ਪੀਐੱਮਇੰਡੀਆ

“ਊਸ਼ਾ ਸਕੂਲ ਆਵ੍ ਅਥਲੈਟਿਕਸ”(Usha School of Athletics) ਵਿੱਚ ਸਿੰਥੈਟਿਕ ਟ੍ਰੈਕ ਦੇ ਉਦਘਾਟਨ ਮੌਕੇ ਤੇ ਸਾਰੇ ਖੇਡ ਪ੍ਰੇਮੀਆਂ ਨੂੰ ਵਧਾਈ ਹੋਵੇ।
ਇਹ ਟਰੈਕ ਊਸ਼ਾ ਸਕੂਲ ਦੇ ਵਿਕਾਸ ਵਿੱਚ ਇੱਕ ਬਹੁਤ ਵੱਡਾ ਕਦਮ ਹੈ ਅਤੇ ਇਰ ਸਿਖਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰੇਗਾ। ਮੈਂ ਇਸ ਸਕੂਲ ਦੇ ਵਿਕਾਸ ਵਾਸਤੇ ਸਾਡੇ ਆਪਣੀ ਪਾਉਲੀ ਐਕਸਪ੍ਰੈੱਸ “ਉੜਨ ਪਰੀ” ਅਤੇ ਭਾਰਤ ਦੀ “ਗੋਲਡਨ ਗਰਲ”(Golden Girl) ਪੀ.ਟੀ. ਊਸ਼ਾ ਜੀ ਵੱਲੋਂ ਪਾਈ ਹਿੱਸੇਦਾਰੀ ਨੂੰ ਕਬੂਲਦਾ ਹਾਂ ਪੀ.ਟੀ.ਊਸ਼ਾ ਭਾਰਤ ਖੇਡਾਂ ਦੀ ਇੱਕ ਚਮਕਦੀ ਰੌਸ਼ਨੀ ਰਹੀ ਹੈ।
ਉਹ ਜ਼ਿੰਦਗੀ ਵਿੱਚ ਬੜੀਆਂ ਚੁਣੌਤੀਆਂ ਨੂੰ ਝੱਲ ਕੇ ਉਲੰਪਿਕ ਫਾਈਨਲ ਵਿੱਚ ਦਾਖਲ ਹੋਈ, ਪ੍ਰੰਤੂ ਇੱਕ ਪਲਕ ਦੇ ਫੁਰਨੇ ਤੇ ਤਗਮਾਂ ਖੁੰਝ ਗਿਆ।
ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਬਹੁਤ ਘੱਟ ਲੋਕ ਹਨ ਜਿਨ੍ਹਾਂ ਨੇ ਉਸਦੀ ਤਰ੍ਹਾਂ ਮੁਕਾਮ ਹਾਸਲ ਕੀਤਾ ਹੋਵੇ। ਊਸ਼ਾ ਜੀ, ਦੇਸ਼ ਨੂੰ ਤੁਹਾਡੇ ਤੇ ਮਾਣ ਹੈ। ਇਸ ਤੋਂ ਹੋਰ ਵੀ ਵਧੀਆ ਇਹ ਹੈ ਕਿ ਊਸ਼ਾ ਜੀ ਖੇਡਾਂ ਨਾਲ ਜੁੜੇ ਰਹੇ। ਉਸਦੇ ਨਿੱਜੀ ਧਿਆਨ ਅਤੇ ਕੇਂਦ੍ਰਿਤ ਪਹੁੰਚ ਨੇਬੜੇ ਚੰਗੇ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ ਹੲ ਅਤੇ ਹੁਣ ਉਨ੍ਹਾਂ ਦੇ ਸਿਖਿਆਰਥੀ ਜਿਵੇਂ ਕਿ ਮਿਸ ਟਿੰਟੂ ਲਿਊਕਾ ਅਤੇ ਮਿਸ ਜਿਸਨਾ ਮੈਥਿਊ ਨੇ ਪਹਿਲਾਂ ਹੀ ਅੰਤਰ-ਰਾਸ਼ਟਰੀ ਪੱਧਰ ਤੇ ਆਪਣੀ ਜਗ੍ਹਾ ਬਣਾ ਲਈ ਹੈ।
ਊਸ਼ਾ ਜੀ ਦੀ ਤਰ੍ਹਾਂ “ਊਸ਼ਾ ਸਕੂਲ” ਬੜੇ ਸਾਦੇ ਅਤੇ ਸੀਮਿਤ ਸਾਧਨਾਂ ਨੂੰ ਵਰਤ ਕੇ ਹਰ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਲੈ ਰਿਹਾ ਹੈ।
ਮੈਂ ਖੇਡਾਂ ਅਤੇ ਯੂਥ ਮਾਮਲੇ ਮੰਤਰਾਲੇ ਨੂੰ ਸਪੋਰਟਸ ਅਥਾਰਿਟੀ ਆਵ੍ ਇੰਡੀਆ ਅਤੇ ਸੀ.ਪੀ.ਡਬਲਿਊ.ਡੀ. ਨੂੰ ਇਸ ਪ੍ਰੋਜੈਕਟ ਨੂੰ ਜਿਹੜਾ ਕਿ ਕਾਫੀ ਮੁਸ਼ਕਲਾਂ ਵਿੱਚ ਲੰਘਦਾ ਹੋਇਆ ਦੇਰੀਆਂ ਜਾ ਸ਼ਿਕਾਰ ਹੋ ਰਿਹਾ ਹੈ, ਨੂੰ ਸੰਪੂਰਨ ਕਰਨ ’ਤੇ ਵਧਾਈ ਦਿੰਦਾ ਹਾਂ।
