇ ਦਾ ਕਾਰਨ ਹੈ, ਬੀਤੇ 2 ਦਹਾਕਿਆਂ ਵਿੱਚ ਲਏ ਗਏ ਪਾਲਿਸੀ ਡਿਸੀਜਨ ਅਤੇ ਸਿੰਚਾਈ ਦੀਆਂ ਆਧੁਨਿਕ ਅਤੇ ਕਾਫ਼ੀ ਸੁਵਿਧਾਵਾਂ । ਬਿਹਤਰ ਪਾਲਿਸੀ ਡਿਸੀਜੰਸ ਦੇ ਕਾਰਨ ਅੱਜ ਦੇਸ਼ ਦੇ ਵੱਡੇ Potato Processing Units ਅੱਜ ਗੁਜਰਾਤ ਵਿੱਚ ਹਨ ਅਤੇ ਜ਼ਿਆਦਾਤਰ Potato Exporters ਵੀ ਗੁਜਰਾਤ ਬੇਸਡ ਹਨ । ਗੁਜਰਾਤ ਵਿੱਚ ਕੋਲਡ ਸਟੋਰੇਜ ਦਾ ਇੱਕ ਵੱਡਾ ਅਤੇ ਆਧੁਨਿਕ ਨੈੱਟਵਰਕ ਹੈ। ਇਨ੍ਹਾਂ ਵਿੱਚੋਂ ਅਨੇਕ ਵਰਲਡ ਕਲਾਸ ਫੈਸਿਲਿਟੀਜ਼ ਨਾਲ ਲੈਸ ਹਨ ।

ਇਸ ਦੇ ਇਲਾਵਾ ਅੱਜ ਸੁਜਲਾਮ-ਸੁਫਲਾਮ ਅਤੇ ਸੌਨੀ ਯੋਜਨਾ ਦੇ ਮਾਧਿਅਮ ਨਾਲ ਗੁਜਰਾਤ ਦੇ ਉਨ੍ਹਾਂ ਖੇਤਰਾਂ ਵਿੱਚ ਵੀ ਸਿੰਚਾਈ ਦੀ ਸੁਵਿਧਾ ਪਹੁੰਚੀ ਹੈ, ਜੋ ਕਦੇ ਸੋਕੇ ਤੋਂ ਪ੍ਰਭਾਵਿਤ ਰਹਿੰਦੇ ਸਨ ।

ਸਰਦਾਰ ਸਰੋਵਰ ਡੈਮ ਦੇ ਕਾਰਨ ਗੁਜਰਾਤ ਦਾ ਇੱਕ ਵੱਡਾ ਹਿੱਸਾ ਸਿੰਚਾਈ ਦੇ ਦਾਇਰੇ ਵਿੱਚ ਆ ਗਿਆ।  ਨਹਿਰਾਂ ਦਾ ਇਤਨਾ ਵਿਆਪਕ ਨੈੱਟਵਰਕ ਬਹੁਤ ਘੱਟ ਸਮੇਂ ਵਿੱਚ ਤਿਆਰ ਕਰਨਾ ਆਪਣੇ ਆਪ ਵਿੱਚ ਇੱਕ ਵੱਡੀ ਉਪਲੱਬਧੀ ਹੈ।

ਸਿੰਚਾਈ ਵਿੱਚ ਵੀ ਸਾਇੰਟਿਫਿਕ ਅਤੇ ਟੈਕਨੋਲੋਜੀਕਲ ਅਪ੍ਰੋਚ ਲਗਾਤਾਰ ਸੁਧਾਰ ਹੋਣ ਲਗਿਆ ਹੈ, ਉਸਨੂੰ ਅਪਣਾਇਆ ਜਾ ਰਿਹਾ ਹੈ।  Per Drop More Crop ਇਸ ਮੰਤਰ ਦੀ ਭਾਵ ਲਗਾਤਾਰ ਸੁਧਾਰ ਹੋਣ ਲਗਿਆ ਹੈ, ਉਸ ਨੂੰ ਅਪਣਾਇਆ ਜਾ ਰਿਹਾ ਹੈ। ਇਨ੍ਹਾਂ ਤੇ ਕੰਮ ਕਰਦੇ ਹੋਏ ਮਾਈਕ੍ਰੋ ਇਰੀਗੇਸ਼ਨ ਤੇ ਫੋਕਸ ਕੀਤਾ ਗਿਆ, Drip ਜਾਂ Sprinkler Irrigation ਨੂੰ ਪ੍ਰਮੋਟ ਕੀਤਾ ਗਿਆ ।