ਪ੍ਰੰਤੂ ਫਿਰ ਵੀ ਕਦੇ ਨਾ ਹੋਣ ਨਾਲੋਂ ਦੇਰੀ ਠੀਕ ਹੈ ਸਾਡੀ ਸਰਕਾਰ ਸਾਹਮਣੇ ਸਭ ਤੋਂ ਊਚਤਮ ਪਹਿਲਤਾਵਾਂ ਵਿੱਚੋਂ ਇੱਕ ਹੈ ਕਿ ਨਿਰਧਾਰਤ ਸਮੇਂ ਵਿੱਚ ਪ੍ਰੋਜੈਕਟਾਂ ਨੂੰ ਪੂਰਿਆਂ ਕਰਨਾ ਅਤੇ ਤੇਜ਼ੀ ਨਾਲ ਲਾਗੂ ਕਰਨਾ ਹੈ।
ਅਸਲ ਵਿੱਚ ਇਹ ਪ੍ਰੋਜੈਕਟ 2011 ਵਿੱਚ ਮਨਜੂਰ ਹੋਇਆ ਸੀ ਪ੍ਰੰਤੂ ਸਿੰਥੈਟਿਕ ਟਰੈਕ ਕੰਮ ਕਰਨ ਦਾ ਹੁਕਮ 2015 ਵਿੱਚ ਦਿੱਤਾ ਗਿਆ । ਮੈਨੂੰ ਸੂਚਿਤ ਕੀਤਾ ਗਿਆ ਹੈ ਕਿ ਇਹ ਟਰੈਕ ਪੂਰਨ ਰੂਪ ਵਿੱਚ ਪੀ.ਯੂ.ਆਰ.(PUR) ਟਰੈਕ ਹੈ।
ਇਸ ਨੂੰ ਇਸ ਢੰਗ ਨਾਲ ਬਣਾਇਆ ਗਿਆ ਹੈ ਕਿ ਚੋਟਾਂ ਲੱਗਣ ਦੇ ਮੌਕੇ ਘੱਟ ਤੋਂ ਘੱਟ ਹੋਣ ਅਤੇ ਇਹ ਅੰਤਰਰਾਸ਼ਟਰੀ ਮਿਆਰਾਂ ਨੂੰ ਪੂਰਾ ਕਰਦਾ ਹੈ। ਖੇਡਾਂ ਇੱਕ ਸਮਾਜ ਦੇ ਮਨੁੱਖੀ ਸਾਧਨਾਂ ਨੂੰ ਵਿਕਸਤ ਕਰਨ ਦੇ ਮੰਤਵ ਨਾਲ ਬੜੀ ਚੰਗੀ ਤਰ੍ਹਾਂ ਜੁੜੀਆਂ ਹੋਈਆ ਹਨ।
ਮੇਰਾ ਹਮੇਸ਼ਾ ਇਹ ਵਿਚਾਰ ਰਿਹਾ ਹੈ ਕਿ ਸਰੀਰਕ ਤੰਦਰੁਸਤੀ ਤੋਂ ਇਲਾਵਾ ਖੇਡਾਂ ਸੱਚੀ ਵਿਕਸਤਾ ਰਾਹੀਂ ਸ਼ਖਸੀਅਤ ਨੂੰ ਵੀ ਬਦਲਾ ਪੈਦਾ ਕਰਕੇ ਦਿੰਦਿਆਂ ਹਨ। ਇਹ ਅਨੁਸਾਸ਼ਨ ਪੈਦਾ ਕਰੇ ਮਿਹਨਤ ਕਰਨ ਵਾਸਤੇ ਉਤੇਜਿਤ ਹਨ।
ਇਹ ਜੀਵਨ ਵਾਸਤੇ ਸਿੱਖਿਆਵਾਂ ਦਿੰਦੀਆਂ ਹਨ ਜਿਹੜੀਆਂ ਸਾਡੀਆਂ ਸੋਚ ਵਿਧੀ ਨੂੰ ਅਮੀਰ ਕਰਦੀਆਂ ਹਨ। ਖੇਡ-ਖੇਤਰ ਇੱਕ ਵੱਡਾ ਅਧਿਆਪਕ ਹੈ। ਖੇਡਾਂ ਦੇ ਮੈਦਾਨ ਵਿੱਚ ਸਭ ਤੋਂ ਵਧੀਆ ਚੀਜ਼ਾਂ ਵਿੱਚੋਂ ਜਿਹੜਾ ਇਨਸਾਲ ਹੈ ਉਹ ਜਿੱਤ ਹਾਰ ਦਾ ਸਾਹਮਣਾ ਕਰਨਾ।
ਅਸੀਂ ਜਿੱਤ ਵਿੱਚ ਨਿਮਾਣਾ ਬਣ ਕੇ ਰਹਿਣਾ ਸਿੱਖਦੇ ਹੈ ਅਤੇ ਇਸ ਦੇ ਨਾਲ ਹੀ ਹਾਰ ਤੋਂ ਢਹਿ-ਢੇਰੀ ਨਹੀਂ ਹੁੰਦੇ। ਹਾਰ ਇੱਕ ਅੰਤ ਨਹੀਂ ਹੁੰਦੀ, ਸੱਚ ਤਾਂ ਇਹ ਹੈ ਕਿ ਇਹ ਦੁਬਾਰਾ ਉਠਣ ਦਾ ਅਤੇ ਉਠਕੇ ਲੋੜੀਦੇ ਨਤੀਜੇ ਪ੍ਰਾਪਤ ਕਰਨ ਦਾ ਇੱਕ ਆਰੰਭ ਹੈ।
ਖੇਡਾਂ ਰਲ ਕੇ ਕੰਮ ਕਰਨ ਦੀ ਭਾਵਨਾ ਵਧਾਉਂਦੀਆਂ ਹਨ। ਇਹ ਖੁੱਲ੍ਹੇਪਣ ਦਾ ਜ਼ਜਬਾ ਪੈਦਾ ਕਰਦਿਆਂ ਹਨ ਅਤੇ ਦੂਜਿਆਂ ਨੂੰ ਬਰਦਾਸ਼ਤ ਕਰਨ ਦੀ ਸਮੱਰਥਾ ਨੂੰ ਤਾਕਤ ਦਿੰਦੀਆਂ ਹਨ। ਦੇਸ਼ ਭਰ ਦੇ ਯੁਵਾ ਪੀੜ੍ਹੀ ਦੇ ਜੀਵਨ ਦਾ ਹਿੱਸਾ ਸਮਝ ਕੇ ਸਾਡਾ ਖੇਡਾਂ ਨੂੰ ਅਪਨਾਉਣਾ ਜ਼ਰੂਰੀ ਹੈ।
ਮੇਰੇ ਲਈ, ਖੇਡਾਂ ਵਿੱਚ ਹੇਠ ਲਿਖਿਆਂ ਖੂਬੀਆਂ ਹਨ।
ਐੱਸ(S) ਦਾ ਮਤਲਬ ਹੈ ਹੁਨਰ (Skill) ਨਿਪੁੰਨਤਾ
ਪੀ(P) ਦਾ ਮਤਲਬ ਹੈ (Perseverance) ਉਦਮੀ
ਓ(O) ਦਾ ਮਤਲਬ ਹੈ (Optimism)ਆਸ਼ਾਵਾਦ
ਆਰ(R) ਦਾ ਮਤਲਬ ਹੈ ਰੈਜੀਲਿਐਸ(Resilience) ਲਚਕ
ਟੀ(T) ਦਾ ਮਤਲਬ ਹੈ ਟੈਨਾਸਿਟੀ(Tenacity) ਦਰਿੜਤਾ
ਐੱਸ(S) ਦਾ ਮਤਲਬ ਹੈ ਸੈਟਮੀਨਾ (Stamina) ਸ਼ਕਤੀ
ਖੇਡਾਂ ਖਿਡਾਰੀਆਂ ਦੀ ਭਾਵਨਾ ਪੈਦਾ ਕਰਦੀਆਂ ਹਨ ਜਿਹੜੀ ਕਿ ਖੇਡ ਮੈਦਾਨ ਵਿੱਚ ਤੇ ਇਸ ਤੋਂ ਬਾਹਰ ਦੋਹਾਂ ਵਿੱਚ ਕੰਮ ਆਉਂਦੀ ਹਨ। ਇਸੇ ਕਰਕੇ ਮੈਂ ਕਈ ਵਾਰੀ ਕਹਿੰਦਾ ਹਾਂ “ਜੋ ਖੇਲੇ ਵੋਹ ਖਿਲੇ” ਇਸ ਦਾ ਭਾਵ ਹੈ ਕਿ ਜੋ ਖੇਡਦਾ ਹੈ, ਊਹੀ ਚਮਕਦਾ ਹੈ।
ਇਸ ਇੱਕ ਦੂਜੇ ਨਾਲ ਜੁੜੀ ਤੇ ਇੱਕ ਦੂਜੇ ਤੇ ਨਿਰਭਰ ਦੁਨੀਆਂ ਵਿੱਚ ਇੱਕ ਦੇਸ਼ ਦੀ “ਸੋਫਟਪਾਵਰ” ਬਹੁਤ ਮਹਾਨ ਹੈ। ਇੱਕ ਦੇਸ਼ ਦੀ ਆਰਥਾ ਅਤੇ ਡੀਫੈਂਸ ਤਾਕਤੇ ਤੋਂ ਇਲਾਵਾ, ਇਸ ਦੀ “ਸੋਫਟ ਪਾਵਰ” ਨੂੰ ਇਸ ਦੀ ਪਹਿਚਾਣ ਦਾ ਕੇਂਦਰ ਸਮਝਿਆ ਜਾਂਦਾ ਹੈ। ਖੇਡਾਂ “ਸੋਫਟ ਪਾਵਰ” ਦਾ ਇੱਕ ਵੱਡਾ ਹਿੱਸਾ ਬਣ ਗਈਆਂ ਹਨ।
ਜੇਕਰ ਬਹੁਤ ਸਾਰੀਆਂ ਖੇਡਾਂ ਅਤੇ ਖਿਡਾਰੀਆਂ ਦੇ ਦਰਸ਼ਕ ਸੰਸਾਰ ਭਰ ਵਿੱਚ ਮੌਜੂਦ ਹੋਣ ਤਾਂ ਇੱਕ ਦੇਸ਼ ਖੇਡਾਂ ਰਾਹੀਂ ਦੁਨੀਆਂ ਵਿੱਚ ਆਪਣੀ ਨਿਵੇਕਲੀ ਜਗ੍ਹਾਂ ਬਣਾ ਲੈਂਦਾ ਹੈ।
ਕਿਸੇ ਖੇਡ ਵਿੱਚ ਮਾਅਰਕਾ ਮਾਰਨ ਵਾਲੇ ਵਿਸ਼ਵ ਪੱਧਰ ’ਤੇ “ਉਤਸ਼ਾਹ” ਕਰਨ ਦਾ ਸੋਮਾ ਹੁੰਦੇ ਹਨ। ਨੌਜੁਆਨ ਉਨ੍ਹਾਂ ਦੀ ਕਾਮਯਾਬੀ ਅਤੇ ਘਾਲਣਾਂ ਤੋਂ ਉਤਸ਼ਾਹ ਲੈਂਦੇ ਹਨ। ਹਰ ਅੰਤਰਰਾਸ਼ਟਰੀ ਮੁਕਾਬਲੇ ਸਮੇਂ, ਇਹ ਭਾਵੇਂ ਉਲੰਪਿਕ ਹੋਵੇ ਜਾਂ ਵਿਸ਼ਵ ਕੱਪ ਜਾਂ ਫਿਰ ਹੋਰ ਮੰਚ, ਸਾਰੀ ਦੁਨੀਆਂ ਦੁਜੇ ਦੇਸ਼ਾਂ ਭਾਵੇਂ ਜਿਨ੍ਹਾਂ ਮਰਜ਼ੀ ਵੱਡਾ , ਜਾਂ ਛੋਟਾ ਹੋਵੇ ਦਾ ਆਨੰਦ ਮਾਣਦੀ ਹੈ।
ਖੇਡਾਂ ਦੀ ਇਹ ਜੋੜਨ ਵਾਲੀ ਤਾਕਤ ਹੈ। ਖੇਡਾਂ ਅਤੇ ਸੱਭਿਆਚਾਰ ਵਿੱਚ ਬਦਲਾਵ ਦੀ ਤਾਕਤ ਹੁੰਦੀ ਹੈ ਜਿਸ ਨਾਲ ਉਹ ਲੋਕਾਂ ਦੇ ਸਬੰਧਾਂ ਵਿੱਚ ਇੱਕ ਤਾਕਤਵਰ ਅਤੇ ਡੂੰਘਾ ਰਿਸ਼ਤਾ ਬਣਾਉਂਦੀਆਂ ਹਨ। ਇੱਥੋਂ ਤੱਕ ਕਿ ਭਾਰਤ ਵਿੱਚ ਵੀ, ਇੱਕ ਇਕੱਲਾ ਖਿਡਾਰੀ ਸਾਰੇ ਦੇਸ਼ ਦਾ ਧਿਆਨ ਖਿੱਚ ਲੈਂਦਾ ਹੈ। ਉਸ ਦੀ ਕਾਰਗੁਜ਼ਾਰੀ ਇੱਕ ਜੋੜਨ ਵਾਲੀ ਤਾਕਤ ਦੇ ਤੌਰ ਤੇ ਕੰਮ ਕਰਦੀ ਹੈ ਕਿ ਹਰ ਕੋਈ ਉਸ ਵਾਸਤੇ ਦੁਆ ਕਰਦਾ ਹੈ ਜਦੋਂ ਉਹ ਖੇਡ ਦੇ ਮੈਦਾਨ ਵਿੱਚ ਹੁੰਦਾ ਹੈ।