ਸਾਥੀਓ,

ਗੁਜਰਾਤ ਦੇ ਇਹ ਪ੍ਰਯੋਗ ਬੀਤੇ 5 ਸਾਲ ਵਿੱਚ ਪੂਰੇ ਦੇਸ਼ ਲਈ ਵੀ ਕੀਤੇ ਗਏ ਹਨ । ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਨੂੰ ਲੈ ਕੇ ਦੇ ਅਸੀਂ ਲਗਾਤਾਰ ਅੱਗੇ ਵਧਦੇ ਗਏ ਹਾਂ ਅਤੇ ਬਹੁਤ ਕੁਝ Achieve ਕਰਦੇ ਗਏ ਹਾਂ। ਮਹੱਤਵਪੂਰਨ ਕਦਮ  ਉਠਾਏ ਜਾ ਰਹੇ ਹਨ ਕਿਸਾਨਾਂ ਦੇ ਪ੍ਰਯਤਨ ਅਤੇ ਸਰਕਾਰ ਦੀ ਪਾਲਿਸੀ ਦੇ ਕੰਬੀਨੇਸ਼ਨ ਦਾ ਹੀ ਨਤੀਜਾ ਹੈ ਕਿ ਅਨੇਕ ਅਨਾਜਾਂ ਅਤੇ ਦੂਜੇ ਖਾਣ ਦੇ ਸਮਾਨ ਦੇ ਉਤਪਾਦਨ ਵਿੱਚ ਭਾਰਤ ਦੁਨੀਆ  ਦੇ ਟਾਪ – 3 ਦੇਸ਼ਾਂ ਵਿੱਚ ਹੈ। ਇੱਕ ਸਮੇਂ ਵਿੱਚ ਸਾਡੇ ਸਾਹਮਣੇ ਦਾਲ ਦਾ ਸੰਕਟ ਆ ਗਿਆ ਸੀ, ਲੇਕਿਨ ਇਸ ਸੰਕਟ ਤੇ ਵੀ ਦੇਸ਼  ਦੇ ਕਿਸਾਨਾਂ ਨੇ ਠਾਨ ਲਈ ਅਤੇ ਦੇਸ਼ ਨੇ ਵਿਜਈ ਪਾਈ ਹੈ ।

ਸਾਥੀਓ,

ਖੇਤੀ ਨੂੰ ਲਾਭਕਾਰੀ ਬਣਾਉਣ ਲਈ ਸਰਕਾਰ ਦਾ ਫੋਕਸ ਖੇਤ ਤੋਂ ਲੈ ਕੇ ਫੂਡ ਪ੍ਰੋਸੈੱਸਿੰਗ ਅਤੇ ਡਿਸਟ੍ਰੀਬਿਊਸ਼ਨ ਸੈਂਟਰ ਤੱਕ ਇੱਕ ਆਧੁਨਿਕ ਅਤੇ ਵਿਆਪਕ ਨੈੱਟਵਰਕ ਖੜ੍ਹਾ ਕਰਨ ਦਾ ਹੈ ।  ਆਉਣ ਵਾਲੇ 5 ਸਾਲਾਂ ਵਿੱਚ ਸਿਰਫ਼ ਸਿੰਚਾਈ ਅਤੇ ਖੇਤੀ ਨਾਲ ਜੁੜੇ ਦੂਜੇ ਇੰਫਰਾਸਟ੍ਰਕਚਰ ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਜਾਣੇ ਹਨ ।