ਇਨ੍ਹਾਂ ਖਿਡਾਰੀਆਂ ਦੀ ਸ਼ੁਹਰਤ ਉਨ੍ਹਾਂ ਦੇ ਸਮੇਂ ਕਾਲ ਦੀ ਹੱਦ ਤੋਂ ਅੱਗੇ ਦੀ ਟੱਪ ਜਾਂਦੀ ਹੈ। ਬਹੁਤ ਸਾਲਾਂ ਤੱਕ, ਗਿਆਨ ਦੀ ਭਾਲ ਵਾਂਗ, ਖੇਡਾਂ ਵੀ ਭਾਰਤੀ ਸੱਭਿਆਚਾਰ ਅਤੇ ਰੀਤੀ-ਰਿਵਾਜਾਂ ਦਾ ਇੱਕ ਹਿੱਸਾ ਹੈ।
ਤੀਰ ਅੰਦਾਜੀ, ਤਲਵਾਰਬਾਜੀ, ਕੁਸ਼ਤੀਆਂ, ਮੱਲਖੰਭ ਅਤੇ ਬੇੜੀ-ਦੌੜ ਅਜਿਹੀਆਂ ਖੇਡਾਂ ਹੲ ਯੁਗਾਂ ਤੱਕ ਰਹੀਆਂ ਹਨ। ਕੇਰਲਾ ਵਿੱਚ ਕੁਟੀਯੁਮਕੋਲਮ, ਕਲਾਰੀ ਵਰਗੀਆਂ ਖੇਡਾਂ ਮਸ਼ਹੂਰ ਰਹੀਆਂ ਹਨ।
ਮੈਨੂੰ ਇਹ ਵੀ ਪਤਾ ਹੈ ਕਿ ਚਿੱਕੜ ਫੁਟਬਾਲ ਦੀ ਖੇਡ ਕਿੰਨੀ ਪ੍ਰਸਿੱਧ ਰਹੀ ਹੈ। ਮੈਨੂੰ ਵਿਸਵਾਸ਼ ਹੈ ਕਿ ਤੁਹਾਡੇ ਵਿੱਚੋਂ ਬਹੁਤ ਜਣੇ ਸਾਗੋਲ ਕੰਗਜੇਈ ਬਾਰੇ ਜਾਣਦੇ ਹੋਣਗੇ ਜਿਹੜੀ ਕਿ ਮਨੀਪੁਰ ਤੋਂ ਹੈ। ਇਹ ’ਪੋਲੋ’ ਤੋਂ ਪੁਰਾਣੀ ਖੇਡ ਹੈ ਅਤੇ ਸਮਾਜ ਦੇ ਬਹੁਤ ਸਾਰੇ ਲੋਕਾਂ ਵੱਲੋਂ ਖੇਡੀ ਜਾਂਦੀ ਹੈ।
ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੀਆਂ ਰਵਾਇਤੀ ਖੇਡਾਂ ਦੀ ਮਸ਼ਹੂਰੀ ਖਤਮ ਨਾ ਹੋ ਜਾਵੇ। ਮੁਸ਼ਕਲ ਖੇਡਾਂ ਨੂੰ ਵੀ ਵਿਕਸਤ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਾਡੀ ਆਪਣੀ ਨਿਜੀ ਜ਼ਿੰਦਗੀ ਵਿੱਚੋਂ ਪੈਦਾ ਹੋਈਆਂ ਹਨ। ਲੋਕੀ ਕੁਦਰਤੀ ਤੌਰ ਤੇ ਇਨ੍ਹਾਂ ਖੇਡਾਂ ਨੂੰ ਖੇਡਦੇ ਹਨ ਅਤੇ ਇਸ ਤਰ੍ਹਾਂ ਕਰਤਾ ਪ੍ਰਫੁੱਲਤ ਹੋ ਰਹੇ ਮਨਾਂ ਦੀ ਸ਼ਖਸੀਅਤ ਅਤੇ ਸਵੈ-ਮਾਣ ਉੱਤੇ ਇਸ ਦਾ ਬਹੁਤ ਵੱਡਾ ਆਸ਼ਾਵਾਦੀ ਪ੍ਰਭਾਵ ਪਏਗਾ। ਉਨ੍ਹਾਂ ਦੀ ਜੜ੍ਹਾਂ ਹੋਰ ਵੀ ਪੱਕੀਆਂ ਹੋ ਜਾਣਗੀਆਂ। ਅੱਜ ਦੁਨੀਆਂ ਯੋਗਾ ਵਿੱਚ ਇੱਕ ਬੜੀ ਨਵੀਨ ਦਿਲਚਸਪੀ ਲੈ ਰਹੀ ਹੈ। ਯੋਗਾ ਨੂੰ ਦੇਹ-ਅਰੋਗਤਾ ਦੇ ਸਾਧਨ ਦੇ ਤੌਰ ਤੇ ਦੇਖਿਆ ਜਾਂਦਾ ਹੈ,ਇੱਕ ਅਜਿਹਾ ਸਾਧਨ ਜਿਹੜਾ ਯੋਗਾ ਨੂੰ ਆਪਣੇ ਰੋਜ਼ਾਨਾ ਕੰਮ ਕਾਜ ਤੇ ਸਿਖਲਾਈ ਦਾ ਰੈਗੂਲਰ ਹਿੱਸਾ ਬਣਾਉਣ ਲਈ ਵਿਚਾਰਨਾ ਚਾਹੀਦਾ ਹੈ। ਹਰੇਕ ਨੂੰ ਦੇਖਣ ਵਾਸਤੇ ਬੜੇ ਵਧੀਆ ਸਿੱਟੇ ਮਿਲਣਗੇ।