ਇੰਨਾ ਹੀ ਨਹੀਂ, ਫੂਡ ਪ੍ਰੋਸੈੱਸਿੰਗ ਨਾਲ ਜੁੜੇ ਸੈਕਟਰ ਨੂੰ ਪ੍ਰਮੋਟ ਕਰਨ ਲਈ ਕੇਂਦਰ ਸਰਕਾਰ ਨੇ ਵੀ ਅਨੇਕ ਕਦਮ ਚੁੱਕੇ ਹਨ । ਚਾਹੇ ਇਸ ਸੈਕਟਰ ਨੂੰ 100 ਪਰਸੈਂਟ ਫਾਰੇਨ ਡਾਇਰੈਕਟ ਇੰਵੈਸਟਮੈਂਟ ਲਈ ਖੋਲ੍ਹਣ ਦਾ ਫੈਸਲਾ ਹੋਵੇ ਜਾਂ ਫਿਰ ਪੀਐੱਮ ਕਿਸਾਨ ਸੰਪਦਾ ਯੋਜਨਾ ਦੇ ਮਾਧਿਅਮ ਰਾਹੀਂ ਵੈਲਿਊ ਐਡੀਸ਼ਨ ਅਤੇ ਵੈਲਿਊ ਚੇਨ ਡੈਵਲਪਮੈਂਟ ਵਿੱਚ ਮਦਦ, ਹਰ ਪੱਧਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ।  ਇਸ ਯੋਜਨਾ ਦੇ ਤਹਿਤ ਬਹੁਤ ਹੀ ਘੱਟ ਸਮੇਂ ਵਿੱਚ ਅਣਗਿਣਤ ਕਰੋੜ ਰੁਪਏ ਦੇ ਅਨੇਕ ਪ੍ਰੋਜੈਕਟਸ ਦੇਸ਼ ਵਿੱਚ ਪੂਰੇ ਹੋ ਚੁੱਕੇ ਹਨ ।

ਸਾਥੀਓ,

ਸਰਕਾਰ ਦਾ ਪ੍ਰਯਤਨ ਹੈ ਕਿ ਖੇਤੀ ਦੀ ਲਾਗਤ ਘੱਟ ਹੋਵੇ, ਕਿਸਾਨ ਦਾ ਖਰਚ ਘੱਟ ਹੋਵੇ। ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰਧਾਨਮੰਤਰੀ ਕਿਸਾਨ ਸਨਮਾਨ ਨਿਧੀ ਨਾਲ, ਕਿਸਾਨਾਂ ਦੇ ਅਨੇਕ ਛੋਟੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੀ ਹੈ। ਹੁਣ ਤੱਕ 8 ਕਰੋੜ ਕਿਸਾਨਾਂ ਨੂੰ ਇਸ ਦਾ ਲਾਭ ਦਿੱਤਾ ਜਾ ਚੁੱਕਿਆ ਹੈ। ਇਸ ਮਹੀਨੇ ਦੇ ਸ਼ੁਰੂਆਤ ਵਿੱਚ, ਇਕੱਠੇ 6 ਕਰੋੜ ਕਿਸਾਨਾਂ  ਦੇ ਬੈਂਕ ਖਾਤਿਆਂ  ਵਿੱਚ, 12 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਟਰਾਂਸਫਰ ਕਰਕੇ ਇੱਕ ਨਵਾਂ ਰਿਕਾਰਡ ਵੀ ਬਣਾਇਆ ਗਿਆ ਹੈ।

ਸਾਥੀਓ,

ਕਿਸਾਨ ਅਤੇ ਖਪਤਕਾਰ ਦੇ ਦਰਮਿਆਨ ਦੇ Layers ਅਤੇ ਉਪਜ ਦੀ ਬਰਬਾਦੀ ਨੂੰ ਘੱਟ ਕਰਨਾ ਸਾਡੀ ਪ੍ਰਾਥਮਿਕਤਾ ਹੈ। ਇਸ ਦੇ ਲਈ ਪਰੰਪਰਾਗਤ ਖੇਤੀਬਾੜੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ।

 