ਯੋਗ ਦਾ ਘਰ ਹੋਣ ਕਰਕੇ, ਇਹ ਸਾਡੀ ਵਧੀਕ ਜ਼ਿੰਮੇਵਾਰੀ ਹੈ ਕਿ ਅਸੀਂ ਯੋਗ ਨੂੰ ਸਾਰੀ ਦੁਨੀਆਂ ਵਿੱਚ ਪ੍ਰਸਿੱਧ ਕਰੀਏ ਅਤੇ ਜਦੋਂ ਯੋਗ ਮਸ਼ਹੂਰ ਹੋ ਗਿਆ, ਤਾਂ ਸਾਨੂੰ ਆਪਣੀਆਂ ਰਵਾਇਤੀ ਖੇਡਾਂ ਨੂੰ ਦੁਨੀਆਂ ਭਰ ਵਿੱਚ ਮਸ਼ਹੂਰ ਕਰਨ ਬਾਰੇ ਸੋਚਣਾ ਚਾਹੀਦਾ ਹੈ ਹੁਣੇ ਹੀ ਸਾਲਾਂ ਵਿੱਚ, ਤੁਸਾਂ ਦੇਖਿਆ ਹੈ ਕਿ ਕਬੱਡੀ ਵਰਗੀ ਖੇਡ ਪਹਿਲਾਂ ਅੰਤਰਰਾਸ਼ਟਰੀ ਮੁਕਾਬਲਿਆਂ ਦਾ ਹਿੱਸਾ ਬਣੀ ਅਤੇ ਹੁਣ ਦੇਸ਼ ਭਰ ਵਿੱਚ ਹੀ ਬਹੁਤ ਸਾਰੇ ਟੂਰਨਾਮੈਂਟਾਂ ਦਾ ਖਰਚਾ ਝੱਲ ਰਹੀਆਂ ਹਨ ਅਤੇ ਮੈਨੂੰ ਦੱਸਿਆ ਗਿਆ ਹੈ ਕਿ ਇਹ ਟੂਰਨਾਮੈਂਟ ਹੁਣ ਆਮ ਨਜ਼ਰ ਆ ਰਹੇ ਹਨ।
ਕਬੱਡੀ ਦੀ ਤਰ੍ਹਾਂ ਸਾਨੂੰ ਦੇਸ਼ ਦੇ ਕੋਨੇ-ਕੋਨੇ ਤੋਂ ਹੋਰ ਖੇਤਰੀ ਪੇਚੀਦਾ ਖੇਡਾਂ ਨੂੰ ਕੌਮੀ ਪੱਧਰ ਤੱਕ ਵਿਕਸਤ ਕਰਨਾ ਚਾਹੀਦਾ ਹੈ। ਇਸ ਵਿੱਚ ਸਰਕਾਰ ਦੇ ਨਾਲ-ਨਾਲ ਖੇਡਾਂ ਨਾਲ ਜੁੜੀਆਂ ਹੋਰ ਸੰਸਥਾਵਾਂ ਅਤੇ ਸਮਾਜ ਦਾ ਵੀ ਬਹੁਤ ਵੱਡਾ ਹਿੱਸਾ ਹੈ।
ਸਾਡਾ ਦੇਸ਼ ਇੱਕ ਬੜੇ ਹੀ ਅਮੀਰ ਅਤੇ ਵਿਭਿੰਨਤਾ ਵਾਲੇ ਸੱਭਿਆਚਾਰ ਵਾਲਾ ਦੇਸ਼ ਹੈ ਜਿਸ ਵਿੱਚ ਲੱਗਭਗ 100 ਭਾਸ਼ਾਵਾਂ 1600 ਤੋਂ ਵੱਧ ਉਪ-ਭਾਸ਼ਾਵਾਂ ਵੱਖ-ਵੱਖ ਖਾਣ ਪੀਣ ਦੀ ਆਦਤਾਂ, ਪਹਿਰਾਵਾ ਅਤੇ ਤਿਉਹਾਰ ਹਨ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਜੋੜਨ ਵਿੱਚ ਖੇਡਾਂ ਇੱਕ ਬਹੁਤ ਵੱਡੀ ਭੂਮਿਕਾ ਨਿਭਾਉਂਦੀਆਂ ਹਨ।
ਲਗਾਤਾਰ ਵਾਰਤਾਲਾਪ ਮੁਕਾਬਲਿਆਂ ਵਾਸਤੇ ਸਫਰ ਕਰਨਾ ਮੈਚ ਸਿਖਲਾਈ ਆਦਿ ਸਾਨੂੰ ਦੇਸ਼ ਦੇ ਹੋਰਨਾਂ ਖੇਤਰਾਂ ਦਾ ਸੱਭਿਆਚਾਰ ਅਤੇ ਰੀਤੀ-ਰਿਵਾਜ਼ਾਂ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ। ਇਹ “ਏਕ ਭਾਰਤ ਸਰੇਸ਼ਠ ਭਾਰਤ” ਦੀ ਭਾਵਨਾ ਨੂੰ ਪੱਕਾ ਕਰਦੇ ਹਨ ਤੇ ਕੌਮੀ ਏਕਤਾ ਬਣਾਉਣ ਵਿੱਚ ਬਹੁਤ ਵੱਡਾ ਹਿੱਸਾ ਪਾਉਂਦਾ ਹਨ।