ਕਿਸਾਨਾਂ ਨੂੰ ਕਰਜ਼ ਦੀ, ਟੈਕਨੋਲੋਜੀ ਦੀ ਅਤੇ ਮਾਰਕਿਟ ਤੱਕ ਐਕਸੈਸ ਆਸਾਨ ਹੋਵੇ, ਇਸ ਲਈ Farmer Producer Organizations ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਸਰਕਾਰ ਦਾਪ੍ਰਯਤਨ ਹੈ ਕਿ ਆਉਣ ਵਾਲੇ 5 ਸਾਲਾਂ ਵਿੱਚ 10 ਹਜ਼ਾਰ ਨਵੇਂ FPOs ਤਿਆਰ ਕੀਤੇ ਜਾਣ । ਇਹੀ ਨਹੀਂ e – NAM  ਦੇ ਰੂਪ ਵਿੱਚ ਇੱਕ ਨੈਸ਼ਨਲ ਐਗਰੀਕਲਚਰ ਮਾਰਕਿਟ ਕਿਸਾਨਾਂ ਦਰਮਿਆਨ ਲੋਕਾਂ ਨੂੰ ਲੋਕਪ੍ਰਿਅ ਹੋ ਰਿਹਾ ਹੈ ।

ਸਾਥੀਓ,

ਸਰਕਾਰ ਦਾ ਜ਼ੋਰ ਖੇਤੀਬਾੜੀ ਟੈਕਨੋਲੋਜੀ ਅਧਾਰਿਤ ਸਟਾਰਟ ਅੱਪਸ ਨੂੰ ਪ੍ਰਮੋਟ ਕਰਨ ਤੇ ਵੀ ਹੈ ਤਾਕਿ ਸਮਾਰਟ ਅਤੇ ਪ੍ਰਿਸਿਜਨ ਐਗਰੀਕਲਚਰ ਲਈ ਜ਼ਰੂਰੀ ਕਿਸਾਨਾਂ ਦੇ ਡੈਟਾਬੇਸ ਅਤੇ ਐਗਰੀ ਸਟੈਕ ਦੀ ਵਰਤੋਂ ਕੀਤੀ ਜਾ ਸਕੇ। ਇਸ ਨਾ ਕਿਸਾਨਾਂ ਨੂੰ ਪਾਣੀ, ਖਾਦ ਅਤੇ ਕੀਟਨਾਸ਼ਕਾਂ ਦੀ ਉਚਿਤ ਵਰਤੋਂ ਵਿੱਚ ਮਦਦ ਮਿਲੇਗੀ । ਇਸ ਨਾਲ ਲਾਗਤ ਵੀ ਘੱਟ ਹੋਵੇਗੀ ਅਤੇ ਗਲੋਬਲ ਮਾਰਕਿਟ ਵਿੱਚ ਭਾਰਤੀ ਕਿਸਾਨਾਂ ਦੀ ਜ਼ਿਆਦਾ ਭਾਗੀਦਾਰੀ ਵੀ ਸੁਨਿਸ਼ਚਿਤ ਹੋਵੇਗੀ ।

ਸਾਥੀਓ,

ਸਰਕਾਰ ਦੇ ਇਹ ਪ੍ਰਯਤਨ ਹੋਰ ਸਫ਼ਲ ਤਦ ਹੋਣਗੇ, ਜਦੋਂ ਆਪ ਜਿਹੇ ਸਾਇੰਟਿਸਟ, ਰਿਸਰਚਰਸ ਇਸ Perishable Vegetables ਨੂੰ ਹੋਰ ਜ਼ਿਆਦਾ ਸਸਟੇਨੇਬਲ ਬਣਾਉਣ ਲਈ Affordable Solutions ਤਿਆਰ ਕਰਨ। ਆਉਣ ਵਾਲੇ ਦਹਾਕਿਆਂ ਦੀਆਂ ਚੁਣੌਤੀਆਂ ਨੂੰ ਦੇਖਦੇ ਹੋਏ ,  Productivity ,  Affordability ਅਤੇ ਕਿਸਾਨਾਂ ਨੂੰ ਉਚਿਤ ਮੁੱਲ ਮਿਲੇ, ਅਜਿਹੇ ਸਮਾਧਾਨ ਤਿਆਰ ਕਰਨੇ ਹੋਣਗੇ।