ਸਾਡੇ ਪਾਸ ਲਿਆਕਤ ਦੀ ਘਾਟ ਨਹੀਂ ਹੈ। ਪ੍ਰੰਤੂ ਸਾਨੂੰ ਇਸ ਲਿਆਕਤ ਨੂੰ ਸਹੀ ਮੌਕਾ ਦੇਣ ਅਤੇ ਇਸ ਲਿਆਕਤ ਨੂੰ ਪ੍ਰਫੁੱਲਤ ਕਰਨ ਲਈ ਇੱਕ ਵਾਤਾਵਰਨ ਪ੍ਰਣਾਲੀ ਪੈਦਾ ਕਰਨ ਦਾ ਲੋੜ ਹੈ। ਅਸਾਂ “ਖੇਲੋ ਇੰਡੀਆ” ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਪ੍ਰੋਗਰਾਮਾਂ ਅਧੀਨ ਬਹੁਤ ਸਾਰੀਆਂ ਖੇਡਾਂ ਵਿੱਚ ਸਕੂਲ ਅਤੇ ਕਾਲਜ ਪੱਧਰ ਤੋਂ ਲੈ ਕੇ ਕੌਮੀ ਪੱਧਰ ਤੱਕ ਮੁਕਾਬਲੇ ਕਰਵਾਏ ਜਾਣਗੇ। ਇਸ ਦਾ ਮੁੱਖ ਮੰਤਵ ਲਿਆਕਤ ਨੂੰ ਢੂੰਡਣਾ ਤੇ ਉਸ ਨੂੰ ਸਹਾਇਤਾ ਦੇ ਪ੍ਰਫੁਲਤ ਕਰਨਾ ਹੋਏਗਾ। “ਖੇਲੋ ਇੰਡੀਆ” ਪ੍ਰੋਜੈਕਟ ਖੇਡਾਂ ਦੇ ਸਾਜੋ ਸਮਾਨ ਤੇ ਵੀ ਜ਼ੋਰ ਦਿੰਦਾ ਹੈ। ਸਾਡੇ ਦੇਸ਼ ਵਿੱਚ ਨਾਰੀਜਾਤ ਨੇ ਹਰ ਖੇਤਰ ਵਿੱਚ ਅਤੇ ਜ਼ਿਆਦਾਤਰ ਖੇਡਾਂ ਦੇ ਖੇਤਰ ਵਿੱਚ ਆਪਣੀਆਂ ਮਹਾਨ ਪ੍ਰਾਪਤੀਆਂ ਰਾਹੀਂ ਸਾਨੂੰ ਮਾਣ ਬਖਸ਼ਿਆ ਹੈ।
ਸਾਨੂੰ ਖਾਸ ਕਰਕੇ ਆਪਣੀਆਂ ਧੀਆਂ ਨੂੰ ਉਤਸ਼ਾਹਤ ਕਰਕੇ ਉਨ੍ਹਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਸਭ ਤੋਂ ਵੱਧ ਖੁਸ਼ੀ ਵਾਲੀ ਗੱਲ ਇਹ ਹੈ ਕਿ ਪਿਛਲੀਆਂ “ਪੈਰਾ ਉਲੰਪਿਕ” ਖੇਡਾਂ ਵਿੱਚ ਸਾਡੇ ਖਿਡਾਰੀਆਂ ਨੂੰ ਆਪਣੀ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਈ।
ਖੇਡਾਂ ਵਿੱਚ ਪ੍ਰਾਪਤੀ ਤੋਂ ਅੱਗੇ ਉਠਕੇ ਇਨ੍ਹਾਂ “ਪੈਰਾ ਓਲਿੰਪਕਸ” ਅਤੇ ਉਨ੍ਹਾਂ ਵਿੱਚ ਸਾਡੇ ਖਿਡਾਰੀਆਂ ਦੀ ਕਾਰਗੁਜਾਰੀ ਨੇ ਸਾਡੇ ਅਪੰਗ ਭੈਣਾਂ ਤੇ ਭਰਾਵਾਂ ਪ੍ਰਤੀ ਸਾਡੀ ਵਿਚਾਰਧਾਰਾ ਨੂੰ ਬਿਲਕੁਲ ਬਦਲ ਦਿੱਤਾ ਹੈ।
ਮੈਂ ਉਹ ਸ਼ਬਦ ਕਦੇ ਵੀ ਨਹੀਂ ਭੁਲ ਸਕਦਾ ਜਦੋਂ ਦੀਪਾ ਮਲਿਕ ਜੋ ਕਿ ਸਾਡੇ ਘਰਾਂ ਵਿੱਚ ਇੱਕ ਆਮ ਨਾਮ ਹੈ, ਨੇ ਉਸ ਵੇਲੇ ਬੋਲੇ ਜਦੋਂ ਉਸਨੂੰ ਤਗਮਾ ਭੇਟ ਕੀਤਾ ਗਿਆ। ਉਸਨੇ ਕਿਹਾ ਕਿ ਤਗਮਾ ਜਿੱਤ ਕੇ ਅਸਲ ਵਿੱਚ ਉਸਨੇ ਆਪਣੀ ਅਪੰਗਤਾ ਨੂੰ ਹੀ ਹਰਾ ਦਿੱਤਾ ਹੈ।
ਇਸ ਕਥਨ ਵਿੱਚ ਬਹੁਤ ਵੱਡੀ ਤਾਕਤ ਹੈ। ਸਾਨੂੰ ਖੇਡਾਂ ਵਾਸਤੇ ਇੱਕ ਵੱਡਾ ਅਧਾਰ ਬਣਾਉਣ ਵਾਸਤੇ ਲਗਾਤਾਰ ਕੰਮ ਕਰਨਾ ਪਵੇਗਾ।
ਪਿਛਲੇ ਦਹਾਕਿਆਂ ਵਿੱਚ, ਖੇਡਾਂ ਨੂੰ ਇੱਕ ਕਰੀਅਰ ਦੇ ਤੌਰ ਤੇ ਨਹੀਂ ਅਪਨਾਈਆ ਜਾਂਦਾ ਸੀ. ਹੁਣ ਇਹ ਸੋਚ ਬਦਲਣੀ ਸ਼ੁਰੂ ਹੋ ਗਈ ਹੈ। ਛੇਤੀ ਹੀ ਇਸਦੇ ਸਿੱਟੇ ਖੇਡ-ਮੈਦਾਨ ਵਿੱਚ ਪ੍ਰਤੱਖ ਹੋਣਗੇ। ਇੱਕ ਤਕੜਾ ਖੇਡ ਸੱਭਿਆਚਾਰ ਇੱਕ ਤਕੜਾ ਖੇਡ-ਸ਼ਾਸਤਰ ਬਣਾਉਣ ਵਿੱਚ ਸਹਾਈ ਹੋ ਸਕਦਾ ਹੈ।
ਰੋਜ਼ਗਾਰ ਦੇ ਮੌਕੇ ਪੈਦਾ ਕਰਨ ਤੋਂ ਇਲਾਵਾ ਖੇਡਾਂ ਇੱਕ ਪੂਰਨ ਵਾਤਾਵਰਨ ਪ੍ਰਣਾਲੀ ਦੇ ਤੌਰ ਤੇ ਸਾਡੀ ਆਰਥਕ ਵਿਵਸਥਾ ਨੂੰ ਘੜਨ ਵਿੱਚ ਕਾਫੀ ਵੱਡਾ ਹਿੱਸਾ ਪਾ ਸਕਦੀਆਂ ਹਨ। ਖੇਡਾਂ ਉਦਯੋਗ ਸਮੇਤ ਵੱਖ-ਵੱਖ ਖੇਤਰਾਂ ਵਿੱਚ ਅਜਿਹੇ ਮੌਕੇ ਪ੍ਰਦਾਨ ਕਰਦਿਆਂ ਹਨ ਜਿਵੇਂ ਕਿ ਕਿੱਤਾਕਾਰੀ ਸੰਸਥਾਵਾਂ ਖੇਡਾਂ ਦਾ ਸਮਾਨ ਖੇਡ ਵਿਗਿਆਨ, ਦਵਾਈਆਂ, ਖੇਡ ਅਮਲਾਂ, ਪਹਿਰਾਵਾ, ਖੁਰਾਕ, ਹੁਨਰ ਵਿਕਾਸ, ਖੇਡਾਂ ਦਾ ਪ੍ਰਬੰਧ।
ਖੇਡਾਂ ਇੱਕ ਮਲਟੀ-ਬਿਲੀਅਨ ਡਾਲਰ ਉਦਯੋਗ ਹੈ ਜੋ ਕਿ ਖਪਤਕਾਰਾਂ ਦੀ ਬਹੁਤ ਜ਼ਿਆਦਾ ਲੋੜ ਰਾਹੀਂ ਚਲ ਰਿਹਾ ਹੈ। ਅੰਤਰਰਾਸ਼ਟਰੀ ਖੇਡ ਉਦਯੋਗ ਦੀ ਪੂੰਜੀ ਅੰਦਾਜਨ ਯੂ.ਐੱਸ. ਦੇ 600 ਬਿਲੀਅਨ ਡਾਲਰ ਹੈ। ਭਾਰਤ ਵਿੱਚ ਪੂਰਾ ਖੇਡ ਖੇਤਰ ਅੰਦਾਜਨ ਸਿਰਫ 200 ਯੂ.ਐੱਸ. ਡਾਲਰ ਹੈ।
ਫੇਰ ਵੀ ਭਾਰਤ ਵਿੱਚ ਖੇਡਾਂ ਦੀ ਬਹੁਤ ਪਸਰਨ ਸ਼ਕਤੀ ਹੈ। ਭਾਰਤ ਇੱਕ ਖੇਡ-ਪ੍ਰੇਮੀ ਦੇਸ਼ ਹੈ। ਮੇਰੇ ਨੌਜੁਆਨ ਦੋਸਤ ਜਿਸ ਉਤਸ਼ਾਹ ਨਾਲ ਚਲ ਰਿਹਾ ਕ੍ਰਿਕਟ ਚੈਮਪੀਅਨਜ਼ ਟਰਾਫੀ ਦੇਖਦੇ ਹਨ, ਉਹ ਉਸੇ ਤਰ੍ਹਾਂ ਹੀ ਈ.ਪੀ.ਐੱਲ ਫੁੱਟਬਾਲ ਮੈਚ ਜਾਂ ਐਨ.ਬੀ.ਏ. ਬਾਸਕਟਬਾਲ ਮੈਚ ਤੇ ਐੱਮ-1 ਰੇਸਿਜ਼ ਵੇਖਦੇ ਹਨ ਅਤੇ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਉਹ ਕਬੱਡੀ ਵਰਗੀ ਖੇਡ ਵੱਲ ਖਿਚੇ ਜਾ ਰਹੇ ਹਨ। ਸਾਡੇ ਖੇਡ ਮੈਦਾਨਾਂ ਅਤੇ ਸਟੇਡੀਅਮ ਦਾ ਪੂਰਾ ਫਾਇਦਾ ਉਠਾਇਆ ਜਾਣਾ ਚਾਹੀਦਾ ਹੈ। ਛੁੱਟੀਆਂ ਬਾਹਰ ਜਾਣ ਅਤੇ ਖੇਡਣ ਵਾਸਤੇ ਵੀ ਹੋਣੀਆ ਚਾਹੀਦੀਆਂ ਹਨ। ਜ਼ਿਲ੍ਹੇ ਦੇ ਸਕੂਲ ਅਤੇ ਕਾਲਜਾਂ ਦੇ ਖੇਡ ਮੈਦਾਨ ਅਤੇ ਸਟੇਡੀਅਮ ਜਿਨ੍ਹਾਂ ਵਿੱਚ ਆਧੁਨਿਕ ਸਹੂਲਤਾਂ ਹੋਣ ਦਾ ਇਸਤੇਮਾਲ ਹੋਣਾ ਚਾਹੀਦਾ ਹੈ।
ਆਪਣਾ ਭਾਸ਼ਣ ਖਤਮ ਕਰਨ ਤੋਂ ਪਹਿਲਾਂ ਮੈਂ ਕੇਰਵ ਪ੍ਰਾਂਤ ਦੀ ਖੇਡਾਂ ਦੇ ਖੇਤਰ ਵਿੱਚ ਹਿੱਸੇਦਾਰੀ ਦੀ ਸ਼ਲਾਘਾ ਕਰਦਾ ਹਾਂ। ਮੈਂ ਹਰ ਉਸ ਖਿਡਾਰੀ ਨੂੰ ਵਧਾਈ ਦਿੰਦਾ ਹਾਂ ਜੋ ਕਿ ਭਾਰਤ ਵਾਸਤੇ ਖੇਡਿਆ ਹੈ। ਮੈਂ ਖਿਡਾਰੀਆਂ ਦੇ ਪੱਕੇ ਇਰਾਦੇ ਨੂੰ ਸਵਾਮ ਕਰਦਾ ਹਾਂ ਜਿਹੜੇ ਕਿ ਹਮੇਸ਼ਾਂ ਚੰਗਿਆਈ ਵਾਸਤੇ ਮਿਹਨਤ ਕਰਦੇ ਹਨ।