ਇਸ ਦੇ ਲਈ ਸਾਨੂੰ ਅਜਿਹੇ ਬੀਜ ਵੀ ਤਿਆਰ ਕਰਨੇ ਹੋਣਗੇ ਜੋ ਪਾਣੀ ਘੱਟ ਇਸਤੇਮਾਲ ਕਰਨ, ਜੋ ਜ਼ਿਆਦਾ ਪੋਸ਼ਕ ਵੀ ਹੋਣ ਅਤੇ ਉਨ੍ਹਾਂ ਦੀ ਲਾਇਫ ਅਤੇ ਪ੍ਰੋਡਕਟਿਵਿਟੀ ਵੀ ਜ਼ਿਆਦਾ ਹੋਵੇ । ਸਾਡਾ ਇਹ ਪ੍ਰਯਤਨ ਹੋਣਾ ਚਾਹੀਦਾ ਹੈ ਕਿ ਬੀਜ ਦੀ ਕੀਮਤ ਵੀ ਘੱਟ ਹੋਵੇ ਅਤੇ ਉਸ ਨਾਲ ਜੁੜੀ ਇਨਪੁਟ ਕਾਸਟ ਵੀ ਜ਼ਿਆਦਾ ਨਾ ਹੋਵੇ।

ਇਸ ਦੇ ਨਾਲ-ਨਾਲ ਐਗਰੀਕਲਚਰ ਸੈਕਟਰ ਵਿੱਚ ਆਧੁਨਿਕ ਬਾਇਟੈਕਨੋਲੋਜੀ, Artificial Intelligence ,  Block chain ,  Drone Technology ,  ਅਜਿਹੀ ਹਰ ਨਵੀਂ ਟੈਕਨੋਲੋਜੀ ਦੀ ਕਿਵੇਂ ਬਿਹਤਰ ਵਰਤੋਂ ਹੋ ਸਕਦੀ ਹੈ, ਇਸ ਨੂੰ ਲੈ ਕੇ ਵੀ ਤੁਹਾਡੇ ਸੁਝਾਅ ਅਤੇ ਸਮਾਧਾਨ ਅਹਿਮ ਰਹਿਣਗੇ।

ਸਾਥੀਓ,

ਆਲੂ ਦੀ ਉਪਯੋਗਿਤਾ ਨੂੰ ਦੇਖਦੇ ਹੋਏ, Potato Sub sector ਨੂੰ ਹੁਲਾਰਾ ਦੇਣ ਲਈ ਨਵੀਂ ਪਾਲਿਸੀ ਅਤੇ ਰਿਸਰਚ ਏਜੰਡਾ ਬਣਾਉਣ ਦਾ ਸਮਾਂ ਆ ਗਿਆ ਹੈ। ਇਸ ਪਾਲਿਸੀ ਅਤੇ ਏਜੰਡਾ ਦੇ ਮੂਲ ਵਿੱਚ Hunger ਅਤੇ Poverty ਨਾਲ ਲੜਾਈ ਅਤੇ ਗਲੋਬਲ ਫੂਡ ਸਿਕਿਓਰਿਟੀ ਹੋਣੀ ਚਾਹੀਦੀ ਹੈ।

ਤੁਸੀਂ ਸਾਰੇ ਸਾਥੀ ਇਹ ਕਰਨ ਵਿੱਚ ਸਮਰੱਥ ਹੋ। ਇਹ ਤੁਹਾਡੇ ਸਾਰਿਆਂ ਦੇ ਪ੍ਰਯਤਾਂ ਨਾਲ ਹੀ ਸੰਭਵ ਹੋਇਆ ਹੈ ਕਿ 19ਵੀਂ ਸਦੀ ਵਿੱਚ ਆਲੂ ਦੀ ਬੀਮਾਰੀ ਦੇ ਕਾਰਨ ਯੂਰੋਪ ਅਤੇ ਅਮਰੀਕਾ ਵਿੱਚ ਜੋ ਸਥਿਤੀ ਬਣੀ, ਉਹ ਦੁਬਾਰਾ ਨਹੀਂ ਆਈ ।