ਮੈਂ ਊਸ਼ਾ ਸਕੂਲ (Usha School) ਵਾਸਤੇ ਉਜਲ ਭਵਿੱਖ ਦੀ ਕਾਮਨਾ ਕਰਦਾ ਹਾਂ ਅਤੇ ਆਸ ਰੱਖਦਾ ਹਾਂ ਕਿ ਸਿੰਥੈਟਿਕ ਟਰੈਕ ਉਨ੍ਹਾਂ ਨੂੰ ਹੋਰ ਵੀ ਨਵੀਆਂ ਉਚਾਈਆਂ ਛੂਹਣ ਲਈ ਸਹੂਲਤ ਦੇਵੇਗਾ ਅਤੇ ਬੜੀ ਆਸ਼ਾਵਾਦੀ ਹੋ ਕੇ ਸਾਡੀਆਂ ਵੱਡੇ-ਵੱਡੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ , ਜਿਸ ਵਿੱਚ 2020 ਵਿੱਚ ਜਾਪਾਨ ਵਿੱਚ ਹੋਣ ਵਾਲਿਆਂ ਉਲੰਪਿਕ ਵੀ ਸ਼ਾਮਲ ਹਨ ਵਾਸਤੇ ਤਿਆਰੀ ਵਿੱਚ ਯੋਗਦਾਨ ਪਾਏਗਾ।ਮੈਂ ਖੇਡ ਭਾਈਚਾਰੇ ਨੂੰ ਜ਼ੋਰ ਦਿੰਦਾ ਹਾਂ ਕਿ ਉਹ 2022 ਤੱਕ ਜਦੋਂ ਕਿ ਸਾਡੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਹੋਵੇਗੀ ਵਾਸਤੇ ਖੇਡਾਂ ਵਿੱਚ ਆਪਣੇ ਟੀਚੇ ਮਿਥਣ ਅਤੇ ਉਨ੍ਹਾਂ ਨੂੰ ਹਾਸਲ ਕਰਨ ਦੀ ਸਹੁੰ ਚੁੱਕਣ। ਮੈਨੂੰ ਵਿਸ਼ਵਾਸ ਹੈ ਕਿ ਊਸ਼ਾ ਸਕੂਲ (Usha School) ਉਲੰਪਿਕ ਅਤੇ ਹੋਰ ਸੰਸਾਰ ਪੱਧਰ ਦੇ ਮੁਕਾਬਲਿਆਂ ਦੌਰਾਨ ਟਰੈਕ ਅਤੇ ਖੇਤਰੀ ਖੇਡਾਂ ਵਿੱਚ ਹੋਰ ਚੈਂਪਨੀਅਨਜ ਪੈਦਾ ਕਰੇਗਾ। ਭਕਰਤ ਸਰਕਾਰ ਤੁਹਾਡੀ ਪੂਰੀ ਮਦਦ ਕਰੇਗੀ ਅਤੇ ਖੇਤਰੀ ਸਰਕਾਰ ਤੁਹਾਡੀ ਪੂਰੀ ਮਦਦ ਕਰੇਗੀ ਅਤੇ ਖੇਡਾਂ ਦੇ ਖੇਤਰ ਵਿੱਚ ਹੋਰ ਨਿਪੁੰਨਤਾ ਹਾਸਲ ਕਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।
ਆਪ ਦਾ ਧੰਨਵਾਦ
ਆਪ ਦਾ ਬਹੁਤ ਬਹੁਤ ਧੰਨਵਾਦ
***
AKT/SH/SK
Here is the Prime Minister's speech at the inauguration of synthetic track of the Usha School. https://t.co/YDkO9Pm988
— PMO India (@PMOIndia) June 15, 2017
Inaugurated the synthetic track of the Usha School via video conferencing. Here is my speech on the occasion. https://t.co/AJ1PyU3ew7
— Narendra Modi (@narendramodi) June 15, 2017
India takes great pride in the accomplishments of PT Usha. Her passion for sports & commitment to nurture sporting talent is commendable.
— Narendra Modi (@narendramodi) June 15, 2017