21St Century ਵਿੱਚ ਵੀ ਕੋਈ ਭੁੱਖਾ ਅਤੇ ਕੁਪੋਸ਼ਿਤ- Malnourished ਨਾ ਰਹੇ , ਇਸ ਦੀ ਵੀ ਇੱਕ ਵੱਡੀ ਜ਼ਿੰਮੇਦਾਰੀ ਤੁਸੀਂ ਸਾਰਿਆਂ ਦੇ ਮੋਢਿਆਂ ਤੇ ਹੈ ਚਾਹੇ ਕਿਸਾਨ ਹੋਣ, ਵਪਾਰੀ ਹੋਣ,ਵਿਗਿਆਨਿਕ ਹੋਣ]  ਪ੍ਰਗਤੀਸ਼ਾਲੀ ਵਪਾਰੀ ਹੋਣ ] ਫੂਡ ਪ੍ਰੋਸੈੱਸਿੰਗ ਵਿੱਚ ਕੰਮ ਕਰਦਾ ਹੋਵੇ ਅਸੀਂ ਸਾਰਿਆਂ ਦੀ ਸਮੂਹਿਕ ਜ਼ਿੰਮੇਦਾਰੀ ਹੈ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ 3 ਦਿਨਾਂ ਵਿੱਚ ਆਪ ਇਸ ਦਿਸ਼ਾ ਵਿੱਚ ਗੰਭੀਰ ਮੰਥਨ ਕਰੋਗੇ।

ਇੱਕ ਵਾਰ ਫਿਰ ਭਾਰਤ ਵਿੱਚ, ਗੁਜਰਾਤ ਵਿੱਚ ਪਧਾਰਨ ਲਈ ਤੁਹਾਡੇ ਸਾਰਿਆਂ ਦਾ ਆਭਾਰ । ਮੈਂ ਖੇਤੀਬਾੜੀ ਵਿਭਾਗ ਦਾ ਵੀ ਅਭਿਨੰਦਨ ਕਰਦਾ ਹਾਂ ਉਨ੍ਹਾਂ ਨੇ ਦਿੱਲੀ ਤੋਂ ਬਾਹਰ ਇਸ ਸਮਿਟ ਨੂੰ ਲੈ ਗਏ ਇੰਨਾ ਹੀ ਨਹੀਂ ਦੇਸ਼ ਅਤੇ ਦੁਨੀਆ ਦੇ ਲੋਕਾਂ ਨੂੰ ਤੁਸੀਂ ਖੇਤਾਂ ਵਿੱਚ ਲੈ ਜਾਣ ਵਾਲੇ ਹੋ, ਕਿਸਾਨਾਂ ਤੋਂ ਰੂਬਰੂ ਕਰਵਾਉਣ ਵਾਲੇ ਹੋ ਇਹ ਆਪਣੇ ਆਪ ਵਿੱਚ ਧਰਤੀ ਨਾਲ ਜੁੜਿਆ ਹੋਇਆ ਇਹ ਪ੍ਰੋਗਰਾਮ ਆਉਣ ਵਾਲੇ ਦਿਨਾਂ ਵਿੱਚ ਕਿੰਨਾ ਸਫ਼ਲ ਹੋਵੇਗਾ ਇਸਦਾ ਮੈਂ ਪੂਰਾ-ਪੂਰਾ ਅੰਦਾਜ ਲਗਾ ਸਕਦਾ ਹਾਂ । ਮੈਂ ਫਿਰ ਇੱਕ ਵਾਰ ਗੁਜਰਾਤ ਵਿੱਚ ਤੁਹਾਡਾ ਸੁਆਗਤ ਕਰਦੇ ਹੋਏ  ਤੁਹਾਡਾ ਪ੍ਰਵਾਸ ਮੰਗਲ  ਰਹੇ । ਤੁਸੀਂ ਗੁਜਰਾਤ ਦੀ ਅਦਭੁੱਤ ਹਾਸਪਿਟੈਲਿਟੀ ਨੂੰ ਮਜਾ ਕਰੋ, ਗਾਂਧੀ ਜੀ ਨਾਲ ਜੁੜੇ ਸਥਾਨਾਂ ਨੂੰ ਵਿਜਿਟ ਕਰੋ, ਸਟੈਚੂ ਆਵ੍ ਯੂਨਿਟੀ ਦੀਆਂ ਯਾਦਾਂ ਲੈ ਕੇ ਜਾਓ, ਇਸ ਕਾਮਨਾ  ਦੇ ਨਾਲ ਬਹੁਤ-ਬਹੁਤ ਆਭਾਰ ਜਿਵੇਂ ਵਿਅਕਤ ਕਰਦਾ ਹਾਂ। ਜੈ ਜਵਾਨ ਜੈ ਕਿਸਾਨ।

ਧੰਨਵਾਦ!!!

 

*****

ਵੀਆਰਆਰਕੇ/ਵੀਜੇ/ਡੀਪੀ